Doaba Times

ਐਨ ਆਰ ਆਈ ਪਰਿਵਾਰ ਵਲੋਂ ਬੱਚਿਆਂ ਨੂੰ ਬੈਗ ਅਤੇ ਸਟੇਸ਼ਨਰੀ ਵੰਡੀ

ਸਰਕਾਰੀ ਸਕੂਲਾਂ ਦੇ ਵਿਕਾਸ ਵਿੱਚ ਐਨ ਆਰ ਆਈ ਪਰਿਵਾਰਾਂ ਦਾ ਵੱਡਾ ਯੋਗਦਾਨ…… ਰਿਸ਼ੀ ਕੁਮਾਰ

ਜਲੰਧਰ (ਗੁਰਪ੍ਰੀਤ ਬੱਲ /ਮੁਕੇਸ਼ ਕੁਮਾਰ) ਸਰਕਾਰੀ ਪ੍ਰਾਇਮਰੀ ਸਕੂਲ ਅੰਬੀਆ ਤੋਹਫ਼ਾ ਦੇ ਸਾਰੇ ਵਿਦਿਆਰਥੀਆਂ ਨੂੰ ਸਕੂਲ ਬੈਗ ਅਤੇ ਸਟੇਸ਼ਨਰੀ ਦੀ ਵੰਡ ਅਮਰੀਕਾ ਨਿਵਾਸੀ ਗੁਰਪ੍ਰਤਾਪ ਸਿੰਘ ਨਿੱਜਰ ਸਪੁੱਤਰ ਸ. ਹਰਪ੍ਰੀਤਪਾਲ ਸਿੰਘ ਨਿੱਜਰ ਵਲੋਂ ਕੀਤੀ ਗਈ।ਸਕੂਲ ਮੁਖੀ ਰਿਸ਼ੀ ਕੁਮਾਰ ਨੇ ਇਸ ਐਨ ਆਰ ਆਈ ਪਰਿਵਾਰ ਦਾ ਇਸ ਵਧੀਆ ਉਪਰਾਲੇ ਲਈ ਧੰਨਵਾਦ ਪ੍ਰਗਟ ਕਰਦਿਆਂ ਇਸ ਪਰਿਵਾਰ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।ਉਨ੍ਹਾਂ ਆਪਣੇ ਸੰਬੋਧਨ ਵਿੱਚ ਆਖਿਆ ਕਿ ਸਰਕਾਰੀ ਸਕੂਲਾਂ ਦੇ ਵਿਕਾਸ ਵਿੱਚ ਸਰਕਾਰਾਂ ਦੇ ਨਾਲ-ਨਾਲ ਐਨ. ਆਰ. ਆਈ. ਪਰਿਵਾਰਾਂ ਦਾ ਬਹੁਤ ਵੱਡਾ ਯੋਗਦਾਨ ਹੈ।ਇਸ ਮੌਕੇ ਸਰਦਾਰਨੀ ਮਨਦੀਪ ਕੌਰ ਨਿੱਜਰ( ਯੂ ਐਸ ਏ ਨਿਵਾਸੀ), ਉਦੇਪ੍ਰਤਾਪ ਸਿੰਘ ਨਿੱਜਰ (ਯੂ ਐਸ ਏ ਨਿਵਾਸੀ),ਮਨਜੀਤ ਸਿੰਘ(ਸਰਪੰਚ),ਮਾਸਟਰ ਹੇਮ ਰਾਜ,ਮਲਕੀਤ ਸਿੰਘ,ਗੁਰਦੀਪ ਸਿੰਘ (ਇਟਲੀ ਨਿਵਾਸੀ), ਭੁਪਿੰਦਰ ਕੌਰ (ਆਂਗਣਵਾੜੀ ਵਰਕਰ),ਸੁਰਜੀਤ ਸਿੰਘ,ਰਾਜਵਿੰਦਰ ਕੌਰ, ਕੁਲਵਿੰਦਰ ਕੌਰ,ਬੰਸੀ ਅਤੇ ਵਿਦਿਆਰਥੀਆਂ ਦੇ ਮਾਪੇ ਹਾਜ਼ਰ ਸਨ।

Jalandhar

ਸੰਤ ਪ੍ਰੀਤਮ ਦਾਸ ਚੈਰੀਟੇਬਲ ਹਸਪਤਾਲ ਰਾਏਪੁਰ ਰਸੂਲਪੁਰ ਵਿਖੇ ਅੱਖਾ ਦਾ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ

ਜਲੰਧਰ/ਕਿਸ਼ਨਗੜ(ਗੁਰਪ੍ਰੀਤ ਬੱਲ/ਮੁਕੇਸ਼ ਕੁਮਾਰ) ਸੰਤ ਬਾਬਾ ਪ੍ਰੀਤਮ ਦਾਸ ਬਾਬੇ ਜੌੜੇ ਰਾਏਪੁਰ ਰਸੂਲਪੁਰ ਦੇ ਗੱਦੀ ਨਸ਼ੀਨ ਸੰਤ ਬਾਬਾ ਨਿਰਮਲ ਦਾਸ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਵਾਲਿਆਂ ਦੀ ਸਰਪ੍ਰਸਤੀ ਹੇਠ ਅੱਖਾਂ ਦਾ ਫ੍ਰੀ ਮੈਡੀਕਲ ਕੈਂਪ ਸਰਦਾਰ ਸੁੱਚਾ ਸਿੰਘ ਬੇਗਲ ਦੇ ਸਮੂਹ ਪਰਿਵਾਰ ਵੱਲੋਂ ਤੇ ਡਾ ਜਸਵੰਤ ਸਿੰਘ ਸੋਹਲ, ਸ: ਰਜਿੰਦਰ ਸਿੰਘ ,ਸਰਦਾਰ ਮਨਜੀਤ ਸਿੰਘ ,ਸਰਦਾਰ ਗੁਰਮੀਤ ਸਿੰਘ,ਸਰਦਾਰ ਰਵਿੰਦਰ ਸਿੰਘ ਆਦਿ ਵੱਲੋਂ ਸੰਤ ਬਾਬਾ ਪ੍ਰੀਤਮ ਦਾਸ ਚੈਰੀਟੇਬਲ ਹਸਪਤਾਲ ਰਾਏਪੁਰ ਰਸੂਲਪੁਰ ਵਿਖੇ ਲਗਾਇਆ ਗਿਆ ।ਕੈਂਪ ਦਾ ਉਦਘਾਟਨ ਸੰਤ ਸਰਵਣ ਦਾਸ ਬੋਹਣ ਚੇਅਰਮੈਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਏ ਸੁਸਾਇਟੀ ਪੰਜਾਬ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ ।ਇਸ ਮੌਕੇ ਦੇ ਸੰਤ ਨਿਰਮਲ ਦਾਸ ਬਾਬੇ ਜੌੜੇ ਵਾਲਿਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਨੇਤਰ ਦਾਨ ਇਕ ਮਹਾਦਾਨ ਹੈ । ਮਰਨ ਉਪਰੰਤ ਸਾਡੀਆਂ ਅੱਖਾਂ ਇਸ ਸੁੰਦਰ ਸੰਸਾਰ ਨੂੰ ਦੇਖ ਰਹੀਆਂ ਹੁੰਦੀਆਂ ਹਨ ।ਇਸ ਮੌਕੇ ਤੇ ਨੇਤਰਦਾਨ ਕਰਨ ਵਾਲਿਆਂ ਨੂੰ ਸੰਤ ਬਾਬਾ ਨਿਰਮਲ ਦਾਸ ,ਸੁੱਚਾ ਸਿੰਘ ਬੇਗਲ,ਭੈਣ ਸੰਤੋਸ਼ ਕੁਮਾਰੀ , ਸੰਤ ਬਾਬਾ ਜਗੀਰ ਸਿੰਘ ਵੱਲੋਂ ਸਾਂਝੇ ਤੌਰ ਤੇ ਸਰਟੀਫਿਕੇਟ ਵੀ ਦਿੱਤੇ ਗਏ ਅਤੇ ਉਨ੍ਹਾਂ ਨੂੰ ਸਿਰੋਪੇ ਦੇ ਕੇ ਸਨਮਾਨਤ ਵੀ ਕੀਤਾ ਗਿਆ । ਇਸ ਮੌਕੇ ਤੇ ਸੰਤ ਬਾਬਾ ਨਿਰਮਲ ਦਾਸ ਤੇ ਭੈਣ ਸੰਤੋਸ਼ ਕੁਮਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਕੈਂਪ ‘ਚ 2000 ਮਰੀਜ਼ਾਂ ਦੀਆਂ ਡਾ ਮਨਦੀਪ ਸੂਦ ,ਡਾ ਅਮਨਦੀਪ ਔਜਲਾ ਵਲੋਂ ਜਾਂਚ ਕੀਤੀ ਗਈ ਤੇ 2500 ਮਰੀਜ਼ਾਂ ਦਾ ਚੈੱਕਅਪ ਕਰਕੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ।

