Doaba Times

ਗਗਨਦੀਪ ਅਰੋੜਾ “ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ” ਦੇ ਲੁਧਿਆਣਾ ਯੂਨਿਟ ਦੇ ਪ੍ਰਧਾਨ ਚੁਣੇ ਗਏ

ਪੱਤਰਕਾਰਾਂ ਦੀਆਂ ਸਮੱਸਿਆਵਾਂ ਨੂੰ ਲੈਕੇ ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ ਨੇ ਕੀਤਾ ਵਿਚਾਰ ਵਟਾਂਦਰਾ
ਲੁਧਿਆਣਾ (ਗੁਰਪ੍ਰੀਤ ਬੱਲ) ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਅਹਿਮ ਮੀਟਿੰਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸੁਖਦੇਵ ਭਵਨ ਵਿਖੇ ਯੂਨੀਅਨ ਦੇ ਪੰਜਾਬ ਪ੍ਰਧਾਨ ਬਲਬੀਰ ਜੰਡੂ, ਇੰਡੀਅਨ ਜਰਨਲਿਸਟ ਯੂਨੀਅਨ ਦੇ ਸਕੱਤਰ ਜਨਰਲ ਅਤੇ ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਕੌਮੀ ਸਕਤੱਰ ਬਲਵਿੰਦਰ ਜੰਮੂ ਤੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਜੈ ਸਿੰਘ ਛਿੱਬਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਪੱਤਰਕਾਰ ਭਾਈਚਾਰੇ ਨੂੰ ਆ ਰਹੀਆਂ ਮੁਸ਼ਕਿਲਾਂ ‘ਤੇ ਵਿਚਾਰ ਵਟਾਂਦਰਾ ਕੀਤਾ ਗਿਆ।
ਮੀਟਿੰਗ ਦੌਰਾਨ ਪੱਤਰਕਾਰਾਂ ਨੇ ਸਰਕਾਰ ਵਲੋਂ ਅਧਿਕਾਰਤ ਪੱਤਰਕਾਰਾਂ ਨੂੰ ਦਿੱਤੀ ਜਾਣ ਵਾਲੀ ਰੇਲ ਸਫ਼ਰ ਦੀ ਸਹੂਲਤ ਨੂੰ ਮੁੜ ਚਾਲੂ ਕਰਵਾਉਣ ਲਈ ਇੱਕ ਵਫਦ ਜਲਦ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਮੰਗ ਪੱਤਰ ਦਿੱਤਾ ਜਾਵੇ। ਇਸ ਤੋਂ ਪੱਤਰਕਾਰਾਂ ਨੇ ਇੱਕ ਇੱਕ ਤੋਂ ਬਾਅਦ ਪੱਤਰਕਾਰਾਂ ਨੂੰ ਆ ਰਹੀਆਂ ਸਮੱਸਿਆ ਜਿਵੇਂ ਯੈੱਲੋ ਕਾਰਡ, ਟੋਲ ਟੈਕਸ ਤੇ ਸਰਬੱਤ ਬੀਮਾ ਯੋਜਨਾ ਬਾਰੇ ਵਿਚਾਰਾਂ ਕੀਤੀਆਂ ਗਈਆਂ ਅਤੇ ਇਹਨਾਂ ਸਮੱਸਿਆਵਾਂ ਨੂੰ ਲੈਕੇ ਜਲਦ ਹੀ ਪੰਜਾਬ ਸਰਕਾਰ ਨੂੰ ਵਫਦ ਮਿਲ ਕੇ ਮੰਗ ਪੱਤਰ ਦੇਵੇਗਾ।
ਮੀਟਿੰਗ ਦੌਰਾਨ ਪੰਜਾਬ ਜਰਨਲਿਸਟ ਯੂਨੀਅਨ ਨੇ ਲੁਧਿਆਣਾ ਇਕਾਈ ਦਾ ਗਠਨ ਕੀਤਾ ਗਿਆ। ਜਿਸ ਵਿੱਚ ਸਰਵਸੰਮਤੀ ਨਾਲ ਗਗਨਦੀਪ ਅਰੋੜਾ ਨੂੰ ਪ੍ਰਧਾਨ ਬਣਾਇਆ ਗਿਆ ਅਤੇ ਚੇਅਰਮੈਨ ਰਾਜੀਵ ਸ਼ਰਮਾ, ਸਰਪਰਸਤ ਗੁਰਿੰਦਰ ਸਿੰਘ, ਸੀਨੀਅਰ ਉਪ ਪ੍ਰਧਾਨ ਵਰਿੰਦਰ ਰਾਣਾ, ਨਖਿਲ ਭਾਰਦਵਾਜ ਤੇ ਹਿਮਾਂਸ਼ੂ ਮਹਾਜਨ, ਉਪ ਪ੍ਰਧਾਨ ਰਾਜ ਗਹਿਲੋਤ, ਜਰਨਲ ਸਕੱਤਰ ਸਤਵਿੰਦਰ ਸ਼ਰਮਾ, ਕੈਸ਼ੀਅਰ ਵਿਕਾਸ ਮਲਹੋਤਰਾ, ਸਕੱਤਰ ਗੌਰਵ ਮਹਿੰਦਰੂ, ਸਨਮਜੀਤ ਭੱਲਾ ਤੇ ਅਮਿਤ ਕੁਮਾਰ ਨੂੰ ਬਣਾਇਆ ਗਿਆ।

Adv.

