Doaba Times

N R I ਦਾ ਅਸਲ ਸਿਸਟਮ -ਹਾਥੀ ਦੇ ਦੰਦ ਦਿਖਾਉਣ ਨੂੰ ਕੁੱਝ ਹੋਰ ਤੇ ਖਾਣ ਨੂੰ ਕੁੱਝ ਹੋਰ

System ਕੀ ਹੁੰਦਾ…ਇਹਨੂੰ ਹੀ system ਕਹਿੰਦੇ ਨੇ….ਇਸੇ ਕੱਢੇ system ਚੋਂ ਕਨੇਡਾ,ਇੰਗਲੈਂਡ, ਅਸਟ੍ਰੇਲੀਆ ਤੇ ਨਿਊਜੀਲੈਂਡ ਥੋਡੀਆਂ ਜਮੀਨਾਂ ਵਿਕਾ ਆਪਦੇ ਦੇਸ ਉਨਤ ਕਰੀ ਜਾ ਰਹੇ ਨੇ…ਪੰਜਾਬ ਦੇ ਜੁਆਕਾਂ ਦੇ ਸਿਰ ਤੋਂ ਕਨੇਡਾ ਚ ਕਾਰੋਬਾਰ ਚਲਦੇ ਨੇ…ਬੇਸਮੈਂਟਾਂ ਦੇ ਕਿਰਾਏ ਤੋਂ ਲੈਕੇ Investment properties ਦੀਆਂ ਕਿਸ਼ਤਾਂ ਚਲਦੀਆਂ ਹਨ…ਸਾਡੇ ਲੋਕਾਂ ਦੇ ਢਾਬੇ ਚਲਦੇ ਨੇ…ਟਰੰਕਿਂਗ ਕੰਪਨੀਆਂ ਚਲਦੀਆਂ…ਇੰਮੀਗਰੇਸ਼ਨ ਦੀ ਇੰਡਸਟਰੀ ਚਲਦੀ ਹੈ…ਅਕਾਊਟੈਂਟ ਦੇ ਕੰਮ ਚਲਦੇ ਨੇ…ਟਰੈਵਲਿੰਗ ਏਜੰਸੀਆਂ ਚਲਦੀਆਂ…ਵਕੀਲਾਂ ਦਾ ਕੰਮ ਚਲਦਾ…ਰੀਅਲ ਇਸਟੇਟ ਚਲਦੀ ਹੈ…ਆਂਟੀਆਂ ਦਾ ਟਿਫਨਾਂ ਦਾ ਕਾਰੋਬਾਰ ਚਲਦਾ…ਅਸੀਂ ਕਿਉਂ ਕਹਾਂਗੇ ਤੁਸੀਂ ਨਾ ਆਉ…ਅਸੀਂ ਤਾਂ ਕਹਾਂਗੇ ਜੰਮ ਜੰਮ ਆਉ…ਕਨੇਡਾ ਦੀ ਸਚਾਈ ਤੇ ਅਸਲੀ ਤਸਵੀਰ ਕੌਣ ਦਿਖਾਵੇਗਾ.. .ਅਸੀਂ ਸਚਾਈ ਤੋਂ ਭੱਜ ਰਹੇ ਹਾਂ…ਜਦੋਂ ਤੱਕ ਬੱਚੇ ਨੂੰ ਕਹਾਣੀ ਸਮਝ ਆਉਂਦੀ ਹੈ …ਮਾਂ ਬਾਪ ਨੂੰ ਕੈਨੇਡਾ ਦਾ ਸੱਪ ਲੜ ਚੁੱਕਿਆ ਹੁੰਦਾ….