Doaba Times

ਸ਼ੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵਲੋਂ ਅਲਾਵਲਪੁਰ ਵਿਚ ਬਿਜਲੀ ਦੇ ਲੱਗ ਰਹੇ ਲੰਬੇ ਕੱਟਾ ਕਰਕੇ ਰੋਸ਼ ਪ੍ਰਦਰਸ਼ਨ

ਆਦਮਪੁਰ,2ਜੁਲਾਈ2021(ਨਰਿੰਦਰ ਸੋੰਧੀ)ਸ਼ੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵਲੋਂ ਅਲਾਵਲਪੁਰ ਵਿਚ ਬਿਜਲੀ ਦੇ ਲੱਗ ਰਹੇ ਲੰਬੇ ਕੱਟਾ ਕਰਕੇ ਰੋਸ੍ ਧਰਨਾ ਪ੍ਰਦਰਸ਼ਨ ਕੀਤਾ ਗਿਆ।
ਇਸ ਮੋਕੇ ਹਲਕਾ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਪ੍ਰਸ਼ਾਸਨ ਨੂੰ ਮੰਗ ਪੱਤਰ ਦੇਣ ਸਮੇ ਇਹ ਕਿਹਾ ਕੀ ਜੇਕਰ ਜਲਦੀ ਬਿਜਲੀ ਦੀ ਸਮੱਸਿਆਂ ਠੀਕ ਨਾ ਹੋਈ ਤਾਂ ਅਗਲਾ ਸਘੰਰਸ਼ ਹੋਰ ਤੇਜ ਕਰਾਗੇ

ਇਸ ਮੋਕੇ ਹਲਕੇ ਦੀ ਸਮੁੱਚੀ ਅਕਾਲੀ ਅਤੇ ਬਸਪਾ ਲੀਡਰਸ਼ਿਪ ਵੱਡੀ ਗਿਣਤੀ ਵਿਚ ਮਜੂਦ ਸੀ।

Doaba Times

ਨਿਜਾਮਦੀਨਪੁਰ ਵਿਖੇ ਸਲਾਨਾ ਜੋੜ ਮੇਲਾ ਸ਼ਰਧਾਪੂਰਵਕ ਮਨਾਇਆ ਗਿਆ

* ਇਸ ਦੌਰਾਨ ਅਖਾੜੇ ਚ ਪਹਿਲਵਾਨਾ ਵਿਚਾਲੇ ਘੋਲ ਕਰਾਏ ਗਏ

ਕਾਲਾ ਬੱਕਰਾ (ਹਰਪ੍ਰੀਤ ਹੈਪੀ) ਦਰਬਾਰ ਬਾਬਾ ਮੇਹਰ ਸ਼ਾਹ ਜੀ, ਬਾਬਾ ਕਾਬਲ ਨਾਥ ਜੀ ਨਿਜਾਮਦੀਨਪੁਰ ਵਿਖੇ ਸਾਲਾਨਾ ਜੋੜ ਮੇਲਾ ਸ਼ਰਧਾਪੂਰਵਕ ਮਨਾਇਆ ਗਿਆ ਇਸ ਦੌਰਾਨ ਦਿਨ ਦੇ ਸਮੇਂ ਝੰਡੇ ਦੀਆਂ ਰਸਮਾਂ ਕਰਨ ਉਪਰੰਤ ਰਾਤ ਨੂੰ ਚਿਰਾਗਾਂ ਦੀ ਸੇਵਾ ਕੀਤੀ ਗਈ ।

ਇਸ ਮੌਕੇ ਤੇ ਸ. ਰੇਸ਼ਮ ਲਾਲ ਪ੍ਰਧਾਨ,

ਸੀਨੀਅਰ ਕਾਂਗਰਸੀ ਆਗੂ ਮਲਕੀਤ ਸਿੰਘ ਲਾਲੀ, ਜਸਵੰਤ ਸਿੰਘ (ਬਾਵਾ), ਹਰਮਿੰਦਰ ਸਿੰਘ ਸ਼ੈਂਪੀ, ਸੀਨੀਅਰ ਅਕਾਲੀ ਆਗੂ ਸੁਰਿੰਦਰ ਸ਼ਿੰਦਾ ਚਾਹਲ, ਪ੍ਰਦੀਪ ਕੁਮਾਰ ਸੋਨੂੰ, ਪ੍ਰਕਾਸ਼ ਸਿੰਘ, ਸੁਰਜੀਤ ਰਾਮ, ਪਰਗਟ ਸਿੰਘ, ਕੁਲਵਿੰਦਰ ਸਿੰਘ,ਲਾਡੀ, ਰਿੰਕੂ ਹਲਵਾਈ, ਰਾਜ ਕੁਮਾਰ,

ਕੁਲਵੰਤ ਸਿੰਘ, ਸੁਰਜੀਤ ਸਿੰਘ, ਗੁਰਦਿਆਲ ਸਿੰਘ,ਗੁਰਮੀਤ ਰਾਮ, ਬਲਵਿੰਦਰ ਸਿੰਘ,

ਅਸ਼ੋਕ ਕੁਮਾਰ, ਸੁੱਚਾ ਸਿੰਘ, ਜਸਵੰਤ ਸਿੰਘ,ਸਟੇਜ ਸੈਕਟਰੀ ਸੁੁਰਜੀਤ ਸਿੰਘ ਜੱਸਲ, ਹਰ ਬਲਾਸ ਤੇ ਸਮੂਹ ਸੇਵਾਦਾਰ ਮੌਜੂਦ ਸਨ।

ਇਸ ਮੌਕੇ ਤੇ ਸਬ ਇੰਸਪੈਕਟਰ ਸੁਖਜੀਤ ਬੈਂਸ ਨੂੰ ਕਮੇਟੀ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ ਤੇ ਸਕੂਲ ਵਿੱਚ ਪੜਨ ਵਾਲੇ ਬੱਚੇ ਜੋ ਫਸਟ ਤੇ ਸੈਕੰਡ ਆਏ ਸਨ ਉਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ।

ਸ਼ਾਮ ਦੇ ਸਮੇਂ ਛਿੰਝ ਮੇਲਾ ਕਰਵਾਇਆ ਗਿਆ ਜਿਸ ਵਿਚ ਨਾਮਵਰ ਪਹਿਲਵਾਨਾਂ ਨੇ ਕੁਸ਼ਤੀਆਂ ਪਾ ਕੇ ਆਪਣੇ ਜੌਹਰ ਦਿਖਾਏ। ਛੋਟੇ ਬੱਚਿਆਂ ਦੀ ਪਹਿਲਵਾਨਾਂ ਦੀ ਟੀਮ ਵੀ ਛਿੰਝ ਮੇਲੇ ਵਿਚ ਪਹੁੰਚੀ ਅਤੇ ਆਪਣੇ ਬਲ ਨਾਲ ਸਭ ਨੂੰ ਪ੍ਰਭਾਵਿਤ ਕੀਤਾ।

ਇਸ ਦੌਰਾਨ ਅਤੁੱਟ ਲੰਗਰ ਵਰਤਾਏ ਗਏ, ਗਰਮੀ ਨੂੰ ਮੱਦੇਨਜ਼ਰ ਰੱਖਦੇ ਹੋਏ ਸ਼ਬੀਲ ਦੇ ਲੰਗਰ ਲਗਾਏ ਗਏ।

ਦੱਖਣ-ਪੱਛਮੀ ਮਾਨਸੂਨ ਦੀ ਉੱਤਰੀ ਹੱਦ (ਐਨਐਲਐਮ) ਦਾ ਬਾੜਮੇਰ, ਭੀਲਵਾੜਾ, ਧੋਲਪੁਰ, ਅਲੀਗੜ, ਮੇਰਠ, ਅੰਬਾਲਾ ਅਤੇ ਅੰਮ੍ਰਿਤਸਰ ਤੋਂ ਲੰਘਣਾ ਜਾਰੀ ਹੈ

ਗੁਰਪ੍ਰੁੀਤ ਸਿੰਘ ਬੱਲ Jun 29, 2021

ਭਾਰਤੀ ਮੌਸਮ ਵਿਭਾਗ (ਆਈਐਮਡੀ) ਦੇ ਰਾਸ਼ਟਰੀ ਮੌਸਮ ਭਵਿੱਖਵਾਣੀ ਕੇਂਦਰ (ਆਈਐਮਡੀ)  ਅਨੁਸਾਰ:

