Doaba Jalandhar

ਡੇਰਾ ਸੱਚਖੰਡ ਬੱਲਾ ਵਿਖੇ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਸਮੂਹ ਮੈਂਬਰ ਹੋਏ ਨਤਮਸਤਕ


ਕਿਸ਼ਨਗੜ(ਗੁਰਪ੍ਰੀਤ ਸਿੰਘ) ਡੇਰਾ ਸੱਚਖੰਡ ਬੱਲਾ ਵਿਖੇ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਸਮੂਹ ਮੈਂਬਰ ਦਿੱਲੀ ਕਿਸਾਨੀ ਸੰਘਰਸ਼ ਫਤਿਹ ਹੋਣ ਉਪਰੰਤ ਨਤਮਸਤਕ ਹੋਏ ਅਤੇ ਸਤਿਕਾਰ ਸਹਿਤ ਡੇਰੇ ਦੇ ਮੌਜੂਦਾ ਗੱਦੀਨਸ਼ੀਨ ਸੰਤ ਨਿਰੰਜਨ ਦਾਸ ਜੀ ਮਹਾਰਾਜ ਚੇਅਰਮੈਨ ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ ਵਾਰਾਣਸੀ ਜੀ ਕੋਲੋ ਆਸ਼ੀਰਵਾਦ ਪ੍ਰਾਪਤ ਕੀਤਾ।
ਇਸ ਮੌਕੇ ਤੇ ਪੱਤਰਕਾਰਾਂ ਨਾਲ ਸਾਝੇ ਤੌਰ ਤੇ ਗੱਲਬਾਤ ਕਰਦੇ ਹੋਏ ਦਿੱਲੀ ਸੰਯੁਕਤ ਕਿਸਾਨ ਮੋਰਚਾ ਦੇ ਮੈਂਬਰ ਮੁਕੇਸ਼ ਚੰਦਰ ਰਾਣੀਭੱਟੀ ਅਤੇ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਮੱਲ੍ਹੀ ਨੰਗਲ ਨੇ ਦੱਸਿਆ ਕਿਸਾਨੀ ਸੰਘਰਸ਼ ਵਿਚ ਡੇਰਾ ਸੱਚਖੰਡ ਬੱਲਾਂ ਦਾ ਅਹਿਮ ਯੋਗਦਾਨ ਰਿਹਾ ਹੈ ਅਤੇ ਸੰਤਾਂ ਮਹਾਂਪੁਰਸ਼ਾਂ ਦੇ ਆਸ਼ੀਰਵਾਦ ਸਦਕਾ ਹੀ ਇਹ ਮੋਰਚਾ ਫਤਿਹ ਹੋਇਆ।
ਇਸ ਮੌਕੇ ਤੇ ਸੰਯੁਕਤ ਕਿਸਾਨ ਮੋਰਚਾ ਦਿੱਲੀ ਦੇ ਆਗੂ ਮੁਕੇਸ਼ ਚੰਦਰ ਰਾਣੀਭੱਟੀ, ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਮੱਲ੍ਹੀ ਨੰਗਲ, ਚੇਅਰਮੈਨ ਉਂਕਾਰ ਸਿੰਘ ਦੌਲਤਪੁਰ, ਰਜੇਸ਼ ਕੁਮਾਰ ਸਰਮਸਤਪੁਰ ,ਇੰਦਰਜੀਤ ਸਿੰਘ ਬਿੱਲੂ ਲੰਬੜਦਾਰ ਸੰਘਵਾਲ ਦਫਤਰ ਸੰਚਾਲਕ, ਰਾਜਵਿੰਦਰ ਸਿੰਘ ਧਾਲੀਵਾਲ ਸਰਪੰਚ ਈਸਪੁਰ,ਹਰਵਿੰਦਰ ਪਾਲ ਸਿੰਘ ਡੱਲੀ, ਹਰਜੀਤ ਸਿੰਘ ਦੂਹੜੇ, ਸੁਖਜਿੰਦਰ ਸਿੰਘ ਮੰਡ, ਬਲਜੀਤ ਸਿੰਘ ਘੋੜਾਵਾਹੀ, ਗੁਰਵਿੰਦਰ ਸਿੰਘ ਗੋਲਡੀ, ਸੋਨੂੰ ਸ਼ਾਹ ਮੌਜੂਦ ਸਨ।

Jalandhar

ਗੁਰਦੁਆਰਾ ਬਾਬਾ ਭਾਗੋ ਜੀ ਪਿੰਡ ਬੱਲਾ ਵਿਖੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾਡ਼ਾ ਸ਼ਰਧਾਪੂਰਵਕ ਮਨਾਇਆ ਗਿਆ

ਜਲੰਧਰ (ਗੁਰਪ੍ਰੀਤ ਸਿੰਘ) ਜਲੰਧਰ ਦੋਆਬਾ ਰਾਸ਼ਟਰੀ ਰਾਜਮਾਰਗ ਸਥਿਤ ਪਿੰਡ ਬੱਲਾ ਗੁਰਦੁਆਰਾ ਬਾਬਾ ਭਾਗੋ ਜੀ ਵਿਖੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਸ਼ਰਧਾਪੂਰਵਕ ਮਨਾਇਆ ਗਿਆ । ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦੀ ਯਾਦ ਚ’ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੇ ਅਰਦਾਸ ਉਪਰੰਤ ਰਾਗੀ ਢਾਡੀ ਜਥੇ ਵਿੱਚ ਗੁਰਪ੍ਰੀਤ ਸਿੰਘ ਲਾਧੜਾ ਰਾਹੀਂ ਵੈਰਾਗਮਈ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਇਲਾਕੇ ਦੀਆਂ ਸੰਗਤਾਂ ਭਾਰੀ ਗਿਣਤੀ ਵਿਚ ਮੌਜੂਦ ਸਨ ।ਇਸ ਉਪਰੰਤ ਸੰਗਤਾਂ ਵਿੱਚ ਅਟੁੱਟ ਲੰਗਰ ਵਰਤਾਏ ਗਏ। ਦੋਆਬਾ ਕਿਸਾਨ ਵੈੱਲਫੇਅਰ ਕਮੇਟੀ ਦੇ ਪ੍ਰਧਾਨ ਹਰਸੁਲਿੰਦਰ ਸਿੰਘ ਢਿੱਲੋਂ , ਭਲਵੰਤ ਸਿੰਘ ਰੰਧਾਵਾ,ਉਕਾਰ ਮੰਨਣ ਕਿਸਾਨ ਆਗੂਆਂ ਵਲੋਂ ਵੀ ਮੌਕੇ ਤੇ ਹਾਜ਼ਰੀ ਭਰੀ ਗਈ।

