Doaba Times

ਪਵਨ ਕੁਮਾਰ ਟੀਨੂੰ ਵੱਲੋਂ ਗ਼ਰੀਬ ਅਤੇ ਲੋੜਵੰਦ ਪਰਿਵਾਰਾਂ ਦੇ ਨੀਲੇ ਕਾਰਡ ਬਣਾਉਣ ਸਬੰਧੀ ਡੀਸੀ ਜਲੰਧਰ ਨਾਲ ਕੀਤੀ ਮੁਲਾਕਾਤ

ਜਲੰਧਰ/ਕਿਸ਼ਨਗੜ੍ਹ(ਸੁਰਜੀਤਪਾਲ)
ਹਲਕਾ ਵਿਧਾਇਕ ਆਦਮਪੁਰ ਪਵਨ ਕੁਮਾਰ ਟੀਨੂੰ ਦੀ ਅਗਵਾਈ ਵਿੱਚ ਲਗਪਗ ਸਾਢੇ ਚਾਰ ਸੌ ਗ਼ਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਨਾਲ ਲੈ ਕੇ ਡੀ ਸੀ ਜਲੰਧਰ ਨਾਲ ਮੁਲਾਕਾਤ ਕੀਤੀ ਗਈ। ਜਿਨ੍ਹਾਂ ਗ਼ਰੀਬ ਅਤੇ ਲੋੜਵੰਦ ਪਰਿਵਾਰਾਂ ਦੇ ਨੀਲੇ ਕਾਰਡ ਨਹੀਂ ਬਣਾਏ ਗਏ ਸਨ। ਅਤੇ ਕਾਂਗਰਸ ਸਰਕਾਰ ਦੇ ਕਾਰਜਕਾਲ ਵਿਚ ਸਟਿੱਕਰਾਂ ਦੇ ਆਧਾਰ ਤੇ ਬਣਾਏ ਗਏ ਨੀਲੇ ਕਾਰਡਾਂ ਦੌਰਾਨ ਆਮ ਲੋਕਾਂ ਨਾਲ ਹੋਏ ਪੱਖਪਾਤ ਕਾਰਨ ਜਿਨ੍ਹਾਂ ਗ਼ਰੀਬ ਅਤੇ ਲੋੜਵੰਦ ਪਰਿਵਾਰਾਂ ਦੇ ਨੀਲੇ ਕਾਰਡ ਨਹੀਂ ਬਣਾਏ ਗਏ ਸਨ। ਤਕਰੀਬਨ ਸਾਢੇ ਚਾਰ ਸੌ ਉਨ੍ਹਾਂ ਗ਼ਰੀਬ ਅਤੇ ਲੋੜਵੰਦ ਪਰਿਵਾਰਾਂ ਦੇ ਮੌਕੇ ਤੇ ਕਾਰਡ ਬਣਾਉਣ ਲਈ ਡੀ ਸੀ ਜਲੰਧਰ ਨੂੰ ਫਾਰਮ ਜਮ੍ਹਾਂ ਕਰਵਾਏ ਗਏ। ਡਿਪਟੀ ਕਮਿਸ਼ਨਰ ਜਲੰਧਰ ਵੱਲੋਂ ਪਵਨ ਕੁਮਾਰ ਟੀਨੂੰ ਅਤੇ ਗ਼ਰੀਬ ਲੋੜਵੰਦ ਪਰਿਵਾਰਾਂ ਨੂੰ ਕਾਰਡ ਬਣਾਉਣ ਦਾ ਭਰੋਸਾ ਦਿੱਤਾ ਗਿਆ।

Doaba Times

ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਜਲੰਧਰ ਦੇ ਦੇਵੀ ਤਲਾਬ ਮੰਦਰ ਵਿੱਚ ਹੋਏ ਨਤਮਸਤਕ

ਜਲੰਧਰ/ਕਿਸ਼ਨਗੜ੍ਹ(ਸੁਰਜੀਤਪਾਲ)

