Doaba Times

ਪਿੰਡ ਮੰਨਣ ਵਿਖੇ ਜੰਡਾ ਵਾਲੇ ਪੀਰਾ ਦਾ ਸਾਲਾਨਾ ਜੋੜ ਮੇਲਾ ਸ਼ਰਧਾਪੂਰਵਕ ਮਨਾਇਆ ਗਿਆ

ਜਲੰਧਰ (ਦਿਲਬਾਗ ਸਿੰਘ ) ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਸਥਿਤ ਪਿੰਡ ਬੱਲਾਂ ਤੋਂ ਦੋ ਕਿਲੋਮੀਟਰ ਕਰੀਬ ਪਿੰਡ ਮੰਨਣ ਵਿਖੇ ਜੰਡਾਂ ਵਾਲੇ ਪੀਰਾਂ ਦਾ ਸਲਾਨਾ ਜੋੜ ਮੇਲਾ ਬਾਬਾ ਸੇਵਾ ਸਿੰਘ ਜੀ ਦੀ ਸਰਪ੍ਰਸਤੀ ਹੇਠ ਸ਼ਰਧਾਪੂਰਵਕ ਮਨਾਇਆ ਗਿਆ।

ਇਸ ਮੌਕੇ ਦੇ ਝੰਡੇ ਅਤੇ ਚਾਦਰ ਦੀ ਰਸਮ ਨਿਭਾਈ ਗਈ। ਇਸ ਮੌਕੇ ਤੇ ਇਲਾਕੇ ਦੇ ਪ੍ਰਸਿੱਧ ਲੋਕ ਗਾਇਕ ਦਰਬਾਰ ਚ ਹਾਜ਼ਰੀ ਲਗਵਾਉਣ ਪਹੁੰਚੇ ।

ਇਸ ਮੌਕੇ ਤੇ ਇਲਾਕੇ ਦੀਆਂ ਸਮੂਹ ਸੰਗਤਾਂ ਵੱਲੋਂ ਦਰਬਾਰ ਤੇ ਹਾਜ਼ਰੀ ਲਗਾਈ ਗਈ।

ਸੰਗਤਾਂ ਵਿਚ ਚਾਹ ਪਕੌੜਿਆਂ ਦੇ ਅਟੁੱਟ ਲੰਗਰ ਵਰਤਾਏ ਗਏ।

Doaba Times

ਕਿਸ਼ਨਗੜ੍ਹ ਵਿਖੇ ਸੰਤਾਂ ਸ਼ਹੀਦਾਂ ਦੇ ਸਥਾਨ ਤੇ ਸ਼ਹੀਦਾਂ ਦੇ ਸਿਰਤਾਜ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾਡ਼ਾ ਸ਼ਰਧਾਪੂਰਵਕ ਮਨਾਇਆ ਗਿਆ

ਕਿਸ਼ਨਗੜ (ਸੁਰਜੀਤ ਪਾਲ) ਕਿਸ਼ਨਗੜ੍ਹ ਵਿਖੇ ਸੰਤਾਂ ਸ਼ਹੀਦਾਂ ਦੇ ਸਥਾਨ ਤੇ ਸ਼ਹੀਦਾਂ ਦੇ ਸਿਰਤਾਜ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾਡ਼ਾ ਸ਼ਰਧਾਪੂਰਵਕ ਮਨਾਇਆ ਗਿਆ।

ਜਿਸ ਦੇ ਸੰਬੰਧ ਚ ਮਿਤੀ 9-6-21 ਤੂੰ ਸਹਿਜ ਪਾਠ ਆਰੰਭ ਕੀਤੇ ਗਏ ਇਸ ਦੌਰਾਨ 14-6-21 ਨੂੰ ਭਾਈ ਚੰਨਣ ਸਿੰਘ ਅਤੇ ਭਾਈ ਦਲਵੀਰ ਸਿੰਘ ਜੀ ਜੋ ਕਿ ਸੰਤਾਂ ਸ਼ਹੀਦਾਂ ਦੇ ਸਥਾਨ ਉੱਪਰ ਪਹਿਲਾਂ ਸੇਵਾਦਾਰ ਰਹਿ ਚੁੱਕੇ ਸਨ ਅਤੇ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਸੇਵਾ ਵਿੱਚ ਹੀ ਲਗਾ ਦਿੱਤਾ, ਉਨ੍ਹਾਂ ਦੀ ਬਰਸੀ ਸਬੰਧੀ ਅਖੰਡ ਪਾਠਾਂ ਦੇ ਭੋਗ ਪਾਏ ਗਏ ਅਤੇ ਮਿਤੀ 15 ਨੂੰ ਨਿਸ਼ਾਨ ਸਾਹਿਬ ਸੁੁਸ਼ੋਭਿਤ ਕਰਨ ਉਪਰੰਤ ਅਗਲੇ ਦਿਨ ਮਿਤੀ 16 ਨੂੰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ ਵਿਚ ਸਹਿਜ ਪਾਠਾਂ ਦੇ ਭੋਗ ਪਾਏ ਗਏ ਤੇ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਰਾਗੀ ਸਿੰਘਾਂ ਵੱਲੋਂ ਰੂਹਾਨੀ ਕੀਰਤਨ ਦਰਬਾਰ ਸਜਾਏ ਗਏ ਤੇ ਸੰਗਤਾਂ ਨੂੰ ਕੀਰਤਨ ਰਾਹੀਂ ਨਿਹਾਲ ਕੀਤਾ। ਸੇਵਾਦਾਰਾਂ ਵੱਲੋਂ ਸਵੇਰ ਤੋਂ ਹੀ ਚਾਹ ਪਕੌੜਿਆਂ ਦੇ ਅਟੁੱਟ ਲੰਗਰ ਵਰਤਾਏ ਗਏ।

ਇਸ ਮੌਕੇ ਡੇਰਾ ਸਰਪ੍ਰਸਤ ਜੋਗਿੰਦਰ ਕੌਰ ਦਿੱਲੀ ਵਾਲੇ, ਹਰਸੁਲਿੰਦਰ ਸਿੰਘ ਢਿੱਲੋਂ, ਪਰਗਟ ਸਿੰਘ, ਜਰਨੈਲ ਕੌਰ ਖਜ਼ਾਨਚੀ, ਕੁਲਵਿੰਦਰ ਕੌਰ, ਸਰਬਜੀਤ ਕੌਰ, ਸੁਰਿੰਦਰ ਕੌਰ ਛਿੰਦੋ, ਸੇਵਾਦਾਰ ਅਮਰਜੀਤ ਸਿੰਘ ਜੀਤਾ, ਬਲਵਿੰਦਰ ਸਿੰਘ ਬਿੱਲਾ, ਭਾਈ ਮਲਕੀਤ ਸਿੰਘ ਗ੍ਰੰਥੀ, ਸੇਵਾਦਾਰ ਮਦਨ ਸਿੰਘ, ਹੈਰੀ ਬਿਆਸ ਪਿੰਡ, ਸਾਧੂ ਸਿੰਘ ਬਿਆਸ ਪਿੰਡ, ਹਰੀ ਰਾਮ ਬਡਾਲਾ, ਜਸਦੀਪ ਫੁੱਲ, ਸੁਰਿੰਦਰ ਸਿੰਘ, ਹਰਪ੍ਰੀਤ ਕੌਰ, ਰੋਹਿਤ ਕੁਮਾਰ, ਕੁਲਵਿੰਦਰ, ਕੇਵਲ ਕ੍ਰਿਸ਼ਨ, ਹਰਜੋਤ ਮਹੇ ਅਤੇ ਸਮੂਹ ਨਗਰ ਨਿਵਾਸੀ ਤੇ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ।