ਇਸ ਮੌਕੇ ਜੋਗਿੰਦਰ ਸਿੰਘ ਬੱਲ, ਪ੍ਰਦੀਪ ਕੁਮਾਰ ਦੀਪਾ ਸਰਪੰਚ, ਰਣਵੀਰ ਸਿੰਘ, ਜਗਜੀਤ ਸਿੰਘ, ਹਰਵਿੰਦਰ ਸਿੰਘ ਪੰਚ, ਰਣਜੀਤ ਸਿੰਘ ਸੂਬੇਦਾਰ ਪੰਚ,ਪਾਖਰ ਸਿੰਘ ਪੰਚ, ਸੇਵਾ ਸਿੰਘ ਸਾਬਕਾ ਸਰਪੰਚ ਤੇ ਇਲਾਕੇ ਦੀਆਂ ਸਮੂਹ ਸੰਗਤਾਂ ਹਾਜਿਰ ਸਨ।

Jalandhar

ਚਾਰ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਸਰੂਪ ਪਬਲਿਕ ਸਕੂਲ ਵਿਖੇ ਸ਼ਰਧਾਪੂਰਵਕ ਮਨਾਇਆ


ਜਲੰਧਰ (ਗੁਰਪ੍ਰੀਤ ਸਿੰਘ ਬੱਲ) ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਸਥਿਤ ਸਰੂਪ ਪਬਲਿਕ ਸਕੂਲ ਸਰੂਪ ਜਲੰਧਰ ਵਿਖੇ ਚਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ ਦੇ ਵਿੱਚ ਚੇਅਰਮੈਨ ਸਰਫਰਾਜ ਸਿੰਘ ਢੇਸੀ ,ਉਪ ਚੇਅਰਪਰਸਨ ਉਪਿੰਦਰਜੀਤ ਕੌਰ ਢੇਸੀ ਅਤੇ ਪ੍ਰਿੰਸੀਪਲ ਸ੍ਰੀਮਤੀ ਨੀਰਜ ਕੌਰ ਸੰਧੂ ਦੀ ਸਰਪ੍ਰਸਤੀ ਹੇਠ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਤੇ ਗਿਆਨੀ ਗੁਰਮੇਲ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜਲੰਧਰ ਵਾਲਿਆਂ ਵੱਲੋਂ ਚਾਰ ਸਾਹਿਬਜ਼ਾਦਿਆਂ ਦੇ ਜੀਵਨ ਤੇ ਸ਼ਹਾਦਤ ਸਬੰਧੀ ਕਥਾ ਤੇ ਕੀਰਤਨ ਦੁਆਰਾ ਨਿਹਾਲ ਕੀਤਾ ਗਿਆ । ਉਪਰੰਤ ਮੈਡਮ ਮਨਜੀਤ ਕੌਰ ਤੇ ਸਕੂਲ ਵਿਦਿਆਰਥੀਆਂ ਵੱਲੋਂ ਵੀ ਕਥਾ ਤੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ । ਇਸ ਉਪਰੰਤ ਵਿਦਿਆਰਥੀਆਂ ਨੂੰ ਚਾਹ ਦੇ ਬਿਸਕੁਟਾਂ ਦੇ ਅਤੁੱਟ ਲੰਗਰ ਵਰਤਾਏ ਗਏ ।
ਪ੍ਰਿੰਸੀਪਲ ਨੀਰਜ ਕੌਰ ਸੰਧੂ ਤੇ ਸਟਾਫ਼ ਵੱਲੋਂ ਗਿਆਨੀ ਗੁਰਮੇਲ ਸਿੰਘ ਨੂੰ ਸਿਰੋਪੇ ਦੇ ਕੇ ਸਨਮਾਨਤ ਕੀਤਾ ਗਿਆ।

Doaba Times

ਬਿਆਸ ਪਿੰਡ ਵਿਖੇ ਕ੍ਰਿਸਮਸ ਦਾ ਤਿਉਹਾਰ ਧਰਤੀ ਤੇ ਸ਼ਾਂਤੀ ਟਰੱਸਟ ਦੀ ਅਗਵਾਈ ਹੇਠ ਸ਼ਰਧਾਪੂਰਵਕ ਧੂਮਧਾਮ ਨਾਲ ਮਨਾਇਆ ਗਿਆ