ਇਸ ਮੌਕੇ ਤੇ ਭੈਣ ਸੰਤੋਸ਼ ਕੁਮਾਰੀ ਪ੍ਰਧਾਨ ਨਾਰੀ ਸ਼ਕਤੀ ਫਾਊਂਡੇਸ਼ਨ ਭਾਰਤ ਵਲੋਂ ਵੀ ਮਰਨ ਉਪਰੰਤ ਆਪਣੇ ਸਰੀਰ ਦੇ ਅੰਗਾਂ ਨੂੰ ਦਾਨ ਕੀਤਾ ਗਿਆ । ਇਸ ਮੌਕੇ ਤੇ ਭੈਣ ਸੰਤੋਸ਼ ਕੁਮਾਰੀ ਨੇ ਸੰਬੋਧਨ ਕਰਦੇ ਹੋਏ ਸੰਗਤਾਂ ਨੂੰ ਆਪਣੇ ਮਰਨ ਉਪਰੰਤ ਅੱਖਾਂ ਤੇ ਸਰੀਰ ਦੇ ਅੰਗਾਂ ਨੂੰ ਦਾਨ ਕਰਨ ਲਈ ਪ੍ਰੇਰਿਤ ਕੀਤਾ ।ਇਸ ਮੌਕੇ ਤੇ ਸਿਆਸੀ ਆਗੂਆਂ ਵੱਲੋਂ ਸਾਂਸਦ ਚੌਧਰੀ ਸੰਤੋਖ ਸਿੰਘ, ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ , ਸਦੀਕਾ ਖਾਨ ਵਿਧਾਇਕ ਜੰਮੂ ਕਸ਼ਮੀਰ, ਅਸ਼ਵਨ ਭੱਲਾ ਪ੍ਰਧਾਨ ਲੋਕ ਸਭਾ ਹਲਕਾ ਜਲੰਧਰ ਯੂਥ ਕਾਂਗਰਸ ਪ੍ਰਧਾਨ , ਆਪ ਆਗੂ ਸੁਸ਼ੀਲ ਅੰਗਰਾਲ , ਬੀਰ ਚੰਦ ਸੁਰੀਲਾ ਕੋਆਰਡੀਨੇਟਰ ਆਮ ਆਦਮੀ ਪਾਰਟੀ , ਸੁਰੇਸ਼ ਕਲੇਰ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ,ਕਰਮਪਾਲ ਢਿੱਲੋਂ ਲੋਕ ਕਲਾਵਾਂ ਕਲਚਰਲ ਸੁਸਾਇਟੀ ਕਰਤਾਰਪੁਰ ,ਦਲਵਿੰਦਰ ਦਿਆਲਪੁਰੀ ਪ੍ਰਸਿੱਧ ਪੰਜਾਬੀ ਗਾਇਕ , ਰਾਜ ਕੁਮਾਰ ਡੋਗਰ ,ਰੇਸ਼ਮ ਸਿੰਘ ਭੱਟੀ ਸੇਵਾਮੁਕਤ ਬੈਂਕ ਮੈਨੇਜਰ , ਪ੍ਰਿੰਸੀਪਲ ਪਰਮਜੀਤ ਜੱਸਲ ਆਦਿ ਵੀ ਹਾਜ਼ਰ ਸਨ ।ਇਸ ਮੌਕੇ ਤੇ ਕੈਂਪ ਚ’ ਆਈਆਂ ਸੰਗਤਾਂ ਲਈ ਲੰਗਰ ਦੇ ਅਤੁੱਟ ਪ੍ਰਬੰਧ ਕੀਤੇ ਗਏ ।

NEXT

Chandigarh

ਇੱਟਾਂ ਭੱਠੇ ਵਾਲਿਆਂ ਲਈ ਪਰਾਲੀ ਨੂੰ 20 ਫੀਸਦੀ ਬਾਲਣ ਵਜੋਂ ਵਰਤਣ ਲਈ ਲਾਜ਼ਮੀ ਕਰਨ ਦਾ ਫੈਸਲਾ-ਗੁਰਮੀਤ ਸਿੰਘ ਮੀਤ ਹੇਅਰ

