Doaba Times

ਮੁੱਖ ਚੋਣ ਅਫਸਰ ਪੰਜਾਬ ਨਾਲ ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਹੋਈ ਅਹਿਮ ਮੀਟਿੰਗ

ਅਧਿਆਪਕਾਂ ਦੀਆਂ ਚੋਣ ਡਿਊਟੀਆਂ ਅਤੇ ਬੀ ਐਲ ਓ ਡਿਊਟੀਆਂ ਦੀਆਂ ਸਮੱਸਿਆਵਾਂ ਨੂੰ ਲਿਆਂਦਾ ਧਿਆਨ ਵਿਚ

ਜਲੰਧਰ (ਗੁਰਪ੍ਰੀਤ ਬੱਲ)  ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਦੇ ਸੂਬਾਈ ਵਫਦ ਵੱਲੋਂ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂ ਦੀ ਅਗਵਾਈ ਵਿੱਚ ਮੁੱਖ ਚੋਣ ਅਫਸਰ ਪੰਜਾਬ ਸ੍ਰੀ ਸਿਬਿਨ ਸੀ ਨਾਲ ਚੰਡੀਗੜ੍ਹ ਮੁੱਖ ਚੋਣ ਦਫਤਰ ਪੰਜਾਬ ਵਿਖੇ ਮੀਟਿੰਗ ਕਰਕੇ ਅਧਿਆਪਕਾਂ ਦੀਆਂ ਚੋਣ ਅਤੇ ਬੀ ਐਲ ਓ ਡਿਊਟੀਆਂ ਸਬੰਧੀ ਸਮੱਸਿਆਵਾਂ ਧਿਆਨ ਵਿਚ ਲਿਆ ਕੇ ਯੋਗ ਹੱਲ ਦੀ ਮੰਗ ਕੀਤੀ ਗਈ ਜਿਨ੍ਹਾਂ ਵਿੱਚ ਅਧਿਆਪਕਾਂ ਦੀਆਂ ਵੱਡੇ ਪੱਧਰ ਤੇ ਚੋਣ ਅਤੇ ਬੀ ਐਲ ਓ ਡਿਊਟੀਆਂ ਨਾ ਲਗਾਉਣ, ਪਤੀ- ਪਤਨੀ ਵਾਲੇ ਕੇਸ ਵਿੱਚ ਇੱਕ ਅਧਿਆਪਕ ਨੂੰ ਡਿਊਟੀ ਤੋਂ ਛੋਟ ਦੇਣ, ਇਸਤਰੀ ਅਧਿਆਪਕਾਵਾਂ ਨੂੰ ਚੋਣ ਡਿਊਟੀ ਤੋਂ ਛੋਟ ਦੇਣ, ਅੰਗਹੀਣ /ਕਰੋਨਿਕ ਬੀਮਾਰੀਆਂ ਅਤੇ ਵਿਧਵਾਵਾਂ ਨੂੰ ਚੋਣ ਡਿਊਟੀ ਤੋਂ ਛੋਟ ਦਿੱਤੀ ਜਾਵੇ, ਲੋਕ ਸਭਾ ਚੋਣਾਂ ਵਿੱਚ ਸਾਰੇ ਅਧਿਆਪਕਾਂ ਨੂੰ ਉਨ੍ਹਾਂ ਦੇ ਘਰ ਦੇ ਨੇੜੇ ਡਿਊਟੀ ਲਗਾਉਣ ਦੀ ਮੰਗ ਕੀਤੀ, ਪੋਲਿੰਗ ਬੂਥਾਂ ਤੇ ਸੁਰੱਖਿਆ ਕਰਮਚਾਰੀਆਂ ਦੀ ਗਿਣਤੀ ਵਧਾਉਣ ਦੀ ਮੰਗ ਕੀਤੀ।
ਯੂਨੀਅਨ ਆਗੂਆਂ ਵੱਲੋਂ ਕੀਤੀ ਗਈ ਗੱਲਬਾਤ ਤੇ ਮੁੱਖ ਚੋਣ ਅਫਸਰ ਪੰਜਾਬ ਨੇ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਅਧਿਆਪਕਾਂ ਨੂੰ ਪ੍ਰੇਸ਼ਾਨੀ ਨਾ ਆਵੇ ਇਸਤਰੀ ਅਧਿਆਪਕਾਵਾਂ ਦੀ ਡਿਊਟੀ ਘਰਾਂ ਦੇ ਨੇੜੇ ਹੀ ਲਗਾਉਣ ਦਾ ਪੱਤਰ ਜਾਰੀ ਕਰ ਦਿੱਤਾ ਹੈ ਅਤੇ ਅੰਗਹੀਣ /ਵਿਧਵਾਵਾਂ /ਕਰੋਨਿਕ ਬੀਮਾਰੀਆਂ ਵਾਲੇ ਅਧਿਆਪਕਾਂ ਨੂੰ ਉਨ੍ਹਾਂ ਦੀ ਘਰੇਲੂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦਿਆਂ ਖਾਸ ਹਾਲਤਾਂ ਵਿੱਚ ਡਿਊਟੀ ਕੱਟਣ ਲਈ ਵੀ ਜਿਲ੍ਹਾ ਚੋਣ ਅਧਿਕਾਰੀਆਂ ਨੂੰ ਕਹਿ ਦਿੱਤਾ ਜਾਵੇਗਾ। ਇਸ ਮੌਕੇ ਪ੍ਰਾਇਮਰੀ ਅਧਿਆਪਕਾਂ ਦੀ ਪਹਿਲਾਂ ਤੋਂ ਚੱਲ ਰਹੀ ਪ੍ਰੋਮੋਸ਼ਨ ਪ੍ਰਕਿਰਿਆ ਜਾਰੀ ਰੱਖਣ ਦੀ ਮੰਗ ਕਰਨ ਤੇ ਮੁੱਖ ਚੋਣ ਅਫਸਰ ਨੇ ਕਿਹਾ ਕਿ ਚੱਲ ਰਹੀ ਪ੍ਰੋਮੋਸ਼ਨ ਪ੍ਰਕਿਰਿਆ ਨੂੰ ਜਾਰੀ ਰੱਖਣ ਲਈ ਸਿੱਖਿਆ ਅਧਿਕਾਰੀ ਮੁੱਖ ਚੋਣ ਦਫਤਰ ਚੰਡੀਗੜ੍ਹ ਤੋਂ ਪ੍ਰਵਾਨਗੀ ਲੈ ਲੈਣ।