ਜਲੰਧਰ,25 ਦਸੰਬਰ (ਹਰਪ੍ਰੀਤ ਸਿੰਘ ਹੈਪੀ/ ਗੁਰਪ੍ਰੀਤ ਬੱਲ) ਧਰਤੀ ਤੇ ਸ਼ਾਂਤੀ ਟਰੱਸਟ ਦੇ ਮੁਖੀ ਸੰਤ ਸੁੰਦਰ ਲਾਲ ਜੀ ਦੀ ਅਗਵਾਈ ਹੇਠ ਬਿਆਸ ਪਿੰਡ ਵਿਖੇ ਕ੍ਰਿਸਮਸ ਦਾ ਤਿਓਹਾਰ ਪ੍ਰਮੇਸ਼ਵਰ ਦਾ ਧੰਨਵਾਦ ਕਰਦੇ ਹੋਏ ਸੰਗਤਾਂ ਦੇ ਵਿਸ਼ਾਲ ਇਕੱਠ ਨੂੰ ਕ੍ਰਿਸਮਸ ਤੇ ਨਵੇਂ ਸਾਲ ਦੀਆਂ ਵਧਾਈਆਂ ਦਿੰਦੇ ਹੋਏ ਕੇਕ ਕੱਟ ਕੇ ਸ਼ਰਧਾ ਪੂਰਵਕ ਧੂਮਧਾਮ ਨਾਲ ਮਨਾਇਆ ਗਿਆ। ਆਤਮਿਕ ਜਾਗ੍ਰਤੀ ਸ਼ਾਂਤੀ ਸੰਮੇਲਨ ਦੌਰਾਨ ਨਵੇਂ ਸਾਲ 2022 ਦੇ ਲਈ ਪੰਜਾਬ , ਭਾਰਤ ਅਤੇ ਪੂਰੇ ਵਿਸ਼ਵ ਦੀ ਸ਼ਾਂਤੀ ਲਈ ਵਿਸ਼ੇਸ਼ ਪ੍ਰਾਰਥਨਾਵਾਂ ਕੀਤੀਆਂ ਗਈਆਂ ਅਤੇ ਸੰਤ ਰਾਮ ਲਾਲ ਜੀਹਨੇ ਤੇ ਹੋਰ ਪ੍ਰਭੂ ਪ੍ਰੇਮੀਆਂ ਨੇ ਭਜਨ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ । ਇਸ ਸ਼ੁਭਮ ਮੌਕੇ ਤੇ ਰੂਹ ਦੇ ਦਾਸ ਦਾਸੀਆਂ ਦੇ ਸੰਤਾਂ ਨੇ ਦੂਰੋਂ ਦੂਰੋਂ ਸ਼ਾਮਿਲ ਹੋ ਕੇ ਪ੍ਰਭੂ ਦੇ ਦਰ ਤੋਂ ਸ਼ੀਸ਼ਾ ਪ੍ਰਾਪਤ ਕੀਤੀਆਂ ਤੇ ਸੰਗਤਾਂ ਵਿੱਚ ਅਤੁੱਟ ਲੰਗਰ ਵਰਤਾਏ ਗਏ।

ਧਰਤੀ ਤੇ ਸ਼ਾਂਤੀ ਟਰੱਸਟ ਦੇ ਮੁਖੀ ਸੰਤ ਸੁੰਦਰ ਲਾਲ ਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ 1 ਜਨਵਰੀ 2022 ਨੂੰ ਬਿਆਸ ਪਿੰਡ ਅਤੇ 3 ਜਨਵਰੀ 2022 ਨੂੰ ਜੰਡੂਸਿੰਘਾ ਵਿਖੇ ਆਤਮਿਕ ਜਲੰਧਰ ਤੀਹ ਸ਼ਾਂਤੀ ਸੰਮੇਲਨ ਕਰਵਾਇਆ ਜਾਵੇਗਾ।

ਇਸ ਮੌਕੇ ਤੇ ਧਰਤੀ ਤੇ ਸ਼ਾਂਤੀ ਟਰੱਸਟ ਦੇ ਮੁਖੀ ਸੰਤ ਸੁੰਦਰ ਲਾਲ ਜੀ, ਸੰਤ ਰਾਮ ਲਾਲ ਜੀ, ਆਦਮਪੁਰ ਹਲਕਾ ਵਿਧਾਇਕ ਪਵਨ ਕੁਮਾਰ ਟੀਨੂੰ, ਸਰਪੰਚ ਸੰਜੀਵ ਮਡਾਰ ਰੋਕੀ, ਅੰਜੂ ਸਾਬਕਾ ਸਰਪੰਚ, ਸੰਤੋਸ਼ ਕੁਮਾਰੀ, ਸਾਬਕਾ ਜੇ.ਈ. ਦਿਆਲ ਕੁਮਾਰ, ਸੰਤਪਾਲ, ਹਰਦੇਵ ਚੰਦ, ਐੱਮ ਸੀ ਰਾਜ ਰਾਣੀ , ਗੁਲਸ਼ਨ ਥਾਪਰ ਅਤੇ ਸਮੂਹ ਸੇਵਾਦਾਰ ਤੇ ਪੂਰੇ ਪੰਜਾਬ ਦੀ ਸਮੂਹ ਸੰਗਤ ਭਾਰੀ ਸੰਖਿਆ ਵਿਚ ਮੌਜੂਦ ਸੀ।

Punjab

ਸ੍ਰੌਮਣੀ ਸ਼ਹੀਦ ਕੱਲਗੀ ਦੇ ਵਾਰਿਸ -ਚਮਕੌਰ ਗੜੀ ਦੇ ਸ੍ਰੌਮਣੀ ਸ਼ਹੀਦ ਭਾਈ ਸੰਗਤ ਸਿੰਘ ਜੀ ਦੀ ਸ਼ਹੀਦੀ ਸਮਰਪਿਤ ਪੰਜਵਾਂ ਸੀਸ ਮਾਰਚ