ਚੰਡੀਗੜ੍ਹ (ਕੁਲਦੀਪ ਕੁਮਾਰ) ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਵਾਤਾਵਰਣ ਅਤੇ ਸਾਇੰਸ ਤਕਨਾਲੋਜੀ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੂਬਾ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਕਿ ਇੱਟਾਂ ਦੇ ਭੱਠੇ ਵਾਲੇ ਪਰਾਲੀ ਦੀਆਂ ਗਿੱਟੀਆਂ ਨੂੰ 20 ਫੀਸਦੀ ਬਾਲਣ ਵਜੋਂ ਲਾਜ਼ਮੀ ਇਸਤੇਮਾਲ ਕਰਨ। ਉਨ੍ਹਾਂ ਕਿਹਾ ਕਿ ਇਸ ਨਵੇਂ ਪ੍ਰਬੰਧਨ ਦੀ ਤਿਆਰੀ ਲਈ ਭੱਠਾ ਮਾਲਕਾਂ ਨੂੰ ਛੇ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ ਅਤੇ 1 ਮਈ 2023 ਤੋਂ ਬਾਅਦ ਇਨ੍ਹਾਂ ਹਦਾਇਤਾਂ ਨੂੰ ਲਾਗੂ ਨਾ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।

ਮੀਤ ਹੇਅਰ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਕਿਸਾਨਾਂ ਦੀ ਪਰਾਲੀ ਪ੍ਰਬੰਧਨ ਵਿੱਚ ਮੱਦਦ ਕਰਨ ਅਤੇ ਪਰਾਲੀ ਨੂੰ ਸਾੜਨ ਨਾਲ ਹੁੰਦੇ ਪ੍ਰਦੂਸ਼ਣ ਦੀ ਸਮੱਸਿਆ ਨਾਲ ਨਜਿੱਠਣ ਲਈ ਇਨ ਸੀਟੂ ਤੇ ਐਕਸ ਸੀਟੂ ਕੰਮ ਕੀਤੇ ਜਾ ਰਹੇ ਹਨ। ਇਨ ਸੀਟੂ ਵਿੱਚ ਜਿੱਥੇ ਪੰਜਾਬ ਦੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਵਾਸਤੇ ਸਵਾ ਲੱਖ ਦੇ ਕਰੀਬ ਮਸ਼ੀਨਾਂ ਸਬਸਿਡੀ ਉਤੇ ਮੁਹੱਈਆ ਕਰਵਾਈਆ ਉਥੇ ਐਕਸ ਸੀਟੂ ਤਹਿਤ ਉਦਯੋਗਾਂ ਨੂੰ ਪਰਾਲੀ ਨੂੰ ਬਾਲਣ ਵਜੋਂ ਵਰਤਣ ਲਈ ਉਤਸ਼ਾਹਤ ਕੀਤਾ ਜਾ ਰਿਹਾ ਹੈ। ਪਰਾਲੀ ਤੋਂ ਸੀ.ਐਨ.ਜੀ., ਬਿਜਲੀ ਅਤੇ ਹੋਰ ਊਰਜਾ ਸ੍ਰੋਤ ਪੈਦਾ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ।

ਮੀਤ ਹੇਅਰ ਨੇ ਕਿਹਾ ਕਿ ਨਵੇਂ ਫੈਸਲੇ ਤਹਿਤ ਇੱਟਾਂ ਦੇ ਭੱਠਿਆਂ ਵਿੱਚ ਪਰਾਲੀ ਦੀ ਬਾਲਣ ਵਜੋਂ 20 ਫੀਸਦੀ ਵਰਤੋਂ ਨਾਲ ਪਰਾਲੀ ਦੇ ਪ੍ਰਬੰਧਨ ਨੂੰ ਵੱਡਾ ਹੁਲਾਰਾ ਮਿਲੇਗਾ ਅਤੇ ਕਿਸਾਨਾਂ ਨੂੰ ਵੀ ਪਰਾਲੀ ਵੇਚ ਕੇ ਆਰਥਿਕ ਮੱਦਦ ਵੀ ਮਿਲੇਗੀ। ਉਨ੍ਹਾਂ ਕਿਹਾ ਕਿ ਨਵੇਂ ਪ੍ਰਬੰਧਨ ਲਈ ਵਾਤਾਵਰਣ ਅਤੇ ਸਾਇੰਸ ਤਕਨਾਲੋਜੀ ਵਿਭਾਗ ਵੱਲੋਂ ਇੱਟਾਂ ਦੇ ਭੱਠਿਆਂ ਵਾਲਿਆਂ ਲਈ ਹਰ ਤਕਨੀਕੀ ਮੱਦਦ ਮੁਹੱਈਆ ਕਰਵਾਈ ਜਾਵੇਗੀ। ਇਸ ਸਬੰਧੀ ਜਾਰੀ ਨੋਟੀਫਿਕੇਸ਼ਨ ਤਹਿਤ ਇਨ੍ਹਾਂ ਹਦਾਇਤਾਂ ਦੀ ਪਾਲਣਾ ਲਈ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਵੀ ਆਖਿਆ ਗਿਆ ਹੈ।

Doaba Times

ਜਲੰਧਰ ਦੇ ਸੰਤੋਖਪੁਰਾ ਵਿਖੇ ਪਹਿਲਾਂ ਹੱਡੀਆਂ
ਅਤੇ ਜੋੜਾਂ ਦਾ ਫ੍ਰੀ ਮੈਡੀਕਲ ਕੈਂਪ ਲਗਾਇਆ

*ਭੀਮ ਟਾਇਗਰ ਵੈੱਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਟੀਮ ਦੇ ਉੱਘੇ ਸਮਾਜ ਸੇਵਕ
ਸ੍ਰੀ ਵਿਜੈ ਮਡਾਰ ਰਵਿਦਾਸੀਆ ਦੀ ਅਗਵਾਈ ਹੇਠ ਪਹਿਲਾਂ ਹੱਡੀਆਂ
ਅਤੇ ਜੋੜਾਂ ਦਾ ਫ੍ਰੀ ਮੈਡੀਕਲ ਕੈਂਪ ਦੌਰਾਨ ਕਰੀਬ 150 ਮਰੀਜ਼ਾ ਦਾ ਫ਼੍ਰੀ ਮੈਡੀਕਲ ਚੈੱਕਅਪ ਕੀਤਾ ਗਿਆ।

