Doaba Times

ਡੇਰਾ ਸੱਚਖੰਡ ਬੱਲਾਂ ਵਿਖੇ ਸੰਗਰਾਂਦ ਦਾ ਦਿਹਾਡ਼ਾ ਸ਼ਰਧਾਪੂਰਵਕ ਮਨਾਇਆ ਗਿਆ

*ਸੰਤ ਨਿਰੰਜਨ ਦਾਸ ਮਹਾਰਾਜ ਜੀ ਨੇ ਸੰਗਤਾਂ ਨੂੰ ਸਾਉਣ ਦਾ ਮਹੀਨਾ ਸਰਵਣ ਕਰਵਾਇਆ

ਕਿਸ਼ਨਗੜ੍ਹ (ਸੁਰਜੀਤਪਾਲ ) ਡੇਰਾ ਸੱਚਖੰਡ ਬੱਲਾਂ ਵਿਖੇ ਸੰਗਰਾਂਦ ਦਾ ਦਿਵਸ ਸ਼ਰਧਾ ਅਤੇ ਸਤਿਕਾਰ ਸਹਿਤ ਡੇਰੇ ਦੇ ਮੌਜੂਦਾ ਗੱਦੀਨਸ਼ੀਨ ਸੰਤ ਨਿਰੰਜਨ ਦਾਸ ਜੀ ਮਹਾਰਾਜ ਚੇਅਰਮੈਨ ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ ਵਾਰਾਣਸੀ ਜੀ ਦੀ ਅਗਵਾਈ ਹੇਠ ਮਨਾਇਆ ਗਿਆ।


ਇਸ ਮੌਕੇ ਤੇ ਅੰਮ੍ਰਿਤ ਬਾਣੀ ਦੇ ਜਾਪ ਕਰਵਾਏ ਗਏ ਤੇ ਸੰਤ ਨਿਰੰਜਨ ਦਾਸ ਜੀ ਨੇ ਸਾਉਣ ਦਾ ਮਹੀਨਾ ਸੰਗਤਾਂ ਨੂੰ ਸਰਵਣ ਕਰਵਾਇਆ।
ਇਸ ਮੌਕੇ ਤੇ ਸੰਤ ਲੇਖ ਰਾਜ ਨੂਰਪੁਰ ਵਾਲੇ, ਸੇਵਾਦਾਰ ਹਰਦੇਵ ਦਾਸ, ਵਰਿੰਦਰ ਦਾਸ ਬੱਬੂ , ਧਰਮਵੀਰ, ਨਿਰਮਲ ਸਿੰਘ ਮੈਨੇਜਰ, ਪ੍ਰੀਤਮ ਦਾਸ, ਸ਼ਾਮ ਲਾਲ, ਐਡਵੋਕੇਟ ਸਤਪਾਲ ਵਿਰਦੀ, ਮਾਸਟਰ ਬੀ. ਕੇ. ਮਹਿਮੀ ਸਮੇਤ ਸਮੂਹ ਸੰਗਤਾਂ ਮੌਜੂਦ ਸਨ ।

Doaba Times

ਲੜਕੀ ਦੀ ਲਾਸ਼ ਮਿਲਣ ਤੇ ਇਲਾਕੇ ਚ ਦਹਿਸ਼ਤ ਦਾ ਮਾਹੌਲ

* ਕਾਤਲਾਂ ਵਲੋਂ ਲ਼ੜਕੀ ਦੀ ਅੱਖ ਚ ਮਾਰੀ ਗਈ ਬੇਰਹਿਮੀ ਨਾਲ ਗੋਲੀ ।
ਕਿਸ਼ਨਗੜ੍ਹ (ਸੁਰਜੀਤ ਪਾਲ) ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਸਥਿਤ ਰਾਏਪੁਰ ਬੱਲਾ ਨਹਿਰ ਦੇ ਸੂਏ ਤੇ ਰਾਹਗੀਰਾ ਵੱਲੋਂ ਸੜਕ ਤੇ ਖ਼ੂਨ ਦੇਖਿਆ ਤਾਂ ਸੂਏ ਵਿਚ ਲੜਕੀ ਦੀ ਲਾਸ਼ ਬਰਾਮਦ ਹੋਈ ।ਜਿਸ ਮਗਰੋਂ ਤੁਰੰਤ ਪੁਲੀਸ ਨੂੰ ਇਤਲਾਹ ਦਿੱਤੀ ਗਈ ਤੇ ਐੱਸ ਐੱਚ ਓ ਕੁੰਵਰਜੀਤ ਸਿੰਘ ਮਕਸੂਦਾਂ ਚੌਕੀ ਦੀ ਪੁਲੀਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਤੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ।
ਪੁਲੀਸ ਦੁਆਰਾ ਲੜਕੀ ਦੀ ਲਾਸ਼ ਦੇ ਨਜ਼ਦੀਕ ਗੋਲੀ ਦਾ ਖੋਲ ਬਰਾਮਦ ਕੀਤਾ , ਲੜਕੀ ਦੀ ਲਾਸ਼ ਨੂੰ ਦੇਖਣ ਤੇ ਉਮਰ ਕਰੀਬ 25-30ਸਾਲ ਦਾ ਅਨੁਮਾਨ ਲਗਾਇਆ ਗਿਆ ਤੇ ਗਲੇ ਤੇ ਕਰਾਸ ਦਾ ਨਿਸ਼ਾਨ ਪਾਇਆ ਗਿਆ । ਪੁਲਿਸ ਵਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ । ਫਿਲਹਾਲ ਲਾਸ਼ ਦੀ ਕੋਈ ਪਛਾਣ ਨਹੀਂ ਹੋ ਸਕੀ , ਪੁਲੀਸ ਦੁਆਰਾ ਬਹੱਤਰ ਘੰਟਿਆਂ ਲਈ ਸਿਵਲ ਹਸਪਤਾਲ ਚ ਲਾਸ਼ ਨੂੰ ਸ਼ਨਾਖ਼ਤ ਵਾਸਤੇ ਰੱਖ ਦਿੱਤਾ ਗਿਆ ।

Doaba Times

ਲੁੱਟ ਖੋਹ ਦੇ ਮਾਮਲੇ ਚ ਦੋ ਕਾਬੂ ਇਕ ਦੀ ਭਾਲ ਜਾਰੀ

ਪੰਜਾਬ /ਕਿਸ਼ਨਗੜ(ਗੁਰਪ੍ਰੀਤ ਬੱਲ/ ਸੁਰਜੀਤ ਪਾਲ) ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਪਿੰਡ ਬੱਲਾਂ ਦੇ ਨਜ਼ਦੀਕ ਹੋਈ ਲੁੱਟਖੋਹ ਦੇ ਮਾਮਲੇ ਚ ਪਹਿਲਾਂ ਤਾਂ ਪੁਲਿਸ ਦੀਆਂ ਚੌਂਕੀਆਂ ਦੀ ਹੱਦਬੰਦੀਆ ਦਾ ਚੱਕਰ ਪਿਆ ਰਿਹਾ , ਫਿਰ ਕਿਸ਼ਨਗੜ੍ਹ ਚੌਕੀ ਇੰਚਾਰਜ ਹਰਦੀਪ ਸਿੰਘ ਦੀ ਅਗਵਾਈ ਹੇਠ ਪੁਲਿਸ ਮੁਲਾਜ਼ਮਾਂ ਵਲੋ ਲੁੱਟ ਖੋਹ ਦੇ ਮਾਮਲੇ ਚ ਤੇਜ਼ੀ ਲਿਆਉਂਦੇ ਹੋਏ, ਲੁੱਟ ਖੋਹ ਦਾ ਸ਼ਿਕਾਰ ਹੋਏ ਵਿਅਕਤੀਆਂ ਵੱਲੋਂ ਪਛਾਣ ਦੇ ਆਧਾਰ ਤੇ ਦੁਗਰੀ ਪਿੰਡ ਦੇ ਦੋ ਨੌਜਵਾਨਾਂ ਨੂੰ ਕਾਬੂ ਕਰ ਲਿਆ ਗਿਆ। ਪੁਲੀਸ ਵੱਲੋਂ ਉਨ੍ਹਾਂ ਦਾ ਰਿਮਾਂਡ ਹਾਸਲ ਕਰ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

Doaba Times

ਸੰਘਵਾਲ ਵਿਖੇ ਕ੍ਰਿਕਟ ਟੂਰਨਾਮੈਂਟ ਦी ਸਮਾਪਤੀ

ਡਾ. ਬੀ.ਆਰ. ਅੰਬੇਡਕਰ ਕ੍ਰਿਕਟ ਕਲੱਬ, N.R.I. ਦੋਆਬਾ ਸਪੋਰਟਸ ਕਲੱਬ (ਰਜਿ.) ਸੰਘਵਾਲ ਵੱਲੋਂ ਕ੍ਰਿਕਟ ਟੂਰਨਾਮੈਂਟ ਦੀ ਆਖਰੀ ਦਿਨ ਸਮਾਪਤੀ ਇਸ ਦੌਰਾਨ ਕਬੱਡੀ ਦੇ ਸ਼ੋਅ ਮੈਚ ਵੀ ਕਰਵਾਏ ਗਏ।

*ਆਦਮਪੁਰ ਤੋਂ ਵਿਧਾਇਕ ਪਵਨ ਕੁਮਾਰ ਟੀਨੂੰ ਦੁਆਰਾ ਜੇਤੂ ਟੀਮਾਂ ਨੂੰ ਇਨਾਮ ਵੰਡ ਕੇ ਸਨਮਾਨਿਤ ਕੀਤਾ ।

