Doaba Times

ਪਿੰਡ ਬੱਲਾਂ ਚ ਪਾਣੀ ਦੇ ਮਸਲੇ ਨੂੰ ਲੈ ਕੇ ਭਾਰੀ ਪੁਲਿਸ ਫੋਰਸ ਕਾਰਨ ਮਾਹੌਲ ਹੋਇਆ ਤਨਾਅਪੂਰਣ

ਪ੍ਰਸ਼ਾਸਨ ਵੱਲੋਂ ਦੋਵੇਂ ਧਿਰਾਂ ਵਿਚਾਲੇ ਮਸਲੇ ਨੂੰ ਹੱਲ ਕਰਾਉਣ ਸੰਬੰਧੀ ਮੀਟਿੰਗ ਜਾਰੀ

Doaba Times

ਲਖੀਮਪੁਰ ਖੀਰੀ ਯੂ. ਪੀ.ਘਟਨਾ ਦੇ ਵਿਰੋਧ ਚ ਡੀਸੀ ਦਫ਼ਤਰ ਦੇ ਬਾਹਰ ਕਿਸਾਨ ਜਥੇਬੰਦੀਆਂ ਵੱਲੋਂ ਧਰਨਾ

ਜਲੰਧਰ (ਗੁਰਪ੍ਰੀਤ ਬੱਲ) ਯੂ.ਪੀ. ਦੇ ਲਖੀਮਪੁਰ ਖੀਰੀ ‘ਚ ਗੱਡੀ ਹੇਠ ਦਰੜ ਕੇ ਕਿਸਾਨਾਂ ਦੀ ਹੱਤਿਆ ਕੀਤੇ ਜਾਣ ਦੇ ਵਿਰੋਧ ਚ’ ਜ਼ਿਲ੍ਹੇ ਭਰ ‘ਚ ਕਿਸਾਨ ਜੱਥੇਬੰਦੀਆਂ ਨੇ ਅੱਜ ਸਵੇਰੇ 10 ਵਜੇ ਦੇ ਕਰੀਬ ਡੀਸੀ ਦਫ਼ਤਰ ਦੇ ਸਾਹਮਣੇ ਧਰਨਾ ਲਗਾਇਆ । ਕਿਸਾਨ ਜਥੇਬੰਦੀਆਂ ਨੇ ਰਾਸ਼ਟਰਪਤੀ ਦੇ ਨਾਂ ਡਿਪਟੀ ਕਮਿਸ਼ਨਰ ਨੂੰ ਮੰਗ-ਪੱਤਰ ਦਿੱਤਾ। ਇਸ ਧਰਨੇ ਦੀ ਅਗਵਾਈ ਸੰਯੁਕਤ ਕਿਸਾਨ ਮੋਰਚੇ ‘ਚ ਸ਼ਾਮਲ ਵੱਖ-ਵੱਖ ਕਿਸਾਨ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਦੋਆਬਾ ਕਿਸਾਨ ਸੰਘਰਸ਼ ਕਮੇਟੀ, ਬੀਕੇਯੂ ਕਾਦੀਆਂ, ਕਿਰਤੀ ਕਿਸਾਨ ਯੂਨੀਅਨ, ਬੀਕੇਯੂ ਉਗਰਾਹਾਂ, ਨੌਜਵਾਨ ਕਿਸਾਨ ਯੂਨੀਅਨ ਸ਼ਹੀਦਾਂ, ਦੋਆਬਾ ਕਿਸਾਨ ਵੈੱਲਫੇਅਰ ਕਮੇਟੀ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ, ਕਿਸਾਨ ਸੰਘਰਸ਼ ਕਮੇਟੀ ਤੇ ਦੋਆਬਾ ਕਿਸਾਨ ਕਮੇਟੀ ਦੇ ਆਗੂਆਂ ਵੱਲੋਂ ਕੀਤੀ ਗਈ।

Watch “PSPL Camp in Village Bal। Pnchyat Camp। electricity #doaba” on YouTube

ਪਿੰਡ ਬੱਲਾ ਵਿਖੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਬਿਜਲੀ ਪੰਚਾਇਤ ਕੈਂਪ ਲਗਾਇਆ


ਕਿਸ਼ਨਗੜ੍ਹ (ਗੁਰਪ੍ਰੀਤ ਬੱਲ)ਪੰਜਾਬ ਸਰਕਾਰ ਦੇ ਨਵ-ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਗਰੀਬ ਵਰਗਾਂ ਨੂੰ ਰਾਹਤ ਦਿੰਦੇ ਹੋਏ ਬਿਜਲੀ ਦੇ ਬਿੱਲਾਂ ਦੀ ਮੁਆਫੀ ਲਈ ਪਿੰਡ- ਪਿੰਡ ਬਿਜਲੀ ਪੰਚਾਇਤਾਂ ਦੇ ਕੈਂਪ ਲਗਾਏ ਜਾ ਰਹੇ ਹਨ ਜਿਸ ਸਬੰਧੀ ਅੱਜ ਪਿੰਡ ਬੱਲਾਂ ਵਿਖੇ ਸਰਪੰਚ ਪ੍ਰਦੀਪ ਕੁਮਾਰ ਦੀਪਾ ਦੀ ਅਗਵਾਈ ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਖਪਤਕਾਰਾਂ ਲਈ ਬਿਜਲੀ ਪੰਚਾਇਤ ਕੈਂਪ ਲਗਾਇਆ ਗਿਆ ਜਿਸ ਵਿੱਚ ਪਿੰਡ ਵਾਸੀਆਂ ਕੋਲੋਂ ਬਿਜਲੀ ਸਬੰਧੀ ਆ ਰਹੀਆਂ ਮੁਸ਼ਕਲਾਂ ਬਾਰੇ ਪੁੱਛਿਆ ਜਿਵੇਂ ਕਿ ਪਿੰਡ ਵਿੱਚ ਬਿਜਲੀ ਦੀਆਂ ਤਾਰਾਂ ਲਮਕਦੀਆਂ ਹੋਣ ਜਾਂ ਫਿਰ ਕਿਸੇ ਦਾ ਕੋਈ ਮੀਟਰ ਨਾ ਲੱਗਾ ਹੋਵੇ ਜਾਂ ਕਿਸੇ ਦਾ ਕੋਈ ਬਿੱਲ ਪੈਂਡਿੰਗ ਪਿਆ ਹੋਵੇ ਜਾਂ ਕੋਈ ਵੀ ਬਿਜਲੀ ਸਬੰਧੀ ਆ ਰਹੀਆਂ ਮੁਸ਼ਕਲਾਂ ਬਾਰੇ ਪੁੱਛਿਆ ਅਤੇ ਉਸ ਦਾ ਮੌਕੇ ਤੇ ਹੀ ਉਪਭੋਗਤਾਵਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਗਿਆ ।
ਇਸ ਮੌਕੇ ਪਿੰਡ ਦੇ ਸਰਪੰਚ ਪ੍ਰਦੀਪ ਕੁਮਾਰ ਦੀਪਾ ਮਾਰਕੀਟ ਕਮੇਟੀ ਵਾਇਸ ਚੇਅਰਮੈਨ , ਪੰਚ ਮਾਸਟਰ ਲਹਿੰਬਰ ਰਾਮ , ਪੰਚ ਸੂਬੇਦਾਰ ਰਣਜੀਤ ਸਿੰਘ ,ਚੀਫ ਇੰਜੀਨੀਅਰ ਜੈ ਇੰਦਰ ਦਾਨੀਆਂ , ਡਿਪਟੀ ਚੀਫ਼ ਇੰਜਨੀਅਰ ਹਰਜਿੰਦਰ ਸਿੰਘ ਬਾਂਸਲ, ਐਕਸੀਅਨ ਜਸਪਾਲ ਸਿੰਘ, ਐੱਸ ਡੀ ਓ ਬਲਵੰਤ ਸਿੰਘ ਭੁੱਲਰ ਟੀ ਥ੍ਰੀ ਇੰਡਸਟਰੀ ਏਰੀਆ , ਰਾਜਿੰਦਰ ਕੁਮਾਰ ਐੱਸਡੀਓ (ਕਮ.1), ਰਾਜੀਵ ਕੁਮਾਰAEE, ਗਿਤੇਸ਼ ਕਾਲੀਆ ਆਰ ਏ, ਬਲਦੇਵ ਰਾਜ ਜੇਈ, ਅਸ਼ੋਕ ਕੁਮਾਰ ਲਾਇਨਮੈਨ, ਕਮਲਜੀਤ ਸਿੰਘ ਲਾਈਨਮੈਨ,ਮਨੋਜ ਕੁਮਾਰ , ਸਤਨਾਮ ਸਿੰਘ,ਸੁਨੀਲ ਕੁਮਾਰ ਆਦਿ ਮੌਕੇ ਤੇ ਹਾਜ਼ਰ ਸਨ।

Doaba Times

ਬਿਆਸ ਪਿੰਡ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਜਲੰਧਰ) ਵਿਖੇ ਫਸਟ, ਸੈਕਿੰਡ ਅਤੇ ਥਰਡ ਆਉਣ ਵਾਲੇ ਵਿਦਿਆਰਥੀਆਂ ਨੂੰ 21ਹਜ਼ਾਰ ਦੀ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ

ਕਾਲਾ ਬੱਕਰਾ(ਹਰਪ੍ਰੀਤ ਸਿੰਘ) ਜਲੰਧਰ ਤੋਂ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਸਥਿਤ ਬਿਆਸ ਪਿੰਡ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਜਲੰਧਰ) ਵਿਖੇ ਫਸਟ, ਸੈਕਿੰਡ ਅਤੇ ਥਰਡ ਆਉਣ ਵਾਲੇ ਵਿਦਿਆਰਥੀਆਂ ਨੂੰ 21ਹਜ਼ਾਰ ਦੀ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ

ਸ੍ਰੀ ਖੁਸ਼ੀ ਰਾਮ ਪ੍ਰਦੇਸੀ ਮੈਮੋਰੀਅਲ ਐਵਾਰਡ 2020.21ਵੱਲੋਂ 12ਵੀ.ਕਲਾਸ ਵਿੱਚੋਂ ਫਸਟ ਡਿਵੀਜ਼ਨ ਤੇ ਆਉਣ ਵਾਲੇ ਯੁਵਰਾਜ s/o ਸੁਰਜੀਤ ਪਾਲ ਜਿਸ ਨੇ 92% ਨੰਬਰ ਪ੍ਰਾਪਤ ਕੀਤੇ ਤੇ ਦਿਲਜੋਤ ਕੌਰ D/o ਜਗਤਾਰ ਸਿੰਘ ਜਿਸ ਨੇ ਬਾਰ੍ਹਵੀਂ ਕਲਾਸ ਵਿਚੋਂ 90% ਨੰਬਰ ਪ੍ਰਾਪਤ ਕਰਕੇ ਦੂਸਰਾ ਸਥਾਨ ਹਾਸਲ ਕੀਤਾ ਤੇ ਤਨਵੀਰ ਕੌਰ D/o ਅਸ਼ੋਕ ਕੁਮਾਰ ਨੇ 89% ਲੈ ਕੇ ਤੀਸਰਾ ਸਥਾਨ ਹਾਸਲ ਕੀਤਾ.

ਸ੍ਰੀ ਖੁਸ਼ੀ ਰਾਮ ਪ੍ਰਦੇਸੀ ਮੈਮੋਰੀਅਲ ਐਵਾਰਡ.ਐਨ.ਆਰ.ਆਈ. ਸਿਕੰਦਰ ਮਡਾਰ.ਅਤੇ ਸਕੂਲ ਦੇ ਸਟਾਫ ਵੱਲੋਂ ਯੁਵਰਾਜ ਨੂੰ 12 ਹਜ਼ਾਰ ਨਗਦ ਰਾਸ਼ੀ ਦਿਲਜੋਤ ਕੌਰ ਨੂੰ 6 ਹਜਾਰ ਨਗਦ ਰਾਸ਼ੀ ਤੇ ਤਨਵੀਰ ਕੌਰ ਨੂੰ 3 ਹਜ਼ਾਰ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ.ਤੇ ਨਾਲ ਇਨ੍ਹਾਂ ਵਿਦਿਆਰਥੀਆਂ ਦੇ ਹੱਕ ਵਿੱਚ ਬੋਲਦਿਆਂ ਸਕੂਲ ਦੇ ਸਟਾਫ ਵੱਲੋਂ ਟੇਕ ਚੰਦ.ਸਰਪੰਚ ਸੰਜੀਵ ਮਡਾਰ ਰੋਕੀ ਵੱਲੋਂ ਵਿਸ਼ੇਸ਼ ਤੌਰ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਆਖਿਆ ਕਿ ਇਨ੍ਹਾਂ ਵਿਦਿਆਰਥੀਆਂ ਨੇ ਆਪਣੇ ਨਾਮ ਦੇ ਨਾਲ ਨਾਲ ਸਕੂਲ ਦਾ ਨਾਂ ਤੇ ਆਪਣੇ ਮਾਂਤਾ ਪਿਤਾ ਨਾਮ ਹੀ ਨਹੀਂ ਬਲਕਿ ਪੂਰੇ ਪਿੰਡ ਦਾ ਨਾਮ ਰੌਸ਼ਨ ਕੀਤਾ.ਜਿਨ੍ਹਾਂ ਦੇ ਸਾਨੂੰ ਤੇ ਪੂਰੇ ਏਰੀਏ ਵਿੱਚ ਬਹੁਤ ਮਾਣ ਵਾਲੀ ਗੱਲ ਹੈ.

ਪਿਛਲੇ ਸਾਲ ਖੁਸ਼ੀ ਰਾਮ ਪ੍ਰਦੇਸੀ ਮੈਮੋਰੀਅਲ ਵੱਲੋਂ ਸਕੂਲ ਲਈ 50ਡਿਸਕਾਂ ਦੀ ਸੇਵਾ ਨਿਭਾਈ ਸੀ.ਤੇ ਇਸ ਸਾਲ ਉਨ੍ਹਾਂ ਵੱਲੋਂ 50ਕੁਰਸੀਆਂ ਦੀ ਸੇਵਾ ਨਿਭਾਉਣ ਦਾ ਭਰੋਸਾ ਦਿਵਾਇਆ ਗਿਆ ਤੇ ਨਾਲ ਇਹ ਭਰੋਸਾ ਦਿਵਾਇਆ ਗਿਆ ਕਿ ਅੱਗੇ ਤੋਂ ਜਿੰਨਾ ਹੋ ਸਕੇਗਾ ਸਕੂਲ ਵਾਸਤੇ ਪਿੰਡ ਵਾਸਤੇ ਅਤੇ ਸਕੂਲ ਦੇ ਵਿਦਿਆਰਥੀਆਂ ਵਾਸਤੇ ਵੱਧ ਤੋਂ ਵੱਧ ਸਹਿਯੋਗ ਦਿੰਦੇ ਰਹਿਣਗੇ.

ਬਿਆਸ ਪਿੰਡ ਦੇ ਛੋਟੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਕੂਲ ਜੋ ਕਿ ਪਹਿਲੀ ਕਲਾਸ ਤੋਂ ਪੰਜਵੀਂ ਕਲਾਸ ਤੱਕ ਹੈ.ਉੱਥੇ ਇੱਕ ਨਵੇਂ ਕਮਰੇ ਦੀ ਉਸਾਰੀ ਵਾਸਤੇ ਵੀ 6 ਲੱਖ ਰੁਪਏ ਦੀ ਸੇਵਾ ਨਿਭਾਈ.ਤੇ ਖੁਸ਼ੀ ਰਾਮ ਪਰਦੇਸੀ ਮੈਮੋਰੀਅਲ ਕਮੇਟੀ ਦਾ ਧੰਨਵਾਦ ਪਿੰਡ ਦੇ ਮੌਜੂਦ ਸਰਪੰਚ ਸੰਜੀਵ ਮਡਾਰ ਰੌਕੀ ਵੱਲੋਂ ਟੇਕ ਚੰਦ ਵੱਲੋਂ ਉੱਥੇ ਸਕੂਲ ਦੇ ਸਟਾਫ਼ ਵੱਲੋਂ ਵਿਸ਼ੇਸ਼ ਤੌਰ ਤੇ ਕੀਤਾ ਗਿਆ.ਇਸ ਮੌਕੇ ਤੇ ਮੌਜੂਦ ਪ੍ਰਿੰਸੀਪਲ ਆਸ਼ਾ ਰਾਣੀ.ਹਰਬੰਸ ਲਾਲ ਭੁਪਿੰਦਰ ਸਿੰਘ.ਸਕੂਲ ਦੇ ਸਟਾਫ ਮੈਂਬਰ.ਐਨ ਆਰ ਆਈ ਸਿਕੰਦਰ ਮਡਾਰ.ਸੰਜੀਵ ਮਡਾਰ ਰੋਕੀ ਸਰਪੰਚ.ਸੋਹਣ ਲਾਲ.ਸੁਖਵਿੰਦਰ ਮਡਾਰ.ਸੰਤ ਸਿੰਘ ਮੇਜਰ ਸਿੰਘ.ਆਦਿ ਮੌਕੇ ਤੇ ਮੌਜੂਦ ਸਨ.

Doaba Times

ਬਿਆਸ ਪਿੰਡ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਜਲੰਧਰ) ਵਿਖੇ ਪਜਿਲੇ,ਦੂਸਰੇ ਅਤੇ ਤੀਸਰੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ 21ਹਜ਼ਾਰ ਦੀ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ

ਕਾਲਾ ਬੱਕਰਾ(ਹਰਪ੍ਰੀਤ ਸਿੰਘ) ਜਲੰਧਰ ਤੋਂ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਸਥਿਤ ਬਿਆਸ ਪਿੰਡ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਜਲੰਧਰ) ਵਿਖੇ ਪਹਿਲੇ ,ਦੂਸਰੇ ਅਤੇ ਤੀਸਰੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ 21ਹਜ਼ਾਰ ਦੀ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ

ਸ੍ਰੀ ਖੁਸ਼ੀ ਰਾਮ ਪ੍ਰਦੇਸੀ ਮੈਮੋਰੀਅਲ ਐਵਾਰਡ 2020.21ਵੱਲੋਂ 12ਵੀ.ਕਲਾਸ ਵਿੱਚੋਂ ਫਸਟ ਡਿਵੀਜ਼ਨ ਤੇ ਆਉਣ ਵਾਲੇ ਯੁਵਰਾਜ s/o ਸੁਰਜੀਤ ਪਾਲ ਜਿਸ ਨੇ 92% ਨੰਬਰ ਪ੍ਰਾਪਤ ਕੀਤੇ ਤੇ ਦਿਲਜੋਤ ਕੌਰ D/o ਜਗਤਾਰ ਸਿੰਘ ਜਿਸ ਨੇ ਬਾਰ੍ਹਵੀਂ ਕਲਾਸ ਵਿਚੋਂ 90% ਨੰਬਰ ਪ੍ਰਾਪਤ ਕਰਕੇ ਦੂਸਰਾ ਸਥਾਨ ਹਾਸਲ ਕੀਤਾ ਤੇ ਤਨਵੀਰ ਕੌਰ D/o ਅਸ਼ੋਕ ਕੁਮਾਰ ਨੇ 89% ਲੈ ਕੇ ਤੀਸਰਾ ਸਥਾਨ ਹਾਸਲ ਕੀਤਾ.

ਸ੍ਰੀ ਖੁਸ਼ੀ ਰਾਮ ਪ੍ਰਦੇਸੀ ਮੈਮੋਰੀਅਲ ਐਵਾਰਡ.ਐਨ.ਆਰ.ਆਈ. ਸਿਕੰਦਰ ਮਡਾਰ.ਅਤੇ ਸਕੂਲ ਦੇ ਸਟਾਫ ਵੱਲੋਂ ਯੁਵਰਾਜ ਨੂੰ 12 ਹਜ਼ਾਰ ਨਗਦ ਰਾਸ਼ੀ ਦਿਲਜੋਤ ਕੌਰ ਨੂੰ 6 ਹਜਾਰ ਨਗਦ ਰਾਸ਼ੀ ਤੇ ਤਨਵੀਰ ਕੌਰ ਨੂੰ 3 ਹਜ਼ਾਰ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ.ਤੇ ਨਾਲ ਇਨ੍ਹਾਂ ਵਿਦਿਆਰਥੀਆਂ ਦੇ ਹੱਕ ਵਿੱਚ ਬੋਲਦਿਆਂ ਸਕੂਲ ਦੇ ਸਟਾਫ ਵੱਲੋਂ ਟੇਕ ਚੰਦ.ਸਰਪੰਚ ਸੰਜੀਵ ਮਡਾਰ ਰੋਕੀ ਵੱਲੋਂ ਵਿਸ਼ੇਸ਼ ਤੌਰ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਆਖਿਆ ਕਿ ਇਨ੍ਹਾਂ ਵਿਦਿਆਰਥੀਆਂ ਨੇ ਆਪਣੇ ਨਾਮ ਦੇ ਨਾਲ ਨਾਲ ਸਕੂਲ ਦਾ ਨਾਂ ਤੇ ਆਪਣੇ ਮਾਂਤਾ ਪਿਤਾ ਨਾਮ ਹੀ ਨਹੀਂ ਬਲਕਿ ਪੂਰੇ ਪਿੰਡ ਦਾ ਨਾਮ ਰੌਸ਼ਨ ਕੀਤਾ.ਜਿਨ੍ਹਾਂ ਦੇ ਸਾਨੂੰ ਤੇ ਪੂਰੇ ਏਰੀਏ ਵਿੱਚ ਬਹੁਤ ਮਾਣ ਵਾਲੀ ਗੱਲ ਹੈ.

ਪਿਛਲੇ ਸਾਲ ਖੁਸ਼ੀ ਰਾਮ ਪ੍ਰਦੇਸੀ ਮੈਮੋਰੀਅਲ ਵੱਲੋਂ ਸਕੂਲ ਲਈ 50ਡਿਸਕਾਂ ਦੀ ਸੇਵਾ ਨਿਭਾਈ ਸੀ.ਤੇ ਇਸ ਸਾਲ ਉਨ੍ਹਾਂ ਵੱਲੋਂ 50ਕੁਰਸੀਆਂ ਦੀ ਸੇਵਾ ਨਿਭਾਉਣ ਦਾ ਭਰੋਸਾ ਦਿਵਾਇਆ ਗਿਆ ਤੇ ਨਾਲ ਇਹ ਭਰੋਸਾ ਦਿਵਾਇਆ ਗਿਆ ਕਿ ਅੱਗੇ ਤੋਂ ਜਿੰਨਾ ਹੋ ਸਕੇਗਾ ਸਕੂਲ ਵਾਸਤੇ ਪਿੰਡ ਵਾਸਤੇ ਅਤੇ ਸਕੂਲ ਦੇ ਵਿਦਿਆਰਥੀਆਂ ਵਾਸਤੇ ਵੱਧ ਤੋਂ ਵੱਧ ਸਹਿਯੋਗ ਦਿੰਦੇ ਰਹਿਣਗੇ.

ਬਿਆਸ ਪਿੰਡ ਦੇ ਛੋਟੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਕੂਲ ਜੋ ਕਿ ਪਹਿਲੀ ਕਲਾਸ ਤੋਂ ਪੰਜਵੀਂ ਕਲਾਸ ਤੱਕ ਹੈ.ਉੱਥੇ ਇੱਕ ਨਵੇਂ ਕਮਰੇ ਦੀ ਉਸਾਰੀ ਵਾਸਤੇ ਵੀ 6 ਲੱਖ ਰੁਪਏ ਦੀ ਸੇਵਾ ਨਿਭਾਈ.ਤੇ ਖੁਸ਼ੀ ਰਾਮ ਪਰਦੇਸੀ ਮੈਮੋਰੀਅਲ ਕਮੇਟੀ ਦਾ ਧੰਨਵਾਦ ਪਿੰਡ ਦੇ ਮੌਜੂਦ ਸਰਪੰਚ ਸੰਜੀਵ ਮਡਾਰ ਰੌਕੀ ਵੱਲੋਂ ਟੇਕ ਚੰਦ ਵੱਲੋਂ ਉੱਥੇ ਸਕੂਲ ਦੇ ਸਟਾਫ਼ ਵੱਲੋਂ ਵਿਸ਼ੇਸ਼ ਤੌਰ ਤੇ ਕੀਤਾ ਗਿਆ.ਇਸ ਮੌਕੇ ਤੇ ਮੌਜੂਦ ਪ੍ਰਿੰਸੀਪਲ ਆਸ਼ਾ ਰਾਣੀ.ਹਰਬੰਸ ਲਾਲ ਭੁਪਿੰਦਰ ਸਿੰਘ.ਸਕੂਲ ਦੇ ਸਟਾਫ ਮੈਂਬਰ.ਐਨ ਆਰ ਆਈ ਸਿਕੰਦਰ ਮਡਾਰ.ਸੰਜੀਵ ਮਡਾਰ ਰੋਕੀ ਸਰਪੰਚ.ਸੋਹਣ ਲਾਲ.ਸੁਖਵਿੰਦਰ ਮਡਾਰ.ਸੰਤ ਸਿੰਘ ਮੇਜਰ ਸਿੰਘ.ਆਦਿ ਮੌਕੇ ਤੇ ਮੌਜੂਦ ਸਨ.

Doaba Times

ਭਾਰਤ ਬੰਦ ਦੇ ਸੱਦੇ ਤੇ ਜਲੰਧਰ- ਪਠਾਨਕੋਟ ਰਾਸ਼ਟਰੀ ਰਾਜ ਮਾਰਗ ਸਥਿਤ ਕਿਸ਼ਨਗਡ਼੍ਹ ਵਿਖੇ ਕਿਸਾਨ ਜੱਥੇਬੰਦੀਆਂ ਵੱਲੋਂ ਨੈਸ਼ਨਲ ਹਾਈਵੇ ਬੰਦ

https://youtu.be/uDUuN0HFRxg

👆👆👆👆👆👆👆👆👆👆👆👆👆👆👆

Watch Full Video Click this

ਕਿਸ਼ਨਗੜ (ਹਰਪ੍ਰੀਤ ਸਿੰਘ) 27ਅਕਤੂਬਰ ਦਿਨ ਸੋਮਵਾਰ ਨੂੰ ਭਾਰਤ ਬੰਦ ਦਾ ਸੱਦਾ ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਤੇ ਤਿੰਨ ਖੇਤੀ ਦੇ ਕਾਲੇ ਕਾਨੂੰਨ ਰੱਦ ਨਾ ਹੋਣ ਦੇ ਸਬੰਧ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਨੈਸ਼ਨਲ ਹਾਈਵੇ ਤੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ.

ਗੁਰਦੁਆਰਾ ਸ਼ਹੀਦ ਬਾਬਾ ਭਾਨਾ ਜੀ ਵੱਲੋਂ ਧਰਨੇ ਵਿੱਚ ਆਈ ਹੋਈ ਸੰਗਤ ਲਈ ਲੰਗਰ ਦੀ ਸੇਵਾ ਨਿਭਾਈ ਗਈ .ਇਹ ਸੇਵਾ ਬਿਆਸ ਪਿੰਡ ਦੇ ਨੌਜਵਾਨਾਂ ਵੱਲੋਂ ਕਿਸ਼ਨਗੜ੍ਹ ਅੱਡੇ ਵਿਚ ਦੋਆਬਾ ਕਿਸਾਨ ਵੈੱਲਫੇਅਰ ਸੁਸਾਇਟੀ ਰਜਿ:(ਪੰਜਾਬ) ਧਰਨੇ ਵਿਚ ਆਈ ਹੋਈ ਸੰਗਤਾਂ ਨੂੰ ਨਿਭਾਈ ਗਈ.ਇਹ ਲੰਗਰ ਦੀ ਸੇਵਾ ਸਵੇਰ ਤੋਂ ਸ਼ੁਰੂ ਹੋ ਕੇ ਲੰਗਰ ਧਰਨੇ ਦੀ ਸਮਾਪਤੀ ਸ਼ਾਮ ਦੇ 4 ਵਜੇ ਤਕ ਨਿਭਾਈ ਗਈ।

ਇੰਟਰਨੈਸ਼ਨਲ ਪਲੇਅਰ ਸਰਦਾਰ ਫੌਜਾ ਸਿੰਘ ਧਰਨੇ ਵਿੱਚ ਵਿਸ਼ੇਸ਼ ਤੌਰ ਤੇ ਹਾਜ਼ਰ ਸਨ.ਉਨ੍ਹਾਂ ਨੇ ਸਟੇਜ ਨੂੰ ਸੰਬੋਧਨ ਕਰਦਿਆਂ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਸੈਂਟਰ ਸਰਕਾਰ ਨੂੰ ਤਿੰਨ ਕਾਲੇ ਕਾਨੂੰਨ ਵਾਪਸ ਕਰਨ ਦੀ ਬਜਾਏ ਉਲਟਾ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸੈਂਟਰ ਸਰਕਾਰ ਕਦੇ ਕਿਸਾਨਾਂ ਨੂੰ ਅਤਿਵਾਦੀ ਦੱਸਦੀ ਹੈ ਤੇ ਕਦੀ ਅੰਦੋਲਨ ਵਿੱਚ ਹੋ ਰਹੇ ਖਰਚੇ ਦੇ ਪੈਸਿਆਂ ਦੇ ਉੱਪਰ ਵੀ ਦੋ ਨੰਬਰ ਦਾ ਪੈਸਾ ਬੋਲ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰਦੀ ਹੈ।

ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਕਿਸਾਨਾਂ ਵੱਲੋਂ ਧਰਨੇ ਲਗਾਉਣ ਦਾ ਮੁੱਖ ਕਾਰਨ ਤਿੰਨ ਕਾਲੇ ਕਾਨੂੰਨ ਨੂੰ ਰੱਦ ਕਰਵਾਉਣਾ ਹੈ.ਇਸ ਸ਼ਾਂਤੀਪੂਰਵਕ ਅੰਦੋਲਨ ਦੇ ਚੱਲਦਿਆਂ ਪੂਰੇ ਵਿਸ਼ਵ ਨੂੰ ਇਹ ਪਤਾ ਚੱਲ ਗਿਆ ਹੈ ਕਿ ਕਿਸਾਨ ਆਪਣੇ ਹੱਕਾਂ ਦੀ ਲੜਾਈ ਲੜ ਰਿਹਾ ਹੈ.ਉਹ ਨਾ ਕਿ ਅੱਤਵਾਦੀ ਹੈ ਬਲਕਿ ਉਸਦੇ ਉਲਟ ਜਦੋਂ ਵੀ ਪੂਰੇ ਦੇਸ਼ ਦੇ ਵਿੱਚ ਕਿਤੇ ਕੋਈ ਆਫਤ ਆ ਜਾਂਦੀ ਹੈ ਉਸ ਟਾਇਮ ਇੱਕ ਸਿੱਖ ਹੀ ਹੈ ਜੋ ਉਸ ਔਖੇ ਵੇਲੇ ਨਾਲ ਖੜ੍ਹਦਾ ਹੈ.ਤੇ ਲੋੜਵੰਦਾਂ ਦੀ ਮਦਦ ਕਰਦਾ ਹੈ ਪੂਰੇ ਵਿਸ਼ਵ ਵਿੱਚ ਜਿੱਥੇ ਵੀ ਗੁਰਸਿੱਖ ਹੋਵੇਗਾ ਉਹ ਇਮਾਨਦਾਰ ਹੋਵੇਗਾ ਤੇ ਦੂਜਿਆਂ ਦੀ ਸਹਾਇਤਾ ਕਰਨ ਨੂੰ ਹਮੇਸ਼ਾ ਅੱਗੇ ਆਵੇਗਾ.ਇਕ ਸੱਚਾ ਸਿੱਖ ਕਦੇ ਵੀ ਕਿਸੇ ਨਾਲ ਧੋਖਾਧੜੀ ਨਹੀਂ ਕਰਦਾ ਅੱਗੋਂ ਜੇਕਰ ਕੋਈ ਕਰਦਾ ਹੈ ਤਾਂ ਉਹ ਸਿੱਖ ਨਹੀਂ ਹੋ ਸਕਦਾ.ਇਸ ਮੌਕੇ ਤੇ ਮੌਜੂਦ.ਸਰਪੰਚ ਸੰਜੀਵ ਮਡਾਰ ਰੋਕੀ.ਪੰਚ ਹਰਵਿੰਦਰ ਸਿੰਘ.ਜਸਵਿੰਦਰ ਰਾਜਾ.ਗਿਆਨੀ ਹਰਵਿੰਦਰ ਸਿੰਘ.ਮਨਜੀਤ ਸਿੰਘ.ਦਵਿੰਦਰ ਸਿੰਘ ਕਾਲਾ.ਜਸਬੀਰ ਸਿੰਘ.ਜੱਸਾ.ਪ੍ਰਿੰਸ ਜਸਪ੍ਰੀਤ ਜੱਸੀ.ਆਦਿ ਮੌਜੂਦ ਸਨ।

Doaba Times

ਕਿਸ਼ਨਗੜ੍ਹ ‘ਚ ਦੋਆਬਾ ਕਿਸਾਨ ਵੈਲਫੇਅਰ ਕਮੇਟੀ ਦੀ ਅਗਵਾਈ ਹੇਠ ਹਜਾਰਾਂ ਦੀ ਗਿਣਤੀ ਚ’ ਕਿਸਾਨਾਂ ਵੱਲੋਂ ਨੈਸ਼ਨਲ ਹਾਈਵੇ ਬੰਦ

https://youtu.be/uDUuN0HFRxg 👆👆👆👆👆👆👆👆👆👆👆👆 Watch On Youtube Full Video Click this Link

*ਫੌਜਾਂ ਸਿੰਘ ਵੀ ਵਿਸ਼ੇਸ਼ ਤੌਰ ਤੇ ਪਹੁੰਚੇ


ਕਿਸ਼ਨਗੜ 27 ਸਤੰਬਰ (ਹਰਪ੍ਰੀਤ ਹੈਪੀ)
ਭਾਰਤ ਬੰਦ ਦੀ ਕਾਲ ਤੇ ਅੱਜ ਸਵੇਰੇ 6 ਵਜੇ ਤੋਂ ਹੀ ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ਕਿਸ਼ਨਗੜ੍ਹ ‘ਚ ਦੋਆਬਾ ਕਿਸਾਨ ਵੈਲਫੇਅਰ ਕਮੇਟੀ ਰਜਿ. (ਜਲੰਧਰ) ਵੱਲੋਂ ਪ੍ਰਧਾਨ ਹਰਸੁਲਿੰਦਰ ਸਿੰਘ ਢਿੱਲੋਂ ਅਤੇ ਹੋਰ ਆਗੂਆਂ ਦੀ ਸਾਂਝੀ ਅਗਵਾਈ ‘ਚ ਇਲਾਕੇ ਦੇ ਸੈਂਕੜੇ ਕਿਸਾਨਾਂ-ਮਜ਼ਦੂਰਾਂ ਨਾਲ ਮਿਲਕੇ ਭਾਰਤ ਬੰਦ ਦੇ ਸੱਦੇ ਤੇ ਨੈਸ਼ਨਲ ਹਾਈਵੇ ਪੂਰੀ ਤਰ੍ਹਾਂ ਬੰਦ ਕੀਤਾ ਗਿਆ। ਸਟੇਜ ਤੋਂ ਸੰਬੋਧਨ ਕਰਦਿਆਂ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਖੇਤੀਬਾੜੀ ਮਾਰੂ ਕਾਲੇ ਕਾਨੂੰਨ ਨੂੰ ਰੱਦ ਕਰਵਾਉਣ ਲਈ ਧਰਨਾ ਪ੍ਰਦਰਸ਼ਨ ਕੀਤਾ ਗਿਆ । ਐਬੂਲੈੱਸ ਐਮਰਜੈਂਸੀ ਸੇਵਾਵਾਂ ਨੂੰ ਬਹਾਲ ਰੱਖਿਆ । ਇਸ ਮੌਕੇ ਤੇ ਫੌਜਾ ਸਿੰਘ ਤੇ ਜਥੇਦਾਰ ਤਰਲੋਚਨ ਸਿੰਘ ਦੋਲੀਕੇ ਇੰਟਰਨੈਸ਼ਨਲ ਕਵਿਸ਼ਰੀ ਜਥਾ ਗੋਲਡ ਮੈਡਲਿਸਟ ਵਲੋਂ ਸਟੇਜ ਤੋਂ ਕਿਸਾਨਾਂ ਨੂੰ ਸੰਬੋਧਨ ਕੀਤਾ ਗਿਆ । ਇਸ ਮੌਕੇ ਦੋਆਬਾ ਕਿਸਾਨ ਵੈੱਲਫੇਅਰ ਕਮੇਟੀ ਦੇ ਪ੍ਰਧਾਨ ਹਰਸੁਲਿੰਦਰ ਸਿੰਘ ਢਿੱਲੋਂ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਤਾਨਾਸ਼ਾਹੀ ਸਰਕਾਰ ਹੈ ਤੇ ਹਰ ਵਰਗ ਨਾਲ ਕੇਂਦਰ ਸਰਕਾਰ ਧੱਕਾ ਕਰ ਰਹੀ ਹੈ ਤੇ ਉਹਨਾਂ ਨੇ ਕਿਹਾ ਕਿ ਜਿ ਅੱਜ ਅਸੀਂ ਸਾਰੇ ਵਰਗਾਂ ਨਾਲ ਮਿਲ-ਜੁਲ ਕੇ ਮੋਦੀ ਸਰਕਾਰ ਵਿਰੁੱਧ ਆਵਾਜ਼ ਬੁਲੰਦ ਨਾ ਕੀਤੀ ਤਾਂ ਛੋਟੇ ਵਪਾਰੀ, ਕਿਸਾਨ, ਮਜ਼ਦੂਰ ਤੇ ਦੇਸ਼ ਦੇ ਹੋਰ ਕਿਰਤੀ ਲੋਕ ਕਾਰਪੋਰੇਟ ਘਰਾਣਿਆਂ ਦੇ ਗੁਲਾਮ ਬਣਕੇ ਰਹਿ ਜਾਣਗੇ। ਉਹਨਾਂ ਕਿਹਾ ਕਿ ਇਸ ਲੜਾਈ ਨੂੰ ਤਦ ਤਕ ਜਾਰੀ ਰੱਖਿਆ ਜਾਵੇਗਾ ਜਦੋਂ ਤੱਕ ਕੇਂਦਰ ਸਰਕਾਰ ਖੇਤੀ ਸੰਬੰਧੀ ਬਣਾਏ ਕਾਲੇ ਕਨੂੰਨ ਰੱਦ ਨਹੀਂ ਕਰਦੀ, ਕਿਉਕਿ ਕੇਂਦਰ ਵੱਲੋਂ ਖੇਤੀ ਸੰਬਧੀ ਧੱਕੇ ਨਾਲ ਥੋਪੇ ਜਾਣ ਵਾਲੇ ਖੇਤੀ ਕਨੂੰਨ ਹਰ ਵਰਗ ਨੂੰ ਪ੍ਰਭਾਵਿਤ ਕਰਨਗੇ।
ਇਸ ਮੌਕੇ ਤੇ ਪ੍ਰਧਾਨ ਹਰਸੁਲਿੰਦਰ ਸਿੰਘ ਢਿੱਲੋ,ਕੇਵਲ ਸਿੰਘ, ਬਲਵੰਤ ਸਿੰਘ ਰੰਧਾਵਾ, ਮੱਖਣ ਸਿੰਘ ਰਹੀਮਪੁਰ, ਬਲਜਿੰਦਰ ਜੀਤ ਸਿੰਘ ਭਤੀਜਾ, ਹਰਜਿੰਦਰ ਸਿੰਘ, ਦਿਲਬਾਗ ਸਿੰਘ, ਗੁਰਬਖਸ਼ ਸਿੰਘ,ਹਰਦਿਆਲ ਸਿੰਘ, ਉਕਾਰ ਸਿੰਘ, ਹਰਵਿੰਦਰ ਸਿੰਘ,ਜਸਕਰਨ ਸਿੰਘ,ਹਰਜੀਤ ਸਿੰਘ, ਗੁਰਬਖਸ਼ ਸਿੰਘ ਨੌਗੱਜਾ, ਬਲਵੀਰ ਸਿੰਘ ਭਤੀਜਾ, ਰਣਜੀਤ ਸਿੰਘ, ਪਰਮਜੀਤ ਸਿੰਘ, ਅਮ੍ਰਿਤਪਾਲ ਸਿੰਘ, ਤਲਵਿੰਦਰ ਸਿੰਘ, ਦਲਵੀਰ ਸਿੰਘ, ਹਰਜਿੰਦਰ ਸਿੰਘ ਤੇ ਹੋਰ ਇਲਾਕੇ ਦੇ ਸਮੂਹ ਕਿਸਾਨ ਤੇ ਜਥੇਬੰਦੀਆਂ ਮੌਜੂਦ ਸਨ। ਇਸ ਮੌਕੇ ਚ ਪੁੱਜੇ ਕਿਸਾਨਾਂ ਲਈ ਚਾਹ ਪਕੌੜੇ ਅਤੇ ਅਤੁੱਟ ਲੰਗਰ ਵਰਤਾਏ ਗਏ।

Doaba Times

संयुक्त मोर्चा की काल पर दोआबा किसान संघर्ष कमेटी के नेतृत्व में किशनगढ़ में राष्ट्रीय राजमार्ग बंद-मार्केट के दुकानदारों द्वारा भी पूरा समर्थन दिया गया

👆👆👆👆👆👆👆👆👆👆👆👆 Watch Full Video Click this Link

 * पंजाब में भारत बंद का पूर्ण रूप से समर्थन, दुकानें भी रही बंद।

*सिर्फ एम्बुलेंस एमरजैंसी सेवाएं ही बहाल रखी गई ।किशनगढ़ (Gurpreet Bal ) अड्डा किशनगढ़ में दोआबा किसान संघर्ष कमेटी  के नेतृत्व में जालंधर-पठानकोट राष्ट्रीय राजमार्ग संयुक्त मोर्चा के भारत बंद के आह्वान पर पूरी तरह से बंद रहा. इस बीच, आसपास के विभिन्न गांवों के सभी किसान, मजदूर, दुकानदार भारत बंद का समर्थन  देने के लिए पहुंचे

।इस मौके पर ढाडी  जत्थों ने मंच से किसानों को संबोधित किया , जिसमें ढाडी जत्थों तरसेम सिंह मोरावाली द्वारा वीर-रस द्वारा किसानों के इस इकट्ठ पर जोश भर दिया ।सभा को संबोधित करते हुए विभिन्न किसान नेताओं ने कहा कि जब तक सरकार काले कानूनों को समाप्त नहीं कर देती, तब तक किसान संघर्ष जारी रहेगा। इस मौके पर अलग -अलग किसान , मजदूर यूनियन के मैंबर भारी संख्या में पहुंचे । इस अवसर पर बलविंदर सिंह मल्ही नंगल प्रधान , मुकेश चंद्र रानीभट्टी संयुक्त किसान मोर्चा सदस्य, दविंदर सिंह मिंटा सकँतर , हरिंदर सिंह ढींडसा, जत्थेदार मलकीत सिंह दौलतपुर, राजविंदर सिंह राजा इीसपुर, बिल्लू लम्बरदार संघवाल, चरणजीत सिंह फरीदपुर, उकार सिंह दौलतपुर, हरविंदरपाल सिंह डल्ली, सुखजिंदर सिंह मंड, प्रभजोत सिंह ज्योति, गुरविंदर सिंह गोल्डी, बलजीत सिंह घोड़ावाही, फुम्मन सिंह बुलंदपुर, गुरमेल सिंह नौगजा, अमरजीत सिंह नवा पिंड, गुरदयाल सिंह निझर, इकबाल सिंह खालसा, अमरजीत सिंह चाहड़के, किरपाल सिंह नंबरदार, सुखदेव सिंह अटवाल , कश्मीर सिंह घुगशोर,  बख्शीश सिंह, सोनू शाह आदि उपस्थित थे। इस अवसर पर संगत के बीच लंगर  वितरण किए गए।

ਸੰਯੁਕਤ ਮੋਰਚੇ ਦੀ ਕਾਲ ਤੇ ਕਿਸ਼ਨਗੜ੍ਹ ਵਿਖੇ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਨੈਸ਼ਨਲ ਹਾਈਵੇ ਬੰਦ

*ਭਾਰਤ ਬੰਦ ਨੂੰ ਪੰਜਾਬ ਚ ਭਰਵਾਂ ਹੁੰਗਾਰਾ
ਕਿਸ਼ਨਗੜ (ਗੁਰਪ੍ਰੀਤ ਬੱਲ) ਸੰਯੁਕਤ ਮੋਰਚੇ ਦੀ ਭਾਰਤ ਬੰਦ ਦੀ ਕਾਲ ਤੇ ਅੱਡਾ ਕਿਸ਼ਨਗੜ੍ਹ ਵਿਖੇ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਪੂਰੀ ਤਰ੍ਹਾਂ ਬੰਦ ਰਿਹਾ । ਇਸ ਦੌਰਾਨ ਇਲਾਕੇ ਦੇ ਆਲੇ ਦੁਆਲੇ ਕਈ ਪਿੰਡਾਂ ਤੋਂ ਸਮੂਹ ਕਿਸਾਨ, ਮਜ਼ਦੂਰ ,ਦੁਕਾਨਦਾਰ ਹਰੇਕ ਵਰਗ ਇਸ ਭਾਰਤ ਬੰਦ ਦੇ ਸੱਦੇ ਤੇ ਹੁੰਗਾਰਾ ਦੇਣ ਲਈ ਪਹੁੰਚਿਆ ।
ਇਸ ਮੌਕੇ ਤੇ ਢਾਡੀ ਜਥਿਆਂ ਵੱਲੋਂ ਕਿਸਾਨਾਂ ਨੂੰ ਸਟੇਜ ਤੋਂ ਸੰਬੋਧਨ ਕੀਤਾ ਗਿਆ । ਇਸ ਮੌਕੇ ਤੇ ਇੰਟਰਨੈਸ਼ਨਲ ਢਾਡੀ ਜਥਾ ਸ. ਤਰਸੇਮ ਸਿੰਘ ਮੋਰਾਂਵਾਲੀ ਦੋਹਰਾ ਵੀਰ ਰਸ ਰਾਹੀਂ ਮੋਰਚੇ ਵਿੱਚ ਜੋਸ਼ ਭਰ ਦਿੱਤਾ ਗਿਆ, ਇਸ ਦੌਰਾਨ ਕਿਸਾਨਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ।
ਵੱਖ ਵੱਖ ਕਿਸਾਨ ਆਗੂਆਂ ਵੱਲੋਂ ਸੰਬੋਧਨ ਕਰਦਿਆਂ ਕਿਹਾ ਕਿ ਜਦ ਤੱਕ ਕਾਲੇ ਕਾਨੂੰਨ ਸਰਕਾਰ ਵਲੋਂ ਰੱਦ ਨਹੀਂ ਹੁੰਦੇ ਤਦ ਤਕ ਕਿਸਾਨੀ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ।
ਇਸ ਮੌਕੇ ਤੇ ਬਲਵਿੰਦਰ ਸਿੰਘ ਮੱਲ੍ਹੀ ਨੰਗਲ ਪ੍ਰਧਾਨ, ਮੁਕੇਸ਼ ਚੰਦਰ ਰਾਣੀਭੱਟੀ ਸੰਯੁਕਤ ਕਿਸਾਨ ਮੋਰਚਾ ਮੈਂਬਰ, ਦਵਿੰਦਰ ਸਿੰਘ ਮਿੰਟਾ ਸਕੱਤਰ, ਹਰਿੰਦਰ ਸਿੰਘ ਢੀਂਡਸਾ, ਜੱਥੇਦਾਰ ਮਲਕੀਤ ਸਿੰਘ ਦੌਲਤਪੁਰ, ਰਾਜਵਿੰਦਰ ਸਿੰਘ ਰਾਜਾ ਈਸਪੁਰ, ਬਿੱਲੂ ਲੰਬੜਦਾਰ ਸੰਘਵਾਲ, ਚਰਨਜੀਤ ਸਿੰਘ ਫ਼ਰੀਦਪੁਰ, ਉਕਾਰ ਸਿੰਘ ਦੌਲਤਪੁਰ, ਦਵਿੰਦਰ ਪਾਲ ਸਿੰਘ ਡੱਲੀ,ਸੁਖਜਿੰਦਰ ਸਿੰਘ ਮੰਡ, ਪ੍ਰਭਜੋਤ ਸਿੰਘ ਜੋਤੀ, ਗੁਰਵਿੰਦਰ ਸਿੰਘ ਗੋਲਡੀ, ਬਲਜੀਤ ਸਿੰਘ ਘੋੜਾਵਾਹੀ ਫੁੰਮਣ ਸਿੰਘ ਬੁਲੰਦਪੁਰ, ਗੁਰਮੇਲ ਸਿੰਘ ਨੌਗੱਜਾ, ਅਮਰਜੀਤ ਸਿੰਘ ਨਵਾਂਪਿੰਡ, ਗੁਰਦਿਆਲ ਸਿੰਘ ਨਿੱਝਰ, ਇਕਬਾਲ ਸਿੰਘ ਖਾਲਸਾ, ਅਮਰਜੀਤ ਸਿੰਘ ਚਾੜ੍ਹ ਕੇ ਗੁਰਪਾਲ ਸਿੰਘ ਨੰਬਰਦਾਰ ਸੁਖਦੇਵ ਸਿੰਘ ਸਤਪਾਲ ਕਸ਼ਮੀਰ ਸਿੰਘ ਘੁੱਗਸ਼ੋਰ ਬਖਸ਼ੀਸ਼ ਸਿੰਘ ਆਦਿ ਮੌਜੂਦ ਸਨ । ਇਸ ਮੌਕੇ ਤੇ ਸੰਗਤਾਂ ਚ ਅਤੁੱਟ ਲੰਗਰ ਵਰਤਾਏ ਗਏ।

Doaba Times

ਰਾਮਦਾਸੀਆਂ ਸਿੱਖ ਬਰਾਦਰੀ ਸ਼ਹੀਦ ਬਾਬਾ ਸੰਗਤ ਸਿੰਘ ਸਭਾ ਪੰਜਾਬ (ਰਜਿ:)ਵੱਲੋ ਸੇਵਾਦਾਰ ਜਰਨਲ ਸਕੱਤਰ ਪੰਜਾਬ ਅਵਤਾਰ ਸਿੰਘ ਕਾਂਗਰਸ ਪਾਰਟੀ ਹਾਈ ਕਮਾਂਡ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਦਲਿਤ ਸਮਾਜ ਵਿਚੋਂ ਚਰਨਜੀਤ ਸਿੰਘ ਚੰਨੀ ਜੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਕੇ ਇੱਕ ਨਵਾਂ ਇਤਿਹਾਸ ਰੱਚਿਆ ਮੈ ਚਰਨਜੀਤ ਸਿੰਘ ਚੰਨੀ ਜੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਨ ਤੇ ਬਹੁਤ-ਬਹੁਤ ਵਧਾਈ ਦਿੰਦਾ ਹਾਂ।

Doaba Times

ਡੇਰਾ ਸੱਚਖੰਡ ਬੱਲਾਂ ਵਿਖੇ ਨਵ ਨਿਯੁਕਤ ਮੁੱਖ ਮੰਤਰੀ ਪੰਜਾਬ ਹੋਏ ਨਤਮਸਤਕ

ਜਲੰਧਰ/ ਕਿਸ਼ਨਗੜ੍ਹ (ਗੁਰਪ੍ਰੀਤ ਬੱਲ)ਡੇਰਾ ਸੱਚਖੰਡ ਬੱਲਾਂ ਜਲੰਧਰ ਵਿਖੇ ਪੰਜਾਬ ਦੇ ਨਵ ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਏ ਨਤਮਸਤਕ