Doaba Times

ਸ਼੍ਰੋਮਣੀ ਅਕਾਲੀ ਦਲ ਦੇ 100 ਸਾਲ ਪੂਰੇ ਹੋਣ ‘ਤੇ 101ਵੇਂ ਸਥਾਪਨਾ ਦਿਵਸ ਮੌਕੇ ਤੇ ਵਿਸ਼ਾਲ ਜੱਥਾ ਮੋਗਾ ਲਈ ਰਵਾਨਾ

ਜਲੰਧਰ/ਕਿਸ਼ਨਗੜ(ਸੁਰਜੀਤ ਪਾਲ) ਪੰਜਾਬੀਆਂ ਦੀ ਮਾਂ-ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ 100 ਸਾਲ ਪੂਰੇ ਹੋਣ ‘ਤੇ 101ਵੇਂ ਸਥਾਪਨਾ ਦਿਵਸ ਸੰਬੰਧੀ ਪਾਰਟੀ ਵੱਲੋ ਮੋਗਾ ਦੇ ਕਿੱਲੀ ਚਾਹਲਾਂ ਵਿਖੇ  ਹੋਣ ਵਾਲੀ  ਵਿਸ਼ਾਲ ਰੈਲੀ ਲਈ ਜਾਣ ਲਈ ਸੁਰਿੰਦਰ ਸਿੰਘ ਚਾਹਲ (ਬਲਾਕ ਸੰਮਤੀ ਮੈਂਬਰ), ਸਰਪੰਚ ਮਨਦੀਪ ਸਿੰਘ (ਪਿੰਡ ਨਿਜ਼ਾਮਦੀਨਪੁਰ) ਸਰਪੰਚ ਜਸਪਾਲ ਸਿੰਘ, ਕਰਮਵੀਰ ਨੀਟਾ (ਸੰਘਵਾਲ) ਅਮਰਜੀਤ (ਕਿੰਗਰਾ ਚੋ ) ਲਖਵੀਰ (ਕਰਾੜੀ)ਅਗਵਾਈ ਚ ਸਮੂਹ ਵਰਕਰਾਂ ਨਾਲ਼ ਰੈਲੀ ਲਈ ਰਵਾਨਾ।

ਸ਼੍ਰੋਮਣੀ ਅਕਾਲੀ ਦਲ ਦੇ 100 ਸਾਲ ਪੂਰੇ ਹੋਣ ਤੇ 101ਵੇਂ ਸਥਾਪਨਾ ਦਿਵਸ ਸੰਬੰਧੀ ਪਾਰਟੀ ਵਲੋਂ ਮੋਗਾ ਦੇ ਕਿੱਕੀ ਚਾਹਲਾਂ ਵਿਖੇ ਹੋਣ ਵਾਲੀ ਵਿਸ਼ਾਲ ਰੈਲੀ ਤੇ ਜਾਣ ਲਈ ਸੁਰਿੰਦਰ ਸਿੰਘ ਚਾਹਲ (ਬਲਾਕ ਸੰਮਤੀ ਮੈਂਬਰ) ਸੁਰਜੀਤ ਪਾਲ (ਕਿਸ਼ਨਗਡ਼੍ਹ)ਸਰਵਣ ਕੁਮਾਰ, ਮਲਕੀਤ ਚੰਦ,(ਬੱਲੀ) ਗੁਰਪ੍ਰੀਤ ਸਿੰਘ, ਨਰਿੰਦਰ ਸਿੰਘ, ਅਮਨਦੀਪ ਸੋਨੂੰ, ਰਿੱਕੀ ਸਹੋਤਾ ਆਦਿ ਸਾਥੀਆਂ ਸਮੇਤ ਰੈਲੀ ਜਾਣ ਲਈ ਰਵਾਨਾ।

Doaba Times

दिल्ली मोर्चा फतेह कर घर वापसी पर दोआबा किसान वैल्फेयर कमेटी के प्रधान हरसुलिंदर सिंह ढिल्लों और समूह साथियों का फूलों से किया स्वागत

 किशनगढ़/बल्ला (गुरप्रीत सूर्य) दिल्ली की सरहदों पर एक  साल उपरान्त किसानी मोर्चा फतेह करने उपरांत दोआबा किसान वैलफेयर कमेटी के प्रधान हरजिंद्र सिंह ढिल्लों और समूह जत्थे के साथियों का पंजाब में जलंधर के रामामंडी चौक मे मौजूद संगतो द्वारा घर वापसी पर फूलों से स्वागत किया गया।इस मौके पर दोआबा किसान वैल्फेयर कमेटी के प्रधान हरसुलिंदर सिंह ढिल्लों ने किसान संघर्ष दौरान शहीद हुए समूह किसानों को याद करते हुए नम आंखों से पहले श्रद्धांजलि दी और कहा कि संघर्ष दौरान हरियाणा से भाईचारक सांझ बड़ने पर घर वापसी को मन नही कर रहा था और बताया कि एक साल बीत जाने के उपरान्त भी सरकार किसानों की मांगें नहीं मानी थी जिसके मद्देनजर 2024 तक संघर्ष चलाने का अनुमान था जिसके तहत राशन और रसद का प्रबंध कर लिया गया था।श्री गुरु नानक देव जी के प्रकाश पर्व पर मोदी द्वारा एैलान किया गया कि तीन कृषि कानून वापस लिए जा रहे हैं। इसके उपरान्त सरकार द्वारा कानून रद्द करने पर मुहर लगा दी गई तो तब ही हमें यकीन हुआ कि क्रू रद्द हो गए हैं और हमारी जो भी और मांगे होगी वो भी सरकार से मंगवा ली जाएंगी।इस मौके पर प्रधान हरसुलिंदर सिंह ढिल्लों, भलवंत सिंह रंधावा, बलजिंद्र जीत सिंह, दिलबाग सिंह तलवंडी भीला, हरजिंदर सिंह दोदे, जसविंदर सिंह, दलजीत सिंह धोगड़ी, रविंद्र सिंह घुम्मन, दलवीर सिंह भोगल,केवल सिंह सँतोवाली, गुरमुख सिंह, जसकरण सिंह, जस्सा जँफला, हरजिन्द्र सिंह योद्धा, राना काहलो चकराला, मक्खन सिंह रहीमपुर, सुरिंदर सिंह काहलो, दलजीत सिंह, कर्मवीर सिंह, सरबजीत सिंह और भारी गिनती मे इलाके के समूह किसान मौजूद थे। इस ऐतिहासिक दिन पर प्रधान हरसुलिंदर सिंह ढिल्लों द्वारा समूह पत्रकार भाईचारे का भी धन्यवाद किया जिसने किसानी आन्दोलन की आवाज को पूरी दुनिया तक पहुचाया।

Doaba Times

Watch “🔴Live Fateh March Farmers Protest 378 Days dksc #doaba #times” on YouTube

ਦਿੱਲੀ ਫਤਹਿ ਕਰਨ ਉਪਰੰਤ ਕਿਸ਼ਨਗੜ੍ਹ ਅੱਡੇ ਵਿਖੇ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਮੁੱਖ ਦਫ਼ਤਰ ਪਹੁੰਚਣ ਤੇ ਨਿੱਘਾ ਸਵਾਗਤ


ਕਿਸ਼ਨਗੜ(ਗੁਰਪ੍ਰੀਤ ਸਿੰਘ ਬੱਲ) ਦਿੱਲੀ ਦੀਆਂ ਸਰਹੱਦਾਂ ਤੇ ਕਿਸਾਨੀ ਮੋਰਚਾ ਫਤਹਿ ਕਰਨ ਉਪਰੰਤ ਸੰਯੁਕਤ ਕਿਸਾਨ ਮੋਰਚਾ ਦੇ ਮੈਂਬਰ ਮੁਕੇਸ਼ ਕੁਮਾਰ ਰਾਣੀਭੱਟੀ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਮੱਲੀਨੰਗਲ, ਜਰਨਲ ਸਕੱਤਰ ਦਵਿੰਦਰ ਸਿੰਘ ਮਿੰਟਾਂ ਤੇ ਸਮੂਹ ਸਾਥੀਆਂ ਦਾ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਮੁੱਖ ਦਫ਼ਤਰ ਅੱਡਾ ਕਿਸ਼ਨਗੜ ਵਿਖੇ ਪਹੁੰਚਣ ਤੇ ਫੁਲਾਂ ਦੀ ਵਰਖਾ ਕੀਤੀ ਗਈ ਤੇ ਨਿਘਾ ਸੁਆਗਤ ਕੀਤਾ ਗਿਆ । ਇਸ ਮੁੱਦੇ ਦੇ ਜੰਗਵੀਰ ਸਿੰਘ ਚੌਹਾਨ ਦੋਆਬਾ ਕਿਸਾਨ ਕਮੇਟੀ ਤੇ ਬਲਵਿੰਦਰ ਸਿੰਘ ਰਾਜੂ ਔਲਖ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।

ਪਿਛਲੇ ਦਿਨੀ ਤਿੱਨ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਸਰਹੱਦਾਂ ਤੇ 378 ਦਿਨ ਸਮੂਹ ਕਿਸਾਨਾਂ ਮਜਦੂਰਾਂ ਵਲੋਂ ਪੱਕੇ ਮੋਰਚੇ ਲਾਏ ਗਏ ਸਨ । ਇਸ ਸੰਘਰਸ਼ ਦੌਰਾਨ 750 ਤੋਂ ਵੱਧ ਸ਼ਹੀਦੀਆਂ ਹੋਈਆਂ ਤੇ ਅਖੀਰ ਕੇਂਦਰ ਦੀ ਮੋਦੀ ਸਰਕਾਰ ਨੂੰ ਕਿਸਾਨਾਂ ਅਤੇ ਮਜਦੂਰਾਂ ਦੇ ਸੰਘਰਸ਼ ਅੱਗੇ ਝੁਕਣਾ ਪਿਆ।

ਇਸ ਮੌਕੇ ਸੰਯੁਕਤ ਮੋਰਚਾ ਦਿੱਲੀ ਦੇ ਮੈਂਬਰ ਮੁਕੇਸ਼ ਚੰਦਰ ਰਾਣੀਭੱਟੀ ਤੇ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਮੱਲੀਨੰਗਲ ਨੇ ਸਾਝੇ ਤੌਰ ਤੇ ਗੱਲਬਾਤ ਕਰਦਿਆਂ ਦੱਸਿਆ ਕਿ ਫਸਲਾਂ ਦੀ ਐਮ ਐਸ ਪੀ ਤੇ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ ਤੇ ਹੋਰ ਵੀ ਜੋ ਕਿਸਾਨਾਂ ਦੀਆਂ ਮੰਗਾਂ ਹਨ ਸਰਕਾਰ ਅੱਗੇ ਰੱਖ ਦਿੱਤੀਆਂ ਗਈਆਂ ਹਨ ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਤੇ ਮੋਦੀ ਵੱਲੋਂ ਤਿੰਨੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਗਿਆ। ਇਸ ਉਪਰੰਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਆਪਣੀਆਂ ਮੰਗਾਂ ਸਰਕਾਰ ਅੱਗੇ ਰੱਖੀਆਂ ਤੇ ਸੰਘਰਸ਼ ਫਤਹਿ ਕਰਨ ਉਪਰੰਤ ਵਾਪਿਸ ਆਪਣੇ ਘਰਾ ਨੂੰ ਚਾਲੇ ਪਾਏ।
ਇਸ ਮੋਕੇ ਸੰਯੁਕਤ ਕਿਸਾਨ ਮੋਰਚਾ ਦਿੱਲੀ ਦੇ ਮੈਂਬਰ ਮੁਕੇਸ਼ ਚੰਦਰ ਰਾਣੀਭੱਟੀ ,ਚੇਅਰਮੈਨ ਓਂਕਾਰ ਸਿੰਘ ਦੌਲਤਪੁਰ,ਪ੍ਰਧਾਨ ਬਲਵਿੰਦਰ ਸਿੰਘ ਮੱਲੀਨੰਗਲ, ਜਨਰਲ ਸਕੱਤਰ ਦਵਿੰਦਰ ਸਿੰਘ ਧਾਲੀਵਾਲ, ਚਰਨਜੀਤ ਸਿੰਘ ਫਰੀਦਪੁਰ, ਸੁਖਜਿੰਦਰ ਸਿੰਘ ਮੰਡ, ਰਾਜਵਿੰਦਰ ਸਿੰਘ ਧਾਲੀਵਾਲ, ਲਾਲਾ ਰਣੀ ਭੱਟੀ, ਗੁਰਪ੍ਰੀਤ ਸਿੰਘ ਡੀਂਗਰੀਆਂ, ਗੁਰਵਿੰਦਰ ਸਿੰਘ ਸੀਤਲਪੁਰ, ਰਾਜੇਸ਼ ਕੁਮਾਰ ਸਰਮਸਤਪੁਰ, ਬਿੱਲੂ ਲੰਬੜਦਾਰ ਸੰਘਵਾਲ, ਲਵਲੀ ਕੁਪੁਰ, ਰਾਜਾ ਜੱਲੋਵਾਲ, ਹਰਜੀਤ ਸਿੰਘ ਸਿੰਘਪੁਰ, ਜੁਗਰਾਜ ਸਿੰਘ ਮਦਾਰਾਂ, ਮਨਜਿੰਦਰ ਸਿੰਘ, ਕੁਲਵੰਤ ਸਿੰਘ ਕਾਂਤਾ, ਜਗਜੀਤ ਸਿੰਘ ਜੱਗੀ, ਸੰਦੀਪ ਸਿੰਘ ਕਾਲਾ ਬੱਕਰਾ , ਬਲਜੀਤ ਸਿੰਘ ਮਦਾਰਾਂ, ਜਸਵਿੰਦਰ ਸਿੰਘ, ਹਰਵਿੰਦਰ ਸਿੰਘ ਤੇ ਇਲਾਕੇ ਦੇ ਸਮੂਹ ਕਿਸਾਨ ਭਾਰੀ ਗਿਣਤੀ ਵਿਚ ਹਾਜ਼ਰ ਸਨ। ਇਸ ਮੌਕੇ ਤੇ ਕਿਸ਼ਨਗੜ੍ਹ ਦੇ ਸਮੂਹ ਪੱਤਰਕਾਰ ਭਾਈਚਾਰੇ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ।

Doaba Times

13ਸਾਲ ਦੀ ਨਾਬਾਲਿਗ ਲੜਕੀ 26ਅਕਤੂਬਰ ਤੋ ਲਾਪਤਾ

ਪੁਲਿਸ ਪ੍ਰਸ਼ਾਸਨ ਤੋਂ ਇਸਾਫ ਦੀ ਮੰਗ ਕਰਦੇ ਹੋਏ ਲਾਪਤਾ ਨਾਬਾਲਿਗ ਲੜਕੀ ਦੀ ਮਾਤਾ
13 ਸਾਲ ਦੀ ਲਾਪਤਾ ਨਾਬਾਲਿਗ ਲੜਕੀ ਦੀ ਫਾਇਲ ਫੋਟੋ

*ਲੜਕੀ ਦੀ ਮਾ ਦਾ ਆਰੋਪ ਪੰਜਾਬ ਪੁਲੀਸ ਨਹੀ ਕਰ ਰਹੀ ਕੋਈ ਕਾਰਵਾਈ


ਜਲੰਧਰ (ਗੁਰਪ੍ਰੀਤ ਸਿੰਘ ਬੱਲ)ਬੀਤੇ ਦਿਨੀ ਅਸੋਕ ਨਗਰ ਮਕਸੂਦਾ ਜਲੰਧਰ ਵਿਖੇ ਪੱਤਰਕਾਰਾ ਨਾਲ ਗੱਲਬਾਤ ਕਰਦੇ ਲੜਕੀ ਤਾਂਨੀਆਂ ਦੀ ਮਾਤਾ ਸੰਤੋਸ ,ਤੋਸੀ ਨੇ ਦੱਸਿਆ ਕਿ ਮੇਰੀ ਲੜਕੀ ਤਾਂਨੀਆ ਜੋ 13ਸਾਲ ਦੀ ਹੈ ਮੈ ਵਿਧੱਵਾ ਹਾ ਮੇਰੀ ਲੜਕੀ ਅਸੋਕ ਨਗਰ ਮਕਸੂਦਾ ਜਲੰਧਰ ਮਕਾਨ ਨੰਬਰ =17,18ਨੇੜੇ ਜੋਨੀ ਦੀ ਚੱਕੀ ਨੰਦਨ ਪੁਰ ਰੋਡ ਕਿਰਾਏ ਤੇ ਰਹਿੰਦੀ ਹੈ ਮੈ ਘਰਾ ਚ ਮਿਹਨਤ ਮਜਦੂਰੀ ਸਫਾਈ,ਭਾਡੇ ਬਰਤਨਾ ਦਾ ਕੰਮ ਕਰਦੀ ਹੈ ਮੇਰੇ ਨਾਲ ਦੇ ਕਿਰਾਏਦਾਰ ਰੀਨਾ,ਤੇ ਬੱਬੂ ਰਹਾਇਸ ਰੱਖਦੀਆਂ ਸੀ ਉਨ੍ਹਾਂ ਨੇ ਪਹਿਲਾ ਅਧਾਰ ਲੈ ਲਿਆ ਮੈਨੂੰ ਇਸ ਬਾਰੇ ਪਤਾ ਨਹੀ ਸੀ ਮੈਨੂੰ ਉਦੋ ਪਤਾ ਚੱਲਿਆਂ ਜਦ ਲੜਕੀ ਘਰ ਨਹੀ ਆਈ , ਮੈ ਭਾਲ ਕੀਤੀ ਫੇਰ ਮੈ ਪ੍ਰਧਾਨ ਮੱਧੂ ਨੂੰ ਨਾਲ ਲੈ ਕੇ ਡਵੀਜਨ ਨੰਬਰ =1 ਪੁਲੀਸ ਸਟੇਸ਼ਨ ਗਈ ਪਰ ਅਨਪੜ ਹੋਣ ਕਰਕੇ ਆਪਣੇ ਕੋਈ ਸਾਬੂਤ ਨਹੀ ਰੱਖ ਸਕੀ। ਪੁਲੀਸ ਘਰ ਆਉਦੀ ਹੈ ਚਲੀ ਜਾਂਦੀ ਹੈ। ਜਿਨਾ ਬਾਰੇ ਰਿਪੋਰਟ ਲਿਖਵਾਈ ਹੈ ਪੁਲਿਸ ਦੁਆਰਾ ਕੋਈ ਵੀ ਕਾਰਵਾਈ ਨਹੀ ਕੀਤੀ ਗਈ।

ਮੈ ਪ੍ਰਸਾਸਨ ਕੋ ਮੰਗ ਕਰਦੀ ਹਾਂ ਕਿ ਮੇਰੀ ਲੜਕੀ ਨੂੰ ਬਰਾਮਦ ਕਰਕੇ ਮੇਰੇ ਹਵਾਲੇ ਕੀਤਾ ਜਾਵੇ ਤੇ ਦੋਸ਼ੀਆ ਖਿਲਾਫ਼ ਸਖਤ ਤੋ ਸਖਤ ਕਰਵਾਈ ਕੀਤੀ ਜਾਵੇ।

ਇਸ ਸਬੰਧੀ ਪੱਖ ਜਾਨਣ ਲਈ ਡਵਿਜਨ ਨੰ: 1 ਦੇ ਐਸ ਆਈ ਨਰਿੰਦਰ ਮੋਹਨ ਨਾਲ ਗੱਲਬਾਤ ਕੀਤੀ ਤਾਂ ਉਨਾਂ ਦੱਸਿਆ ਕਿ ਮਾਮਲੇ ਜਾਂਚ ਜਾਰੀ ਹੈ, ਜਲਦ ਹੀ ਲੜਕੀ ਨੂੰ ਬਰਾਮਦ ਕਰ ਲਿਆ ਜਾਵੇਗਾ।

ਸਾਰਾ ਮਾਮਲਾ ਉਚ ਅਧਿਕਾਰੀਆਂ ਦੇ ਧਿਆਨ ਚ’ ਲਿਆ ਦਿੱਤਾ ਗਿਆ ਹੈ।

Next News

ਅਲਾਵਲਪੁਰ ਪੁਲਸ ਵੱਲੋਂ ਨਾਕਾਬੰਦੀ ਦੌਰਾਨ 5 ਗ੍ਰਾਮ ਹੈਰੋਇਨ ਸਮੇਤ ਨਸ਼ਾ ਤਸਕਰ ਕਾਬੂ


*ਪੁਲੀਸ ਵੱਲੋਂ ਦੂਸਰੇ ਸਾਥੀ ਦੀ ਤਲਾਸ਼ ਜਾਰੀ

ਆਦਮਪੁਰ/ਜਲੰਧਰ(ਸੁਰਜੀਤ ਪਾਲ)

Doaba Times

ਪਿੰਡ ਵਾਸੀਆਂ ਵਲੋਂ ਬਿਆਸ ਪਿੰਡ ਦੇ ਸਰਪੰਚ ਉਪਰ ਲਗਾਏ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਆਰੋਪ

ਕੋਰਟ ਆਰਡਰਾ ਦੀ ਕਾਪੀ ਦਿਖਾਉਦੇ ਹੋਏ

ਜਲੰਧਰ/ਕਿਸ਼ਨਗੜ੍ਹ (ਗੁਰਪ੍ਰੀਤ ਸਿੰਘ ਬੱਲ/ਹਰਪ੍ਰੀਤ ਸਿੰਘ ਹੈਪੀ) ਬਿਆਸ ਪਿੰਡ ਨਿਵਾਸੀਆਂ ਵੱਲੋਂ ਪਿੰਡ ਦੇ ਸਰਪੰਚ ਸੰਜੀਵ ਕੁਮਾਰ ਰੌਕੀ ਉਪਰ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਆਰੋਪ ਲਗਾਏ ਅਤੇ ਮਨਮਾਨੀ ਨਾਲ ਬਾਬਾ ਮੱਲ ਜੀ ਨਾਲ ਲੱਗਦੀ ਜਮੀਨ ਤੇ ਸਟੇਜ ਦੀ ਜਬਰੀ ਉਸਾਰੀ ਕੀਤੀ ਜਾ ਰਹੀ ਹੈ।
ਇਸ ਸਬੰਧੀ ਪਿੰਡ ਨਿਵਾਸੀਆਂ ਮਨਜੀਤ ਸਿੰਘ,ਪਾਖਰ ਸਿੰਘ, ਕੁਲਵਿੰਦਰ ਸਿੰਘ ਵੱਲੋਂ ਇੱਕ ਦਰਖ਼ਾਸਤ ਐੱਸਐੱਸਪੀ ਨੂੰ ਵੀ ਦਿੱਤੀ ਗਈ, ਜਿਸ ਵਿੱਚ ਦੱਸਿਆ ਗਿਆ ਕਿ ਪਿੰਡ ਵਿੱਚ ਜੋ ਝਗੜੇ ਵਾਲੀ ਜਗ੍ਹਾ ਹੈ ਉਸ ਦਾ ਹਾਈ ਕੋਰਟ ਵਿੱਚ ਕੇਸ ਚੱਲ ਰਿਹਾ ਹੈ ਅਤੇ ਉਸ ਵਿਚ ਸਾਫ ਸਾਫ ਲਿਖਿਆ ਹੈ ਕਿ ਇਸ ਜਗ੍ਹਾ ਤੇ ਸਿਰਫ਼ ਸਾਲ ਵਿੱਚ ਮੇਲਾ ਕਰਾ ਸਕਦੇ ਹਨ ਕੋਈ ਵੀ ਉਸਾਰੀ ਜਾਂ ਨਿਰਮਾਣ ਨਹੀਂ ਕੀਤਾ ਜਾ ਸਕਦਾ।
ਇਸ ਸਬੰਧੀ ਪੱਖ ਜਾਨਣ ਲਈ ਬਿਆਸ ਪਿੰਡ ਦੇ ਸਰਪੰਚ ਸੰਜੀਵ ਕੁਮਾਰ ਰੌਕੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਟੇਜ ਨਿਰਮਾਣ ਦਾ ਕੰਮ ਚਲ ਰਿਹਾ ਹੈ ਇਹ ਸਾਰਾ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਪੰਚਾਇਤ ਦੀ ਅਗਵਾਈ ਹੇਠ ਆਮ ਇਜਲਾਸ ਚ’ ਮਤਾ ਪਾ ਕੇ ਅੰਡਰ ਪੰਚਾਇਤ ਕੰਮ ਚੱਲ ਰਿਹਾ ਹੈ। ਸਟੇਡੀਅਮ ਕਿਸੇ ਦੇ ਨਾਮ ਤੇ ਨਹੀ ਬਣੇਗਾ ਅਤੇ ਪੰਚਾਇਤ ਦੇ ਅੰਡਰ ਹੀ ਰਹੇਗਾ।
ਦੂਸਰੀ ਧਿਰ ਕੋਲ ਇਸ ਸਬੰਧੀ ਕੋਈ ਵੀ ਸਟੇਅ ਆਰਡਰ ਨਹੀਂ ਹੈ, ਹਾਈ ਕੋਰਟ ਚ 16 ਮਾਰਚ ਦੀ ਤਰੀਕ ਪਈ ਹੈ। ਦੂਸਰੀ ਧਿਰ ਵੱਲੋਂ ਜੋ ਵੀ ਆਰੋਪ ਲਗਾਏ ਜਾ ਰਹੇ ਹਨ ਬਿਲਕੁਲ ਬੇਬੁਨਿਆਦ ਹਨ।
ਇਸ ਪੂਰੇ ਮਾਮਲੇ ਸਬੰਧੀ ਪੱਖ ਜਾਨਣ ਲਈ ਅਲਾਵਲਪੁਰ ਪੁਲਿਸ ਚੌਕੀ ਇੰਚਾਰਜ ASI ਪਰਮਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਹ ਪੂਰਾ ਮਾਮਲਾ ਪੁਲਸ ਦੇ ਧਿਆਨ ਵਿਚ ਹੈ, ਦੋਵੇਂ ਧਿਰਾਂ ਵੱਲੋਂ ਕਾਗਜ਼ਾਂ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜੋ ਵੀ ਤੱਥ ਨਿੱਕਲ ਕੇ ਸਾਹਮਣੇ ਆਉਣਗੇ ਉਸ ਆਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

Punjab

ਗੁਰਦੁਆਰਾ ਬਾਬੇ ਸ਼ਹੀਦਾ ਸਰਮਸਤਪੁਰ ਬ੍ਰਾਚ ਦਮਦਮੀ ਟਕਸਾਲ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਏ ਨਤਮਸਤਕ

  • *ਬਾਬਾ ਜੀਵਾ ਸਿੰਘ ਜੀ, ਗਿਆਨੀ ਸਾਹਿਬ ਸਿੰਘ ਜੀ ਵਲੋਂ ਸੁਖਬੀਰ ਬਾਦਲ ਨੂੰ ਸਿਰੋਪਾਉ ਦੇ ਕੇ ਕੀਤਾ ਗਿਆ ਸਨਮਾਨਿਤ
  • ਪੰਜਾਬ/ ਕਿਸ਼ਨਗੜ(ਗੁਰਪ੍ਰੀਤ ਸਿੰਘ ਬੱਲ) ਗੁਰਦੁਆਰਾ ਬਾਬੇ ਸ਼ਹੀਦਾਂ ਬ੍ਰਾਚ ਸਰਮਸਤਪੁਰ ਦਮਦਮੀ ਜੱਥਾ ਭਿੰਡਰਾਂ ਮਹਿਤਾ ਵਿਖੇ ਪੰਜਾਬ ਦੇ ਸਾਬਕਾ ਉਪ ਮੁੱਖ-ਮੰਤਰੀ ਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਨਤਮਸਤਕ ਹੋਏ ਉਪਰੰਤ ਗੁਰਦੁਆਰਾ ਬਾਬੇ ਸ਼ਹੀਦਾਂ ਬ੍ਰਾਚ ਸਰਮਸਤਪੁਰ ਦਮਦਮੀ ਜੱਥਾ ਭਿੰਡਰਾਂ ਮਹਿਤਾ ਦੇ ਮੁਖ ਪ੍ਰਬੰਧਕ ਗਿਆਨੀ ਜੀਵਾ ਸਿੰਘ ਜੀ ਨਾਲ ਬੰਦ ਕਮਰੇ ਚ ਮੀਟਿੰਗ ਹੋਈ।
    ਇਸ ਉਪਰੰਤ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਦਮਦਮੀ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਮੁਖੀ ਜੱਥਾ ਭਿੰਡਰਾ ਜੀ ਨਾਲ ਫੋਨ ਤੇ ਗੱਲਬਾਤ ਕੀਤੀ।
  • ਇਸ ਮੌਕੇ ਤੇ ਇਸ ਮੌਕੇ ਤੇ ਬਾਬਾ ਜੀਵਾ ਸਿੰਘ, ਭਾਈ ਸੁਖਦੇਵ ਸਿੰਘ ਤੇ ਗਿਆਨੀ ਸਾਹਿਬ ਸਿੰਘ ਵੱਲੋਂ ਸਾਂਝੇ ਤੌਰ ਤੇ ਸੁਖਬੀਰ ਸਿੰਘ ਬਾਦਲ ਤੇ ਐਡਵੋਕੇਟ ਬਲਵਿੰਦਰ ਕੁਮਾਰ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਤੇ ਸੁਖਬੀਰ ਸਿੰਘ ਬਾਦਲ ਵੱਲੋਂ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਮੁਖੀ ਦਮਦਮੀ ਟਕਸਾਲ ਜਥਾ ਭਿੰਡਰਾਂ ਨਾਲ ਫੋਨ ਤੇ ਗੱਲਬਾਤ ਵੀ ਕੀਤੀ ਗਈ। ਇਸ ਮੌਕੇ ਜਥੇਦਾਰ ਤਰਲੋਚਨ ਸਿੰਘ ਜਥੇਦਾਰ ਸੁਖਦੇਵ ਸਿੰਘ,ਭਾਈ ਜਤਿੰਦਰ ਸਿੰਘ ਫਰਿਜ਼ਨੋ,ਭਾਈ ਮਨਦੀਪ ਜੌਹਲ,ਗਿਆਨੀ ਦਲੀਪ ਸਿੰਘ, ਭਾਈ ਤੇਜਬੀਰ ਸਿੰਘ, ਭਾਈ ਤੇਜਬੀਰ ਸਿੰਘ, ਭਾਈ ਅਵਤਾਰ ਸਿੰਘ,ਭਾਈ ਲਾਲ ਜੀਤ ਸਿੰਘ,ਗੁਰਪ੍ਰਤਾਪ ਸਿੰਘ ਵਡਾਲਾ ਵਿਧਾਇਕ ਨਕੋਦਰ,ਪਵਨ ਕੁਮਾਰ ਟੀਨੂੰ ਹਲਕਾ ਵਿਧਾਇਕ ਆਦਮਪੁਰ, ਗੁਰਦੇਵ ਸਿੰਘ ਰੱਜਬ, ਮਨਦੀਪ ਸਿੰਘ ਜੌਹਲ, ਸੇਠ ਸੱਤਪਾਲ ਮੱਲ, ਕੁਲਵੰਤ ਸਿੰਘ ਮੰਨਣ ਜ਼ਿਲ੍ਹਾ ਪ੍ਰਧਾਨ, ਜੱਥੇ.ਰਣਜੀਤ ਸਿੰਘ ਕਾਹਲੋਂ ਮੈਂਬਰ ਸ਼੍ਰੋਮਣੀ ਕਮੇਟੀ,ਹਰਿੰਦਰ ਸਿੰਘ ਢੀਂਡਸਾ ਸੀਨੀਅਰ ਯੂਥ ਅਕਾਲੀ ਆਗੂ,ਲਖਵੀਰ ਸਿੰਘ ਫੁੰਮਣ , ਪ੍ਰਭਜੋਤ ਸਿੰਘ ਢਿੱਲੋਂ ,ਸੁਰਿੰਦਰ ਸਿੰਘ ਚਾਹਲ ਪ੍ਰਧਾਨ ਕਿਸਾਨ ਵਿੰਗ ਸ਼੍ਰੋਮਣੀ ਅਕਾਲੀ ਦਲ,ਧਰਮਪਾਲ ਲੇਸੜੀਵਾਲ ਸੀਨੀਅਰ ਅਕਾਲੀ ਆਗੂ,ਜਥੇਦਾਰ ਗੁਰਦੀਪ ਸਿੰਘ ਬਾਹੀਆ ਸੀਨੀਅਰ ਅਕਾਲੀ ਆਗੂ, ਜਸਪ੍ਰੀਤ ਸਿੰਘ ਜੱਸਾ ਸੰਘਵਾਲ ਯੂਥ ਅਕਾਲੀ ਦਲ ਅਤੇ ਪਾਰਟੀ ਵਰਕਰ ਭਾਰੀ ਗਿਣਤੀ ਚ’ ਹਾਜ਼ਰ ਸਨ।

Doaba Times

2022 ਪੰਜਾਬ ਵਿੱਚ ਬਣੇਗੀ ਬਸਪਾ ਅਕਾਲੀ ਦਲ ਸਰਕਾਰ


ਕਿਸ਼ਨਗੜ੍ਹ (ਗੁਰਪ੍ਰੀਤ ਬੱਲ) ਅਲਾਵਲਪੁਰ ਵਿਖੇ ਬਹੁਜਨ ਸਮਾਜ ਪਾਰਟੀ ਬਸਪਾ ਪੰਜਾਬ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਜੀ ਅਤੇ ਪੰਜਾਬ ਦੇ ਪ੍ਰਧਾਨ ਡਾ ਜਸਵੀਰ ਸਿੰਘ ਗੜ੍ਹੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਦਮਪੁਰ ਦੀ ਮੀਟਿੰਗ ਕੀਤੀ ਗਈ ਜਿਸ ਵਿੱਚ ਬਸਪਾ ਜਲੰਧਰ ਜ਼ੋਨ ਇੰਚਾਰਜ ਇੰਜਨੀਅਰ ਜਸਵੰਤ ਰਾਏ ਜੀ ਅਤੇ ਜ਼ਿਲ੍ਹਾ ਪ੍ਰਧਾਨ ਸ੍ਰੀ ਜਗਦੀਸ਼ ਸ਼ੇਰਪੁਰੀ ਵਿਸ਼ੇਸ਼ ਤੌਰ ਤੇ ਪਹੁੰਚੇ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਬਸਪਾ ਆਗੂਆਂ ਨੇ ਕਿਹਾ ਕਿ ਦੋ ਹਜਾਰ ਬਾਈ ਵਿਚ ਪੰਜਾਬ ਚ ਬਸਪਾ ਅਕਾਲੀ ਦਲ ਗਠਬੰਧਨ ਸਰਕਾਰ ਬਣੇਗੀ ਕਿਉਂਕਿ ਕਾਂਗਰਸ ਤੋਂ ਹਰ ਇਕ ਵਰਗ, ਵਪਾਰੀ ਮਜ਼ਦੂਰ ਕਿਸਾਨ ਮੁਲਾਜ਼ਮ ਦੁਖੀ ਹੋ ਚੁੱਕਾ ਹੈ ਕਿਉਂਕਿ ਕਾਂਗਰਸ ਪਾਰਟੀ ਨੇ ਆਪਣੇ ਰਾਜ ਵਿੱਚ ਜੋ ਵਾਅਦੇ ਲੋਕਾਂ ਨਾਲ ਕੀਤੇ ਸੀ ਉਹ ਪੂਰੇ ਨਹੀਂ ਕੀਤੇ ।
ਕਾਂਗਰਸ ਪਾਰਟੀ ਵੱਲੋਂ ਚੋਣਾਂ ਨਜ਼ਦੀਕ ਪੰਜਾਬ ਦਾ ਸੀਐਮ ਚਰਨਜੀਤ ਸਿੰਘ ਚੰਨੀ ਉਤਾਰ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਜਦਕਿ ਚਰਨਜੀਤ ਚੰਨੀ ਨੇ ਕੈਬਨਿਟ ਮੰਤਰੀ ਹੁੰਦੇ ਹੋਏ ਕਦੇ ਵੀ ਗ਼ਰੀਬਾਂ ਦੀ ਵਾਜ ਗ਼ਰੀਬਾਂ ਦੇ ਹੱਕ ਵਿੱਚ ਕਦੇ ਨਹੀਂ ਚੁੱਕੀ ਲੋਕ ਸਭ ਜਾਣ ਚੁੱਕੇ ਹਨ।
ਇਸ ਕਰਕੇ ਲੋਕ ਅਕਾਲੀ ਬਸਪਾ ਦੀ ਪੰਜਾਬ ਵਿੱਚ ਸਰਕਾਰ ਚਾਹੁੰਦੇ ਹਨ ਕਿਉਂਕਿ ਅਕਾਲੀ ਬਸਪਾ ਹੀ ਦੋ ਪਾਰਟੀਆਂ ਹਨ ਜੋ ਗ਼ਰੀਬਾਂ ਦੀ ਗੱਲ ਕਰਨ ਵਾਲੀਆਂ ਪਾਰਟੀਆਂ ਹਨ ਇਸ ਮੌਕੇ ਸੇਵਾ ਸਿੰਘ ਰੱਤੂ ਸਲਾਹਕਾਰ ,ਮਦਨ ਮੱਦੀ ਕੌਂਸਲਰ ਅਲਾਵਲਪੁਰ ਨੂੰ ਜ਼ਿਲ੍ਹਾ ਜਲੰਧਰ ਦਿਹਾਤੀ ਇੰਚਾਰਜ ਅਤੇ ਹਰਜਿੰਦਰ ਬਿੱਲਾ ਨੂੰ ਹਲਕਾ ਆਦਮਪੁਰ ਪ੍ਰਧਾਨ ਨਿਯੁਕਤ ਕੀਤਾ ਗਿਆ । ਵਿਧਾਨ ਸਭਾ ਹਲਕਾ ਆਦਮਪੁਰ ਦੀ ਮੀਟਿੰਗ ਵਿੱਚ ਕੈਸ਼ੀਅਰ ਜਸਵੀਰ ਸਿੰਘ ਪੰਡੋਰੀ ,ਸਕੱਤਰ ਸਤਨਾਮ ਸੋਨੂੰ ਜੀ ਕਿੰਗਰਾ,ਨਰਿੰਦਰ ਨਿੰਦੀ ਸਕੱਤਰ ਆਦਮਪੁਰ,ਦਿਲਬਾਗ ਸਿੰਘ ਪਾਇਲਟ ਪ੍ਰਧਾਨ ਜੱਟ ਭਾਈਚਾਰਾ, ਲਵਪ੍ਰੀਤ ਸਿੰਘ ਲੜੋਈ ਪ੍ਰਧਾਨ ਸੈਣੀ ਭਾਈਚਾਰਾ, ਸੈਕਟਰ ਪ੍ਰਧਾਨ ਸੁਖਵਿੰਦਰ ਸਿੰਘ ਬਿਆਸ ਪਿੰਡ,ਕਲਾਰਾ ਸੈਕਟਰ ਪ੍ਰਧਾਨ ਹਰਜਿੰਦਰ ਪਾਲ ਜੀ, ਚਮਨ ਲਾਲ ਜੀ ਸੈਕਟਰ ਪ੍ਰਧਾਨ ਅਲਾਵਲਪੁਰ,ਜਗਜੀਤ ਜਿਤਾ ਸੈਕਟਰ ਪ੍ਰਧਾਨ ਦੂਹੜੇ,ਇਸ ਤੋਂ ਇਲਾਵਾ ਭੋਗਪੁਰ ਜੋਨ ਇੰਚਾਰਜ ਲਵਪ੍ਰੀਤ ਸਿੰਘ ਭੋਗਪੁਰ,ਯੂਥ ਆਗੂ ਜੱਗਾ ਸੋਹਲ,ਪ੍ਰਧਾਨ ਮੋਨੂੰ ਕਠਾਰ,ਰਮੇਸ਼ ਵਿਰਦੀ, ਸੁੱਖਦੇਵ ਕੁਮਾਰ ਸਾਬਕਾ ਪ੍ਰਧਾਨ ਹਲਕਾ ਆਦਮਪੁਰ,ਸ਼ਰਨਜੀਤ ਦਰਾਵਾ,ਅਮ੍ਰਿਤ ਪਾਲ ,ਗਿਆਨ ਚੰਦ,ਸੁਰਜੀਤ ਕੁਮਾਰ,ਗੁਰਦੀਪ ਚੰਦ,ਸਤਿੰਦਰ,ਰੂਪ ਲਾਲ ਜੀ ਕਪੂਰ ਪਿੰਡ,ਗਿੰਦਾ ਕਿੰਗਰਾ ਅਤੇ ਯੂਥ ਵੱਡੀ ਗਿਣਤੀ ਵਿਚ ਪੁੱਜਾ।

Doaba Times

ਸੀਨੀ. ਪੱਤਰਕਾਰ ਗੁਰਦੀਪ ਸਿੰਘ ਦੇ ਮਾਤਾ ਜੀ ਨਛੱਤਰ ਕੌਰ ਜੀ ਤੇ ਦਾਦੀ ਧੰਨ ਕੌਰ ਜੀ ਨੂੰ ਸ਼ਰਧਾਂਜਲੀਆਂ ਭੇਂਟ

ਕਿਸ਼ਨਗੜ੍ਹ :(ਗੁਰਪ੍ਰੀਤ ਬੱਲ) ਅੱਜ ਦੀ ਆਵਾਜ਼ ਅਖਬਾਰ ਦੇ ਸੀਨੀ. ਪੱਤਰਕਾਰ ਗੁਰਦੀਪ ਸਿੰਘ ਨੂੰ ਪਿਛਲੇ ਦਿਨੀ ਉਸ ਸਮੇਂ ਭਾਰੀ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਮਾਤਾ ਨਛੱਤਰ ਕੌਰ ਜੀ ਅਤੇ ਦਾਦੀ ਧੰਨ ਕੌਰ ਜੀ ਦਾ ਅਚਾਨਕ ਦੇਹਾਂਤ ਹੋ ਗਿਆ । ਬਿਛੜੀਆ ਰੂਹਾ ਦੀ ਆਤਮਿਕ ਸ਼ਾਂਤੀ ਲਈ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਕਿਸ਼ਨਗੜ੍ਹ ਦੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਵਿਖੇ ਪਾਏ ਗਏ ।

ਅੰਤਿਮ ਅਰਦਾਸ ਉਪਰੰਤ ਰਾਗੀ ਜਥਿਆਂ ਵੱਲੋਂ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਇਸ ਉਪਰੰਤ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਮੱਲ੍ਹੀ ਨੰਗਲ,ਦਵਿੰਦਰ ਸਿੰਘ ਮਿੰਟਾ ਜਨਰਲ ਸਕੱਤਰ , ਬੀਰ ਚੰਦ ਸੁਰੀਲਾ ਆਮ ਆਦਮੀ ਪਾਰਟੀ ਆਗੂ ਤੇ ਪ੍ਰਧਾਨ ਨੰਬਰਦਾਰ ਯੂਨੀਅਨ ਕਰਤਾਰਪਰ, ਅਵਤਾਰ ਸਿੰਘ ਕਾਨੂੰਗੋ ਸ਼੍ਰੋਮਣੀ ਸ਼ਹੀਦ ਬਾਬਾ ਸੰਗਤ ਸਿੰਘ ਵੈੱਲਫੇਅਰ ਸੁਸਾਇਟੀ ਪੰਜਾਬ ਜਨਰਲ ਸਕੱਤਰ ,ਪ੍ਰਦੀਪ ਕੁਮਾਰ ਦੀਪਾ ਮਾਰਕਿਟ ਕਮੇਟੀ ਵਾਇਸ ਚੈਅਰਮੈਨ ਸਰਪੰਚ ਬੱਲਾ,ਰਜਿੰਦਰ ਗਿੱਲ ਰਾਸ਼ਟਰੀ ਪ੍ਰਧਾਨ ਡੈਮੋਕਰੇਟਿਕ ਭਾਰਤੀ ਸਮਾਜ ਪਾਰਟੀ, ਸੁਰੇਸ਼ ਕਲੇਰ ਬਲਾਕ ਆਗੂ ਆਮ ਆਦਮੀ ਪਾਰਟੀ ,ਸੰਦੀਪ ਸਿਘ ਵਿਰਦੀ ਸੰਪਾਦਕ ,ਜਸਵਿੰਦਰ ਬੱਲ ਪੱਤਰਕਾਰ,ਜਸਪਾਲ ਸਿੰਘ ਦੋਲੀਕੇ ਪੱਤਰਕਾਰ ,ਅਮਨਦੀਪ ਹਨੀ ਪੱਤਰਕਾਰ , ਗੁਰਪ੍ਰੀਤ ਸਿੰਘ ਸੰਪਾਦਕ ,ਵਰੁਣ ਚੱਡਾ,ਹੁਸਨ ਲਾਲ ਪੱਤਰਕਾਰ,ਬਲਵੀਰ ਬੈਂਸ ਪੱਤਰਕਾਰ,ਕੁਲਦੀਪ ਸਿੰਘ ਹੋਠੀ ਪੱਤਰਕਾਰ,ਗੁਰਦੀਪ ਹੋਠੀ ਪੱਤਰਕਾਰ,ਆਦਿ ਵੱਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ,।ਇਸ ਮੌਕੇ ਤੇ ਆਈਆਂ ਸੰਗਤਾਂ ਦਾ ਧੰਨਵਾਦ ਗੁਰਦੀਪ ਸਿੰਘ ਵੱਲੋਂ ਕੀਤਾ ਗਿਆ ।ਉਪਰੰਤ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ । ਇਸ ਮੌਕੇ ਤੇ ਸੋਢੀ ਰਾਮ,ਹਰਭਜਨ ਨਾਮ ਹਰਦੇਵ ਸਿੰਘ,ਵਰਿੰਦਰ ਸਿੰਘ ਰਾਜਾ,
ਗੁਰਦੀਪ ਸਿੰਘ,ਖੁਸ਼ਦੀਪ ਕੁਮਾਰ,ਸੁੱਖ,ਮਲਕੀਤ ਚੰਦ ਬੱਲੀ,ਅਵੀ,
ਜਸਪ੍ਰੀਤ,ਰਾਕੇਸ਼ ਕੁਮਾਰ ਬਿੱਟੂ,ਵਿੱਕੀ ਖੋਸਲਾ,ਦੇਸ ਰਾਜ
ਰਵਿੰਦਰ ਫੁੱਲ , ਅਮਨਦੀਪ ਸੋਂਧੀ, ਸੰਜੀਵ ਖੋਸਲਾ ਅਲਾਵਲਪੁਰ ,ਬਲਜੀਤ ਸਿੰਘ,ਹਰਦੀਪ ਸਿੰਘ,ਦਿਨੇਸ਼ ਚੋਪੜਾ,ਜਸਪਾਲ ਸਿੰਘ ਪਾਲਾ,ਗੁਰਬਖਸ਼ ਸਿੰਘ ਸਵਾਮੀ ਪੰਚਾਇਤ ਮੈਂਬਰ,ਸਾਬਕਾ ਪ੍ਰਿੰਸੀਪਲ ਧਰਮਪਾਲ,ਆਦਿ ਵੀ ਹਾਜ਼ਰ ਸਨ ।