Doaba Times

ਡੇਰਾ ਸੱਚਖੰਡ ਬੱਲਾਂ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦਾ ਜੋਤੀ ਜੋਤ ਦਿਵਸ ਤੇ ਸੰਗਰਾਂਦ ਦਾ ਦਿਹਾਡ਼ਾ ਸ਼ਰਧਾਪੂਰਵਕ ਮਨਾਇਆ ਗਿਆ

*ਸੰਤ ਨਿਰੰਜਨ ਦਾਸ ਮਹਾਰਾਜ ਜੀ ਨੇ ਸੰਗਤਾਂ ਨੂੰ ਹਾੜ ਦਾ ਮਹੀਨਾ ਸਰਵਣ ਕਰਵਾਇਆ

ਕਿਸ਼ਨਗੜ੍ਹ (ਸੁਰਜੀਤਪਾਲ ) ਡੇਰਾ ਸੱਚਖੰਡ ਬੱਲਾਂ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜੋਤੀ ਜੋਤ ਦਿਵਸ ਤੇ ਸੰਗਰਾਂਦ ਦਾ ਦਿਵਸ ਤੇ ਸਤਿਗੁਰੂ ਰਵਿਦਾਸ ਜੀ ਦੇ ਜਨਮ ਸਥਾਨ ਮੰਦਰ ਸੀਰ ਗੋਵਰਧਨਪੁਰ ਬਨਾਰਸ ਯੂ.ਪੀ. ਦਾ ਸਥਾਪਨਾ ਦਿਵਸ ਸ਼ਰਧਾ ਅਤੇ ਸਤਿਕਾਰ ਸਹਿਤ ਡੇਰੇ ਦੇ ਮੌਜੂਦਾ ਗੱਦੀਨਸ਼ੀਨ ਸੰਤ ਨਿਰੰਜਨ ਦਾਸ ਜੀ ਮਹਾਰਾਜ ਚੇਅਰਮੈਨ ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ ਵਾਰਾਣਸੀ ਜੀ ਦੀ ਅਗਵਾਈ ਹੇਠ ਮਨਾਇਆ ਗਿਆ।


ਇਸ ਮੌਕੇ ਤੇ ਅੰਮ੍ਰਿਤ ਬਾਣੀ ਦੇ ਜਾਪ ਕਰਵਾਏ ਗਏ ਤੇ ਸੰਤ ਨਿਰੰਜਨ ਦਾਸ ਜੀ ਨੇ ਹਾੜ੍ਹ ਦਾ ਮਹੀਨਾ ਸੰਗਤਾਂ ਨੂੰ ਸਰਵਣ ਕਰਵਾਇਆ।
ਇਸ ਮੌਕੇ ਤੇ ਸੰਤ ਲੇਖ ਰਾਜ ਨੂਰਪੁਰ ਵਾਲੇ, ਸੇਵਾਦਾਰ ਹਰਦੇਵ ਦਾਸ, ਵਰਿੰਦਰ ਦਾਸ ਬੱਬੂ , ਧਰਮਵੀਰ, ਨਿਰਮਲ ਸਿੰਘ ਮੈਨੇਜਰ, ਪ੍ਰੀਤਮ ਦਾਸ, ਸ਼ਾਮ ਲਾਲ, ਐਡਵੋਕੇਟ ਸਤਪਾਲ ਵਿਰਦੀ, ਮਾਸਟਰ ਬੀ. ਕੇ. ਮਹਿਮੀ ਸਮੇਤ ਸਮੂਹ ਸੰਗਤਾਂ ਮੌਜੂਦ ਸਨ ।

Doaba Times

ਡੇਰਾ ਸੰਤ ਬਾਬਾ ਪ੍ਰੀਤਮ ਦਾਸ ਜੀ ਬਾਬੇ ਜੌੜੇ ਵਿਖੇ ਸਤਿਗੁਰੂ ਰਵਿਦਾਸ ਜੀ ਦਾ ਜੋਤੀ ਜੋਤ ਦਿਵਸ ਤੇ ਸਾਲਾਨਾ ਜੋੜ ਮੇਲਾ ਸ਼ਰਧਾਪੂਰਵਕ ਮਨਾਇਆ ਗਿਆ

ਜਲੰਧਰ/ਕਿਸ਼ਨਗੜ (ਸੁਰਜੀਤ ਪਾਲ /ਗੁਰਪ੍ਰੀਤ ਬੱਲ) ਡੇਰਾ ਸੰਤ ਪ੍ਰੀਤਮ ਦਾਸ ਜੀ ਬਾਬੇ ਜੌੜੇ ਰਾਏਪੁਰ ਰਸੂਲਪੁਰ ਜਲੰਧਰ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜੋਤਿ ਜੋਤ ਸਮਾਉਣ ਪੁਰਬ ਬਹੁਤ ਹੀ ਸ਼ਰਧਾ ਨਾਲ ਡੇਰੇ ਦੇ ਮੁਖੀ ਸੰਤ ਬਾਬਾ ਨਿਰਮਲ ਦਾਸ ਜੀ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇਕ ਸੁਸਾਇਟੀ ਰਜਿ ਪੰਜਾਬ ਦੀ ਸਰਪ੍ਰਸਤੀ ਹੇਠ ਮਨਾਇਆ ਗਿਆ । ਅੱਜ ਹਾੜ ਦੀ ਸੰਗਰਾਂਦ ਤੇ ਜੋ ਸਾਲਾਨਾ ਜੋੜ ਮੇਲਾ ਕਰਵਾਇਆ ਜਾਂਦਾ ਸੀ ਜਿਸ ਵਿੱਚ ਬਲਦਾਂ ਦੀਆਂ ਦੌੜਾਂ ਕਰਵਾਈਆਂ ਜਾਂਦੀਆਂ ਸਨ । ਜਿਨ੍ਹਾਂ ਵਿੱਚ ਦੂਰ-ਦੁਰਾਡੇ ਤੋਂ ਲੋਕ ਆਪਣੇ ਬਲਦਾਂ ਨੂੰ ਲੈ ਕੇ ਆਉਂਦੇ ਸਨ ਅਤੇ ਪੁਰਾਤਨ ਖੂਹ ਤੇ ਨੂੰ ਗੇੜਦੇ ਸਨ। ਕਰੋਨਾ ਵਾਇਰਸ ਨੂੰ ਮੁੱਖ ਰੱਖਦੇ ਹੋਏ ਇਹ ਬਲਦਾਂ ਦੀਆਂ ਦੌੜਾਂ ਮੁਲਤਵੀ ਕਰ ਦਿੱਤੀਆਂ ਸਨ। ਬਾਬਾ ਜੋੜੇ ਜੀ ਸਾਲਾਨਾ ਜੋੜ ਮੇਲਾ ਸ਼ਰਧਾਪੂਰਵਕ ਮਨਾਇਆ ਗਿਆ।