ਜਲੰਧਰ /ਕਿਸ਼ਨਗੜ੍ਹ (ਸੁਰਜੀਤ ਪਾਲ) ਡਾ.ਬੀ.ਆਰ.ਅੰਬੇਡਕਰ ਕ੍ਰਿਕਟ ਕਲੱਬ, ਐਨ.ਆਰ.ਆਈ. ਦੋਆਬਾ ਸਪੋਰਟਸ ਕਲੱਬ (ਰਜਿ.) ਸੰਘਵਾਲ ਵਲੋਂ ਕ੍ਰਿਕਟ ਟੂਰਨਾਮੈਂਟ ਦੀ ਅਖੀਰਲੇ ਦਿਨ ਸਮਾਪਤੀ ਕੀਤੀ ਗਈ, ਇਸ ਦੌਰਾਨ ਕਬੱਡੀ ਦੇ ਸ਼ੋਅ ਮੈਚ ਵੀ ਕਰਵਾਏ ਗਏ। ਜਿਸ ਵਿੱਚ ਸਰਾਏ ਖਾਸ ਦੀ ਕ੍ਰਿਕਟ ਟੀਮ ਜੇਤੂ ਰਹੀ ਅਤੇ ਰਾਮ ਜੋਗੀ ਪੀਰ ਸੰਘਵਾਲ ਕਬੱਡੀ ਟੀਮ ਜੇਤੂ ਰਹੀ। ਜਿਸ ਦੌਰਾਨ ਜੇਤੂ ਟੀਮਾਂ ਨੂੰ ਹਲਕਾ ਆਦਮਪੁਰ ਵਿਧਾਇਕ ਪਵਨ ਕੁਮਾਰ ਟੀਨੂੰ ਜੀ ਵੱਲੋਂ ਇਨਾਮ ਵੰਡੇ ਗਏ।

ਇਸ ਦੌਰਾਨ ਪਵਨ ਕੁਮਾਰ ਟੀਨੂੰ ਜੀ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਪ੍ਰਤੀ ਪ੍ਰੇਰਿਤ ਕੀਤਾ,ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਕਾਲੀ ਸਰਕਾਰ ਆਉਣ ਤੇ ਜਿਸ ਤਰਾਂ ਪਹਿਲਾ ਕਬੱਡੀ ਕੱਪ ਹੁੰਦੇ ਸੀ ਉਸੇ ਤਰ੍ਹਾਂ ਹੀ ਫਿਰ ਦੁਆਰਾ ਸ਼ੁਰੁਆਤ ਕੀਤੀ ਜਾਵੇਗੀ।

ਇਸ ਮੌਕੇ ਮਨਜੀਤ ਸਿੰਘ (ਐਲ.ਆਈ.ਸੀ.), ਸਰਪੰਚ ਮਾਸਟਰ ਭਾਗ ਰਾਮ ਜੀ ਸਰਪੰਚ ਸੰਘਵਾਲ, ਸ.ਮਹਿੰਦਰ ਸਿੰਘ, ਸਰਵਣ ਸਿੰਘ, ਜਰਮਨ ਸਿੰਘ ਤੇ ਸਮੂਹ ਪੰਚਾਇਤ ਮੈਂਬਰ, ਸੁਰਿੰਦਰ ਸਿੰਘ ਚਾਹਲ ਸ਼ਿੰਦਾ ਨਿਜਾਮਦੀਨਪੁਰ, ਜੱਸਾ ਚਾਹਲ ਸੰਘਵਾਲ, ਜਥੇਦਾਰ ਹਰਨਾਮ ਸਿੰਘ, ਧਰਮਪਾਲ ਲੇਸੜੀਵਾਲ, ਅਮਰੀਕ ਸਰਪੰਚ ਤਲਵੰਡੀ ਭੀਲਾ, ਹਰਜੀਤ ਸਿੰਘ ਨਿਜ਼ਾਮਦੀਨਪੁਰ, ਮਨਦੀਪ ਸਰਪੰਚ ਨਿਜ਼ਾਮਦੀਨਪੁਰ, ਗੋਪਾਲਪੁਰ ਤੋਂ ਜਸਪਾਲ ਸਿੰਘ ਸਰਪੰਚ, ਗੁਰਦੀਪ ਸਿੰਘ ਰੜਾ, ਛਿੰਦਾ ਢਿੱਲੋਂ, ਸੇਖੋਂ ਐਸ.ਐਚ.ਓ.ਡਿਵੀਜ਼ਨ ਨੰਬਰ 7, ਏ.ਐਸ.ਆਈ. ਸ਼ਿਵਮ ਇਲਾਕੇ ਦੇ ਸਮੂਹ ਨਗਰ ਨਿਵਾਸੀ ਮੌਜੂਦ ਸਨ ।

Next News ( ਅਗਲੀ ਖਬਰ )

ਕਿਸ਼ਨਗੜ੍ਹ ਵਿਖੇ ਦੋਆਬਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਡੇਰਾ ਬਾਬਾ ਨਾਨਕ ਤੋਂ ਦਿੱਲੀ ਜਾ ਰਹੇ ਕਾਫ਼ਲੇ ਦਾ ਭਰਵਾਂ ਸਵਾਗਤ

ਗੁਰਨਾਮ ਸਿੰਘ ਚੜੂਨੀ ਨੂੰ ਸਿਰੋਪਾਓ ਦੇ ਕੇ ਸਨਮਾਨਤ ਕਰਦੇ ਹੋਏ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਹਰਸੁਲਿੰਦਰ ਸਿੰਘ ਢਿੱਲੋਂ , ਗੁਰਬਖਸ਼ ਸਿੰਘ ਨੋਗੱਜਾ, ਬਿੱਲੂ ਲੰਬੜਦਾਰ ਸੰਘਵਾਲ,ਹਰਜੀਤ ਸਿੰਘ ਲੰਬੜਦਾਰ ਦਾਸੂਪੁਰ ਤੇ ਸਮੂਹ ਕਮੇਟੀ ਮੈਂਬਰ ।


*ਕਿਸ਼ਨਗੜ੍ਹ ਦੇ ਇਲਾਕੇ ਦੇ ਸਮੂਹ ਕਿਸਾਨਾਂ ਵੱਲੋਂ ਕਾਫ਼ਲੇ ਵਿਚ ਮੌਜੂਦ ਗੁਰਨਾਮ ਸਿੰਘ ਚੜੂਨੀ ਤੇ ਸਾਥੀਆਂ ਨੂੰ ਕੀਤਾ ਗਿਆ ਸਨਮਾਨਿਤ


ਕਿਸ਼ਨਗੜ੍ਹ (ਗੁਰਪ੍ਰੀਤ ਬੱਲ ) ਖੇਤੀ ਵਿਰੁੱਧ ਕਾਲੇ ਤਿੰਨ ਕਾਨੂੰਨਾਂ ਦੇ ਵਿਰੋਧ ਚ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਦੀਆਂ ਸਰਹੱਦਾਂ ਤੇ ਕੀਤੇ ਜਾ ਰਹੇ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਗੁਰਨਾਮ ਸਿੰਘ ਚੜੂਨੀ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਤੇ ਹਰਦੀਪ ਸਿੰਘ ਦੀ ਅਗਵਾਈ ਚ ਡੇਰਾ ਬਾਬਾ ਨਾਨਕ ਤੋਂ ਦਿੱਲੀ ਲਈ ਵਿਸ਼ਾਲ ਕਾਫਲਾ ਰਵਾਨਾ ਹੋਇਆ ।
ਕਿਸ਼ਨਗੜ੍ਹ ਇਲਾਕੇ ਦੇ ਸਮੂਹ ਕਿਸਾਨਾਂ ਵੱਲੋਂ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਸਮੂਹ ਕਮੇਟੀ ਦੇ ਅਹੁਦੇਦਾਰਾਂ ਦਾ ਸੁਆਗਤ ਕੀਤਾ ਗਿਆ ।ਇਸ ਮੌਕੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਜੋ ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨ ਪਾਸ ਕੀਤੇ ਹਨ , ਜਿਸ ਕਾਰਨ ਉਦਯੋਗਪਤੀ ਘਰਾਣਿਆਂ ਦੇ ਹੱਥ ਕਿਸਾਨ ਅਤੇ ਮਜ਼ਦੂਰ ਕਠਪੁਤਲੀ ਬਣ ਕੇ ਰਹਿ ਜਾਣਗੇ ।
ਇਸ ਮੌਕੇ ਤੇ ਕਿਸ਼ਨਗੜ੍ਹ ਦੇ ਸਮੂਹ ਕਿਸਾਨ ਆਗੂਆਂ ਵੱਲੋਂ ਗੁਰਨਾਮ ਸਿੰਘ ਚੜੂਨੀ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ ।
ਇਸ ਮੌਕੇ ਤੇ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਹਰਸੁਲਿੰਦਰ ਸਿੰਘ ਢਿੱਲੋਂ , ਗੁਰਬਖਸ਼ ਸਿੰਘ ਨੋਗੱਜਾ, ਬਿੱਲੂ ਲੰਬੜਦਾਰ ਸੰਘਵਾਲ,ਹਰਜੀਤ ਸਿੰਘ ਲੰਬੜਦਾਰ ਦਾਸੂਪੁਰ , ਰਾਜੇਸ਼ ਕੁਮਾਰ ਸਮਸਤਪੁਰ , ਜਸਵਿੰਦਰ ਸਿੰਘ ਬਿੰਦਾ ਦੁਗਰੀ , ਸੈਕਟਰੀ ਦਵਿੰਦਰ ਸਿੰਘ ਮਿੰਟਾ, ਜਨਰਲ ਸਕੱਤਰ ਬਲਵਿੰਦਰ ਸਿੰਘ ਮੱਲੀ ਨੰਗਲ,ਬਿੱਲੂ ਲੰਬੜਦਾਰ ਸੰਘਵਾਲ, ਹਰਿੰਦਰ ਸਿੰਘ ਢੀਂਡਸਾ,ਉਕਾਰ ਸਿੰਘ ਦੌਲਤਪੁਰ, ਜਥੇਦਾਰ ਮਲਕੀਤ ਸਿੰਘ ਦੌਲਤਪੁਰ, ਹਰਬਿੰਦਰਪਾਲ ਸਿੰਘ ਸੋਢੀ, ਰਜੇਸ਼ ਕੁਮਾਰ ਸਮਸਤਪੁਰ, ਰਾਜਵਿੰਦਰ ਸਿੰਘ, ਹਰਕਿਸ਼ਨ ਲਾਲ ਪੱਪੂ ਰਹੀਮਪੁਰ, ਅਮਰਜੀਤ ਸਿੰਘ ,ਕਿਰਪਾਲ ਸਿੰਘ ਲੰਬੜਦਾਰ, ਜਰਨੈਲ ਸਿੰਘ, ਹਰਮਨ ਸਿੰਘ, ਮਨਜਿੰਦਰ ਸਿੰਘ, ਸੋਨੂੰ ਸ਼ਾਹ, ਜੱਸ ਨਾਗਰਾਂ, ਗਿਆਨ ਸਿੰਘ ਸਰਮਸਤਪੁਰ, ਨਰਿੰਦਰ ਸਿੰਘ, ਬਲਜੀਤ ਸਿੰਘ ਤੇ ਇਲਾਕੇ ਦੇ ਸਮੂਹ ਕਿਸਾਨ ਮੌਜੂਦ ਸਨ।