   ਮੁੱਖ ਚੋਣ ਅਫਸਰ ਪੰਜਾਬ ਨਾਲ ਮੀਟਿੰਗ ਕਰਨ ਉਪਰੰਤ ਈ ਟੀ ਯੂ ਪੰਜਾਬ (ਰਜਿ) ਦੇ ਆਗੂਆ ਨੇ ਪੰਜਾਬ ਭਰ ਦੇ ਡਿਪਟੀ ਕਮਿਸ਼ਨਰਾਂ ਨੂੰ ਵੀ ਕਿਹਾ ਕਿ ਉਹ ਜਿਲਿਆ ਅੰਦਰ ਚੋਣ ਡਿਊਟੀਆ ਦੋਰਾਨ ਖਾਸ ਹਾਲਤਾਂ ਚ ਅਧਿਆਪਕਾਂ ਦੀਆ ਮੁਸ਼ਕਿਲਾਂ ਨੂੰ ਧਿਆਨ ਚ ਰੱਖਦਿਆਂ ਡਿਊਟੀਆ ਨਾ ਲਗਾਈਆਂ ਜਾਣ ।

ਇਸ ਵਫਦ ਵਿੱਚ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂ, ਹਰਕ੍ਰਿਸ਼ਨ ਸਿੰਘ ਮੁਹਾਲੀ, ਗੁਰਿੰਦਰ ਸਿੰਘ ਘੁੱਕੇਵਾਲੀ, ਤਰਸੇਮ ਲਾਲ ਜਲੰਧਰ, ਜਨਕ ਰਾਜ ਮੁਹਾਲੀ , ਰਿਸ਼ੀ ਕੁਮਾਰ ਜਲੰਧਰ ,ਜਤਿੰਦਰ ਪੰਡਿਤ ਚਮਕੌਰ ਸਾਹਿਬ, ਜਗਤਾਰ ਸਿੰਘ ਮੁਹਾਲੀ , ਬਲਵੰਤ ਸਿੰਘ ਕੋਟਲੀ ਰੋਪੜ ਅਤੇ ਹੋਰ ਆਗੂ ਸ਼ਾਮਿਲ ਸਨ।