ਇਹ ਦੇਸ ਲੋਕ ਸੱਦਦੇ ਨੇ ਉਹਨਾਂ ਨੂੰ ਇਕ ਸਿਸਟਮ ਦਿਖਾਇਆ ਜਾਂਦਾ…ਮਨ ਨੂੰ ਤਸੱਲੀ ਹੁੰਦੀ ਹੈ… ਕਿ ਵਾਕਿਆ ਈ ਸੁਪਨਿਆਂ ਦੇ ਦੇਸ ਆ ਗਏ…ਸੋਚ ਬਣਦੀ ਹੈ ਕਿ ਮਾਪਿਆਂ ਨੂੰ ਵੀ ਸੱਦ ਲਈਏ…ਰਲਕੇ ਜਿੰਦਗੀ ਜਿਉਂਈਏ…ਬਹੁਤ ਹੀ ਖੂਬਸੂਰਤ ਲਗਦਾ ਸੋਚਣ ਨੂੰ …ਪਰ ਖੂਬਸੂਰਤ ਹੁੰਦਾ ਨੀ…ਮਾਂ ਬਾਪ ਨੂੰ ਬੁਲਾਉਣ ਲਈ ਘੱਟੋ ਘੱਟ Family Income ਦੀ ਸ਼ਰਤ ਰੱਖੀ ਹੈ…ਉਸ ਸ਼ਰਤ ਦੀ ਆੜ ਚ ਅਗਲੇ ਠੋਕ ਕੇ ਟੈਕਸ ਲੈਂਦੇ ਨੇ…ਜਦ ਤੱਕ ਮਾਪੇ ਆ ਨੀ ਜਾਂਦੇ…ਇਉਂ ਚਲਦਾ ਮੁਲਕ…ਟੈਕਸ ਭਰਨ ਆਲੇ ਆਪਦੇ Asset ਜਮੀਨਾਂ ਜਾਇਦਾਦਾਂ ਵੇਚ ਕੇ ਲਿਆ ਰਹੇ ਨੇ…ਗੱਲ ਨੂੰ ਘੋਖਿਆਂ ਪਤਾ ਲਗਦਾ ਕਿ…ਇੰਗਲੈਂਡ, ਆਸਟ੍ਰੇਲੀਆ, ਨਿਊਜੀਲੈਂਡ ਤੇ ਕਨੇਡਾ ਦੀਆਂ ਸਾਰੀਆਂ ਇੰਮੀਗਰੇਸ਼ਨ ਪਾਲਿਸੀਆ ਇਕੋ ਜਿਹੀਆਂ ਹਨ…ਪਹਿਲਾਂ ਇੰਗਲੈਂਡ ਕਰਦਾ…ਉਹਦੇ ਚੋਂ ਪੈਸਾ ਬਣਾਉਂਦਾ. ..ਫਿਰ ਉਹ ਬੰਦ ਕਰਦਾ…ਨਿਊਜੀਲੈਂਡ ਸ਼ੁਰੂ ਕਰ ਦਿੰਦਾ…ਉਹ ਹਟਦਾ….ਅਸਟ੍ਰੇਲੀਆ ਲੱਗ ਜਾਂਦਾ…ਉਹ ਲੁੱਟਦਾ ਟਿਕਾ ਕੇ.. ਕੱਟੜ ਗੋਰੇ ਵਿਰੋਧ ਕਰਦੇ ਆ ਸਰਕਾਰਾਂ ਦਾ….ਰੌਲਾ ਪੈਂਦਾ…ਸਰਕਾਰਾਂ ਪਿੱਛੇ ਹਟ ਜਾਂਦੀਆ.. ..ਅਸਟ੍ਰੇਲੀਆ ਬੰਦ ਹੁੰਦਾ ..ਕਨੇਡਾ ਸ਼ੁਰੂ ਹੋ ਜਾਂਦਾ….ਥੋਨੂੰ ਹੀ ਲੁਟਿਆ ਜਾ ਰਹਾ…ਇਹ ਕਾਰੋਬਾਰ ਹੈ…ਅਰਬਾਂ ਦਾ ਧੰਦਾ….ਸਰਕਾਰਾਂ ਚਲਾਉਂਦੀਆਂ…ਆਪਦੇ ਲੋਕਾਂ ਨੂੰ ਖੇਤਾਂ ਚ ਬੈਠਿਆਂ ਨੂੰ …ਆਪਦੇ ਬੁੜਿਆਂ ਨੂੰ…. ਜਿਹਨਾਂ ਸਾਰੀ ਉਮਰ ਕੱਖ ਨੀ ਕੀਤਾ….ਸਿਵਾਏ ਹੰਟਿੰਗ ਦੇ..  