Doaba Times

DDU–GKY SKILL CENTER- ਭੋਗਪੁਰ ਵੱਲੋਂ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ

ਦੋਆਬਾ ਟਾਈਮਜ਼(10ਜੁਲਾਈ) ਸੁਰਜੀਤ ਪਾਲ (ਜਲੰਧਰ /ਕਿਸ਼ਨਗੜ੍ਹ )

NPPSS,DDU,-GKY SKILL CENTER–(ਭੋਗਪੁਰ)ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਲਾਕਡਾਊਨ ਖੁੱਲ੍ਹਣ ਤੋਂ ਬਾਅਦ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ! ਸਵੇਰ ਵੇਲੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਆਰੰਭ ਕੀਤਾ ਗਿਆ ਉਪਰੰਤ ਪਾਠ ਦੇ ਭੋਗ ਤੋਂ ਬਾਅਦ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ! ਇਸ ਸਕਿੱਲ ਸੈਂਟਰ ਦੇ ਪ੍ਰਾਜੈਕਟ ਹੈੱਡ ਗੁਰਪ੍ਰੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਸ ਸੰਸਥਾ ਵਿੱਚ ਗ਼ਰੀਬ ਅਤੇ ਲੋੜਵੰਦ ਵਿਦਿਆਰਥੀਆਂ ਅਤੇ ਨੌਕਰੀ ਦੇ ਚਾਹਵਾਨ ਬੱਚਿਆਂ ਨੂੰ ਫ੍ਰੀ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਇਸ ਸੰਸਥਾ ਦੇ ਵਿਚ ਦੂਰ ਤੋਂ ਆਉਣ ਵਾਲੇ ਵਿਦਿਆਰਥੀਆਂ ਲਈ ਫ਼ਰੀ ਰਿਹਾਇਸ਼ ਅਤੇ ਫਰੀ ਖਾਣੇ ਦਾ ਪ੍ਰਬੰਧ ਵੀ ਸੰਸਥਾ ਵੱਲੋਂ ਵਿਦਿਆਰਥੀਆਂ ਦੀ ਸਹੂਲਤ ਲਈ ਕੀਤਾ ਜਾਂਦਾ ਹੈ। ਇਸ ਮੌਕੇ ਹਾਜ਼ਰ ਯਾਦਵਿੰਦਰ ਸਿੰਘ ਸੈਂਟਰ ਇੰਚਾਰਜ ਹਰਜੀਤ ਕੌਰ ਐੱਮ ਆਈ ਐੱਸ ਹੈੱਡ (M.I.S – HEAD) ਸਮੂਹ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ ।


ਉੱਥੇ ਨਾਲ ਹੀ ਉਨ੍ਹਾਂ ਨੇ ਗੱਲਬਾਤ ਕਰਦਿਆਂ ਪੱਤਰਕਾਰਾਂ ਨੂੰ ਦੱਸਿਆ ਕਿ ਰੋਜਗਾਰ ਲਈ ਟ੍ਰੇਨਿੰਗ ਲੈਣ ਵਾਲੇ ਵਿਦਿਆਰਥੀਆਂ ਨੂੰ ਕੰਪਿਊਟਰ ਅਤੇ ਅੰਗਰੇਜ਼ੀ ਬੋਲਣ ਦੀ ਟ੍ਰੇਨਿੰਗ ਵੀ ਮੁਫ਼ਤ ਦਿੱਤੀ ਜਾਂਦੀ ਹੈ।

ਅਗਲ਼ੀ ਖਬਰ

ਪਿੰਡ ਕਿਸ਼ਨਗਡ਼੍ਹ ਵਿਖੇ ਪੀਰ ਬਾਬਾ ਲੱਖ ਦਾਤਾ ਲਾਲਾਂ ਵਾਲੀ ਸਰਕਾਰ ਬਾਬਾ ਧਮਾਲੀ ਸ਼ਾਹ ਜੀ ਦਾ ਦੋ ਰੋਜ਼ਾ ਮੇਲਾ ਬਡ਼ੀ ਸ਼ਰਧਾ ਪੂਰਵਕ ਅਤੇ ਸਤਿਕਾਰਯੋਗ ਭਾਵਨਾ ਨਾਲ ਮਨਾਇਆ ਗਿਆ


ਕਿਸ਼ਨਗੜ੍ਹ (10 July) (ਸੁਰਜੀਤ ਪਾਲ)
ਪਿੰਡ ਕਿਸ਼ਨਗਡ਼੍ਹ ਵਿਖੇ ਪੀਰ ਬਾਬਾ ਸਖੀ ਸਰਵਰ ਸਖੀ ਸੁਲਤਾਨ ਲੱਖ ਦਾਤਾ ਲਾਲਾਂ ਵਾਲੀ ਸਰਕਾਰ ਬਾਬਾ ਧਮਾਲੀ ਸ਼ਾਹ ਜੀ ਦਾ ਦੋ ਰੋਜਾ ਮੇਲਾ ਬੜੀ ਸਤਿਕਾਰਯੋਗ ਅਤੇ ਸ਼ਰਧਾਪੂਰਵਕ ਭਾਵਨਾ ਨਾਲ ਮਨਾਇਆ ਗਿਆ ਇਸ ਦੌਰਾਨ 9 ਜੁਲਾਈ ਸ਼ਾਮ 6:00 ਵਜੇ ਚਿਰਾਗ ਰੌਸ਼ਨ ਕੀਤੇ ਗਏ! ਅਤੇ ਦੂਸਰੇ ਦਿਨ 10 ਜੁਲਾਈ ਨੂੰ ਸਰਬੱਤ ਦੇ ਭਲੇ ਦੀ ਅਰਦਾਸ ਦੁਆ ਕਰਨ ਤੋ ਬਾਅਦ ਚਾਦਰ ਅਤੇ ਝੰਡੇ ਦੀ ਰਸਮ ਅਦਾ ਕੀਤੀ ਗਈ।ਅਤੇ ਮੇਲੇ ਦੌਰਾਨ ਸੂਫ਼ੀ ਕੱਵਾਲ ਕਰਾਮਤ ਅਲੀ ਐਂਡ ਪਾਰਟੀ (ਮਲੇਰਕੋਟਲੇ) ਵਾਲਿਆਂ ਵੱਲੋਂ ਸੂਫੀਆਨਾ ਕਲਾਮਾਂ ਰਾਹੀਂ ਪੀਰਾਂ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ ।ਇਸ ਦੌਰਾਨ ਸਟੇਜ ਸੈਕਟਰੀ ਦੀ ਭੂਮਿਕਾ ਮਾਸਟਰ ਸੁਰਜੀਤ ਲਾਲ ਵੱਲੋਂ ਬਾਖੂਬੀ ਨਿਭਾਈ ਗਈ ।ਇਸ ਦੌਰਾਨ ਹਰਨੇਕ ਸਿੰਘ ਐਂਡ ਪਾਰਟੀ (ਟੇਰਕੀਆਣਾ)ਵਾਲਿਆਂ ਵੱਲੋਂ ਨਕਲਾਂ ਰਾਹੀਂ ਰੰਗਾਰੰਗ ਪ੍ਰੋਗਰਾਮ ਕਰਕੇ ਆਈਆਂ ਹੋਈਆਂ ਸੰਗਤਾਂ ਦਾ ਮਨੋਰੰਜਨ ਕੀਤਾ ਗਿਆ ।ਅਤੇ ਇਸ ਦੌਰਾਨ ਸੇਵਾਦਾਰਾਂ ਵੱਲੋਂ ਆਈਆਂ ਹੋਈਆਂ ਸੰਗਤਾਂ ਲਈ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਵੀ ਲਗਾਈਆਂ ਗਈਆਂ।ਇਸ ਉਪਰੰਤ ਬਾਅਦ ਦੁਪਹਿਰ ਸਮੂਹ ਪੰਚਾਇਤ ਕਿਸ਼ਨਗੜ੍ਹ ਅਤੇ ਕਮੇਟੀ ਮੈਂਬਰਾਂ ਵੱਲੋਂ ਪੜ੍ਹਾਈ ਵਿੱਚ ਅੱਵਲ ਆਏ ਵਿਦਿਆਰਥੀਆਂ ਨੂੰ ਇਨਾਮ ਵੀ ਤਕਸੀਮ ਕੀਤੇ ਗਏ ।ਇਸ ਦੌਰਾਨ ਪੀਰਾਂ ਦੇ ਅਤੁੱਟ ਲੰਗਰ ਵਰਤਾਏ ਗਏ ਜੋ ਕਿ ਦੇਰ ਸ਼ਾਮ ਤੱਕ ਚੱਲਦੇ ਰਹੇ ।
ਇਸ ਮੌਕੇ ਹਾਜ਼ਰ ਸਾਬਕਾ ਸਰਪੰਚ ਪਰਮਜੀਤ ਕੁਮਾਰ (ਪ੍ਰੋਡਿਊਸਰ ਦੂਰਦਰਸ਼ਨ ਕੇਂਦਰ ਜਲੰਧਰ) ਮਾਸਟਰ ਸੁਰਜੀਤ ਲਾਲ, ਗੁਰਬਖਸ਼ ਸਿੰਘ,(ਪੰਚਾਇਤ ਮੈਂਬਰ), ਸਰਪੰਚ ਕਰਮਜੀਤ ਕੌਰ, ਮਨਿੰਦਰ ਕੁਮਾਰ, ਧਰਮਪ੍ਰੀਤ ਧਾਮੀ, ਅਸ਼ੋਕ ਕੁਮਾਰ, ਸੁਰਿੰਦਰ ਸਿੰਘ, ਸਤਿੰਦਰਪਾਲ, ਹੁਸਨ ਲਾਲ, ਵਿਜੇ ਕੁਮਾਰ, ਚਰਨਜੀਤ ਲਾਲ, ਮੱਖਣ ਸਿੰਘ, ਤਰਸੇਮ ਲਾਲ, ਹਰਭਜਨ ਸਿੰਘ, ਹਰਪ੍ਰੀਤ, ਜਸਕਰਨ, ਮਨਜੀਤ ਕੌਰ, ਪਰਮਜੀਤ ਕੌਰ, ਪੂਨਮ ਰਾਣੀ, ਕੁਲਵਿੰਦਰ ਕੌਰ, ਨੀਲਮ, ਬਿੰਦਰ, ਦਰਸ਼ਨ ਲਾਲ, ਨਰਿੰਦਰ ਸਿੰਘ, ਫਕੀਰ ਚੰਦ, ਸਰਵਣ ਰਾਮ, ਕੁਲਦੀਪ ਸਿੰਘ, ਅਤੇ ਸਮੂਹ ਪੰਚਾਇਤ ਕਿਸ਼ਨਗੜ੍ਹ ਅਤੇ ਕਮੇਟੀ ਮੈਂਬਰਾਂ ਤੋਂ ਇਲਾਵਾ ਸਮੂਹ ਨਗਰ ਨਿਵਾਸੀ ਵੀ ਮੌਜੂਦ ਸਨ ।

Doaba Times

ਡੇਰਾ ਸੱਚਖੰਡ ਬੱਲਾਂ ਵਿਖੇ ਮੌਜੂਦਾ ਗੱਦੀਨਸ਼ੀਨ ਸੰਤ ਨਿਰੰਜਣ ਦਾਸ ਮਹਾਰਾਜ ਜੀ ਵੱਲੋਂ ਸੁੰਦਰੀ ਕਰਨ ਲਈ ਉਦਘਾਟਨ ਕੀਤਾ ਗਿਆ 

ਜਲੰਧਰ/ਕਿਸ਼ਨਗੜ੍ਹ(ਸੁਰਜੀਤ ਪਾਲ/ਨਰਿੰਦਰ ਸੋਂਧੀ)ਪੰਜਾਬ ਸਰਕਾਰ ਵੱਲੋਂ ਡੇਰਾ ਸੰਤ ਸਰਵਣ ਦਾਸ ਜੀ ਸੱਚ ਖੰਡ ਬੱਲਾ ਦੇ ਸੁੰਦਰੀ ਕਰਨ ਲਈ 5 ਕਰੋੜ ਦੀ ਜਾਰੀ ਕੀਤੀ ਰਾਸ਼ੀ ਨਾਲ ਕੰਮਾਂ ਦੀ ਸ਼ੁਰੂਆਤ ਮੌਜੂਦਾ ਗੱਦੀ ਨਸ਼ੀਨ 108 ਸੰਤ ਨਿਰੰਜਨ ਦਾਸ ਜੀ ਮਹਾਰਾਜ ਵੱਲੋ ਆਪਣੇ ਕਰ ਕਮਲਾ ਨਾਲ ਕੀਤੀ।

ਜਿਸ ਦੇ ਵਿਕਾਸ ਕੰਮਾਂ ਦਾ ਉਦਘਾਟਨ ਅੱਜ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਉਪਰੰਤ ਸੰਤ ਨਿਰੰਜਣ ਦਾਸ ਜੀ ਗੱਦੀ ਨਸ਼ੀਨ ਅਤੇ ਚੇਅਰਮੈਨ ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ ਵਾਰਾਣਸੀ ਵਲੋਂ ਉਦਘਾਟਨ ਕਰ ਕਮਲਾਂ ਨਾਲ ਕੀਤਾ ਗਿਆ। ਇਸ ਮੌਕੇ ਤੇ ਉਨ੍ਹਾਂ ਦੇ ਨਾਲ ਹਲਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਵੀ ਹਾਜ਼ਰ ਸਨ।

ਡੇਰੇ ਦੇ ਆਲੇ ਦੁਆਲੇ ਸੜਕਾਂ ਤੇ ਛਾਂਦਾਰ ਤੇ ਫਲਦਾਰ ਪੌਦੇ ਵੀ ਲਗਾਏ ਜਾਣਗੇ ਜੋ ਕਿ ਵਾਤਾਵਰਣ ਨੂੰ ਸਾਫ ਰੱਖਣਗੇ।

ਇਸ ਮੌਕੇ ਤੇ ਪ੍ਰਦੀਪ ਕੁਮਾਰ ਦੀਪਾ ਸਰਪੰਚ ਪਿੰਡ ਬੱਲਾਂ,ਮਨੋਹਰ ਲਾਲ ਨਾਇਬ ਤਹਿਸੀਲਦਾਰ, ਰਾਜ ਕੁਮਾਰ ਚੇਅਰਮੈਨ ਮਾਰਕੀਟ ਕਮੇਟੀ ਜਲੰਧਰ, ਨੰਬਰਦਾਰ ਜਤਿੰਦਰਪਾਲ ਸਿੰਘ ਢਿੱਲੋਂ ਦੁੱਗਰੀ ਸਾਬਕਾ ਡਾਇਰੈਕਟਰ ,ਡਾ.ਕਮਲਜੀਤ ਸਿੰਘ ਰਾਏਪੁਰ, ਦਲਜੀਤ ਸਿੰਘ ਕਾਲਾ ਪ੍ਰਧਾਨ ਸੀਨੀਅਰ ਕਾਂਗਰਸੀ ਆਗੂ ਤੇ ਸਮੂਹ ਸੰਗਤ ਆਦਿ ਹਾਜ਼ਰ ਸਨ।

Doaba Times

ਪੈਟਰੋਲ,ਡੀਜ਼ਲ ਤੇ ਰਸੋਈ ਗੈਸ ਕੀਮਤਾਂ ਦੇ ਵਾਧੇ ਖ਼ਿਲਾਫ਼ ਰੋਸ ਪ੍ਰਦਰਸ਼ਨ


*ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਦੋਆਬਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਅੱਡਾ ਕਿਸ਼ਨਗੜ੍ਹ ਵਿਖੇ ਟਰੈਕਟਰ, ਗੱਡੀਆਂ ਤੇ ਮੋਟਰਸਾਈਕਲ ਤੇ ਖਾਲੀ ਸਿਲੰਡਰ ਸੜਕਾਂ ਤੇ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ।


