Jalandhar

ਸਾਹਿਬ ਸ੍ਰੀ ਕਾਸ਼ੀ ਰਾਮ ਜੀ ਦੇ ਦੇ 89ਵੇੰ ਜਨਮ ਦਿਵਸ ਮੌਕੇ ਵਿਸ਼ਾਲ ਵਰਕਰ ਸੰਮੇਲਨ

ਜਲੰਧਰ (ਗੁਰਪ੍ਰੀਤ ਬੱਲ/ ਰਵੀ ਕੁਮਾਰ) ਸਾਹਿਬ ਸ੍ਰੀ ਕਾਸ਼ੀ ਰਾਮ ਜੀ ਦੇ ਦੇ 89ਵੇੰ ਜਨਮ ਦਿਵਸ ਤੇ ਵਿਸ਼ਾਲ ਵਰਕਰ ਸੰਮੇਲਨ ਮੌਕੇ ਤੇ ਬੂਟਾ ਮੰਡੀ(ਜਲੰਧਰ) ਵਿਖੇ ਪੂਰੇ ਪੰਜਾਬ ਤੋ ਵੱਡੀ ਗਿਣਤੀ ਚ’ ਬਸਪਾ ਵਰਕਰਾ ਦਾ ਵਿਸ਼ਾਲ ਇਕੱਠ ਦੇਖਣ ਨੂੰ ਮਿਲਿਆ ਜਿਸ ਦੌਰਾਨ ਪੰਡਾਲ ਵਿੱਚ ਪੈਰ ਰੱਖਣ ਨੂੰ ਵੀ ਜਗਾਂ ਨਹੀਂ ਮਿਲੀ। ਇਸ ਮੌਕੇ ਐਡਵੋਕੇਟ ਬਲਵਿੰਦਰ ਕੁਮਾਰ, ਕਰਤਾਰਪੁਰ ਬਸਪਾ ਪ੍ਰਧਾਨ ਸ਼ਾਦੀ ਲਾਲ ,ਵਿਜੈ ਯਾਦਵ ਜਿਲਾਂ ਪ੍ਰਧਾਨ ਜਲੰਧਰ ਸ਼ਹਿਰੀ,ਬਿਆਸ ਪਿੰਡ ਪ੍ਰਧਾਨ ਸੰਸਾਰ ਚੰਦ, ਰੂਬੀ ਬੱਲ, ਹੰਸਰਾਜ ਤੋਂ ਇਲਾਵਾ ਲੱਖਾ ਦੀ ਗਿਣਤੀ ਵਿੱਚ ਬਸਪਾ ਦੇ ਵਰਕਰ ਮੌਜੂਦ ਸਨ। ਇਸ ਮੌਕੇ ਤੇ ਬਿਆਸ ਪਿੰਡ ਪ੍ਰਧਾਨ ਸੰਸਾਰਚੰਦ ਦੀ ਅਗੁਵਾਈ ਹੇਠ ਮੌਕੇ ਤੇ ਪਹੁੰਚੇ ਵਰਕਰਾਂ ਲਈ ਲੰਗਰ ਦਾ ਪ੍ਰਬੰਧ ਕੀਤਾ ।

Kartarpur

ਟਾਇਰ ਫ਼ਟਣ ਕਾਰਨ ਕਾਰ ਹਾਦਸਾਗ੍ਰਸਤ

ਕਰਤਾਰਪੁਰ (ਗੁਰਪ੍ਰੀਤ ਸਿੰਘ ਗੋਰਾ) ਕਰਤਾਰਪੁਰ -ਕਿਸ਼ਨਗੜ ਰੋਡ ਸਥਿਤ ਅੰਬਗੜ ਦੇ ਨਜ਼ਦੀਕ ਚੱਲਦੀ ਕਾਰ ਦਾ ਟਾਇਰ ਫਟਣ ਕਾਰਨ ਸੰਤੁਲਨ ਵਿਗੜਨ ਕਾਰਨ ਦਰੱਖ਼ਤ ਨਾਲ ਜਾ ਟਕਰਾਈ ਜਿਸ ਕਾਰਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਜਾਣਕਾਰੀ ਮੁਤਾਬਿਕ ਗੁਰਪਾਲ ਸਿੰਘ ਪੁੱਤਰ ਅਵਤਾਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਆਪਣੇ ਸਾਥੀ ਸੰਤੋਖ ਸਿੰਘ ਸਮੇਤ ਅੰਮ੍ਰਿਤਸਰ ਤੋਂ ਹੁਸ਼ਿਆਰਪੁਰ ਵਿਆਹ ਦੇ ਸਮਾਰੋਹ ਚ’ ਸ਼ਾਮਿਲ ਹੋਣ ਜਾ ਰਿਹਾ ਸੀ ਤਾ ਅਚਾਨਕ ਕਾਰ ਦਾ ਟਾਇਰ ਫਟ ਗਿਆ ਜਿਸ ਕਾਰਨ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਕਾਰ ਬੇਕਾਬੂ ਹੋ ਕੇ ਦਰੱਖ਼ਤ ਨਾਲ ਜਾ ਟਕਰਾਈ। ਗਨੀਮਤ ਦੀ ਗੱਲ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕਾਰ ਸਵਾਰ ਸੰਤੋਖ ਸਿੰਘ ਦੇ ਮਾਮੂਲੀ ਸੱਟਾ ਲੱਗੀਆਂ । ਖਬਰ ਲਿਖਣ ਤੱਕ ਸੰਬੰਧਿਤ ਪੁਲਿਸ ਥਾਣੇ ਤੋਂ ਕੋਈ ਵੀ ਮੁਲਾਜਿਮ ਘਟਨਾਸਥਲ ਤੇ ਨਹੀ ਪਹੁੰਚਿਆ।

Doaba Times

ਡੇਰਾ ਸੱਚਖੰਡ ਬੱਲਾ ਵਿਖੇ ਸੰਗਰਾਂਦ(ਚੇਤ) ਦਾ ਦਿਹਾੜਾ ਸ਼ਰਧਾਸਹਿਤ ਮਨਾਇਆ

ਕਿਸ਼ਨਗੜ(ਗੁਰਪ੍ਰੀਤ ਬੱਲ)

ਡੇਰਾ ਸੱਚਖੰਡ ਬੱਲਾਂ ਵਿਖੇ ਸੰਗਰਾਂਦ ਦਾ ਦਿਹਾੜਾ ਸ਼ਰਧਾਸਹਿਤ ਡੇਰੇ ਦੇ ਮੌਜੂਦਾ ਗੱਦੀਨਸ਼ੀਨ ਸੰਤ ਨਿਰੰਜਨ ਦਾਸ ਜੀ ਮਹਾਰਾਜ ਚੇਅਰਮੈਨ ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ ਵਾਰਾਣਸੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਨਾਇਆ ਗਿਆ।

ਇਸ ਮੌਕੇ ਤੇ ਅੰਮ੍ਰਿਤ ਬਾਣੀ ਦੇ ਜਾਪ ਕਰਵਾਏ ਗਏ ਤੇ ਸੰਤ ਲੇਖ ਦਾਸ ਨੂਰਪੁਰ ਨੇ ਚੇਤ ਦਾ ਮਹੀਨਾ ਸੰਗਤਾਂ ਨੂੰ ਸਰਵਣ ਕਰਵਾਇਆ।ਇਸ ਮੌਕੇ ਇਸ ਮੌਕੇ ਤੇ ਪ੍ਰਸਿੱਧ ਕੀਰਤਨੀ ਜਥਿਆਂ ਵਲੋਂ ਸ੍ਰੀ ਗੁਰੂ ਰਵਿਦਾਸ ਜੀ ਦੀ ਪਾਵਨ ਅੰਮ੍ਰਿਤ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ ।

ਇਸ ਮੌਕੇ ਤੇ ਸੰਤ ਲੇਖ ਰਾਜ ਨੂਰਪੁਰ ਵਾਲੇ, ਸੇਵਾਦਾਰ ਹਰਦੇਵ ਦਾਸ,ਸੇਵਾਦਾਰ ਵਰਿੰਦਰ ਦਾਸ ਬੱਬੂ , ਮੇਨੈਜਰ ਪ੍ਰੀਤਮ ਦਾਸ, ਧਰਮਵੀਰ, ਸ਼ਾਮ ਲਾਲ ਸਮੇਤ ਇਲਾਕੇ ਦੀਆਂ ਸਮੂਹ ਸੰਗਤਾਂ ਮੌਜੂਦ ਸਨ। ਇਸ ਦੌਰਾਨ ਸੰਗਤਾਂ ਵਿੱਚ ਅਟੁੱਟ ਲੰਗਰ ਦੇ ਭੰਡਾਰੇ ਵਾਰਤਾਏ ਗਏ।

Doaba Times

ਪਿੰਡ ਬੱਲ ਵਿਖੇ ਕਬੱਡੀ ਟੂਰਨਾਮੈਂਟ ਦੀ ਸ਼ੁਰੂਆਤ

ਕਿਸ਼ਨਗੜ(ਗੁਰਪ੍ਰੀਤ ਬੱਲ) ਬਾਬਾ ਭਾਗੋ ਜੀ ਸਪੋਰਟਸ ਕਲੱਬ ਅਤੇ ਸਮੂਹਨਗਰ ਨਿਵਾਸੀਆਂ ਤੇ ਐਨ. ਆਰ ਆਈ ਵੀਰਾਂ ਦੇ ਸਹਿਯੋਗ ਨਾਲ ਕਬੱਡੀ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ ਗਈ ਜਿਸ ਦੌਰਾਨ ਵੱਖ-ਵੱਖ ਟੀਮਾਂ ਵਲੋ ਕਬੱਡੀ ਦੇ ਮੈਚ ਖੇਡੇ ਗਏ।
ਟੂਰਨਾਮੈਂਟ ਦਾ ਉਦਘਾਟਨ ਸਰਪੰਚ ਪ੍ਰਦੀਪ ਕੁਮਾਰ ਦੀਪਾ ਤੇ ਸਮੂਹ ਗ੍ਰਾਮ ਪੰਚਾਇਤ ਤੇ ਦਲਵੀਰ ਸਿੰਘ ਹੋਠੀ ਯੂ ਐਸ ਏ, ਹਰਵਿੰਦਰ ਸਿੰਘ , ਸਾਗਰ ਭਾਰਗਵ , ਗੁਰਪਿਆਰ ਸਿੰਘ , ਅਵਤਾਰ ਸਿੰਘ ਤਾਰ ਇਟਲੀ, ਮਨਪ੍ਰੀਤ ਸਿੰਘ ਮੰਨਾ , ਅਮਰਵੀਰ ਇਟਲੀ,ਹਰਿੰਦਰ ਸਿੰਘ , ਗੁਰਵਿੰਦਰ ਘੋਦੀ, ਬਲਜੀਤ , ਸੰਦੀਪ ਸਿੰਘ ਦੀਪਾ, ਸੀਨੀਅਰ ਪੱਤਰਕਾਰ ਕੁਲਦੀਪ ਸਿੰਘ ਹੋਠੀ ਤੇ ਸਮੂਹ ਦਰਸ਼ਕ ਮੌਜੂਦ ਸਨ।

Doaba Times

ਜਲੰਧਰ- ਰਾਸ਼ਟਰੀ ਰਾਜਮਾਰਗ ਤੇ ਵਾਪਰਿਆ ਭਿਆਨਕ ਹਾਦਸਾ -ਦੁਪਹਿਰ ਦੇ ਕਰੀਬ 3.30 ਵਜੇ ਹੋਇਆ ਹਦਸਾ ਅਤੇ ਸ਼ਾਮ ਦੇ 6 ਵਜੇ ਦੇ ਕਰੀਬ ਹੱਦਬੰਦੀ ਚ’ ਉਲਝੇ ਰਹੇ ਪੁਲਿਸ ਮੁਲਾਜਿਮ

ਫੋਟੋ ਕੈਪਸ਼ਨ: ਹਾਦਸਾਗ੍ਰਸਤ ਵਾਹਨ ਅਤੇ ਹਾਦਸੇ ਦੌਰਾਨ ਜ਼ਖ਼ਮੀ ਔਰਤਾਂ ਜੇਰੇ ਇਲਾਜ।

*ਜਲੰਧਰ- ਰਾਸ਼ਟਰੀ ਰਾਜਮਾਰਗ ਸਥਿਤ ਪਿੰਡ ਬੱਲਾ ਦੇ ਖੇਡ ਮੈਦਾਨ ਦੇ ਨਜ਼ਦੀਕ ਹੋਏ ਭਿਆਨਕ ਹਾਦਸੇ ਦੌਰਾਨ ਪੁਲਿਸ ਥਾਣੇ ਦੀ ਹੱਦਬੰਦੀ ਚ’ ਪੁਲਿਸ ਦੇ ਮੁਲਾਜਿਮ ਉਲਝੇ

ਕਿਸ਼ਨਗੜ (ਗੁਰਪ੍ਰੀਤ ਬੱਲ) ਜਲੰਧਰ ਰਾਸ਼ਟਰੀ ਰਾਜਮਾਰਗ ਸਥਿਤ ਪਿੰਡ ਬੱਲਾ ਦੇ ਖੇਡ ਮੈਦਾਨ ਦੇ ਨਜ਼ਦੀਕ ਭਿਆਨਕ ਹਾਦਸਾ ਵਾਪਰ ਗਿਆ। ਜਿਸ ਦੌਰਾਨ ਆਟੋ ਚਾਲਕ ਸਮੇਤ ਆਟੋ ਸਵਾਰ ਸਵਾਰੀਆ ਗੰਭੀਰ ਜਖ਼ਮੀ ਹੋ ਗਈਆਂ। ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਿਕ ਆਟੋ ਸਵਾਰ ਜਖਮੀ ਸਵਾਰੀਆ ਜੋ ਕਿ ਭੋਗਪੁਰ ਨਜ਼ਦੀਕ ਪਿੰਡ ਤੋ ਵਪਿਸ ਵੱਢਾ ਸਈਪੁਰ ਵਪਿਸ ਜਾ ਰਹੀਆਂ ਸਨ ਤਾ ਮਹਿੰਦਰਾ ਪਿਕਅਪ PB 19H 1418 ਵਲੋਂ ਆਟੋ ਨੂੰ ਸਾਇਡ ਮਾਰਦਿਆ ਇਕ ਸਾਇਡ ਤੋ ਆਪਣੀ ਚਪੇਟ ਵਿੱਚ ਲੈ ਕੇ ਕਈ ਮੀਟਰ ਘੜਿਸਦਾ ਲੈ ਗਿਆ ਜਿਸ ਦੌਰਾਨ ਆਟੋ ਪਲਟੀਆ ਖਾ ਕੇ ਹਾਦਸਾਗ੍ਰਸਤ ਹੋ ਗਿਆ।ਆਟੋ ਸਵਾਰ ਜ਼ਖ਼ਮੀ ਸੂਰਜ ਕੁਮਾਰ ਵਲੋ ਦੱਸਿਆ ਕਿ ਉਹ ਸੰਸਕਾਰ ਤੋ ਵਾਪਿਸ ਜਾ ਰਹੇ ਸਨ ਕਿ ਪਿੰਡ ਬੱਲਾ ਪਾਰ ਕਰਦਿਆਂ ਹੀ ਤੇਜ਼ ਰਫਤਾਰ ਮਹਿੰਦਰਾ ਪਿੱਕਅਪ ਵਲੋ ਆਟੋ ਨੂੰ ਚਪੇਟ ਚ’ ਲੈਦਿਆ ਕਾਫੀ ਦੂਰ ਤੱਕ ਘੜੀਸਦਿਆ ਲੈ ਗਿਆ । ਜਾਣਕਾਰੀ ਦਿੰਦੇ ਹੋਏ ਮਹਿੰਦਰਾ ਪਿਕਅੱਪ ਚਾਲਕ ਕੁਲਦੀਪ ਸਿੰਘ ਪੁੱਤਰ ਜੀਤ ਸਿੰਘ ਨਿਵਾਸੀ ਧਨੌਲਾ ਜਿਲਾ ਬਰਨਾਲਾ ਜੋ ਕਿ ਲਖਨਪੁਰ ਤੋ ਦੁਧਾਰੂ ਪਸ਼ੂ ਲੱਦ ਕੇ ਬਰਨਾਲਾ ਜ ਰਿਹਾ ਸੀ ਤਾ ਦੱਸਿਆ ਕਿ ਇਕ ਤੇਜ ਰਫਤਾਰ ਅਣਪਛਾਤੀ ਸਵਿਫਟ ਕਾਰ ਵਲੋ ਅਚਾਨਕ ਕੱਟ ਮਾਰ ਦਿੱਤਾ ਤੇ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ ਤੇ ਸਫਿਫਟ ਕਾਰ ਚਾਲਕ ਮੌਕੇ ਤੋਂ ਰਫੂਚੱਕਰ ਹੋ ਗਿਆ । ਜਖਮੀਆ ਦੀ ਪਹਿਚਾਣ ਆਸ਼ਾ ਰਾਣੀ , ਸ਼ਿਦੋ, ਪਿਆਰੀ, ਬੱਗਾ ਸੂਰਜ ਮਨਜੀਤ ਨਿਵਾਸੀ ਵੱਡਾ ਸਈਪੁਰ ਵਜੋ ਹੋਈ । ਜਾਣਕਾਰੀ ਦਿੰਦੇ ਹੋਏ ਸਮਾਜਸੇਵਕ ਮੁਕੇਸ਼ ਕੁਮਾਰ ਵਲੋਂ ਦੱਸਿਆ ਕਿ ਉਹ ਘਰ ਤੋ ਦੁਕਾਨ ਜਾ ਰਹੇ ਸੀ ਤਾ ਰਸਤੇ ਚ’ ਹਾਦਸਾ ਵਾਪਰਿਆ ਸੀ ਜਿਸ ਦੌਰਾਨ ਆਟੋ ਬੁਰੀ ਤਰਾ ਨੁਕਸਾਨਿਆ ਗਿਆ ਸੀ ਤੇ ਆਟੋ ਸਵਾਰ ਸਵਾਰੀਆ ਬੁਰੀ ਤਰਾ ਫਸ ਗਈਆਂ ਸਨ ਤੇ ਕਰੀਬ ਅੱਧਾ ਘੰਟਾ ਜ਼ਖਮੀ ਸਵਾਰੀਆ ਨੂੰ ਬਾਹਰ ਕੱਢਣ ਨੂੰ ਲੱਗ ਗਿਆ ਤੇ ਤੁਰੰਤ ਕਾਲਾ ਬੱਕਰਾ ਅਤੇ ਸਿਵਲ ਹਸਪਤਾਲ ਜਲੰਧਰ ਜੇਰੇ ਇਲਾਜ ਲਈ ਭੇਜਿਆ । ਪੁਲਿਸ ਚੌਕੀ ਕਿਸ਼ਨਗੜ ਅਤੇ ਥਾਣਾ ਮਕਸੂਦਾ ਦੇ ਪੁਲਿਸ ਮੁਲਾਜਿਮ ਹਾਦਸੇ ਵਾਲੇ ਸਥਾਨ ਦੀ ਹੱਦਬੰਦੀ ਕਾਰਨ ਕਰੀਬ ਸ਼ਾਮ ਦੇ 6ਵਜੇ ਤੱਕ ਉਲਝੇ ਰਹੇ। ਜਿਸ ਦੌਰਾਨ ਕਿਸ਼ਨਗੜ ਚੌਕੀ ਇਚਾਰਜ ASI ਬਲਵੀਰ ਸਿੰਘ ਬੁਟਰ ਪੁਲਿਸ ਪਾਰਟੀ ਸਮੇਤ ਪਹੁੰਚੇ ਤੇ ਸਪੱਸ਼ਟ ਕੀਤਾ ਕਿ ਹਾਦਸੇ ਵਾਲਾ ਸਥਾਨ ਮਕਸੂਦਾ ਥਾਨੇ ਅਧੀਨ ਅਉਦਾ ਹੈ, ਇਸ ਉਪਰੰਤ ਥਾਣਾ ਮਕਸੂਦਾ ਤੋ ਪੁਲਿਸ ਮੁਲਾਜਿਮ ਪਹੁਚੇ ਤੇ ਦੋਵੇ ਵਾਹਨ ਕਬਜੇ ਚ’ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ।

Doaba Times

ਭੋਗਪੁਰ ਦਾਣਾ ਮੰਡੀ ਵਿਖੇ 13 ਮਾਰਚ ਦੁਪਿਹਰ 1 ਵਜੇ ਮੀਟਿੰਗ ਸੱਦੀ ਗਈ

ਕਰਤਾਰਪੁਰ /ਕਿਸ਼ਨਗੜ (ਗੁਰਪ੍ਰੀਤ ਬੱਲ/ ਗੁਰਪ੍ਰੀਤ ਸਿੰਘ ਗੋਰਾ) ਭੋਗਪੁਰ ਸ਼ੂਗਰ ਮਿੱਲ ਵਿਚ ਪਿਛਲੇ ਲੰਬੇ ਸਮੇਂ ਤੋਂ ਬੇਨਿਯਮੀਆਂ ਅਤੇ ਮਨਮਾਨੀਆਂ ਹੋ ਰਹੀਆਂ ਹਨ ਅਤੇ ਇਸ ਤੇ ਹੀ ਲੜੀ ਵਿਚ ਭੋਗਪੁਰ ਸ਼ੂਗਰ ਮਿੱਲ ਦੇ ਚੇਅਰਮੈਨ ਅਤੇ ਜੀ ਐਮ ਵੱਲੋਂ ਕੈਲੰਡਰ ਵਿਚ ਧਾਂਦਲੀਆਂ ਕੀਤੀਆਂ ਗਈਆਂ ਹਨ ਜਿਸ ਕਾਰਨ ਕਿਸਾਨਾਂ ਨੂੰ ਬੇਹਿਸਾਬ ਨੁਕਸਾਨ ਹੋਇਆ, ਗੰਨੇ ਦਾ ਬਾਂਡ ਪੂਰਾ ਨਹੀਂ ਕਰ ਸਕੇ ਜਿਸ ਕਰਕੇ ਕਿਸਾਨਾਂ ਨੂੰ ਪੈਨਲਟੀ ਪਈ । ਪੈਨਲਟੀ ਨੂੰ ਮੁਆਫ ਕਰਵਾਉਣ, ਗੰਨੇ ਦੀ ਪੇਮੈਂਟ 15 ਦਿਨਾਂ ਵਿੱਚ ਯਕੀਨੀ ਕਰਾਉਣ, ਭੋਗਪੁਰ ਸ਼ੂਗਰ ਮਿੱਲ ਦੇ ਚੇਅਰਮੈਨ ਅਤੇ ਜੀ ਐਮ ਉੱਪਰ ਕਾਨੂੰਨੀ ਕਾਰਵਾਈ ਕਰਵਾਉਣ ਲਈ ਅਤੇ ਕਿਸਾਨਾਂ ਨਾਲ ਹੁੰਦੀ ਬੇਇਨਸਾਫੀ ਨੂੰ ਰੋਕਣ ਲਈ ਭੋਗਪੁਰ ਦਾਣਾ ਮੰਡੀ ਵਿਖੇ 13 ਮਾਰਚ ਠੀਕ ਦੁਪਿਹਰੇ 1 ਵਜੇ ਮੀਟਿੰਗ ਸੱਦੀ ਗਈ ਹੈ । ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕੇ ਆਪਣੇ ਸਾਥੀ ਕਿਸਾਨਾਂ ਨਾਲ ਉਹ ਵੱਧ ਤੋਂ ਵੱਧ ਇਸ ਮੀਟਿੰਗ ਵਿੱਚ ਪਹੁੰਚਣ ਅਤੇ ਜਿੰਨਾ ਸੱਜਣਾਂ ਦਾ ਨੁਕਸਾਨ ਹੋਇਆ ਹੈ ਉਹ ਆਪਣੇ ਕਾਰਡ ਵੀ ਨਾਲ ਲੈ ਕੇ ਆਉਣ। ਇਸ ਮੁੱਦੇ ਦੇ ਸਬੰਧ ਵਿਚ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਮੱਲੀ ਨੰਗਲ ਦੀ ਅਗਵਾਈ ਹੇਠ ਚਰਨਜੀਤ ਸਿੰਘ ਜੀ ਦੇ ਗ੍ਰਹਿ ਫਰੀਦਪੁਰ ਵਿਖੇ ਵਿਚਾਰ ਚਰਚਾ ਵੀ ਕੀਤੀ ਗਈ ।

Doaba Times

ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ ਤਹਿਤ ਗਰਭਵਤੀਆਂ ਦਾ ਕੀਤਾ ਚੈਕਅਪ

ਕਾਲਾ ਬੱਕਰਾ/ਕਿਸ਼ਨਗੜ (ਗੁਰਪ੍ਰੀਤ ਬੱਲ/ ਦਿਲਬਾਗ ਸਿੰਘ ਸਿੱਧੂ)ਸਿਵਲ ਸਰਜਨ ਜਲੰਧਰ ਡਾ ਰਮਨ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਰਿਚਰਡ ਓਹਰੀ ਦੀ ਅਗਵਾਈ ਹੇਠ ਸੀ.ਐਚ.ਸੀ ਕਾਲਾ ਬੱਕਰਾ ਵਿਖੇ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ ਤਹਿਤ ਗਰਭਵਤੀਆਂ ਔਰਤਾਂ ਲਈ ਚੈਕਅੱਪ ਕੈੰਪ ਲਗਾਇਆ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਮੈਡੀਕਲ ਅਫਸਰ ਡਾ. ਗਗਨਦੀਪ ਸਰੋਆ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ ਤਹਿਤ ਹਰ ਮਹੀਨੇ ਦੀ 9 ਤਰੀਕ ਨੂੰ ਹਰੇਕ ਗਰਭਵਤੀ ਦਾ ਐਂਟੀਨੇਟਲ ਚੈਕਅੱਪ ਕੀਤਾ ਜਾਂਦਾ ਹੈ, ਤਾਂ ਜੋ ਹਾਈ ਰਿਸਕ ਪ੍ਰੇਗਨੈਂਸੀ ਦੀ ਜਲਦ ਤੋਂ ਜਲਦ ਪਛਾਣ ਹੋ ਸਕੇ ਅਤੇ ਸਮਾਂ ਰਹਿੰਦੇ ਹਾਈ ਰਿਸਕ ਦੇ ਜੋਖਿਮ ਨੂੰ ਘਟਾਇਆ ਜਾ ਸਕੇ।
ਨੀਤੀਰਾਜ ਬੀ ਸਿੰਘ ਬੀਈਈ ਨੇ ਬੋਲਦਿਆਂ ਸਰਕਾਰੀ ਸੰਸਥਾਂ ਵਿਚ ਜਣੇਪਾ ਕਰਵਾਉਣ ਲਈ ਉਤਸ਼ਾਹਿਤ ਕੀਤਾ। ਉਹਨਾਂ ਨੇ ਸਿਹਤ ਵਿਭਾਗ ਵਲੋਂ ਦਿੱਤੀ ਜਾ ਰਹੀ ਸਹੂਲਤਾਂ ਜਿਵੇ ਜਨਨੀ ਸੁਰੱਖਿਆ ਯੋਜਨਾ, ਜਨਨੀ ਸ਼ਿਸ਼ੂ ਸੁਰਖਿਆ ਕਾਰੀਆਕ੍ਰਮ, ਟੀਕਾਕਰਨ ਮੁਹਿੰਮ ਅਤੇ 108 ਐਮਬੂਲੈਂਸ ਦੀ ਸੁਵਿਧਾ ਬਾਰੇ ਵੀ ਜਾਣਕਾਰੀ ਦਿੱਤੀ।ਓਹਨਾਂ ਕਿਹਾ ਕਿ ਗਰਭਵਤੀਆਂ ਨੂੰ ਸਰਕਾਰੀ ਸੰਸਥਾਵਾਂ ਵਿਚ ਪ੍ਰੇਗਨੈਂਸੀ ਟੈਸਟ ਤੋਂ ਲੈ ਕੇ ਏ.ਐਨ.ਸੀ ਚੈਕਅਪ ਦੌਰਾਨ ਹੋਣ ਵਾਲੇ ਸਾਰੇ ਟੈਸਟ ਆਦਿ ਸਾਰੀਆਂ ਸਹੂਲਤਾਂ ਵੀ ਦਿੱਤੀਆਂ ਜਾਂਦੀਆਂ ਹਨ।

Doaba Times

ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਆਹੁਦੇਦਾਰਾ ਵੱਲੋਂ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਨਾਲ ਮੀਟਿੰਗ

ਚੰਡੀਗੜ੍ਹ (ਦਿਲਬਾਗ ਸਿੰਘ ਸਿੱਧੂ /ਗੁਰਪ੍ਰੀਤ ਬੱਲ) ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਅਹੁਦੇਦਾਰਾਂ ਦੀ ਮੀਟਿੰਗ ਚੰਡੀਗੜ੍ਹ ਵਿਖੇ ਪ੍ਰਧਾਨ ਬਲਵਿੰਦਰ ਸਿੰਘ ਮੱਲੀ ਨੰਗਲ ਦੀ ਅਗਵਾਈ ਹੇਠ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਹੋਈ। ਇਸ ਮੀਟਿੰਗ ਦੌਰਾਨ ਕਿਸਾਨਾਂ ਨੂੰ ਸ਼ੂਗਰ ਮਿੱਲ ਸਬੰਧੀ ਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ਚਰਚਾ ਕੀਤੀ ਗਈ।
ਜਿਸ ਵਿੱਚ ਚੇਅਰਮੈਨ ਪਰਮਬੀਰ ਸਿੰਘ ਵੱਲੋਂ ਆਪਣੇ ਚਹੇਤੇ ਜਿਮੀਂਦਾਰਾਂ ਦੀ ਸਹੂਲਤ ਵਾਸਤੇ ਗੰਨਾਂ ਪਰਚੀਆਂ ਦੇ ਨੰਬਰ ਪਹਿਲੇ ਗਰੁੱਪ ਵਿੱਚ ਪਵਾਏ ਗਏ ਅਤੇ ਕੈਲੰਡਰ ਤੋੜ ਕੇ ਆਪਣੇ ਚਹੇਤੇ ਜ਼ਿਮੀਂਦਾਰਾਂ ਨੂੰ ਪਰਚੀਆਂ ਦੇਣ ਬਾਰੇ ਚਰਚਾ ਕੀਤੀ ਗਈ। ਇਸ ਗਲਤ ਕਾਰਗੁਜ਼ਾਰੀ ਲਈ ਚੇਅਰਮੈਨ ਤੇ ਬਣਦੀ ਕਾਰਵਾਈ ਕਰ ਕੇ ਉਸ ਨੂੰ ਬਰਖਾਸਤ ਕੀਤਾ ਜਾਵੇ।
ਚੇਅਰਮੈਨ ਵੱਲੋਂ ਆਪਣੇ ਚਹੇਤੇ ਜਿਮੀਂਦਾਰਾਂ ਨੂੰ ਪਹਿਲ ਦੇਣ ਕਾਰਨ ਛੋਟੇ ਜ਼ਿਮੀਂਦਾਰਾਂ ਦੀ ਸਮੇਂ ਸਿਰ ਪਰਚੀ ਨਾ ਆਉਣ ਕਰਕੇ ਅਤੇ ਮਿੱਲ ਵੱਲੋਂ 35 ਕੁਇੰਟਲ ਦੇ ਕੀਤੇ ਬਾਂਡ ਵਿੱਚੋਂ ਸਿਰਫ 20 ਲੱਖ ਕੁਇੰਟਲ ਹੀ ਕੈਸ਼ ਦੇ ਸਕਿਆ ਹੈ। ਜਿਸ ਕਾਰਨ ਛੋਟੇ ਜ਼ਿਮੀਂਦਾਰਾਂ ਨੂੰ ਪਲੈਨਟੀਂ ਮੁਆਫ਼ ਕੀਤੀ ਜਾਵੇ।
ਇਸ ਦੌਰਾਨ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਇਹ ਵੀ ਮੰਗ ਉਠਾਈ ਗਈ ਕਿ ਸ਼ੂਗਰਫੈੱਡ ਦੇ ਐਕਟ ਅਨੁਸਾਰ 14 ਦਿਨਾਂ ਦੇ ਅੰਦਰ ਪੇਮੈਂਟ ਕੀਤੀ ਜਾਵੇ ।
ਇਸ ਮੌਕੇ ਪ੍ਰਧਾਨ ਬਲਵਿੰਦਰ ਸਿੰਘ ਮੱਲੀ ਨੰਗਲ, ਚੇਅਰਮੈਨ ਓਂਕਾਰ ਸਿੰਘ ਦੌਲਤਪੁਰ, ਵਾਇਸ ਪ੍ਰਧਾਨ ਮੁਕੇਸ਼ ਚੰਦਰ ਰਾਣੀ ਭੱਟੀ, ਜਰਨਲ ਸਕੱਤਰ ਦਵਿੰਦਰ ਸਿੰਘ ਮਿੰਟਾ ਕਾਲਾ ਬੱਕਰਾ ਅਤੇ ਇੰਦਰਜੀਤ ਸਿੰਘ ਬਿੱਲੂ ਨੰਬਰਦਾਰ ਸੰਘਵਾਲ ਮੌਜੂਦ ਸਨ।

ਇਸ ਦੌਰਾਨ ਮੀਟਿੰਗ ਵਿੱਚ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਵੱਲੋਂ ਭਰੋਸਾ ਦਿਵਾਇਆ ਕਿ ਵਿਧਾਨ ਸਭਾ ਸੈਸ਼ਨ ਤੋਂ ਬਾਅਦ ਉਪਰੋਕਤ ਸਾਰੇ ਮੁੱਦਿਆਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

Dksc

ਇੱਕ ਸਾਲ ਦੇ ਅੰਦਰ ਹੀ ਆਮ ਆਦਮੀ ਪਾਰਟੀ ਦੀ ਖੁੱਲੀ ਪੋਲ- ਪ੍ਰਧਾਨ ਬਲਵਿੰਦਰ ਸਿੰਘ ਮੱਲੀਨੰਗਲ, ਚੇਅਰਮੈਨ ਉਕਾਰ ਸਿੰਘ ਦੌਲਤਪੁਰ

ਕਿਸ਼ਨਗੜ(ਗੁਰਪ੍ਰੀਤ ਬੱਲ) ਪਿਛਲੇ ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬੀਆਂ ਨਾਲ ਵੱਡੇ-ਵੱਡੇ ਵਾਅਦੇ ਕਰਕੇ ਸੱਤਾ ਵਿੱਚ ਆਈ ਸੀ ਪਰ ਇੱਕ ਸਾਲ ਦੇ ਅੰਦਰ ਹੀ ਆਮ ਆਦਮੀ ਪਾਰਟੀ ਦੀ ਪੋਲ ਖੁੱਲ੍ਹ ਗਈ ਹੈ । ਆਪਣੇ ਕੀਤੇ ਹੋਏ ਵਾਅਦੇ ਤਾ ਕੀ ਪੂਰੇ ਕਰਨੇ ਸੀ ਇਹ ਸਰਕਾਰ ਪਹਿਲਾਂ ਤੋਂ ਮਿਲਦੀਆਂ ਸਹੂਲਤਾਂ ਵੀ ਬੰਦ ਕਰ ਰਹੀ ਹੈ । ਜਿਵੇਂ ਪਹਿਲਾਂ ਸਰਕਾਰ ਨੇ ਪੰਜਾਬੀਆਂ ਨੂੰ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ ਪਰ ਹੁਣ ਪੰਜਾਬ ਸਰਕਾਰ ਆਮ ਘਰਾਂ ਅਤੇ ਕਾਰਖਾਨਿਆਂ ਵਿਚ ਪਰੀ-ਪੇਡ ਬਿਜਲੀ ਦੇ ਮੀਟਰ ਲਾਉਣੇ ਸ਼ੁਰੂ ਕਰ ਰਹੀ ਹੈ । ਜਿਸ ਨਾਲ ਬਿਜਲੀ ਦੀ ਵਰਤੋਂ ਤੇ ਵੱਡੀ ਕਟੌਤੀ ਬੱਝ ਸਕਦੀ ਹੈ । ਇਸ ਦੇ ਨਾਲ ਹੀ ਜੁੜਿਆ ਹੋਇਆ ਮਸਲਾ ਬਿਜਲੀ ਸੰਸ਼ੋਧਨ ਬਿੱਲ 2020 ਦਾ ਹੈ । ਕਿਸਾਨ ਅੰਦੋਲਨ ਦੇ ਦੌਰਾਨ ਤਾਂ ਸਰਕਾਰ ਨੇ ਇਸ ਬਿਲ ਨੂੰ ਆਰਜ਼ੀ ਤੌਰ ਤੇ ਰੋਕ ਦਿੱਤਾ ਸੀ ਪਰ ਹੁਣ ਫਿਰ ਸਰਕਾਰਾਂ ਇਸ ਬਿਲ ਨੂੰ ਲਾਗੂ ਕਰਨ ਦੀ ਮੰਸ਼ਾ ਵਿਚ ਹਨ। ਇਸ ਬਿੱਲ ਦੇ ਲਾਗੂ ਹੋਣ ਨਾਲ ਹਰ ਆਮ ਗਰੀਬ ਵਰਗ ਦੇ ਵਿਅਕਤੀ ਦਾ ਨੁਕਸਾਨ ਹੋਵੇਗਾ। ਇਸ ਲਈ ਪੰਜਾਬ ਦੇ ਸਾਰੇ ਵਾਸੀਆਂ ਨੂੰ ਬੇਨਤੀ ਹੈ ਕਿ ਜੇ ਸਰਕਾਰ ਵੱਲੋਂ ਤੁਹਾਡੇ ਘਰ ਅਤੇ ਕਾਰੋਬਾਰ ਵਿਖੇ ਧੱਕੇ ਨਾਲ ਪ੍ਰੀਪੇਡ ਮੀਟਰ ਲਗਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਤੁਸੀਂ ਕਿਸਾਨ ਜਥੇਬੰਦੀਆਂ ਦੇ ਨਾਲ ਸੰਪਰਕ ਕਰ ਸਕਦੇ ਹੋ । ਜੇ ਸਰਕਾਰ ਆਪਣੀ ਇਹ ਕੂਟਨੀਤੀਆਂ ਬੰਦ ਨਹੀਂ ਕਰਦੀ ਤਾਂ ਕਿਸਾਨ ਜਥੇਬੰਦੀਆਂ ਵੱਲੋਂ ਸਰਕਾਰ ਦੇ ਖਿਲਾਫ਼ ਵੱਡੇ ਪੱਧਰ ਤੇ ਵਿਰੋਧ ਕੀਤਾ ਜਾਵੇਗਾ ।

Kapurthala

ਅੱਖਾਂ ਦਾ ਮੁਫ਼ਤ ਜਾਂਚ ਅਪ੍ਰੇਸ਼ਨ ਕੈਂਪ ਸੁਭਾਸ਼ ਚੰਦਰ ਧੁੰਨਾਂ ਦੀ ਬਰਸੀ ਤੇ ਵਿਸ਼ਾਲ ਕੈਂਪ ਲਗਾਇਆ ਗਿਆ

ਕਪੂਰਥਲਾ (ਰਵੀ ਕੁਮਾਰ) ਅੱਖਾਂ ਦਾ ਮੁਫ਼ਤ ਜਾਂਚ ਕੈਂਪ ਸਮਾਜ ਸੇਵਕ ਸਵਰਗੀ ਸੁਭਾਸ਼ ਚੰਦਰ ਧੁੰਨਾਂ ਦੀ ਯਾਦ ਵਿੱਚ ਸੁਭਾਸ਼ ਚੰਦਰ ਧੁੰਨਾਂ ਮੈਮੋਰੀਅਲ ਟਰੱਸਟ ਦੇ ਚੇਅਰਮੈਨ ਗਿਆਨ ਚੰਦ ਧੁੰਨਾਂ ਪ੍ਰਧਾਨ ਪਵਨ ਕੁਮਾਰ ਧੁੰਨਾਂ ਤੇ ਟਰੱਸਟੀਆਂ ‌ਦੀ ਅਗਵਾਈ ਹੇਠ ਸੁਭਾਸ਼ ਪੈਲੇਸ ਟਾਵਰ ਮਾਰਕਫੈੱਡ ਰੋਡ ਕਪੂਰਥਲਾ ਵਿਖੇ ਲਗਾਇਆ ਗਿਆ। ਜਿਸ ਦਾ ਉਦਘਾਟਨ ਟਰੱਸਟ ਦੇ ਚੇਅਰਮੈਨ ਸ੍ਰੀ ਗਿਆਨ ਚੰਦ ਧੁੰਨਾਂ ਗ੍ਰਾਮੀਣ ਬੈਂਕ ਦੇ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਦੂਬੇ ਨੇ ਕੀਤਾ। ਇਸ ਮੋਕੇ ਤੇ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਚੇਅਰਮੈਨ ਗਿਆਨ ਚੰਦ ਧੁੰਨਾਂ, ਗ੍ਰਾਮੀਣ ਬੈਂਕ ਦੇ ਚੇਅਰਮੈਨ ਸੰਜੀਵ ਦੁਬੇ ਪ੍ਰਧਾਨ ਪਵਨ ਕੁਮਾਰ ਧੁੰਨਾਂ, ਰਾਜਨ ਆਈ ਹਸਪਤਾਲ ਜਲੰਧਰ ਪ੍ਰਸਿੱਧ ਡਾਕਟਰ ਸਚਿਨ, ਡਾਕਟਰ ਰਾਜ ਕੁਮਾਰ ਨੇ ਕਿਹਾ ਕਿ ਅੱਖਾਂ ਮਨੁੱਖਤਾ ਦੀ ਜ਼ਿੰਦਗੀ ਦੀ ਨਿਆਮਤ ਹਨ ਇਹਨਾਂ ਦੀ ਸੰਭਾਲ ਕਰਨੀ ਮਹੱਤਵ ਪੂਰਨ ਹੈ, ਸਮੇਂ ਸਮੇਂ ਅੱਖਾਂ ਦੀ ਜਾਂਚ ਕਰਵਾਉਣੀ ਬਹੁਤ ਜ਼ਰੂਰੀ ਹੈ। ਅੱਖਾਂ ਮਨੁੱਖਤਾ ਦਾ ਸਰਮਾਇਆ ਹਨ। ਮੁੱਫਤ ਕੈਂਪ ਟਰੱਸਟ ਵੱਲੋਂ ਲਗਾਉਣਾ ਮਨੁੱਖਤਾ ਦੀ ਬਹੁਤ ਵੱਡੀ ਸੇਵਾ ਹੈ। ਇਹਨਾਂ ਤੋਂ ਇਲਾਵਾ ਅਵਿਨਾਸ਼ ਚੰਦਰ ਧੰਨਾ, ਅਸ਼ਵਨੀ ਕੁਮਾਰ ਧੁੰਨਾਂ, ਕੈਂਪ ਭੂਸ਼ਨ ਧੁੰਨਾਂ , ਮੀਡੀਆ ਇੰਚਾਰਜ ਹਰਜੀਤ ਸਿੰਘ ਭਾਟੀਆ ਤੇ ਬਲਵੰਤ ਸਿੰਘ ਬਾਜਵਾ ਨੇ ਦੱਸਿਆ ਕਿ ਲੋੜਵੰਦਾਂ ਦੇ ਮੁਫ਼ਤ ਅੱਖਾਂ ਦੇ ਆਪ੍ਰੇਸ਼ਨ ਰਾਜਨ ਹਸਪਤਾਲ ਜਲੰਧਰ ਦੇ ਮਾਹਿਰ ਡਾਕਟਰ ਸਚਿਨ ਦੀ ਅਗਵਾਈ ਹੋਣਗੇ ਤੇ ਇਸ ਟੀਮ ਨੇ ਅੱਖਾਂ ਦੀ ਜਾਂਚ ਕੀਤੀ ।ਚੇਅਰਮੈਨ ਸ੍ਰੀ ਗਿਆਨ ਚੰਦ ਧੁੰਨਾਂ ਪ੍ਰਧਾਨ ਪਵਨ ਕੁਮਾਰ ਧੁੰਨਾਂ ਕੈਂਪ ਮੀਡੀਆ ਇੰਚਾਰਜ ਹਰਜੀਤ ਸਿੰਘ ਭਾਟੀਆ ਨੇ ਦੱਸਿਆ ਕਿ 120 ਮਰੀਜ਼ਾਂ ਦੀ ਅੱਖਾਂ ਦੇ ਆਪ੍ਰੇਸ਼ਨ ਕੀਤੇ ਜਾਣ ਗੇ ਅੱਖਾਂ ਦੀ ਜਾਂਚ 460 ਅੱਖਾਂ ਦੇ ਮਰੀਜ਼ਾਂ ਦੀ ਕੀਤੀ ਦਵਾਈਆਂ ਐਨਕਾਂ ਮੁਫ਼ਤ ਵੰਡੀਆਂ ਗਈਆਂ ਲੈਨਜ ਫਰੀ ਪਾਏ ਜਾਣਗੇ ਮਰੀਜ਼ਾਂ ਲਈ ਲੰਗਰ ਤੇ ਫਰੂਟ ਮੁਹਈਆ ਕੀਤਾ ਜਾਵੇਗਾ ਇਸ ਮੌਕੇ ਤੇ ਚੇਅਰਮੈਨ ਸ੍ਰੀ ਗਿਆਨ ਚੰਦ ਧੁੰਨਾਂ ,ਪ੍ਰਧਾਨ ਪਵਨ ਕੁਮਾਰ ਧੁੰਨਾਂ ਟਰੱਸਟੀਆਂ ਵਿਚ ਅਵਿਨਾਸ਼ ਚੰਦਰ ਧੁੰਨਾਂ ,ਅਸ਼ਵਨੀ ਕੁਮਾਰ ਧੁੰਨਾਂ ,ਭੁਸ਼ਨ ਧੁੰਨਾਂ ,ਅਜੈ ਧੁੰਨਾਂ ,ਸਾਹਿਲ ਧੁੰਨਾਂ, ਕੈਂਪ ਮੀਡੀਆ ਇੰਚਾਰਜ ਹਰਜੀਤ ਸਿੰਘ ਭਾਟੀਆ, ਡਾਕਟਰ ਰਾਜ ਕੁਮਾਰ, ਬਲਵੰਤ ਸਿੰਘ ਬਾਜਵਾ’ ਸ਼ਿਵ ਧੁੰਨਾਂ , ਮਦਨ ਮੋਹਨ, ਸੁਰਿੰਦਰਪਾਲ ਸਿੰਘ ਖਾਲਸਾ, ਕਪੂਰ ਚੰਦ, ਸ. ਨਰਿੰਦਰ ਪੰਛੀ , ਸਰਦਾਰੀ ਲਾਲ ਸ਼ਰਮਾ, ਗਰਗ , ਸਰਬਜੀਤ ਕੁਮਾਰ ਸੂਦ, ਸੁਖਦੇਵ ਵਰਮਾ, ਸੁਭਾਸ਼ ਗੁਪਤਾ ,ਅਸ਼ਵਨੀ ਰਾਜਪੂਤ, ਸਮਾਜ ਸੇਵਕ ਅਸ਼ੋਕ ਗੋਗਨਾ, ਮਨਪ੍ਰੀਤ ਸਿੰਘ ਭਾਟੀਆ, ਮਾਸਟਰ ਇੰਦਰ ਸਿੰਘ ,ਮਦਨ ਮੋਹਨ ਤੋ ਇਲਾਵਾ ਹੋਰ ਵੱਡੀ ਗਿਣਤੀ ਵਿਚ ਸ਼ਖ਼ਸੀਅਤਾਂ ਹਾਜਰ ਸਨ।

Kala Bakra

ਸੀਐਚਸੀ ਕਾਲਾ ਬੱਕਰਾ ਵਿਖੇ ਲਗਾਇਆ ਗਿਆ ਦੰਦਾਂ ਦੀ ਸਿਹਤ ਪੰਦਰਵਾੜਾ

ਕਾਲਾ ਬੱਕਰਾ(ਦਿਲਬਾਗ ਸਿੰਘ ਸਿੱਧੂ / ਗੁਰਪ੍ਰੀਤ ਬੱਲ) ਸਿਹਤ ਵਿਭਾਗ ਵੱਲੋਂ ਸੀਐਚਸੀ ਕਾਲਾ ਬੱਕਰਾ ਵਿਖੇ ਲਗਾਇਆ ਗਿਆ ਦੰਦਾਂ ਦੀ ਸਿਹਤ ਪੰਦਰਵਾੜਾ ਸ਼ੁਕਰਵਾਰ ਨੂੰ ਖਤਮ ਹੋ ਗਿਆ। ਸਮਾਪਨ ਸਮਾਰੋਹ ਵਿੱਚ ਜ਼ਿਲ੍ਹਾ ਡੈਂਟਲ ਹੈਲਥ ਅਫਸਰ ਡਾ. ਬਲਜੀਤ ਕੌਰ ਰੂਬੀ ਵਿਸ਼ੇਸ਼ ਤੌਰ ‘ਤੇ ਪਹੁੰਚੇ ਅਤੇ ਲੋੜਵੰਦ ਵੀਹ ਮਰੀਜਾਂ ਦੇ ਮੁਫ਼ਤ ਬਣਾਏ ਗਏ ਡੈਂਚਰ ਦਿੱਤੇ। ਇਸ ਮੌਕੇ ਉਨ੍ਹਾਂ ਦੇ ਨਾਲ ਸੀਨੀਅਰ ਮੈਡੀਕਲ ਅਫਸਰ ਡਾ. ਰਿਚਰਡ ਓਹਰੀ,ਡਾ ਭਵਦੀਪ ਕੌਰ,ਡਾ ਜਤਿੰਦਰ ਕੌਰ,ਡਾ ਅਨੁਦੀਪ ਪੱਡਾ,ਡਾ ਪੂਜਾ ਅਤੇ ਹੋਰ ਮੌਜੂਦ ਸਨ।  ੦ਇਸ ਮੌਕੇ ਆਪਣੇ ਸੰਬੋਧਨ ਵਿੱਚ ਡਾ. ਬਲਜੀਤ ਕੌਰ ਰੂਬੀ ਨੇ ਦੱਸਿਆ ਕਿ ਪੰਦਰਵਾੜੇ ਦਰਮਿਆਨ 853 ਮਰੀਜਾਂ ਦੀ ਜਾਂਚ ਕੀਤੀ ਗਈ, ਜਿਸ ਵਿੱਚ 170 ਸਕੂਲੀ ਵਿਦਿਆਰਥੀ ਵੀ ਸ਼ਾਮਲ ਹਨ। ਕੈਂਪ ‘ਚ 22 ਮਰੀਜਾਂ ਨੂੰ ਦੰਦਾਂ ਦੀ ਪੀੜ (ਡੈਂਚਰ) ਲਗਾਈ ਗਈ, ਜਦਕਿ 233 ਮਰੀਜਾਂ ਦੇ ਖਰਾਬ ਹੋ ਚੁੱਕੇ ਦੰਦ ਕੱਡੇ ਗਏ। ਇਸੇ ਤਰ੍ਹਾਂ 171 ਮਰੀਜਾਂ ਦੀ ਫਿਲਿੰਗ, 53 ਮਰੀਜਾਂ ਦੀ ਸਕੇਲਿੰਗ ਅਤੇ 31 ਮਰੀਜਾਂ ਦੀ ਆਰ.ਸੀ.ਟੀ. ਕੀਤੀ ਗਈ। ਉਨ੍ਹਾਂ ਕਿਹਾ ਕਿ ਅੱਗੇ ਵੀ ਵਿਭਾਗ ਵੱਲੋਂ ਅਜੀਹੇ ਕੈਂਪ ਲਗਾਏ ਜਾਣਗੇ, ਤਾਂ ਜੋ ਲੋਕਾਂ ਨੂੰ ਮੁਫਤ ਸਹੂਲਤਾਂ ਮਿਲਦੀਆਂ ਰਹਿਣ। ਐਸਐਮਓ ਡਾ. ਰਿਚਰਡ ਓਹਰੀ ਨੇ ਕਿਹਾ ਕਿ ਲੋਕ ਸਿਰਫ ਇਲਾਜ ‘ਤੇ ਹੀ ਨਿਰਭਰ ਨਾ ਰਹਿਣ, ਸਗੋਂ ਆਪਣੇ ਦੰਦਾਂ ਦੀ ਸਾਂਭ ਸੰਭਾਲ ਰੱਖਣ ਬਾਰੇ ਵੀ ਜਾਗਰੂਕ ਹੋਣ। ਖਾਣ ਖਾਣ ਤੋਂ ਬਾਅਦ ਕੁਰਲੀ ਕਰਨ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਦੰਦਾਂ ਦੀ ਸਫਾਈ ਕਰਨ ਦੀ ਆਦਤ ਪਾਉਣ।

Kartarpur

ਦੇਸ਼ ਵਿੱਚ ਆਪਣੀ ਕਿਸਮ ਦੀ ਪਹਿਲੀ ਬਹੁਮੰਤਵੀ ਗ੍ਰੇਡਿੰਗ/ਸੋਰਟਿੰਗ ਲਾਈਨ, ਹਾਈਡਰੋਪੋਨਿਕ ਯੂਨਿਟ ਅਤੇ ਪਲਾਂਟ ਹੈਲਥ ਕਲੀਨਿਕ ਲੈਬ ਦੀ ਸ਼ੁਰੂਆਤ

ਕਰਤਾਰਪੁਰ (ਗੁਰਪ੍ਰੀਤ ਸਿੰਘ ਗੋਰਾ/ਗੁਰਪ੍ਰੀਤ ਬੱਲ ) : ਦੇਸ਼ ਵਿੱਚ ਆਪਣੀ ਕਿਸਮ ਦੀ ਪਹਿਲੀ ਬਹੁਮੰਤਵੀ ਗ੍ਰੇਡਿੰਗ/ਸੋਰਟਿੰਗ ਲਾਈਨ, ਹਾਈਡਰੋਪੋਨਿਕ ਯੂਨਿਟ ਅਤੇ ਪਲਾਂਟ ਹੈਲਥ ਕਲੀਨਿਕ ਲੈਬ ਦੀ ਸ਼ੁਰੂਆਤ ਕਰਦਿਆਂ ਪੰਜਾਬ ਦੇ ਫੂਡ ਪ੍ਰੋਸੈਸਿੰਗ ਅਤੇ ਬਾਗਬਾਨੀ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਇਥੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਰਵਾਇਤੀ ਫ਼ਸਲੀ ਚੱਕਰ ਵਿਚੋਂ ਨਿਕਲਕੇ ਫ਼ਸਲੀ ਵਿਭਿੰਨਤਾ ਨੂੰ ਹੋਰ ਵੱਡੇ ਪੱਧਰ ’ਤੇ ਅਪਣਾਉਂਦਿਆਂ ਲਾਹੇਵੰਦ ਖੇਤੀ ਦਾ ਵੱਧ ਤੋਂ ਵੱਧ ਲਾਭ ਲੈਣ। ਇੰਡੋ-ਇਜ਼ਰਾਇਲ ਪ੍ਰਾਜੈਕਟ ਤਹਿਤ ਇਥੇ ਸਥਾਪਿਤ ਸਬਜ਼ੀਆਂ ਲਈ ਸੈਂਟਰ ਆਫ਼ ਐਕਸੀਲੈਂਸ ਵਿਖੇ ਹਾਈਡਰੋਪੋਨਿਕ ਯੂਨਿਟ ਅਤੇ ਬਹੁਮੰਤਵੀ ਗ੍ਰੇਡਿੰਗ/ਸੋਰਟਿੰਗ ਲਾਈਨ ਦੇ ਉਦਘਾਟਨ ਉਪਰੰਤ ਸੈਂਟਰ ਦਾ ਦੌਰਾ ਕਰਦਿਆਂ ਫੂਡ ਪ੍ਰੋਸੈਸਿੰਗ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਘੱਟ ਪਾਣੀ ਦੀ ਖ਼ਪਤ ਵਾਲੀਆਂ ਫ਼ਸਲਾਂ/ਸਬਜ਼ੀਆਂ ਦੀ ਕਾਸ਼ਤ ਨੂੰ ਤਰਜੀਹ ਦੇਣੀ ਮੌਜੂਦਾ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਹਲਕਾ ਕਰਤਾਰਪੁਰ ਵਿਧਾਇਕ ਬਲਕਾਰ ਸਿੰਘ ਤੋਂ ਇਲਾਵਾ ਇਲਾਕੇ ਦੇ ਪਤਵੱਤੇ ਵੱਡੀ ਗਿਣਤੀ ਵਿੱਚ ਮੌਜੂਦ ਸਨ।

Kartarpur : Inaugurating first of its own kind in country the Multipurpose Grading/Sorting line, Hydroponic Unit and Plant Health Clinic Lab here at Centre of Excellence for Vegetables under Indo-Israel project, Punjab Food Processing Minister Chetan Singh Jauramajra gave a clarion call to farmers to adopt hi-tech farming with a focus to cultivate less water consuming crops to execute the crop diversification across the State.