ਫੋਕਲ ਪੁਆਇੰਟ ਨੌਗੱਜਾਂ ਮੰਡੀ ਵਿਖੇ ਫੜ੍ਹ ਪੱਕੀ ਕਰਨ ਸਬੰਧੀ ਹਲਕਾ ਕਰਤਾਰਪੁਰ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਵੱਲੋਂ ਨੀਂਹ ਪੱਥਰ ਰੱਖਿਆ ਗਿਆ


ਕਿਸ਼ਨਗੜ(ਗੁਰਪ੍ਰੀਤ ਸਿੰਘ ਬੱਲ) ਫੋਕਲ ਪੁਆਇੰਟ ਨੌਗੱਜਾ ਮੰਡੀ ਵਿਖੇ ਮੰਡੀ ਦੀ ਕੱਚੀ ਫੜ ਨੂੰ ਪੱਕਾ ਕਰਨ ਸੰਬੰਧੀ ਹਲਕਾ ਕਰਤਾਰਪੁਰ ਦੇ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਵੱਲੋਂ ਅਤੇ ਮਾਰਕੀਟ ਕਮੇਟੀ ਜਲੰਧਰ ਦੇ ਚੇਅਰਮੈਨ ਰਾਜ ਕੁਮਾਰ ਅਰੋਡ਼ਾ ਅਤੇ ਵਾਈਸ ਚੇਅਰਮੈਨ ਪ੍ਰਦੀਪ ਕੁਮਾਰ ਜੀ ਦੇ ਉੱਦਮ ਸਦਕਾ ਡੇੜ ਕਰੋੜ ਦੀ ਲਾਗਤ ਨਾਲ ਫੋਕਲ ਪੁਆਇੰਟ ਨੌਗੱਜਾ ਮੰਡੀ ਵਿਖੇ ਫੜ੍ਹ ਉੱਪਰ ਸੀਮਿੰਟ ਤੇ ਕੰਕਰੀਟ ਫਰਸ਼ ਪਾਉਣ ਦਾ ਨੀਂਹ ਪੱਥਰ ਰੱਖਿਆ ਗਿਆ।
ਇਸ ਮੌਕੇ ਤੇ ਸਟੇਜ ਤੋਂ ਸੰਬੋਧਨ ਕਰਦੇ ਹੋਏ ਗੁਰਬਖਸ਼ ਸਿੰਘ ਨੌਗੱਜਾ ਵੱਲੋਂ ਦੱਸਿਆ ਗਿਆ ਕਿ ਮੰਡੀ ਵਿੱਚ ਫੜ੍ਹਾਂ ਕੱਚੀਆਂ ਹੋਣ ਕਾਰਨ ਕਿਸਾਨਾਂ ਦੀਆਂ ਫਸਲਾਂ ਦੀ ਨਮੀ ਵੱਧ ਹੋਣ ਤੇ ਸੁਕਾਈ ਘੱਟ ਆਉਂਦੀ ਸੀ, ਜਿਸ ਕਾਰਨ ਕਿਸਾਨ ਆਪਣੀਆਂ ਫ਼ਸਲਾਂ ਆਲੇ-ਦੁਆਲੇ ਮੰਡੀਆਂ ਵੱਲ ਲੈ ਕੇ ਜਾਂਦੇ ਸਨ।
ਮੰਡੀ ਦੀਆਂ ਫੜ੍ਹ ਪੱਕੀ ਕਰਨ ਨਾਲ ਇਕ ਤਾਂ ਜ਼ਿਮੀਂਦਾਰ ਦੀ ਵੱਧ ਨਮੀ ਵਾਲੀ ਫ਼ਸਲ ਜਲਦੀ ਸੁੱਕੇਗੀ ਅਤੇ ਦੂਸਰਾ ਲੇਬਰ ਨੂੰ ਵੀ ਸੌਖ ਰਹੇਗੀ ਤੇ ਮੰਡੀ ਵਿਚ ਜ਼ਿਮੀਂਦਾਰ ਫ਼ਸਲ ਵੱਧ ਲੈ ਕੇ ਆਉਣਗੇ।
ਇਸ ਮੌਕੇ ਤੇ ਕਰਤਾਰਪੁਰ ਹਲਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਵੱਲੋਂ ਸਟੇਜ ਤੇ ਸੰਬੋਧਨ ਕਰਦੇ ਹੋਏ ਕਿਹਾ ਕਿ ਨੋਗੱਜ਼ਾ ਮੰਡੀ ਪੱਕੀ ਫੜ ਦਾ ਕੰਮ ਜਲਦ ਹੀ ਸ਼ੁਰੂ ਕਰਵਾਇਆ ਜਾਵੇਗਾ ਅਤੇ ਵਧੀਆ ਕੁਆਲਿਟੀ ਨਾਲ ਫੜ ਬਣਾਇਆ ਜਾਵੇਗਾ।
ਇਸ ਮੌਕੇ ਤੇ ਸਟੇਜ ਤੇ ਗੱਲਬਾਤ ਕਰਦੇ ਹੋਏ ਕੁਲਵਿੰਦਰ ਸ਼ਰਮਾ (ਗੋਲਡੀ )ਵੱਲੋਂ ਮੰਗ ਕੀਤੀ ਗਈ ਕਿ ਨੌਗੱਜਾ ਮੰਡੀ ਨੂੰ ਦੋ ਸ਼ੈਲਰ ਅਲਾਟ ਕੀਤੇ ਜਾਣ ਤਾਂ ਜੋ ਲਿਫਟਿੰਗ ਦੀ ਸਮੱਸਿਆ ਨਾ ਆ ਸਕੇ।
ਇਸ ਮੌਕੇ ਤੇ ਨੰਬਰਦਾਰ ਜਤਿੰਦਰਪਾਲ ਸਿੰਘ ਢਿਲੋਂ ਦੁੱਗਰੀ ਮੈਂਬਰ ਮਾਰਕਿਟ ਕਮੇਟੀ, ਗੁਰਬਖਸ਼ ਸਿੰਘ ਨੌਗੱਜਾ, ਮੰਡੀ ਸੁਪਰਵਾਈਜ਼ਰ ਪਰਵੀਨ ਕੁਮਾਰ, ਬਲਵਿੰਦਰ ਕੁਮਾਰ(ਸਰਪੰਚ ਨੌਗੱਜਾ), ਅਮਰਜੀਤ ਕੰਗ, ਨੰਬਰਦਾਰ ਕੁਲਵੰਤ ਸਿੰਘ, ਆੜਤੀਆਂ ਗੁਰਦੀਪ ਸਿੰਘ ਨਾਗਰਾ,ਕੁਲਵਿੰਦਰ ਸ਼ਰਮਾ ਗੋਲਡੀ , ਗੁਰਮੇਲ ਸਿੰਘ ਨਾਗਰਾ, ਸੁਰਿੰਦਰ ਬਿਰਲਾ, ਹਰਦੀਪਕ ਬਿਰਲਾ, ਬਲਜੀਤ ਸਿੰਘ ਮੋਖਾ, ਪੰਕਜ ਬਜਾਜ਼ ਸਾਰੇ ਆੜਤੀਏ,ਪਰਮਿੰਦਰ ਸਿੰਘ ਮਿੰਟੂ ਮੰਡੀ ਸੇਵਾਦਰ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।