ਦੱਖਣ-ਪੱਛਮੀ ਮਾਨਸੂਨ ਦੀ ਉੱਤਰੀ ਹੱਦ (ਐਨਐਲਐਮ) ਦਾ ਲੇਟੀਚਿਊਡ 26 ਡਿਗਰੀ ਨੋਰਥ /ਲਾਂਗੀਚਿਊਡ 70 ਡਿਗਰੀ ਈਸਟ ਨਾਲ ਬਾੜਮੇਰ, ਭੀਲਵਾੜਾ, ਧੋਲਪੁਰ, ਅਲੀਗੜ, ਮੇਰਠ, ਅੰਬਾਲਾ ਅਤੇ ਅੰਮ੍ਰਿਤਸਰ ਤੋਂ ਲੰਘਣਾ ਜਾਰੀ ਹੈ।

ਮੌਸਮ ਦੀਆਂ ਸਥਿਤੀਆਂ, ਵੱਡੇ ਪੱਧਰ ਤੇ ਵਾਯੂਮੰਡਲ ਦੀਆਂ ਵਿਸ਼ੇਸ਼ਤਾਵਾਂ ਅਤੇ ਗਤੀਸ਼ੀਲ ਮਾਡਲਾਂ ਦੁਆਰਾ ਹਵਾ ਦੇ ਨਮੂਨੇ ਤੋਂ ਪਤਾ ਚੱਲਦਾ ਹੈ ਕਿ ਅਗਲੇ ਦਿਨਾਂ ਦੌਰਾਨ ਰਾਜਸਥਾਨ, ਪੱਛਮੀ ਉੱਤਰ ਪ੍ਰਦੇਸ਼, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਦੇ ਬਾਕੀ ਹਿੱਸਿਆਂ ਵਿੱਚ ਦੱਖਣ-ਪੱਛਮੀ ਮਾਨਸੂਨ ਦੇ ਹੋਰ ਅੱਗੇ ਵਧਣ ਲਈ ਅਗਲੇ 5 ਦਿਨਾਂ ਦੌਰਾਨ ਕੋਈ ਢੁਕਵੀਂ ਸਥਿਤੀ ਪੈਦਾ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ। 

ਅਗਲੇ 5 ਦਿਨਾਂ ਦੌਰਾਨ ਪੱਛਮੀ ਭਾਰਤ ਦੇ ਉੱਤਰ ਪੱਛਮੀ, ਮੱਧ ਅਤੇ ਭਾਰਤੀ ਪੇਨੀਂਸੁਲਰ ਦੇ ਪੱਛਮੀ ਹਿੱਸਿਆਂ ਵਿੱਚ ਬਾਰਸ਼ ਦੀ ਗਤੀਵਿਧੀ ਦੀ ਵਧੇਰੇ ਸੰਭਾਵਨਾ ਹੈ।  ਇਸ ਪ੍ਰਭਾਵਿਤ ਮੌਨਸੂਨ ਗਤੀਵਿਧੀ ਦੇ ਅਰਸੇ ਦੌਰਾਨ ਇਨ੍ਹਾਂ ਇਲਾਕਿਆਂ ਵਿੱਚ ਬਿਜਲੀ ਅਤੇ ਤੂਫ਼ਾਨ ਨਾਲ ਵੱਖ-ਵੱਖ ਥਾਵਾਂ ਤੇ ਬਾਰਸ਼ ਹੋਣ ਦੀ ਸੰਭਾਵਨਾ ਹੈ। 

ਦੱਖਣ-ਪੱਛਮੀ ਹਵਾਵਾਂ ਨਾਲ ਭਰੀਆਂ ਤੇਜ਼ ਨਮੀ ਦੇ ਪ੍ਰਭਾਵ ਅਧੀਨ; ਅਗਲੇ 5 ਦਿਨਾਂ ਦੌਰਾਨ ਬਿਹਾਰ, ਪੱਛਮੀ ਬੰਗਾਲ ਅਤੇ ਸਿੱਕਮ ਅਤੇ ਉੱਤਰ-ਪੂਰਬੀ ਰਾਜਾਂ ਵਿੱਚ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਅਗਲੇ 3 ਦਿਨਾਂ ਦੌਰਾਨ ਅਰੁਣਾਚਲ ਪ੍ਰਦੇਸ਼ ਅਤੇ ਨਾਗਾਲੈਂਡ,  ਮਨੀਪੁਰ, ਮਿਜੋਰਮ ਅਤੇ ਤ੍ਰਿਪੁਰਾ ਵਿੱਚ ਭਾਰੀ ਤੋਂ ਬਹੁਤ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ। 29 ਜੂਨ ਤੋਂ 30 ਜੂਨ ਦੇ ਦੌਰਾਨ ਆਸਾਮ ਅਤੇ ਮੇਘਾਲਿਆ ਅਤੇ 30 ਜੂਨ -02 ਜੁਲਾਈ, 2021 ਦੌਰਾਨ ਬਿਹਾਰ ਅਤੇ ਉਪ-ਹਿਮਾਲੀਅਨ ਪੱਛਮੀ ਬੰਗਾਲ ਅਤੇ ਸਿੱਕਮ ਵਿਖੇ ਵੀ ਵੱਖ ਵੱਖ ਥਾਵਾਂ ਤੇ ਬਾਰਸ਼ ਦੀ ਸੰਭਾਵਨਾ ਹੈ। 

ਇਸ ਤੋਂ ਬਾਅਦ, ਨਮੀ ਵਾਲੀਆਂ ਪੂਰਬੀ ਹਵਾਵਾਂ ਵਿੱਚ ਤੇਜ਼ੀ ਆਉਣ ਦੀ ਸੰਭਾਵਨਾ ਹੈ, ਜਿਸ ਨਾਲ ਸਾਰੇ ਉੱਤਰ ਬਿਹਾਰ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੀਆਂ ਹਿਮਾਲਿਆਈ ਪਹਾੜੀਆਂ ਵਿੱਚ 1 ਤੋਂ 3 ਜੁਲਾਈ ਦੌਰਾਨ ਬਾਰਸ਼ ਦੀਆਂ ਗਤੀਵਿਧੀਆਂ ਵਿਚ ਵਾਧਾ ਹੋ ਸਕਦਾ ਹੈ ਅਤੇ ਇਸ ਕਾਰਨ ਇਹਨਾਂ ਖੇਤਰਾਂ ਦੀਆਂ ਆਰੰਭਕ ਨਦੀਆਂ ਵਿੱਚ ਪਾਣੀ ਦਾ ਵੇਗ ਵੱਧ ਸਕਦਾ ਹੈ ਅਤੇ ਇਨ੍ਹਾਂ ਖੇਤਰਾਂ ਵਿੱਚ ਓਵਰ ਫਲੋ ਹੋ ਸਕਦਾ ਹੈ। ਉੱਤਰਾਖੰਡ ਅਤੇ ਪੂਰਬੀ ਉੱਤਰ ਪ੍ਰਦੇਸ਼ ਦੇ ਅਤੇ ਹਿਮਾਲਿਆਈ ਪਹਾੜੀਆਂ ਵਿਚ 01 ਤੋਂ 03  ਜੁਲਾਈ,  2021 ਦੇ ਦੌਰਾਨ ਭਾਰੀ ਤੋਂ ਬਹੁਤ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ। 

30 ਜੂਨ ਅਤੇ 01 ਜੁਲਾਈ, 2021 ਨੂੰ ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿਚ ਤੇਜ਼ ਸਤਹੀ ਹਵਾਵਾਂ (ਗਾਹੇ ਵਗਾਹੇ 20-30 ਕਿਲੋਮੀਟਰ ਪ੍ਰਤੀ ਘੰਟਾ ਦੀ ਦੂਰੀ ਤੇ ਪਹੁੰਚਣ ਵਾਲੀਆਂ) ਚਲ ਸਕਦੀਆਂ ਹਨ।

ਅਗਲੇ 24 ਘੰਟਿਆਂ ਦੌਰਾਨ ਬਿਹਾਰ, ਝਾਰਖੰਡ ਅਤੇ ਗੰਗਾ ਪੱਛਮੀ ਬੰਗਾਲ ਵਿੱਚ ਅਕਸਰ ਬੱਦਲਵਾਹੀ ਬਣੇ ਰਹਿਣ ਦੀ ਸੰਭਾਵਨਾ ਹੈ। ਇਸ ਨਾਲ ਬਾਹਰ ਰਹਿਣ ਵਾਲੇ ਲੋਕਾਂ ਅਤੇ ਪਸ਼ੂਆਂ ਨੂੰ ਸਟਾਂ ਲੱਗ ਸਕਦੀਆਂ ਹਨ ਜੋ ਮੌਤ ਦਾ ਕਾਰਨ ਵੀ ਬਣ ਸਕਦੀਆਂ ਹਨ। ਣ ਦੀ ਜਾਨਵਰਾਂ ਦੇ ਮਾਰੇ ਜਾਣ ਵਾਲੇ ਨੁਕਸਾਨ ਘਰ ਦੇ ਅੰਦਰ ਰਹਿ ਸਕਦੇ ਹਨ।

Doaba Times

ਮਹੇ ਪਰਿਵਾਰ ਕਿਸ਼ਨਗੜ੍ਹ ਵੱਲੋਂ ਪਿੰਡ ਪੰਡੋਰੀ ਰਾਜਪੂਤਾਂ (ਸ਼ਾਮ ਚੁਰਾਸੀ) ਵਿਖੇ ਪੀਰ ਬਾਬਾ ਸਖੀ ਸਰਵਰ ਸਖੀ ਸੁਲਤਾਨ ਲੱਖ ਦਾਤਾ ਲਾਲਾਂ ਵਾਲੀ ਸਰਕਾਰ ਦਾ ਮੇਲਾ ਬੜੀ ਧੂਮਧਾਮ ਨਾਲ ਮਨਾਇਆ ਗਿਆ

ਕਿਸ਼ਨਗੜ੍ਹ:-(ਸੁਰਜੀਤ ਪਾਲ)
ਪਿੰਡ ਪੰਡੋਰੀ ਰਾਜਪੂਤਾਂ (ਸ਼ਾਮ ਚੁਰਾਸੀ) ਵਿਖੇ ਸਮੂਹ ਮਹੇ ਪਰਿਵਾਰ ਵੱਲੋਂ ਸਖੀ ਸਰਵਰ ਸਖੀ ਸੁਲਤਾਨ ਲੱਖ ਦਾਤਾ ਲਾਲਾਂ ਵਾਲੀ ਸਰਕਾਰ ਦਾ ਤਿੰਨ ਸਾਲਾ ਮੇਲਾ ਸ਼ਰਧਾ ਅਤੇ ਸਤਿਕਾਰ ਯੋਗ ਭਾਵਨਾ ਨਾਲ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਭ ਤੋਂ ਪਹਿਲਾਂ ਪੀਰਾਂ ਅੱਗੇ ਸਰਬੱਤ ਦੇ ਭਲੇ ਲਈ ਅਰਦਾਸ ਦੁਆ ਕੀਤੀ ਗਈ। ਇਸ ਉਪਰੰਤ ਝੰਡੇ ਅਤੇ ਚਾਦਰ ਦੀ ਰਸਮ ਸਮੂਹ ਮਹੇ ਪਰਿਵਾਰ ਵੱਲੋਂ ਸਾਂਝੇ ਤੌਰ ਤੇ ਨਿਭਾਈ ਗਈ। ਅਤੇ ਇਸ ਉਪਰੰਤ ਚਾਹ ਪਕੌੜੇ ਅਤੇ ਮਠਿਆਈ ਦਾ ਲੰਗਰ ਵੀ ਆਈਆਂ ਹੋਈਆਂ ਸੰਗਤਾਂ ਨੂੰ ਛਕਾਇਆ ਗਿਆ। ਇਸ ਦੌਰਾਨ ਕੱਵਾਲ ਮਾਸਟਰ ਅਨੂਪ ਐਂਡ ਪਾਰਟੀ ਵੱਲੋਂ ਸੂਫੀਆਨਾ ਕਲਾਮਾਂ ਰਾਹੀਂ ਪੀਰਾਂ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ।

ਇਸ ਦੌਰਾਨ ਬਾਅਦ ਦੁਪਹਿਰ ਪੀਰ ਬਾਬਾ ਲੱਖ ਦਾਤਾ ਜੀ ਦੇ ਨਾਂ ਤੇ ਛਿੰਜ (ਕੁਸ਼ਤੀਆਂ) ਵੀ ਕਰਵਾਈਆਂ ਗਈਆਂ। ਜਿਸ ਵਿੱਚ ਕਈ ਪਹਿਲਵਾਨਾਂ ਨੇ ਵਧ ਚਡ਼੍ਹ ਕੇ ਹਿੱਸਾ ਲਿਆ। ਪਟਕੇ ਦੀ ਕੁਸ਼ਤੀ ਦੇ ਵਿੱਚ ਹੁਸ਼ਿਆਰਪੁਰ ਦਾ ਪਹਿਲਵਾਨ ਜੇਤੂ ਰਿਹਾ। ਇਸ ਉਪਰੰਤ ਬਾਅਦ ਦੁਪਹਿਰ ਲੰਗਰ ਦੀ ਅਰਦਾਸ ਤੋਂ ਬਾਅਦ ਆਈਆਂ ਹੋਈਆਂ ਸੰਗਤਾਂ ਨੂੰ ਪੀਰਾਂ ਦੇ ਅਤੁੱਟ ਲੰਗਰ ਵਰਤਾਏ ਗਏ। ਇਸ ਸ਼ੁੱਭ ਮੌਕੇ ਤੇ ਦੇਵ ਰਾਮ, ਸਾਬਕਾ ਪੰਚ ਕੇਵਲ ਕ੍ਰਿਸ਼ਨ, ਹੁਸਨ ਲਾਲ (ਸਾਈਕਲ ਵਰਕਸ) ਬਲਬੀਰ ਬੀਰਾ, ਸਤਿੰਦਰਪਾਲ, ਸਾਬਕਾ ਮੈਂਬਰ ਪੰਚਾਇਤ ਸੁਰਜੀਤ ਪਾਲ, ਕੈਪਟਨ ਗੁਰਦੇਵ ਸਿੰਘ ਸੰਧੂ, ਅਸ਼ਵਨੀ ਮਹੇ, A S I ਬਲਵਿੰਦਰ ਸਿੰਘ (ਬਿੰਦਾ) ਮੱਖਣ ਰਾਮ, ਬਿੰਦਰ ਕੌਰ, ਅਸ਼ੋਕ ਕੁਮਾਰ, ਰਾਜ ਕੁਮਾਰ, ਸੁਰਿੰਦਰ ਮਹੇ, ਰੋਹਿਤ ਮਹੇ, ਬਲਵੀਰ ਕੁਮਾਰ ਗੋਲੂ, ਕੁਲਵਿੰਦਰ ਕੌਰ, ਪਰਮਜੀਤ ਲਾਲ, ਵਿਜੇ ਕੁਮਾਰ, ਬਿੰਦਰ, ਜੀਤਰਾਮ, ਮਲਕੀਤ ਰਾਮ (ਮੀਤਾ), ਜਸਪਾਲ ਪਾਲਾ, ਨਿਰਮਲ ਕੁਮਾਰ (ਲਾਡੀ), ਧਰਮਪ੍ਰੀਤ ਧਾਮੀ, ਹਰਪ੍ਰੀਤ ਮਹੇ, ਚਰਨਜੀਤ ਲਾਲ, ਬਖਸ਼ੋ, ਜਸਵੀਰ ਕੁਮਾਰ, ਜੋਗਿੰਦਰ ਪਾਲ, ਗੂਗਲ ਮਹੇ, ਬਾਰੂ ਰਾਮ, ਰਮਨ ਕੁਮਾਰ, ਚਮਨ ਲਾਲ, ਗੁਰਸ਼ਰਨ ਮਹੇ, ਬੂਟਾ ਰਾਮ, ਜਸਕਰਨ ਮਹੇ, ਮਨਕਰਨ ਮਹੇ, ਹੁਸਨ ਲਾਲ, ਨਰੇਸ਼ ਕੁਮਾਰ, ਸਤਿੰਦਰਪਾਲ, ਅਕਸ਼ੇ ਮਹੇ, ਰਾਜ ਕੁਮਾਰ, ਰਾਜਾ, ਕਮਲ ਮਹੇ, ਘੁੱਲਾ, ਤਾਨਿਸ਼ ਲਾਗੂ, ਤਰਸੇਮ ਲਾਲ, ਸੌਰਭ ਮਹੇ, ਸੱਤਾ ਪਹਿਲਵਾਨ, ਮਨਿੰਦਰ ਕੁਮਾਰ, ਨਰਿੰਦਰ ਕੁਮਾਰ, ਹਰਜਿੰਦਰ ਕੁਮਾਰ ਆਦਿ ਸਮੇਤ ਸਮੂਹ ਨਗਰ ਨਿਵਾਸੀਆਂ ਨੇ ਆਪਣੀ ਹਾਜ਼ਰੀ ਲਗਵਾਈ।