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਜਲੰਧਰ ਦੇ ਪ੍ਰਸਿੱਧ ਸ੍ਰੀ ਸਿੱਧ ਸ਼ਕਤੀ ਪੀਠ ਸ੍ਰੀਦੇਵੀ ਤਲਾਬ ਮੰਦਰ ਵਿੱਚ ਨਤਮਸਤਕ ਹੋਏ! ਅਤੇ ਦਰਬਾਰ ਵਿੱਚ ਮੱਥਾ ਟੇਕ ਕੇ ਮਾਤਾ ਦਾ ਅਸ਼ੀਰਵਾਦ ਪ੍ਰਾਪਤ ਕੀਤਾ! ਅਤੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਵੱਲੋਂ ਦੇਵੀ ਤਲਾਬ ਮੰਦਰ ਦੇ ਲਈ ਕਾਫੀ ਵੱਡੇ ਐਲਾਨ ਕੀਤੇ ਗਏ ! ਸ੍ਰੀ ਸਿੱਧ ਸ਼ਕਤੀਪੀਠ ਪ੍ਰਬੰਧਕ ਕਮੇਟੀ ਦੇਵੀ ਤਲਾਬ ਮੰਦਰ ਵਿੱਚ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਦਾ ਸੁਆਗਤ ਕਰਨ ਦੇ ਲਈ ਜਲੰਧਰ ਉੱਤਰੀ ਹਲਕੇ ਦੇ ਐੱਮ ਐੱਲ ਏ ਬਾਵਾ ਹੈਨਰੀ ਅਤੇ ਉਨ੍ਹਾਂ ਦੇ ਨਾਲ ਸਾਰੇ ਉੱਤਰੀ ਹਲਕੇ ਦੇ ਕੌਂਸਲਰ ਅਤੇ ਕਾਂਗਰਸੀ ਵਰਕਰ ਮੌਜੂਦ ਸਨ !

Doaba Times

ਨੂਰਪੁਰ ਫੈਕਟਰੀ ਦੇ ਗਡਾਊਨ ਵਿੱਚੋਂ ਦਿਨ ਦਿਹਾੜੇ ਚੋਰੀ

*ਇੱਕ ਚੋਰ ਰੰਗੇ ਹੱਥੀਂ ਮੌਕੇ ਤੇ ਕਾਬੂ ਬਾਕੀ ਚੋਰ ਹੋਏ ਫ਼ਰਾਰ

ਦੋਆਬਾ ਟਾਈਮਜ਼ (30ਅਕਤੂਬਰ) ਜਲੰਧਰ/ਕਿਸ਼ਨਗੜ੍ਹ(ਸੁਰਜੀਤਪਾਲ)
ਜਲੰਧਰ ਜੀ ਟੀ ਰੋਡ ਅੱਡਾ ਨੂਰਪੁਰ ਵਿਖੇ ਜਲੰਧਰ ਇੰਜਨੀਅਰਿੰਗ ਕੰਪਨੀ ਦੇ ਗਡਾਊਨ ਵਿੱਚੋਂ ਦਿਨ ਦਿਹਾੜੇ ਤਕਰੀਬਨ ਸਵੇਰੇ 9:00 ਵਜੇ ਚੋਰਾਂ ਵੱਲੋਂ ਫੈਕਟਰੀ ਦੇ ਗਡਾਊਨ ਦੀ ਜਾਲੀ ਤੋੜ ਕੇ ਅੰਦਰ ਦਾਖ਼ਲ ਹੋ ਕੇ ਗਡਾਊਨ ਵਿਚ ਪਏ ਸਾਮਾਨ ਨੂੰ ਰੋਸ਼ਨਦਾਨ ਦੀ ਜਾਅਲੀ ਤੋੜ ਕੇ ਬਾਹਰ ਸੁੱਟ ਰਹੇ ਚੋਰਾਂ ਨੂੰ ਮੌਕੇ ਤੇ ਹੀ ਫੈਕਟਰੀ ਦੇ ਵਰਕਰਾਂ ਅਤੇ ਸਕਿਓਰਿਟੀ ਗਾਰਡਾਂ ਵੱਲੋਂ ਕਾਬੂ ਕਰਨ ਉਪਰੰਤ ਚੋਰੀ ਕੀਤਾ ਹੋਇਆ ਸਾਮਾਨ ਲੋਹੇ ਦੇ ਐਂਗਲ ਬਰਾਮਦ ਕੀਤੇ ਗਏ।ਜਿਸ ਵਿੱਚ ਇੱਕ ਚੋਰ ਮੌਕੇ ਤੇ ਹੀ ਰੰਗੇ ਹੱਥੀਂ ਕਾਬੂ ਕੀਤਾ ਗਿਆ। ਅਤੇ ਬਾਕੀ ਚੋਰ ਮੌਕੇ ਤੇ ਹੀ ਫ਼ਰਾਰ ਹੋ ਗਏ।ਫੈਕਟਰੀ ਵਰਕਰਾਂ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਦੋ ਤਿੰਨ ਦਫ਼ਾ ਪਹਿਲਾਂ ਵੀ ਫੈਕਟਰੀ ਦੇ ਗਡਾਊਨ ਵਿੱਚੋਂ ਕਾਫ਼ੀ ਮਾਤਰਾ ਵਿੱਚ ਲੋਹੇ ਦੇ ਐਂਗਲਾਂ ਸਮੇਤ ਹੋਰ ਸਾਮਾਨ ਵੀ ਚੋਰੀ ਹੋ ਚੁੱਕਾ ਹੈ।ਇੱਥੇ ਦੱਸਣਯੋਗ ਗੱਲ ਇਹ ਹੈ ਕਿ ਗਡਾਊਨ ਦੇ ਨਾਲ ਲੱਗਦੇ ਪੁਰਾਣੇ ਆਫਿਸ ਦੇ ਵਿੱਚੋਂ ਚੋਰਾਂ ਵੱਲੋਂ ਛੱਤ ਵਾਲਾ ਪੱਖਾ ਅਤੇ ਲੋਹੇ ਦੀ ਅਲਮਾਰੀ ਜਿਸ ਵਿਚ ਫੈਕਟਰੀ ਸਬੰਧੀ ਜ਼ਰੂਰੀ ਕਾਗਜ਼ਾਤ ਅਤੇ ਦਸਤਾਵੇਜ਼ਾ ਸਮੇਤ ਆਫਿਸ ਦਾ ਲੋਹੇ ਵਾਲਾ ਦਰਵਾਜ਼ਾ ਵੀ ਚੋਰੀ ਹੋ ਚੁੱਕਾ ਹੈ।ਮੌਕੇ ਤੇ ਪਹੁੰਚੀ ਥਾਣਾ ਮਕਸੂਦਾ ਪੁਲਿਸ ਪਾਰਟੀ ਵੱਲੋਂ ਚੋਰ ਨੂੰ ਕਾਬੂ ਕਰਕੇ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਅਤੇ ਮਕਸੂਦਾਂ ਪੁਲਸ ਵੱਲੋਂ ਚੋਰ ਤੋਂ ਪੁਛਗਿੱਛ ਦੌਰਾਨ ਅਗਲੇਰੀ ਕਾਰਵਾਈ ਜਾਰੀ ਹੈ। ਜਿਸ ਵਿੱਚ ਪਹਿਲਾਂ ਵੀ ਹੋਈਆਂ ਚੋਰੀਆਂ ਦੇ ਖੁਲਾਸੇ ਹੋਣ ਦਾ ਅੰਦੇਸ਼ਾ ਹੈ।

NEXT

ਖੇਮਕਰਨ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੇ ਗੰਨਮੈਨ ਨੇ ਕਵਰਿਜ ਕਰ ਰਹੇ ਨਿੱਜੀ ਅਖ਼ਬਾਰ ਦੇ ਜਿਲ੍ਹਾ ਇੰਚਾਰਜ ਦਾ ਕੈਮਰਾ ਖੋਹਿਆ