ਜਲੰਧਰ,24(Gurpreet Bal)ਬੀਤੇ ਦਿਨ ਸਮੂਹ ਸੰਗਤ ਦੇ ਸਹਿਯੋਗ ਨਾਲ ਵੱਲੋ ਸ੍ਰੌਮਣੀ ਸ਼ਹੀਦ ਭਾਈ ਸੰਗਤ ਸਿੰਘ ਵਿਰਸਾ ਸੰਭਾਲ-ਸੇਵਾ ਦਲ(ਰਜਿ:)ਪੰਜਾਬ ਕਲਗੀ ਦੇ ਵਾਰਿਸ ਬਾਬਾ ਸੰਗਤ ਸਿੰਘ ਜੀ ਦਾ ਚਮਕੌਰ ਗੜੀ ਤੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆਂ ਹੇਠ, ਪੰਜ ਪਿਆਰਿਆਂ ਦੀ ਅਗਵਾਈ ਵਿੱਚ ਪੰਜਵਾ ਸੀਸ ਮਾਰਚ ਗੁਰਦੁਆਰਾ ਕਤਲਗ੍ਹੜ ਸਾਹਿਬ ਸ੍ਰੀ ਚਮਕੌਰ ਸਾਹਿਬ ਤੋ ਸਵੇਰ 8 ਵੱਜੇ ਤੋ ਆਰੰਭ ਹੋ ਕੇ ਵੱਖ -ਵੱਖ ਹੁੰਦਾ ਹੋਇਆਂ ਪਿੰਡ ਉੱਚਾ ਪਿੰਡ ਵੱਲੋ ਸ੍ਰੌਮਣੀ ਸ਼ਹੀਦ ਭਾਈ ਸੰਗਤ ਸਿੰਘ ਵਿਰਸਾ ਸੰਭਾਲ -ਸੇਵਾ ਦਲ(ਰਜਿ:)ਪੰਜਾਬ ਦੇ ਪ੍ਰਧਾਨ ਪ੍ਰੇਮ ਸਿੰਘ ਇੰਨ: ਸਮੂਹ ਕਮੇਟੀ ਮੈਬਰਾਂ ਨੇ ਵੱਖ ਵੱਖ ਜੱਥੇਬੰਦੀਆਂ , ਡਿਪਟੀ ਡਾਇੱਰੈਕਟਰ ਪੰਜਾਬ ਭੂੱਮੀ ਸੁਧਾਰ ਮਹਿਕਮਾਂ ਪੰਜਾਬ ਹਰਜਿੰਦਰ ਸਿੰਘ ਜੀ ਨੇ ਪਰਵਾਰ ਸਮੇਤ ਨਗਰ ਕੀਰਤਨ ਦੀ ਹਾਜਰੀ ਭਰੀ ਹੋਏ ਨਮਸਤਿਕ ,ਸ੍ਰੌਮਣੀ ਸ਼ਹੀਦ ਬਾਬਾ ਸੰਗਤ ਸਿੰੰਘ ਸਭਾ ਰਜਿ: ਪੰਜਾਬ ਜੀ ਦੇ ਜਰਨਲ ਸਕੱਤਰ ਪੰਜਾਬ ਅਵਤਾਰ ਸਿੰਘ ,ਜੋਗਿੰਦਰ ਸਿੰਘ ਲਧਿਆਣਾ ਪੰਜਾਬ ਕੈਸੀਅਰ, ਜੀ ਨੇ ਭਰੀ ਹਾਜਰੀ ਪ੍ਰਧਾਨ ਪਰੇਮ ਸਿੰਘ ਖਾਲਸਾ , ਜੱਥੇਦਾਰ ਕੁਲਦੀਪ ਸਿੰਘ ਹਰਬੰਸ ਪੁਰੇ ਵਾਲੇ ,ਰਾਮ ਸਿੰਘ ਮਾਸਟਰ ਸਕੱਤਰ,ਰਾਮ ਸਿੰਘ ਖਾਲਸਾ ਪਰੈਸ ਮੀਡੀਆ ਸਮੂਹ ਮੈਬਰਾ ਨੇ ਕੀਤਾ ਸਨਮਾਨਿਤਪੱਤਰਕਾਰਾ ਨਾਲ ਹੋਏ ਕਿਹਾ ਪੰਜਾਬ ਅੰਦਰ ਜਿੰਨੀਆ ਵੀ ਜੱਥੇਬੰਦੀਆਂ ਇੱਕਮੁੱਠ ਹੋਣ ਦੀ ਲੋੜ ਹੈ ਜਿੱਥੇ ਸ੍ਰੌਮਣੀ ਸ਼ਹੀਦ ਬਾਬਾ ਸੰਗਤ ਸਿੰਘ ਜੀ ਦਾ ਸੀਸ ਦੇ ਸੰਸਕਾਰ ਅਸਥਾਨ,ਪੁਰਾਤਨ ਸ਼ਹੀਦੀ ਬੁੰਗਾ ਨੇੜੇ ਰੇਲਵੇ ਫਾਟਕ, ਸ੍ਰੀ ਫ਼ਤਿਹਗ੍ਹੜ ਸਾਹਿਬ ਵਿੱਖੇ ਸੀਸ ਮਾਰਚ ਦੀ ਸਮਾਪਤੀ ਹੌਣੀ ਹੈ ਉਸ ਸਥਾਨ ਤੇ ਬਾਬਾ ਸੰਗਤ ਸਿੰਘ ਯਾਦ ਚ ਗੁਰਦੁਆਰਾ ਸਾਹਿਬ ਬਨਾਇਆਂ ਜਾਵੇ ਜੋ ਜਗਾ ਹੈ ਉਹ ਸਥਾਨ ਦੀ ਇਮਾਰਤ ਖੰਡਰ ਖਰਾਬ ਹੋ ਰਹੀ ਹੈ ਸਥਾਨ ਪੁੱਜਣ ਤੇ ਵੱਖ ਵੱਖ ਜੱਥੇਬੰਦੀਆਂ ਨਾਲ ਮੀਟਿੰਗ ਕੀਤੀ ਗਈ ਇਸ ਮੌਕੇ ਅਵਤਾਰ ਸਿੰਘ ਜਰਨਲ ਪੰਜਾਬ,ਜੋਗਿੰਦਰ ਸਿੰਘ ਕੈਸੀਅਰ ਪੰਜਾਬ ਦਾ ਸਨਮਾਨਿਤ ਪ੍ਰਧਾਨ ਸਮਸੇ਼ਰ ਸਿੰਘ ਖੇੜੀ ਸੋਢੀਆਂ ,ਬਲਦੇਵ ਸਿੰਘ ਕੈਸੀਅਰ,ਮੀਤ ਪ੍ਰਧਾਨ ਲਾਲ ਸਿੰਘ,ਸੰਗਤ ਜੀਤ ਸਿੰਘ ਸਕੱਤਰ, ਪ੍ਰੋ: ਸੈਕਟਰੀ ਜਸਵੀਰ ਸਿੰਘ ਬੱਸੀ, ਸਾਬਕਾ ਪ੍ਰਧਾਨ ਪ੍ਰਿਤਪਾਲ ਸਿੰਘ ,ਜੋਗਾ ਸਿੰਘ ਮੈਬਰ,ਮੁਖਤਿਆਰ ਸਿੰਘ ਮੈਬਰ ,ਗੁਰਚਰਨ ਸਿੰਘ ਬਬੀਹਾ

Jalandhar

ਗੁਰਦੁਆਰਾ ਮੰਜੀ ਸਾਹਿਬ ਵਿਖੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾਡ਼ਾ ਸ਼ਰਧਾਪੂਰਵਕ ਮਨਾਇਆ ਗਿਆ