Doaba Times

ਐਲੀਮੈਂਟਰੀ ਟੀਚਰਜ਼ ਯੂਨੀਅਨ ਵਲੋਂ 30 ਨੂੰ ਜਲੰਧਰ ਵਿਖੇ ਅਹਿਮ ਮੀਟਿੰਗ

ਜਲੰਧਰ(ਗੁਰਪ੍ਰੀਤ ਬੱਲ) ਪੰਜਾਬ ਦੇ ਨਿਰੋਲ ਪ੍ਰਾਇਮਰੀ ਅਧਿਆਪਕਾਂ ਦੀ ਸਿਰਮੌਰ ਜਥੇਬੰਦੀ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ:) ਵਲੋਂ 30 ਅਪ੍ਰੈਲ ਨੂੰ ਜਲੰਧਰ ਵਿਖੇ ਅਧਿਆਪਕ ਵਰਗ ਦੀਆਂ ਮੰਗਾਂ ਅਤੇ ਉਨ੍ਹਾਂ ਦੇ ਹੱਲ ਲਈ ਸੂਬਾ ਪੱਧਰੀ ਵਿਚਾਰ -ਵਟਾਂਦਰਾ ਮੀਟਿੰਗ ਕੀਤੀ ਜਾ ਰਹੀ ਹੈ। ਜਥੇਬੰਦੀ ਦੀ ਜਲੰਧਰ ਇਕਾਈ ਦੇ ਪ੍ਰਧਾਨ ਤਰਸੇਮ ਲਾਲ ਅਤੇ ਜਨਰਲ ਸਕੱਤਰ ਰਿਸ਼ੀ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਾਇਮਰੀ ਅਧਿਆਪਕਾਂ ਦੀਆਂ ਹਰ ਤਰ੍ਹਾਂ ਦੀਆਂ ਪ੍ਰਮੋਸ਼ਨਾਂ,ਡੀ ਏ ਦੀਆਂ ਬਕਾਇਆ ਕਿਸ਼ਤਾਂ,ਪੇ-ਕਮਿਸ਼ਨ ਦੀਆਂ ਤਰੁੱਟੀਆਂ ਅਤੇ ਅਧਿਆਪਕਾਂ ਦੇ ਹੋਰ ਭੱਖਦੇ ਮਸਲਿਆਂ ਤੇ ਵਿਚਾਰ-ਚਰਚਾ ਕਰਨ ਲਈ ਇਹ ਮੀਟਿੰਗ ਕੀਤੀ ਜਾਵੇਗੀ। ਇਸ ਮੀਟਿੰਗ ਦੀ ਪ੍ਰਧਾਨਗੀ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ:) ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂ ਵਲੋਂ ਕੀਤੀ ਜਾਵੇਗੀ।ਇਸ ਮੀਟਿੰਗ ਵਿੱਚ ਸੂਬੇ ਭਰ ਤੋਂ ਜਥੇਬੰਦੀ ਦੇ ਸੂਬਾ ਕਮੇਟੀ ਮੈਂਬਰ ਅਤੇ ਕਾਰਜਕਾਰਨੀ ਮੈਂਬਰ ਹਿੱਸਾ ਲੈਣਗੇ।ਇਸ ਮੀਟਿੰਗ ਦੌਰਾਨ ਜਥੇਬੰਦੀ ਵਲੋਂ ਅਧਿਆਪਕਾਂ ਦੇ ਹਿੱਤਾਂ ਦੀ ਪੂਰਤੀ ਲਈ ਭਵਿੱਖ ਦੇ ਐਕਸ਼ਨਾਂ ਦੀ ਵਿਉਂਤਬੰਦੀ ਵੀ ਕੀਤੀ ਜਾਵੇਗੀ।

Doaba Times

ਪੰਜਾਬ ਦੇ ਸਿੱਖਿਆ ਵਿਭਾਗ ਵਿੱਚ ਬਦਮਾਸ਼ੀ ਕਲਚਰ ਨੂੰ ਸਹਿਣ ਨਹੀ ਕੀਤਾ ਜਾਵੇਗਾ:- ਈ.ਟੀ.ਯੂ.

ਡੀ.ਈ.ਓ. ਕਪੂਰਥਲਾ ਨੂੰ ਬਦਮਾਸ਼ੀ ਕਲਚਰ ਪ੍ਰਮੋਟ ਨਾ ਹੋਣ ਦੇਣ ਦੀ ਅਪੀਲ

ਜਲੰਧਰ (ਗੁਰਪ੍ਰੀਤ ਬੱਲ) – ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ:) ਜ਼ਿਲ੍ਹਾ ਜਲੰਧਰ ਦੇ ਆਗੂਆਂ ਨੇ ਪੰਜਾਬ ਦੇ ਸਿੱਖਿਆ ਵਿਭਾਗ ਵਿੱਚ ਪੈਰ ਪਸਾਰ ਰਹੇ ਬਦਮਾਸ਼ੀ ਕਲਚਰ ਉਪਰ ਚਿੰਤਾ ਜ਼ਾਹਿਰ ਕਰਨ ਉਪਰੰਤ ਆਪਣਾ ਪ੍ਰਤੀਕਰਮ ਦਿੰਦਿਆ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਬਦਮਾਸ਼ੀ ਕਲਚਰ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਆਪਣਾ ਬਿਆਨ ਜਾਰੀ ਕਰਦਿਆਂ ਐਲੀਮੈਂਟਰੀ ਟੀਚਰਜ਼ ਯੂਨੀਅਨ ਜ਼ਿਲ੍ਹਾ ਦੇ ਪ੍ਰਧਾਨ ਤਰਸੇਮ ਲਾਲ, ਜਨਰਲ ਸਕੱਤਰ ਰਿਸ਼ੀ ਕੁਮਾਰ ਅਤੇ ਜ਼ਿਲ੍ਹਾ ਇਕਾਈ ਦੇ ਆਗੂਆਂ ਪਵਨ ਮਸੀਹ, ਦਿਲਬਾਗ਼ ਸਿੰਘ,ਰਵੀ ਕੁਮਾਰ, ਸੁਖਦੇਵ ਸਿੰਘ, ਅਸ਼ੋਕ ਕੁਮਾਰ, ਅਮਨਦੀਪ ਸਿੰਘ, ਜਸਵੰਤ ਸਿੰਘ,ਸੁਖਵਿੰਦਰ ਸਿੰਘ, ਕਪਿਲ ਕਵਾਤਰਾ,ਦੀਪਕ ਆਦਮਪੁਰ, ਨਰੇਸ਼ ਕੁਮਾਰ ਪਾਲ,ਰਵਿੰਦਰ ਕੁਮਾਰ,ਰਾਮਪਾਲ,ਭਗਵੰਤ ਪ੍ਰਿਤਪਾਲ ਸਿੰਘ, ਮਥਰੇਸ਼ ਕੁਮਾਰ,ਪ੍ਰੇਮ ਕੁਮਾਰ, ਦਵਿੰਦਰ ਸਿੰਘ,ਸਤੀਸ਼ ਕੁਮਾਰ, ਸ਼ੇਅਰ ਚੰਦ,ਲਖਵਿੰਦਰ ਸਿੰਘ ਆਦਿ ਨੇ ਕਿਹਾ ਕਿ ਪੰਜਾਬ ਦੇ ਅਧਿਆਪਕ ਵਰਗ ਨੇ ਪੰਜਾਬ ਦੀ ਸਿੱਖਿਆ ਨੂੰ ਲੀਹਾਂ ਉੱਪਰ ਪਾਉਣ ਦੇ ਮਕਸਦ ਨਾਲ ਬੜੇ ਚਾਅ ਨਾਲ ਆਮ ਆਦਮੀ ਦੀ ਸਰਕਾਰ ਨੂੰ ਵੋਟਾਂ ਪਾਈਆਂ ਸਨ ਤਾਂ ਜੋ ਸਕੂਲਾਂ ਵਿੱਚੋਂ ਬਦਮਾਸ਼ੀ ਕਲਚਰ ਖਤਮ ਕੀਤਾ ਜਾ ਸਕੇ ਪਰ ਉਹਨਾਂ ਕਿਹਾ ਕਿ ਕੁੱਝ ਕੁ ਪੁਰਾਣੀਆਂ ਆਦਤਾਂ ਦੇ ਆਦੀ ਲੋਕ ਫਿਰ ਪੰਜਾਬ ਦੇ ਸਕੂਲਾਂ ਵਿੱਚ ਬਦਮਾਸ਼ੀ ਫੈਲਾਅ ਕੇ ਸਿੱਖਿਆ ਵਿਭਾਗ ਪੰਜਾਬ ਵਿੱਚ ਅਸਥਿਰਤਾ ਪੈਦਾ ਕਰ ਰਹੇ ਹਨ। ਬਦਮਾਸ਼ੀ ਤੋਂ ਪ੍ਰਭਾਵਿਤ ਹੋਏ ਕਪੂਰਥਲਾ ਜਿਲੇ ਦੇ ਸੈੰਟਰ ਹੈੱਡ ਟੀਚਰ ਰਵੀ ਵਾਹੀ ਨੂੰ ਜ਼ਿਲ੍ਹੇ ਦੇ ਡੀ.ਈ.ਓ. (ਐਲੀ.) ਵੱਲੋ ਮੁਅੱਤਲ ਕਰ ਦਿੱਤੇ ਜਾਣ ਉੱਤੇ ਹੈਰਾਨੀ ਪ੍ਰਗਟ ਕਰਦਿਆਂ ਉਕਤ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਦਬਾਅ ਹੇਠ ਆ ਕੇ ਜ਼ਿਲ੍ਹੇ ਦੇ ਡੀ.ਈ.ਓ. ਵਲੋਂ ਇਨਸਾਫ ਮੰਗਣ ਵਾਲੇ ਟੀਚਰ ਨੂੰ ਹੀ ਸਜ਼ਾ ਦੇ ਕੇ ਸਸਪੈੰਡ ਕਰ ਦਿੱਤਾ ਗਿਆ ਹੋਵੇ ਅਤੇ ਫੋਨ ਕਰਕੇ ਆਪਣੇ ਸੀਨੀਅਰ ਅਧਿਆਪਕ ਨੂੰ ਗੰਦੀਆਂ ਗਾਲਾਂ ਕੱਢਣ ਅਤੇ ਤਰ੍ਹਾਂ-ਤਰ੍ਹਾਂ ਦੀਆਂ ਧਮਕੀਆਂ ਦੇਣ ਵਾਲੇ ਵਿਅਕਤੀ ਦਾ ਬਚਾਅ ਕੀਤਾ ਜਾ ਰਿਹਾ ਹੋਵੇ। ਉਕਤ ਆਗੂਆਂ ਨੇ ਪੁਲਿਸ ਪ੍ਰਸ਼ਾਸ਼ਨ ਦੀ ਕਾਰਗੁਜਾਰੀ ਉਪਰ ਹੈਰਾਨੀ ਪ੍ਰਗਟ ਕੀਤੀ ਕਿ ਆਖਿਰ ਕਿਸ ਦੀ ਸ਼ਹਿ ਉਪਰ ਦੋਸ਼ੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਸਕੂਲਾਂ ਵਿੱਚੋ ਬਦਮਾਸ਼ੀ ਕਲਚਰ ਖਤਮ ਕਰਨ ਲਈ ਜਲਦ ਹੀ ਪੰਜਾਬ ਪੱਧਰ ਉੱਤੇ ਐਕਸ਼ਨ ਉਲੀਕੇ ਜਾਣਗੇ। ਇਸ ਵਕਤ ਯੂਨੀਅਨ ਦੇ ਸਮੂਹ ਆਗੁੁੂਆਂ ਨੇ ਇੱਕਮਤ ਹੋ ਕੇ ਮਤਾ ਪਾਸ ਕੀਤਾ ਕਿ ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ ਵੱਲੋ ਡੀ.ਈ.ਓ. ਕਪੂਰਥਲਾ ਖਿਲਾਫ ਜੋ ਵੀ ਐਕਸ਼ਨ ਉਲੀਕਿਆ ਜਾਵੇਗਾ ਜ਼ਿਲ੍ਹਾ ਜਲੰਧਰ ਵਲੋਂ ਉਸ ਵਿੱਚ ਵੱਧ ਚੜ ਕੇ ਸ਼ਮੂਲੀਅਤ ਕੀਤੀ ਜਾਵੇਗੀ। ਸਭ ਆਗੂਆਂ ਨੇ ਇਸ ਬਦਮਾਸ਼ੀ ਖਿਲਾਫ ਡਟਣ ਦਾ ਪ੍ਰਣ ਲਿਆ।