ਇਨ੍ਹਾਂ ਦੋਨਾਂ ਸਮਾਗਮਾਂ ਸਬੰਧੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੇ ਭੋਗ ਪਾਏ ਗਏ ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਉਪਰੰਤ ਸੰਤ ਬਾਬਾ ਨਿਰਮਲ ਦਾਸ ਜੀ ਨੇ ਰੂਹਾਨੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਮੌਕੇ ਤੇ ਮੌਜੂਦ ਸੰਗਤਾਂ ਨੂੰ ਬਾਬਾ ਜੌੜੇ ਜੀ ਦਾ ਇਤਿਹਾਸ ਸਰਵਣ ਕਰਵਾਇਆ। ਸੰਗਤਾ ਵਿਚ ਅਟੁੱਟ ਲੰਗਰ ਵਰਤਾਏ ਗਏ।

ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜੋਤਿ ਜੋਤ ਸਮਾਉਣ ਪੂਰਬ ਤੇ ਸਮੁੱਚੇ ਸੰਤ ਸਮਾਜ ਵੱਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ।
ਇਸ ਮੌਕੇ ਤੇ ਭੈਣ ਸੰਤੋਸ਼ ਕੁਮਾਰੀ ਪ੍ਰਧਾਨ ਨਾਰੀ ਸ਼ਕਤੀ ਫਾਊਂਡੇਸ਼ਨ ਆਲ ਇੰਡੀਆ, ਸੰਤ ਬਾਬਾ ਜਗੀਰ ਸਿੰਘ ਜੀ ਸਰਬੱਤ ਦਾ ਭਲਾ ਆਸ਼ਰਮ ਵਾਲੇ, ਸ. ਨਿਰਮਲ ਸਿੰਘ, ਸਰਪੰਚ ਬੀਬੀ ਹਰਬੰਸ ਕੌਰ ,ਮਾਸਟਰ ਹੰਸ ਰਾਜ ਜੀ, ਜਸਵਿੰਦਰ ਸਿੰਘ ਖਾਲਸਾ, ਗੁਰਦਿਆਲ ਚੰਦ, ਡਾ. ਮਨਜੀਤ ਕੁਮਾਰ, ਅਮਰਜੀਤ ਸਿੰਘ ਦੌਲਤਪੁਰ, ਅਮਰਜੀਤ ਸਿੰਘ ਸਾਬੀ, ਦੇਸ ਰਾਜ, ਵਿਸ਼ੇਸ਼ ਤੌਰ ਤੇ ਹਾਜਰ ਸਨ।

Doaba Times

ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਜਿ. ਗੋਲਡਨ ਐਵੀਨਿਊ ਮਕਸੂਦਾਂ ਜਲੰਧਰ ਵਿੱਖੇ ਸ਼ਰਧਾਪੂਰਵਕ ਮਨਾਇਆ ਗਿਆ


ਜਲੰਧਰ 14ਜੂਨ 2021 (ਗੁਰਪ੍ਰੀਤ ਸਿੰਘ ਸੂਰਯਾ)ਅੱਜ ਪੰਚਮ ਪਾਤਸਾਹ ਸ਼ਹੀਦਾ ਦੇ ਸਿਰਤਾਜ ਸ਼ਾਤੀ ਦੇ ਪੁੰਜ ਸਾਹਿਬ ਸ੍ਰੀ ਗੂਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਜਿ. ਗੋਲਡਨ ਐਵੀਨਿਊ ਮਕਸੂਦਾਂ ਜਲੰਧਰ ਵਿੱਖੇ ਸ਼ਰਧਾਪੂਰਵਕ ਮਨਾਇਆ ਗਿਆ। ਸ਼ਹੀਦੀ ਦਿਹਾੜੇ ਤੇ ਸ੍ਰੀ ਆਖੰਡਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ਉਪਰੰਤ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਭਾਈ ਤਾਰਬਲਬੀਰ ਸਿੰਘ ਹੈਡ ਗ੍ਰੰਥੀ ਭਾਈ ਮੁਖਤਿਆਰ ਸਿੰਘ ਜੀ ਨੇ ਕੱਥਾ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਕੋਰਨਾ ਵਾਇਰਸ ਕਰਕੇ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਪੰਚਮ ਪਾਤਸਾਹ ਸ਼ਹੀਦਾਂ ਦੇ ਸਿਰਤਾਜ ਸ਼ਾਤੀ ਦੇ ਪੁੰਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਿਹਾੜਾ ਮਨਾਇਆ। ਇਸ ਮੌਕੇ ਤੇ ਠੰਡੇ ਮਿੱਠੇ ਜਲ ਦੀਆ ਛਬੀਲਾ ਤੇ ਸੰਗਤਾਂ ਚ ਅਟੁੱਟ ਲੰਗਰ ਵਰਤਾਏ ਗਏ। ਸੰਗਤਾ ਨੇ ਤਨ ਮਨ ਨਾਲ ਸੇਵਾ ਕੀਤੀ ।

ਇਸ ਮੌਕੇ ਤੇ ਕਸ਼ਮੀਰ ਸਿੰਘ ਮੁੱਲਤਾਨੀ, ਮੇਜਰ ਸਿੰਘ, ਨਿਰਮਲ ਸਿੰਘ, ਅਵਤਾਰ ਸਿੰਘ ਕਾਨੂੰਗੋ, ਚਰਨ ਸਿੰਘ ਮੁੱਲਤਾਨੀ, ਹਰਜੀਤ ਸਿੰਘ, ਮੈਬਰ ਗੁਰਮੀਤ ਸਿੰਘ, ਪਟਵਾਰੀ ਦਲੀਪ ਸਿੰਘ ਭੱਵਰਾ, ਡਾਕਟਰ ਗੁਰਬਚਨ ਸਿੰੰਘ, ਰੂੜ ਸਿੰਘ, ਬਾਬਾ ਹਰਭਜਨ ਸਿੰਘ, ਜਸਮੀਰ ਸਿੰਘ, ਬਿੱਕਰ ਸਿੰਘ, ਰਣਜੀਤ ਸਿੰੰਘ, ਮੀਤ ਪ੍ਰਧਾਨ ਅਮਰਜੀਤ ਸਿੰੰਘ, ਡਾਕਟਰ ਬਲਵੰਤ ਸਿੰਘ ਹੰਸ, ਡਾਕਟਰ ਸ੍ਰੀ ਮਤੀ ਸੁੱਖਮਨ ਮਾਨ, ਚੰਚਲਦੀਪ ਸਿੰਘ, ਨਿਸਾਨ ਸਿੰਘ, ਗੁਰਜੀਤ ਸਿੰਘ ਜਰਨਲ ਸਕੱਤਰ ਨੇ ਆਈਆ ਸੰਗਤਾ ਦਾ ਧੰਨਵਾਦ ਕੀਤਾ

Doaba Times

ਅਕਾਲੀ-ਬਸਪਾ ਗੱਠਜੋੜ ਦੀ ਖੁਸ਼ੀ ਵਿੱਚ ਕਿਸ਼ਨਗੜ ਵਿੱਚ ਅਕਾਲੀ ਵਰਕਰਾਂ ਵੱਲੋਂ ਲੱਡੂ ਵੰਡੇ ਗਏ


ਕਿਸ਼ਨਗੜ (ਸੁਰਜੀਤ ਪਾਲ), ਅਕਾਲੀ ਦਲ ਅਤੇ ਬਸਪਾ ਦਰਮਿਆਨ ਹੋਏ ਗੱਠਜੋੜ ਦੀ ਖੁਸ਼ੀ ਵਿੱਚ ਪਿੰਡ ਕਿਸ਼ਨਗੜ ਵਿੱਚ ਦੋਵੇਂ ਪਾਰਟੀਆਂ ਦੇ ਵਰਕਰਾਂ ਦਾ ਭਾਰੀ ਇਕੱਠ ਹੋਇਆ।

ਜਿਸ ਦੌਰਾਨ ਗਠਜੋੜ ਦੀ ਖੁਸ਼ੀ ਵਿੱਚ ਕਿਸ਼ਨਗੜ੍ਹ ਅੱਡਾ ਵਿੱਚ ਅਕਾਲੀ ਦਲ ਦੇ ਵਰਕਰਾਂ ਵੱਲੋਂ ਲੱਡੂ ਵੰਡੇ ਗਏ ਅਤੇ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ਦੇ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਰਵਿੰਦਰ ਫੁੱਲ, ਸਰਵਣ ਕੁਮਾਰ, ਨਰਿੰਦਰ ਸੌਂਧੀ, ਵਿਜੇ ਮਦਾਰ, ਪ੍ਰਗਟ ਸਿੰਘ ਫੁਲ, ਮਲਕੀਤ ਬੱਲੀ, ਸਤਿੰਦਰ ਪਾਲ, ਦਰਸ਼ਨ ਸਿੰਘ, ਮਾਸਟਰ ਹਰਦੀਪ ਸਿੰਘ, ਸ਼ਿੰਟੂ, ਰਿੱਕੀ ਸਹੋਤਾ, ਰਾਜ ਕਪੂਰ, ਗੁਰਮੇਲ ਸਿੰਘ, ਜੋਗੀ ਰਾਮ, ਦਲਜੀਤ ਸਿੰਘ, ਜੱਸੀ , ਬਿੱਟੂ ਖਾਦ ਸਟੋਰ, ਸੁੰਦਰੀ ਰਾਮ, ਸੋਨੂੰ ਨਿਜ਼ਾਮਦੀਪੁਰ, ਰਾਧਾ ਬਰਫ ਵਾਲਾ, ਜੋਤੀ ਆਦਿ ਮੌਜੂਦ ਸਨ।

अकाली- बसपा गठजोड़ की खुशी में अकाली वर्करों  द्वारा किशनगढ़ में बांटे गए लड्डू


पंजाब/किशनगढ़ ( गुरप्रीत बँल) अकाली दल और बसपा के गठजोड़ की खुशी में दोनो पार्टियों के वर्करों द्वारा गांव किशनगढ़ में भारी इकट्ठ किया गया। जिस दौरान गठजोड़ की खुशी में किशनगढ़ अड्डा में अकाली दल के वर्करों द्वारा लड्डू बांटे और शिरोमणि अकाली दल जिंदाबाद के नायरे लगाए गए ।
इस मौके पर रविंदर फुल,सरवण कुमार , नरेन्द्र सौंधी,विजे मडार, परगट सिंह फुल, मलकीत बँली, सतेंद्र पाल, दर्शन सिंह, मास्टर हरदीप सिंह, शिंटू, रिक्की सहोता, राजकपूर, गुरमेल सिंह, जोगी राम ,दलजीत सिंह, जस्सी, बिट्टू खाद स्टोर, सुन्दरी राम, सोनू निजामदीपुर, राधा बरफ वाला, ज्योति आदि मौजूद थे।

N e x t

ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਮੋਕੇ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਜੀ ਡਰੋਲੀ ਕਲਾਂ ਵਿਖੇ ਸਮਾਗਮ ਕਰਵਾਇਆ ਗਿਆ

ਕਿਸ਼ਨਗੜ(ਨਰਿੰਦਰ ਸੋੰਧੀ) ਸਿੱਖ ਕੋਮ ਦੀ ਸ਼ਹੀਦੀ ਪਰੰਪਰਾ ਦੇ ਮੋਢੀ
ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਮੋਕੇ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਜੀ ਡਰੋਲੀ ਕਲਾਂ ਵਿਖੇ
ਸਮਾਗਮ ਕਰਵਾਇਆ ਗਿਆ

ਅਤੇ ਇਸ ਮੋਕੇ ਹਲਕਾ ਵਿਧਾਇਕ ਪਵਨ ਕੁਮਾਰ ਟੀਨੂੰ ਜੀ ਵੀ ਨਤਮਸਤਕ ਹੋਏ ਅਤੇ ਇਹ ਅਰਦਾਸ ਕੀਤੀ ਕਿ ਇਸ ਕਰੋਨਾ ਮਾਹਾਮਰੀ ਤੋਂ ਸਾਰੀ ਦੁਨੀਆ ਨੂੰ ਨਿਜਾਤ ਮਿਲੇ।

Doaba Times

ਡੇਰਾ ਸੱਚਖੰਡ ਬੱਲਾਂ ਵਿਖੇ ਸੰਤ ਸਰਵਣ ਦਾਸ ਮਹਾਰਾਜ ਜੀ ਦਾ 49ਵਾਂ ਬਰਸੀ ਸਮਾਗਮ ਸ਼ਰਧਾ ਪੂਰਵਕ ਮਨਾਇਆ ਗਿਆ

*ਸੰਤਾਂ ਮਹਾਂਪੁਰਸ਼ਾਂ, ਰਾਜਨੀਤਕ ਤੇ ਪ੍ਰਸ਼ਾਸਨਿਕ ਸ਼ਖਸੀਅਤਾਂ ਵੱਲੋਂ ਸੰਤ ਸਰਵਣ ਦਾਸ ਮਹਾਰਾਜ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।

ਜਲੰਧਰ(ਸੁਰਜੀਤ ਪਾਲ /ਗੁਰਪ੍ਰੀਤ ਬੱਲ) ਡੇਰਾ ਸੱਚਖੰਡ ਬੱਲਾਂ ਵਿਖੇ ਸੰਤ ਸਰਵਣ ਦਾਸ ਮਹਾਰਾਜ ਜੀ ਦਾ 49ਵਾਂ ਬਰਸੀ ਸਮਾਗਮ ਮੌਜੂਦਾ ਗੱਦੀਨਸ਼ੀਨ ਸੰਤ ਨਿਰੰਜਨ ਦਾਸ ਜੀ ਮਹਾਰਾਜ ਚੇਅਰਮੈਨ ਪਬਲਿਕ ਚੈਰੀਟੇਬਲ ਟਰੱਸਟ ਵਾਰਾਣਸੀ (ਯੂ.ਪੀ.) ਜੀ ਦੀ ਅਗਵਾਈ ਹੇਠ ਕਰੋਨਾ ਮਹਾਂਮਾਰੀ ਨੂੰ ਮੱਦੇਨਜ਼ਰ ਰੱਖਦੇ ਹੋਏ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕਰਦੇ ਹੋਏ ਸ਼ਰਧਾਪੂਰਵਕ ਮਨਾਇਆ ਗਿਆ ।

ਇਸ ਮੌਕੇ ਤੇ ਧਾਰਮਿਕ ਰਾਜਨੀਤਿਕ ਤੇ ਪ੍ਰਸ਼ਾਸਨਿਕ ਸ਼ਖਸੀਅਤਾਂ ਵਲੋਂ ਸੰਤ ਸਰਵਣ ਦਾਸ ਮਹਾਰਾਜ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਤੇ ਅੰਮ੍ਰਿਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਾਪ ਕਰਵਾਏ ਗਏ ਤੇ ਕੀਰਤਨ ਦੀਵਾਨ ਸਜਾਏ ਗਏ । ਇਸ ਮੌਕੇ ਤੇ ਕਰੋਨਾ ਮਹਾਂਮਾਰੀ ਦੇ ਚਲਦਿਆਂ ਸ਼ੋਸ਼ਲ ਡਿਸਟੇਂਸੀ ਮਾਸਕ ਸੈਂਨੀਟਾਇਜ਼ਰ ਆਦਿ ਪੂਰਾ ਇਹਤਿਆਤ ਰੱਖਿਆ ਗਿਆ। ਇਸ ਦੌਰਾਨ ਸੰਗਤਾਂ ਚ ਅਤੁੱਟ ਲੰਗਰ ਵਰਤਾਏ ਗਏ।

ਇਸ ਮੌਕੇ ਤੇ ਸੰਤ ਨਿਰੰਜਨ ਦਾਸ ਮਹਾਰਾਜ ਜੀ ਨੇ ਸੰਤ ਸਰਵਣ ਦਾਸ ਜੀ ਮਹਾਰਾਜ ਜੀ ਨੂੰ ਸਮਰਪਿਤ ਬੇਗਮਪੁਰਾ ਸ਼ਹਿਰ ਸਪਤਾਹਿਕ ਪੱਤ੍ਰਿਕਾ ਦਾ ਵਿਸ਼ੇਸ਼ ਅੰਕ ਰਿਲੀਜ਼ ਕੀਤਾ ਗਿਆ ।ਇਸ ਮੌਕੇ ਤੇ ਸੰਤ ਸਰਵਣ ਦਾਸ ਚੈਰੀਟੇਬਲ ਹਸਪਤਾਲ ਕਠਾਰ ਵੱਲੋਂ ਫ੍ਰੀ ਮੈਡੀਕਲ ਕੈਂਪ ਲਗਾ ਕੇ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ । ਡੇਰਾ ਸੱਚਖੰਡ ਬੱਲਾਂ ਨੂੰ ਜਾਣ ਵਾਲੇ ਰਸਤਿਆਂ ਤੇ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ ।

ਇਸ ਮੌਕੇ ਤੇ ਸੰਤ ਕਿਸ਼ਨ ਨਾਥ ਜੀ ਚਹੇੜੂ, ਸੰਤ ਜਗਦੀਸ਼ ਗਿਰੀ ਜੀ, ਸੰਤ ਪ੍ਰਦੀਪ ਦਾਸ ਜੀ ਕਠਾਰ, ਸੰਤ ਗੁਰਬਚਨ ਦਾਸ ਜੀ, ਸੰਤ ਸੁਖਵਿੰਦਰ ਦਾਸ ਜੀ ਢੱਡੇ, ਸੰਤ ਪ੍ਰੀਤਮ ਦਾਸ ਜੀ ਸੰਗਤਪੁਰ, ਸੰਤ ਸਤਪਾਲ ਜੀ ਹਰਿਆਣਾ, ਸੰਤ ਬਲਰਾਮ ਜੀ ਬੂਟਾ ਮੰਡੀ, ਸੰਤ ਲੇਖ ਰਾਜ ਨੂਰਪੁਰ, ਪ੍ਰਸ਼ਾਸਨਿਕ ਅਧਿਕਾਰੀ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ, ਏ.ਡੀ.ਸੀ. ਜਸਬੀਰ ਸਿੰਘ, ਚੌਧਰੀ ਸੁਰਿੰਦਰ ਸਿੰਘ ਐਮ.ਐਲ.ਏ. ਕਰਤਾਰਪੁਰ , ਚੌਧਰੀ ਸੰਤੋਖ ਸਿੰਘ ਐਮ ਪੀ , ਸੇਠ ਸਤਪਾਲ ਮੱਲ , ਪ੍ਰਦੀਪ ਕੁਮਾਰ ਦੀਪਾ ਸਰਪੰਚ ਬੱਲਾ, ਸੁਖਦੇਵ ਸੁੱਖੀ ਸਾਬਕਾ ਸਰਪੰਚ ਬੱਲਾਂ, ਸ਼ਾਦੀ ਲਾਲ ਪ੍ਰਧਾਨ ਬਸਪਾ, ਸਟੇਜ ਸੈਕਟਰੀ ਮਾਸਟਰ ਬੀ ਕੇ ਮਹਿਮੀ ,ਸੈਕਟਰੀ ਸਤਪਾਲ ਵਿਰਦੀ , ਸੇਵਾਦਾਰ ਹਰਦੇਵ ਦਾਸ, ਸੇਵਾਦਾਰ ਵਰਿੰਦਰ ਦਾਸ ਬੱਬੂ ਤੇ ਸਮੂਹ ਸੰਗਤਾਂ ਮੌਜੂਦ ਸਨ ।

Doaba Times

Sant Sarwan Dass Ji

"Sant Niranjan Dass Ji"

Sant Sarwan Dass Ji was second Gaddi-Nashin of Dera Sachkhand Ballan ( Dera Shri 108 Sant Sant Sarwan Dass Ji ). He was born on 15th February, 1895 in village Gill Patti, District Bathinda to father Baba Pipal Dass Ji and mother Bibi Shobhawanti Ji. At a very small age he moved alongwith his father from village Gill Patti to village Bal in district Jalandhar where the present Dera Sachkhand Ballan is situated. Sant Sarwan Dass Ji got his earlier education from his father Baba Pipal Dass Ji. The villagers of Bal gave much love and regards to Sant Sarwan Dass Ji. Sant Sarwan Dass ji cured the needy manking by the blessings of “Naamdaan”, Sant Sarwan Dass Ji also had made arrangement for the education for the poor mankind , Sant Sarwan Dass Ji himself used to teach in dera to the poor and needy mankind and also used to teach the Baani of Shri Guru Ravidass ji to childrens. Sarwan dass Maharaj Ji used to Meditate in the Historical Mandir of Dera Sach Khand Ballan, Which is located in Dera Sach Khand Ballan, The one Kanal Land was donated by Sardar Hazara Singh resident of Ballan Village The Sangat ( Devotees ) started increasing day by day because of the meditation and hard work of Shri 108 Sant Sarwan Dass Ji.

Sant Sarwan Dass Ji, Sant Hari Dass Ji and Sant Garib Dass Ji had planned for the Development of The Shri Guru Ravidass Janam Asthan Mandir, Varanasi (U.P) Sant Sarwan Dass ji sent Sant Hari Dass ji for laying the foundation stone for the construction of a Mandir at this site. The foundation stone was laid on 14th. June 1965 (on Ashad Sankranti) by Shri 108 Sant Hari Dass Ji. After as soon as the foundation stone was laid no time was lost in starting the construction of the Mandir in full swing. Sant Sarwan Dass Ji assigned the duty of construction work to Sant Hari Dass Ji and Sant Garib Dass Ji, who along with large “Jathas” (groups of people) of Dera “Sewadars” worked in the most difficult and unfavorable conditions to complete the construction

In Shri Guru Ravidass Janam Asthan Mandir, Moorti ( pratima, statues ) of Jagatguru Ravidass Maharaj and Sant Sarwan Dass were installed after a Big Sant Samelan (Religious Programme) on 22 February 1974 Shri Guru Ravidass Janam Asthan Mandir is being Manage by Shri Guru Ravidass Janam Asthan Public Charitalbe Trust, Seer Goverdhanpur, Varanasi (U.P.)

With the Dedication and Hard work of Shri 108 Sant Sarwan Dass Ji and the Other Respected Saints of Dera Sach Khand Ballan This Dera has become the center of attraction for religious study.

Sant Sarwan Dass left for his heavenly abode on June 11, 1972.

Writer Gurpreet Bal / Surjit Pal

Doaba Times

ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਹਰਸੁਲਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਸਮੂਹ ਕਿਸਾਨਾਂ ਦਾ ਜੱਥਾ ਦਿੱਲੀ ਰਵਾਨਾ

ਪੰਜਾਬ/ਜਲੰਧਰ(ਸੁਰਜੀਤ ਪਾਲ ਗੁਰਪ੍ਰੀਤ ਬੱਲ)ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ
ਹਰਸੁਲਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ
ਇਲਾਕੇ ਦੇ ਸਮੂਹ ਕਿਸਾਨਾਂ ਦਾ ਵਿਸ਼ਾਲ ਜੱਥਾ ਕਿਸ਼ਨਗੜ ਤੋਂ ਦਿੱਲੀ ਰਵਾਨਾ ਹੋਇਆ, ਜਿਸ ਵਿਚ
ਅਲੱਗ ਅਲੱਗ ਕਿਸਾਨ ਜੱਥੇਬੰਦੀਆਂ ਤੇ ਸਮੂਹ ਕਿਸਾਨ ਮੈਂਬਰ ਮੌਜੂਦ ਸਨ। ਇਸ ਦੌਰਾਨ ਕੇਂਦਰ
ਸਰਕਾਰ ਮੁਰਦਾਬਾਦ ਤੇ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ। ਪ੍ਰਧਾਨ
ਹਰਸੁਲਿੰਦਰ ਸਿੰਘ ਢਿੱਲੋਂ ਵਲੋੰ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ  ਕੇਂਦਰ ਸਰਕਾਰ
ਦੁਆਰਾ ਤਿੰਨ ਕਾਲੇ ਕਿਸਾਨ ਵਿਰੋਧੀ ਬਿਲ ਜਦ ਤਕ ਵਾਪਸ ਨਹੀਂ ਕੀਤੇ ਜਾਂਦੇ ਉਦੋਂ ਤੱਕ ਸੰਘਰਸ਼
ਇਸੇ ਤਰ੍ਹਾਂ ਜਾਰੀ ਰਹੇਗਾ ਤੇ ਆਉਣ ਵਾਲੇ ਸਮੇਂ ਚ ਹੋ ਤੇਜ਼ ਕੀਤਾ ਜਾਵੇਗਾ ਤੇ ਕਿਸਾਨਾ ਦੇ ਕਾਫਿਲੇ ਇਸੇ
ਤਰ੍ਹਾਂ ਦਿੱਲੀ ਨੂੰ ਰਵਾਨਾ ਹੁੰਦੇ ਰਹਿਣਗੇ ਤਾਂ ਕਿ ਸੁੱਤੀ ਹੋਈ ਸਰਕਾਰ ਜਾਗ ਸਕੇ।
  ਇਸ ਮੌਕੇ ਪ੍ਰਧਾਨ ਹਰਸੁਿਲੰਦਰ ਸਿੰਘ ਢਿੱਲੋਂ,
ਕੇਵਲ ਸਿੰਘ ਸੱਤੋਵਾਲੀ, ਉਕਾਰ ਸਿੰਘ ਮੰਨਣ ਸਾਬਕਾ ਸਰਪੰਚ, ਹਰਜਿੰਦਰ ਸਿੰਘ, ਹਰਜੀਤ ਸਿੰਘ,
ਸਤਨਾਮ ਮਿੰਟਾਂ ਬਾਗੜੀਆ ਗੁਰਦਾਸਪੁਰ,
ਲੰਬੜਦਾਰ ਦਾਸੂਪੁਰ, ਐੱਸ.ਪੀ. ਰਾਣਾ,  ਭਗਵੰਤ ਸਿੰਘ ਰੰਧਾਵਾ ਮਸੰਦਾ, ਹਰਜਿੰਦਰ ਸਿੰਘ ਦੋਦੇ,
ਜਰਮਨ ਸਿੰਘ ਐਮਾਕਾਜੀ, ਬਲਵਿੰਦਰ ਸਿੰਘ ਸਰਪੰਚ ਸ਼ੀਤਲਪੁਰ, ਡਾ. ਗੁਰਚਰਨ ਕੋਟਲੀ
ਸਜਾਵਰ, ਮਨਜੀਤ ਸਿੰਘ ਢਿੱਲੋਂ,ਕੁਲਵਿੰਦਰ ਸਿੰਘ ਟਿਵਾਣਾ, ਤਲਵਿੰਦਰ ਸਿੰਘ ਮੱਟੂ, ਸਰਪੰਚ ਹਰਿੰਦਰ
ਸਿੰਘ ਸਿੰਘਪੁਰ, ਸੁਰਿੰਦਰ ਸਿੰਘ ਕਾਹਲੋਂ ਚੱਕਰਾਲਾ, ਜਸਵਿੰਦਰ ਸਿੰਘ ਰਹੀਮਪੁਰ, ਬਲਜੀਤ
ਸਿੰਘ ਸ਼ੀਤਲਪੁਰ, ਬਲਵੀਰ ਸਿੰਘ ਸਾਬਾ, ਜਥੇਦਾਰ ਕਮਲਜੀਤ ਸਿੰਘ ਘੁੰਮਣ ,
ਅਮਰਜੀਤ ਸਿੰਘ ਰੜਾ, ਮਨਦੀਪ ਸਿੰਘ ਦੀਪਾ,
ਕੈਪਟਨ ਤੇਜ ਪਾਲ ਸਿੰਘ, ਸੁਰਿੰਦਰ ਸਿੰਘ ਢਿੱਲੋਂ, ਮਨਜੀਤ ਸਿੰਘ ਖਾਲਸਾ, ਸੁਖਵੀਰ ਸਿੰਘ ਚੌਹਾਨ,
ਮਨਿੰਦਰ ਸਿੰਘ ਮੱਪੀ, ਗੁਰਪਿਆਰ ਸਿੰਘ ਬੱਲਾਂ, ਅਵਤਾਰ ਸਿੰਘ ਕੰਧਾਲਾ ਜੱਟਾਂ, ਪ੍ਰਦੀਪ ਵਿਰਦੀ,
ਜਗਦੀਪ ਸਿੰਘ, ਸੁਰਿੰਦਰ ਸਿੰਘ, ਜਸਵੰਤ ਸਿੰਘ ਵਡਾਲਾ, ਕੁਲਜੀਤ ਸਿੰਘ, ਹੈਪੀ ਸੰਧੂ, ਗੁਰਨਾਮ
ਸਿੰਘ ਢੈਹਪੁਰ ਤੇ ਸਮੂਹ ਕਿਸਾਨ ਮੌਜੂਦ ਸਨ।

Watch on youtube


ਪਿੰਡ ਕਿਸ਼ਨਗੜ੍ਹ ਵਿਚ ਸਿੱਧ ਸ੍ਰੀ ਬਾਬਾ ਬਾਲਕ ਨਾਥ ਜੀ ਦਾ ਜਨਮ ਦਿਵਸ ਬੜੇ ਉਤਸ਼ਾਹ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ


ਕਿਸ਼ਨਗੜ੍ਹ(ਸੁਰਜੀਤਪਾਲ)

ਪਿੰਡ ਕਿਸ਼ਨਗੜ੍ਹ ਵਿਚ ਭਗਤ ਜੀਤ ਰਾਮ ਦੇ ਗ੍ਰਹਿ ਵਿਖੇ ਸਿੱਧ ਸ੍ਰੀ ਬਾਬਾ ਬਾਲਕ ਨਾਥ ਜੀ ਦਾ ਜਨਮ ਦਿਵਸ ਬੜੇ ਉਤਸ਼ਾਹ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।ਇਸ ਦੌਰਾਨ ਆਈਆਂ ਹੋਈਆਂ ਸੰਗਤਾਂ ਅਤੇ ਸੇਵਾਦਾਰਾਂ ਵੱਲੋਂ ਬਾਬਾ ਜੀ ਦੇ ਜਨਮ ਦਿਨ ਦਾ ਕੇਕ ਵੀ ਕੱਟਿਆ ਗਿਆ।
ਇਸ ਦੌਰਾਨ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਚਾਹ ਪਕੌਡ਼ਿਆਂ ਦਾ ਲੰਗਰ ਵੀ ਛਕਾਇਆ ਗਿਆ, ਇਸ ਦੌਰਾਨ ਸੇਵਾਦਾਰਾਂ ਵੱਲੋਂ ਕੜ੍ਹੀ ਚਾਵਲ ਦੇ ਅਟੁੱਟ ਲੰਗਰ ਵਰਤਾਏ ਗਏ।ਇਸ ਵਿਸ਼ੇਸ਼ ਮੌਕੇ ਤੇ ਜੀਤਰਾਮ,ਮਿੰਦੋ, ਵਿਜੇ ਕੁਮਾਰ, ਬਿੰਦਰ, ਸੌਰਵ, ਗੌਰਵ, ਮੱਖਣ ਰਾਮ, ਰਾਜ ਕੁਮਾਰ, ਮਨਮੀਤ, ਜਸ਼ਨ, ਦਿਵਾਂਸ਼, ਅਰਸ਼, ਰੋਹਿਤ ਕੁਮਾਰ, ਬਬੀਤਾ ਰਾਣੀ, ਕੁਲਵਿੰਦਰ ਕੌਰ, ਬਖਸ਼ੋ, ਅਸ਼ੋਕ ਕੁਮਾਰ, ਪਰਮਜੀਤ ਲਾਲ, ਰੋਹਿਤ ਕੁਮਾਰ, ਬਬੀਤਾ ਰਾਣੀ, ਕੁਲਵਿੰਦਰ ਕੌਰ,ਪ੍ਰੀਤੀ, ਮਨੀਸ਼ਾ,ਮਨਜੀਤ ਕੌਰ, ਬਿੰਦਰ, ਧਰਮਪ੍ਰੀਤ ਅਤੇ ਸਮੂਹ ਨਗਰ ਨਿਵਾਸੀਆਂ ਨੇ ਆਪਣੀ ਹਾਜ਼ਰੀ ਲਗਵਾਈ।

