Crime

ਜ਼ਮੀਨ ਪਿਛੇ ਪਿਓ ਪੁੱਤਰ ਵਲੋਂ ਇਕ ਵਿਅਕਤੀ ਦਾ ਕਤਲ

ਮ੍ਰਿਤਕ ਦੀ ਫਾਇਲ ਫੋਟੋ

* ਕਤਲ ਹੋੋਏ ਵਿਾਅਕਤੀ ਦੀ ਪੁੱਤਰ ਵਲੋਂ ਮੋੌਕੇ ਤੇ ਬਨਾਈ ਵਿਡੀੋਓ,
ਪਤਨੀ ਨੁੰ ਭਾਰੀ ਸਦਮਾ

Jalandhar28ਜੁਲਾਈ, (S P Mahey)


ਫ਼ਾਜ਼ਿਲਕਾ ਤੋਂ ਇੱਕ ਅਜਿਹੀ ਖਬਰ ਪ੍ਰਾਪਤ ਹੋਈ ਹੈ। ਜਿਸ ਵਿਚ ਪਿਓ ਪੁੱਤਰ ਵੱਲੋਂ ਜ਼ਮੀਨ ਪਿੱਛੇ ਇਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੇ ਪੁੱਤਰ ਵਲੋਂ ਇਸ ਸਾਰੀ ਘਟਨਾ ਨੂੰ ਅੱਖੀਂ ਦੇਖਿਆ ਅਤੇ ਸਾਰੀ ਘਟਨਾ ਦੀ ਵੀਡੀਓ ਬਣਾਈ। ਬੱਚੇ ਦੇ ਦੱਸਣ ਮੁਤਾਬਕ ਦੂਜੀ ਧਿਰ ਵੱਲੋਂ ਉਨ੍ਹਾਂ ਦੇ ਘਰ ਪਹੁੰਚ ਕੇ ਬੰਦੂਕ ਨਾਲ ਉਸ ਦੇ ਪਿਤਾ ਉੱਪਰ ਹਮਲਾ ਕਰ ਦਿੱਤਾ ਜਿਸ ਕਾਰਨ ਉਸ ਦੇ ਪਿਤਾ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ। ਬੱਚੇ ਦੁਆਰਾ ਦੱਸਿਆ ਗਿਆ ਕਿ ਦੂਜੀ ਧਿਰ ਵਾਲਿਆਂ ਨੇ ਉਸ ਦੀ ਜਾਨ ਲੈਣ ਦੀ ਵੀ ਕੋਸ਼ਿਸ਼ ਕੀਤੀ। ਮ੍ਰਿਤਕ ਦੀ ਪਤਨੀ ਵੱਲੋਂ ਦੱਸਿਆ ਗਿਆ ਕਿ ਦੂਜੀ ਧਿਰ ਵੱਲੋਂ ਉਨ੍ਹਾਂ ਦੇ ਖੇਤ ਦੀ ਵੱਟ ਨੂੰ ਵਾਹ ਲਿਆ ਗਿਆ ਅਤੇ ਇਹ ਮਾਮਲਾ ਕਈ ਵਾਰ ਪੰਚਾਇਤ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ। ਪਰ ਦੂਜੀ ਧਿਰ ਨਹੀਂ ਸਮਝੀ। ਇਸ ਤੋਂ ਬਾਅਦ ਉਹ ਥਾਣੇ ਵੀ ਗਏ, ਪਰ ਥਾਣੇ ਵਿਚ ਵੀ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਔਰਤ ਦੇ ਦੱਸਣ ਮੁਤਾਬਕ ਦੋਸ਼ੀ ਧਿਰ ਇਸੇ ਖੁੰਦਕ ਕਾਰਨ ਮੌਕੇ ਦੀ ਭਾਲ ਦੀ ਤਲਾਸ਼ ਵਿੱਚ ਸਨ।ਅਤੇ ਪਿਉ ਪੁੱਤਰ ਵਲੋਂ ਬੁਲਟ ਮੋਟਰਸਾਈਕਲ ਦੇ ਉੱਪਰ ਆ ਕੇ ਉਨ੍ਹਾਂ ਦੇ ਘਰ ਹਮਲਾ ਕੀਤਾ। ਅਤੇ ਉਸਦੇ ਪਤੀ ਨੂੰ ਖਿੱਚ ਕੇ ਬਾਹਰ ਗਲੀ ਦੇ ਵਿੱਚ ਲੈ ਗਏ, ਅਤੇ ਉਸ ਦੇ ਪਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੀਡ਼ਤ ਅੌਰਤ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸਦੇ ਪਤੀ ਨੂੰ ਮਾਰਨ ਵਾਲੇ ਪਿਉ ਪੁੱਤਰ ਨੂੰ ਫਡ਼ਿਆ ਜਾਵੇ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।

Doaba Times

ਕਾਰਗਿਲ ਵਿਜੈ ਦਿਵਸ ਸੰਬੰਧੀ 527 ਸ਼ਹੀਦਾਂ ਨੂੰ ਯਾਦ ਕਰਦਿਆਂ ਸ਼ਰਧਾਜਲੀ ਦਿੰਦੇ ਹੋਏ ਦੋਆਬਾ ਪ੍ਰੈਸ ਕਲੱਬ ਵੱਲੋਂ 527 ਬੂਟੇ ਲਗਾਏ ਗਏ

👆👆👆👆👆👆👆👆👆👆👆👆 Watch Full Video Click this Link


ਕਿਸ਼ਨਗੜ੍ਹ (ਸੁਰਜੀਤ ਪਾਲ) ਭਾਰਤ ਅਤੇ ਪਾਕਿਸਤਾਨ ਵਿਚਾਲੇ 1999 ਨੂੰ ਕਸ਼ਮੀਰ ਵਿੱਚ ਕਾਰਗਿਲ ਦੀ ਜੰਗ ਦੌਰਾਨ ਭਾਰਤ ਦੇ 527ਜਵਾਨ ਦੇਸ਼ ਲਈ ਸ਼ਹੀਦ ਹੋ ਗਏ ਸਨ, ਤੇ ਪਾਕਿਸਤਾਨ ਦੇ 3000 ਜਵਾਨ ਸ਼ਹੀਦ ਹੋਏ ਸਨ, ਇਹ ਜੰਗ 60 ਦਿਨ ਲਗਾਤਾਰ ਚੱਲੀ ਸੀ, ਤੇ 18 ਹਜਾਰ ਫੁੱਟ ਦੀ ਉਚਾਈ ਤੇ ਲੜੀ ਗਈ ਸੀ, ਜਿਸ ਪਾਕਿਸਤਾਨ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤੇ 26 ਜੁਲਾਈ 1999 ਨੂੰ ਭਾਰਤ ਕਾਰਗਿਲ ਦੀ ਜੰਗ ਜਿੱਤ ਪ੍ਰਾਪਤ ਕੀਤੀ। 26 ਜੁਲਾਈ ਨੂੰ ਵਿਜੈ ਦਿਵਸ ਸੰਬੰਧੀ 527 ਸ਼ਹੀਦਾਂ ਦੀ ਯਾਦ ਵਿੱਚ ਦੋਆਬਾ ਪ੍ਰੈਸ ਕਲੱਬ ਵੱਲੋਂ 527 ਬੂਟੇ ਲਗਾਏ ਗਏ।
ਜਿਸ ਦੌਰਾਨ ਉੱਘੇ ਸਮਾਜ ਸੇਵਕ ਤੇ ਪੱਤਰਕਾਰ ਹਰਪ੍ਰੀਤ ਸਿੰਘ ਹੈਪੀ ਪੁੱਤਰ ਕੈਪਟਨ ਜੋਗਿੰਦਰ ਸਿੰਘ , ਗੁਰਪ੍ਰੀਤ ਸਿੰਘ ਬੱਲ(ਦੈਨਿਕ ਸਵੇਰਾ), ਰਿਟਾ.ਸੂਬੇਦਾਰ ਮੇਜਰ ਜਸਬੀਰ ਸਿੰਘ ਬਿਆਸ ਪਿੰਡ, ਸੁਰਜੀਤਪਾਲ (ਦੋਆਬਾ ਟਾਈਮਜ਼), ਨਰਿੰਦਰ ਸੋਧੀਂ, ਕੁਲਦੀਪ ਸਿੰਘ ਹੋਠੀ(ਅੱਜ ਦੀ ਆਵਾਜ਼ ) , ਗੁਰਪ੍ਰੀਤ ਸਿੰਘ ਗੋਰਾ(ਡੇਲੀ ਦੋਆਬਾ) ਮੌਜੂਦ ਸਨ।

ਪੱਤਰਕਾਰ ਹਰਪ੍ਰੀਤ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਆਉਣ ਵਾਲੇ ਦਿਨਾਂ ਚ ਸ਼ਹੀਦਾਂ ਦੇ ਸ਼ਹੀਦੀ ਦਿਹਾੜਿਆਂ ਤੇ ਬੂਟੇ ਲਗਾਏ ਜਾਣਗੇ ।
ਇਸ ਮੌਕੇ ਤੇ ਸ਼ਹੀਦਾਂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ ਗਈ ।

Doaba Times

ਅਰਬਨ ਸਟੇਟ ਕਪੂਰਥੱਲਾ ਵਿਖੇ ਵੱਖ ਜੱਥੇਬੰਦੀਆਂ ਦੀ ਮੀਟਿੰਗ ਹੋਈ

ਜਲੰਧਰ (ਸੁਰਜੀਤ ਪਾਲ/ਗੁਰਪ੍ਰੀਤ ਬੱਲ)ਅੱਜ ਸਰਦਾਰ ਜਸਵੰਤ ਸਿੰੰਘ ਪੰਜਾਬ ਪ੍ਰਧਾਨ ਦੀ ਪ੍ਰਧਾਨਗੀ ਹੇਠ ਸਰਦਾਰ ਦਰਸ਼ਨ ਸਿੰਘ ਦੇ ਗ੍ਹਹਿ ਵਿਖੇ ਆਤਮਾ ਸਿੰਘ ਅਰਬਨ ਸਟੇਟ ਕਪੂਰਥਲਾ ਵਿਖੇ ਵੱਖ ਜੱਥੇਬੰਦੀਆਂ ਦੀ ਮੀਟਿੰਗ ਹੋਈ ਜਿੱਸ ਵਿੱਚ ਸਰਦਾਰ ਅਵਤਾਰ ਸਿੰਘ ਜਰਨਲ ਸਕੱਤਰ ਪੰਜਾਬ ਜੀ ਨੇ ਸਟੇਜ ਦੀ ਨਿਭਾਈ ਜਿੱਸ ਵਿੱਚ ਵੱਖ ਵੱਖ ਜਿ਼ੱਲਿਆ ਦੇ ਅਹੁੱਦੇਦਾਰ ਸਾ਼ਮਲ ਹੋਏ ਅਤੇ ਬੁੱਲਾਰਿਆਂ ਨੇ ਜੱਥੇਬੰਦੀ ਨੂੰ ਉੱਚਾ ਚੁੱਕਣ ਲਈ ਸਹਿਮੱਤੀ ਪ੍ਰਗਟਾਈ ਅਤੇ ਖੁੱਲ ਕੇ ਵੀਚਾਰਾਂ ਹੋਈਆਂ ਤਾਂ ਜੋ ਸੰਗਤ ਜਾਂ ਹਰੇਕ ਪਰਵਾਰਾਂ ਨਾਲ ਦੁੱਖ ਵੇਲੇ ਸਾਥ ਦਿੱਤਾ ਜਾਵੇ ਅਤੇ ਸਰਵ ਸੰਮਤੀ ਨਾਲ ਵੱਖ ਵੱਖ ਜੱਥੇਬੰਦੀਆਂ ਨਾਲ ਮੀਟਿੰਗ ਕਰਨ ਲਈ ਇੱਕ ਕਮੇਟੀ ਬਨਾਈ ਗਈ ਜਿੱਸ ਵਿੱਚ ਸਰਦਾਰ ਜਸਵੰਤ ਸਿੰਘ ਪੰਜਾਬ ਪ੍ਰਧਾਨ ਸਰਦਾਰ ਇੱਕਬਾਲ ਸਿੰਘ ਸਹਾਇਕ ਪ੍ਰਧਾਨ ਸਰਦਾਰ ਅਵਤਾਰ ਸਿੰੰਘ ਜਰਨਲ ਸਕੱਤਰ ਪੰਜਾਬ ਸਰਦਾਰ ਜਸਵਿੰਦਰ ਸਿੰਘ ਜਿ਼ੱਲਾ ਪ੍ਰਧਾਨ ਹੁਸਿਆਰਪੁਰ ਸਰਦਾਰ ਜਗਤਾਰ ਸਿੰਘ ਜਿੱਲਾ ਪ੍ਰਧਾਨ ਜਲੰਧਰ ਗੁਰੂ ਖਾਲਸਾ ਸੇਵਾ ਸੁਸਾਇਟੀ ਦੇ ਜਰਨਲ ਸਕੱਤਰ ਕਪੂਰਥੱਲਾ ਸਰਦਾਰ ਦਰਸਨ ਸਿੰਘ ਨਿੱਯੁਕਤ ਕੀਤੇ ਗਏ ,ਰਾਮਦਾਸੀਆਂ ਸਿੱਖ ਬਰਾਂਦਰੀ ਸ਼ਹੀਦ ਬਾਬਾ ਸੰਗਤ ਸਿੰਘ ਸੱਭਾ ਰਜਿ਼: ਪੰਜਾਬ ਦੀ ਅਗਲੀ ਮੀਟਿੰਗ ਜਲੰਧਰ ਸੰਤਬਰ ਚ ਹੋਵੇਗੀ ਜੋਗਿੰਦਰ ਸਿੰਘ ਪੰਜਾਬ ਕੈਸੀਅਰ ਆਪਣਾ ਸਨਾਖਤੀ ਕਾਰਡ ਹਾਸਲ ਕਰਦੇ ਇਸ ਤਰਾ ਸਾਰੀ ਜੱਥੇ ਬੰਦੀ ਦੇ ਮੈਬਰਾਂ ਦੇ ਬਨਾਏ ਜਾਣਗੇਸੁਖਵਿੰਦਰ ਸਿੰਘ ਸਹਾਇਕ ਕੈਸੀਅਰ ਪੰਜਾਬ ,ਗੁਰੂ ਖਾਲਸਾ ਸੇਵਾ ਸੁਸਾਇਟੀ ਕਪੂਰਥੱਲਾ ਦੇ ਪ੍ਰਧਾਨ ਗੁਰਮੇਲ ਸਿੰਘ ਮੱਖਣ ਸਿੰਘ ,ਜਸਵਿੰਦਰ ਸਿੰਘ ਮੈਬਰ,ਸੇਹਤ ਠੀਕ ਨਾ ਆਉਣ ਕਰਕੇ ਜੋਗਿੰਦਰ ਸਿੰਘ ਬਲਵੰਤ ਸਿੰਘ ਅਤੇ ਜੋਗਾ ਸਿੰਘ ਇਸ ਮੀਟਿੰਗ ਚ ਸ਼ਾਮਿਲ ਨਹੀ ਹੋ ਸਕੇ।

Doaba Times

ਨਿਊ ਸੁਭਾਸ਼ ਨਗਰ ਮਕਸੂਦਾ ਵਿੱਖੇ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ

ਜਲੰਧਰ/ਮਕਸੂਦਾ(ਸੁਰਜੀਤ ਪਾਲ/ਗੁਰਪ੍ਰੀਤ ਬੱਲ)- ਅੱਜ ਮੇਲਾ ਤੀਆਂ ਨਿਊ ਸੁਭਾਸ ਨਗਰ ਮਕਸੂਦਾ ਵਿੱਖੇ ਬੜੇ ਚਾਵਾ ਲਾਡਾਂ ਪਿਆਰ ਨਾਲ ਸਜ ਵਿਆਹੀ ਮੁਟਿਆਰ ਸਾਵਣ ਮਹੀਨੇ ਦੀ ਰੁੱਤ ਚ ਆਨੰਦ ਖੁਸੀ ਭਰੀਆਂ ਚਾਵਾਂ ਨਾਲ ਇੱਕਠੀਆਂ ਹੋ ਕੇ ਤਰੀਜਣਾਂ ਨੇ ਮਨਾਇਆਂ ਇਸ ਮੋਕੇ ਰੰਗਾ ਰੰਗ ਸਮਾਗਮ ਕਰਵਾਇਆਂ ਗਿਆ। ਇਸ ਮੌਕੇ ਤੇ ਨਵਪ੍ਰੀਤ,ਰੀਤੂ,ਰੀਤਕਾ,ਸਿਮਰਨ,ਰਾਜ,ਜਸਵੀਰ,ਗੁਰਬਖਸ਼,ਅਮਰਜੀਤ,ਮੋਨਾ,ਜਸਲੀਨ,ਪਰਮਜੀਤ,ਹਰਸ਼,ਜਸਵੀਰ,ਕਲਵੀਰ,ਮਨਵੀਰ,ਮੰਮਤਾ,ਜਸਪ੍ਰੀਤ,ਮਨਜੀਤ ਬੇਬੀ ਕੁਸੱਲਿਆਂ ਸੁੱਖਮਨ,ਕੁਲਰਾਜ ਮੌਜੂਦ ਸਨ।

Doaba Times

ਸੇਵਾ ਕੇਂਦਰ ਬਣਿਆ ਅਸੁਵਿਧਾ ਦਾ ਕੇਂਦਰ, ਨਹੀਂ ਹੋ ਰਹੇ ਆਧਾਰ ਕਾਰਡ ਨਾਲ ਸੰਬੰਧਿਤ ਕੰਮ

ਕਿਸ਼ਨਗਡ਼੍ਹ/ਜਲੰਧਰ,26ਜੁਲਾਈ(ਸੁਰਜੀਤ ਪਾਲ)

ਅਲਾਵਲਪੁਰ ਸੇਵਾ ਕੇਂਦਰ (ਕੋਡ ਨੰਬਰ PB-037-00212-U014) ਵਿਖੇ ਆਮ ਲੋਕਾਂ ਨੂੰ ਆਧਾਰ ਕਾਰਡ ਨਾਲ ਸੰਬੰਧਤ ਕੰਮ ਕਰਵਾਉਣ ਲਈ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਇੱਥੇ ਦੱਸਣਯੋਗ ਗੱਲ ਇਹ ਹੈ ਕਿ @12 ਜੁਲਾਈ ਤੋਂ ਸੇਵਾ ਕੇਂਦਰ ਵਿੱਚ ਆਧਾਰ ਕਾਰਡ ਬਣਾਉਣ ਨਾਲ ਸਬੰਧਤ ਸਾਈਟ ਜੋ ਕਿ ਬੰਦ ਪਾਈ ਜਾ ਰਹੀ ਹੈ ! ਜਿਸ ਕਾਰਨ ਆਮ ਲੋਕਾਂ ਨੂੰ ਆਪਣੇ ਬੱਚਿਆਂ ਦੇ ਆਧਾਰ ਕਾਰਡ ਨੂੰ ਫੋਨ ਨੰਬਰ ਨਾਲ ਲਿੰਕ ਕਰਵਾਉਣ ਜਾਂ ਆਧਾਰ ਕਾਰਡ ਅਪਡੇਟ ਕਰਵਾਉਣ ਦੇ ਵਿਚ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਕਾਰਨ ਲੋਕਾਂ ਨੂੰ ਸੇਵਾ ਕੇਂਦਰ ਦੇ ਕਾਫੀ ਚੱਕਰ ਕੱਟ ਕੇ ਨਿਰਾਸ਼ਾ ਦਾ ਮੂੰਹ ਦੇਖਣਾ ਪੈ ਰਿਹਾ ਹੈ। ਸਬੰਧਤ ਮਹਿਕਮਾ ਅਤੇ ਪ੍ਰਸ਼ਾਸਨ ਨੂੰ ਇਸ ਵੱਲ ਸਖ਼ਤ ਧਿਆਨ ਦੇਣ ਦੀ ਲੋੜ ਹੈ। ਤਾਂ ਜੋ ਇਹ ਸੇਵਾ ਕੇਂਦਰ ਲੋਕਾਂ ਦੀ ਸੁਵਿਧਾ ਲਈ ਬਣਾਏ ਗਏ ਸਨ ਉਹ ਲੋਕਾਂ ਦੀ ਅਸੁਵਿਧਾ ਦਾ ਕਾਰਨ ਬਣ ਚੁੱਕੇ ਹਨ। ਇੱਥੇ ਦੱਸਣਯੋਗ ਗੱਲ ਇਹ ਹੈ ਕਿ ਪੀ. ਐੱਨ.ਬੀ ਬੈਂਕ ਅਲਾਵਲਪੁਰ ਵਿਖੇ ਆਮ ਪਬਲਿਕ ਦੀ ਸਹੂਲਤ ਦੇ ਲਈ ਆਧਾਰ ਕਾਰਡ ਬਣਾਉਣ ਵਾਲੀ ਮਸ਼ੀਨ ਲਗਾਈ ਗਈ ਹੈ। ਪਰ ਆਮ ਲੋਕਾਂ ਦੀ ਸ਼ਿਕਾਇਤ ਇਹ ਹੈ ਕਿ ਕੰਪਨੀ ਦੁਆਰਾ ਨਿਯੁਕਤ ਕੀਤਾ ਗਿਆ ਕਰਮਚਾਰੀ ਜੋ ਕਿ ਬਾਅਦ ਦੁਪਹਿਰ ਵੀ ਡਿਊਟੀ ਤੋਂ ਗੈਰਹਾਜ਼ਰ ਪਾਇਆ ਜਾਂਦਾ ਹੈ। ਜਿਸ ਕਾਰਨ ਆਮ ਲੋਕਾਂ ਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸੰਬੰਧੀ ਜਦੋਂ ਬੈਂਕ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਇਹ ਕਰਮਚਾਰੀ 12:30 ਤੋਂ 1:00 ਵਜੇ ਦੇ ਵਿਚ ਡਿਊਟੀ ਤੇ ਆਉਂਦਾ ਹੈ ! ਸਬੰਧਤ ਮਹਿਕਮੇ ਅਤੇ ਪ੍ਰਸ਼ਾਸਨ ਨੂੰ ਇਸ ਵੱਲ ਸਖ਼ਤ ਧਿਆਨ ਦੇਣ ਦੀ ਲੋੜ ਹੈ, ਤਾਂ ਜੋ ਆਮ ਲੋਕਾਂ ਨੂੰ ਆਧਾਰ ਕਾਰਡ ਸਬੰਧੀ ਪੇਸ਼ ਆ ਰਹੀਆਂ ਮੁਸ਼ਕਲਾਂ ਦਾ ਹੱਲ ਹੋ ਸਕੇ ।

Doaba Times

ਈ.ਐਸ.ਆਈ. ਕਰਮਚਾਰੀਆਂ ਦੀ ਹੜਤਾਲ – ਮਰੀਜ਼ ਹੋਏ ਖੱਜਲ ਖੁਆਰ


ਕਿਸ਼ਨਗੜ੍ਹ (ਸੁਰਜੀਤ ਪਾਲ) ਫੈਕਟਰੀਆਂ ਵਿਚ ਕੰਮ ਕਰਦੇ ਕਾਮਿਆਂ ਅਤੇ ਪ੍ਰਾਈਵੇਟ ਫਰਮਾਂ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਡਾਕਟਰੀ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ, ਜਿਸ ਵਿਚ ਈ.ਐਸ.ਆਈ ਹਸਪਤਾਲ ਵਿਚ ਡਾਕਟਰੀ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ, ਪਰ 12ਤਰੀਕ ਤੋਂ ਚੱਲ ਰਹੇ ਕਰਮਚਾਰੀਆਂ ਦੀ ਹੜਤਾਲ ਕਾਰਨ ਈ.ਐਸ.ਆਈ ਹਸਪਤਾਲ ਵਿਚ ਇਲਾਜ ਕਰਵਾ ਰਹੇ ਫੈਕਟਰੀ ਕਰਮਚਾਰੀਆਂ ਨੂੰ ਕਈ ਵਾਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਵੇਂ ਕਿ ਫੈਕਟਰੀ ਵਿਚ ਕੰਮ ਕਰਦੇ ਕਾਮੇ, ਜਦੋਂ ਬੀਮਾਰ ਹੋ ਜਾਂਦੇ ਹਨ, ਉਹਨਾਂ ਦਾ ਇਲਾਜ਼ ਈ.ਐਸ.ਆਈ ਵਿੱਚ ਮੁਫਤ ਕੀਤਾ ਜਾਂਦਾ ਹੈ, ਅਤੇ ਬਿਮਾਰੀ ਦੀ ਸਥਿਤੀ ਵਿੱਚ ਛੁੱਟੀ ਲੈਣ ਲਈ, ਉਹਨਾਂ ਨੂੰ ਈ.ਐਸ.ਆਈ ਹਸਪਤਾਲ ਤੋਂ ਡਾਕਟਰੀ ਕਰਵਾਉਣਾ ਪੈਂਦਾ ਹੈ ਅਤੇ ਤੰਦਰੁਸਤ ਹੋਣ ਤੋਂ ਬਾਅਦ, ਤੰਦਰੁਸਤੀ ਦਾ ਪ੍ਰਮਾਣ ਪੱਤਰ ਬਣਾ ਕੇ ਆਪਣੇ ਵਿਭਾਗ ਨੂੰ ਦੇਣਾ ਪੈਂਦਾ ਹੈ , ਤਾਂ ਕੀ ਉਹ ਦੁਬਾਰਾ ਕੰਮ-ਕਾਰ ਸ਼ੁਰੂ ਕਰ ਰੋਜ਼ੀ ਰੋਟੀ ਕਮਾਉਂਦੇ ਹਨ।

ਇਸ ਹੜਤਾਲ ਕਾਰਨ ਫੈਕਟਰੀਆਂ, ਨਿਜੀ ਅਦਾਰੇ ’ਤੇ ਕੰਮ ਕਰ ਰਹੇ ਮਜ਼ਦੂਰਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਈ.ਐਸ.ਆਈ ਦੇ ਬਾਹਰ ਇਕ ਮਰੀਜ਼ ਨਾਲ ਗੱਲ ਬਾਤ ਕਰਦਿਆਂ, ਉਸਨੇ ਦੱਸਿਆ ਕਿ ਮੇਰੀ ਪਿੱਠ ਵਿਚ ਦਰਦ ਸੀ, ਜਿਸ ਕਾਰਨ ਮੇਰਾ 15 ਦਿਨਾਂ ਲਈ ਇਲਾਜ ਕੀਤਾ ਗਿਆ ਸੀ।ਇਸ ਤੋਂ ਬਾਅਦ ਉਸ ਦਾ ਦਰਦ ਸਹੀ ਨਹੀਂ ਹੋਇਆ ਤਾਂ ਈ.ਐਸ.ਆਈ ਹਸਪਤਾਲ ਵਿਖੇ ਛੁੱਟੀ ਨੂੰ ਵਧਾਉਣ ਲਈ ਆਇਆ ਤਾਂ ਈ.ਐਸ.ਆਈ ਵਿਚ ਹੜਤਾਲ ਕਾਰਨ ਉਸਨੂੰ ਬਹੁਤ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਉਸਨੇ ਦੱਸਿਆ ਕਿ ਕੰਮਕਾਰ ਵਿੱਚ ਉਸ ਨੂੰ ਕੰਮ ਤੋਂ ਪੱਕੇ ਤੌਰ ਤੇ ਕੱਢਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਹ ਹਰ ਰੋਜ਼ 100ਰੁ: ਦਾ ਪੈਟਰੋਲ ਫੂਕ ਕੇ ਈ.ਐਸ.ਆਈ ਹਸਪਤਾਲ ਦੇ ਚੱਕਰ ਲਗਾ ਰਿਹਾ ਹੈ, ਕਰਮਚਾਰੀਆਂ ਦੀ ਹਡ਼ਤਾਲ ਹੋਣ ਦੇ ਕਾਰਨ ਉਸ ਦਾ ਮਸਲਾ ਹੱਲ ਨਹੀਂ ਹੋ ਰਿਹਾ ।

ਕੀ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਲਈ ਸਹਿਮਤ ਹੋਵੇਗੀ ਅਤੇ ਕੀ ਜਾਰੀ ਹੜਤਾਲ ਇਸੇ ਤਰ੍ਹਾਂ ਜਾਰੀ ਰਹੇਗੀ? ਕੀ ਕੋਈ ਉਨ੍ਹਾਂ ਮਰੀਜ਼ਾਂ ਦਾ ਸਾਰ ਲਵੇਗਾ ਜੋ ਹਰ ਰੋਜ਼ ਪਰੇਸ਼ਾਨ ਹੋ ਰਹੇ ਹਨ?

Doaba Times

ਅੰਬੇਡਕਰ ਸੈਨਾ ਪੰਜਾਬ ਜਲੰਧਰ ਯੂਨਿਟ ਵੱਲੋਂ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇ ਖਿਲਾਫ ਇਕ ਵਿਸ਼ਾਲ ਰੋਸ ਮਾਰਚ

ਕਿਸ਼ਨਗੜ੍ਹ (ਸੁਰਜੀਤਪਾਲ )ਅੰਬੇਡਕਰ ਸੈਨਾ ਪੰਜਾਬ ਜਲੰਧਰ ਯੂਨਿਟ ਵੱਲੋਂ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇ ਖਿਲਾਫ ਇਕ ਵਿਸ਼ਾਲ ਰੋਸ ਮਾਰਚ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਬਲਵਿੰਦਰ ਬੁੱਗਾ, ਜਰਨਲ ਸਕੱਤਰ ਕੁਲਵਿੰਦਰ ਬੈਂਸ ਅਤੇ ਮੀਤ ਪ੍ਰਧਾਨ ਜਸਵਿੰਦਰ ਬੱਲ ਦੀ ਅਗਵਾਈ ਹੇਠ ਆਦਮਪੁਰ ਤੋਂ ਸੈਂਕੜੇ ਸਾਥੀਆਂ ਸਮੇਤ ਡਾਕਟਰ ਬੀ ਆਰ ਅੰਬੇਡਕਰ ਚੌਂਕ ਕਰਤਾਰਪੁਰ ਪੁਜਾ। ਅੰਬੇਡਕਰ ਚੌਂਕ ਕਰਤਾਰਪੁਰ ਪਹੁੰਚ ਕੇ ਕੇਂਦਰ ਅਤੇ ਸੂਬਾ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਹੈ ਉਨ੍ਹਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਸੀ ਜਿਸ ਵਿੱਚ ਆਦਮਪੁਰ ਏਅਰਪੋਰਟ ਦਾ ਨਾਮ ਸ੍ਰੀ ਗੁਰੂ ਰਵਿਦਾਸ ਜੀ ਦੇ ਨਾਮ ਤੇ ਰੱਖਿਆ ਜਾਵੇ, ਪਟਰੋਲ ਡੀਜ਼ਲ ਅਤੇ ਘਰੇਲੂ ਗੈਸ ਦੀਆਂ ਵਧ ਰਹੀਆਂ ਕੀਮਤਾਂ ਤੇ ਰੋਕ ਲਾਉਣ ਸਬੰਧੀ, ਦੇਸ਼ ਅੰਦਰ ਲਾਗੂ ਕੀਤੇ ਖੇਤੀਬਾੜੀ ਦੇ ਕਾਲੇ ਕਨੂੰਨ ਰੱਦ ਕਰਵਾਉਣ ਸਬੰਧੀ, ਪੰਜਾਬ ਸਰਕਾਰ ਦੁਆਰਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਜਾਰੀ ਨਾ ਕਰਨ ਸਬੰਧੀ, ਪੰਜਾਬ ਅੰਦਰ ਦਲਤਾਂ ਅਤੇ ਮਜਦੂਰਾਂ ਤੇ ਵੱਧ ਰਹੇ ਅੱਤਿਆਚਾਰ ਦੇ ਵਿਰੋਧ ਵਿੱਚ, ਪੰਜਾਬ ਅੰਦਰ ਅਫ਼ਸਰਸ਼ਾਹੀ ਦੇ ਵਿਚ ਰਾਖਵਾਂਕਰਨ ਨੂੰ ਬਹਾਲ ਕਰਨ ਸਬੰਧੀ, ਪੰਜਾਬ ਅੰਦਰ ਪੰਚਾਇਤਾ ਵੱਲੋਂ ਮਜ਼ਦੂਰਾ ਖਿਲਾਫ ਪੈ ਰਹੇ ਗੈਰ ਸਵਿਧਾਨਿਕ ਮਤਿਆਂ ਦੇ ਵਿਰੋਧ ਵਿਚ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕੇਂਦਰ ਅਤੇ ਸੂਬਾ ਸਰਕਾਰ ਦਾ ਪੁਤਲਾ ਫੂਕਿਆ ਗਿਆ ਉਸਦੇ ਨਾਲ ਨਾਲ ਸਵਿੰਧਾਨ ਦੇ ਖ਼ਿਲਾਫ਼ ਬੋਲਣ ਵਾਲੀ ਅਨਮੋਲ ਗਗਨ ਮਾਨ ਦਾ ਪੁਤਲਾ ਫੂਕਿਆ। ਨਾਇਬ ਤਹਿਸੀਲਦਾਰ ਸ੍ਰੀ ਮਨੋਹਰ ਲਾਲ ਮੰਗ-ਪੱਤਰ ਲੈਣ ਪਹੁੰਚੇ ਤਾਂ ਅੰਬੇਡਕਰ ਸੈਨਾ ਦੇ ਸਾਥੀਆਂ ਵੱਲੋਂ ਮੰਗ-ਪੱਤਰ ਦੇਰ ਤੋਂ ਮਨਾ ਕਰ ਦਿੱਤਾ ਉਨ੍ਹਾਂ ਮੰਗ ਕੀਤੀ ਕਿ ਘੱਟੋ-ਘੱਟ ਐਸ ਡੀ ਐਮ ਜਲੰਧਰ ਉਨ੍ਹਾਂ ਦੇ ਨਾਲ ਗੱਲਬਾਤ ਕਰਨ ਅਤੇ ਉਨ੍ਹਾਂ ਤੋਂ ਮੰਗ ਪੱਤਰ ਲੈਣ। ਐਸ ਡੀ ਐਮ ਸਾਹਿਬ ਕਿਸੇ ਕਾਰਨ ਕਰਕੇ ਨਹੀਂ ਪਹੁੰਚ ਸਕੇ ਇਸ ਦੇ ਵਿਰੋਧ ਵਿਚ ਅੰਬੇਡਕਰ ਸੈਨਾ ਦੇ ਸਾਥੀਆਂ ਵੱਲੋਂ ਜਲੰਧਰ ਅੰਮ੍ਰਿਤਸਰ ਹਾਈਵੇ ਰੋਕੇ ਕੇਂਦਰ ਤੇ ਸੂਬਾ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਕਰਤਾਰਪੁਰ ਦੇ ਡਿਪਟੀ ਸਰਦਾਰ ਸੁਖਪਾਲ ਸਿੰਘ ਰੰਧਾਵਾ ਦੀ ਕੋਸ਼ਿਸ਼ ਸਦਕਾ ਅੰਬੇਡਕਰ ਸੈਨਾ ਦੇ ਸਾਥੀਆਂ ਵੱਲੋਂ ਉਨ੍ਹਾਂ ਨੂੰ ਮੰਗ ਪੱਤਰ ਦੇ ਕੇ ਜਾਮ ਖੋਲ੍ਹ ਦਿੱਤਾ ਗਿਆ। ਇਸ ਮੌਕੇ ਅੰਬੇਡਕਰ ਸੈਨਾ ਪੰਜਾਬ ਦੇ ਪ੍ਰਧਾਨ ਸ੍ਰੀ ਸੁਰਿੰਦਰ ਢੰਡਾ, ਸੂਬਾ ਕਮੇਟੀ ਮੈਂਬਰ ਬਲਵਿੰਦਰ ਬਾਵੀ ਫਗਵਾੜਾ, ਜਲੰਧਰ ਦੇ ਚੇਅਰਮੈਨ ਬਲਵਿੰਦਰ ਬੰਗਾ, ਦੀਪਕ ਰਸੂਲਪੁਰੀ ਪ੍ਰਧਾਨ ਫਿਲੌਰ, ਬਾਬਾ ਸੁਖਦੇਵ ਸੁੱਖੀ ਬੱਲਾਂ,ਬਾਬਾ ਮੁਕੇਸ਼ ਜੀ ਚੇਅਰਮੈਨ ਆਦਮਪੁਰ, ਬਲਵੀਰ ਸਿੱਧੂ ਪ੍ਰਧਾਨ ਆਦਮਪੁਰ, ਰਕੇਸ਼ ਕੁਮਾਰ ਚੇਅਰਮੈਨ ਕਰਤਾਰਪੁਰ,ਤੀਰਥ ਰਹੀਮਪੁਰ ਪ੍ਰਧਾਨ ਕਰਤਾਰਪੁਰ, ਪਰਮਜੀਤ ਪੰਮਾ ਮੀਤ ਪ੍ਰਧਾਨ, ਅਮਰਜੀਤ ਬਜੂਹਾ ਸੀਨੀਅਰ ਮੀਤ ਪ੍ਰਧਾਨ ਜਲੰਧਰ, ਬਾਬਾ ਜੁਗਿੰਦਰ ਪਾਲ ਜੰਡੂ ਸਿੰਘਾ,ਦੀਪਕ ਯਾਦਵ, ਸੰਦੀਪ ਸੁੱਚੀ ਪਿੰਡ,ਸਾਬੀ ਪ੍ਰਧਾਨ ਰਾਮਾ ਮੰਡੀ, ਦਿਲਬਾਗ ਸੱਲ੍ਹਣ, ਬਿੱਧੀ ਚੰਦ ਪ੍ਰਧਾਨ ਮਾਡਲ ਟਾਊਨ,

Doaba Times

ਖੇਤ ਚ’ ਇਕ ਅਣਪਛਾਤੇ ਵਿਅਕਤੀ ਦੀ ਗਲੀ ਸੜੀ ਲਾਸ਼ ਬਰਾਮਦ

ਕਿਸ਼ਨਗੜ (ਸੁਰਜੀਤ ਪਾਲ) ਕਿਸ਼ਨਗੜ ਦੇ ਨਜ਼ਦੀਕੀ ਪਿੰਡ ਰਸੂਲਪੁਰ ਬ੍ਰਾਹਮਣਾ ਵਿਖੇ ਅਣਪਛਾਤੀ ਲਾਸ਼ ਮਿਲਣ ਕਾਰਨ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ । ਇਸ ਖੇਤਾਂ ਵਿੱਚ ਕੰਮ ਕਰਨ ਵਾਲੇ ਵਿਅਕਤੀ ਨੇ ਇਸ ਦੀ ਜਾਣਕਾਰੀ ਦਿੱਤੀ ਤਾਂ ਪੁਲਸ ਚੌਕੀ ਕਿਸ਼ਨਗੜ੍ਹ ਤੋਂ ਪੁਲਸ ਪਾਰਟੀ ਪਹੁੰਚੀ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ

ਕਿਸ਼ਨਗੜ੍ਹ ਪੁਲਸ ਚੌਂਕੀ ਇੰਚਾਰਜ ਹਰਦੀਪ ਸਿੰਘ ਵੱਲੋਂ ਗੱਲਬਾਤ ਕਰਦਿਆਂ ਦੱਸਿਆ ਕਿ ਲਾਸ਼ ਨੂੰ ਕਬਜ਼ੇ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਲਾਸ਼ ਤਕਰੀਬਨ ਚਾਰ ਪੰਜ ਦਿਨ ਪੁਰਾਣੀ ਲੱਗ ਰਹੀ ਹੈ ਦੇਖਣ ਤੇ ।