Doaba Times

ਰਿਲਾਇੰਸ ਕੰਪਨੀ ਵੱਲੋਂ ਲਗਾਏ ਜਾ ਰਹੇ ਪ੍ਰਦੂਸ਼ਿਤ ਗੈਸ ਪਲਾਂਟ ਨੂੰ ਬੰਦ ਕਰਵਾਉਣ ਲਈ ਇਲਾਕਾ ਨਿਵਾਸੀ ਇਕ ਜੁੱਟ

ਲਾਡੋਵਾਲ, 9ਜੂਨ ( ਸੰਜੀਵ ਕੁਮਾਰ) ਅੱਜ ਇਲਾਕਾ ਨਿਵਾਸੀਆਂ ਵੱਲੋਂ ਇਕ ਬਹੁਤ ਹੀ ਅਹਿਮ ਮੀਟਿੰਗ ਮਾਨ ਢਾਬਾ ਅੱਡਾ ਚਾਹੜ ਵਿਖੇ ਕੀਤੀ ਗਈ। ਜਿਸ ਦੀ ਅਗਵਾਈ ਹਰਪਾਲ ਸਿੰਘ, ਭੁਪਿੰਦਰ ਸਿੰਘ ਕੁਤਬੇਵਾਲ,ਸਵਰਨ ਸਿੰਘ ਚਾਹੜ ਅਤੇ ਮੋਹਣ ਸਿੰਘ ਬਿਰਦੀ ਵੱਲੋਂ ਕੀਤੀ ਗਈ ਸਾਥੀਆ ਨੇ ਦੱਸਿਆ ਕਿ ਅਸੀਂ ਡਿਪਟੀ ਕਮਿਸ਼ਨਰ ਲੁਧਿਆਣਾ ਜੀ ਨੂੰ ਇਸ ਸਬੰਧੀ ਤਿੰਨ ਵਾਰ ਮੰਗ ਪੱਤਰ ਦੇ ਚੁੱਕੇ ਹਾਂ। ਪ੍ਰੰਤੂ ਬਹੁਤ ਅਫਸੋਸ ਨਾਲ ਦੱਸਣਾ ਪੈ ਰਿਹਾ ਹੈ ਕਿ ਪ੍ਰਸ਼ਾਸਨ ਵੱਲੋਂ ਸਾਡੇ ਮੰਗ ਪੱਤਰਾਂ ਤੇ ਅਜੇ ਤੱਕ ਕੋਈ ਵੀ ਠੋਸ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਪਿੰਡਾਂ ਦੇ ਲੋਕਾਂ, ਕਿਸਾਨ ਜਥੇਬੰਦੀਆਂ ਨੂੰ ਨਾਲ ਲੈਕੇ ਕਿਸੇ ਵੀ ਸਮੇਂ ਇਲਾਕੇ ਵਿੱਚ ਬਣ ਰਹੇ ਇਸ ਗੈਸ ਪਲਾਂਟ ਦਾ ਮੁੱਖ ਗੇਟ ਪੱਕੇ ਤੌਰ ਤੇ ਬੰਦ ਕਰਕੇ ਧਰਨਾ ਦੇਣ ਲਈ ਮਜਬੂਰ ਹੋਵਾਂਗੇ, ਇਸ ਦੋਰਾਨ ਜੇਕਰ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਉਸ ਦਾ ਜ਼ਿਮੇਵਾਰ ਸਿੱਧੇ ਤੌਰ ਤੇ ਲੁਧਿਆਣਾ ਪ੍ਰਸ਼ਾਸਨ ਅਤੇ ਗੈਸ ਪਲਾਂਟ ਦੀ ਮੈਨੇਜਮੈਂਟ ਹੋਵੇਗੀ। ਆਗੂਆਂ ਨੇ ਇਲਾਕਾ ਨਿਵਾਸੀ ਨੂੰ ਸਾਥ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਲਾਡੋਵਾਲ ਤੋਂ ਹੰਬੜਾਂ ਰੋਡ ਤੇ ਸਥਿਤ ਪਿੰਡ ਬੱਗਾ ਕਲਾਂ ਅਤੇ ਚਾਹੜ ਦੇ ਵਿਚਕਾਰ ਰਿਲਾਇੰਸ ਕੰਪਨੀ ਵੱਲੋਂ ਪ੍ਰਦੂਸ਼ਿਤ ਗੈਸ ਪਲਾਂਟ ਲਗਾਉਣ ਦਾ ਕੰਮ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ। ਜਦੋਂ ਕਿ ਇਸ ਗੈਸ ਪਲਾਂਟ ਦੇ ਲੱਗਣ ਨਾਲ ਭਵਿੱਖ ਵਿੱਚ ਸਾਡੇ ਪਿੰਡਾਂ ਨੂੰ ਬਹੁਤ ਹੀ ਘਾਤਕ ਚਮੜੀ,ਦਿਲ ਅਤੇ ਸਾਹ ਦੇ ਰੋਗ ਸਮੇਂਤ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦਾ ਸਾਹਮਣਾ ਕਰਨਾ ਪਵੇਗਾ। ਗੈਸ ਬਣਾਉਣ ਲਈ ਵਰਤੋ ਵਿੱਚ ਲਏ ਜਾਣ ਵਾਲੇ ਗੋਹੇ ਅਤੇ ਪਰਾਲੀ ਨੂੰ ਜਮਾਂ ਕਰਕੇ ਰੱਖੇ ਜਾਣ ਦੇ ਭਵਿੱਖ ਵਿੱਚ ਵੱਡੇ ਨੁਕਸਾਨ ਹੋਣਗੇ। ਗੈਸ ਬਣਾਉਣ ਲਈ ਇਸ ਨੂੰ ਗਾਲਣ ਲਈ ਲੱਖਾਂ ਲੀਟਰ ਪਾਣੀ ਧਰਤੀ ਹੇਠੋਂ ਕੱਢਿਆ ਜਾਵੇਗਾ ਅਤੇ ਵੇਸਟ ਜ਼ਹਿਰੀਲਾ ਪਾਣੀ ਧਰਤੀ ਦੀ ਸਤ੍ਹਾ ਤੇ ਜਾਂ ਹੇਠਾ ਸੁਟਿਆ ਜਾਵੇਗਾ। ਜਿਸ ਨਾਲ ਇਲਾਕੇ ਦਾ ਹਵਾ ਅਤੇ ਪਾਣੀ ਦੂਸ਼ਿਤ ਹੋਣ ਨਾਲ ਮੱਖੀਆਂ ਮੱਛਰ ਦੀ ਭਰਮਾਰ ਪੈਂਦਾ ਹੋਣ ਦਾ ਖ਼ਤਰਾ ਹੈ। ਜਿਸ ਨਾਲ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ,ਦਿਲ ਦੇ ਰੋਗ ਅਤੇ ਚਮੜੀ ਦੇ ਭਿਆਨਕ ਰੋਗ ਪੈਦਾ ਹੋਣਗੇ। ਗੈਸ ਬਣਾਉਣ ਲਈ ਬਹੁਤ ਵੱਡੇ ਵੱਡੇ ਟੈਂਕ ਨੁਮਾ ਸਿਲੰਡਰਾਂ ਧਰਤੀ ਵਿੱਚ ਬਣਾਏ ਜਾ ਰਹੇ ਹਨ ਜ਼ੋ ਕਿ ਗੈਸ ਬੰਬ ਤੋਂ ਘੱਟ ਨਹੀਂ ਹੋਣਗੇ। ਆਗੂ ਨੇ ਦੱਸਿਆ ਕਿ ਸਾਡਾ ਇਲਾਕਾ ਜ਼ੋ ਕਿ ਗ੍ਰੀਨ ਜੋਨ ਵਿਚ ਆਉਂਦਾ ਹੈ ਇਸ ਗੈਸ ਪਲਾਂਟ ਬਣਨ ਨਾਲ ਸਾਡੀਆਂ ਜ਼ਮੀਨਾਂ ਅਤੇ ਘਰਾਂ ਦੇ ਪਲਾਟਾਂ ਦੀਆਂ ਕੀਮਤਾਂ ਵੀ ਬਹੁਤ ਜ਼ਿਆਦਾ ਘੱਟ ਜਾਣਗੀਆਂ, ਕਿਉਂਕਿ ਗੈਸ ਪਲਾਂਟ ਦੇ ਕੋਲ ਕੋਈ ਵੀ ਰਹਿਣਾ ਪਸੰਦ ਨਹੀਂ ਕਰੇਗਾ, ਇਸ ਗੈਸ ਫੈਕਟਰੀ ਦੇ ਲੱਗਣ ਨਾਲ ਹੋਣ ਵਾਲੇ ਨੁਕਸਾਨਾਂ ਕਾਰਨ ਭਵਿੱਖ ਵਿੱਚ ਸਾਨੂੰ ਆਪਣੇ ਘਰ ਛੱਡਣੇ ਪੈਣਗੇ ਜ਼ੋ ਕਿ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ। ਕਮੇਟੀ ਵੱਲੋਂ ਕਿਹਾ ਗਿਆ ਕਿ ਅੱਜ ਤੋਂ ਅਪਣੇ ਪਿੰਡਾਂ ਵਿੱਚ ਘਰ-ਘਰ ਜਾ ਕੇ ਇਸ ਪ੍ਰਦੂਸ਼ਿਤ ਗੈਸ ਪਲਾਂਟ ਦੇ ਨੁਕਸਾਨਾ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ ਅਤੇ ਗੈਸ ਪਲਾਟ ਦੇ ਮੁੱਖ ਗੇਟ ਨੂੰ ਪੱਕੇ ਤੌਰ ਤੇ ਬੰਦ ਕਰਨ ਦੇ ਪ੍ਰਬੰਧ ਕੀਤੇ ਜਾਣਗੇ। ਜਿਸ ਸਬੰਧੀ ਆਗੂਆਂ ਦੀਆਂ ਪੱਕੀਆਂ ਡਿਊਟੀਆ ਲਗਾਈਆਂ ਗਈਆ ਹਨ। ਉਨ੍ਹਾਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਦੁਬਾਰਾ ਬੇਨਤੀ ਕੀਤੀ ਗਈ ਕਿ ਇਸ ਪਲਾਂਟ ਨੂੰ ਤੁਰੰਤ ਪ੍ਰਭਾਵ ਬੰਦ ਕਰਵਾ ਕੇ ਪਿੰਡਾਂ ਤੋਂ ਦੂਰ ਕਿਸੇ ਹੋਰ ਥਾਂ ਤੇ ਸ਼ਿਫਟ ਕੀਤਾ ਜਾਵੇ। ਤਾ ਜ਼ੋ ਇਲਾਕਾ ਨਿਵਾਸੀਆਂ ਨੂੰ ਘਾਤਕ ਬਿਮਾਰੀਆਂ ਅਤੇ ਹੋਰ ਹੋਣ ਵਾਲੇ ਨੁਕਸਾਨਾਂ ਤੋਂ ਬਚਾਇਆ ਜਾ ਸਕੇ। ਅਜਿਹਾ ਨਾਂ ਹੋਣ ਦੀ ਸੂਰਤ ਵਿੱਚ ਕਿਸੇ ਵੀ ਸਮੇਂ ਇਲਾਕਾ ਨਿਵਾਸੀਆਂ ਨੂੰ ਨਾਲ ਲੈਕੇ ਗੈਸ ਪਲਾਂਟ ਦੇ ਮੇਨ ਗੇਟ ਅੱਗੇ ਪੱਕਾ ਧਰਨਾ ਦਿੱਤਾ ਜਾਵੇਗਾ।