Photo Caption ÷ ਪਿੰਡ ਮਾੜੀ ਕੰਬੋਕੇ ਵਿਖੇ ਬਲਾਕ ਅਧਿਕਾਰੀ ਦੀ ਕਲਾਸ ਲਾਉਦਾ ਹਲਕਾ ਵਿਧਾਇਕ ਮੌਕੇ ਤੇ ਗੁੰਡਾਗਰਦੀ ਕਰਨ ਵਾਲਾ ਗੰਨਮੈਨ ਸੁਰਿੰਦਰ ਸਿੰਘ

ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ ਜਰਨਲਿਸਟ ਐਸੋਸੀਏਸ਼ਨ ਵੱਲੋਂ ਕੀਤੀ ਗਈ ਨਿਖੇਧੀ

30/ ਅਕਤੂਬਰ ( ਹਰਪਾਲ ਸਿੰਘ ) ਬੀਤੇ ਦਿਨੀ ਜਿਲ੍ਹਾ ਪਠਾਨਕੋਟ ਦੇ ਇੱਕ ਕਾਂਗਰਸੀ ਵਿਧਾਇਕ ਵੱਲੋਂ ਇੱਕ ਗਰੀਬ ਨੌਜਵਾਨ ਨੂੰ ਹਲਕੇ ਦਾ ਵਿਕਾਸ ਨਾ ਹੋਣ ਬਾਰੇ ਸਵਾਲ ਪੁੱਛਣ ਤੇ ਕਾਂਗਰਸੀ ਵਿਧਾਇਕ ਅਤੇ ਉਸਦੇ ਗੰਨਮੈਨ ਵੱਲੋਂ ਭਾਰੀ ਕੁੱਟਮਾਰ ਕਰਨ ਦਾ ਮਾਮਲਾ ਹਾਲੇ ਠੰਢਾ ਨਹੀਂ ਹੋਇਆ ਸੀ ਤੇ ਹੁਣ ਹਲਕਾ ਖੇਮਕਰਨ ਦੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੇ ਗੰਨਮੈਨ ਸੁਰਿੰਦਰ ਸਿੰਘ ਵੱਲੋਂ ਗੁੰਡਾਗਰਦੀ ਕਰਦਿਆਂ ਕਵਰੇਜ ਕਰ ਰਹੇ ਪੱਤਰਕਾਰ ਦਾ ਮੋਬਾਈਲ ਖੌਹ ਲਿਆ ਜੋ ਦੱਸਣਯੋਗ ਹੈ ਕਿ ਅੱਜ ਮਾੜੀ ਕੰਬੋਕੇ ਵਿਖੇ ਪਾਇਪ ਲਾਇਨ ਦਾ ਉਦਘਾਟਨ ਕਰਨ ਲਈ ਹਲਕਾ ਖੇਮਕਰਨ ਵਿਧਾਇਕ ਸੁਖਪਾਲ ਸਿੰਘ ਭੁੱਲਰ ਪਹੁੰਚੇ ਤਾਂ ਪਿੰਡ ਦੇ ਆਗੂਆਂ ਨੇ ਸ਼ਿਕਾਇਤ ਕੀਤੀ ਕਿ ਬਲਾਕ ਅਧਿਕਾਰੀ ਗਲੀਆ ਅਤੇ ਗਰੀਬ ਜਾਤੀ ਦੀ ਸ਼ਮਸ਼ਾਨਘਾਟ ਦਾ ਕੰਮ ਨਹੀ ਕਰਵਾ ਰਹੇ ਤਾਂ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਉੱਥੇ ਜਨਤਕ ਤੋਰ ਤੇ ਬਲਾਕ ਅਧਿਕਾਰੀ ਦੀ ਕਲਾਸ ਲਾਉਣ ਲੱਗੇ ਤਾ ਮੌਕੇ ਤੇ ਖੜੇ ਪੱਤਰਕਾਰ ਨੇ ਮੌਕੇ ਦੀ ਵੀਡੀਉ ਕਵਰੇਜ ਕਰਨੀ ਚਾਹੀ ਤਾਂ ਉਥੇ ਹਲਕਾ ਵਿਧਾਇਕ ਦਾ ਧਿਆਨ ਕੈਮਰੇ ਵੱਲ ਗਿਆ ਤਾ ਉਸਨੇ ਕੈਮਰਾ ਬੰਦ ਕਰਨ ਲਈ ਕਿਹਾ ਉਹਨੇ ਚਿਰ ਨੂੰ ਇਸਾਰਾ ਸਮਝਦਿਆਂ ਹੀ ਹਲਕਾ ਖੇਮਕਰਨ ਵਿਧਾਇਕ ਦੇ ਸੁਖਪਾਲ ਸਿੰਘ ਭੁੱਲਰ ਦੇ ਗੰਨਮੈਨ ਸੁਰਿੰਦਰ ਸਿੰਘ ਨੇ ਗੁੰਡਾਗਰਦੀ ਨੰਗਾਂ ਨਾਚ ਕਰਦਿਆਂ ਨਿੱਜੀ ਅਖਬਾਰ ਦੇ ਜਿਲ੍ਹਾ ਇੰਚਾਰਜ ਦਾ ਦਲਬੀਰ ਸਿੰਘ ਉਧੋਕੇ ਦਾ ਫੋਨ ਖੌਹ ਲਿਆ ਜਦੋਂ ਉਸਨੇ ਵਿਰੋਧ ਕੀਤਾ ਤਾਂ ਵਿਧਾਇਕ ਭੁੱਲਰ ਵੱਲੋਂ ਫੋਨ ਵਾਪਿਸ ਕਰਵਾ ਦਿੱਤਾ।
ਇਹ ਸਾਰਾ ਮਾਮਲਾ ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ ਜਰਨਲਿਸਟ ਐਸੋਸੀਏਸ਼ਨ ਦੇ ਧਿਆਨ ਵਿੱਚ ਆਉਂਣ ਤੇ ਪ੍ਰਧਾਨ ਰਣਜੀਤ ਸਿੰਘ ਮਸੌਣ ਨੇ ਪੱਤਰਕਾਰ ਦਲਬੀਰ ਉਦੋਕੇ ਨਾਲ ਵਾਪਰੀ ਇਸ ਨਿੰਦਣਯੋਗ ਘਟਨਾ ਦੀ ਨਿਖੇਧੀ ਕੀਤੀ ਤੇ ਉਹਨਾਂ ਆਖਿਆਂ ਕਿ ਲਗਾਤਾਰ ਪੱਤਰਕਾਰ ਭਾਈਚਾਰੇ ਤੇ ਹੋ ਰਹੇ ਹਮਲਿਆਂ ਨੂੰ ਰੋਕਣ ਲਈ ਜਲਦੀ ਹੀ ਐਸੋਸੀਏਸ਼ਨ ਦਾ ਵਫ਼ਦ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲਣ ਜਾਂ ਰਿਹਾ ਹੈ।