ਉਹਨਾਂ ਨੂੰ ਜਿਉਂਦੇ ਨੀ ਰੱਖ ਣਾ…ਕੀਹਦੇ ਸਿਰਤੇ…ਬਾਹਰੋਂ ਮੰਗਾਈ ਲੇਬਰ ਦੇ ਸਿਰ ਤੇ…ਸਾਡੇ ਜੁਆਕ ਲੇਬਰ ਨੇ…ਸਾਡਾ ਆਪਦੇ ਪੰਜਾਬ ਦਾ ਸਿਸਟਮ ਗਲ ਚੁਕਿਆ…ਸੜ ਚੁਕਿਆ…ਤਾਂ ਹੀ ਸਾਡੀ ਲੁੱਟ ਹੋ ਰਹੀ ਹੈ….ਪਹਿਲਾਂ ਸਾਡਾ ਧਾਰਮਿਕ ਪੱਖ ਖਤਮ ਕੀਤਾ….ਫਿਰ ਐਜੂਕੇਸ਼ਨ ਸਿਸਟਮ ਖਤਮ ਕੀਤਾ…ਸਾਨੂੰ ਲਗਦਾ ਕਿ ਬਾਹਰ ਭੇਜਕੇ ਸ਼ਾਇਦ ਅਸੀਂ ਬਚ ਜਾਵਾਂਗੇ…ਭਲਿਉ ਜਾਗੋ…ਦਿਸਦੇ ਲਾਭ ਚ ਬਹੁਤ ਕੁਝ ਗੁਆਈ ਜਾ ਰਹੇ ਹਾਂ …ਅਸਲ ਚ ਖਿਤਾ ਉਜੜ ਰਿਹਾ…ਉਸ ਉਜੜੇ ਖਿਤੇ ਦੇ ਲੋਕਾਂ ਤੋਂ ਬਾਹਰਲੇ ਮੁਲਕ ਧੰਦਾ ਕਰ ਰਹੇ ਨੇ…ਸਚਾਈ ਤੋਂ ਕਦੋਂ ਤੱਕ ਭੱਜਾਂਗੇ…ਹਾਲਤ ਇਹ ਹੋਈ ਪਈ ਆ ਕਿ ਅਸਲੀਅਤ ਨੂੰ ਜਾਣੇ ਬਿਨਾਂ ਆਪਦੀ ਢਿੱਡੋਂ ਜੰਮੀ ਔਲਾਦ ਬਿਗਾਨੀ ਧਰਤੀ ਤੇ ਰੁਲਦੀ ਫਿਰਦੀ ਹੈ…ਕਦੋਂ ਤੱਕ ਭੱਜਾਂਗੇ…1947 ਤੋਂ ਹੁਣ ਤੱਕ ਸਾਡੀਆਂ ਚੁਣੀਆਂ ਸਰਕਾਰਾਂ ਨੇ ਕੀ ਦਿੱਤਾ…ਸਿਵਾਏ ਉਜਾੜੇ ਦੇ..ਲੋੜ ਗਲ ਸੜ ਚੁਕੇ ਸਿਸਟਮ ਨੂੰ ਬਦਲਣ ਦੀ ਹੈ…ਪ੍ਰਵਾਸ ਨੇ ਪਹਿਲਾਂ ਭੈਣ ਭਾਈਆਂ…ਚਾਚੇ ਤਾਇਆਂ …ਮਾਮੇ ਭੂਆ ਨੂੰ ਸ਼ਰੀਕ ਬਣਾਇਆ…ਹੁਣ ਹਾਲਾਤ ਇਹ ਹੋ ਰਹੇ ਨੇ…ਅੱਜ ਪ੍ਰਵਾਸ ਕਰਕੇ…ਧੀਆਂ ਪੁਤਾਂ ਤੇ ਮਾਂ-ਪਿਓ ਦੇ ਸੰਬੰਧ ਵਿਗੜ ਰਹੇ ਨੇ…ਪਰਿਵਾਰ ਇਕੋ ਇੱਕ ਇਕਾਈ ਹੈ ਉਹ ਟੁੱਟ ਰਹੇ ਨੇ. .ਬੰਦਾ ਆਤਮਿਕ ਪੱਖ ਤੋਂ ਇਕੱਲਾ ਪੈ ਰਿਹਾ…ਪ੍ਰਵਾਸ ਚੋਂ ਅਸੀਂ ਖੱਟਿਆ ਨੀ ਪਰ ਗੁਆ ਬਹੁਤ ਕੁਝ ਲਿਆ ਤੇ ਲੈਣਾ..!