ਜਲੰਧਰ (ਗੁਰਪ੍ਰੀਤ ਬੱਲ / ਸੌਰਬ ਗੁਪਤਾ)ਅੱਜ ਜਲੰਧਰ ਦੇ ਸੰਤੋਖਪੁਰਾ ਵਿੱਚ ਭੀਮ ਟਾਇਗਰ
ਵੈੱਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਟੀਮ ਦੇ ਉੱਘੇ ਸਮਾਜ ਸੇਵਕ
ਸ੍ਰੀ ਵਿਜੈ ਮਡਾਰ ਰਵਿਦਾਸੀਆ ਦੀ ਅਗਵਾਈ ਹੇਠ ਪਹਿਲਾਂ ਹੱਡੀਆਂ
ਅਤੇ ਜੋੜਾਂ ਦਾ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ। ਗੁਲਾਬ ਦੇਵੀ
ਹੋਸਪੀਟਲ ਤੋਂ ਆਏ ਹੋਏ MBBS.Ms. ORTHOPAEDIcs ਡਾਕਟਰ ਹਰਪ੍ਰੀਤ ਸਿੰਘ ਨੇ 150 ਦੇ ਕਰੀਬ ਮਰੀਜ਼ਾਂ ਦਾ ਚੈੱਕਅਪ ਕੀਤਾ ਅਤੇ ਲੋੜਵੰਦ ਮਰੀਜ਼ਾਂ ਨੂੰ
ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ। ਇਸ ਮੌਕੇ ਆਮ ਆਦਮੀ
ਪਾਰਟੀ ਤੋਂ ਦਿਨੇਸ਼ ਡੱਲ ਦੇ ਛੋਟੇ ਭਰਾ ਬੋਬੀ ਡੱਲ ਨੇ ਸਰਿਕਤ ਅਤੇ
ਲੱਗੇ ਹੋਏ ਕੈਂਪ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਸ੍ਰੀ ਵਿਜੈ ਮਡਾਰ ਜੀ
ਨੇ ਦੱਸਿਆ ਗੁਰੂ ਰਵਿਦਾਸ ਮਹਾਰਾਜ ਜੀ ਅਤੇ ਡਾਕਟਰ ਭੀਮ ਰਾਓ
ਅੰਬੇਦਕਰ ਜੀ ਦੇ ਦਰਸਾਏ ਹੋਏ ਮਾਰਗ ਤੇ ਚੱਲਣ ਦੀ ਲੋੜ ਹੈ।
ਉਹਨਾਂ ਦੱਸਿਆ ਆਉਣ ਸਮੇਂ ਤੇ ਗਰੀਬ ਬੱਚਿਆਂ ਲਈ ਟਿਊਸ਼ਨ
ਸੈਂਟਰ ਦਾ ਵੀ ਉਦਘਾਟਨ ਕੀਤਾ ਜਾਵੇਗਾ। ਤਾਂ ਜ਼ੋ ਗਰੀਬ ਲੋਕਾਂ ਬੱਚੇ
ਉਚੇਰੀ ਸਿੱਖਿਆ ਪ੍ਰਾਪਤ ਕਰਨ ਸਕਣ। ਕਮੇਟੀ ਮੈਂਬਰਾਂ ਨੇ ਆਏ ਹੋਏ
ਮਹਿਮਾਨਾਂ ਨੂੰ ਸਰਿਉ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਰਮਨ,
ਹਰਦਿਆਲ ਮਡਾਰ,ਨਰੇਸ਼ ਕੁਮਾਰ,ਰਿਕਲਵੀਰ, ਰਮੇਸ਼ ਬੱਧਣ,
ਜਤਿੰਦਰ ਜੱਸਲ, ਵਿਨੋਦ ਕੁਮਾਰ, ਚਮਨ ਲਾਲ, ਰਵਿੰਦਰ ਆਦਿ
ਮੈਂਬਰ ਮੌਜੂਦ ਸਨ।

Doaba Times

ਦੋਆਬਾ ਪ੍ਰੈਸ ਕਲੱਬ ਕਿਸ਼ਨਗੜ੍ਹ ਵੱਲੋਂ ਸ਼ਹੀਦ ਭਗਤ ਸਿੰਘ ਜੀ ਦੇ 115ਵੇੰ ਜਨਮ ਦਿਹਾੜੇ ਮੌਕੇ ਲਗਾਏ ਗਏ ਬੂਟੇ

ਜਲੰਧਰ (ਸੌਰਬ ਗੁਪਤਾ) ਸ਼ਹੀਦ ਏ ਆਜ਼ਮ ਸ. ਭਗਤ ਸਿੰਘ ਦਾ ਜਨਮ ਦਿਹਾੜਾ ਧੂਮਧਾਮ ਨਾਲ ਵੱਖ ਵੱਖ ਥਾਈਂ ਬੂਟੇ ਲਗਾ ਕੇ ਮਨਾਇਆ ਗਿਆ। ਜਿਸ ਦੌਰਾਨ ਦੋਆਬਾ ਟਾਇਮਜ਼ ਦੀ ਸਮੁੱਚੀ ਟੀਮ ਵੱਲੋਂ ਕਿਸ਼ਨਗਡ਼੍ਹ , ਬੱਲਾ, ਜਲੰਧਰ , ਬਿਧੀਪੁਰ , ਰਾਏਪੁਰ ਰਸੂਲਪੁਰ, ਪਠਾਨਕੋਟ, ਗੁਰਦਾਸਪੁਰ , ਫਗਵਾੜਾ ਵੱਖ ਵੱਖ ਥਾਵਾਂ ਤੇ ਮੌਜੂਦ ਪੱਤਰਕਾਰਾਂ ਵੱਲੋਂ ਬੂਟੇ ਲਗਾਏ ਗਏ। ਇਸ ਮੌਕੇ ਤੇ ਦੋਆਬਾ ਪ੍ਰੈਸ ਕਲੱਬ ਪ੍ਰਧਾਨ ਗੁਰਪ੍ਰੀਤ ਸਿੰਘ ਬੱਲ ਵੱਲੋਂ ਗੱਲਬਾਤ ਕਰਦਿਆਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਵਰਗੇ ਯੋਧਿਆਂ ਦੇ ਸਦਕਾ ਹੀ ਭਾਰਤ ਨੂੰ ਗੋਰਿਆਂ ਤੋਂ ਆਜ਼ਾਦੀ ਮਿਲੀ ਸੀ। ਜੇਕਰ ਸ਼ਹੀਦ ਭਗਤ ਸਿੰਘ ਵਰਗੇ ਯੋਧੇ ਨਾ ਹੁੰਦੇ ਤਾਂ ਹੋ ਸਕਦਾ ਅੱਜ ਵੀ ਅਸੀਂ ਗੋਰਿਆਂ ਦੀ ਗੁਲਾਮੀ ਕਰਦੇ ਹੁੰਦੇ। ਸ਼ਹੀਦ ਭਗਤ ਸਿੰਘ ਤੇ ਸਾਥੀਆਂ ਵੱਲੋਂ ਆਪਣੀ ਜਾਨ ਨੂੰ ਦੇਸ਼ ਤੇ ਵਾਰ ਦਿੱਤਾ ਗਿਆ ਸੀ, ਪ੍ਰੰਤੂ ਅੱਜ ਕੱਲ੍ਹ ਦੇ ਸਮੇਂ ਦੌਰਾਨ ਕੁਝ ਰਾਜਨੀਤਿਕ ਲੀਡਰਾਂ ਵੱਲੋਂ ਸ਼ਹੀਦ ਭਗਤ ਸਿੰਘ ਬਾਰੇ ਗਲਤ ਟਿੱਪਣੀਆਂ ਕੀਤੀਆਂ ਜਾਂਦੀਆਂ ਚਿੰਤਾ ਦਾ ਗੰਭੀਰ ਵਿਸ਼ਾ ਹੈ।

ਇਸ ਮੌਕੇ ਤੇ ਪ੍ਰਧਾਨ ਮੁਕੇਸ਼ ਕੁਮਾਰ ਸਮਸਤਪੁਰ, ਸੰਪਾਦਕ ਗੁਰਪ੍ਰੀਤ ਸਿੰਘ ਬੱਲ , ਗੁਰਪ੍ਰੀਤ ਸਿੰਘ ਗੋਰਾ ਪੱਤਰਕਾਰ ਤੇ ਹੋਰ ਸਾਥੀ ਮੌਜੂਦ ਸਨ।

ਸਤਨਾਮ ਸਿੰਘ ਵੱਲੋਂ ਪਠਾਨਕੋਟ ਨਰੋਟ ਜੈਮਲ ਸਿੰਘ , ਕੁਲਦੀਪ ਕੁਮਾਰ ਵੱਲੋਂ ਫਗਵਾੜਾ, ਸੌਰਬ ਗੁਪਤਾ ਵੱਲੋਂ ਜਲੰਧਰ ਵਿਖੇ ਬੂਟੇ ਲਗਾਏ ਗਏ।

NEXT

ਕਰੋਨਾ ਕਾਲ ਦੌਰਾਨ ਪੱਤਰਕਾਰਾਂ ਨੂੰ ਉਚਿਤ ਸਨਮਾਨ ਨਾ ਦੇਣਾ ਸਰਕਾਰ ਦੀ ਵੱਡੀ ਨਲਾਇਕੀ

ਜਲੰਧਰ (ਸੌਰਬ ਗੁਪਤਾ) ਸੰਪਾਦਕ ਗੁਰਪ੍ਰੀਤ ਬੱਲ ਵੱਲੋਂ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਸਮੇਂ ਕਰੋਨਾ ਕਾਲ ਦੌਰਾਨ ਆਪਣੀ ਜਾਨ ਹਥੇਲੀ ਤੇ ਰੱਖ ਕੇ ਇਲਾਕੇ ਵਿੱਚ ਪੱਤਰਕਾਰੀ ਕਰਦਿਆਂ ਪੱਤਰਕਾਰਾਂ ਨੂੰ ਸਰਕਾਰ ਵੱਲੋਂ ਉਚਿਤ ਸਨਮਾਨ ਨਾ ਦੇਣਾ ਤੇ ਮਤਰੇਈ ਮਾਂ ਵਾਲਾ ਸਲੂਕ ਕਰਨਾ ਚਿੰਤਾ ਦਾ ਗੰਭੀਰ ਵਿਸ਼ਾ ਹੈ । ਕਿਉਂਕਿ ਬਾਕੀ ਸਾਰੇ ਵਿਭਾਗਾਂ ਜਿਵੇ ਸਿਹਤ ਵਿਭਾਗ , ਪੁਲਸ ਪ੍ਰਸ਼ਾਸਨ ਨੂੰ ਤਾਂ ਸਰਕਾਰ ਵੱਲੋਂ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ ਪ੍ਰੰਤੂ ਪੱਤਰਕਾਰ ਭਾਈਚਾਰੇ ਨੂੰ ਸਨਮਾਨ ਨਾ ਦੇਣ ਵਿਚ ਵੀ ਸਰਕਾਰ ਦੀ ਵੱਡੀ ਗਲਤੀ ਹੈ।

ਕਿਉਂਕਿ ਕਰੋਨਾ ਕਾਲ ਦੌਰਾਨ ਦੋਆਬਾ ਟਾਈਮਜ਼ ਦੇ ਮੁੱਖ ਸੰਪਾਦਕ ਗੁਰਪ੍ਰੀਤ ਬੱਲ ਨਾਲ ਵੀ ਇੱਕ ਬਹੁਤ ਵੱਡੀ ਘਟਨਾ ਵਾਪਰੀ ਸੀ, ਤਕਰੀਬਨ ਕਰੋਨਾ ਕਾਲ ਦੀ ਸ਼ੁਰੂਆਤ 2019 ਦਸੰਬਰ ਦੇ ਕਰੀਬ ਹੋਈ ਸੀ ਅਤੇ 2020ਵਿੱਚ ਜਦੋਂ ਇੱਕ ਦਿਨ ਅਚਾਨਕ ਸਰਕਾਰ ਵੱਲੋਂ ਕਰੋਨਾ ਦੇ ਫੈਲਣ ਕਾਰਨ ਰਾਤ ਦੇ ਸਮੇਂ ਸਰਕਾਰੀ ਬੱਸਾਂ ਤੇ ਟਰੇਨਾਂ ਬੰਦ ਕਰ ਦਿੱਤੀਆਂ ਸਨ, ਤਾਂ ਉਸ ਸਮੇਂ ਨਿੱਜੀ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਜਲੰਧਰ ਦੇ ਬੱਸ ਸਟੈਂਡ ਤੇ ਯੂਨੀਵਰਸਿਟੀ ਦੀਆਂ ਬੱਸਾਂ ਵੱਲੋਂ ਇਸ ਤਰ੍ਹਾਂ ਛੱਡ ਦਿੱਤਾ ਗਿਆ ਸੀ ਜਿਵੇਂ ਕਿ ਕੋਈ ਕੀੜੇ ਮਕੌੜੇ ਹੋਣ ਤੇ ਉਸ ਟਾਇਮ ਵਿਦਿਆਰਥੀਆਂ ਦੇ ਮਨ ਵਿੱਚ ਬਹੁਤ ਡਰ ਦਾ ਮਾਹੌਲ ਸੀ ਤਾਂ ਦੋਆਬਾ ਟਾਇਮਜ਼ ਮੁੱਖ ਸੰਪਾਦਕ ਗੁਰਪ੍ਰੀਤ ਬੱਲ ਇਹ ਸਾਰਾ ਦ੍ਰਿਸ਼ ਮੌਕੇ ਤੇ ਬੱਸ ਸਟੈਂਡ ਦੇਖ ਰਿਹਾ ਸੀ ਤੇ ਵਿਦਿਆਰਥੀਆਂ ਤੋਂ ਪੁੱਛਣ ਤੇ ਪਤਾ ਲੱਗਾ ਕਿ ਉਹ ਜੰਮੂ ਕਸ਼ਮੀਰ ਤੇ ਸ੍ਰੀਨਗਰ ਦੇ ਨਿਵਾਸੀ ਹਨ ਤੇ ਉਸ ਸਮੇ ਕੁਝ ਵਿਦਿਆਰਥੀ ਰੋ ਵੀ ਰਹੇ ਸਨ ਕੀ ਕਿਵੇਂ ਘਰ ਵਾਪਸੀ ਹੋਵੇਗੀ । ਉਸ ਸਮੇਂ ਦੌਰਾਨ ਗੁਰਪ੍ਰੀਤ ਬੱਲ ਵੱਲੋਂ ਮੌਕੇ ਦੀ ਨਜ਼ਾਕਤ ਨੂੰ ਸਮਝਦਿਆਂ ਬੱਸ ਸਟੈਂਡ ਤੇ ਵਿਦਿਆਰਥੀਆਂ ਨੂੰ ਘਰ ਵਾਪਸੀ ਲਈ ਕਾਰਾਂ ਦੀ ਲਾਈਨ ਲਗਾ ਦਿੱਤੀ ਗਈ ਤੇ ਅਸੀਂ ਅਗਲੇ ਦਿਨ ਸਵੇਰ ਦੇ ਚਾਰ ਵੱਜ ਗਏ।

Doaba Times

ਰਿਟਾ: ਬੈਂਕ ਮੈਨੇਜਰ ਸਤਨਾਮ ਸਿੰਘ ਵਲੋਂ ਰਹੀਮਪੁਰ ਸਕੂਲ ਨੂੰ ਚਾਰ ਪੱਖੇ ਕੀਤੇ ਦਾਨ

ਕਰਤਾਰਪੁਰ (ਦਿਲਬਾਗ ਸਿੰਘ)ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿੱਚ ਅਗਾਂਹਵਧੂ ਪਿੰਡ ਵਜੋਂ ਜਾਣੇ ਜਾਂਦੇ ਨੇੜਲੇ ਪਿੰਡ ਰਹੀਮਪੁਰ ਦੇ ਰਿਟਾਇਰਡ ਬੈਂਕ ਮੈਨੇਜਰ ਸਤਨਾਮ ਸਿੰਘ ਪੁੱਤਰ ਸ. ਭਗਤ ਸਿੰਘ ਵਲੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਰਹੀਮ ਪੁਰ ਨੂੰ ਚਾਰ ਛੱਤ ਵਾਲੇ ਪੱਖੇ ਦਾਨ ਕੀਤੇ। ਸਕੂਲ ਮੁਖੀ ਮੈਡਮ ਰਣਜੀਤ ਕੌਰ ਅਤੇ ਸਮੂਹ ਸਟਾਫ਼ ਵਲੋਂ ਰਿਟਾਇਰਡ ਬੈਂਕ ਮੈਨੇਜਰ ਸਤਨਾਮ ਸਿੰਘ ਦਾ ਸਕੂਲ ਨੂੰ ਦਾਨ ਲਈ ਧੰਨਵਾਦ ਪ੍ਰਗਟ ਕਰਦਿਆਂ ਸਨਮਾਨ ਚਿੰਨ੍ਹ ਭੇਂਟ ਸਨਮਾਨਿਤ ਕੀਤਾ ਗਿਆ।ਇਸ ਮੌਕੇ ਮੈਡਮ ਡੇਜ਼ੀ ਅਤੇ ਮੈਡਮ ਬਖਸ਼ੀਸ਼ ਕੌਰ,ਮੈਡਮ ਮਨਜਿੰਦਰ ਕੌਰ,ਜਸਵੀਰ ਸਿੰਘ ਅਤੇ ਹੋਰ ਨਗਰ ਨਿਵਾਸੀ ਹਾਜ਼ਰ ਸਨ।

Doaba Times

ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਆਰ. ਓ. ਦਾ ਬਲਕਾਰ ਸਿੰਘ ਨੇ ਕੀਤਾ ਉਦਘਾਟਨ

ਕੈਪਸ਼ਨ: ਰਾਏਪੁਰ ਰਸੂਲਪੁਰ ਦੇ ਸਕੂਲ ਵਿੱਚ ਆਰ ਓ ਦਾ ਉਦਘਾਟਨ ਕਰਨ ਸਮੇਂ ਵਿਧਾਇਕ ਸ.ਬਲਕਾਰ ਸਿੰਘ ਨਾਲ ਹਰਨੇਕ ਸਿੰਘ, ਸੁਰੇਸ਼ ਕਲੇਰ, ਮਾ.ਕੁਲਵੀਰ ਰਾਮ ਤੇ ਪਤਵੰਤੇ।

ਜਲੰਧਰ 17 ਸਤੰਬਰ ( ਸੌਰਬ ਗੁਪਤਾ) ਹਲਕਾ ਵਿਧਾਇਕ ਸ. ਬਲਕਾਰ ਸਿੰਘ ਨੇ ਸਰਕਾਰੀ ਪ੍ਰਾਇਮਰੀ ਸਕੂਲ, ਰਾਏਪੁਰ ਰਸੂਲਪੁਰ ਵਿੱਚ ਦਾਨੀ ਹਰਨੇਕ ਸਿੰਘ ਵਲੋਂ ਲਗਾਏ ਗਏ ਆਰ ਓ ਦਾ ਉਦਘਾਟਨ ਕਰਦਿਆਂ ਕਿਹਾ ਕਿ ਇਹਨਾਂ ਦਾ ਪਰਿਵਾਰ ਪਿੰਡ ਦੇ ਵਿਕਾਸ ਲਈ ਲੰਮੇ ਸਮੇਂ ਤੋਂ ਦਿਲ ਖੋਲ੍ਹ ਕੇ ਸੇਵਾ ਕਰ ਰਿਹਾ ਹੈ। ਸੇਵਾ-ਭਾਵਨਾ ਬਦਲੇ ਹਰਨੇਕ ਸਿੰਘ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਸਕੂਲ ਸਟਾਫ ਤੋਂ ਬਿਨਾਂ ਉਹਨਾਂ ਨਾਲ ਕੋਆਰਡੀਨੇਟਰ ਨੰਬਰਦਾਰ ਬੀਰ ਚੰਦ ਸੁਰੀਲਾ, ਬਲਾਕ ਪ੍ਰਧਾਨ ਸੁਰੇਸ਼ ਕਲੇਰ,ਮੁਕੇਸ਼ ਕੁਮਾਰ ਸਰਮਸਤਪੁਰ, ਮਾ. ਕੁਲਵੀਰ ਰਾਮ ਭਤੀਜਾ, ਅਵਤਾਰ ਸਿੰਘ ਸਾਬਕਾ ਸਰਪੰਚ, ਹਰਜਿੰਦਰ ਸਿੰਘ, ਸੁਖਜਿੰਦਰ ਸਿੰਘ, ਗੁਰਵਿੰਦਰ ਨਵਾਬ, ਇੰਦਰਜੀਤ ਮਹੇ, ਹਰਮਨ ਤੇ ਮਦਨ ਲਾਲ ਝੱਮਟ ਆਦਿ ਹਾਜ਼ਰ ਸਨ।

Doaba Times

ਮਿਸ਼ਨ ਹਰਿਆਲੀ ਦੇ ਤਹਿਤ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਸਰੂਪ ਪਬਲਿਕ ਸਕੂਲ ਵਿਖੇ ਲਗਾਏ ਪੌਦੇ

✍ਪੌਦੇ ਹਨ ਤਾ ਜੀਵਨ ਹੈ, ਸਾਨੂੰ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ – ਬਲਦੇਵ ਸਿੰਘ ਨੂਰਪੁਰ ,ਅਮਰਜੀਤ ਸਿੰਘ ਸੇਖੋਂ

ਜਲੰਧਰ (ਗੁਰਪ੍ਰੀਤ ਬੱਲ /ਸੌਰਬ ਗੁਪਤਾ) ਆਪਣਾ ਪੰਜਾਬ ਫਾਊਂਡੇਸ਼ਨ ਅਤੇ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਪੰਜਾਬ ਨੇ ਮਿਲ ਕੇ ਡਾ. ਜਗਜੀਤ ਸਿੰਘ ਧੂਰੀ ਦੀ ਅਗਵਾਈ ਹੇਠ 24 ਘੰਟਿਆਂ ਵਿੱਚ ਪੰਜ ਲੱਖ ਤੋਂ ਵਧੇਰੇ ਪੌਦੇ ਲਗਾ ਕੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। ਹਰਿਆਲੀ ਮਿਸ਼ਨ—2022 ਦੀ ਇਸ ਮੁਹਿੰਮ ਵਿੱਚ ਪੰਜਾਬ ਭਰ ਦੇ ਸਕੂਲਾਂ ਦੇ ਸਟਾਫ, ਵਿਦਿਆਰਥੀਆਂ ਅਤੇ ਮਾਪਿਆਂ ਨੇ ਭਾਗ ਲਿਆ। ਹਰ ਇੱਕ ਵਿਦਿਆਰਥੀ ਨੇ ਇੱਕ ਪੌਦਾ ਲਗਾ ਕੇ ਉਸ ਦੀ ਫੋਟੋ ਵੈਬਸਾਇਟ ਉੱਪਰ ਅਪਲੋਡ ਕੀਤੀ ਅਤੇ ਪ੍ਰਸ਼ੰਸਾ ਪੱਤਰ ਪ੍ਰਾਪਤ ਕੀਤਾ। ਹਰਿਆਲੀ ਮਿਸ਼ਨ ਦਾ ਆਗਾਜ਼ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਭੈਣ ਮਨਪ੍ਰੀਤ ਕੌਰ ਜੀ ਨੇ ਧੂਰੀ ਵਿਖੇ ਗੁਰੂ ਨਾਨਕ ਬਗੀਚੀ ਲਗਾ ਕੇ ਕੀਤਾ। ਪੰਜਾਬ ਦੇ ਸਾਰੇ ਜ਼ਿਲਿ੍ਹਆਂ ਵਿੱਚ ਵੱਖ ਵੱਖ ਪ੍ਰਤੀਨਿਧੀਆਂ ਨੂੰ ਇਸ ਮੁਹਿੰਮ ਦਾ ਸਾਖਸ਼ੀ ਬਣਾਇਆ ਗਿਆ।
ਇਸ ਮੌਕੇ ਸਰੂਪ ਪਬਲਿਕ ਸਕੂਲ ਦੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬਲਦੇਵ ਸਿੰਘ ਨੂਰਪੁਰ , ਸੀਨੀਅਰ ਆਪ ਆਗੂ ਅਮਰਜੀਤ ਸਿੰਘ ਸ਼ੇਖੇ,ਹਰੀ ਮਿੱਤਲ ਬੱਧਣ ,ਸੁਰਜੀਤ ਸਿੰਘ ਆਦਿ ਵਲੋਂ ਪੌਦੇ ਪੌਦੇ ਲਗਾ ਕੇ ਇਸ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਇਆ।
ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸ ਬਲਦੇਵ ਸਿੰਘ ਨੂਰਪੁਰ ਤੇ ਸਰਦਾਰ ਅਮਰਜੀਤ ਸਿੰਘ ਸੇਖੇ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਰੁੱਖ ਸਾਡੇ ਜੀਵਨਦਾਤਾ ਹਨ ਇਸ ਲਈ ਸਾਨੂੰ ਸਾਰਿਆਂ ਨੂੰ ਆਪਣੇ ਆਲੇ ਦੁਆਲੇ ਆਪਣੇ ਘਰਾਂ ਵਿੱਚ ਰੁੱਖ ਲਗਾਉਣੇ ਚਾਹੀਦੇ ਹਨ।ਰੁੱਖ ਵਾਤਾਵਰਣ ਨੂੰ ਸਾਫ ਸੁਥਰਾ ਬਨਾਉਂਦੇ ਹਨ । ਇਸ ਮੌਕੇ ਤੇ ਚੇਅਰਮੈਨ ਸਰਫਰਾਜ ਸਿੰਘ ਢੇਸੀ, ਪ੍ਰਿੰਸੀਪਲ ਨੀਰਜ ਕੌਰ ਸੰਧੂ ਅਤੇ ਵਾਈਸ ਚੇਅਰਪਰਸਨ ਉਪਿੰਦਰ ਕੌਰ ਢੇਸੀ ਤੇ ਸਮੂਹ ਸਕੂਲ ਸਟਾਫ ਵੱਲੋਂ ਆਮ ਆਦਮੀ ਪਾਰਟੀ ਦੇ ਸਮੂਹ ਆਗੂਆਂ ਨੂੰ ਸਾਂਝੇ ਤੌਰ ਤੇ ਸਨਮਾਨਤ ਵੀ ਕੀਤਾ ਗਿਆ ।
ਸੰਸਥਾ ਦੇ ਚੇਅਰਮੈਨ ਸਰਫਰਾਜ ਸਿੰਘ ਢੇਸੀ ਨੇ ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਵਿਸ਼ਵ ਰਿਕਾਰਡ ਬਣਾਉਣ ਲਈ ਵਧਾਈ ਦਿੱਤੀ। ਇਸ ਮੌਕੇ ਸੰਸਥਾ ਦੇ ਪ੍ਰਿੰਸੀਪਲ ਨੀਰਜ ਕੌਰ ਸੰਧੂ ਨੇ ਦੱਸਿਆ ਕਿ ਵਿਦਿਆਰਥੀਆਂ ਵਿੱਚ ਮਿਸ਼ਨ ਹਰਿਆਲੀ ਨੂੰ ਲੈ ਕੇ ਬਹੁਤ ਉਤਸ਼ਾਹ ਸੀ ਅਤੇ ਉਹਨਾਂ ਨੇ ਦਿਨ—ਰਾਤ ਤਿਆਰੀ ਕਰ ਕੇ ਇਸ ਮਿਸ਼ਨ ਨੂੰ ਨੇਪਰੇ ਚਾੜਿਆ। ਉਹਨਾਂ ਕਿਹਾ ਕਿ ਸਾਡਾ ਸਕੂਲ ਫੈਡਰੇਸ਼ਨ ਅਤੇ ਫਾਊਂਡੇਸ਼ਨ ਦੇ ਸੱਦੇ ਤੇ ਭਵਿੱਖ ਵਿੱਚ ਵੀ ਇਹੋ ਜਿਹੀਆਂ ਗਤੀਵਿਧੀਆਂ ਵਿੱਚ ਵੱਧ ਚੜ੍ਹ ਕੇ ਭਾਗ ਲਿਆ ਕਰੇਗਾ।

Doaba Times

ਪਿੰਡ ਮਾੜੀ ਹਰਨੀਆਂ ਵਿੱਚ ਸੀਵਰੇਜ ਪਾਉਣ ਦੇ ਕੰਮ ਦਾ ਵਿਧਾਇਕ ਬਲਕਾਰ ਸਿੰਘ ਨੇ ਕੀਤਾ ਉਦਘਾਟਨ

ਕੈਪਸ਼ਨ- ਪਿੰਡ ਮਾੜੀ ਹਰਨੀਆਂ ਦੇ ਸੀਵਰੇਜ ਪਾਉਣ ਦੇ ਕੰਮ ਦਾ ਰਿਬਨ ਕੱਟ ਕੇ ਉਦਘਾਟਨ ਕਰਦੇ ਹੋਏ
ਵਿਧਾਇਕ ਸ.ਬਲਕਾਰ ਸਿੰਘ। ਨਾਲ ਬੀਰ ਚੰਦ ਸੁਰੀਲਾ, ਸਰਪੰਚ ਤਾਰਾ ਚੰਦ, ਪੰਚ ਤੇ ਪਾਰਟੀ ਆਗੂ।

ਕਰਤਾਰਪੁਰ (ਗੁਰਪ੍ਰੀਤ ਬੱਲ )– ਪਿੰਡ ਮਾੜੀ ਹਰਨੀਆਂ ਵਿੱਚ ਹਲਕਾ ਵਿਧਾਇਕ ਸ.ਬਲਕਾਰ ਸਿੰਘ ਨੇ ਸੀਵਰੇਜ ਪਾਉਣ ਦੇ ਕੰਮ ਦਾ ਉਦਘਾਟਨ ਕਰਦਿਆਂ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਿਵਾਇਤੀ ਪਾਰਟੀਆਂ ਦੇ ਨੇਤਾਵਾਂ ਨੇ ਪਿੰਡਾਂ ਦੇ ਵਿਕਾਸ ਵੱਲ ਧਿਆਨ ਦੇਣ ਦੀ ਬਜਾਏ ਆਪਣੇ ਹੀ ਘਰਾਂ ਦੇ ਖਜ਼ਾਨੇ ਭਰੇ। ਪੰਜਾਬ ਵਿੱਚ ਸ.ਭਗਵੰਤ ਸਿੰਘ ਦੀ ਸਰਕਾਰ ਪਿੰਡਾਂ ਤੇ ਸ਼ਹਿਰਾਂ ਦੇ ਵਿਕਾਸ ਵੱਲ ਵਿਸ਼ੇਸ਼ ਤੌਰ ‘ਤੇ ਧਿਆਨ ਦੇ ਰਹੀ ਹੈ। ਉਹਨਾਂ ਕਿਹਾ ਮਾਨ ਸਰਕਾਰ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਕੰਮ ਕਰ ਰਹੀ ਹੈ। ਉਹਨਾਂ ਸਰਪੰਚ ਤਾਰਾ ਚੰਦ ਤੇ ਸਮੂਹ ਪੰਚਾਇਤ ਨੂੰ ਕਿਹਾ ਸਾਡੀ ਸਰਕਾਰ ਫੰਡਾਂ ਦੀ ਕੋਈ ਘਾਟ ਨਹੀਂ ਰਹਿਣ ਦੇਵੇਗੀ। ਪਿੰਡ ਵਿੱਚ ਸੀਵਰੇਜ ਤੋਂ ਇਲਾਵਾ ਗਲੀਆਂ ਨਾਲੀਆਂ ਦਾ ਕੰਮ ਵੀ ਪਹਿਲ ਦੇ ਤੌਰ ‘ਤੇ ਕੀਤਾ ਜਾਵੇਗਾ। ਉਹਨਾਂ ਕਿਹਾ ਪਿੰਡ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇਗਾ। ਪਿੰਡ ਵਿੱਚ ਚੰਗੀ ਸਿੱਖਿਆ ਤੇ ਸਿਹਤ ਸਹੂਲਤਾਂ ਵਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਸਮਾਗਮ ਨੂੰ ਹਲਕਾ ਕੋਆਰਡੀਨੇਟਰ ਨੰਬਰਦਾਰ ਬੀਰ ਚੰਦ ਸੁਰੀਲਾ, ਸੁਰੇਸ਼ ਕਲੇਰ ਬੁਲੰਦਪੁਰ, ਹਰਵਿੰਦਰ ਸਿੰਘ ਅੰਬਗੜ (ਦੋਵੇਂ ਬਲਾਕ ਪ੍ਰਧਾਨ), ਸੀਨੀਅਰ ਯੂਥ ਵਿੰਗ ਦੇ ਆਗੂ ਗੁਰਪਾਲ ਸਿੰਘ ਮਾਂਗੇਕੀ, ਸਤਨਾਮ ਸਿੰਘ ਸੱਤਾ ਸਰਾਏ ਖਾਸ ਤੇ ਪ੍ਰਧਾਨ ਇੰਦਰਪਾਲ ਸਿੰਘ ਪਾਲਾ ਨੇ ਵੀ ਸੰਬੋਧਨ ਕੀਤਾ। ਸਮਾਗਮ ਵਿੱਚ ਸਰਪੰਚ ਸ੍ਰੀ ਤਾਰਾ ਚੰਦ, ਸੁਰਿੰਦਰ ਪਾਲ ਪੰਚ, ਅਮਰਜੀਤ ਸਿੰਘ, ਡਾਂ. ਸੁਰਿੰਦਰ ਪਾਲ, ਮਦਨ ਲਾਲ, ਰਾਜਿੰਦਰ ਮਡਾਰ, ਚੇਤਰਾਮ ਪੰਚ, ਰਮਨ ਕੌਰ ਪੰਚ, ਰਵਿੰਦਰ ਕੁਮਾਰ, ਦਲਜੀਤ ਸਿੰਘ, ਸੁੱਖਾ, ਦਾਰਾ ਸਿੰਘ, ਸਤਿੰਦਰ ਸਿੰਘ, ਸ਼ੈਟੀ,ਨਵਦੀਪ, ਸਤਵੰਤ ਸਿੰਘ ਤੇ ਰਾਣੇ ਤੋਂ ਇਲਾਵਾ ਪਿੰਡ ਦੇ ਮੋਹਤਬਰ ਤੇ ਪਤਵੰਤੇ ਵੀ ਹਾਜ਼ਰ ਸਨ।