ਜਲੰਧਰ (ਗੁਰਪ੍ਰੀਤ ਸਿੰਘ) ਜਲੰਧਰ -ਪਠਾਨਕੋਟ ਰਾਸ਼ਟਰੀ ਰਾਜਮਾਰਗ ਸਥਿਤ ਪਿੰਡ ਬੱਲਾਂ ਗੁਰਦੁਆਰਾ ਮੰਜੀ ਸਾਹਿਬ ਵਿਖੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾਡ਼ਾ ਸ਼ਰਧਾਪੂਰਵਕ ਮਨਾਇਆ ਗਿਆ।

ਇਸ ਮੌਕੇ ਤੇ ਸਭ ਤੋਂ ਪਹਿਲਾਂ ਸੁਖਮਨੀ ਸਾਹਿਬ ਪਾਠ ਦੇ ਭੋਗ ਉਪਰੰਤ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਦੇ ਪ੍ਰਧਾਨ ਪਾਖਰ ਸਿੰਘ, ਚੇਅਰਮੈਨ ਜਸਪਾਲ ਸਿੰਘ, ਸੈਕਟਰੀ ਕੁਲਵਿੰਦਰ ਸਿੰਘ, ਗ੍ਰੰਥੀ ਰਾਜਿੰਦਰ ਸਿੰਘ,ਹਰਵਿੰਦਰ ਸਿੰਘ ਪੰਚ,ਅਮਰੀਕ ਸਿੰਘ ਲੰਬੜਦਾਰ, ਕੁਲਵੰਤ ਸਿੰਘ ਲੰਬੜਦਾਰ, ਮਾਸਟਰ ਸਰਵਣ ਸਿੰਘ , ਹਰਜਿੰਦਰ ਸਿੰਘ ,ਅਮਰੀਕ ਸਿੰਘ , ਅਜੀਤ ਸਿੰਘ,ਸੇਵਾ ਸਿੰਘ ਸਾਬਕਾ ਸਰਪੰਚ , ਸੁਰਿੰਦਰ ਸਿੰਘ ਚੈਅਰਮੈਨ ਗੁ: ਛਪੜੀ ਸਾਹਿਬ, ਰਾਜਵੀਰ ਸਿੰਘ ਰਮਨੀਕ ਐਵਨਿਊ ਇਲਾਕੇ ਦੀਆਂ ਸਮੂਹ ਸੰਗਤਾਂ ਮੌਜੂਦ ਸਨ ।ਇਸ ਮੌਕੇ ਸੰਗਤਾ ਚ’ ਅਤੁੱਟ ਲੰਗਰ ਵਰਤਾਏ ਗਏ ।

Doaba Times

ਲੰਬੜਦਾਰੀ ਦਾ ਆਹੁਦਾ ਮਿਲਣ ਤੇ ਕਿਸ਼ਨਗੜ੍ਹ ਵਿਖੇ ਨਿੱਘਾ ਸਵਾਗਤ

ਫੋਟੋ ਕੈਪਸ਼ਨ: ਕਿਸ਼ਨਗੜ ਵਿਖੇ ਸਮੂਹ ਗ੍ਰਾਮ ਪੰਚਾਇਤ ਅਤੇ ਇਲਾਕਾ ਨਿਵਾਸੀ ਲੰਬੜਦਾਰ ਬਹਾਦਰ ਚੰਦ ਦਾ ਸੁਆਗਤ ਕਰਦੇ ਹੋਏ।


ਕਿਸ਼ਨਗੜ੍ਹ(ਗੁਰਪ੍ਰੀਤ ਬੱਲ/ਅਮਨਦੀਪ ਹਨੀ) ਕਿਸ਼ਨਗੜ੍ਹ ਵਿਖੇ ਬਹਾਦਰ ਚੰਦ ਨੂੰ ਲੰਬੜਦਾਰੀ ਮਿਲਣ ਤੇ ਪਿੰਡ ਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।
ਇਸ ਮੌਕੇ ਸਮੂਹ ਗ੍ਰਾਮ ਪੰਚਾਇਤ ਮੈਂਬਰ ਅਤੇ ਪਿੰਡ ਵਾਸੀ ਭਾਰੀ ਗਿਣਤੀ ਚ ਮੌਜੂਦ ਸਨ। ਲੰਬੜਦਾਰੀ ਮਿਲਨ ਤੇ ਬਹਾਦਰ ਚੰਦ ਵੱਲੋਂ ਨਗਰ ਵਿੱਚ ਲੱਡੂ ਵੰਡੇ ਗਏ ਅਤੇ ਗੁਰਦੁਆਰਾ ਸਾਹਿਬ ਨਤਮਸਤਕ ਹੋਏ।ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਹਾਦਰ ਚੰਦ ਲੰਬੜਦਾਰ ਵਲੋ ਦੱਸਿਆ ਕਿ ਜੋ ਜ਼ਿੰਮੇਵਾਰੀ ਮਿਲੀ ਹੈ ਲੰਬੜਦਾਰੀ ਦੀ ਉਹ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਤੇ ਪਿੰਡ ਵਾਸੀਆਂ ਲਈ ਹਮੇਸ਼ਾ ਸੇਵਾ ਲਈ ਤਿਆਰ ਰਹਿਣਗੇ। ਪਿਛਲੇ ਲੰਮੇ ਸਮੇਂ ਤੋਂ ਮਾਣਯੋਗ ਅਦਾਲਤ ਵਿਚ ਲੰਬੜਦਾਰੀ ਦਾ ਕੇਸ ਚਲ ਰਿਹਾ ਸੀ, ਜਿਸ ਤੇ ਅੱਜ ਤਰੀਕ ਤੇ ਕੇਸ ਜਿੱਤਣ ਉਪਰੰਤ ਪਿੰਡ ਕਿਸ਼ਨਗੜ੍ਹ ਪਹੁੰਚਣ ਤੇ ਅੱਡੇ ਚ’ ਭਾਰੀ ਸੰਖਿਆ ਵਿਚ ਪਿੰਡ ਨਿਵਾਸੀਆਂ ਅਤੇ ਸਮੂਹ ਪੰਚਾਇਤ ਮੈਂਬਰਾਂ ਵੱਲੋਂ ਨਿੱਘਾ ਸੁਆਗਤ ਕੀਤਾ ਗਿਆ।
ਇਸ ਮੌਕੇ ਤੇ ਕਿਸ਼ਨਗੜ੍ਹ ਗ੍ਰਾਮ ਪੰਚਾਇਤ ਸਰਪੰਚ ਕਰਮਜੀਤ ਕੌਰ, ਡਾ. ਗੁਰਬਖਸ਼ ਸਿੰਘ ਸਵਾਮੀ ਪੰਚ, ਨੰਬਰਦਾਰ ਕੁਲਵੰਤ ਸਿੰਘ,ਵਿਜੇਦੀਪ ਸਿੰਘ ਪੰਚ, ਜਸਬੀਰ ਕੁਮਾਰ, ਮੋਹਨ ਲਾਲ,ਬਲਵਿੰਦਰ ਸਿੰਘ, ਅਮਰੀਕ ਸਿੰਘ, ਗੁਰਮੁਖ ਸਿੰਘ , ਸਤਿੰਦਰ ਪਾਲ ਸਾਬਕਾ ਪੰਚ, ਮਨੀ ਬੈਂਸ,ਅਜੀਤਪਾਲ ਸੋਨੂ ਮਨਪ੍ਰੀਤ ਮਨੀ, ਸਨੀ ਬੰਗਾ, ਫਕੀਰ ਚੰਦ, ਸਤਨਾਮ ਸਿੰਘ, ਨਰਿੰਦਰ ਕੁਮਾਰ, ਧਰਮਪਾਲ(ਗੁ: ਪ੍ਰਧਾਨ) , ਵਿਜੇ ਕੁਮਾਰ, ਗੋਪੀ ਤੇਜਾ, ਕੁਲਵਿੰਦਰ ਬੈਂਸ, ਤਰਨਦੀਪ, ਸੰਦੀਪ ਸਿੰਘ, ਅਮਨ ਬੰਗਾ, ਜੇਵੀ ਵਿਰਦੀ, ਮਨੀਸ਼ ਚੋਪੜਾ, ਚਰਾਗ ਭਾਟੀਆ, ਮਨਜੀਤ ਕੌਰ, ਸੱਤਿਆ ਦੇਵੀ, ਬਖਸ਼ੋ, ਸੁਖਵਿੰਦਰ ਕੌਰ,ਰੌਸ਼ਨ ਕੌਰ, ਪ੍ਰਵੀਨ, ਰਾਜਿੰਦਰ ਕੌਰ, ਰਾਜ ਰਾਣੀ, ਦਰਸ਼ਨਾ ਦੇਵੀ, ਵਿੱਦਿਆ ਦੇਵੀ, ਕ੍ਰਿਸ਼ਨਾ ਦੇਵੀ, ਜਸਪ੍ਰੀਤ ਕੌਰ, ਰਜਨੀ ਦੇਵੀ, ਸੋਨਿਕਾ ਆਦਿ ਸਮੂਹ ਇਲਾਕਾ ਨਿਵਾਸੀ ਭਾਰੀ ਗਿਣਤੀ ਵਿਚ ਮੌਜੂਦ ਸਨ।

Doaba Times

ਯੂਨਾਈਟਿੱਡ ਸਿੱਖ ਮਿਸ਼ਨ ਦੇ ਮੈਂਬਰਾਂ ਦੇ ਕਿਸਾਨੀ ਮੋਰਚੇ ਦੀ ਜਿੱਤ ਤੋਂ ਬਾਅਦ ਦਿੱਲੀ ਤੋਂ ਵਾਪਸ ਬਿਆਸ ਪਿੰਡ ਪਹੁੰਚਣ ਤੇ ਪਿੰਡ ਵਾਸੀਆਂ ਵਲੋਂ ਜ਼ੋਰਦਾਰ ਸਨਮਾਨ ਕਰਨ ਵਾਲੀਆਂ ਸਾਰੀਆਂ ਰੂਹਾਂ ਦਾ ਬਹੁਤ-ਬਹੁਤ ਧੰਨਵਾਦ ਜੀ!


ਯੂਨਾਈਟਿਡ ਸਿੱਖ ਮਿਸ਼ਨ ਦੇ ਮੈਂਬਰਾਂ ਨੂੰ ਪਿੰਡ ਦੇ ਨਗਰ ਵਾਸੀਆਂ ਵੱਲੋਂ
* ਸਰੋਪੇ ਪਾ ਕੇ ਸਨਮਾਨਤ ਕੀਤਾ ਗਿਆ
ਕਾਲਾ ਬੱਕਰਾ (ਹਰਪ੍ਰੀਤ ਹੈਪੀ) ਜਲੰਧਰ ਤੋਂ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਸਥਿਤ ਬਿਆਸ ਪਿੰਡ ਵਿਖੇ ਯੂਨਾਈਟਿਡ ਸਿੱਖ ਮਿਸ਼ਨ ਵੱਲੋਂ ਦਿੱਲੀ ਸੰਘੂ ਬਾਰਡਰ ਅਤੇ ਟਿਕਰੀ ਬਾਰਡਰ ਤੇ ਲਗਾਤਾਰ ਦਿਨ ਰਾਤ ਦਿਨ ਰਾਤ ਇਕ ਕਰ ਕੇ ਦਿਲੋਂ ਤਨੋਂ ਮਨੋਂ ਫ੍ਰੀ ਮੈਡੀਕਲ ਕੈਂਪ ਅਤੇ ਫ੍ਰੀ ਐਂਬੂਲੈਂਸ ਸੇਵਾ ਦੇ ਨਾਂ ਨਾਲ ਕਿਸਾਨ ਮੋਰਚੇ ਵਿੱਚ ਆਈਆਂ ਹੋਈਆਂ ਸੰਗਤਾਂ ਨੂੰ ਬਦਾਮਾਂ ਦਾ ਲੰਗਰ ਵੀ ਛਕਾਇਆ ਗਿਆ.

ਯੂਨਾਈਟਿਡ ਸਿੱਖ ਮਿਸ਼ਨ ਵੱਲੋਂ 2005 ਤੋਂ ਲਗਾਤਾਰ ਫ੍ਰੀ ਅੱਖਾਂ ਦੇ ਕੈਂਪ ਸਾਲ ਵਿੱਚ ਪੂਰੇ ਪੰਜਾਬ ਦੇ ਵਿੱਚ ਤਕਰੀਬਨ 65 ਕੈਂਪਾਂ ਦੀ ਸੇਵਾ ਨਿਭਾਈ ਜਾਂਦੀ ਹੈ.ਜਿਸ ਵਿੱਚ ਆਏ ਹੋਏ ਮਰੀਜ਼ਾਂ ਦਾ ਫ੍ਰੀ ਚੈੱਕਅੱਪ ਅਤੇ ਫ੍ਰੀ ਐਨਕਾਂ ਅਤੇ ਮਰੀਜ਼ਾਂ ਦਾ ਫ੍ਰੀ ਆਪ੍ਰੇਸ਼ਨ ਕੀਤਾ ਜਾਂਦਾ ਹੈ.ਕੈਂਪ ਵਿੱਚ ਆਏ ਹੋਏ ਮਰੀਜ਼ਾਂ ਨੂੰ ਹਸਪਤਾਲ ਪਹੁੰਚਾਉਣ ਤਕ ਆਉਣ ਜਾਣ ਦਾ ਸਾਰਾ ਖਰਚਾ ਯੂਨਾਈਟਿਡ ਸਿੱਖ ਮਿਸ਼ਨ ਵੱਲੋਂ ਕੀਤਾ ਜਾਂਦਾ ਹੈ.

ਬਿਆਸ ਪਿੰਡ ਵਿਚ ਹਰ ਸਾਲ 1ਮਾਰਚ ਨੂੰ ਫਰੀ ਮੈਡੀਕਲ ਕੈਂਪ ਲਗਾਇਆ ਜਾਂਦਾ ਹੈ.ਜਿਸ ਵਿੱਚ ਚੈੱਕਅਪ ਕਰਵਾਉਣ ਆਏ ਮਰੀਜ਼ਾਂ ਨੂੰ ਫਰੀ ਦਵਾਈਆਂ ਅਤੇ ਫ੍ਰੀ ਆਪ੍ਰੇਸ਼ਨ ਕੀਤੇ ਹਨ ਅਤੇ ਹਸਪਤਾਲ ਵੀ ਆਉਣ ਜਾਣ ਦਾ ਸਾਰਾ ਖਰਚਾ ਯੂਨਾਈਟਿਡ ਸਿੱਖ ਮਿਸ਼ਨ ਵੱਲੋਂ ਕੀਤਾ ਜਾਂਦਾ ਹੈ.
ਯੂਨਾਈਟਿਡ ਸਿੱਖ ਮਿਸ਼ਨ ਵੱਲੋਂ ਸਾਲ 2021ਵਿੱਚ ਅਪ੍ਰੈਲ ਮਹੀਨੇ ਤੋਂ ਸ਼ੁਰੂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੋਲਰ ਸਿਸਟਮ ਦੀ ਸੇਵਾ 6ਕਰੋਡ਼ ਦੀ ਲਾਗਤ ਨਾਲ ਬੀੜ ਬਾਬਾ ਬੁੱਢਾ ਜੀ.ਅਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਵਿਖੇ ਸੋਲਰ ਸਿਸਟਮ ਦੀ ਸੇਵਾ ਨਿਭਾਈ ਗਈ.ਇਹ ਸੇਵਾ ਅਜੇ ਯਾਰੀ ਹੈ.ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ 16 ਨਵੰਬਰ ਨੂੰ ਅਰਦਾਸ ਕਰਨ ਉਪਰੰਤ ਇਸ ਪ੍ਰੋਜੈਕਟ ਦਾ ਕੰਮ ਪੂਰਾ ਕੀਤਾ ਤੇ ਹੁਣ ਇਹ ਸੇਵਾ ਸ਼ਹੀਦ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਬਾਬੇ ਸ਼ਹੀਦਾਂ ਲਗਾਤਾਰ ਜਾਰੀ ਹੈ.ਇਸ ਪ੍ਰਾਜੈਕਟ ਨੂੰ ਵੀ ਜਲਦ ਤੋਂ ਜਲਦ ਪੂਰਾ ਕੀਤਾ ਜਾਵੇਗਾ.

ਅੱਜ ਦਿੱਲੀ ਸੰਘੂ ਬਾਰਡਰ ਅਤੇ ਟਿਕਰੀ ਬਾਰਡਰ ਤੋਂ ਯੂਨਾਈਟਿਡ ਸਿੱਖ ਮਿਸ਼ਨ ਦੀ ਟੀਮ ਵੱਲੋਂ ਫਰੀ ਮੈਡੀਕਲ ਕੈਂਪ ਅਤੇ ਫ੍ਰੀ ਐਂਬੂਲੈਂਸ ਸੇਵਾ ਪੂਰਾ ਇਕ ਸਾਲ ਕਰਨ ਉਪਰੰਤ ਜਦੋਂ ਬਿਆਸ ਪਿੰਡ ਵਿਖੇ ਰਾਤ ਦੱਸ ਵਜੇ ਦੇ ਕਰੀਬ ਦਿੱਲੀ ਫਤਹਿ ਕਰਨ ਉਪਰੰਤ ਬਿਆਸ ਪਿੰਡ ਪਹੁੰਚਣ ਤੇ ਪੂਰੇ ਪਿੰਡ ਦੇ ਨਗਰ ਵਾਸੀਆਂ ਵੱਲੋਂ ਅਤੇ ਧਰਮ ਪ੍ਰਚਾਰ ਸਭਾ ਬਿਆਸ ਪਿੰਡ ਵੱਲੋਂ ਯੂਨਾਈਟਿਡ ਸਿੱਖ ਮਿਸ਼ਨ ਦੇ ਮੈਂਬਰਾਂ ਨੂੰ ਸਰੋਪੇ ਪਾ ਕੇ ਸਨਮਾਨਿਤ ਕੀਤਾ ਗਿਆ.ਅਤੇ ਢੋਲ ਵਜਾ ਕੇ ਆਤਿਸ਼ਬਾਜ਼ੀ ਚਲਾ ਕੇ ਤਹਿ ਦਿਲੋਂ ਧੰਨਵਾਦ ਕੀਤਾ ਗਿਆ.ਯੂਨਾਈਟਿਡ ਸਿੱਖ ਮਿਸ਼ਨ ਦੀ ਇਸ ਸੇਵਾ ਕਰਕੇ ਪੂਰੇ ਨਗਰ ਅਤੇ ਏਰੀਏ ਵਿੱਚ ਪੂਰੇ ਮਾਣ ਦੀ ਗੱਲ ਹੈ.

Doaba Times

ਬਿਆਸ ਪਿੰਡ ਵਿਖੇ ਨਿਰੰਤਰ ਛੱਪੜ ਵਿੱਚੋਂ ਨਿਕਲ ਰਹੇ ਸੱਪਾਂ ਤੋਂ ਮੁਹੱਲਾਵਾਸੀ ਪ੍ਰੇਸ਼ਾਨ


ਕਾਲਾ ਬੱਕਰਾ(ਹਰਪ੍ਰੀਤ ਹੈਪੀ)
ਜਲੰਧਰ ਪਠਾਨਕੋਟ ਰਾਸ਼ਟਰੀ ਰਾਜਮਾਰਗ ਸਥਿਤ ਬਿਆਸ ਪਿੰਡ ਵਿਖੇ ਹਰ ਰੋਜ਼ ਘਰਾਂ ਵਿੱਚੋਂ ਸੱਪਾਂ ਦੇ ਲਗਾਤਾਰ ਘਰਾਂ ਚ’ ਆਉਣ ਕਾਰਨ ਮੁਹੱਲਾ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮੁਹੱਲਾ ਨਿਵਾਸੀਆਂ ਦਾ ਕਹਿਣਾ ਹੈ ਉਨ੍ਹਾਂ ਦੇ ਘਰ ਦੇ ਨਜ਼ਦੀਕ ਹੀ ਛੱਪੜ ਹੈ ਜਿਸ ਕਾਰਨ ਸੱਪ ਘਰਾਂ ਵਿੱਚ ਨਿਰੰਤਰ ਆਉਂਦੇ ਹਨ। ਜਿਸ ਕਾਰਨ ਘਰਾਂ ਵਿੱਚ ਡਰ ਦਾ ਮਾਹੌਲ ਪੈਦਾ ਹੋਇਆ ਹੈ। ਸਾਨੂੰ ਹਰੇਕ ਵਕਤ ਡਰ ਰਹਿੰਦਾ ਹੈ ਕਿ ਘਰ ਵਿੱਚ ਛੋਟੇ-ਛੋਟੇ ਬੱਚੇ ਰਹਿੰਦੇ ਹਨ।

Doaba Times

ਪੀ.ਐਸ.ਪੀ.ਸੀ.ਐਲ ਦੇ ਚੀਫ਼ ਇੰਜੀਨੀਅਰ ਜੈਨਿੰਦਰ ਦਾਨੀਆ (ਉੱਤਰੀ ਜ਼ੋਨ ਜਲੰਧਰ) ਦੀ ਤਰਫ਼ੋਂ 4 ਰੋਜ਼ਾ ਸਿਖਲਾਈ ਕੈਂਪ ਦਾ ਉਦਘਾਟਨ


ਜਲੰਧਰ (ਗੁਰਪ੍ਰੀਤ ਬੱਲ) ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਦੇ ਮੱਖ ਇੰਜੀਨੀਅਰ ਜੈਨਿੰਦਰ ਦਾਨੀਆ (ਉੱਤਰ ਜੋਨ) ਜਲੰਧਰ ਦੀ ਤਰਫੋਂ ਸੀ ਅਤੇ ਡੀ ਟ੍ਰੇਨਿੰਗ ਤਕਨੀਕੀ ਕਰਮਚਾਰੀਆਂ ਦਾ 4 ਰੋਜ਼ਾ ਸਿਖਲਾਈ ਕੈਂਪ ਦਾ ਉਦਘਾਟਨ ਜ਼ੋਨਲ ਗਿਆਨ ਕੇਂਦਰ ਜਲੰਧਰ ਵਿਖੇ ਕੀਤਾ ਗਿਆ।
ਇਸ ਸਿਖਲਾਈ ਕੈਂਪ ਵਿੱਚ ਕੁੱਲ 25 ਤਕਨੀਕੀ ਕਰਮਚਾਰੀਆਂ ਨੇ ਭਾਗ ਲਿਆ, ਜਿਸ ਵਿੱਚ ਲਾਈਨ ਮੈਨ, ਸਹਾਇਕ ਲਾਈਨਮੈਨ, ਆਰ.ਟੀ.ਐਮ. ਮੌਜੂਦ ਸਨ।
ਇਸ ਸਿਖਲਾਈ ਦੌਰਾਨ ਕਰਮਚਾਰੀਆਂ ਨੂੰ ਸੁਰੱਖਿਆ, ਐਮਰਜੈਂਸੀ ਸੇਵਾਵਾਂ, ਬਿਜਲੀ ਚੋਰੀ ਰੋਕਣ, ਟਰਾਂਸਫਾਰਮਰ, ਅਰਥਿੰਗ, ਮੀਟਰਿੰਗ ਅਤੇ ਬਿਜਲੀ ਐਕਟ 2003 ਬਾਰੇ ਜਾਣਕਾਰੀ ਦਿੱਤੀ ਗਈ।
   ਇਸ ਮੌਕੇ ਮੁੱਖ ਇੰਜਨੀਅਰ (ਉੱਤਰੀ ਜ਼ੋਨ ਜਲੰਧਰ) ਜੈਨਿੰਦਰ ਦਾਨੀਆ ਵੱਲੋਂ ਬਿਜਲੀ ਕਰਮਚਾਰੀਆਂ ਨੂੰ ਇਮਾਨਦਾਰੀ ਨਾਲ ਕੰਮ ਕਰਨ , ਨਸ਼ਿਆਂ ਤੋਂ ਬਚਾਓ ਅਤੇ ਕੰਮ ਕਰਦੇ ਸਮੇ ਸੇਫਟੀ ਵਰਤਣ ਬਾਰੇ ਜਾਣੂ ਕਰਵਾਇਆ ਗਿਆ।ਇਸ ਮੌਕੇ ਇੰਜੀ: ਬਿੰਦਰ ਸਿੰਘ ਬਾਗੀ ਏ.ਈ.ਈ ਵੀ ਮੌਜੂਦ ਸਨ।