ਗੁਰਦਾਸਪੁਰ(ਹਰਪਾਲ ਸਿੰਘ)ਕਿਸਾਨੀ ਅੰਦੋਲਨ ਨੂੰ ਸਮਰਪਿਤ ਕਰਵਾਇਆ ਗਿਆ ਕਬੱਡੀ ਕਪ,,,,,,,, ਜੰਮੂ ਕਸ਼ਮੀਰ ਪੰਜਾਬ ਪੁਲਿਸ ਨੂੰ ਦੇ ਦਿਓ ਖਤਮ ਕਰ ਦੇਵੇਗੀ ਅੱਤਵਾਦ- ਸੁਖਜਿੰਦਰ ਸਿੰਘ ਰੰਧਾਵਾ
ਗੁਰਦਾਸਪੁਰ ਦੇ ਪਿੰਡ ਤਿਬੜ ਵਿੱਚ ਕਿਸਾਨੀ ਅੰਦੋਲਨ ਨੂੰ ਸਮਰਪਿਤ ਪਹਿਲਾਂ ਕਬੱਡੀ ਕਪ ਅਤੇ ਸਭਿਆਚਾਰਕ ਮੇਲਾ ਕਰਵਾਇਆ ਗਿਆ। ਕਬੱਡੀ ਕੱਪ ਵਿੱਚ ਵਿਜੇਤਾ ਟੀਮਾਂ ਨੂੰ ਨਕਦੀ ਈਨਾਮ ਤਾਂ ਦਿਤੇ ਹੀ ਗਏ, ਨਾਲ ਹੀ ਕਿਸਾਨੀ ਅੰਦੋਲਨ ਲਈ ਫੰਡ ਵੀ ਇਕੱਠਾ ਕੀਤਾ ਗਿਆ। ਇਸ ਮੇਲੇ ਵਿਚ ਪੰਜਾਬ ਦੇ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਸਮੇਤ ਵਿਧਾਇਕ ਕੁਲਬੀਰ ਜੀਰਾ, ਦਵਿੰਦਰ ਗੋਬਾਇਆ, ਬਰਿੰਦਰਮੀਤ ਸਿੰਘ ਪਾਹੜਾ ਸ਼ਾਮਿਲ ਹੋਏ। ਕਬੱਡੀ ਕੰਪ ਵਿੱਚ ਪੰਜਾਬੀ ਗਾਇਕ ਜੋੜੀ ਗੁਰਲੇਜ਼ ਅਖਤਰ ਅਤੇ ਕੁਲਵਿੰਦਰ ਕੈਲੀ ਨੇ ਲੋਕਾਂ ਦਾ ਮਨੋਰੰਜਨ ਕੀਤਾ, ਇਸ ਤੋਂ ਅਲਾਵਾ ਕਮੇਡੀਅਨ ਹਾਰਬੀ ਸੰਗਾ ਨੇ ਲੋਕਾਂ ਨੂੰ ਅਪਣੀਆਂ ਗੱਲਾਂ ਨਾਲ ਹਸਾਇਆ।