Doaba Times

ਈ ਟੀ ਯੂ ਵਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨਾਲ ਕੀਤੀ ਮੀਟਿੰਗ

ਜਲੰਧਰ (ਸੌਰਬ ਗੁਪਤਾ /ਗੁਰਪ੍ਰੀਤ ਬੱਲ) ਨਿਰੋਲ ਪ੍ਰਾਇਮਰੀ ਅਧਿਆਪਕਾਂ ਦੀ ਸਿਰਮੌਰ ਜਥੇਬੰਦੀ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ:) ਇਕਾਈ ਜ਼ਿਲ੍ਹਾ ਜਲੰਧਰ ਦੀ ਜਰੂਰੀ ਮੀਟਿੰਗ ਜ਼ਿਲ੍ਹਾ ਸਿੱਖਿਆ ਅਫ਼ਸਰ (ਐ:ਸਿੱ:) ਜਲੰਧਰ ਸ. ਜਰਨੈਲ ਸਿੰਘ ਜੀ ਨਾਲ ਬਹੁਤ ਸੁਖਾਵੇਂ ਮਹੌਲ ਵਿੱਚ ਹੋਈ।ਇਹ ਮੀਟਿੰਗ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਤਰਸੇਮ ਲਾਲ ਦੀ ਅਗਵਾਈ ਵਿੱਚ ਹੋਈ।ਇਸ ਮੀਟਿੰਗ ਵਿੱਚ ਜ਼ਿਲ੍ਹੇ ਦੇ ਕੁੱਝ ਬਲਾਕਾਂ ਦੇ ਅਧਿਆਪਕਾਂ ਦੀਆਂ ਤਨਖਾਹਾਂ ਲਈ ਬਜ਼ਟ ਉਪਲੱਬਧ ਨਾ ਹੋਣ,ਸਿੰਗਲ ਟੀਚਰ ਸਕੂਲਾਂ ਦੇ ਪ੍ਰਬੰਧ ਵਿੱਚ ਆ ਰਹੀਆਂ ਔਕੜਾਂ ਅਤੇ ਅਧਿਆਪਕਾਂ ਦੇ ਹੋਰ ਭੱਖਦੇ ਮਸਲਿਆਂ ਤੇ ਵਿਸਥਾਰ ਵਿੱਚ ਗੱਲਬਾਤ ਕੀਤੀ ਗਈ।ਜ਼ਿਲ੍ਹਾ ਸਿੱਖਿਆ ਅਫ਼ਸਰ ਜੀ ਵਲੋਂ ਬਹੁਤ ਸੰਜੀਦਗੀ ਨਾਲ ਸਾਰੀ ਗੱਲਬਾਤ ਸੁਨਣ ਉਪਰੰਤ ਜਲਦ ਇਨ੍ਹਾਂ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿੱਤਾ ਅਤੇ ਆਖਿਆ ਕਿ ਵਿਦਿਆਰਥੀਆਂ ਦੀ ਸਿੱਖਿਆ ਦੀ ਬਿਹਤਰੀ ਅਤੇ ਅਧਿਆਪਕਾਂ ਦੇ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ।ਇਸ ਮੌਕੇ ਜ਼ਿਲ੍ਹਾ ਜਲੰਧਰ ਇਕਾਈ ਦੇ ਪ੍ਰਧਾਨ ਤਰਸੇਮ ਲਾਲ, ਜਨਰਲ ਸਕੱਤਰ ਰਿਸ਼ੀ ਕੁਮਾਰ,ਅਮਨਦੀਪ ਸਿੰਘ, ਸੁਖਦੇਵ ਸਿੰਘ(ਦੋਵੇਂ ਸੀਨੀਅਰ ਮੀਤ ਪ੍ਰਧਾਨ),ਜਥੇਬੰਦਕ ਸਕੱਤਰ ਰਾਮਪਾਲ, ਸਹਾਇਕ ਜਨਰਲ ਸਕੱਤਰ ਰਵਿੰਦਰ ਕੁਮਾਰ, ਜ਼ਿਲ੍ਹਾ ਇਕਾਈ ਆਗੂ ਸੰਜੀਵ ਭਾਰਦਵਾਜ,ਦਫ਼ਤਰੀ ਅਮਲੇ ਤੋਂ ਸੰਜੀਵ ਸ਼ਰਮਾ ਅਤੇ ਹੋਰ ਅਧਿਆਪਕ ਹਾਜ਼ਰ ਸਨ।

Doaba Times

ਆਪ ਸਰਕਾਰ ਪੇਂਡੂ ਭੱਤਾ ਅਤੇ ਹੋਰ ਕੱਟੇ ਭੱਤੇ ਤੁਰੰਤ ਬਹਾਲ ਕਰੇ…..ਤਰਸੇਮ, ਰਿਸ਼ੀ

ਪੁਰਾਣੀ ਪੈਨਸ਼ਨ ਬਹਾਲੀ ਦਾ ਨੋਟੀਫਿਕੇਸ਼ਨ ਜਲਦ ਕੀਤਾ ਜਾਵੇ

ਜਲੰਧਰ (ਸੌਰਬ ਗੁਪਤਾ/ ਅਮਰਜੀਤ ਬਿਰਦੀ) ਪੰਜਾਬ ਦੇ ਪ੍ਰਾਇਮਰੀ ਅਧਿਆਪਕਾਂ ਦੇ ਹਿੱਤਾਂ ਲਈ ਸੰਘਰਸ਼ਸ਼ੀਲ ਜਥੇਬੰਦੀ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ:) ਦੀ ਜਲੰਧਰ ਇਕਾਈ ਦੇ ਜ਼ਿਲ੍ਹਾ ਪ੍ਰਧਾਨ ਤਰਸੇਮ ਲਾਲ ਅਤੇ ਜਨਰਲ ਸਕੱਤਰ ਰਿਸ਼ੀ ਕੁਮਾਰ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਪੰਜਾਬ ਦੀ ਪਿਛਲੀ ਮੁਲਾਜ਼ਮ ਮਾਰੂ ਕਾਂਗਰਸ ਪਾਰਟੀ ਦੀ ਸਰਕਾਰ ਵੱਲੋਂ ਮੁਲਾਜ਼ਮਾਂ ਦੇ ਪੇਂਡੂ ਭੱਤੇ ਸਮੇਤ ਹੋਰ 31 ਪ੍ਰਕਾਰ ਦੇ ਭੱਤੇ ਕੱਟ ਦਿੱਤੇ ਸਨ।ਇਸ ਵਾਰ ਵਿਧਾਨ ਸਭਾ ਚੋਣਾਂ ਵਿੱਚ ਮੁਲਾਜ਼ਮਾਂ ਨੇ ਆਪਣੇ ਗੁੱਸੇ ਦੇ ਪ੍ਰਤੀਕਰਮ ਵਜੋਂ ਚੋਣ ਜਾਬਤੇ ਦੌਰਾਨ ਕਾਂਗਰਸ ਵਿਰੁੱਧ ਡੱਟ ਕੇ ਪ੍ਰਚਾਰ ਕੀਤਾ ਅਤੇ ਕਾਂਗਰਸ ਨੂੰ ਚੋਣਾਂ ਵਿੱਚ ਕਰਾਰੀ ਹਾਰ ਦਾ ਮੂੰਹ ਦੇਖਣਾ ਪਿਆ।ਆਪ ਸਰਕਾਰ ਵਲੋਂ ਪੁਰਾਣੀ ਪੈਨਸ਼ਨ ਬਹਾਲ ਕਰਨ ਅਤੇ ਕੱਚੇ ਮੁਲਾਜ਼ਮ ਪੱਕੇ ਕਰਨ ਦੇ ਇਤਿਹਾਸਕ ਫੈਸਲਿਆਂ ਲਈ ਜਥੇਬੰਦੀ ਵਲੋਂ ਸਰਕਾਰ ਦਾ ਧੰਨਵਾਦ ਕਰਦਿਆਂ ਬਾਕੀ ਰਹਿੰਦੇ ਕੱਚੇ ਮੁਲਾਜ਼ਮ ਵੀ ਜਲਦ ਪੱਕੇ ਕਰਨ ਦੀ ਅਪੀਲ ਕੀਤੀ।ਜਥੇਬੰਦੀ ਦੇ ਦੋਹਾਂ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਪੁਰਜ਼ੋਰ ਮੰਗ ਕੀਤੀ ਕਿ ਪੁਰਾਣੀ ਪੈਨਸ਼ਨ ਬਹਾਲੀ ਦਾ ਨੋਟੀਫਿਕੇਸ਼ਨ ਜਲਦ ਤੋਂ ਜਲਦ ਕੀਤਾ ਜਾਵੇ।ਉਨ੍ਹਾਂ ਅੱਗੇ ਆਖਿਆ ਕਿ ਪਿਛਲੀ ਸਰਕਾਰ ਵਲੋਂ ਪੰਜਾਬ ਦੇ ਮੁਲਾਜ਼ਮਾਂ ਦਾ ਪੇਂਡੂ ਭੱਤਾ ਅਤੇ ਹੋਰ ਕੱਟੇ ਹੋਏ ਭੱਤਿਆਂ ਨੂੰ ਤੁਰੰਤ ਬਹਾਲ ਕਰੇ।ਉਨ੍ਹਾਂ ਆਪ ਆਗੂਆਂ ਵਲੋਂ ਚੋਣਾਂ ਦੌਰਾਨ ਮੁਲਾਜ਼ਮਾਂ ਪੱਖੀ ਕੀਤੇ ਹਰ ਤਰ੍ਹਾਂ ਦੇ ਚੁਣਾਵੀ ਵਾਦਿਆਂ ਨੂੰ ਪੂਰਾ ਕਰਨ ਲਈ ਵੀ ਆਖਿਆ।ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਸਰਪ੍ਰਸਤ ਪਵਨ ਮਸੀਹ, ਪ੍ਰੈਸ ਸਕੱਤਰ ਦਿਲਬਾਗ ਸਿੰਘ, ਵਿੱਤ ਸਕੱਤਰ ਰਵੀ ਕੁਮਾਰ, ਅਮਨਦੀਪ ਸਿੰਘ, ਅਸ਼ੋਕ ਕੁਮਾਰ, ਸੁਖਦੇਵ ਸਿੰਘ, ਜਸਵੰਤ ਸਿੰਘ,ਕਪਿਲ ਕਵਾਤਰਾ,ਸੁਖਵਿੰਦਰ ਸਿੰਘ(ਸਾਰੇ ਸੀਨੀ: ਮੀਤ ਪ੍ਰਧਾਨ) ਜਥੇਬੰਦਕ ਸਕੱਤਰ ਰਾਮ ਪਾਲ,ਸਹਾ.ਪ੍ਰੈੱਸ ਸਕੱਤਰ ਨਰੇਸ਼ ਕੁਮਾਰ ਪਾਲ,ਸਹਾ.ਸਕੱਤਰ ਰਵਿੰਦਰ ਕੁਮਾਰ,ਮਥਰੇਸ਼ ਕੁਮਾਰ,ਬਲਵੀਰ ਚੰਦ,ਪ੍ਰੇਮ ਕੁਮਾਰ,ਨਰਿੰਦਰ ਕੁਮਾਰ, ਸ਼ੇਖਰ ਚੰਦ,ਵਿਨੋਦ ਕੁਮਾਰ, ਸਤੀਸ਼ ਕੁਮਾਰ, ਲਖਵਿੰਦਰ ਸਿੰਘ, ਸੰਜੀਵ ਸ਼ਰਮਾ,ਭਗਵੰਤ ਪ੍ਰਿਤਪਾਲ ਸਿੰਘ, ਸੰਦੀਪ ਸੰਧੂ, ਸੰਜੀਵ ਭਾਰਦਵਾਜ,ਰਾਜੇਸ਼ ਕੁਮਾਰ,ਸੰਤੋਸ਼ ਬੰਗੜ,ਪਰਮਜੀਤ ਕੌਰ,ਡਿੰਪਲ ਸ਼ਰਮਾ,ਸੁਨੀਤਾ ਕੁਮਾਰੀ, ਮਨਿੰਦਰ ਕੌਰ, ਸਤੀਸ਼ ਕੁਮਾਰੀ,ਮਨਸਿਮਰਤ ਕੌਰ, ਅੰਜਲਾ ਸ਼ਰਮਾ,ਕੁਲਵਿੰਦਰ ਕੌਰ ਅਤੇ ਹੋਰ ਅਧਿਆਪਕ ਹਾਜ਼ਰ ਸਨ।