ਜਲੰਧਰ/ਕਿਸ਼ਨਗੜ੍ਹ (ਸੁਰਜੀਤ ਪਾਲ/ਨਰਿੰਦਰ ਸੋਂਧੀ ) ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਦੋਆਬਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਅੱਡਾ ਕਿਸ਼ਨਗੜ੍ਹ ਵਿਖੇ ਟਰੈਕਟਰ, ਗੱਡੀਆਂ ਤੇ ਮੋਟਰਸਾਈਕਲ ਤੇ ਖਾਲੀ ਸਿਲੰਡਰ ਸੜਕਾਂ ਤੇ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ, ਤੇ ਕੇਂਦਰ ਸਰਕਾਰ ਦੇ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ ਗਈ ।
ਇਸ ਮੌਕੇ ਤੇ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਹਰਸੁਲਿੰਦਰ ਸਿੰਘ ਢਿੱਲੋਂ ਵੱਲੋਂ ਕਿਸਾਨਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਰੋਜ਼ ਮੱਰਾ ਵਿਚ ਕੰਮ ਆਉਣ ਵਾਲੀਆਂ ਆਮ ਜ਼ਰੂਰੀ ਵਸਤਾਂ ਜਿਵੇਂ ਕਿ ਪੈਟਰੋਲ, ਡੀਜ਼ਲ ਗੈਸ,ਤੇ ਸਰ੍ਹੋਂ ਦਾ ਤੇਲ ਜਿਸ ਦੀਆਂ ਕਿ ਸਰਕਾਰਾਂ ਵੱਲੋਂ ਬਹੁਤ ਕੀਮਤਾਂ ਵਧਾਈਆਂ ਜਾ ਰਹੀਆਂ ਹਨ ਜਿਸ ਦਾ ਬੋਝ ਸਾਰੇ ਵਰਗਾਂ ਤੇ ਪੈ ਰਿਹਾ ਹੈ ਤੇ ਗ਼ਰੀਬ ਵਰਗ ਉੱਪਰ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ।
ਮੁਕੇਸ਼ ਚੰਦਰ ਰਾਣੀ-ਭੱਟੀ ਵੱਲੋਂ ਕਿਸਾਨਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਰ੍ਹੋਂ ਦੇ ਤੇਲ ਦੀਆਂ ਵੱਧ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ,ਜਿਸ ਦੇ ਪਿੱਛੇ ਅਡਾਨੀ ਅੰਬਾਨੀਆਂ ਦਾ ਹੱਥ ਹੈ। ਪੈਟਰੋਲ ਡੀਜ਼ਲ ਦੀਆਂ ਵੱਧ ਕੀਮਤਾਂ ਨਾਲ ਖੇਤੀਬਾੜੀ ਉਪਰ ਕਾਫੀ ਬੁਰਾ ਪ੍ਰਭਾਵ ਪੈਂਦਾ ਹੈ ,ਜਿਸ ਕਾਰਨ ਖੇਤੀ ਪੈਦਾਵਾਰ ਵਿਚ ਲਾਗਤ ਵੱਧ ਜਾਂਦੀ ਹੈ ਤੇ ਫ਼ਸਲ ਦਾ ਮੁੱਲ ਸਰਕਾਰ ਕੌਡੀਆਂ ਦੇ ਭਾਅ ਵਧਾ ਰਹੀ ਹੈ ,ਜਿਸ ਨਾ ਕਿ ਸਿੱਧਾ ਅਸਰ ਕਿਸਾਨਾਂ ਦੀ ਕਿਸਾਨੀ ਖ਼ਤਮ ਹੋਣ ਦੀ ਕਗਾਰ ਤੇ ਜਾ ਰਹੀ ਹੈ।
ਇਸ ਮੌਕੇ ਤੇ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਹਰਸੁਲਿੰਦਰ ਸਿੰਘ ਢਿੱਲੋਂ , ਮੀਤ ਪ੍ਰਧਾਨ ਮੁਕੇਸ਼ ਚੰਦਰ ਰਾਣੀਭੱਟੀ, ਸੈਕਟਰੀ ਦਵਿੰਦਰ ਸਿੰਘ ਮਿੰਟਾ, ਜਨਰਲ ਸਕੱਤਰ ਬਲਵਿੰਦਰ ਸਿੰਘ ਮੱਲੀ ਨੰਗਲ,ਬਿੱਲੂ ਲੰਬੜਦਾਰ ਸੰਘਵਾਲ, ਹਰਿੰਦਰ ਸਿੰਘ ਢੀਂਡਸਾ,ਉਕਾਰ ਸਿੰਘ ਦੌਲਤਪੁਰ, ਜਥੇਦਾਰ ਮਲਕੀਤ ਸਿੰਘ ਦੌਲਤਪੁਰ, ਹਰਬਿੰਦਰਪਾਲ ਸਿੰਘ ਸੋਢੀ, ਰਜੇਸ਼ ਕੁਮਾਰ ਸਮਸਤਪੁਰ, ਰਾਜਵਿੰਦਰ ਸਿੰਘ, ਹਰਕਿਸ਼ਨ ਲਾਲ ਪੱਪੂ ਰਹੀਮਪੁਰ, ਅਮਰਜੀਤ ਸਿੰਘ ,ਕਿਰਪਾਲ ਸਿੰਘ ਲੰਬੜਦਾਰ, ਜਰਨੈਲ ਸਿੰਘ, ਹਰਮਨ ਸਿੰਘ, ਮਨਜਿੰਦਰ ਸਿੰਘ, ਸੋਨੂੰ ਸ਼ਾਹ, ਜੱਸ ਨਾਗਰਾਂ, ਗਿਆਨ ਸਿੰਘ ਸਰਮਸਤਪੁਰ, ਨਰਿੰਦਰ ਸਿੰਘ, ਬਲਜੀਤ ਸਿੰਘ, ਬੂਟਾ ਸਿੰਘ ਬੱਲਾ, ਸਾਬੀ ਰੰਧਾਵਾ ਤੇ ਇਲਾਕੇ ਦੇ ਸਮੂਹ ਕਿਸਾਨ ਮੌਜੂਦ ਸਨ। ਇਸ ਦੌਰਾਨ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ।

Doaba Times

ਭਾਰਤੀ ਮੌਸਮ ਵਿਭਾਗ (ਆਈਐਮਡੀ) ਦੇ ਰਾਸ਼ਟਰੀ ਮੌਸਮ ਭਵਿੱਖਵਾਣੀ ਕੇਂਦਰ (ਆਈਐਮਡੀ) ਅਨੁਸਾਰ ਮਹੱਤਵ ਮੌਸਮੀ ਸਥਿਤੀਆਂ ਇਸ ਤਰ੍ਹਾਂ ਹਨ :—–

ਉੱਤਰ ਪੱਛਮੀ, ਮੱਧ ਭਾਰਤ ਅਤੇ ਪੱਛਮੀ ਹਿੱਸਿਆਂ ਵਿੱਚ ਅਗਲੇ 5-6 ਦਿਨਾਂ ਦੌਰਾਨ ਘੱਟ ਬਾਰਸ਼ ਦੀ ਸਥਿਤੀ ਬਣੇ ਰਹਿਣ ਦੀ ਵਧੇਰੇ ਸੰਭਾਵਨਾ

ਜਲੰਧਰ (4ਜੁਲਾਈ ) :—ਸੁਰਜੀਤ ਪਾਲ


ਦੱਖਣ-ਪੱਛਮੀ ਮਾਨਸੂਨ ਦੀ ਉੱਤਰੀ ਹੱਦ (ਐਨਐਲਐਮ) ਦਾ ਲੇਟੀਚਿਊਡ 26 ਡਿਗਰੀ ਨੋਰਥ / ਲਾਂਗੀਚਿਊਡ 70 ਡਿਗਰੀ ਈਸਟ ਨਾਲ ਬਾੜਮੇਰ, ਭੀਲਵਾੜਾ, ਧੋਲਪੁਰ, ਅਲੀਗੜ, ਮੇਰਠ, ਅੰਬਾਲਾ ਅਤੇ ਅੰਮ੍ਰਿਤਸਰ ਤੋਂ ਲੰਘਣਾ ਜਾਰੀ ਹੈ।
ਮੌਸਮ ਦੀਆਂ ਸਥਿਤੀਆਂ, ਵੱਡੇ ਪੱਧਰ ਤੇ ਵਾਯੂਮੰਡਲ ਦੀਆਂ ਵਿਸ਼ੇਸ਼ਤਾਵਾਂ ਅਤੇ ਗਤੀਸ਼ੀਲ ਮਾਡਲਾਂ ਦੁਆਰਾ ਹਵਾ ਦੇ ਨਮੂਨੇ ਤੋਂ ਪਤਾ ਚੱਲਦਾ ਹੈ ਕਿ ਅਗਲੇ ਦਿਨਾਂ ਦੌਰਾਨ ਰਾਜਸਥਾਨ, ਪੱਛਮੀ ਉੱਤਰ ਪ੍ਰਦੇਸ਼, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਦੇ ਬਾਕੀ ਹਿੱਸਿਆਂ ਵਿੱਚ ਦੱਖਣ-ਪੱਛਮੀ ਮਾਨਸੂਨ ਦੇ ਹੋਰ ਅੱਗੇ ਵਧਣ ਲਈ ਅਗਲੇ 5 ਦਿਨਾਂ ਦੌਰਾਨ ਕੋਈ ਢੁਕਵੀਂ ਸਥਿਤੀ ਪੈਦਾ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ। ਅਗਲੇ 5-6 ਦਿਨਾਂ ਦੌਰਾਨ ਪੱਛਮੀ ਭਾਰਤ ਦੇ ਉੱਤਰ ਪੱਛਮੀ, ਮੱਧ ਅਤੇ ਭਾਰਤੀ ਪੇਨੀਸੁਲਰ ਦੇ ਪੱਛਮੀ ਹਿੱਸਿਆਂ ਵਿੱਚ ਬਾਰਸ਼ ਦੀ ਗਤੀਵਿਧੀ ਦੀ ਵਧੇਰੇ ਸੰਭਾਵਨਾ ਹੈ। ਇਸ ਪ੍ਰਭਾਵਿਤ ਮੌਨਸੂਨ ਗਤੀਵਿਧੀ ਦੇ ਅਰਸੇ ਦੌਰਾਨ ਇਨ੍ਹਾਂ ਇਲਾਕਿਆਂ ਵਿੱਚ ਬਿਜਲੀ ਡਿੱਗਣ ਅਤੇ ਤੂਫ਼ਾਨ ਨਾਲ ਵੱਖ-ਵੱਖ ਥਾਵਾਂ ਤੇ ਬਾਰਸ਼ ਹੋਣ ਦੀ ਸੰਭਾਵਨਾ ਹੈ।
ਜਿਵੇਂ ਭਵਿੱਖਬਾਣੀ ਕੀਤੀ ਗਈ ਹੈ, ਹੀਟ ਵੇਵ ਦੇ ਹਾਲਾਤ ਨੇ ਕੱਲ੍ਹ ਹਰਿਆਣਾ ਵਿਚ ਸਿਰਫ ਇਕੱਲਿਆਂ ਗਰਮੀ ਦੀ ਲਹਿਰ ਹੋਣ ਦੇ ਨਾਲ ਉੱਤਰ ਪੱਛਮੀ ਭਾਰਤ ਦੇ ਮੈਦਾਨੀ ਇਲਾਕਿਆਂ ਤੋਂ ਗਰਮੀ ਘਟਾ ਦਿੱਤੀ ਹੈ I ਕੱਲ੍ਹ, ਪੱਛਮੀ ਉੱਤਰ ਪ੍ਰਦੇਸ਼ ਦੇ ਪੱਛਮੀ ਗੜਬੜੀ ਕਾਰਨ ਪੰਜਾਬ, ਹਰਿਆਣਾ, ਦਿੱਲੀ ਅਤੇ ਇਸ ਦੇ ਆਸ ਪਾਸ ਦੇ ਹਿੱਸਿਆਂ ਵਿੱਚ ਕਾਫ਼ੀ ਵਿਆਪਕ ਬਾਰਸ਼ ਹੋਈ ਹੈ, ਜਿਸ ਨਾਲ ਗਰਮੀ ਦੇ ਮੌਸਮ ਦੀ ਸਥਿਤੀ ਤੋਂ ਰਾਹਤ ਮਿਲੀ ਹੈ।
ਉੱਤਰ ਪੱਛਮੀ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ ਅੱਜ 3-4 ਡਿਗਰੀ ਸੈਲਸੀਅਸ ਤੱਕ ਘਟਣ ਦੀ ਸੰਭਾਵਨਾ ਹੈ ਅਤੇ ਇਸ ਤੋਂ ਬਾਅਦ ਕੋਈ ਮਹੱਤਵਪੂਰਣ ਤਬਦੀਲੀ ਦੀ ਸੰਭਾਵਨਾ ਨਹੀਂ ਹੈ। ਇਸਦੇ ਬਾਅਦ, ਅਗਲੇ 5 ਦਿਨਾਂ ਦੌਰਾਨ ਇਸ ਖੇਤਰ ਵਿੱਚ ਗਰਮੀ ਦੀ ਲਹਿਰ ਦੀ ਕੋਈ ਸੰਭਾਵਨਾ ਨਹੀਂ ਹੈ।

NEXT NEWS

ਸਮਾਜਕ ਨਿਆਂ ਤੇ ਸਸ਼ਕਤੀਕਰਣ ਰਾਜ ਮੰਤਰੀ ਸ੍ਰੀ ਕ੍ਰਿਸ਼ਨ ਪਾਲ ਗੁਰਜਰ ਵੱਲੋਂ ਮਾਨਸਾ, ਪੰਜਾਬ ਦੇ 1105 ਦਿਵਯਾਂਗਜਨ ਨੂੰ ਮੁਫ਼ਤ ਸਹਾਇਤਾ ਤੇ ਸਹਾਇਕ ਉਪਕਰਣ ਵੰਡਣ ਲਈ ਕੈਂਪ ਦਾ ਵਰਚੁਅਲੀ ਉਦਘਾਟਨ


ਜਲੰਧਰ (4ਜੁਲਾਈ ) (ਸੁਰਜੀਤ ਪਾਲ)ਸਮਾਜਕ ਨਿਆਂ ਤੇ ਸਸ਼ਕਤੀਕਰਣ ਰਾਜ ਮੰਤਰੀ ਸ੍ਰੀ ਕ੍ਰਿਸ਼ਨ ਪਾਲ ਗੁਰਜਰ ਨੇ ਅੱਜ ਪੰਜਾਬ ਦੇ ਮਾਨਸਾ ਜ਼ਿਲ੍ਹੇ ’ਚ ਬਰੇਟਾ ਵਿਖੇ ਬਲਾਕ ਪੱਧਰ ਉੱਤੇ ਸ਼ਨਾਖ਼ਤ ਕੀਤੇ ਦਿਵਯਾਂਗਜਨ ਨੂੰ ਭਾਰਤ ਸਰਕਾਰ ਦੀ (ਏ.ਡੀ.ਆਈ.ਪੀ) ਯੋਜਨਾ ਅਧੀਨ ਸਹਾਇਤਾ ਤੇ ਸਹਾਇਕ ਉਪਕਰਣ ਮੁਫ਼ਤ ਵੰਡਣ ਲਈ ਕੈਂਪ ਦਾ ਉਦਘਾਟਨ ਕੀਤਾ। ਇਸ ਸਮਾਰੋਹ ਦੇ ਮੁੱਖ ਮਹਿਮਾਨ ਸ੍ਰੀ ਕ੍ਰਿਸ਼ਨ ਪਾਲ ਗੁਰਜਰ ਫ਼ਰੀਦਾਬਾਦ ਤੋਂ ਇਸ ਸਮਾਰੋਹ ’ਚ ਵੀਡੀਓ ਕਾਨਫ਼ਰੰਸ ਰਾਹੀਂ ਵਰਚੁਅਲੀ ਮੌਜੂਦ ਸਨ।
ਇਸ ਮੌਕੇ ਸੰਬੋਧਨ ਕਰਦਿਆਂ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਵਿਭਾਗ ਨੇ ਪਿਛਲੇ ਸਾਲਾਂ ਦੌਰਾਨ ਦਿਵਯਾਂਗਜਨ ਦੀ ਭਲਾਈ ਲਈ ਲਗਾਤਾਰ ਬੇਮਿਸਾਲ ਕੰਮ ਕੀਤਾ ਹੈ। ਅਜਿਹੇ ਵੰਡ ਕੈਂਪ ਲਾਉਣ ਦੀ ਜ਼ਰੂਰਤ ਬਾਰੇ ਬੋਲਦਿਆਂ ਮੰਤਰੀ ਨੇ ਕਿਹਾ ਕਿ ਅਜਿਹੇ ਕੈਂਪ ਲਾਉਣ ਨਾਲ ਕੇਂਦਰ ਸਰਕਾਰ ਵੱਲੋਂ ਦਿਵਯਾਂਗਜਨ ਲਈ ਚਲਾਈਆਂ ਜਾ ਰਹੀਆਂ ਭਲਾਈ ਯੋਜਨਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਤੇ ਉਨ੍ਹਾਂ ਨੂੰ ਸਸ਼ੱਕਤ ਬਣਾਉਣ ਅਤੇ ਉਨ੍ਹਾਂ ਨੂੰ ਸਮਾਜ ਦੀ ਮੁੱਖ–ਧਾਰਾ ਵਿੱਚ ਲਿਆਉਣ ’ਚ ਮਦਦ ਮਿਲਦੀ ਹੈ।ਦਿਵਯਾਂਗ ਲੋਕਾਂ ਲਈ ਵਿਲੱਖਣ ਆਈਡੀ’’ ਪ੍ਰੋਜੈਕਟ;  (ਪੀਪਲ ਵਿਦ ਡਿਸਏਬਿਲਿਟੀਜ਼)– (ਦਿਵਯਾਂਗ ਲੋਕ) ਲਈ ਇੱਕ ਰਾਸ਼ਟਰੀ ਡਾਟਾਬੇਸ ਤਿਆਰ ਕਰਨ ਅਤੇ ਅਯੋਗਤਾਵਾਂ ਵਾਲੇ ਹਰੇਕ ਵਿਅਕਤੀ ਨੂੰ ‘ਯੂਨੀਕ ਡਿਸਏਬਿਲਿਟੀ ਆਈਡੈਂਟਿਟੀ ਕਾਰਡ’ (ਦਿਵਯਾਂਗਤਾ ਦੀ ਸ਼ਨਾਖ਼ਤ ਲਈ ਵਿਲੱਖਣ ਕਾਰਡ) ਜਾਰੀ ਕਰਨ ਲਈ ਲਾਗੂ ਕੀਤਾ ਜਾ ਰਿਹਾ ਹੈ। ਮੰਤਰੀ ਨੇ ਸੂਚਿਤ ਕੀਤਾ ਕਿ (ਯੂ ਡੀ ਆਈ ਡੀ) ਯੋਜਨਾ ਪੂਰੇ ਦੇਸ਼ ਦੇ ਸਾਰੇ ਰਾਜਾਂ ਵਿੱਚ ਲਾਗੂ ਕੀਤੀ ਗਈ ਹੈ। ਅਯੋਗਤਾਵਾਂ ਵਾਲੇ ਵਿਅਕਤੀਆਂ ਨੂੰ ਦਸਤਾਵੇਜ਼ਾਂ ਦੀਆਂ ਕਈ ਕਾਪੀਆਂ ਕਰਵਾਉਣ ਦੀ ਜ਼ਰੂਰਤ ਨਹੀਂ ਹੋਵੇਗੀ ਕਿਉਂਕਿ ਇਹ ਕਾਰਡ ਸਾਰੇ ਜ਼ਰੂਰੀ ਵੇਰਵੇ ਆਪਣੇ–ਆਪ ਲੈ ਲਵੇਗਾ ਤੇ ਇਹ ਸਮੁੱਚੇ ਦੇਸ਼ ਵਿੱਚ ਵੈਧ ਹੈ।
ਯੂ ਡੀ ਆਈ ਡੀ ਕਾਰਡ ਭਵਿੱਖ ਵਿੱਚ ਵਿਭਿੰਨ ਫ਼ਾਇਦੇ ਲੈਣ ਲਈ ਦਿਵਯਾਂਦ ਦੀ ਸ਼ਨਾਖ਼ਤ, ਪੁਸ਼ਟੀ ਲਈ ਇੱਕੋ–ਇੱਕ ਦਸਤਾਵੇਜ਼ ਹੋਵੇਗਾ। ਲਗਭਗ 57 ਲੱਖ 95 ਹਜ਼ਾਰ ਯੂ ਡੀ ਆਈ ਡੀ ਕਾਰਡ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਇਹ ਵੀ ਸੂਚਿਤ ਕੀਤਾ ਕਿ ਜਿਹੜੇ ਵਿਅਕਤੀ ਜਨਮ ਤੋਂ ਬਹਿਰੇ ਹਨ ਤੇ ਬੋਲ ਨਹੀਂ ਸਕਦੇ, ਉਨ੍ਹਾਂ ਵਾਸਤੇ ਕੌਕਲੀਅਰ ਉਪਕਰਣ ਫ਼ਿੱਟ ਕਰਵਾਉਣ ਦੀ ਯੋਜਨਾ ਮੰਤਰਾਲੇ ਵੱਲੋਂ ਅਜਿਹੇ ਹਰੇਕ ਬੱਚੇ ਲਈ 6 ਲੱਖ ਰੁਪਏ ਦੀ ਵਿਵਸਥਾ ਨਾਲ ਮੰਤਰਾਲੇ ਵੱਲੋਂ ਲਾਗੂ ਕੀਤੀ ਗਈ ਹੈ। ਉਨ੍ਹਾਂ ਜਨਤਕ ਪ੍ਰਤੀਨਿਧਾਂ ਤੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਮਾਨਸਾ ਜ਼ਿਲ੍ਹੇ ਦੇ ਅਜਿਹੇ ਲੋੜਵੰਦ ਬੱਚਿਆਂ ਦੀ ਸੂਚੀ ਮੰਤਰਾਲੇ ਨੂੰ ਮੁਹੱਈਆ ਕਰਵਾਈ ਜਾ ਸਕਦੀ ਹੈ, ਤਾਂ ਜੋ ਯੋਗ ਲਾਭਪਾਤਰੀ ਕੌਕਲੀਅਰ ਇੰਪਲਾਂਟ ਵਾਸਤੇ ਕੇਂਦਰ ਸਰਕਾਰ ਵੱਲੋਂ ਚਲਾਈ ਜਾ ਰਹੀ ਯੋਜਨਾ ਦਾ ਲਾਭ ਲੈ ਸਕਣ।
ਮਾਨਸਾ ਜ਼ਿਲ੍ਹੇ ਦੇ ਕੁੱਲ 1,105 ਲਾਭਪਾਤਰੀਆਂ ਦੀ ਵਿਭਿੰਨ ਵਰਗਾਂ ਦੇ 109.59 ਲੱਖ ਰੁਪਏ ਕੀਮਤ ਦੇ 2,253 ਸਹਾਇਕ ਉਪਕਰਣਾਂ ਲਈ ਪਹਿਲਾਂ ਸ਼ਨਾਖ਼ਤ ਹੋਈ ਸੀ।
ਸਹਾਇਕ ਉਪਕਰਣ (ਏ ਡੀ ਆਈ ਪੀ) ਯੋਜਨਾ ਅਧੀਨ ਬਲਾਕ ਪੱਧਰਾਂ ਉੱਤੇ ਵੱਖੋ–ਵੱਖਰੇ ਵੰਡ ਕੈਂਪ ਲਾ ਕੇ ਲਾਭਪਾਤਰੀਆਂ ’ਚ ਮੁਫ਼ਤ ਵੰਡੇ ਜਾਣਗੇ।

ਦਿਵਯਾਂਗ ਲਾਭਪਾਤਰੀਆਂ ਦੀ ਸ਼ਨਾਖ਼ਤ ਅਤੇ ਰਜਿਸਟ੍ਰੇਸ਼ਨ ਇਸ ਵਰ੍ਹੇ ਪੰਜਾਬ ਦੇ ਮਾਨਸਾ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ (ALIMCO) ਵੱਲੋਂ ਇਸੇ ਵਰ੍ਹੇ ਫ਼ਰਵਰੀ ਦੇ ਮਹੀਨੇ ਕੀਤੀ ਗਈ ਸੀ।ਇਹ ਕੈਂਪ ਭਾਰਤ ਸਰਕਾਰ ਦੇ ਸਮਾਜਕ ਨਿਆਂ ਤੇ ਸਸ਼ਕਤੀਕਰਣ ਮੰਤਰਾਲੇ ਦੇ ਦਿਵਯਾਂਗਜਨ ਸਸ਼ੱਕਤੀਕਰਣ ਵਿਭਾਗ ਅਧੀਨ ‘ਆਰਟੀਫ਼ੀਸ਼ੀਅਲ ਲਿੰਬਜ਼ ਮੈਨੂਫ਼ੈਕਚਰਿੰਗ ਕਾਰਪੋਰੇਸ਼ਨ ਆੱਵ੍ ਇੰਡੀਆ’ ALIMCO– (ਭਾਰਤੀ ਬਨਾਵਟੀ ਅੰਗ ਨਿਰਮਾਣ ਨਿਗਮ), ਕਾਨਪੁਰ ਵੱਲੋਂ ਮਾਨਸਾ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੋਵਿਡ–19 ਮਹਾਮਾਰੀ ਦੇ ਚੱਲਦਿਆਂ ਮੰਤਰਾਲੇ ਵੱਲੋਂ ਜਾਰੀ ਨਵੇਂ ਪ੍ਰਵਾਨਿਤ ‘ਸਟੈਂਡਰਡ ਆਪਰੇਟਿੰਗ ਪ੍ਰੋਸੀਜ਼ਰ’ SOP – (ਐੱਸਓਪੀ) ਅਨੁਸਾਰ ਲਾਇਆ ਗਿਆ ਸੀ।
ਵਿਭਿੰਨ ਬਲਾਕਸ ਵਿੱਚ ਵੰਡੇ ਜਾਣ ਵਾਲੇ ਕੁੱਲ ਸਹਾਇਤਾ ਤੇ ਸਹਾਇਕ ਉਪਕਰਣਾਂ ਵਿੱਚ ਇਹ ਸ਼ਾਮਲ ਹਨ – 375 ਟ੍ਰਾਈਸਾਇਕਲ, 143 ਵ੍ਹੀਲ ਚੇਅਰ, 18 ਸੀ.ਪੀ. ਚੇਅਰ, 430 ਫਹੁੜੀਆਂ, 111 ਚੱਲਣ ਵਾਲੀਆਂ ਸੋਟੀਆਂ, 15 ਰੋਲੇਟਰ, 04 ਸਮਾਰਟ ਬੈਂਤ, ਨੇਤਰਹੀਣਾਂ ਲਈ 05 ਸਮਾਰਟ ਫ਼ੋਨ, 957 ਹੀਅਰਿੰਗ ਏਡ, ਬੌਧਿਕ ਤੌਰ ਉੱਤੇ ਕੁਝ ਵਿਗਾੜ ਲਈ 17 MSIED ਕਿਟ, ਕੁਸ਼ਟ ਰੋਗ ਲਈ ADL — ਅਸਿਸਟੈਂਸ ਫ਼ਾਰ ਡੇਲੀ ਲਿਵਿੰਗ (ਰੋਜ਼ਾਨਾ ਰਹਿਣੀ–ਬਹਿਣੀ ਲਈ ਸਹਾਇਤਾ) ਕਿੱਟ ਅਤੇ 196 ਬਨਾਵਟੀ ਅੰਗ ਤੇ ਕੈਲਿਪਰਜ਼ ਸ਼ਾਮਿਲ ਹਨ ।

Doaba Times

ਐਨ ਆਰ ਆਈ ਦੇ ਮਾਮਲੇ ਸਬੰਧੀ ਮਹਿਲਾ ਸੈੱਲ ਪੰਜਾਬ ਦੀ ਇੰਚਾਰਜ ਵਿਪੂ ਪ੍ਰਿਆ ਸਿੰਘ ਪਹੁੰਚੀ ਜਲੰਧਰ

ਕਿਸ਼ਨਗੜ (ਸੁਰਜੀਤ ਪਾਲ) ਐਨ.ਆਰ.ਆਈ.ਦੇ ਕੇਸ ਸੰਬੰਧੀ ਵੂਮੈਨ ਸੈੱਲ ਪੰਜਾਬ ਇੰਚਾਰਜ ਵਿਪੂ ਪ੍ਰਿਆ ਸਿੰਘ ਜਲੰਧਰ ਦੇ ਅਵਤਾਰ ਰੀਜੈਂਸੀ ਪਹੁੰਚੀ, ਜਿੱਥੇ ਕਿ ਐਨ.ਆਰ.ਆਈ ਲੜਕੇ ਦੀ ਮਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ।