ਇਸ ਮੌਕੇ ਪੰਜਾਬ ਦੇ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਅਤੇ ਬਰਿੰਦਰਮੀਤ ਸਿੰਘ ਪਾਹੜਾ ਨੇ ਕਿਹਾ ਕਰਤਾਰਪੁਰ ਕੋਰੀਡੋਰ ਦਾ ਉਦਘਾਟਨ ਖੁਦ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਕੀਤਾ ਸੀ, ਕੋਰੋਨਾ ਕਰਕੇ ਸਬ ਕੁਝ ਬੰਦ ਕਰ ਦਿਤਾ ਗਿਆ ਸੀ, ਲੇਕਿੰਨ ਜਦੋ ਹੁਣ ਸਬ ਕੁਝ ਖੁਲ ਗਿਆ ਹੈ ਤਾਂ ਕਰਤਾਰਪੁਰ ਕੋਰੀਡੋਰ ਵੀ ਖੋਲ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਪੰਜਾਬ ਨੂੰ ਕਬਜੇ ਵਿਚ ਲੈਣਾ ਚਾਹੁੰਦੀ ਹੈ, ਜਿਸ ਕਰਕੇ ਕੇਂਦਰ ਨੇ ਬੀਐਸਐਫ ਦਾ 50 ਕਿਲੋਮੀਟਰ ਦਾਇਰਾ ਕੀਤਾ ਹੈ, ਉਨ੍ਹਾਂ ਨੇ ਕਿਹਾ ਕਿ ਬੋਰਡਰਾਂ ਉਤੇ ਤਾਂ ਦੇਖਭਾਲ ਹੋ ਨਹੀਂ ਰਹਿ, ਉਨ੍ਹਾਂ ਨੇ ਕਿਹਾ ਕਿ ਜੰਮੂ ਵਿਚ ਬੀਐਸਐਫ ਲਗੀ ਹੋਈ ਹੈ, ਲੇਕਿੰਨ ਅੱਤਵਾਦ ਤਾਂ ਖਤਮ ਨਹੀਂ ਹੋਇਆ, ਸਾਡੀ ਪੰਜਾਬ ਪੁਲਿਸ ਨੂੰ ਜੰਮੂ ਦੇ ਦਿਓ ਪੰਜਾਬ ਪੁਲਿਸ ਅੱਤਵਾਦ ਨੂੰ ਜੰਮੂ ਵਿਚ ਖਤਮ ਕਰ ਦੇਵੇਗੀ। ਭਾਜਪਾ ਵਲੋਂ 117 ਸੀਟਾਂ ਤੇ ਉਮੀਦਵਾਰ ਉਤਾਰ ਕੇ ਸ਼ੁਰੂ ਕੀਤੀ ਗਈ ਨਵੇਂ ਪੰਜਾਬ ਦੀ ਸਿਰਜਣਾ ਮੁਹਿੰਮ ਤੇ,,,,, ਉਨ੍ਹਾਂ ਨੇ ਕਿਹਾ ਕਿ ਭਾਜਪਾ ਨੇ ਨਵੇਂ ਪੰਜਾਬ ਦੀ ਸ੍ਰਿਜਨ ਸ਼ੁਰੂ ਕਰ ਦਿਤੀ ਹੈ ਅਪਣੀਆਂ ਇਨ੍ਹਾਂ ਪਾਬੰਦੀਆਂ ਲਗਾ ਕੇ। 

Doaba Times

ਜਲੰਧਰ ਪਠਾਨਕੋਟ ਰੋਡ ਉੱਤੇ ਸਥਿਤ ਅੱਡਾ ਨੂਰਪੁਰ ਵਿਖੇ ਹੋਇਆ ਭਾਰੀ ਹਾਦਸਾ

*ਟਰੱਕ ਨੇ ਮਾਰੀ ਮੋਟਰਸਾਈਕਲ ਨੂੰ ਟੱਕਰ ਮੌਕੇ ਤੇ ਇਕ ਵਿਅਕਤੀ ਦੀ ਮੌਤ ਅਤੇ ਦੂਸਰਾ ਜ਼ਖ਼ਮੀ

ਦੋਆਬਾ ਟਾਈਮਜ਼(29,ਅਕਤੂਬਰ) ਕਿਸ਼ਨਗੜ੍ਹ/ਜਲੰਧਰ(ਸੁਰਜੀਤ ਪਾਲ)
ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਉੱਪਰ ਸਥਿਤ ਅੱਡਾ ਨੂਰਪੁਰ ਜੀਟੀ ਰੋਡ ਉੱਪਰ ਟਰੱਕ ਚਾਲਕ ਵੱਲੋਂ ਮੋਟਰਸਾਈਕਲ ਨੂੰ ਟੱਕਰ ਮਾਰਨ ਦੀ ਜਾਣਕਾਰੀ ਪ੍ਰਾਪਤ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਜੰਮੂ ਤੋਂ ਆ ਰਹੇ ਟਰੱਕ ਜਿਸ ਦਾ ਨੰਬਰ ਜੇ ਕੇ 04 F 1616 ਜੋ ਕਿ ਸੇਬਾਂ ਨਾਲ ਲੱਦਿਆ ਹੋਇਆ ਸੀ, ਜੰਮੂ ਤੋਂ ਹਿਸਾਰ ਜਾ ਰਿਹਾ ਸੀ! ਅੱਡਾ ਨੂਰਪੁਰ ਜੀਟੀ ਰੋਡ ਉੱਪਰ ਮੋਟਰਸਾਇਕਲ ਸਵਾਰ ਨੂੰ ਟੱਕਰ ਵਜ਼ਣ ਉਪਰੰਤ ਮੋਟਰਸਾਈਕਲ ਚਾਲਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ। ਅਤੇ ਦੂਸਰਾ ਵਿਅਕਤੀ ਜਿਸ ਦਾ ਨਾਮ ਆਬਿਦ ਹੁਸੈਨ ਜੋ ਕਿ ਬਿਹਾਰ ਤੋਂ ਸਬੰਧ ਰੱਖਦਾ ਹੈ, ਨੂੰ ਗੰਭੀਰ ਸੱਟਾਂ ਲੱਗੀਆਂ। ਆਬਿਦ ਹੁਸੈਨ ਵਲੋਂ ਜਾਣਕਾਰੀ ਮੁਤਾਬਿਕ ਮੋਟਰਸਾਈਕਲ ਚਾਲਕ ਜੋ ਕਿ ਆਪਸ ਚ ਰਿਸ਼ਤੇਦਾਰ ਹੀ ਹਨ। ਜੋ ਕਿ ਟਾਇਰਾਂ ਦਾ ਕੰਮ ਕਰਦੇ ਹਨ ਅਤੇ ਪਠਾਨਕੋਟ ਬਾਈਪਾਸ ਵੱਲ ਜਾ ਰਹੇ ਸਨ ।ਇਸ ਉਪਰੰਤ ਜੰਮੂ ਤੋਂ ਆ ਰਹੇ ਟਰੱਕ ਵੱਲੋਂ ਟੱਕਰ ਵੱਜਣ ਨਾਲ ਮੋਟਰਸਾਈਕਲ ਚਾਲਕ ਸਵਾਰ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ।ਐਕਸੀਡੈਂਟ ਹੋਣ ਤੇ ਅੱਧਾ ਘੰਟਾ ਬੇੀਤ ਜਾਣ ਤੋਂ ਬਾਅਦ ਵੀ ਪੁਲੀਸ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਜਿਸ ਕਾਰਨ ਜੀਟੀ ਰੋਡ ਦੇ ਉੱਪਰ ਭਾਰੀ ਜਾਮ ਲੱਗਾ ਰਿਹਾ। ਜਿਸ ਨਾਲ ਆਵਾਜਾਈ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ।

Doaba Times

ਨਸ਼ੀਲੇ ਟੀਕਿਆਂ ਸਮੇਤ ਨੌਜਵਾਨ ਕਾਬੂ


ਜਲੰਧਰ/ਅਲਾਵਲਪੁਰ(ਗੁਰਪ੍ਰੀਤ ਬੱਲ) ਆਦਮਪੁਰ ਅਧੀਨ ਆਉਂਦੀ ਅਲਾਵਲਪੁਰ ਪੁਲੀਸ ਚੌਕੀ ਦੇ ਮੁਲਾਜ਼ਮਾਂ ਵੱਲੋਂ ਪੰਜ ਇੱਕੀ ਨਸ਼ੀਲੇ ਟੀਕਿਆਂ ਅਤੇ ਸਰਿੰਜਾ ਸਮੇਤ ਇੱਕ ਨੌਜਵਾਨ ਨੂੰ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਹੋਏ ਪੁਲਸ ਚੌਕੀ ਅਲਾਵਲਪੁਰ ਦੇ ਇੰਚਾਰਜ ਏ ਐਸ ਆਈ ਪਰਮਜੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਕੀ ਆਪਣੀ ਪੁਲਸ ਪਾਰਟੀ ਆਪਣੀ ਪੁਲਸ ਪਾਰਟੀ ਸਮੇਤ ਅਲਾਵਲਪੁਰ ਤੋਂ ਮਹਿਮਦਪੁਰ ਸਾਈਡ ਵੱਲ ਜਾਂਦੇ ਸਮੇਂ ਮਹਿਮੂਦਪੁਰ ਉਸ ਸਟੈਂਡ ਤੇ ਇਕ ