Doaba Times

ACIS की टीम की ओर से भरपू्र सिंह के मामले मे भरपूर कोशिश जारी

होशियारपुर( गुरप्रीत सूर्य) जिला होशियारपुर के गाँव सीकरी मे घरेलू झगड़े संबंधी ACIS की टीम की ओर से मामले को सुलझाने की भरपूर कोशिशे जारी है। जिसके तहित थाना बुलोवाल के SHO पंकज शर्म जी से ACIS की सटेट टीम द्वारा मुलाकात कर मामले संबंधी बातचीत की तो SHO पंकज शर्म जी द्वारा आशवासन दिया कि मामले की जाच के बाद निपटा दिया जाएगा। इस दौरान वाईस चेयरमैन सटीफन मसीह, एस.पी. राणा Chief Org., मनविंदर सिंह Chief Exc., गुरदीप सिंह रिटा.Sub Ins. , मौजूद थे।

Doaba Times

74ਵੇ ਗਣਤੰਤਰ ਦਿਵਸ ਮੌਕੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ ਵਿਖੇ ਦੇਸ਼ ਦਾ ਕੌਮੀ ਝੰਡਾ ਤਿਰੰਗਾ ਲਹਿਰਾਇਆ ਗਿਆ

ਜਲੰਧਰ (ਸੌਰਬ ਗੁਪਤਾ/ਗੁਰਪ੍ਰੀਤ ਬੱਲ ) ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ ਵਿਖੇ 74ਵੇ ਗਣਤੰਤਰ ਦਿਵਸ ਮੌਕੇ ਗਵਰਨਰ ਸ਼੍ਰੀ ਬਨਵਾਰੀ ਲਾਲ ਪ੍ਰੋਹਿਤ ਜੀ ਵੱਲੋਂ ਦੇਸ਼ ਦਾ ਕੌਮੀ ਝੰਡਾ ਤਿਰੰਗਾ ਲਹਿਰਾਇਆ ਗਿਆ ਇਸ ਮੌਕੇ ਹਲਕਾ ਕਰਤਾਰਪੁਰ ਵਿਧਾਇਕ ਸ. ਬਲਕਾਰ ਸਿੰਘ ਜੀ, ਰਾਜ ਸਭਾ ਮੈਂਬਰ ਬਲਵੀਰ ਸਿੰਘ ਸੀਚੇਵਾਲ, ਡੀ.ਜੀ.ਪੀ ਪੰਜਾਬ ਗੌਰਵ ਯਾਦਵ, ਸਟੇਟ ਸੈਕਟਰੀ ਪੰਜਾਬ ਦੋਆਬਾ ਜੋਨ ਇੰਚਾਰਜ.ਸਪੋਕਸ ਪਰਸਨ ਸ਼੍ਰੀ ਮਤੀ ਰਾਜਵਿੰਦਰ ਕੌਰ ਥਿਆੜਾ, ਵਿਧਾਇਕ ਸ਼ੀਤਲ ਅੰਗੂਰਾਲ, ਵਿਧਾਇਕ ਅਮਨ ਅਰੌੜਾ ਮੋਜੂਦ ਸਨ।

Accident

ਧੁੰਦ ਦਾ ਕਹਿਰ- ਅੱਡਾ ਕਿਸ਼ਨਗੜ ਵਿਖੇ ਨੁਕਸਾਨੇ ਵਾਹਨ ਅਤੇ ਸੰਘਵਾਲ ਖੇਡ ਸਟੇਡੀਅਮ ਦੇ ਬਿਲਕੁਲ ਸਾਹਮਣੇ ਹਾਦਸਾਗ੍ਰਸਤ ਟਰੱਕ

ਕਿਸ਼ਨਗੜ(ਦਿਲਬਾਗ ਸਿੰਘ ਸਿੱਧੂ) ਜਲੰਧਰ ਰਾਸ਼ਟਰੀ ਰਾਜਮਾਰਗ ਤੇ ਧੁੰਦ ਦਾ ਕਹਿਰ ਦੇਖਣ ਨੂੰ ਮਿਲਿਆ। ਅੱਡਾ ਕਿਸ਼ਨਗੜ ਵਿਖੇ ਦੋ ਕਾਰਾ ਹਾਦਸਾਗ੍ਰਸਤ ਹੋ ਗਈਆਂ ਅਤੇ ਸੰਘਵਾਲ ਸਟੇਡੀਅਮ ਦੇ ਬਿਲਕੁਲ ਸਾਹਮਣੇ ਰੇਤਾ ਨਾਲ ਲੱਦਿਆਂ ਟਰੱਕ ਵੀ ਹਾਦਸਾਗ੍ਰਸਤ ਹੋ ਗਿਆ। ਜਿਕਰਯੋਗ ਹੈ ਕਿ ਧੁੰਦ ਕਾਰਨ ਇੱਕ ਤਾ ਰਸਤਾ ਸਾਫ਼ ਦਿਖਾਈ ਨਹੀਂ ਦਿੰਦਾ ਉੱਪਰੋਂ ਕੁੱਝ ਲਾਪਰਵਾਹ ਡਰਾਇਵਰ ਵਾਹਨਾਂ ਨੂੰ ਰਾਂਗ ਸਾਇਡ ਚਲਾਉਦੇ ਹਨ, ਜਿਸ ਕਾਰਨ ਹਾਦਸੇ ਦੀ ਅਸ਼ੰਕਾ ਵੱਧ ਜਾਂਦੀ ਹੈ। ਦੇਖਣ ਵਿਚ ਇਹ ਵੀ ਆਇਆ ਹੈ ਕਿ ਜਿਆਦਾਤਰ ਵਾਹਨਾ ਤੇ ਰਿਫਲੈਕਟਰ ਨਹੀਂ ਲੱਗੇ ਹੁੰਦੇ ।

Education

ਈ ਟੀ ਯੂ ਵਲੋਂ ਨਵੇਂ ਡੀ ਈ ਓ (ਐ:ਸਿੱ:) ਜਲੰਧਰ ਨਾਲ ਕੀਤੀ ਸਵਾਗਤੀ ਮੁਲਾਕਾਤ

ਜਲੰਧਰ (ਸੌਰਬ ਗੁਪਤਾ /ਮੁਕੇਸ਼ ਕੁਮਾਰ)ਪ੍ਰਾਇਮਰੀ ਅਧਿਆਪਕਾਂ ਦੀ ਸਿਰਮੌਰ ਜਥੇਬੰਦੀ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ:) ਇਕਾਈ ਜ਼ਿਲ੍ਹਾ ਜਲੰਧਰ ਵਲੋਂ ਜ਼ਿਲ੍ਹੇ ਦੇ ਨਵੇਂ ਜ਼ਿਲ੍ਹਾ ਸਿੱਖਿਆ ਅਫ਼ਸਰ(ਐ:ਸਿੱ:) ਸ. ਜਰਨੈਲ ਸਿੰਘ ਜੀ ਦਾ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ (ਐ:ਸਿੱ:) ਜਲੰਧਰ ਵਿਖੇ ਜ਼ਿਲ੍ਹੇ ਦਾ ਕਾਰਜਭਾਰ ਸੰਭਾਲਣ ਤੇ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ ਗਿਆ।ਉਨ੍ਹਾਂ ਦਾ ਸਵਾਗਤ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਅਤੇ ਬੀ ਪੀ ਈ ਓ ਸ਼੍ਰੀ ਬੀ ਕੇ ਂਮਹਿਮੀ ਅਤੇ ਜ਼ਿਲ੍ਹਾ ਪ੍ਰਧਾਨ ਤਰਸੇਮ ਲਾਲ ਦੀ ਸਾਂਝੀ ਅਗਵਾਈ ਵਿੱਚ ਕੀਤਾ ਗਿਆ।ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਜਲੰਧਰ ਦੇ ਜਨਰਲ ਸਕੱਤਰ ਰਿਸ਼ੀ ਕੁਮਾਰ,ਅਸ਼ੋਕ ਕੁਮਾਰ, ੱਸੁਖਦੇਵ ਸਿੰਘ,ਸੁਖਵਿੰਦਰ ਸਿੰਘ (ਸਾਰੇ ਸੀਨੀਅਰ ਮੀਤ ਪ੍ਰਧਾਨ),ਸਤੀਸ਼ ਕੁਮਾਰ ਮੀਤ ਪ੍ਰਧਾਨ,ਦਵਿੰਦਰ ਚਿੱਟੀ,ਜ਼ਿਲ੍ਹਾ ਇਕਾਈ ਆਗੂ ਸੰਜੀਵ ਭਾਰਦਵਾਜ,ਭਗਵੰਤ ਪ੍ਰਿਤਪਾਲ ਸਿੰਘ,ਗੁਰਦੀਪ ਸਿੰਘ ਅਤੇ ਹੋਰ ਜਥੇਬੰਦੀ ਆਗੂ ਅਧਿਆਪਕ ਅਤੇ ਦਫ਼ਤਰੀ ਅਮਲਾ ਹਾਜ਼ਰ ਹੋਇਆ।

Jalandhar

ਰਾਤ ਅਚਾਨਕ 2 ਵਜੇ ਅੱਗ ਲੱਗਣ ਦੇ ਕਾਰਨ ਗੁੱਜਰ ਪਰਿਵਾਰ ਦਾ ਘਰ ਸੜ ਕੇ ਸਵਾਹ

ਜਲੰਧਰ (ਸੌਰਬ ਗੁਪਤਾ)ਬੀਤੀ ਰਾਤ ਪਿੰਡ ਸ਼ੋਰ ਵਿਚ ਕੁਝ ਗੁੱਜਰ ਪਰਿਵਾਰ ਜੋ ਕਿ ਕਾਫੀ ਸਾਲਾਂ ਤੋਂ ਰਹਿ ਰਹੇ ਹਨ। ਰਾਤ ਦੋ ਵਜੇ ਬਿਜਲੀ ਦਾ ਸਰਕਟ ਹੋਣ ਕਾਰਨ ਉਨ੍ਹਾਂ ਦੇ ਕੁੱਲ ਨੂੰ ਅੱਗ ਲੱਗ ਗਈ। ਜਿਸ ਵਿਚ ਉਹ ਛੇ ਜਣੇ ਰਹਿ ਰਹੇ ਸਨ।ਯੂਰ ਅਲੀ ਤੇ ਉਨ੍ਹਾਂ ਦੇ ਚਾਰ ਬੱਚੇ ਅਤੇ ਇਕ ਪੰਜਵੀਂ ਬੱਚੀ ਉਨ੍ਹਾਂ ਨੂੰ ਮਿਲਣ ਲਈ ਆਈ ਹੋਈ ਸੀ। ਯਹੂਰ ਅਲੀ ਜਿਨ੍ਹਾਂ ਦੀ ਪਤਨੀ ਪਹਿਲਾਂ ਹੀ ਸਵਰਗਵਾਸ ਹੋ ਚੁੱਕੀ ਹੈ ਅਤੇ ਉਹ ਆਪਣੇ ਚਾਰ ਬੱਚਿਆਂ ਨੂੰ ਬਹੁਤ ਮੁਸ਼ਕਲ ਨਾਲ ਪਾਲ ਰਹੇ ਹਨ। ਪਰ ਰਾਤ ਅਚਾਨਕ ਦੋ ਵਜੇ ਅੱਗ ਲੱਗਣ ਦੇ ਕਾਰਨ ਉਨ੍ਹਾਂ ਦਾ ਸਾਰਾ ਘਰ ਹੀ ਸੜ ਕੇ ਸਵਾਹ ਹੋ ਗਿਆ। ਜਦੋਂ ਉਨ੍ਹਾਂ ਦੀ ਅੱਖ ਖੁੱਲ੍ਹੀ ਤਾਂ ਉਹ ਬਹੁਤ ਹੀ ਮੁਸ਼ਕਲ ਨਾਲ ਆਪਣੀ ਜਾਨ ਬਚਾ ਕੇ ਬਾਹਰ ਦੌੜੇ। ਮੌਕੇ ਤੇ ਹੀ ਪਿੰਡ ਦੇ ਸਰਪੰਚ ਰਾਜਬੀਰ ਕੌਰ ਪਤਨੀ ਸੁਖਨਿੰਦਰ ਸਿੰਘ , ਨੰਬਰਦਾਰ ਕਸ਼ਮੀਰ ਸਿੰਘ, ਪੰਡਿਤ ਜੀ ਗੁਰਦੇਵ ਲਾਲ, ਕੈਪਟਨ ਜੋਗਿੰਦਰ ਸਿੰਘ ,ਸਭ ਨੇ ਪਹੁੰਚ ਕੇ ਦੇਖਿਆ ਕੀ ਉਨ੍ਹਾਂ ਦਾ ਬਹੁਤ ਨੁਕਸਾਨ ਹੋ ਚੁੱਕਾ ਸੀ।ਸਭ ਨੇ ਬਹੁਤ ਦੁੱਖ ਪ੍ਰਗਟ ਕੀਤਾ ਅਤੇ ਅਸੀਂ ਸਾਰੇ ਸਰਕਾਰ ਤੋ ਸਹਾਇਤਾ ਦੀ ਮੰਗ ਕਰਦੇ ਹਾਂ।ਉਨ੍ਹਾਂ ਦੇ ਘਰ ਦੀ ਮੁੜ ਉਸਾਰੀ ਕਰਵਾ ਕੇ ਦਿੱਤੀ ਜਾਵੇ।

Doaba Times

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਸਬੰਧੀ ਅੱਡਾ ਰਾਏਪੁਰ ਰਸੂਲਪੁਰ ਵਿਖੇ ਸਮੂਹ ਮਾਰਕੀਟ ਵਲੋ ਲੰਗਰ ਲਗਾਇਆ ਗਿਆ

ਜਲੰਧਰ (ਸੌਰਬ ਗੁਪਤਾ) ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਅੱਡਾ ਰਾਏਪੁਰ ਰਸੂਲਪੁਰ ਵਿਖੇ ਸਮੂਹ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਸੰਗਤਾਂ ਲਈ ਚਾਹ ਪੁੜੀਆ ਦੇ ਅਤੁੱਟ ਲੰਗਰ ਵਰਤਾਏ ਗਏ। ਇਸ ਮੌਕੇ ਤੇ ਮਾਰਕੀਟ ਪ੍ਰਧਾਨ ਮੁਕੇਸ਼ ਕੁਮਾਰ ਸਰਮਸਤਪੁਰ ,ਰਜੇਸ਼ ਕੁਮਾਰ ਟੋਨੀ, ਹਰਪ੍ਰੀਤ ਸਿੰਘ ਹੈਪੀ, ਸੌਰਬ ਗੁਪਤਾ, ਕਿਸ਼ਨਗੜ੍ਹ ਦੋਆਬਾ ਪ੍ਰੈਸ ਕਲੱਬ ਪ੍ਰਧਾਨ ਗੁਰਪ੍ਰੀਤ ਬੱਲ, ਸੁਲੱਖਣ, ਦੀਪਾ ,ਬੀਰਾ, ਬੱਗਾ ਹੈਪੀ ਰਾਜਾ ਸੁਨੀਲ ਰਾਹੁਲ ਬੌਬੀ ਲਵਲੀ ਗੋਪੀ ਕਾਕਾ ਗੁਰਮਿੰਦਰ ਸਿੰਘ, ਅਮਰਜੀਤ ਸਿੰਘ ਬਿੱਲਾ ਮੌਜੂਦ ਸਨ।

Doaba Times

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਸਬੰਧੀ ਸ਼੍ਰੀ ਆਖੰਡ ਪਾਠ ਸਾਹਿਬ ਆਰੰਭ

ਕਿਸ਼ਨਗੜ੍ਹ (ਗੁਰਪ੍ਰੀਤ ਬੱਲ) ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਸਬੰਧੀ ਅੱਜ ਗੁਰਦੁਆਰਾ ਛੱਪੜੀ ਸਾਹਿਬ ਜੀ ਪਿੰਡ ਬੱਲਾਂ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਜੀ ਸਮੂਹ ਨਗਰ ਨਿਵਾਸੀ ਸੰਗਤਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਆਰੰਭ ਕੀਤੇ ਗਏ ‌। ਇਸ ਮੌਕੇ ਚੇਅਰਮੈਨ ਸਰਦਾਰ ਭੁਪਿੰਦਰ ਸਿੰਘ, ਜੋਗਿੰਦਰ ਸਿੰਘ, ਸੇਵਾ ਸਿੰਘ ਸਾਬਕਾ ਸਰਪੰਚ, ਅਰਜਨ ਸਿੰਘ ਬਿੱਟੂ, ਗੁਰਦੀਪ ਸਿੰਘ, ਕਸ਼ਮੀਰ ਸਿੰਘ ਫ਼ੌਜੀ ਮਨਪ੍ਰੀਤ ਸਿੰਘ ਮੰਨਾ, ਕੁਲਦੀਪ ਸਿੰਘ ਹੋਠੀ,ਹੈੱਡ ਗ੍ਰੰਥੀ ਬਾਬਾ ਬਲਵਿੰਦਰ ਸਿੰਘ ਅਤੇ ਸਮੂਹ ਨਗਰ ਨਿਵਾਸੀ ਸੰਗਤਾਂ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।