Doaba Times

*सैकड़ों नम आंखों से किया गया अंतिम संस्कार
किशनगढ़ (गुरप्रीत सूर्य)निकटवर्ती गांव बल्लां निवासी तथा दोआबा टाइम और दैनिक सवेरा के पत्रकार गुरप्रीत सिंह गोपी को उस समय गहरा सदमा लगा जब उनके पिता सरदार बलविंदर सिंह का दिल का दौरा पड़ने से निधन हो गया। उन्होंने अपने सगे-संबंधियों और मित्रों को हमेशा के लिए विदा होकर गुरु के चरणों में चले गए। विदेश से उनके पुत्र गुरप्रीत सिंह गोपी के पहुंचने पर दिवंगत आत्मा को सैकड़ों नम आंखों से अंतिम विदाई दी गई। इस अवसर पर समस्त पत्रकार समुदाय ने उनके पार्थिव शरीर पर पुष्पांजलि अर्पित कर श्रद्धांजलि दी। इस अवसर पर अरदास के बाद उनके पुत्र गुरप्रीत सिंह ने उनके पार्थिव शरीर का अंतिम संस्कार किया। इस अवसर पर पत्रकार समुदाय ने अवतार सिंह कानूगो, नंबरदार संदीप विरदी, पूर्व सरपंच सुखदेव सुखी, जसविंदर बल, अमनदीप हनी, गुरदीप सिंह, सुरजीत पाल, कुलदीप सिंह होठी, संजीव कुमार, संदीप सिंह होठी, बलबीर कुमार लक्की और सुखबीर सिंह आदि ने गुरप्रीत सिंह के प्रति भी गहरी संवेदना व्यक्त की।

Doaba Times

ਡਾ.ਅਵਤਾਰ ਸਿੰਘ ਜੀ ਕਰੀਮਪੁਰੀ ਜੀ ਨੂੰ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਬਣਨ ਤੇ ਮਿਸ਼ਨਰੀ ਗੀਤਕਾਰ ਐੱਸ ਐੱਸ ਅਜ਼ਾਦ ਵਲੋਂ ਦਿੱਤੀ ਗਈ ਵਧਾਈ

ਜਲੰਧਰ(ਸੰਜੀਵ ਕੁਮਾਰ) ਅੱਜ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਮੌਜੂਦਾ ਪ੍ਰਧਾਨ ਡਾਕਟਰ ਅਵਤਾਰ ਸਿੰਘ ਜੀ ਕਰੀਮਪੁਰੀ ਜੀ ਐਡਵੋਕੇਟ ਸਾਬਕਾ ਐਮਪੀ ਰਾਜ ਸਭਾ, ਸਾਬਕਾ ਐਮਐਲਏ ਪੰਜਾਬ ਵਿਧਾਨ ਸਭਾ ਜੀ ਨੂੰ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਬਣਨ ਤੇ ਮਿਸ਼ਨਰੀ ਗੀਤਕਾਰ ਐੱਸ ਐਸ ਅਜ਼ਾਦ ਜੀ ਵਲੋਂ ਉਨ੍ਹਾਂ ਨੂੰ ਵਧਾਈ ਦਿੱਤੀ ਗਈ । ਇਸ ਮੌਕੇ ਉਨਾਂ ਨਾਲ ਡਾਕਟਰ ਅਜਾਇਬ ਸਿੰਘ, ਡਾਕਟਰ ਰਜਿੰਦਰ ਕੁਮਾਰ ਅਤੇ ਮਾਸਟਰ ਰਾਜ ਕੁਮਾਰ ਜੀ ਵੀ ਹਾਜ਼ਰ ਸਨ ਜਿਨ੍ਹਾਂ ਨੇ ਆਪਣੇ ਵਲੋਂ ਵੀ ਸਰਦਾਰ ਕਰੀਮਪੁਰੀ ਜੀ ਨੂੰ ਬਸਪਾ ਦੇ ਪੰਜਾਬ ਦੇ ਸੂਬਾ ਪ੍ਰਧਾਨ ਬਣਨ ਤੇ ਵਧਾਈ ਦਿੱਤੀ।

Crime

  ਟਰ ਟਨਜ਼ਦੀਕੀ ਪਿੰਡ ਅੰਬਗੜ੍ਹ ਦੇ ਪ੍ਰਵਾਸੀ ਮਜ਼ਦੂਰ ਸਚਿੱਨ ਕੁਮਾਰ ਪਾਸਗਵਾਨ ਪੁੱਤਰ  ਟ ਰੇਸ ਪਾਸਵਾਨ ਵਾਸੀ ਪਿੰਡ ਚੰਦਵਾ ਥਾਣਾ ਹਲਕਾਹ ਜਿਲ੍ਹਾ ਕਠਿਆਲ ਸਟੇਟ ਬਿਹਾਰ ਹਾਲ ਵਾਸੀ ਪਿੰਡ ਅੰਬਗੜ੍ਹ ਜੋ ਕਿ ਭਾਰਤ ਗੈਸ ਸਲਿੰਡਰਾਂ ਦੀ ਕੰਪਨੀ ਵਿੱਚ ਬਤੌਰ ਗੈਸ ਸਲੰਡਰ ਸਪਲਾਈ ਕਰਨ ਦਾ ਕੰਮ ਕਰਦਾ ਹੈ। ਪੀੜਿਤ ਮਜ਼ਦੂਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦੋਂ ਮੈਂ ਆਪਣੇ ਮੋਟਰਸਾਇਕਲ ਵਾਲੀ ਰੋਹੜੀ ਤੇ ਦੁਪਹਿਰ ਵੇਲੇ 02:10 ਵਜੇ ਦੇ ਕਰੀਬ ਦਫਤਰ ਇੰਪਰੂਵਮੈਂਟ ਟਰੱਸਟ ਦੀ ਗਲੀ ਵਿੱਚ ਗੈਸ ਸਿਲੰਡਰ ਦੇਣ ਲਈ ਆਇਆ ਤਾਂ ਸਾਹਮਣੇ ਤੋਂ ਇੱਕ ਚਿੱਟੇ ਰੰਗ ਦੀ ਸਵੀਫਟ ਕਾਰ ਜਿਸ ਦਾ ਨੰਬਰ ਪੜਿਆ ਨਹੀ ਗਿਆ ਜੋ ਉਸ ਕਾਰ ਵਿੱਚੋਂ ਇੱਕ ਨੌਜਵਾਨ ਮੋਨਾ ਉਤਰਿਆ ਜਿਸ ਦਾ ਕੱਦ ਕੀਬ 06 ਫੁੱਟ ਦਾੜੀ ਕੱਤਰਾਵੀ ਰੱਖੀ ਸੀ ਜੋ ਮੇਰੇ ਕੋਲੋ ਮੇਰਾ ID ਕਾਗਗਰਡ ਅਤੇ ਕੰਡੇ ਬਾਰੇ ਪੁੱਛਣ ਲੱਗਾ ਤੇ ਸੋਚਿਆ ਕਿ ਇਹ ਭਾਰਤ ਗੈਸ ਕੰਪਨੀ ਦਾ ਅਫਸਰ ਹੈ ਅਤੇ ਫਿਰ ਇਸ ਨੌਜਵਾਨ ਨੇ ਆਪਣੀ ਡੱਬ ਵਿੱਚੋਂ ਪਿਸਤੌਲ ਨੁਮਾ ਚੀਜ ਦਿਖਾਈ ਤੇ ਮੈਂ ਡਰ ਗਿਆ ਤੇ ਫਿਰ ਉਸ ਨੌਜਵਾਨ ਨੇ ਮੇਰੇ ਪਹਿਨੇ ਹੋਏ ਪਜਾਮੇ ਦੀ ਸੱਜੀ ਜੇਬ ਤੇ ਪਿਛਲੀ ਜੇਬ ਵਿੱਚ ਕ੍ਰੀਬ 50 ਹਜਾਰ ਰੁਪਏ ਗੈਸ ਸਿਲੰਡਰਾਂ ਦੀ ਸਪਲਾਈ ਦੇ ਖੋਹ ਕਰਕੇ ਆਪਣੀ ਕਾਰ ਸਵੀਫਟ ਲੈ ਕਿ ਕਰਤਾਰਪੁਰ ਸਾਈਡ ਵੱਲ ਨੂੰ ਫਰਾਰ ਹੋ ਗਿਆ। ਪੀੜਿਤ ਮਜ਼ਦੂਰ ਵੱਲੋਂ ਥਾਣਾ ਕਰਤਾਰਪੁਰ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਥਾਣਾ ਕਰਤਾਰਪੁਰ ਦੀ ਪੁਲਿਸ ਵੱਲੋਂ ਪ੍ਰਵਾਸੀ ਮਜ਼ਦੂਰ ਦੀ ਸ਼ਿਕਾਇਤ ਤੇ ਮੁਕਦਮਾ ਦਰਜ ਕਰਕੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

Doaba Times

महाशिवरात्रि शोभायात्रा- शिवभक्तों में भारी उत्साह देखने को मिल रहा:-हरविंदर सोनी

महाशिवरात्रि से संबंधित शोभायात्रा आज

Gurdaspur (Ajay Mahajan)

शिवसेना बाला साहेब ठाकरे के राज्य उपप्रमुख हरविंदर सोनी ने बड़े हर्ष से बताया कि महाशिवरात्रि से संबंधित विशाल शोभायात्रा विभिन्न प्रमुख संगठनों के सहयोग से आज आयोजित की जाएगी।
सोनी ने बताया कि इस शोभायात्रा में संत समाज के अतिरिक्त प्रमुख राजनीतिक, सामाजिक तथा धार्मिक शख्सियतें विशेष तौर पर उपस्थित होंगी इसके अतिरिक्त जिले के जिलाधीश हिमांशु अग्रवाल तथा एसएसपी दायमा हरीश कुमार प्रकाश विशेष तौर पर शिरकत करेंगे।
उन्होंने कहा कि इस शोभायात्रा में धार्मिक देवी देवताओं के स्वरूप, श्री दुर्गयाना मंदिर से विशेष रूप से सम्मिलित होने वाली वानर सेना तथा कंजकों की उपस्थिति विशेष आकर्षण उतपन्न करेंगी।
सोनी ने कहा कि शहर के प्रमुख संगठनों तथा शिवभक्तों द्वारा जगह जगह पर लंगर आदि की व्यवस्था करके शिवजी की पालकी का स्वागत करने का निर्णय लिया है।
उन्होंने कहा कि अश्वनी सवारा माई का मंदिर, मोंटी महाजन सदर बाजार, पारुष सरना,सचिन शर्मा कला केंद्र के नज़दीक,कपूर एन्ड संस लाइब्रेरी चौक ,राजू पान डाकखाना चौक,मुकेश मीकू महाजन पुराना बस स्टैंड,संदीप महाजन मंडी,रोहित महाजन, रवि, रिंकू, राजू,शेखर महाजन संगलपुरा रोड,अजय टीवी सेंटर तिब्बड़ी रोड ,धीरज धवन हनुमान चौक ,टीटू प्रधान,साबी गीता भवन मंदिर ,नकुल महाजन गीता भवन रोड आदि ने बड़े एलइडी पैनल स्थापित करके विशेष स्वागत की तैयारी की हुई है इसके अतिरिक्त एसएसपी दायमा हरीश कुमार ओम प्रकाश के आदेश पर ट्रैफिक इंचार्ज अजय शर्मा ने ट्रैफिक को कण्ट्रोल करने के लिए विशेष प्लान तैयार किया हुआ है ताकि शोभायात्रा में किसी प्रकार का कोई विधन न पड़े।मंच संचालन का कार्यभार राजिंन्द्र जिंदर तथा अजय सरंगल द्वारा संभाला जायेगा।
इस मौके पर रमन शर्मा, टीटू दत्ता, जगजीवन, संजीव हांडा, रवनीश मेहरा, राजिंदर कुमार जिंदर,राजू खन्ना, रोहित मेहरा आदि उपस्थित थे।

Doaba Times

ਡਾ. ਬੀ ਆਰ ਅੰਬੇਡਕਰ ਜੀ ਦੇ ਜਨਮ ਦਿਵਸ ਮੌਕੇ ਤੇ ਅਲਾਵਲਪੁਰ ਵਿਖੇ ਧੂਮਧਾਮ ਨਾਲ ਸਮਾਗਮ ਕਰਵਾਇਆ ਗਿਆ

ਕਿਸ਼ਨਗੜ (ਗੁਰਪ੍ਰੀਤ ਬੱਲ) ਡਾ. ਬੀ ਆਰ ਅੰਬੇਡਕਰ ਜੀ ਦੇ ਜਨਮ ਦਿਵਸ ਮੌਕੇ ਅਲਾਵਲਪੁਰ ਵਿਖੇ ਸਮਾਗਮ ਕਰਵਾਇਆ ਗਿਆ ਅਤੇ ਪੂਰੇ ਨਗਰ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਇਸ ਮੌਕੇ ਤੇ ਭਾਰਤ ਰਤਨ ਬਾਬਾ ਸਾਹਿਬ ਜੀ ਦੇ ਜੀਵਨ ਬਾਰੇ ਝਾਤ ਮਾਰੀ ਗਈ ਅਤੇ ਉਹਨਾਂ ਦੀਆਂ ਸਿੱਖਿਆਵਾਂ ਤੇ ਚੱਲਣ ਲਈ ਪ੍ਰੇਰਿਆ ਗਿਆ। ਇਸ ਮੌਕੇ ਤੇ ਵਿਨੋਦ ਕੁਮਾਰ ਮੰਗੀ ਜੀ ਸਫ਼ਾਈ ਮਜ਼ਦੂਰ ਫੈਡਰੇਸ਼ਨ ਯੁਨੀਅਨ ਸ਼ਾਖਾ ਅਲਾਵਲਪੁਰ, ਰਜੇਸ਼ ਕੁਮਾਰ ਥਾਪਰ, ਰਾਜ ਰਾਣੀ ਵਾਰਡ ਨੰ 3 ਕੌਂਸਲਰ, ਰੋਕੀ ਖੋਸਲਾ, ਗੀਤਾ ਥਾਪਰ, ਜੋਤੀ ਥਾਪਰ, ਸ਼ੋਭਾ, ਰੱਜਤ ,ਗੋਪੀ ਹੰਸ , ਸੋਨੂ ਹੰਸ ਜੀ ਮੌਜੂਦ ਸਨ।

Banga

ਬੰਗਾ/ ਮੁਕੰਦਪੁਰ 16 ਮਾਰਚ ( ) :- ਸਮਾਜ ਸੇਵੀ ਹਰਬੰਸ ਸਿੰਘ ਖਟਕੜ, ਮਹਿੰਦਰ ਕੌਰ ਖਟਕੜ ਯੂ.ਕੇ. ਅਤੇ ਸਮੂਹ ਖਟਕੜ ਪਰਿਵਾਰ ਵਲੋਂ ਪੰਚਾਇਤੀ ਰਾਜ ਸਪੋਰਟਸ ਕਲੱਬ ਤੇ ਗ੍ਰਾਮ ਪੰਚਾਇਤ ਖਾਨਪੁਰ ਦੇ ਸਹਿਯੋਗ ਨਾਲ ਮੁਫਤ ਅੱਖਾਂ ਦਾ ਅਪ੍ਰੇਸ਼ਨ ਕੈਂਪ ਗੁਰਦੁਆਰਾ ਗੁਰੂ ਨਾਨਕ ਦੇਵ ਪਿੰਡ ਖਾਨਪੁਰ ਨੇੜੇ ਬੰਗਾ (ਸ.ਭ.ਸ.ਨਗਰ.) ਵਿਖੇ 19 ਮਾਰਚ, ਦਿਨ ਐਤਵਾਰ ਸਵੇਰੇ 9 ਤੋਂ 2 ਵਜੇ ਤੱਕ ਲਗਾਇਆ ਜਾ ਰਿਹਾ ਹੈ। ਕੈਂਪ ਵਿੱਚ ਡਾ. ਚਰਨਜੀਤ ਸਿੰਘ ਤੇ ਡਾ. ਅਮਨਦੀਪ ਸਿੰਘ ਅਰੋੜਾ , ਅਰੋੜਾ ਆਈ ਹਸਪਤਾਲ ਜਲੰਧਰ ਵਾਲੇ ਅੱਖਾਂ ਦੀ ਜਾਂਚ ਕਰਨਗੇ। ਇੰਜ.ਨਰਿੰਦਰ ਬੰਗਾ ਦੂਰਦਰਸ਼ਨ ਜਲੰਧਰ, ਦੇਸ ਰਾਜ ਬੰਗਾ ਤੇ ਮਲਕੀਤ ਸਿੰਘ ਖਟਕੜ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਅੱਖਾਂ ਦੇ ਅਪ੍ਰੇਸ਼ਨ ਬਿਨਾਂ ਟਾਕਿਆਂ ਤੇ ਮੁਫ਼ਤ ਲੈਂਜ ਪਾਏ ਜਾਣਗੇ। ਉਹਨਾਂ ਕਿਹਾ 19 ਨੂੰ ਹੀ ਅਰੋੜਾ ਆਈ ਹਸਪਤਾਲ ਜਲੰਧਰ ਵਿਖੇ ਅੱਖਾਂ ਦੇ ਆਪ੍ਰੇਸ਼ਨ ਕੀਤੇ ਜਾਣਗੇ ਤੇ ਅਗਲੇ ਦਿਨ ਵਾਪਸੀ ਦਾ ਪ੍ਰਬੰਧ ਵੀ ਸੰਸਥਾ ਵਲੋਂ ਹੋਵੇਗਾ। ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ ਤੇ ਗੁਰੂ ਕੇ ਅਟੁੱਟ ਲੰਗਰ ਵਰਤਾਏ ਜਾਣਗੇ।

Doaba Times

ਪਿੰਡ ਬੱਲ ਵਿਖੇ ਕਬੱਡੀ ਟੂਰਨਾਮੈਂਟ ਦੀ ਸ਼ੁਰੂਆਤ

ਕਿਸ਼ਨਗੜ(ਗੁਰਪ੍ਰੀਤ ਬੱਲ) ਬਾਬਾ ਭਾਗੋ ਜੀ ਸਪੋਰਟਸ ਕਲੱਬ ਅਤੇ ਸਮੂਹਨਗਰ ਨਿਵਾਸੀਆਂ ਤੇ ਐਨ. ਆਰ ਆਈ ਵੀਰਾਂ ਦੇ ਸਹਿਯੋਗ ਨਾਲ ਕਬੱਡੀ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ ਗਈ ਜਿਸ ਦੌਰਾਨ ਵੱਖ-ਵੱਖ ਟੀਮਾਂ ਵਲੋ ਕਬੱਡੀ ਦੇ ਮੈਚ ਖੇਡੇ ਗਏ।
ਟੂਰਨਾਮੈਂਟ ਦਾ ਉਦਘਾਟਨ ਸਰਪੰਚ ਪ੍ਰਦੀਪ ਕੁਮਾਰ ਦੀਪਾ ਤੇ ਸਮੂਹ ਗ੍ਰਾਮ ਪੰਚਾਇਤ ਤੇ ਦਲਵੀਰ ਸਿੰਘ ਹੋਠੀ ਯੂ ਐਸ ਏ, ਹਰਵਿੰਦਰ ਸਿੰਘ , ਸਾਗਰ ਭਾਰਗਵ , ਗੁਰਪਿਆਰ ਸਿੰਘ , ਅਵਤਾਰ ਸਿੰਘ ਤਾਰ ਇਟਲੀ, ਮਨਪ੍ਰੀਤ ਸਿੰਘ ਮੰਨਾ , ਅਮਰਵੀਰ ਇਟਲੀ,ਹਰਿੰਦਰ ਸਿੰਘ , ਗੁਰਵਿੰਦਰ ਘੋਦੀ, ਬਲਜੀਤ , ਸੰਦੀਪ ਸਿੰਘ ਦੀਪਾ, ਸੀਨੀਅਰ ਪੱਤਰਕਾਰ ਕੁਲਦੀਪ ਸਿੰਘ ਹੋਠੀ ਤੇ ਸਮੂਹ ਦਰਸ਼ਕ ਮੌਜੂਦ ਸਨ।

Doaba Times

ਜਲੰਧਰ- ਰਾਸ਼ਟਰੀ ਰਾਜਮਾਰਗ ਤੇ ਵਾਪਰਿਆ ਭਿਆਨਕ ਹਾਦਸਾ -ਦੁਪਹਿਰ ਦੇ ਕਰੀਬ 3.30 ਵਜੇ ਹੋਇਆ ਹਦਸਾ ਅਤੇ ਸ਼ਾਮ ਦੇ 6 ਵਜੇ ਦੇ ਕਰੀਬ ਹੱਦਬੰਦੀ ਚ’ ਉਲਝੇ ਰਹੇ ਪੁਲਿਸ ਮੁਲਾਜਿਮ

ਫੋਟੋ ਕੈਪਸ਼ਨ: ਹਾਦਸਾਗ੍ਰਸਤ ਵਾਹਨ ਅਤੇ ਹਾਦਸੇ ਦੌਰਾਨ ਜ਼ਖ਼ਮੀ ਔਰਤਾਂ ਜੇਰੇ ਇਲਾਜ।

*ਜਲੰਧਰ- ਰਾਸ਼ਟਰੀ ਰਾਜਮਾਰਗ ਸਥਿਤ ਪਿੰਡ ਬੱਲਾ ਦੇ ਖੇਡ ਮੈਦਾਨ ਦੇ ਨਜ਼ਦੀਕ ਹੋਏ ਭਿਆਨਕ ਹਾਦਸੇ ਦੌਰਾਨ ਪੁਲਿਸ ਥਾਣੇ ਦੀ ਹੱਦਬੰਦੀ ਚ’ ਪੁਲਿਸ ਦੇ ਮੁਲਾਜਿਮ ਉਲਝੇ

ਕਿਸ਼ਨਗੜ (ਗੁਰਪ੍ਰੀਤ ਬੱਲ) ਜਲੰਧਰ ਰਾਸ਼ਟਰੀ ਰਾਜਮਾਰਗ ਸਥਿਤ ਪਿੰਡ ਬੱਲਾ ਦੇ ਖੇਡ ਮੈਦਾਨ ਦੇ ਨਜ਼ਦੀਕ ਭਿਆਨਕ ਹਾਦਸਾ ਵਾਪਰ ਗਿਆ। ਜਿਸ ਦੌਰਾਨ ਆਟੋ ਚਾਲਕ ਸਮੇਤ ਆਟੋ ਸਵਾਰ ਸਵਾਰੀਆ ਗੰਭੀਰ ਜਖ਼ਮੀ ਹੋ ਗਈਆਂ। ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਿਕ ਆਟੋ ਸਵਾਰ ਜਖਮੀ ਸਵਾਰੀਆ ਜੋ ਕਿ ਭੋਗਪੁਰ ਨਜ਼ਦੀਕ ਪਿੰਡ ਤੋ ਵਪਿਸ ਵੱਢਾ ਸਈਪੁਰ ਵਪਿਸ ਜਾ ਰਹੀਆਂ ਸਨ ਤਾ ਮਹਿੰਦਰਾ ਪਿਕਅਪ PB 19H 1418 ਵਲੋਂ ਆਟੋ ਨੂੰ ਸਾਇਡ ਮਾਰਦਿਆ ਇਕ ਸਾਇਡ ਤੋ ਆਪਣੀ ਚਪੇਟ ਵਿੱਚ ਲੈ ਕੇ ਕਈ ਮੀਟਰ ਘੜਿਸਦਾ ਲੈ ਗਿਆ ਜਿਸ ਦੌਰਾਨ ਆਟੋ ਪਲਟੀਆ ਖਾ ਕੇ ਹਾਦਸਾਗ੍ਰਸਤ ਹੋ ਗਿਆ।ਆਟੋ ਸਵਾਰ ਜ਼ਖ਼ਮੀ ਸੂਰਜ ਕੁਮਾਰ ਵਲੋ ਦੱਸਿਆ ਕਿ ਉਹ ਸੰਸਕਾਰ ਤੋ ਵਾਪਿਸ ਜਾ ਰਹੇ ਸਨ ਕਿ ਪਿੰਡ ਬੱਲਾ ਪਾਰ ਕਰਦਿਆਂ ਹੀ ਤੇਜ਼ ਰਫਤਾਰ ਮਹਿੰਦਰਾ ਪਿੱਕਅਪ ਵਲੋ ਆਟੋ ਨੂੰ ਚਪੇਟ ਚ’ ਲੈਦਿਆ ਕਾਫੀ ਦੂਰ ਤੱਕ ਘੜੀਸਦਿਆ ਲੈ ਗਿਆ । ਜਾਣਕਾਰੀ ਦਿੰਦੇ ਹੋਏ ਮਹਿੰਦਰਾ ਪਿਕਅੱਪ ਚਾਲਕ ਕੁਲਦੀਪ ਸਿੰਘ ਪੁੱਤਰ ਜੀਤ ਸਿੰਘ ਨਿਵਾਸੀ ਧਨੌਲਾ ਜਿਲਾ ਬਰਨਾਲਾ ਜੋ ਕਿ ਲਖਨਪੁਰ ਤੋ ਦੁਧਾਰੂ ਪਸ਼ੂ ਲੱਦ ਕੇ ਬਰਨਾਲਾ ਜ ਰਿਹਾ ਸੀ ਤਾ ਦੱਸਿਆ ਕਿ ਇਕ ਤੇਜ ਰਫਤਾਰ ਅਣਪਛਾਤੀ ਸਵਿਫਟ ਕਾਰ ਵਲੋ ਅਚਾਨਕ ਕੱਟ ਮਾਰ ਦਿੱਤਾ ਤੇ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ ਤੇ ਸਫਿਫਟ ਕਾਰ ਚਾਲਕ ਮੌਕੇ ਤੋਂ ਰਫੂਚੱਕਰ ਹੋ ਗਿਆ । ਜਖਮੀਆ ਦੀ ਪਹਿਚਾਣ ਆਸ਼ਾ ਰਾਣੀ , ਸ਼ਿਦੋ, ਪਿਆਰੀ, ਬੱਗਾ ਸੂਰਜ ਮਨਜੀਤ ਨਿਵਾਸੀ ਵੱਡਾ ਸਈਪੁਰ ਵਜੋ ਹੋਈ । ਜਾਣਕਾਰੀ ਦਿੰਦੇ ਹੋਏ ਸਮਾਜਸੇਵਕ ਮੁਕੇਸ਼ ਕੁਮਾਰ ਵਲੋਂ ਦੱਸਿਆ ਕਿ ਉਹ ਘਰ ਤੋ ਦੁਕਾਨ ਜਾ ਰਹੇ ਸੀ ਤਾ ਰਸਤੇ ਚ’ ਹਾਦਸਾ ਵਾਪਰਿਆ ਸੀ ਜਿਸ ਦੌਰਾਨ ਆਟੋ ਬੁਰੀ ਤਰਾ ਨੁਕਸਾਨਿਆ ਗਿਆ ਸੀ ਤੇ ਆਟੋ ਸਵਾਰ ਸਵਾਰੀਆ ਬੁਰੀ ਤਰਾ ਫਸ ਗਈਆਂ ਸਨ ਤੇ ਕਰੀਬ ਅੱਧਾ ਘੰਟਾ ਜ਼ਖਮੀ ਸਵਾਰੀਆ ਨੂੰ ਬਾਹਰ ਕੱਢਣ ਨੂੰ ਲੱਗ ਗਿਆ ਤੇ ਤੁਰੰਤ ਕਾਲਾ ਬੱਕਰਾ ਅਤੇ ਸਿਵਲ ਹਸਪਤਾਲ ਜਲੰਧਰ ਜੇਰੇ ਇਲਾਜ ਲਈ ਭੇਜਿਆ । ਪੁਲਿਸ ਚੌਕੀ ਕਿਸ਼ਨਗੜ ਅਤੇ ਥਾਣਾ ਮਕਸੂਦਾ ਦੇ ਪੁਲਿਸ ਮੁਲਾਜਿਮ ਹਾਦਸੇ ਵਾਲੇ ਸਥਾਨ ਦੀ ਹੱਦਬੰਦੀ ਕਾਰਨ ਕਰੀਬ ਸ਼ਾਮ ਦੇ 6ਵਜੇ ਤੱਕ ਉਲਝੇ ਰਹੇ। ਜਿਸ ਦੌਰਾਨ ਕਿਸ਼ਨਗੜ ਚੌਕੀ ਇਚਾਰਜ ASI ਬਲਵੀਰ ਸਿੰਘ ਬੁਟਰ ਪੁਲਿਸ ਪਾਰਟੀ ਸਮੇਤ ਪਹੁੰਚੇ ਤੇ ਸਪੱਸ਼ਟ ਕੀਤਾ ਕਿ ਹਾਦਸੇ ਵਾਲਾ ਸਥਾਨ ਮਕਸੂਦਾ ਥਾਨੇ ਅਧੀਨ ਅਉਦਾ ਹੈ, ਇਸ ਉਪਰੰਤ ਥਾਣਾ ਮਕਸੂਦਾ ਤੋ ਪੁਲਿਸ ਮੁਲਾਜਿਮ ਪਹੁਚੇ ਤੇ ਦੋਵੇ ਵਾਹਨ ਕਬਜੇ ਚ’ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ।