Doaba Times

ਮਲੇਰੀਆ ਜਾਗਰੂਕਤਾ ਮਹੀਨੇ ਤਹਿਤ ਸਿਹਤ ਬਲਾਕ ਕਾਲਾ ਬੱਕਰਾ ਦੇ ਪਿੰਡ ਕਿੰਗਰਾ ਚੋ ਵਾਲਾ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ

ਮੱਛਰਾਂ ਤੋਂ ਬਚਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਗਿਆ

ਕਾਲਾ ਬੱਕਰਾ ( ਸੂਰਜ ) ਸਿਵਲ ਸਰਜਨ ਜਲੰਧਰ ਡਾ. ਰਮਨ ਸ਼ਰਮਾ ਅਤੇ ਸੀ.ਐਚ.ਸੀ ਕਾਲਾਬੱਕਰਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ: ਰਿਚਰਡ ਓਹਰੀ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਮਲੇਰੀਆ ਜਾਗਰੂਕਤਾ ਮਹੀਨੇ ਤਹਿਤ ਸ਼ੁਕਰਵਾਰ ਨੂੰ ਸਿਹਤ ਬਲਾਕ ਕਾਲਾ ਬੱਕਰਾ ਦੇ ਪਿੰਡ ਕਿੰਗਰਾ ਚੋ ਵਾਲਾ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਵਿੱਚ ਬੀਈਈ ਨੀਤੀਰਾਜ ਬੀ ਸਿੰਘ ਨੇ
ਜਾਣਕਾਰੀ ਦਿੰਦਿਆਂ ਕਿਹਾ ਕਿ ਆਉਣ ਵਾਲੇ ਸੀਜ਼ਨ ਵਿੱਚ ਮੱਛਰਾਂ ਤੋਂ ਬਚਣ ਲਈ ਲੋਕਾਂ ਨੂੰ ਖੁਦ ਹੀ ਉਪਾਅ ਕਰਨ ਦੀ ਲੋੜ ਹੈ। ਮਲੇਰੀਆ ਦਾ ਮੱਛਰ ਗੰਦੇ ਪਾਣੀ ਵਿੱਚ ਅੰਡੇ ਦਿੰਦਾ ਹੈ, ਜਦੋਂ ਕਿ ਡੇਂਗੂ ਦਾ ਮੱਛਰ ਸਾਫ਼ ਪਾਣੀ ਵਿੱਚ ਅੰਡੇ ਦਿੰਦਾ ਹੈ ਅਤੇ ਆਉਣ ਵਾਲਾ ਬਰਸਾਤ ਦਾ ਮੌਸਮ ਦੋਵਾਂ ਲਈ ਬਹੁਤ ਅਨੁਕੂਲ ਹੈ। ਇਸ ਲਈ ਲੋਕਾਂ ਨੂੰ ਘਰਾਂ ਦੇ ਆਲੇ-ਦੁਆਲੇ ਪਾਣੀ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ। ਕੂਲਰਾਂ, ਛੱਤਾਂ ‘ਤੇ ਰੱਖੇ ਬਰਤਨ, ਹੋਰ ਟੁੱਟੀਆਂ ਚੀਜ਼ਾਂ ਆਦਿ ਨੂੰ ਨਿਯਮਤ ਤੌਰ ‘ਤੇ ਸਾਫ਼ ਕਰਨਾ ਚਾਹੀਦਾ ਹੈ। ਜੇਕਰ ਆਲੇ-ਦੁਆਲੇ ਮੱਛਰ ਹਨ ਤਾਂ ਮੱਛਰ ਭਜਾਉਣ ਵਾਲੀਆਂ ਕੋਇਲਾਂ, ਮੱਛਰਦਾਨੀ ਅਤੇ ਕਰੀਮ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨਾਂ ਦੱਸਿਆ ਕਿ ਪੰਜਾਬ ਦੇ ਸਾਰੇ ਸਰਕਾਰੀ ਸਿਹਤ ਸੰਸਥਾਵਾਂ ‘ਚ ਮਲੇਰੀਆ ਦੇ ਟੈਸਟ ਅਤੇ ਇਲਾਜ਼ ਮੁਫਤ ਕੀਤਾ ਜਾਂਦਾ ਹੈ[ਅਜੀਤ ਸਿੰਘ ਹੈਲਥ ਸੁਪਰਵਾਇਜ਼ਰ ਨੇ ਦੱਸਿਆ ਕਿ ਹਫਤੇ ਦੇ ਹਰ ਸ਼ੁੱਕਰਵਾਰ ਜਾਂ ਐਤਵਾਰ ਨੂੰ ਘਰ ਵਿੱਚ ਪਾਣੀ ਦੇ ਸੋਮਿਆਂ ਨੂੰ ਇੱਕ ਵਾਰ ਜਰੂਰ ਸਾਫ਼ ਕਰੋਂ ਜਿਵੇ ਕਿ ਫ੍ਰਿਜ਼ ਦੀ ਟ੍ਰੇ , ਕੂਲਰ ਆਦਿ। ਇਸ ਤੋਂ ਇਵਾਲਾ ਉਨ੍ਹਾਂ ਦੱਸਿਆ ਕਿ ਗੰਦਾ ਪਾਣੀ ਪੀਣ ਜਾਂ ਸਾਫ-ਸਫਾਈ ਨਾ ਰੱਖਣ ਕਾਰਨ ਹੋਣ ਵਾਲੇ ਡਾਇਰਿਆ ਦੇ ਕਾਰਨਾਂ, ਲੱਛਣਾਂ ਅਤੇ ਇਲਾਜ ਬਾਰੇ ਜਾਣਕਾਰੀ ਦਿੱਤੀ ਅਤੇ ਇਹ ਵੀ ਦੱਸਿਆ ਕਿ ਕਿਵੇਂ ਓ.ਆਰ.ਐਸ ਦਾ ਘੋਲ ਘਰ ਵਿੱਚ ਹੀ ਬਣਾਇਆ ਜਾ ਸਕਦਾ ਹੈ ਤਾਂ ਜੋ ਸਰੀਰ ਵਿੱਚ ਪਾਣੀ ਦੀ ਕਮੀ ਨਾ ਹੋਵੇ। ਕੈਂਪ ਵਿੱਚ ਮਲੂਕ ਸਿੰਘ ਮਪਹਵ,ਪੂਜਾ ਮਪਹਵ(ਫੀਮੇਲ),ਨਿਰਮਲ ਕੌਰ ਤੇ ਨਿਰੰਜਨਾ ਆਸ਼ਾ ਵਰਕਰ ਹਾਜਿਰ ਸਨ।

Doaba Times

ਡੇਰਾ ਸੱਚਖੰਡ ਬੱਲਾ ਵਿਖੇ ਸੰਗਰਾਦ ਦਾ ਦਿਹਾੜਾ ਸ਼ਰਧਾਸਹਿਤ ਮਨਾਇਆ

ਕਿਸ਼ਨਗੜ (ਗੁਰਪ੍ਰੀਤ ਬੱਲ) ਡੇਰਾ ਸੱਚਖੰਡ ਬੱਲਾਂ ਵਿਖੇ ਸੰਗਰਾਂਦ ਦਾ ਦਿਹਾੜਾ ਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਦਾ ਜੋਤੀ-ਜੋਤ ਦਿਵਸ ਡੇਰੇ ਦੇ ਮੌਜੂਦਾ ਗੱਦੀਨਸ਼ੀਨ ਸੰਤ ਨਿਰੰਜਨ ਦਾਸ ਜੀ ਮਹਾਰਾਜ ਚੇਅਰਮੈਨ ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ ਵਾਰਾਣਸੀ ਜੀ ਸਰਪ੍ਰਸਤੀ ਹੇਠ ਮਨਾਇਆ ਗਿਆ।

ਇਸ ਮੌਕੇ ਤੇ ਅੰਮ੍ਰਿਤ ਬਾਣੀ ਦੇ ਜਾਪ ਕਰਵਾਏ ਗਏ ਤੇ ਸੰਤ ਨਰਿੰਜਨ ਦਾਸ ਜੀ ਨੇ ਹਾੜ ਦਾ ਮਹੀਨਾ ਸੰਗਤਾਂ ਨੂੰ ਸਰਵਣ ਕਰਵਾਇਆ ਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਜੀਵਨ ਤੇ ਚਾਨਣਾ ਪਾਇਆ। ਇਸ ਮੌਕੇ ਇਸ ਮੌਕੇ ਤੇ ਸੰਤ ਲੇਖਰਾਜ ਨੂਰਪੁਰ, ਗਿਆਨੀ ਕੁਲਵੰਤ ਸਿੰਘ ਕਜਲਾ ਦੇ ਜਥੇ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੀ ਪਾਵਨ ਅੰਮ੍ਰਿਤ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਸੰਗਤਾਂ ਵਿਚ ਲੰਗਰ ਦੇ ਅਟੁਤ ਭੰਡਾਰੇ ਵਰਤਾਏ ਗਏ।

ਇਸ ਮੌਕੇ ਤੇ ਜੁਗਿੰਦਰਪਾਲ ਸੈਕਟਰੀ ,ਧਰਮਪਾਲ ਸਕੱਤਰ , ਸੁਖਦੇਵ ਸੁੱਖੀ ਸਾਬਕਾ ਸਰਪੰਚ ,ਸੇਵਾਦਾਰ ਹਰਦੇਵ ਦਾਸ,ਸੇਵਾਦਾਰ ਵਰਿੰਦਰ ਦਾਸ ਬੱਬੂ , ਸੇਵਾਦਾਰ ਰਮੇਸ਼ ਕੁਮਾਰ, ਸ਼ਾਮ ਲਾਲ ਸਮੇਤ ਸਮੂਹ ਸੰਗਤਾਂ ਮੌਜੂਦ ਸਨ।

Doaba Times

ਡੇਰਾ ਸੰਤ ਬਾਬਾ ਪ੍ਰੀਤਮ ਦਾਸ ਜੀ ਬਾਬੇ ਜੌੜੇ ਪਿੰਡ ਰਾਏਪੁਰ ਰਸੂਲਪੁਰ ਜਲੰਧਰ ਵਿਖੇ ਬਾਬੇ ਜੋੜਿਆ ਜੀ ਦਾ ਸਾਲਾਨਾ ਜੋੜ ਮੇਲਾ ਡੇਰੇ ਦੇ ਮੌਜੂਦਾ ਗੱਦੀਨਸ਼ੀਨ ਸੰਤ ਬਾਬਾ ਨਿਰਮਲ ਦਾਸ ਜੀ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਏ ਸੁਸਾਇਟੀ ਰਜਿ. ਪੰਜਾਬ ਜੀ ਦੀ ਸਰਪ੍ਰਸਤੀ ਹੇਠ ਬਹੁਤ ਹੀ ਸ਼ਰਧਾ ਪੂਰਵਕ ਧੂਮਧਾਮ ਨਾਲ ਮਨਾਇਆ ਗਿਆ ।
ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਕੀਰਤਨੀ ਜਥਿਆਂ ਵੱਲੋਂ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ।

Doaba Times

ਆਪ ਦੇ ਸਮੂਹ ਆਹੁਦੇਦਾਰਾ ਵਲੋ ਏ ਐਸ ਆਈ ਰਜਿੰਦਰ ਸ਼ਰਮਾ ਦਾ ਕਿਸ਼ਨਗੜ ਪੁਲਿਸ ਚੌਕੀ ਵਿਖੇ ਸੁਆਗਤ

ਫੋਟੋ ਕੈਪਸ਼ਨ: ਜਸਵਿੰਦਰ ਸਿੰਘ ਬਿੰਦਾ ਦੁੱਗਰੀ ਸੀਨੀਅਰ ਯੂਥ ਆਗੂ, ਗੌਰਵ ਦੁੱਗਰੀ ਸਰਕਲ ਪ੍ਰਧਾਨ ਵਲੋ ਸਾਝੇ ਤੌਰ ਤੇ ਨਵੇ ਚੌਕੀ ਇੰਚਾਰਜ ਦਾ ਸੁਆਗਤ ਕਰਦੇ ਸਮੇ ਮੂੰਹ ਮਿੱਠਾ ਕਰਵਾਉਂਦੇ ਹੋਏ ।

ਕਿਸ਼ਨਗੜ(ਗੁਰਪ੍ਰੀਤ ਬੱਲ) ਏ ਐਸ ਆਈ ਰਜਿੰਦਰ ਸ਼ਰਮਾ ਨੇ ਅੱਜ ਥਾਣਾ ਕਰਤਾਰਪੁਰ ਅਧੀਨ ਪੈਂਦੀ ਕਿਸ਼ਨਗੜ੍ਹ ਚੌਂਕੀ ਦਾ ਬਤੋਰ ਚੌਂਕੀ ਇੰਚਾਰਜ ਚਾਰਜ ਸੰਭਾਲਿਆ । ਇਸ ਮੌਕੇ ਤੇ ਜਸਵਿੰਦਰ ਸਿੰਘ ਬਿੰਦਾ ਦੁੱਗਰੀ ਸੀਨੀਅਰ ਯੂਥ ਆਗੂ, ਪਿੰਦਾ ਟਿਵਾਣਾ , ਗੌਰਵ ਦੁੱਗਰੀ ਸਰਕਲ ਪ੍ਰਧਾਨ ਵਲੋ ਸਾਝੇ ਤੌਰ ਤੇ ਨਵੇ ਚੌਕੀ ਇੰਚਾਰਜ ਦਾ ਸੁਆਗਤ ਕੀਤਾ ਗਿਆ । ਰਾਜਿੰਦਰ ਸ਼ਰਮਾ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਲੋਕ ਪੁਲਿਸ ਦਾ ਵੱਧ ਚੜ੍ਹ ਕੇ ਸਹਿਯੋਗ ਦੇਣ ਤੇ ਆਪਣੇ ਇਲਾਕੇ ਅੰਦਰ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਹੀਂ ਵਿਕਣ ਦੇਣਗੇ ਤੇ ਕੋਈ ਵੀ ਗੈਰ ਕਾਨੂੰਨੀ ਕੰਮ ਨਹੀ ਕਰਨ ਦੇਣਗੇ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵੀ ਇਲਾਕੇ ਵਿਚ ਨਸ਼ਾ ਵੇਚਦਾ , ਜਾ ਕੋਈ ਵੀ ਗੈਰ ਕਾਨੂੰਨੀ ਕੰਮ ਕਰਦਾ ਹੈ ਤਾਂ ਲੋਕ ਪੁਲਿਸ ਨੂੰ ਗੁਪਤ ਸੂਚਨਾ ਦੇਣ ਤਾ ਕਿ ਤਸਕਰਾਂ ਉਪਰ ਬਣਦੀ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰ ਉਨ੍ਹਾਂ ਨੇ ਸਲਾਖਾਂ ਪਿੱਛੇ ਸੁਟਿਆ ਜਾਵੇ।

Doaba Times

ਡੇਰਾ ਸੱਚਖੰਡ ਬੱਲਾਂ ਵਿਖੇ ਬ੍ਰਹਮਲੀਨ , ਮਹਾਨ ਤਪੱਸਵੀ ਅਤੇ ਡੇਰਾ ਬੱਲਾਂ ਦੇ ਸੰਸਥਾਪਕ ਸੰਤ ਸਰਵਣ ਦਾਸ ਜੀ ਦਾ ਬਰਸੀ ਸਮਾਗਮ ਮਜੂੱਦਾ ਗੱਦੀਨਸ਼ੀਨ ਸੰਤ ਨਰੰਜਣ ਦਾਸ ਜੀ ਚੇਅਰਮੈਨ ਸ਼੍ਰੀ ਗੁਰੂ ਰਵਿਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟਰਸਟ ਵਾਰਾਨਸੀ ਜੀ ਦੀ ਸਰਪ੍ਰਸਤੀ ਹੇਠ ਮਨਾਇਆ ਗਿਆ ਇਸ ਮੌਕੇ ਤੇ ਅੰਮ੍ਰਿਤ ਬਾਣੀ ਸ੍ਰੀ ਗੁਰੂ ਰਵਿਦਾਸ ਜੀ ਦੇ ਪਾਵਨ ਜਾਪ ਕੀਤੇ ਗਏ। ਇਸ ਪੰਥ ਪ੍ਰਸਿੱਧ ਕੀਰਤਨੀ ਜਥਿਆਂ ,ਸੰਤ ਸਰਵਣ ਦਾਸ ਪਬਲਿਕ ਸਕੂਲ ਹਦੀਅਾਬਾਦ ਫਗਵਾੜਾ ਦੀਆਂ ਵਿਦਿਆਰਥਣਾਂ ਅਤੇ ਮਿਸ਼ਨਰੀ ਗਾਇਕਾਂ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਦੀ ਮਹਿਮਾ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਇਸ ਉਪਰੰਤ ਉੱਚ ਕੋਟੀ ਦੇ ਸੰਤ-ਮਹਾਂਪੁਰਖ ਸੰਤ ਗੁਰਬਚਨ ਦਾਸ ਚੱਕ ਲਾਦੀਆਂ ,ਸੰਤ ਪ੍ਰਦੀਪ ਦਾਸ ਕਠਾਰ ,ਸੰਤ ਲੇਖ ਰਾਜ ਨੂਰਪਰ, ਸੰਤ ਬੀਬੀ ਰੋਸ਼ਨੀ ਦੇਵੀ, ਸੰਤ ਪਤਰਮ ਦਾਸ ਆਦਿ ਵੱਲੋਂ ਸੰਤ ਸਰਵਣ ਦਾਸ ਜੀ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ

Doaba Times

ਜਾਰੀ ਕਰਤਾ ਮੁਕੇਸ਼ ਕੁਮਾਰ ਸਰਮਸਤਪੁਰ

ਡੇਰਾ ਸੰਤ ਬਾਬਾ ਪ੍ਰੀਤਮ ਦਾਸ ਜੀ ਰਾਏਪੁਰ ਰਸੂਲਪੁਰ ਵਿਖੇ ਜੋਤ ਮਹਾਰਾਜ ਕੰਟੀਆਂ ਵਾਲਿਆ ਨੇ ਸੰਗਤਾਂ ਪ੍ਰਬਚਨਾ ਨਾਲ ਕੀਤਾ ਨਿਹਾਲ

ਜਲੰਧਰ (ਗੁਰਪ੍ਰੀਤ ਬੱਲ)-ਅੱਜ ਡੇਰਾ ਸੰਤ ਬਾਬਾ ਪ੍ਰੀਤਮ ਦਾਸ ਜੀ ਬਾਬੇ ਜੌੜੇ ਰਾਏਪੁਰ ਰਸੂਲਪੁਰ ਜਲੰਧਰ ਵਿਖੇ ਮਾਲਿਕ ਸਾਹਿਬ ਜੋਤ ਮਹਾਰਾਜ ਜੀ ਸਰਬਸਾਂਝਾ ਦਰਬਾਰ ਕੰਟੀਆਂ ਹੁਸ਼ਿਆਰਪੁਰ ਵਾਲੇ ਸੰਗਤਾਂ ਨੂੰ ਦਰਸ਼ਨ ਦੀਦਾਰ ਦੇਣ ਪੁੱਜੇ।ਜੋਤ ਮਹਾਰਾਜ ਦਾ ਡੇਰੇ ਵਿਖੇ ਪੁੱਜਣ ਤੇ ਡੇਰੇ ਦੇ ਮੌਜੂਦਾ ਗੱਦੀਨਸ਼ੀਨ ਸੰਤ ਬਾਬਾ ਨਿਰਮਲ ਦਾਸ ਜੀ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ ਪੰਜਾਬ ਅਤੇ ਨਾਰੀ ਸ਼ਕਤੀ ਫਾਉਂਡੇਸ਼ਨ ਭਾਰਤ ਦੀ ਪ੍ਰਧਾਨ ਭੈਣ ਸੰਤੋਸ਼ ਕੁਮਾਰੀ ਵਲੋਂ ਫੁੱਲਾਂ ਦੇ ਗੁਲਦਸਤੇ ਭੇਂਟ ਕਰ ਨਿੱਘਾ ਸੁਆਗਤ ਕੀਤਾ ਗਿਆ ਉਪਰੰਤ ਮਾਲਿਕ ਸਾਹਿਬ ਜੋਤ ਮਹਾਰਾਜ ਜੀ ਨੇ ਸੰਤ ਬਾਬਾ ਪ੍ਰੀਤਮ ਦਾਸ ਜੀ ਦੀ ਸਰੂਪ ‘ਤੇ ਫੱਲ ਮਾਲਾਵਾਂ ਭੇਂਟ ਕਰਨ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋਏ। ਇਸ ਉਪਰੰਤ ਖੁੱਲੇ ਪੰਡਾਲ ਵਿੱਚ ਸੰਤ ਬਾਬਾ ਨਿਰਮਲ ਦਾਸ ਜੀ ਅਤੇ ਮਾਲਿਕ ਸਾਹਿਬ ਜੋਤ ਮਹਾਰਾਜ ਜੀ ਨੇ ਆਪਣੇ ਵਡਮੁੱਲੇ ਪ੍ਰਬਚਨਾ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਸੰਗਤਾਂ ਨੂੰ ਦੁਨੀਆਵੀ ਕੰਮਾਂ ਦੇ ਨਾਲ ਨਾਲ ਪ੍ਰਭੂ ਸਿਮਰਨ ਕਰਕੇ ਆਪਣਾ ਜੀਵਨ ਸਫ਼ਲਾ ਕਰਨ ਲਈ ਪ੍ਰੇਰਿਤ ਕੀਤਾ। ਇਸ ਸਮਾਗਮ ਵਿੱਚ ਮੈਂਬਰ ਪਾਰਲੀਮੈਂਟ ਸੁਸ਼ੀਲ ਕੁਮਾਰ ਰਿੰਕੂ ਨੇ ਵਿਸ਼ੇਸ਼ ਤੌਰ ਤੇ ਪੁੱਜ ਕੇ ਸੰਤ ਮਹਾਂਪੁਰਸ਼ਾਂ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਸੰਤ ਬਾਬਾ ਵਿਨੇ ਮੁਨੀ ਜੀ ਜੰਮੂ, ਸੰਤ ਧਰਮ ਪਾਲ ਜੀ ਸ਼ੇਰਗੜ੍ਹ, ਸੰਤ ਜਗੀਰ ਸਿੰਘ ਜੀ ਸਰਬੱਤ ਭਲਾ ਆਸ਼ਰਮ ਮਕਸੂਦਾ,ਸੰਤ ਸੋਢੀ ਸਿੰਘ ਜੀ, ਉ.ਪੀ. ਰਾਣਾ ਹੁਸ਼ਿਆਰਪੁਰ, ਕਰਮਪਾਲ ਸਿੰਘ ਢਿੱਲੋਂ, ਰਾਜ ਕੁਮਾਰ ਡੋਗਰ, ਅੰਬੇਡਕਰ ਫਾਊਂਡੇਸ਼ਨ ਭਾਰਤ ਦੇ ਮੈਂਬਰ ਮਨਜੀਤ ਬਾਲੀ, ਅਜ਼ਾਦ ਟੀਵੀ ਯੂਕੇ ਦੇ ਚੇਅਰਮੈਨ ਰਮੇਸ਼ ਕਲੇਰ,ਡਾ ਕਮਲ ਸਾਪਲਾ,ਡਾ ਰਜਿੰਦਰ ਕਲੇਰ,ਰਿਕੂ ਬਸਰਾ, ਕੁਲਦੀਪ ਕਲੇਰ, ਹਰੀਸ਼ ਕੁਮਾਰ,ਭਰਤ ਕੁਮਾਰ, ਮਿਸ਼ਨਰੀ ਗਾਇਕ ਬਲਵਿੰਦਰ ਬਿੱਟੂ, ਮਹਿੰਦਰ ਪਾਲ ਸੰਤੋਖ ਪੁਰਾ ਵਿਜੇ ਨੰਗਲ, ਬਿੱਟੂ ਨੂਰਪੁਰੀ, ਸਤਪਾਲ ਮਹੇ ਯੂ.ਏ.ਈ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।ਇਸ ਮੌਕੇ ਸੰਤ ਬਾਬਾ ਨਿਰਮਲ ਦਾਸ ਜੀ ਵਲੋਂ ਮਾਲਿਕ ਸਾਹਿਬ ਜੋਤ ਮਹਾਰਾਜ ਅਤੇ ਵੱਖ ਵੱਖ ਡੇਰਿਆਂ ਤੋਂ ਆਏ ਸੰਤ ਮਹਾਂਪੁਰਸ਼ਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।ਅੰਤ ਵਿੱਚ ਨਾਰੀ ਸ਼ਕਤੀ ਫਾਉਂਡੇਸ਼ਨ ਭਾਰਤ ਦੀ ਪ੍ਰਧਾਨ ਭੈਣ ਸੰਤੋਸ਼ ਕੁਮਾਰੀ ਵਲੋਂ ਆਏ ਹੋਏ ਸੰਤ ਮਹਾਂਪੁਰਸ਼ਾਂ ਅਤੇ ਸੰਗਤਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ। ਇਸ ਮੌਕੇ ਗੁਰੂ ਕੇ ਅਤੁੱਟ ਲੰਗਰ ਵੀ ਵਰਤਾਏ ਗਏ।

Pathankot

वर्ल्ड एनवायरमेंट डे के मौके पर पौधे लगाए

पठानकोट (सतनाम सिंह) ब्लॉक नरोट जयमल सिंह के गांव बहादुरपुर में कैबिनेट मिनिस्टर लालचंद जी के दिशा निर्देश पर आम आदमी पार्टी कार्यकर्ताओं स्कूल स्टाफ और स्कूल के विद्यार्थियों ने अश्विनी कुमार लाडी की अगुवाई में वर्ल्ड एनवायरमेंट डे के मौके पर वातावरण को शुद्ध बनाने के लिए पौधे लगाए।

Doaba Times

ਕੇਂਦਰੀ ਟੀਮ ਵੱਲੋਂ ਜਲ ਸ਼ਕਤੀ ਅਭਿਆਨ ਤਹਿਤ ਜਲੰਧਰ ਜ਼ਿਲ੍ਹੇ ਦਾ ਦੌਰਾ

ਜਲੰਧਰ (ਸੌਰਬ ਗੁਪਤਾ) ਕੇਂਦਰੀ ਟੀਮ ਵੱਲੋਂ ਜਲ ਸ਼ਕਤੀ ਅਭਿਆਨ ਤਹਿਤ ਪਹਿਲਕਦਮੀਆਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਸੋਮਵਾਰ ਨੂੰ ਜਲੰਧਰ ਜ਼ਿਲ੍ਹੇ ਦਾ ਦੌਰਾ ਕੀਤਾ ਗਿਆ। ਕੇਂਦਰੀ ਨੋਡਲ ਅਫ਼ਸਰ, ਜੁਆਇੰਟ ਸਕੱਤਰ, ਰੱਖਿਆ ਮੰਤਰਾਲੇ, ਦਿਨੇਸ਼ ਕੁਮਾਰ, ਆਈ.ਏ.ਐਸ. ਦੀ ਅਗਵਾਈ ਵਾਲੀ ਟੀਮ ਵੱਲੋਂ ‘ਕੈਚ ਦਿ ਰੇਨ’ 2023 ਪਹਿਲਕਦਮੀ ਤਹਿਤ ਚੱਲ ਰਹੇ ਪ੍ਰਾਜੈਕਟਾਂ ਦਾ ਜਾਇਜ਼ਾ ਲੈਣ ਲਈ ਕੁਝ ਸਥਾਨਾਂ ਦਾ ਦੌਰਾ ਵੀ ਕੀਤਾ ਗਿਆ।
ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ, ਸੈਂਟਰਲ ਗਰਾਊਂਡ ਵਾਟਰ ਬੋਰਡ ਦੇ ਵਿਗਿਆਨੀ ਕੇ.ਪੀ.ਸਿੰਘ ਦੇ ਨਾਲ ਕੇਂਦਰੀ ਨੋਡਲ ਅਫ਼ਸਰ ਨੇ ਸਬੰਧਤ ਵਿਭਾਗਾਂ ਨਾਲ ਵਿਸਥਾਰਿਤ ਸਮੀਖਿਆ ਮੀਟਿੰਗ ਕਰਦਿਆਂ ਉਨ੍ਹਾਂ ਨੂੰ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਵਿੱਚ ਸੁਧਾਰ ਲਈ ਹੋਰ ਠੋਸ ਉਪਰਾਲੇ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਮਾਨਸੂਨ ਦੀ ਸ਼ੁਰੂਆਤ ਤੋਂ ਪਹਿਲਾਂ ਹੋਰ ਪ੍ਰਾਜੈਕਟ ਸ਼ੁਰੂ ਕੀਤੇ ਜਾਣ ਤਾਂ ਜੋ ਧਰਤੀ ਹੇਠਲੇ ਪਾਣੀ ਦੇ ਪੱਧਰ ਦੇ ਸਬੰਧ ਵਿੱਚ ਸਾਰਥਕ ਨਤੀਜੇ ਸਾਹਮਣੇ ਆ ਸਕਣ। ਉਨ੍ਹਾਂ ਪ੍ਰਸ਼ਾਸਨ ਵੱਲੋਂ ਸਾਲ 2023-24 ਲਈ ਜ਼ਿਲ੍ਹਾ ਜਲ ਸੰਭਾਲ ਯੋਜਨਾ ਨੂੰ ਜਲਦ ਮੁਕੰਮਲ ਕਰਨ ਦੀ ਲੋੜ ‘ਤੇ ਵੀ ਜ਼ੋਰ ਦਿੱਤਾ।
ਉਨ੍ਹਾਂ ਵੱਲੋਂ ਜਲ ਸ਼ਕਤੀ ਕੇਂਦਰਾਂ, ਰੇਨ ਵਾਟਰ ਹਾਰਵੈਸਟਿੰਗ ਸਿਸਟਮ, ਛੱਪੜਾਂ, ਤੁਪਕਾ ਸਿੰਚਾਈ ਪ੍ਰਣਾਲੀ ਅਤੇ ਬੂਟੇ ਲਾਉਣ ਦੀ ਮੁਹਿੰਮ ਸਮੇਤ ਪ੍ਰਮੁੱਖ ਪ੍ਰਾਜੈਕਟਾਂ ਦਾ ਜਾਇਜ਼ਾ ਲੈਣ ਲਈ ਇਨ੍ਹਾਂ ਦਾ ਵਿਅਕਤੀਗਤ ਤੌਰ ’ਤੇ ਦੌਰਾ ਕੀਤਾ ਗਿਆ।

Doaba Times

ਹਲਕਾ ਆਦਮਪੁਰ ਤੋ ਵਾਲਮੀਕ ਸਮਾਜ ਦੇ ਸੀਨੀ. ਆਗੂ ਬਲਕਾਰ ਸਿੰਘ ਨੂੰ ਮੰਤਰੀ ਬਨਣ ਤੇ ਮੁਬਾਰਕਾ ਦੇਣ ਪਹੁੰਚੇ

ਫੋਟੋ ਕੈਪਟਨ: ਸ. ਬਲਕਾਰ ਸਿਘ ਜੀ ਨੂੰ ਮੁਬਾਰਕਾ ਦਿੰਦੇ ਹੋੲੇ ਵਿਨੋਦ ਕੁਮਾਰ ਮੰਗੀ ਜੀ ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਯੁਨੀਅਨ ਸ਼ਾਖਾ ਅਲਾਵਲਪੁਰ ਤੋ।

ਕਿਸ਼ਨਗੜ੍ਹ( ਗੁਰਪ੍ਰੀਤ ਬੱਲ ) ਹਲਕਾ ਕਰਤਾਰਪੁਰ ਦੇ ਵਿਧਾਇਕ ਸ. ਬਲਕਾਰ ਸਿੰਘ ਨੂੰ ਮੰਤਰੀ ਦਾ ਅਹੁਦਾ ਮਿਲਣ ਤੇ ਹਲਕਾ ਆਦਮਪੁਰ ਤੋਂ ਬਾਲਮੀਕਿ ਸਮਾਜ ਦੇ ਸੀਨੀਅਰ ਆਗੂ ਮੁਬਾਰਕਾ ਦੇਣ ਪਹੁੰਚੇ।

ਇਸ ਮੌਕੇ ਤੇ ਵਿਨੋਦ ਕੁਮਾਰ ਮੰਗੀ ਜੀ ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਯੁਨੀਅਨ ਸ਼ਾਖਾ ਅਲਾਵਲਪੁਰ  ਵੱਲੋਂ ਪੱਤਰਕਾਰਾਂ ਨੂੰ ਦੱਸਿਆ ਕਿ ਸ. ਬਲਕਾਰ ਸਿੰਘ ਜੀ ਨੂੰ ਸਖਤ ਮਿਹਨਤ ਕਾਰਣ ਹੀ ਵਿਧਾਇਕ ਤੋ ਮੰਤਰੀ ਦਾ ਅਹੁਦਾ ਮਿਲਿਆ।

ਇਸ ਮੌਕੇ ਤੇ ਵਿਨੋਦ ਕੁਮਾਰ ਮੰਗੀ ਜੀ ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਯੁਨੀਅਨ ਸ਼ਾਖਾ ਅਲਾਵਲਪੁਰ , ਬਾਲਮੀਕਿ ਸਮਾਜ ਤੋ ਸੀਨੀ ਅਾਗੂ ਜੇ ਪੀ ਸਹੋਤਾ , ਕਸ਼ਮੀਰੀ ਲਾਲ , ਸੋਨੂੰ ਧੀਰੋਵਾਲ , ਸ਼ੁਸ਼ੀਲ ਕੁਮਾਰ , ਰੰਜੀਤ ਕੁਮਾਰ ਰਾਜਾ ਸਰਪੰਚ ਧੀਰੋਵਾਲ , ਸਤਪਾਲ(ਧੋਗੜੀ) ਜੀ ਮੌਜੂਦ ਸਨ।

Doaba Times

ਸਿੱਧੂ ਮੂਸੇ ਵਾਲਾ ਦੀ ਪਹਿਲੀ ਬਰਸੀ ਮੌਕੇ ਪ੍ਰੈਸ ਕਲੱਬ ਕਿਸ਼ਨਗੜ ਵੱਲੋਂ ਲਗਾਏ ਬੂਟੇ


ਕਿਸ਼ਨਗੜ(ਗੁਰਪ੍ਰੀਤ ਬੱਲ) ਪੰਜਾਬੀ ਇੰਡਸਟਰੀ ਵਿੱਚ ਥੋੜ੍ਹੇ ਸਮੇਂ ਵਿਚ ਇੰਟਰਨੈਸ਼ਨਲ ਲੈਵਲ ਤੱਕ ਪਹੁੰਚਣ ਵਾਲੇ ਪ੍ਰਸਿੱਧ ਲੋਕ ਗਾਇਕ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਮੌਕੇ ਪ੍ਰੈੱਸ ਕਲੱਬ ਦੇ ਅਹੁਦੇਦਾਰਾਂ ਵੱਲੋਂ ਸਿੱਧੂ ਮੂਸੇਵਾਲਾ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਦਿੰਦੇ ਹੋਏ ਟਾਹਲੀ ਅਤੇ ਡਰੇਕਾ ਦੇ ਬੂਟੇ ਲਗਾਏ ਗਏ ।
ਇਸ ਮੌਕੇ ਤੇ ਕਿਸ਼ਨਗੜ ਪ੍ਰੈੱਸ ਪ੍ਰਧਾਨ ਗੁਰਪ੍ਰੀਤ ਬੱਲ , To be Continue