ਨੰਬਰਦਾਰ ਯੂਨੀਅਨ ਕਰਤਾਰਪੁਰ ਵੱਲੋਂ ਨਾਇਬ ਤਹਿਸੀਲਦਾਰ ਵਿਜੇ ਕੁਮਾਰ ਹੀਰ ਦਾ ਅਹੁਦਾ ਸੰਭਾਲਣ ਫੁੱਲਾਂ ਦੇ ਗੁਲਦਸਤਿਆ ਨਾਲ ਸਵਾਗਤ

🎙ਨੰਬਰਦਾਰਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਾਂਗਾ – ਨਾਇਬ ਤਹਿਸੀਲਦਾਰ ਵਿਜੇ ਕੁਮਾਰ
ਜਲੰਧਰ/ਕਰਤਾਰਪੁਰ(ਗੁਰਪ੍ਰੀਤ ਗੋਰਾ ) ਸਬ ਤਹਿਸੀਲ ਕਰਤਾਰਪੁਰ ਵਿਖੇ ਕਰਤਾਰਪੁਰ ਨੰਬਰਦਾਰ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ ਦਿਆਲਪੁਰ ਦੀ ਅਗਵਾਈ ਵਿੱਚ ਨੰਬਰਦਾਰ ਯੂਨੀਅਨ ਵਲੋਂ ਤਹਿਸੀਲਦਾਰ ਵਿਜੇ ਕੁਮਾਰ ਹੀਰ ਨੂੰ ਕਰਤਾਰਪੁਰ ਵਿਖੇ ਅਹੁਦਾ ਸੰਭਾਲਣ ਤੇ ਉਨ੍ਹਾਂ ਦਾ ਸਵਾਗਤ ਫੁੱਲਾਂ ਦਾ ਗੁਲਦਸਤਾ ਦੇ ਕੇ ਭਰਵਾਂ ਸੁਆਗਤ ਕੀਤਾ ਗਿਆ ।ਇਸ ਇਸ ਮੌਕੇ ਦੇ ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ ਦਿਆਲਪੁਰ,ਜ਼ਿਲ੍ਹਾ ਪ੍ਰੈੱਸ ਸਕੱਤਰ ਨੰਬਰਦਾਰ ਸੰਦੀਪ ਵਿਰਦੀ,ਨੰਬਰਦਾਰ ਭਜਨ ਸਿੰਘ ਧੀਰਪੁਰ ਵੱਲੋਂ ਨੰਬਰਦਾਰਾਂ ਨੂੰ ਤਹਿਸੀਲ ਵਿਖੇ ਆ ਰਹੀਆਂ ਸਮੱਸਿਆਵਾਂ ਸਬੰਧੀ ਜਾਣੂੰ ਵੀ ਕਰਾਇਆ।ਤਹਿਸੀਲਦਾਰ ਵਿਜੇ ਕੁਮਾਰ ਨੇ ਸਮੂਹ ਨੰਬਰਦਾਰਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਹਰੇਕ ਸਮੱਸਿਆ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ ਪਬਲਿਕ ਦੇ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ ਤੇ ਪੈਂਡਿੰਗ ਪਏ ਕੰਮਾਂ ਦਾ ਨਿਪਟਾਰਾ ਵੀ ਜਲਦ ਕੀਤਾ ਜਾਵੇਗਾ ।ਇਸ ਮੌਕੇ ਤੇ ਨੰਬਰਦਾਰ ਸੰਦੀਪ ਵਿਰਦੀ ਜ਼ਿਲ੍ਹਾ ਜਲੰਧਰ ਪ੍ਰੈਸ ਸਕੱਤਰ,ਨੰਬਰਦਾਰ ਭਜਨ ਸਿੰਘ ਧੀਰਪੁਰ ,ਨੰਬਰਦਾਰ ਤਰਸੇਮ ਸਿੰਘ ਕਾਹਲਵਾਂ, ਚਰਨਜੀਤ ਫਰੀਦਪੁਰ, ਨੰਬਰਦਾਰ ਪਰਮਜੀਤ ਮੰਨਣ ,ਨੰਬਰਦਾਰ ਸੁਰਿੰਦਰ ਸਿੰਘ ਕਾਲਾ ਬਾਹੀਆ,ਨੰਬਰਦਾਰ ਮਨੋਹਰ ਸਿੰਘ ਸਰਮਸਤਪੁਰ,ਨੰਬਰਦਾਰ ਬੂਟਾ ਸਿੰਘ ਬੱਲ ,ਨੰਬਰਦਾਰ ਅਮਰ ਸਿੰਘ ਪੱਤੜ ਖ਼ੁਰਦ,ਨੰਬਰਦਾਰ ਬਚਿੱਤਰ ਸਿੰਘ ਪੱਤੜ ਖ਼ੁਰਦ, ਨੰਬਰਦਾਰ ਗੁਰਦੀਪ ਸਿੰਘ ਸਰਾਏ ਖਾਸ ,ਨੰਬਰਦਾਰ ਦਲਵੀਰ ਸਿੰਘ ਕਾਹਲਵਾਂ ,ਨੰਬਰਦਾਰ ਅਮਰੀਕ ਸਿੰਘ ਬੱਲਾ,ਨੰਬਰਦਾਰ ਬਲਦੇਵ ਸਿੰਘ ਖਾਨਕੇ ਫਤਹਿਗੜ੍ਹ,ਨੰਬਰਦਾਰ ਗਿਆਨ ਚੰਦ ਨੌਗੱਜਾ ਆਦਿ ਵੀ ਹਾਜ਼ਰ ਸਨ ।