Doaba Times

ਦੋਆਬਾ ਕਿਸਾਨ ਸੰਘਰਸ਼ ਕਮੇਟੀ ਵਲੋਂ ਸੇਹਰਾ ਪੈਲੇਸ ਚ’ ਕੀਤੀ ਗਈ ਮੀਟਿੰਗ


ਕਿਸ਼ਨਗੜ੍ਹ( ਸੁਰਜੀਤ ਪਾਲ) ਦੋਆਬਾ ਕਿਸਾਨ ਸੰਘਰਸ਼ ਕਮੇਟੀ ਵਲੋਂ ਸੇਹਰਾ ਪੈਲੇਸ ਨਜ਼ਦੀਕ ਕਿਸ਼ਨਗਡ਼੍ਹ ਵਿਖੇ ਇਕ ਮੀਟਿੰਗ ਕੀਤੀ ਗਈ। ਜਿਸ ਵਿੱਚ ਇਲਾਕੇ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਸਮੂਹ ਕਿਸਾਨ ਭਾਰੀ ਗਿਣਤੀ ਵਿਚ ਇਕੱਠੇ ਹੋਏ ਤੇ ਮੀਟਿੰਗ ਵਿੱਚ ਕਿਸਾਨਾਂ ਨੇ ਗੰਨੇ ਦਾ ਪਿਛਲਾ ਬਕਾਇਆ ਨਾ ਮਿਲਣ ਅਤੇ ਖੇਤੀਬਾੜੀ ਸਬੰਧੀ ਹੋਰ ਸਮੱਸਿਆਵਾਂ ਬਾਰੇ ਗੱਲਬਾਤ ਕੀਤੀ ਗਈ । ਇਸ ਉਪਰੰਤ ਡੀ ਸੀ ਦਫ਼ਤਰ ਜਲੰਧਰ ਵਿਖੇ ਗੰਨੇ ਦੀ ਬਕਾਇਆ ਰਾਸ਼ੀ ਅਤੇ ਗੰਨੇ ਦੇ ਰੇਟ ਨੂੰ ਵਧਾਉਣ ਸਬੰਧੀ ਮੰਗ ਪੱਤਰ ਦਿੱਤਾ ਗਿਆ ।
ਇਸ ਮੌਕੇ ਸਟੇਜ ਤੇ ਗੱਲਬਾਤ ਕਰਦਿਆਂ ਹਰਿੰਦਰ ਸਿੰਘ ਢੀਂਡਸਾ ਦੁਆਰਾ ਦੱਸਿਆ ਗਿਆ ਕਿ ਗੰਨੇ ਗੰਨੇ ਦਾ ਰੇਟ ਸਰਕਾਰ ਵੱਲੋਂ ਨਹੀਂ ਵਧਾਇਆ ਗਿਆ, ਉਲਟਾ ਮਜ਼ਦੂਰਾਂ ਦੀ ਲੇਬਰ ਨੂੰ ਵਧਾ ਦਿੱਤਾ ਗਿਆ ਹੈ । ਜਿਸ ਦਾ ਭਾਰੀ ਬੋਝ ਕਿਸਾਨਾਂ ਦੇ ਉੱਪਰ ਪੈ ਰਿਹਾ ਹੈ ਜਿਸ ਨਾਲ ਕਿਸਾਨੀ ਦਾ ਪੱਧਰ ਦਿਨੋਂ ਦਿਨ ਹੇਠਾਂ ਡਿੱਗ ਰਿਹਾ ਹੈ। ਖੇਤੀ ਦੇ ਖਰਚੇ ਦਿਨੋ ਦਿਨ ਵਧ ਰਹੇ ਹਨ ਅਤੇ ਖੇਤੀ ਚੋਂ ਮੁਨਾਫ਼ਾ ਘਟ ਰਿਹਾ ਹੈ, ਡੀਜ਼ਲ ਦੀ ਕੀਮਤ ਅਸਮਾਨ ਨੂੰ ਛੂਹ ਰਹੀ ਹੈ ਜਿਸ ਦਾ ਸਿੱਧਾ ਅਸਰ ਕਿਸਾਨੀ ਉੱਪਰ ਪੈ ਰਿਹਾ ਹੈ, ਤਿੰਨ ਕਾਲੇ ਕਾਨੂੰਨ ਦਾ ਅਸਰ ਸਿਰਫ਼ ਕਿਸਾਨੀ ਉੱਪਰ ਹੀ ਨਹੀ ਸਗੋਂ ਸਾਰੇ ਮਜ਼ਦੂਰ ਵਰਗਾਂ ਤੇ ਸਾਰੇ ਹੀ ਵਰਗਾਂ ਤੇ ਪੈ ਰਿਹਾ ਹੈ। ਤੁਸੀਂ ਇਸ ਦੀ ਉਦਾਹਰਣ ਸਰ੍ਹੋਂ ਦੇ ਤੇਲ ਤੋਂ ਹੀ ਦੇਖ ਸਕਦੇ ਹੋ। ਇਸ ਮੌਕੇ ਤੇ ਮੋਦੀ ਸਰਕਾਰ ਵੱਲੋਂ ਖੇਤੀ ਵਿਰੋਧੀ ਕਾਲੇ ਤਿੰਨ ਕਾਨੂੰਨਾਂ ਦਾ ਵਿਰੋਧ ਕੀਤਾ ਗਿਆ।

ਇਸ ਮੌਕੇ ਤੇ ਪਿੰਡ ਸੰਘਵਾਲ ਦੇ ਦੋ ਛੋਟੇ ਬੱਚਿਆਂ ਵੱਲੋਂ ਵੀ ਸਟੇਜ ਨੂੰ ਸੰਬੋਧਨ ਕੀਤਾ ਗਿਆ, ਤੇ ਮੋਦੀ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ ਗਏ,
ਇਸ ਵਿਸ਼ਾਲ ਇਕੱਠ ਦੇ ਮੌਕੇ ਤੇ ਮੁਕੇਸ਼ ਚੰਦਰ ਰਾਣੀ ਭੱਟੀ ਪ੍ਰਧਾਨ, ਸੈਕਟਰੀ ਦਵਿੰਦਰ ਸਿੰਘ ਮਿੰਟਾਂ, ਜਨਰਲ ਸਕੱਤਰ ਬਲਵਿੰਦਰ ਸਿੰਘ ਮੱਲ੍ਹੀ ਨੰਗਲ, ਹਰਿੰਦਰ ਸਿੰਘ ਢੀਂਡਸਾ, ਬਿੱਲੂ ਲੰਬੜਦਾਰ ਸੰਘਵਾਲ, ਉਕਾਰ ਸਿੰਘ ਦੌਲਤਪੁਰ, ਜਥੇਦਾਰ ਮਲਕੀਤ ਸਿੰਘ ਦੌਲਤਪੁਰ, ਰਾਜਵਿੰਦਰ ਸਿੰਘ ਧਾਲੀਵਾਲ ਸਰਪੰਚ ਈਸਪੁਰ, ਚਰਨਜੀਤ ਸਿੰਘ ਫ਼ਰੀਦਪੁਰ, ਰਾਜਿੰਦਰ ਸਿੰਘ ਦੂਹੜਾ, ਗੁਰਪ੍ਰੀਤਪਾਲ ਸਿੰਘ ਡੀਗਰੀਆਂ, ਰਜਿੰਦਰ ਸਿੰਘ ਗੁੱਲੂ ਕਿਸ਼ਨਗੜ੍ਹ, ਗੁਰਮੇਲ ਸਿੰਘ ਨੌਗੱਜਾ, ਜਸਵੀਰ ਸਿੰਘ ਦੁੱਗਰੀ, ਜਸਵਿੰਦਰ ਸਿੰਘ ਬਿੰਦਾ ਦੁੱਗਰੀ, ਬਬਲੂ ਕਿਸ਼ਨਗੜ੍ਹ, ਸੁਖਜਿੰਦਰ ਸਿੰਘ ਮੰਡ , ਦਲਜੀਤ ਸਿੰਘ ਮੁਸਤਫਾਪੁਰ, ਜੀਤਾ ਹਰੀਪੁਰ,ਹਰਮਨ ਫਤਿਹਪੁਰ , ਬਲਵਿੰਦਰ ਸਿੰਘ ਸ਼ੀਤਲਪੁਰ ਸਰਪੰਚ, ਜਸਵੰਤ ਸਿੰਘ ਰੋਜੜੀ ਸਰਪੰਚ, ਪ੍ਰਭ,ਕਰਨਵੀਰ ਸਿੰਘ ,ਕਮਲਜੀਤ ਅਵਤਾਰ ਸਿੰਘ ਆਦਿ ਤੇ ਇਲਾਕੇ ਦੇ ਆਲੇ ਦੁਆਲੇ ਪਿੰਡਾਂ ਦੇ ਸਮੂਹ ਕਿਸਾਨ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Doaba Times

ਫ਼ਾਜ਼ਿਲਕਾ ਜ਼ਿਲ੍ਹੇ ਵਿੱਚ ਡਰੋਨ ਉਡਾਉਣ ਤੇ ਲੱਗੀ ਪਾਬੰਦੀ ਡੀ ਸੀ ਵੱਲੋਂ ਸਖ਼ਤ ਹਦਾਇਤਾਂ ਜਾਰੀ

*ਸੂਰਜ ਛਿਪਣ ਤੋਂ ਬਾਅਦ ਅਤੇ ਸੂਰਜ ਚੜ੍ਹਨ ਤੋਂ ਪਹਿਲਾਂ ਨਹੀਂ ਉਡਾਏ ਜਾਣਗੇ ਡਰੋਨ

ਜਲੰਧਰ/ਫ਼ਾਜ਼ਿਲਕਾ (ਐਸ ਪੀ ਮਹੇ):-(3 ਅਗਸਤ)
ਫਾਜ਼ਿਲਕਾ ਦੇ ਜਿਲਾ ਮਜਿਸਟ੍ਰੇਟ ਸ: ਅਰਵਿੰਦ ਪਾਲ ਸਿੰਘ ਸੰਧੂ ਵੱਲੋਂ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹੇ ਦੀ ਹੱਦ ਅੰਦਰ ਕੁਝ ਪਾਬੰਦੀਆਂ ਲਗਾਏ ਜਾਣ ਦੇ ਆਦੇਸ਼ ਲਾਗੂ ਕੀਤੇ ਗਏ ਹਨ। ਜਿਸ ਨਾਲ ਕੁਝ ਅਨਸਰਾਂ ਨੂੰ ਠੱਲ ਪਾਈ ਜਾ ਸਕੇ। ਕਿਉਂਕਿ ਕਈ ਤਰ੍ਹਾਂ ਦੇ ਤਰੀਕੇ ਦੇ ਨਾਲ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਇਸ ਲਈ ਹੀ ਜ਼ਿਲ੍ਹੇ ਦੀ ਹੱਦ ਅੰਦਰ ਡਰੋਨ ਦੀ ਵਰਤੋਂ ਕਰਨ ਵਾਲਿਆਂ ਲਈ ਕੁਝ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ।

ਜਿਸ ਦੇ ਤਹਿਤ ਡਰੋਨ ਦੇ ਸਾਰੇ ਮਾਲਕਾਂ ਨੂੰ ਇਸ ਦੀ ਵਰਤੋਂ ਵਾਸਤੇ ਇਲਾਕੇ ਦੇ ਐਸ ਡੀ ਐਮ ਦਫ਼ਤਰ ਵਿਖੇ ਡੀਜੀਸੀਏ ਦੇ ਨਿਯਮਾਂ ਅਨੁਸਾਰ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ। ਇਸਤੋਂ ਬਾਦ ਹੀ ਡਰੋਨ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਹ ਪਾਬੰਦੀ ਸੂਰਜ ਛਿਪਣ ਤੋਂ ਬਾਅਦ ਅਤੇ ਸੂਰਜ ਚੜਨ ਤੋਂ ਪਹਿਲਾਂ ਇਹ ਪਾਬੰਦੀ ਜਾਰੀ ਰਹੇਗੀ। ਡਰੋਨ ਕਾਰਨ ਹੋਣ ਵਾਲੇ ਹਾਦਸਿਆਂ ਦੇ ਜ਼ਿੰਮੇਵਾਰ ਡਰੋਨ ਦੇ ਮਾਲਕ ਅਤੇ ਆਪਰੇਟਰ ਹੋਣਗੇ। ਵਿਆਹ ਅਤੇ ਪ੍ਰੀ ਵੈਡਿੰਗ ਸ਼ੂਟ ਅਤੇ ਸਮਾਜਿਕ ਅਤੇ ਸਿਆਸੀ ਇਕੱਠ ਸਮੇਂ ਡਰੋਨ ਦੀ ਵਰਤੋਂ ਲਈ ਜਿਲਾ ਮਜਿਸਟ੍ਰੇਟ ਤੋਂ ਲਿਖਤੀ ਰੂਪ ਵਿਚ ਪ੍ਰਵਾਨਗੀ ਲੈਣੀ ਲਾਜ਼ਮੀ ਕੀਤੀ ਗਈ ਹੈ।

ਡਰੋਨ ਉਡਾਉਣ ਲਈ ਵੀ ਇਸਦੀ ਸਪੀਡ ਅਤੇ ਉਚਾਈ ਤੈਅ ਕੀਤੀ ਗਈ ਹੈ। ਉੱਥੇ ਹੀ ਡਰੋਨ ਦੀ ਵਰਤੋਂ ਹਵਾਈ ਅੱਡੇ, ਅੰਤਰਰਾਸ਼ਟਰੀ ਬਾਰਡਰ, ਰੱਖਿਆ ਦੇ ਪੱਖ ਤੋਂ ਮਹੱਤਵਪੂਰਨ ਥਾਵਾਂ, ਸਰਕਾਰੀ ਇਮਾਰਤਾਂ ਅਤੇ ਮਿਲਟਰੀ ਦੀਆਂ ਥਾਵਾਂ ਉੱਪਰ ਇਸ ਦੀ ਵਰਤੋਂ ਤੇ ਪਾਬੰਦੀ ਲਗਾਈ ਗਈ ਹੈ। ਡਰੋਨ ਉਡਾਉਣ ਵਾਲੇ ਦੇ ਹਰ ਸਮੇਂ ਡਰੋਨ ਅੱਖਾਂ ਦੇ ਸਾਹਮਣੇ ਰਹਿਣਾ ਚਾਹੀਦਾ ਹੈ। ਅਗਰ ਕੋਈ ਵੀ ਜਿਲਾ ਮਜਿਸਟ੍ਰੇਟ ਵੱਲੋਂ ਲਾਗੂ ਕੀਤੀਆਂ ਗਈਆਂ ਇਨ੍ਹਾਂ ਹਦਾਇਤਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

Doaba Times

ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ ਸਥਿਤ ਰਾਏਪੁਰ ਰਸੂਲਪੁਰ ਦੇ ਨਜ਼ਦੀਕ ਨਹਿਰ ਦੇ ਸੂਏ ਵਿਚੋਂ ਔਰਤ ਦੀ ਅਣਪਛਾਤੀ ਲਾਸ਼ ਬਰਾਮਦ

ਕਿਸ਼ਨਗੜ(ਸੁਰਜੀਤ ਪਾਲ) ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ ਤੇ ਸਥਿਤ ਅੱਡਾ ਰਾਏਪੁਰ ਰਸੂਲਪੁਰ ਦੇ ਨਜ਼ਦੀਕ ਨਹਿਰ ਦੇ ਸੂਏ ਵਿਚੋਂ ਔਰਤ ਦੀ ਅਣਪਛਾਤੀ ਲਾਸ਼ ਮਿਲੀ, ਜਿਸ ਨੂੰ ਦੇਖਣ ਤੇ ਲੱਗਦਾ ਹੈ ਕਿ ਚਾਰ-ਪੰਜ ਦਿਨ ਤੋਂ ਪੁਰਾਣੀ ਹੈ। ਲਾਸ਼ ਦੇ ਹੱਥਾਂ ਚ’ ਬ੍ਰੈਸਲੇਟ ਅਤੇ ਕੰਨਾ ਚ ਵਾਲੀਆਂ ਪਹਿਨੀਆਂ ਸਨ। ਮੌਕੇ ਤੇ ਇਕੱਤਰ ਲੋਕਾਂ ਨੇ ਜਦੋਂ ਨਹਿਰ ਦੇ ਸੂਏ ਵਿਚ ਪਈ ਲਾਸ਼ ਨੂੰ ਦੇਖਿਆ ਤਾਂ ਉਨ੍ਹਾਂ ਸਥਾਨਕ ਮਕਸੂਦਾਂ ਪੁਲਸ ਨੂੰ ਸੂਚਿਤ ਕੀਤਾ ਤਾਂ ਮੌਕੇ ਤੇ ਐੱਸ ਐੱਚ ਓ ਮਕਸੂਦਾਂ ਮਨਜੀਤ ਸਿੰਘ ਪੁਲਸ ਪਾਰਟੀ ਸਮੇਤ ਪਹੁੰਚੇ ।

ਇਸ ਮੌਕੇ ਤੇ ਐੱਸਪੀ ਡੀ ਰਣਜੀਤ ਸਿੰਘ ਬਦੇਸ਼ਾ ,ਐੱਸ ਪੀ ਹੈੱਡਕੁਆਰਟਰ ਮਨਪ੍ਰੀਤ ਸਿੰਘ ਢਿੱਲੋਂ, ਡੀ ਐਸ ਪੀ ਸੁਖਪਾਲ ਸਿੰਘ ਰੰਧਾਵਾ ਕਰਤਾਰਪੁਰ,ਐਸਐਚਓ ਜਰਨੈਲ ਸਿੰਘ ਸੀਆਈਏ ਸਟਾਫ ਜਲੰਧਰ ਦਿਹਾਤੀ ਵੀ ਮੌਕੇ ਤੇ ਪਹੁੰਚ ਗਏ।
ਉਨ੍ਹਾਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਦੀ ਉਮਰ ਕਰੀਬ 35 ਤੋਂ 40 ਸਾਲ ਲੱਗਦੀ ਹੈ ।

ਪੁਲੀਸ ਵੱਲੋਂ 174 ਦੀ ਕਾਰਵਾਈ ਕਰਨ ਉਪਰੰਤ ਲਾਸ਼ ਨੂੰ 72 ਘੰਟੇ ਸ਼ਨਾਖ਼ਤ ਲਈ ਸਿਵਲ ਹਸਪਤਾਲ ਜਲੰਧਰ ਦੇ ਮੁਰਦਾਘਰ ਵਿਖੇ ਰੱਖਿਆ ਗਿਆ । ਪੁਲੀਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

Doaba Times

ਗੁਜਰਾਤ ਪੁਲੀਸ ਵੱਲੋਂ ਹੈਰੋਇਨ ਸਮੱਗਲਰ ਗ੍ਰਿਫਤਾਰ

*ਪੰਜਾਬ ਵਿਚ ਕਰ ਚੁੱਕਾ ਹੈ 2500 ਕਰੋੜ ਦੀ ਖੇਪ ਸਪਲਾਈ

ਅਹਿਮਦਾਬਾਦ (ਐਸ ਪੀ ਮਹੇ)

Doaba Times

ਹੁਸ਼ਿਆਰਪੁਰ ਪੁਲਸ ਨੂੰ ਮਿਲੀ ਵੱਡੀ ਕਾਮਯਾਬੀ–ਅਸਲਾ ਸਮੱਗਲਰ ਵੱਖ ਵੱਖ ਸ਼ਹਿਰਾਂ ਚੋਂ ਕੀਤੇ ਗਏ ਗ੍ਰਿਫਤਾਰ
ਐਸ ਪੀ ਮਹੇ:-ਜਲੰਧਰ

*ਅਸਲਾ ਸਮੱਗਲਰ ਗੈਂਗਸਟਰਾ ਦਾ ਨੈੱਟਵਰਕ ਤੋੜਨ ਲਈ ਵੱਖ ਵੱਖ ਥਾਈਂ ਛਾਪੇਮਾਰੀ

Doaba Times

ਪਟਿਆਲੇ ਵਿਚ ਕਾਂਗਰਸ ਨੂੰ ਭਾਰੀ ਝਟਕਾ, ਕਈ ਕਾਂਗਰਸੀ ਹੋਏ ਅਕਾਲੀ ਦਲ ਵਿੱਚ ਸ਼ਾਮਲ


ਐਸ ਪੀ ਮਹੇ /ਜਲੰਧਰ !

*ਆਪ ਅਤੇ ਭਾਜਪਾ ਆਗੂ ਵੀ ਕਹਿ ਗਏ ਅਲਵਿਦਾ
* ਸ:ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਦਲ ਵਿੱਚ ਨਿੱਘਾ ਸਵਾਗਤ

Doaba Times

ਖੇਤੀ ਦੇ ਤਿੰਨ ਕਾਲੇ ਕਾਨੂੰਨਾਂ ਦੇ ਵਿਰੋਧ ਵਿਚ ਅਤੇ ਕਿਸਾਨੀ ਮਸਲੇ ਨੂੰ ਹੱਲ ਕਰਵਾਉਣ ਲਈ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਕੀਤੀ ਰਾਸ਼ਟਰਪਤੀ ਨਾਲ ਮੁਲਾਕਾਤ

ਜਲੰਧਰ,31ਜੁਲਾਈ (ਐਸ ਪੀ ਮਹੇ)

ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਅਤੇ ਵੱਖ ਵੱਖ ਪਾਰਟੀਆਂ ਦੇ ਆਗੂਆਂ ਨੂੰ ਨਾਲ ਲੈ ਕੇ ਮਾਨਸੂਨ ਸੈਸ਼ਨ ਦੌਰਾਨ ਖੇਤੀ ਦੇ ਤਿੰਨ ਕਾਲੇ ਕਾਨੂੰਨਾਂ ਖ਼ਿਲਾਫ਼ ਡਟ ਕੇ ਅਵਾਜ਼ ਬੁਲੰਦ ਕਰਨ ਲਈ, ਕਿਸਾਨੀ ਮਸਲੇ ਹੱਲ ਕਰਵਾਉਣ ਅਤੇ ਕਾਲੇ ਕਾਨੂੰਨ ਵਾਪਸ ਕਰਵਾਉਣ ਨੂੰ ਲੈ ਕੇ ਅੱਜ ਭਾਰਤ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ।
ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਪਿਛਲੇ ਲਗਪਗ ਦਸ ਦਿਨਾਂ ਤੋਂ ਪਾਰਲੀਮੈਂਟ ਦੇ ਵਿੱਚ ਕਿਸਾਨਾਂ ਦੀ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਅਤੇ ਤਿੰਨ ਕਾਲੇ ਕਾਨੂੰਨ ਰੱਦ ਕਰਵਾਉਣ ਲਈ, ਅਤੇ ਕਿਸਾਨੀ ਮਸਲੇ ਹੱਲ ਕਰਵਾਉਣ ਲਈ ਅੱਜ ਭਾਰਤ ਦੇ ਰਾਸ਼ਟਰਪਤੀ ਨਾਲ ਵੀ ਮੁਲਾਕਾਤ ਕੀਤੀ ਗਈ।

Doaba Times

ਹਲਕਾ ਵਿਧਾਇਕ ਆਦਮਪੁਰ ਪਵਨ ਕੁਮਾਰ ਟੀਨੂੰ ਵੱਲੋਂ ਬੀਸੀ ਵਿੰਗ ਦਾ ਗਠਨ ਕੀਤਾ ਗਿਆ

ਕਿਸ਼ਨਗੜ੍ਹ/ ਆਦਮਪੁਰ(31ਜੁਲਾਈ) ਸੁਰਜੀਤ ਪਾਲ

ਸਰਕਲ ਪ੍ਰਧਾਨ ਅਤੇ ਅਹੁਦੇਦਾਰ ਚੁਣੇ ਗਏ

Doaba Times

उधम सिंह: 21 साल बाद लिया था जलियांवाला बाग हत्याकांड का बदला!

उधम सिंह पुण्यतिथि: उधम सिंह का असली नाम शेर सिंह था और कहा जाता है कि साल 1933 में उन्होंने पासपोर्ट बनाने के लिए ‘उधम सिंह’ नाम अपनाया.
आज शहीद उधम सिंह की पुण्यतिथि है. आज ही के दिन 1940 में उन्हें माइकल ओ डायर की हत्या के आरोप में पेंटनविले जेल में फांसी दे दी गई थी. सरदार उधम सिंह का नाम भारत की आजादी की लड़ाई में पंजाब के क्रांतिकारी के रूप में दर्ज है. उनका असली नाम शेर सिंह था और कहा जाता है कि साल 1933 में उन्होंने पासपोर्ट बनाने के लिए ‘उधम सिंह’ नाम अपनाया.


उधम सिंह का जन्म 26 दिसंबर 1899 को पंजाब में संगरूर जिले के सुनाम गांव में हुआ था. कम उम्र में ही माता-पिता का साया उठ जाने से उन्हें कई मुश्किलों का सामना करना पड़ा और अनाथालय में शरण लेनी पड़ी. लेकिन 1919 में हुए जालियांवाला बाग हत्याकांड के बाद उन्होंने पढ़ाई जारी रखने के साथ-साथ स्वतंत्रता आंदोलन में कूदने का फैसला किया और अपनी जिंदगी आजादी की जंग के नाम कर दी. उस वक्त वे मैट्रिक की परीक्षा पास कर चुके थे.
शहीदों की चिताओं पर ये कैसा मेला- शहीद का दर्जा दिलाने के लिए परिजनों को करना पड़ रहा अनशन
आजादी की इस लड़ाई में वे ‘गदर’ पार्टी से जुड़े और उस वजह से बाद में उन्हें 5 साल की जेल की सजा भी हुई. जेल से निकलने के बाद उन्होंने अपना नाम बदला और पासपोर्ट बनाकर विदेश चले गए. लाहौर जेल में उनकी मुलाकात भगत सिंह से हुई. उधम सिंह भी किसी भी धर्म में विश्वास नहीं रखते थे.
माइकल ओ डायर पर चलाई गोली
13 मार्च 1940 को लंदन के कैक्सटन हॉल में ईस्ट इंडिया एसोसिएशन और रॉयल सेंट्रल एशियन सोसायटी की एक बैठक चल रही थी. जहां वो भी पहुंचे और उनके साथ एक किताब भी थी. इस किताब में पन्नों को काटकर एक बंदूक रखी हुई थी. इस बैठक के खत्म होने पर उधम सिंह ने किताब से बंदूक निकाली और माइकल ओ’ड्वायर पर फायर कर दिया. ड्वॉयर को दो गोलियां लगीं और पंजाब के इस पूर्व गवर्नर की मौके पर ही मौत हो गई.
जनरल डायर से जलियांवाला बाग का बदला कुछ इस तरह लिया ऊधम सिंह ने…
गोली चलाने के बाद भी उन्होंने भागने की कोशिश नहीं की और गिरफ्तार कर लिए गए. ब्रिटेन में ही उन पर मुकदमा चला और 4 जून 1940 को उधम सिंह को हत्या का दोषी ठहराया गया और 31 जुलाई 1940 को उन्हें पेंटनविले जेल में फांसी दे दी गई. बता दें कि माइकल ओ डायर वो शख्स नहीं है, जिसने जलियावाला बाग में गोली चलाने का आदेश दिया था.   

Writer Gurpreet Bal 98550 35007

Doaba Times

ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ‘ਤੇ ਪਿੰਡ ਬੱਲਾ ਨੇੜੇ ਅਣਪਛਾਤੇ ਵਾਹਨ ਨੇ ਅਵਾਰਾ ਗਾਂ ਨੂੰ ਟੱਕਰ ਮਾਰ ਕੀਤਾ ਗੰਭੀਰ ਜਖ਼ਮੀ

ਕਿਸ਼ਨਗੜ /ਜਲੰਧਰ (ਸੁਰਜੀਤ ਪਾਲ/ਗੁਰਪ੍ਰੀਤ ਬੱਲ) ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇਅ ‘ਤੇ ਪਿੰਡ ਬੱਲਾ ਨੇੜੇ ਇਕ ਅਵਾਰਾ ਗਾਂ ਨੂੰ ਬੁਰੀ ਤਰ੍ਹਾਂ ਨਾਲ ਅਣਪਛਾਤੇ ਵਾਹਨ ਦੁਆਰਾ ਟੱਕਰ ਮਾਰ ਗੰਭੀਰ ਰੂਪ ਚ ਜ਼ਖਮੀ ਕਰ ਦਿੱਤਾ , ਜਿਸ ਦੌਰਾਨ ਰਾਹਗੀਰਾਂ ਨੇ ਜਖ਼ਮੀ ਗਾਂ ਨੂੰ ਪੱਟੀਆਂ ਕਰ ਕੇ ਮੁਧਲੀ ਸਹਾਇਤਾ ਕੀਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਗਾਂ ਦੇ ਸਿੰਗ ਵੀ ਉਖੜ ਗਏ, ਕੰਨ ਵੀ ਨਾਲੋਂ ਅਲੱਗ ਹੋ ਗਏ।

ਇੱਕ ਪਾਸੇ, ਲੱਖਾਂ ,ਕਰੋੜਾਂ ਰੁਪਏ ਦਾ ਗਉ ਟੈਕਸ ਲਗਾ ਕੇ, ਸਰਕਾਰ ਭੋਲੇ ਭਾਲੇ ਲੋਕਾਂ ਤੋਂ ਪੈਸੇ ਇਕੱਠੇ ਕਰ ਰਹੀ ਹੈ, ਜਦੋਂ ਵੀ ਉਹ ਕਿਸੇ ਸ਼ੋਅਰੂਮ ਤੋਂ ਮੋਟਰਸਾਈਕਲ ਜਾਂ ਐਕਟਿਵਾ ਖਰੀਦਦੇ ਹਨ, ਤਾਂ 1000 ਜਾਂ ਦੋ ਹਜ਼ਾਰ ਰੁਪਏ ਦੀ ਸਲਿੱਪ ਦਿੱਤੀ ਜਾਂਦੀ ਹੈ, ਅਤੇ ਇਕ ਕਾਰ ਖਰੀਦਣ ਵੇਲੇ, 3500 ਦੀ ਪਰਚੀ ਕੱਟ ਗਉ ਟੈਕਸ ਵਸੂਲਿਆ ਜਾਦਾ ਹੈ। ਸੋਚਣ ਵਾਲੀ ਗੱਲ ਇਹ ਹੈ ਕਿ ਇਹ ਪੈਸਾ ਕਿੱਥੇ ਜਾਂਦਾ ਹੈ. ਕੀ ਇਸ ਨੂੰ ਸਰਕਾਰ ਦੇ ਨਾਂ ਤੇ ਠੱਗਿਆ ਜਾ ਰਿਹਾ ਹੈ, ਜਾ ਫਿਰ ਇਸਦੇ ਪਿੱਛੇ ਬਹੁਤ ਵੱਡਾ ਮਾਫੀਆ ਹੈ । ਸਰਕਾਰ ਕਦੋਂ ਗਹਰੀ ਨੀਂਦ ਤੋਂ ਜਾਗੇਗੀ ਅਤੇ ਇਸ ਵੱਲ ਧਿਆਨ ਦੇਵੇਗੀ, ਅਵਾਰਾ ਪਸ਼ੂਆਂ ਕਾਰਨ ਦਿਨੋ ਦਿਨ ਸੜਕ ਹਾਦਸਿਆਂ ਵਿਚ ਵਾਧਾ ਹੋ ਰਿਹਾ ਹੈ, ਕੀ ਸਰਕਾਰ ਜਾਂ ਪ੍ਰਸ਼ਾਸਨ ਇਸ ਵੱਲ ਧਿਆਨ ਦੇਵੇਗਾ?