ਪੂਰਾ ਮਾਮਲਾ ਗੜ੍ਹਦੀਵਾਲਾ ਦੇ ਬਾਹਲਾ ਪਿੰਡ ਦੀ ਪਰਮਜੀਤ ਸਿੰਘ ਪੁੱਤਰ ਬਲਜੀਤ ਕੌਰ ਦਾ ਹੈ ਜੋ ਕਿ ਇਟਲੀ ਵਿਚ ਰਹਿੰਦਾ ਹੈ , ਜਿਸ ਦਾ ਜਨਵਰੀ ਮਹੀਨੇ ਵਿੱਚ ਵਿਆਹ ਹੋਇਆ ਸੀ ਅਤੇ ਮਾਰਚ ਮਹੀਨੇ ਵਿਦੇਸ਼ ਚਲਾ ਗਿਆ ਸੀ, ਉਸ ਤੋਂ ਬਾਅਦ ਉਸਨੇ ਲੜਕੀ ਦੇ ਭਰਾ ਨੂੰ ਵਿਦੇਸ਼ ਸੱਦਣ ਲਈ ਉਸ ਦੇ ਕਾਗਜ਼ ਵੀ ਭਰੇ ਸਨ ।

ਉਦੋਂ ਤੱਕ ਸਭ ਕੁਝ ਠੀਕ ਰਿਹਾ, ਪਰ ਲੜਕੀ ਨੇ ਆਪਣੇ ਪੇਕੇ ਘਰ ਜਾਣ ਦੀ ਜ਼ਿੱਦ ਕੀਤੀ, ਜਿਸ ਤੋਂ ਬਾਅਦ ਉਸਦੀ ਸੱਸ ਉਸਨੂੰ ਪੇਕੇ ਘਰ ਲੈ ਗਈ, ਜਿਸ ਤੋਂ ਬਾਅਦ ਲੜਕੀ ਨੇ ਲੜਕੇ ਦੇ ਪਰਿਵਾਰ ‘ਤੇ ਝੂਠਾ ਇਲਜ਼ਾਮ ਲਗਾਇਆ, ਤੇ ਪਿੰਡ ਦੀ ਪੰਚਾਇਤ ਨੂੰ ਦੱਸੇ ਬਿਨਾਂ ਸਿੱਧਾ ਹੀ S.S.P. ਦਫ਼ਤਰ ਪੇਸ਼ ਹੋ ਕੇ ਵੂਮਨ ਸੈੱਲ ਪੁਲਿਸ ਕੋਲ ਪਰਚਾ ਦਰਜ ਕਰਵਾ ਦਿੱਤਾ। ਜਿਸਦੀ ਪੜਤਾਲ ਤਿੰਨ ਪਿੰਡਾਂ ਦੀਆਂ ਪੰਚਾਇਤਾਂ ਨੇ ਕੀਤੀ ਸੀ ਅਤੇ ਐਂਟੀ ਕਰਾਈਮ ਇੰਟੈਲੀਜੈਂਸ ਆਰਗੇਨਾਈਜ਼ੇਸ਼ਨ ਵੱਲੋਂ ਵੀ ਇਸ ਮਾਮਲੇ ਦੀ ਪੜਤਾਲ ਕੀਤੀ ਗਈ ਸੀ ਅਤੇ ਸਾਰਾ ਮਾਮਲਾ ਝੂਠਾ ਪਾਇਆ ਗਿਆ ਸੀ। ਲੜਕੇ ਪੰਚਾਇਤ ਵਿਚ ਲੜਕੀ ਦੇ ਪਰਿਵਾਰ ਦੀਆਂ ਸਾਰੀਆਂ ਸ਼ਰਤਾਂ ਮੰਨ ਰਹੇ ਸਨ, ਲੜਕੀ ਪਹਿਲਾਂ ਪੰਚਾਇਤ ਵਿਚ ਸਹਿਮਤ ਹੋ ਗਈ ਅਤੇ ਬਾਅਦ ਵਿਚ ਥਾਣੇ ਜਾ ਕੇ ਮੁੱਕਰ ਗਈ। ਇਸ ਸਬੰਧ ਵਿੱਚ ਮਹਿਲਾ ਸੈੱਲ ਪੰਜਾਬ ਦੀ ਇੰਚਾਰਜ ਵਿਪੂ ਪ੍ਰਿਆ ਸਿੰਘ ਨੂੰ ਦੋਵਾਂ ਧਿਰਾਂ ਨੂੰ ਸਮਾਂ ਦੇ ਕੇ ਬੁਲਾਇਆ ਗਿਆ, ਜਦੋਂ ਕਿ ਲੜਕੇ ਦੀ ਤਰਫੋਂ ਉਸ ਦੀ ਮਾਂ ਬਲਜੀਤ ਕੌਰ ਅਤੇ ਸਮੁੱਚੀ ਪੰਚਾਇਤ ਮੌਕੇ ਤੇ ਪਹੁੰਚੀ, ਸਮੇਤ ਪਿੰਡ ਬਹਿਲਾ ਸਰਪੰਚ ਮਨਜਿੰਦਰ ਕੌਰ, ਰਾਜਨ ਸਰਪੰਚ ਪਤੀ, ਮੈਂਬਰ ਪੰਚਾਇਤ ਕਰਮਜੀਤ, ਹਾਜ਼ਰ ਸਨ ਅਤੇ ਲੜਕੀ ਦੇ ਪਰਿਵਾਰਕ ਮੈਂਬਰਾਂ ਦਾ 2 ਘੰਟੇ ਇੰਤਜ਼ਾਰ ਕੀਤਾ ਗਿਆ, ਬਾਅਦ ਵਿਚ ਜਦੋਂ ਉਨ੍ਹਾਂ ਨੂੰ ਫੋਨ ਕਰਕੇ ਪੁੱਛਿਆ ਗਿਆ ਤਾਂ ਉਸਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਦਿੱਲੀ ਜਾ ਰਿਹਾ ਹੈ। ਐਂਟੀ ਕ੍ਰਾਈਮ ਇੰਟੈਲੀਜੈਂਸੀ ਸੰਗਠਨ ਵੱਲੋਂ ਇਸ ਮਾਮਲੇ ਦੀ ਸਾਰੀ ਰਿਪੋਰਟ ਵੂਮੈਨ ਸੈੱਲ ਪੰਜਾਬ ਇੰਚਾਰਜ ਵਿਪੂ ਪ੍ਰਿਆ ਸਿੰਘ ਅੱਗੇ ਪੇਸ਼ ਕੀਤੀ।

ਇਸ ਦੌਰਾਨ ਲੜਕੇ ਦੀ ਮਾਂ ਬਲਜੀਤ ਕੌਰ ਨੇ ਮਹਿਲਾ ਕਮਿਸ਼ਨ ਦੇ ਸਾਹਮਣੇ ਅਪੀਲ ਕੀਤੀ ਕਿ ਉਸ ਨੂੰ ਇਨਸਾਫ ਦਵਾਇਆ ਜਾਵੇ ਅਤੇ ਉਸ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਨਾ ਕੀਤਾ ਜਾਵੇ।

ਅਗਲੀ ਖਬਰ

ਕਿਸ਼ਨਗੜ3ਜੁਲਾਈ(ਸੁਰਜੀਤਪਾਲ) ਕਿਸ਼ਨਗੜ੍ਹ ਪਿੰਡ ਨਜ਼ਦੀਕ ਨਹਿਰ ਮਾਰਕੀਟ ਦੇ ਸਮੂਹ ਦੁਕਾਨਦਾਰਾਂ ਵੱਲੋਂ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ।

Doaba Times

ਕੇਦਰ ਸਰਕਾਰ ਦੇ ਵਿਰੁੱਧ ਕਰਤਾਰਪੁਰ ਵਿਖੇ ਆਪਣੇ ਸਾਥੀਆਂ ਨਾਲ ਰੋਸ ਪ੍ਰਦਰਸ਼ਨ ਕਰਦੇ ਹੋਏ ਚੋਧਰੀ ਸੁਰਿੰਦਰ ਸਿੰਘ ਐੱਮ ਐੱਲ ਏ ਕਰਤਾਰਪੁਰ

ਪੰਜਾਬ (ਗੁਰਪ੍ਰੀਤ ਬੱਲ) ਪੈਟਰੋਲ,ਡੀਜਲ ਅਤੇ ਰਸੋਈ ਗੈਸ ਦੀਆਂ ਵਧਦੀਆਂ ਕੀਮਤਾਂ ਦੇ ਸਬੰਧ ਵਿੱਚ ਕੇਦਰ ਸਰਕਾਰ ਦੇ ਵਿਰੁੱਧ ਕਰਤਾਰਪੁਰ ਵਿਖੇ ਆਪਣੇ ਸਾਥੀਆਂ ਨਾਲ ਰੋਸ ਪ੍ਰਦਰਸ਼ਨ ਕਰਦੇ ਹੋਏ ਚੋਧਰੀ ਸੁਰਿੰਦਰ ਸਿੰਘ ਐੱਮ ਐੱਲ ਏ ਕਰਤਾਰਪੁਰ।