Doaba Times

ਪਿੰਡ ਕਿਸ਼ਨਗਡ਼੍ਹ ਵਿਖੇ ਕ੍ਰਿਕਟ ਕਲੱਬ ਦੇ ਖਿਡਾਰੀਆਂ ਵੱਲੋਂ ਕੜਾਹ ਛੋਲੇ ਅਤੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ

ਕਿਸ਼ਨਗਡ਼੍ਹ (ਸੁਰਜੀਤਪਾਲ):—-
ਸ੍ਰੀ ਗੁਰੂ ਰਵਿਦਾਸ ਭਵਨ ਕਿਸ਼ਨਗਡ਼੍ਹ ਵਿਖੇ ਕ੍ਰਿਕਟ ਕਲੱਬ ਦੇ ਖਿਡਾਰੀ ਅਤੇ ਪਿੰਡ ਦੇ ਨੌਜਵਾਨਾਂ ਵੱਲੋਂ ਕੜਾਹ ਛੋਲੇ ਅਤੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਇਸ ਮੌਕੇ ਸਭ ਤੋਂ ਪਹਿਲਾਂ ਗੁਰਦੁਆਰਾ ਰਵਿਦਾਸ ਭਵਨ ਕਿਸ਼ਨਗੜ੍ਹ ਦੇ ਸਰਪ੍ਰਸਤ ਪ੍ਰਿੰਸੀਪਲ ਧਰਮਪਾਲ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਅਰਦਾਸ ਉਪਰੰਤ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਨਾਮੇ ਲੈਣ ਤੋਂ ਬਾਅਦ ਛਬੀਲ ਆਰੰਭ ਕੀਤੀ ਗਈ ਜਿਸ ਦੌਰਾਨ ਸੇਵਾਦਾਰਾਂ ਵੱਲੋਂ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਕੜਾਹ ਛੋਲੇ ਅਤੇ ਠੰਢਾ ਮਿੱਠਾ ਜਲ ਛਕਾਇਆ ਗਿਆ ਇਸ ਉਪਰੰਤ ਜਲ ਜੀਰਾ ਵੀ ਵਰਤਾਇਆ ਗਿਆ ਇਸ ਮੌਕੇ ਪ੍ਰਿੰਸੀਪਲ ਧਰਮਪਾਲ ਸਾਬਕਾ ਸਰਪੰਚ ਪਰਮਜੀਤ ਕੁਮਾਰ, ਗੂਗਲ ਮਹੇ, ਨਿਤਿਨ ਸ਼ਰਮਾ, ਓਂਕਾਰ ਢਿੱਲੋ, ਹੈਪੀ ਢਿੱਲੋਂ, ਚਿਰੰਜੀਵ ਸੋਂਧੀ, ਚੰਦਨ ਸ਼ਰਮਾ, ਦਿਲਰਾਜ ਸੋਂਧੀ, ਰਵਿੰਦਰ ਫੁੱਲ, ਹਰਮੀਤ, ਰੋਹਿਤ ਮਹੇ, ਅਕਸ਼ੇ ਮਹੇ, ਧਰਮਪ੍ਰੀਤ ਧਾਮੀ, ਵਿੱਕੀ, ਨਰਿੰਦਰ ਨਿੱਕਾ, ਅੰਕਿਤ, ਅਮਰੀਕ ਸਿੰਘ, ਅਮਨਦੀਪ ਸੌਂਧੀ, ਮਨਿੰਦਰ ਕੁਮਾਰ, ਸਮੀਰ ਸਾਹਿਲ ਬਿਰਲਾ, ਅਮਨ ਬੰਗਾ, ਸਮੀਰ ਗਾਂਧੀ ,ਨਵਦੀਪ, ਅਮਰੀਕ ਸਿੰਘ ਆਦਿ ਸੇਵਾਦਾਰਾਂ ਨੇ ਸੇਵਾ ਨਿਭਾਈ।

Doaba Times

ਦੁੱਗਰੀ ਪਿੰਡ ਚ ਕਾਂਗਰਸ ਨੂੰ ਅਲਵਿਦਾ ਕਹਿ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਪਰਿਵਾਰ


ਪੰਜਾਬ/ਕਿਸ਼ਨਗੜ (ਗੁਰਪ੍ਰੀਤ ਬੱਲ) ਕਰਤਾਰਪੁਰ ਹਲਕੇ ਦੇ ਪਿੰਡ ਦੁੱਗਰੀ ਚ’ ਜਸਵਿੰਦਰ ਸਿੰਘ ਬਿੰਦਾ ਦੁਗਰੀ ਦੇ ਗ੍ਰਹਿ ਵਿਖੇ ਆਮ ਆਦਮੀ ਪਾਰਟੀ ਵੱਲੋਂ ਮੀਟਿੰਗ ਕੀਤੀ ਗਈ, ਜਿਸ ਦੌਰਾਨ ਦੁੱਗਰੀ ਪਿੰਡ ਵਿਚੋ ਪਰਿਵਾਰ ਰਵਾਇਤੀ ਪਾਰਟੀ ਨੂੰ ਅਲਵਿਦਾ ਕਰ ਕੇ ੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਇਸ ਮੌਕੇ ਤੇ ਰਿਟਾਇਰਡ ਡੀ.ਸੀ.ਪੀ. ਬਲਕਾਰ ਸਿੰਘ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ।

ਜਿਸ ਦੌਰਾਨ ਰਿਟਾਇਰਡ ਡੀ.ਸੀ.ਪੀ. ਬਲਕਾਰ ਸਿੰਘ ਵੱਲੋਂ ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਜਨਤਾ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਗਏ। ਮੌਜੂਦਾ ਸਰਕਾਰ ਦੌਰਾਨ ਸਿਰਫ ਆਟਾ ਦਾਲ ਸਕੀਮ ਤੱਕ ਹੀ ਵਿਕਾਸ ਸੀਮਤ ਰਹਿ ਗਿਆ ਹੈ , ਪੰਜਾਬ ਦੇ ਨੌਜਵਾਨ ਬੇਰੁਜ਼ਗਾਰ ਫਿਰ ਰਹੇ ਹਨ । ਪੰਜਾਬ ਵਿੱਚ ਕੋਈ ਵਿਕਾਸ ਨਹੀਂ ਹੋਇਆ, ਉਨ੍ਹਾਂ ਕਿਹਾ ਕਿ 2022 ਵਿੱਚ ਆਮ ਆਦਮੀ ਪਾਰਟੀ ਨੂੰ ਸਫ਼ਲ ਬਣਾਓ ਤੇ ਪਹਿਲ ਦੇ ਆਧਾਰ ਤੇ ਵਿਕਾਸ ਕੀਤਾ ਜਾਵੇਗਾ।
ਇਸ ਮੌਕੇ ਜਸਵਿੰਦਰ ਸਿੰਘ ਬਿੰਦਾ ਦੁੱਗਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦਿੱਲੀ ਚ ਕੇਜਰੀਵਾਲ ਸਰਕਾਰ ਵੱਲੋਂ ਜੋ ਲੋਕ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ, ਉਸ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ, ਤੇ ਉਸ ਨਾਲ ਹੋਰ ਵੀ ਪਰਿਵਾਰ ਸ਼ਾਮਲ ਹੋਏ ।
ਇਸ ਮੌਕੇ ਤੇ ਬਬਲੂ ਕਿਸ਼ਨਗੜ, ਗੌਰਵ ਦੁੱਗਰੀ ,ਦੀਪਕ ਕਾਲੂ, ਲੰਬੜਦਾਰ ਹਰਜੀਤ ਸਿੰਘ ਦਾਸੂਪੁਰ, ਕਮਲ ਦੁੱਗਰੀ, ਮਨਦੀਪ ਦੁੱਗਰੀ, ਸੁਖਦੇਵ ਪੰਚ ਦੁੱਗਰੀ, ਸੁਖਦੇਵ, ਲਾਲ ਚੰਦ, ਅੰਮ੍ਰਿਤ ਦੁੱਗਰੀ, ਮੱਖਣ ਦੁੱਗਰੀ, ਮੰਗਾਂ ਦੁੱਗਰੀ, ਪ੍ਰੇ ਮਦੀਪ ਮੁਸਤਾਪੁਰ, ਕਰਨਪ੍ਰੀਤ ਸਿੰਘ ਰਾਉਵਾਲੀ, ਹੈਪੀ ਧੋਗੜੀ, ਸੰਤੋਖ ਸਿੰਘ, ਲਵੀ ਦੁੱਗਰੀ, ਸੁੱਖਾ ਦੁੱਗਰੀ, ਕਾਲੂ ਦੁੱਗਰੀ ਮੌਜੂਦ ਸਨ।