Doaba Times

ਸੁਖਪਾਲ ਸਿੰਘ ਖਹਿਰਾ ਆਮ ਆਦਮੀ ਪਾਰਟੀ ਦੇ ਤਿੰਨ ਵਿਧਾਇਕਾਂ ਸਮੇਤ ਹੋਏ ਕਾਂਗਰਸ ਵਿੱਚ ਸ਼ਾਮਲ

ਕਿਸ਼ਨਗਡ਼੍ਹ (ਸੁਰਜੀਤ ਪਾਲ):-
ਕਾਂਗਰਸ ਚੋਂ ਬਾਗੀ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਵਿਧਾਇਕ ਬਣੇ ਸੁਖਪਾਲ ਸਿੰਘ ਖਹਿਰਾ ਮੁੜ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।ਉਨ੍ਹਾਂ ਨੇ ਆਪਣੇ ਤਿੰਨ ਵਿਧਾਇਕ ਸਾਥੀਆਂ ਸਮੇਤ ਕਾਂਗਰਸ ਵਿੱਚ ਵਾਪਸੀ ਕੀਤੀ ਹੈ।ਜਿਨ੍ਹਾਂ ਵਿਚ ਸੁਖਪਾਲ ਸਿੰਘ ਖਹਿਰਾ ਸਮੇਤ ਵਿਧਾਇਕ ਪਿਰਮਲ ਸਿੰਘ ਧੌਲਾ, ਵਿਧਾਇਕ ਮੌੜ, ਵਿਧਾਇਕ ਜਗਦੇਵ ਸਿੰਘ ਕਮਾਲੂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ ਹੈ।
ਇੱਥੇ ਦੱਸਣਯੋਗ ਗੱਲ ਇਹ ਹੈ ਕਿ ਸੁਖ਼ਪਾਲ ਸਿੰਘ ਖਹਿਰਾ 2007 ਵਿੱਚ ਕਾਂਗਰਸ ਵੱਲੋਂ ਹਲਕਾ ਭੁਲੱਥ ਤੋਂ ਵਿਧਾਇਕ ਚੁਣੇ ਗਏ ਸਨ! ਅਤੇ 2015 ਵਿੱਚ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ! ਅਤੇ ਜੋ ਕਿ 2017 ਦੀਆਂ ਅਸੇੈਬਲੀ ਚੋਣਾਂ ਦੇ ਵਿੱਚ ਜਿੱਤਣ ਤੋਂ ਬਾਅਦ ਉਹਨਾ ਨੂੰ ਆਮ ਆਦਮੀ ਪਾਰਟੀ ਵਲੋ ਵਿਰੋਧੀ ਧਿਰ ਦਾ ਨੇਤਾ ਵੀ ਬਣਾਇਆ ਗਿਆ ਸੀ।
ਖਹਿਰਾ ਵੱਲੋਂ 2019 ਵਿਚ ਆਮ ਪਾਰਟੀ ਦਾ ਤਿਆਗ ਕਰਕੇ ਆਪਣੀ ਵੱਖਰੀ ਰਾਜਨੀਤਕ ਪਾਰਟੀ ‘ਪੰਜਾਬ ਏਕਤਾ ਪਾਰਟੀ’ ਬਣਾਈ ਗਈ। ਖਹਿਰਾ ਨੇ 2019 ਵਿਚ ਬਠਿੰਡੇ ਤੋਂ ਹਰਸਿਮਰਤ ਕੌਰ ਬਾਦਲ ਦੇ ਖਿਲਾਫ ਲੋਕ ਸਭਾ ਚੋਣ ਵੀ ਲੜੀ ਸੀ।

NEWS 2
ਕੋਰੋਨਾ ਕਾਰਨ ਇੱਕੋ ਪਰਿਵਾਰ ਦੇ 8 ਜੀਆਂ ਦੀ 20 ਦਿਨਾਂ ਦੇ ਵਿੱਚ ਮੌਤ:——————–

ਪੰਜਾਬ (ਸੁਰਜੀਤ ਪਾਲ)
ਉੱਤਰ ਪ੍ਰਦੇਸ਼ ਦੇ ਲਖਨਊ ਦੇ ਪਿੰਡ ਇਮਾਲੀਆ ਵਿੱਚ 3 ਹਫ਼ਤਿਆਂ ਦੇ ਅੰਦਰ ਅੰਦਰ ਇੱਕੋ ਪਰਿਵਾਰ ਦੇ ਸੱਤ ਮੈਂਬਰਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। ਅਤੇ ਅੱਠਵਾਂ ਮੈਂਬਰ ਲਗਾਤਾਰ ਹੋਈਆਂ ਸੱਤ ਮੌਤਾਂ ਦਾ ਸਦਮਾ ਨਾ ਸਹਾਰਦਾ ਹੋਇਆ, ਦਿਲ ਦਾ ਦੌਰਾ ਪੈਣ ਨਾਲ ਆਪਣੀ ਜਾਨ ਗੁਆ ਬੈਠਾ। ਮ੍ਰਿਤਕਾਂ ਵਿੱਚ ਇਕੋ ਪਰਿਵਾਰ ਦੇ ਚਾਰ ਭਰਾ ਸ਼ਾਮਲ ਹਨ।ਇਸ ਦੁਖੀ ਪਰਿਵਾਰ ਦੇ ਮੁਖੀ ਉਂਕਾਰ ਜਾਧਵ ਨੇ ਦੱਸਿਆ ਕਿ ਮੇਰੀਆਂ ਦੋ ਭੈਣਾਂ, ਮਾਂ, ਅਤੇ ਚਾਰ ਭਰਾਵਾਂ ਸਮੇਤ ਸਾਰਿਆਂ ਦੀ ਕੋਰੋਨਾ ਪੋਜਿਟਿਵ ਹੋਣ ਕਾਰਨ ਮੌਤ ਹੋ ਗਈ।ਮੇਰੀ ਚਾਚੀ ਇਨਾਂ ਵੱਡਾ ਦੁੱਖ ਭਰਿਆ ਸਦਮਾ ਨਾ ਬਰਦਾਸ਼ਤ ਨਾ ਕਰ ਸਕੀ। ਜਿਸ ਕਾਰਨ, ਉਨ੍ਹਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।ਪਰਿਵਾਰ ਨੇ ਇਨ੍ਹਾਂ ਸਾਰਿਆਂ ਦੀ 13ਵੀਂ (ਕਿਰਿਆ-ਕਰਮ)ਇਕੋ ਹੀ ਦਿਨ ਮਨਾਈ ਗਈ।