ਦਰਬਾਰ ਸ਼ਾਹ ਨੂਰਾਨੀ ਮੀਰਾ ਦਾਤਾ ਸਰਕਾਰ ਜੀ ਦੇ ਦਰਬਾਰ ਤੇ 5 ਅਤੇ 6 ਅਪੈ੍ਲ ਨੂੰ ਮੇਲਾ ਸ਼ਰਧਾ ਪੂਰਵਕ ਧੂਮਧਾਮ ਨਾਲ ਮਨਾਇਆ ਜਾਵੇਗਾ

ਕਸਬਾ ਅਲਾਵਲਪੁਰ ਜਲੰਧਰ ਦਰਬਾਰ ਸ਼ਾਹ ਨੂਰਾਨੀ ਮੀਰਾ ਦਾਤਾ ਸਰਕਾਰ ਜੀ ਦਾ ਮੇਲਾ ਤਾਰਿਕ 5 ਅਤੇ 6 ਅਪੈ੍ਲ ਦਿਨ ਸ਼ਨੀਵਾਰ ਅਤੇ ਐਤਵਾਰ 2025 ਨੂੰ ਮੇਲਾ ਬੜੀ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ
ਬਿਆਸ ਪਿੰਡ /ਅਲਾਵਲਪੁਰ (ਹਰਪ੍ਰੀਤ ਸਿੰਘ ਹੈਪੀ) ਗੱਦੀ ਨਸ਼ੀਨ ਸਾਈ ਧਨਵੰਤਰੀ ਜੀ ਨੇ ਮੇਲੇ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਹਰ ਸਾਲ ਦੀ ਤਰਾ ਇਸ ਸਾਲ 6 ਅਪੈ੍ਲ ਦਿਨ ਸ਼ਨੀਵਾਰ ਨੂੰ ਚਾਦਰ ਦੀ ਰਸਮ ਦੁਪਹਿਰ ਤਿੰਨ ਵਜੇ ਦੇ ਕਰੀਬ ਹੋਵੇਗੀ.ਅਤੇ ਚਿਰਾਗ ਰੋਸ਼ਨ ਦੀ ਰਸਮ ਤਕਰੀਬਨ ਇੱਕ ਘੰਟੇ ਉਪਰੰਤ ਚਾਰ ਵਜੇ ਸਾਮ ਨੂੰ ਹੋਵੇਗੀ.ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਤ ਮਹਾਪੁਰਸ਼ ਅਤੇ ਮਹੰਤ ਵੱਡੀ ਗਿਣਤੀ ਵਿੱਚ ਸ਼ਰਧਾ ਦੇ ਫੁੱਲ ਭੇਟ ਕਰਨਗੇ.
ਝੰਡੇ ਦੀ ਰਸਮ ਸ਼ਾਮ ਪੰਜ ਵਜੇ ਹੋਵੇਗੀ.ਅਤੇ ਰਾਤ ਦੇ ਸਮੇ 8.ਵਜੇ ਦੇ ਕਰੀਬ ਮਹਿੰਦੀ ਦੀ ਰਸਮ ਹੋਵੇਗੀ.
ਸਾਈ ਧਨਵੰਤਰੀ ਗੱਦੀ ਨਸ਼ੀਨ ਜੀ ਨੇ 6 ਅਪੈ੍ਲ ਦਿਨ ਐਤਵਾਰ ਦੇ ਪੋ੍ਗਰਾਮ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਫਕੀਰਾ ਦੀ ਮਹਿਫਲ ਸਵੇਰੇ 10 ਵਜੇ ਸ਼ੁਰੂ ਹੋਵੇਗੀ.ਜਿਸ ਵਿੱਚ ਵੱਖ ਉੱਚ ਕੋਟੀ ਦੇ ਕਬਾਲ ਗੀਤਕਾਰ ਆਪਣੇ ਫੰਨ ਦਾ ਮੁਜਾਰਾ ਕਰਨਗੇ.
ਜਿਸ ਵਿੱਚ ਪ੍ਮੁੱਖ ਅੰਤਰਰਾਸ਼ਟਰੀ ਪ੍ਸਿੱਧ ਨਾਮੀ ਗਾਇਕ ਅਤੇ ਕਬਾਲ ਪਰਵੇਜ ਆਲਮ, ਸੂਫੀ ਗਾਇਕ ਆਈ ਲੈਕਸ ਕੋਟੀ ਸਪੁੱਤਰ ਸ੍ੀ ਸਾਬਰ ਕੋਟੀ ਜੀ ਗਾਇਕ ਕਲਾਕਾਰ ਉਂਕਾਰ ਸੰਧੂ ਅਤੇ ਹੋਰ ਵੀ ਅਨੇਕਾ ਅੰਤਰਰਾਸ਼ਟਰੀ ਪ੍ਸਿੱਧੀ ਪ੍ਾਪਤ ਆਪਣੇ ਫਨ ਦਾ ਮੁਜਾਰਾ ਕਰਕੇ ਆਪਣੀ ਦਰਬਾਰ ਤੇ ਹਾਂਜਰੀ ਲਗਵਾਉਣਗੇ. ਗੱਦੀ ਨਸ਼ੀਨ ਸਾਈ ਧਨਵੰਤਰੀ ਜੀ ਵਲੋ ਸਾਰਿਆ ਸੰਗਤਾ ਨੂੰ ਦਰਬਾਰ ਤੇ ਪੁੱਜਣ ਲਈ ਪੁਰਜੋਰ ਮੰਗ ਕਿੱਤੀ.
ਦਰਬਾਰ ਸ਼ਾਹ ਨੂਰਾਨੀ ਮੀਰਾ ਦਾਤਾ ਸਰਕਾਰ ਤੇ ਆਈ ਹੋਈ ਸੰਗਤ ਵਾਸਤੇ ਅਟੁੱਟ ਲੰਗਰ ਵਰਤਾਇਆ ਜਾਵੇਗਾ