ਇਸ਼ਤਿਹਾਰ

DOABA TIMES ਇਸ਼ਤਿਹਾਰਾਂ ਦੀ ਜ਼ਿੰਮੇਵਾਰੀ ਨਹੀਂ ਲੈਂਦਾ, ਜਾਂਚ ਪਰਖ ਕੇ ਹੀ ਭਰੋਸਾ ਕਰੋ । ਜਿਵੇਂ ਸਵਾਰੀ ਆਪਣੇ ਸਾਮਾਨ ਦੀ ਆਪ ਜ਼ਿੰਮੇਵਾਰ ਹੁੰਦੀ ਹੈ

7 days 7000/ Promote

Doaba Times

ਪਾਤਿਸਾ਼ਹੀ ਛੇਵੀਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਅਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਸੰਗਤਾ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਜਿ ਗੋਲਡਨ ਐਵੀਨਿਊ ਮਕਸੂਦਾਂ ਜਲੰਧਰ ਵਿੱਖੇ ਮਨਾਇਆ

ਮਕਸੂਦਾ =25ਜੂਨ21(ਅਵਤਾਰ ਸਿੰੰਘ ਕਾਨੂੰਗੋ) =ਅੱਜ ਸਵੇਰੇ ਸਿੱਖ ਕੌਮ ਦੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸ਼ਹੀਦੀ ਦੇ ਦਿਹਾੜੇ ਅਤੇ ਸ਼ਹੀਦਾ ਦੀ ਯਾਦ ਅੰਦਰ ਅਤੇ ਪਾਤਿਸਾਹੀ ਛੇਵੀਂ ਮੀਰੀ -ਪੀਰੀ ਦੇ ਮਾਲਕ ਸ੍ਰੀ ਗੁਰੂ ਹਰਬੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਗੁਰਦੁਆਰਾ ਸਾਹਿਬ ਵਿੱਖੇ ਸਾਹਿਜ ਸਾਹਿਬ ਪਾਠ ਦੇ ਭੋਗ ਪਾਏ ਗੂਰੂ ਅਟੁੱਟ ਲੰਗਰ ਵਰਤਾਇਆ ਗਿਆਂ ਏਹ ਸ਼ਹੀਦੀ ਦਿਹਾੜਾ ਤੇ ਸ਼ਹੀਦਾ ਯਾਦ ਪ੍ਰਬੰਧਕ ਕਮੇਟੀ ਸਮੂਹ ਸੰਗਤ ਮਨਾਇਆਂ ਸੰਗਤਾ ਦੇ ਸੰਯੋਗ ਨਾਲ ਥਿਉਰੀ ਥਰਾਪੀ ਹਸਤਪਤਾਲ ਸੈਟਰ ਦਾ ਦੂਰਘਾਟਨ ਇਲਾਕੇ ਦੇ ਵਿਧਾਇਕ ਬਾਵਾ ਹੈਨਰੀ ਨੇ ਕੀਤਾ ਪ੍ਰਧਾਨ ਗੁਰਮੁੱਖ ਸਿੰਘ ਐਮ ਏ ਇੰਦਰਜੀਤ ਸਿੰਘ ਨਾਗਰਾ ਡਾਕਟਰ ਪਵਨਪ੍ਰੀਤ ਕੌਰ ਅਤੇ ਵਿਧਾਇਕ ਬਾਵਾ ਹੈਨਰੀ ਜੀ ਨੂੰ ਗੁਰੂ ਬਖਸ਼ ਸਿਰੋਪਾ ਦੇ ਕੇ ਕੀਤਾ ਸਨਮਾਨਨਿਤ ਹੈਡ ਗਰੰਥੀ ਭਾਈ ਮੁੱਖਤਿਆਰ ਸਿੰਘ ਤੇ ਗੁਰਮੁੱਖ ਸਿੰਘ ਐਮ ਏ ਜੀ ਨੇ ਕੌਮ ਦੇ ਬਹਾਦਰ ਜਰਨੈਲ ਬੰਦਾ ਸਿੰਘ ਬਹਾਦਰ ਦੇ ਜੀਵਨ ਦੇ ਵਾਰੇ ਦੱਸਿਆ ਕੌਮ ਦੇ ਜਰਨੈਲ ਦਾ ਜਨਮ 16ਅਕਤੂਬਰ1670 ਨੂੰ ਹੋਇਆ ਆਪਣੇ ਜੀਵਨ ਸਮੇ ਜਿਮੀਦਾਰ ਕਿਸਾਨਾਂ ਨੂੰ ਜਮੀਨੀ ਹੱਕ ਉਸ ਕੌਮ ਦੇ ਜਰਨੈਲ ਯੌਧੇ ਬੰਦਾ ਸਿੰਘ ਬਹਾਦਰ ਜੀ ਨੇ ਮਾਲਕੀ ਹੱਕ ਦਵਾਏ ਸਨ ਅੱਜ ਮਹਾਨ ਸੂਰਵੀਰ ਯੌਧੇ ਨੂੰ ਯਾਦ ਕਰਦੇ ਹਾਂ ਅਤੇ ਊਹਨਾ ਦੀ ਯਾਦ ਅੰਦਰ ਸ਼ਹੀਦੀ ਦਿਹਾੜਾ ਦੇਸ਼ ਵਿਦੇਸ਼ ਸਮੂਹ ਸੰਗਤਾ ਮਨਾ ਰਹੀਆਂ ਹਨ ਅੱਜ ਪ੍ਰੰਬਧਕ ਕਮੇਟੀ ਸਮੂਹ ਸੰਗਤ ਜੀ ਉਸ ਮਹਾਨ ਸੂਰਵੀਰ ਕੌਮ ਦੇ ਬਹਾਦਰ ਜਰਨੈਲ ਦਾ ਸ਼ਹੀਦੀ ਦਿਹਾੜਾ ਅਤੇ ਪਾਤਿਸਾਹੀ ਛੇਵੀਂ ਮੀਰੀ ਪੀਰੀ ਦੇ ਮਾਲਕ ਸ੍ਰੀ ਗੂਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਪ੍ਰਧਾਨ ਗੁਰਮੁੱਖ ਸਿੰਘ ਐਮ ਏ ਮੀਤ ਪ੍ਰਧਾਨ ਰਣਜੀਤ ਸਿੰਘ ਗੋਲਡੀ ਸੈਕਟਰੀ ਗੁਰਜੀਤ ਸਿੰਘ ਕੈਸੀਅਰ ਭੁਪਿੰਦਰ ਸਿੰਘ ਜਾਇੰਟ ਸੈਕਟਰੀ ਕਲਵੰਤ ਸਿੰਘ ਹਰਜੀਤ ਸਿੰੰਘ ਜੋਗਿੰਦਰ ਸਿੰਘ ਸੋਢੀਅਵਤਾਰ ਸਿੰੰਘ ਕਾਨੂੰਗੋ ਪਰੈਸ ਸਕੱਤਰ ਅਤੇ ਸਮੂਹ ਸੰਗਤ ਅਮਰੀਕ ਸਿੰਘ ਟਾਹਲੀ ਜਸਮੀਰ ਸਿੰਘਬਿੱਕਰ ਸਿੰਘ ਚਰਨ ਸਿੰਘ ਮਲਤਾਨੀ ਕਸਮੀਰ ਸਿੰਘਨਿਰਮਲ ਸਿੰਘ ਕੈਪਟਨ ਸੁੱਖਵਿਂਦਰ ਸਿੰਘ ਡਾਕਟਰ ਗੁਰਬਚਨ ਸਿੰਘ ਡਾਕਟਰ ਬਲਵੰਤ ਸਿੰਘ ਹੰਸ ਡਾਕਟਰ ਸ੍ਰੀ ਮਤੀ ਸੁੱਖਮਨ ਮਾਨ ਮੇਜਰ ਸਿੰਘ ਗੁਰਮੀਤ ਸਿੰਘ ਸਰਜੀਤ ਸਿੰਘ ਪ੍ਰਧਾਨ ਗਰਮੁੱਖ ਸਿੰਘ ਐਮ ਏ ਅਤੇਜਰਨਲ ਸਕੱਤਰ ਗੁਰਜੀਤ ਸਿੰੰਘ ਜੀ ਨੇ ਆਈਆ ਸੰਗਤਾ ਦਾ ਕੀਤਾ ਧੰਨਵਾਦ ਅੱਜ ਥਿਊਰੀ ਥਰਾਪੀ ਚੈਰੀ ਟੇਬਲ ਹਸਪਤਾਲ ਸੰਗਤਾ ਦੇ ਹਵਾਲੇ ਕੀਤਾ ਗਿਆਂ ਜਿਸ ਨਾਲ ਇਲਾਕੇ ਦੀਆਂ ਸੰਗਤਾ ਨੁੰ ਮੱਦਦ ਮਿੱਲੇਗੀ।

Doaba Times

ਕਾਰ ਚਾਲਕ ਵੱਲੋਂ ਰਾਂਗ ਸਾਈਡ ਕਾਰ ਲਿਜਾ ਕੇ ਮੋਟਰਸਾਈਕਲ ਚਾਲਕ ਨੂੰ ਮਾਰੀ ਟੱਕਰ


ਪੰਜਾਬ/ਫਗਵਾੜਾ ( ਗੁਰਪ੍ਰੀਤ ਗੋਰਾ) ਬੀਤੇ ਦਿਨੀਂ ਫਗਵਾੜਾ ਪਲਾਹੀ ਰੋਡ ਤੇ ਇਕ ਤੇਜ਼ ਰਫਤਾਰ ਰੌਂਗ ਸਾਈਡ ਕਾਰ ਚਾਲਕ ਵੱਲੋਂ ਮੋਟਰਸਾਈਕਲ ਸਵਾਰ ਨੂੰ ਸਿੱਧੀ ਟੱਕਰ ਮਾਰ ਦਿੱਤੀ ਗਈ, ਮੋਟਰਸਾਈਕਲ ਸਵਾਰ ਦੋ ਵਿਅਕਤੀ ਸਨ, ਜਿਸ ਵਿਚ ਇਕ ਨੌਜਵਾਨ ਨੂੰ ਗੰਭੀਰ ਸੱਟਾਂ ਵੱਜੀਆਂ ,ਜੋ ਕਿ ਪਿੰਡ ਰਾਣੀਪੁਰ ਦਾ ਵਸਨੀਕ ਸੀ। ਇਸ ਉਪਰੰਤ ਐਂਬੂਲੈਂਸ ਚਾਲਕ ਵੱਲੋਂ ਉਸ ਨੂੰ ਹਸਪਤਾਲ ਚ ਜ਼ੇਰੇ ਇਲਾਜ ਲਿਜਾਇਆ ਗਿਆ। ਜਿਸ ਤੋਂ ਬਾਅਦ ਗੰਭੀਰ ਹਾਲਤ ਨੂੰ ਦੇਖਦੇ ਹੋਏ ਸਰਕਾਰੀ ਹਸਪਤਾਲ ਵੱਲੋਂ ਪ੍ਰਾਈਵੇਟ ਹਸਪਤਾਲ ਨੂੰ ਰੈਫਰ ਕੀਤਾ ਗਿਆ ।
ਇਹ ਸਾਰੀ ਘਟਨਾ ਨਜ਼ਦੀਕੀ ਪੈਲੇਸ ਦੇ ਸੀ.ਸੀ.ਟੀ.ਵੀ. ਕੈਮਰੇ ਵਿੱਚ ਕੈਦ ਹੋ ਗਈ ।
ਪਰਿਵਾਰ ਦੀ ਮੰਗ ਇਹ ਮੰਗ ਹੈ ਕਿ ਪ੍ਰਸ਼ਾਸਨ ਵੱਲੋਂ ਪੂਰਾ ਇਨਸਾਫ ਦਿਵਾਇਆ ਜਾਵੇ ਤੇ ਚਾਲਕ ਤੇ ਬਣਦੀ ਕਾਰਵਾਈ ਕੀਤੀ ਜਾਵੇ, ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਦੀ ਮਾਲੀ ਹਾਲਤ ਠੀਕ ਨਹੀਂ ਹੈ ਤੇ ਲੜਕਾ ਦੀ ਉਮਰ 23-24ਸਾਲ ਦੀ ਹੈ। ਜ਼ਖ਼ਮੀ ਦੇ ਪਰਿਵਾਰ ਵੱਲੋਂ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀ ਪੂਰੀ ਮਦਦ ਕੀਤੀ ਜਾਵੇ ।

Doaba Times

ਮਹੇ ਪਰਿਵਾਰ ਵਲੋਂ ਪਿੰਡ ਕਿਸ਼ਨਗਡ਼੍ਹ ਵਿਖੇ ਸਖੀ ਸਰਵਰ ਸਖੀ ਸੁਲਤਾਨ ਲੱਖ ਦਾਤਾ ਲਾਲਾਂ ਵਾਲੇ ਪੀਰਾਂ ਦੀ ਮਹਿਫਲ ਆਯੋਜਿਤ ਕੀਤੀ


ਨਾਮਵਰ ਕੱਵਾਲਾਂ ਵੱਲੋਂ ਕੱਵਾਲੀਆਂ ਦੁਆਰਾ ਸੰਗਤਾਂ ਨੂੰ ਕੀਤਾ ਨਿਹਾਲ :—

ਕਿਸ਼ਨਗਡ਼੍ਹ (ਸੁਰਜੀਤ ਪਾਲ): ਪਿੰਡ ਕਿਸ਼ਨਗਡ਼੍ਹ ਵਿਖੇ ਮਹੇ ਪਰਿਵਾਰ ਵੱਲੋਂ ਲੱਖ ਦਾਤਾ ਲਾਲਾਂ ਵਾਲੇ ਪੀਰ ਦੀ ਮਹਿਫਲ ਆਯੋਜਿਤ ਕੀਤੀ ਗਈ ਜਿਸ ਵਿਚ ਨਾਮਵਾਰ ਕੱਵਾਲ ਲਿਆਕਤ ਅਲੀ ਅਤੇ ਸੰਨੀ ਐਂਡ ਪਾਰਟੀ ਵੱਲੋਂ ਪੀਰ ਲੱਖ ਦਾਤਾ ਲਾਲਾਂ ਵਾਲੇ ਪੀਰਾਂ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ ਅਤੇ ਕੱਵਾਲੀਆਂ ਸੁਣਾ ਕੇ ਆਈਆਂ ਹੋਈਆਂ ਸੰਗਤਾਂ ਨੂੰ ਨਿਹਾਲ ਕੀਤਾ ।

ਇਸ ਦੌਰਾਨ ਆਈਆਂ ਹੋਈਆਂ ਸੰਗਤਾਂ ਨੂੰ ਚਾਹ ਪਕੌਡ਼ਿਆਂ ਦਾ ਅਟੁੱਟ ਲੰਗਰ ਛਕਾਇਆ ਗਿਆ।ਇਸ ਸ਼ੁੱਭ ਮੌਕੇ ਤੇ ਜੀਤਰਾਮ, ਵਿਜੇ ਕੁਮਾਰ, ਹੁਸਨ ਲਾਲ, ਅਭਿਸ਼ੇਕ, ਜੀਤਰਾਮ ਮਹੇ, ਸਾਬਕਾ ਪੰਚ ਸੁਰਜੀਤ ਮਹੇ, ਮਹਿੰਦਰ ਕੌਰ ਮਿੰਦੋ, ਬਿੰਦਰ, ਸੌਰਭ, ਗੌਰਵ, ਸਤਿੰਦਰ ਕੁਮਾਰ ਬੱਗਾ, ਮਹੇਂਦਰ ਭੀਰਾ, ਨਿਰਮਲ ਕੁਮਾਰ ਲਾਡੀ, ਸਾਬਕਾ ਪੰਚ ਕੇਵਲ ਕ੍ਰਿਸ਼ਨ, ਜੁਗਿੰਦਰ ਕੌਰ, ਪਰਮਜੀਤ ਕੌਰ, ਜਸਮੀਤ ਕੌਰ, ਰਾਜ ਕੁਮਾਰ ਰਾਜਾ, ਪਰਮਜੀਤ ਲਾਲ, ਅਕਸ਼ੇ ਮਹੇ, ਜਸਕਰਨ ਮਹੇ, ਮਨਕਰਨ ਮਹੇ, ਮਨਿੰਦਰ ਕੁਮਾਰ, ਧਰਮਪ੍ਰੀਤ ਧਾਮੀ, ਮੰਨਾ, ਰੋਹਿਤ ਮਹੇ, ਹਰਜੋਤ ਮਹੇ, ਬਲਵੀਰ ਗੋਲੂ, ਕੁਲਵਿੰਦਰ ਕੌਰ, ਮਨਜੀਤ ਕੌਰ, ਅਮਨਦੀਪ ਕੌਰ, ਕੁਲਵੰਤ ਕੌਰ ਭੋਲੀ, ਬਬੀਤਾ ਰਾਣੀ, ਸਤਿੰਦਰਪਾਲ, ਮੱਖਣ ਰਾਮ, ਬਿੰਦਰ ਕੌਰ, ਰਾਜ ਕੁਮਾਰ ਰਾਜਾ, ਸੁਰਿੰਦਰ ਛਿੰਦਾ, ਪ੍ਰੀਤੀ, ਮਨੀਸ਼ਾ, ਚਰਨਜੀਤ ਲਾਲ, ਬਖਸ਼ੋ, ਕੁਲਵਿੰਦਰ ਕੌਰ, ਤਨਿਸ਼, ਹਰਪ੍ਰੀਤ ਕੌਰ, ਮੁਕੇਸ਼, ਹਰਦੀਪ ਕੌਰ, ਹਰਪ੍ਰੀਤ ਮਹੇਸ਼ ਭੁਪਿੰਦਰ ਕੌਰ ਰਾਣੀ ਕਾਂਤਾ ਦੇਵੀ ਨਛੱਤਰ ਕੌਰ ਦੇਵਰਾਜ ਗਿਆਨੋ ਪੂਨਮ ਨਿੰਬੌ ਗਿਆਨੋ, ਹਰਜੀਤ ਕੌਰ, ਹਰਪ੍ਰੀਤ ਕੌਰ, ਅਸ਼ੋਕ ਕੁਮਾਰ ਮਹੇ ਆਦਿ ਸਮੇਤ ਸਮੂਹ ਨਗਰ ਨਿਵਾਸੀ ਸੰਗਤਾਂ ਨੇ ਹਾਜ਼ਰੀ ਲਵਾਈ।

Doaba Times

ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਮੁੱਖ ਦਫ਼ਤਰ ਅੱਡਾ ਕਿਸ਼ਨਗੜ੍ਹ ਵਿਖੇ ਕਿਸ਼ਨਗੜ੍ਹ ਯੂਥ ਸਪੋਰਟਸ ਕਲੱਬ ਦਾ ਗਠਨ


ਪੰਜਾਬ/ਕਿਸ਼ਨਗੜ (ਸੁਰਜੀਤ ਪਾਲ)ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਸਥਿਤ ਅੱਡਾ ਕਿਸ਼ਨਗੜ੍ਹ ਵਿਖੇ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਮੁੱਖ ਦਫ਼ਤਰ ਚ’ ਇੰਦਰਜੀਤ ਸਿੰਘ ਬਿੱਲੂ ਲੰਬੜਦਾਰ ਸੰਘਵਾਲ ਦੀ ਅਗਵਾਈ ਹੇਠ ਕਿਸ਼ਨਗੜ੍ਹ ਯੂਥ ਸਪੋਰਟਸ ਕਲੱਬ ਦੇ ਚੁਣੇ ਹੋਏ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ ਜਿਸ ਵਿਚ ਦੀਪਕ ਕੁਮਾਰ ਕਾਲੂ ਨੂੰ ਪ੍ਰਧਾਨ , ਰਾਘਵ ਨੂੰ ਵਾਈਸ ਪ੍ਰਧਾਨ, ਬਲਵਿੰਦਰ ਵਿੱਕੀ ਨੂੰ ਸੈਕਟਰੀ ਨਿਯੁਕਤ ਕੀਤਾ ਗਿਆ, ਇਸ ਦੌਰਾਨ ਨਿਯੁਕਤ ਕੀਤੇ ਗਏ ਅਹੁਦੇਦਾਰਾਂ ਨੂੰ ਸਿਰੋਪੇ ਭੇਟ ਕਰਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ । ਇਸ ਦੌਰਾਨ ਇੰਦਰਜੀਤ ਸਿੰਘ ਬਿੱਲੂ ਲੰਬੜਦਾਰ ਸੰਘਵਾਲ ਵੱਲੋਂ ਮੌਕੇ ਤੇ ਮੌਜੂਦ ਨੌਜਵਾਨਾਂ ਦੇ ਭਾਰੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਨੌਜਵਾਨਾਂ ਨੂੰ ਚੰਗੀ ਸਿਹਤ ਲਈ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਨਸ਼ੇ ਤੋਂ ਦੂਰ ਰਹਿ ਕੇ ਚੰਗੀ ਜ਼ਿੰਦਗੀ ਜੀਉਣੀ ਚਾਹੀਦੀ ਹੈ।
ਇਸ ਦੌਰਾਨ ਨੌਜਵਾਨਾਂ ਦੇ ਭਾਰੀ ਇਕੱਠ ਵੱਲੋਂ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ।
ਇਸ ਮੌਕੇ ਤੇ ਬਬਲੂ ਕਿਸ਼ਨਗੜ, ਜਸਵਿੰਦਰ ਸਿੰਘ ਬਿੰਦਾ ਦੁੱਗਰੀ, ਰਾਜਨ ਸ਼ਰਮਾ, ਸਾਈ ਸਵੀਟਸ, ਰਾਘਵ,ਕਿੰਦੀ ਕਿਸ਼ਨਗੜ,ਗੁਰਲੀਨ ਗਿੰਨੀ,ਜੱਸਾ, ਗੋਪੀ, ਸੈੰਡੀ, ਹੈਰੀ, ਵਾਸੂਦੇਵ, ਗਗਨ ਹਾਡਾਂ ਕਿਸ਼ਨਗੜ, ਜਗਦੀਸ਼ ਸ਼ਰਮਾ, ਨਵੀਨ, ਜੇਈ, ਪ੍ਰੇਮਦੀਪ, ਹਨੀ ਲੜੋਈ ਅਤੇ ਭਾਰੀ ਸੰਖਿਆ ਚ ਯੂਥ ਮੌਜੂਦ ਸੀ ।

दोआबा किसान संघर्ष कमेटी के मुख्य दफ्तर किशनगढ़ अड्डे में किशनगढ़ यूथ स्पोर्ट्स क्लब का गठन किया

पंजाब/किशनगढ़(गुरप्रीत बल्ल) दोआबा किसान संघर्ष कमेटी के मुख्य दफ्तर किशनगढ़ अड्डे में इंद्रजीत सिंह बिल्लू लंबड़दार संघवाल की तरफ से किशनगढ़ यूथ स्पोर्ट्स क्लब का गठन किया गया जिसमें दीपक कुमार कालू को प्रधान, राघव को वाइस प्रधान, बलविंदर विक्की को सेक्रेटरी नियुक्त किया गया। इस दौरान इंद्रजीत सिंह बिल्लू लंबड़दार संघवाल की तरफ से नियुक्त किये गये ओहदेदारों को सीरोपे देकर सम्मानित किया गया और नौजवानों को अच्छी सेहत के लिए खेल कूद में भाग लेने और नशों से दूर रहकर अच्छी ज़िंदगी के लिए प्रेरित किया।

इस दौरान भारी इकट्ठ में यूथ की तरफ से केन्द्र सरकार के विरुद्ध जमकर नारेबाजी की गई । इस मौके पर बबलू किशनगढ़, जसविंदर सिंह बिंदा दुगरी, राजन शर्मा, राघव, और भारी संख्या में यूथ का इकट्ठ मौजूद थे।

Doaba Times

ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਜਿ. ਗੋਲਡਨ ਐਵੀਨਿਊ ਮਕਸੂਦਾਂ ਜਲੰਧਰ ਵਿੱਖੇ ਮਨਾਇਆ

ਸ਼ਹੀਦੀ ਦਿਹਾੜੇ ਤੇ ਸ਼ਹੀਦਾ ਦੀ ਯਾਦ ਪ੍ਰਬੰਧਕ ਕਮੇਟੀ ਸਮੂਹ ਸੰਗਤ ਅਤੇ ਬਾਬਾ ਹਰਭਜਨ ਸਿੰਘ ਕਾਹਲੋ ਦੇ ਸਹਿਯੋਗ ਨਾਲ ਮਨਾਇਆਂ।

ਪੰਜਾਬ/ ਮਕਸੂਦਾ 20ਜੂਨ(ਅਵਤਾਰ ਸਿੰੰਘ ਕਾਨੂੰਗੋ) ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਅਤੇ ਸ਼ਹੀਦਾ ਦੀ ਯਾਦ ਚ’ ਗੁਰਦੁਆਰਾ ਸਾਹਿਬ ਵਿੱਖੇ ਸੁੱਖਮਨੀ ਸਾਹਿਬ ਜੀ ਪਾਠ ਦੇ ਭੋਗ ਪਾਏ ਤੇ ਕੀਰਤਨੀ ਜਥੇ ਦੁਆਰਾ ਰਸਮਈ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ । ਇਸ ਮੌਕੇ ਤੇ ਸੰਗਤਾਂ ਚ’ ਅਟੁੱਟ ਲੰਗਰ ਵਰਤਾਇਆ ਗਿਆਂ।

ਹੈਡ ਗਰੰਥੀ ਭਾਈ ਮੁੱਖਤਿਆਰ ਸਿੰਘ ਤੇ ਗੁਰਮੁੱਖ ਸਿੰਘ ਐਮ ਏ ਜੀ ਨੇ ਕੌਮ ਦੇ ਬਹਾਦਰ ਜਰਨੈਲ ਬੰਦਾ ਸਿੰਘ ਬਹਾਦਰ ਦੇ ਜੀਵਨ ਦੇ ਵਾਰੇ ਦੱਸਿਆ ਕਿ ਕੌਮ ਦੇ ਜਰਨੈਲ ਦਾ ਜਨਮ 16ਅਕਤੂਬਰ1670 ਨੂੰ ਹੋਇਆ ਆਪਣੇ ਜੀਵਨ ਸਮੇ ਜਿਮੀਦਾਰ ਕਿਸਾਨਾਂ ਨੂੰ ਜਮੀਨੀ ਹੱਕ ਉਸ ਕੌਮ ਦੇ ਜਰਨੈਲ ਯੌਧੇ ਬੰਦਾ ਸਿੰਘ ਬਹਾਦਰ ਜੀ ਨੇ ਮਾਲਕੀ ਹੱਕ ਦਵਾਏ ਸਨ।

ਅੱਜ ਮਹਾਨ ਸੂਰਵੀਰ ਯੌਧੇ ਨੂੰ ਯਾਦ ਕਰਦੇ ਹਾਂ ਅਤੇ ਊਹਨਾ ਦੀ ਯਾਦ ਅੰਦਰ ਸ਼ਹੀਦੀ ਦਿਹਾੜਾ ਦੇਸ਼ ਵਿਦੇਸ਼ ਸਮੂਹ ਸੰਗਤਾ ਮਨਾ ਰਹੀਆਂ ਹਨ।

ਅੱਜ ਪ੍ਰੰਬਧਕ ਕਮੇਟੀ ਸਮੂਹ ਸੰਗਤ ਅਤੇ ਹਰਭਜਨ ਸਿੰਘ ਕਾਹਲੋ ਜੀ ਉਸ ਮਹਾਨ ਸੂਰਵੀਰ ਕੌਮ ਦੇ ਬਹਾਦਰ ਜਰਨੈਲ ਦਾ ਸ਼ਹੀਦੀ ਦਿਹਾੜਾ ਮਨਾਇਆ ਮੈ ਸੰਗਤ ਦਾ ਸੇਵਾਦਾਰ ਹੋਣ ਕਰਕੇ ਸਮੂਹ ਸੰਗਤ ਅਤੇ ਹਰਭਜਨ ਸਿੰਘ ਦਾ ਧੰਨਵਾਦ ਕਰਦਾ ਹਾਂ

ਪ੍ਰਧਾਨ ਗੁਰਮੁੱਖ ਸਿੰਘ ਐਮ ਏ ਮੀਤ ਪ੍ਰਧਾਨ ਰਣਜੀਤ ਸਿੰਘ ਗੋਲਡੀ’ ਸੈਕਟਰੀ ਗੁਰਜੀਤ ਸਿੰਘ, ਕੈਸੀਅਰ ਭੁਪਿੰਦਰ ਸਿੰਘ, ਜਾਇੰਟ ਸੈਕਟਰੀ ਕਲਵੰਤ ਸਿੰਘ, ਹਰਜੀਤ ਸਿੰੰਘ, ਜੋਗਿੰਦਰ ਸਿੰਘ ਸੋਢੀ, ਅਵਤਾਰ ਸਿੰੰਘ ਕਾਨੂੰਗੋ ਪਰੈਸ ਸਕੱਤਰ ਅਤੇ ਸਮੂਹ ਸੰਗਤ ਅਮਰੀਕ ਸਿੰਘ ਟਾਹਲੀ, ਜਸਮੀਰ ਸਿੰਘ, ਬਿੱਕਰ ਸਿੰਘ, ਚਰਨ ਸਿੰਘ ਮਲਤਾਨੀ, ਨਿਰਮਲ ਸਿੰਘ, ਕੈਪਟਨ ਸੁੱਖਵਿਂਦਰ ਸਿੰਘ, ਡਾਕਟਰ ਗੁਰਬਚਨ ਸਿੰਘ, ਡਾਕਟਰ ਬਲਵੰਤ ਸਿੰਘ ਹੰਸ, ਡਾਕਟਰ ਸ੍ਰੀ ਮਤੀ ਸੁੱਖਮਨ ਮਾਨ, ਮੇਜਰ ਸਿੰਘ, ਗੁਰਮੀਤ ਸਿੰਘ’ ਸਰਜੀਤ ਸਿੰਘ’ ਜਰਨਲ ਸਕੱਤਰ ਗੁਰਜੀਤ ਸਿੰੰਘ ਜੀ ਨੇ ਆਈਆ ਸੰਗਤਾ ਤੇ ਹਰਭਜਨ ਸਿੰਘ ਦਾ ਧੰਨਵਾਦ ਕੀਤਾ ਤੇ ਦੱਸਿਆ ਕਿ ਜਲਦ ਹੀ ਚੈਰੀਟੇਬਲ ਹਸਪਤਾਲ ਸੰਗਤਾ ਦੇ ਹਵਾਲੇ ਕੀਤਾ ਜਾਵੇਗਾ।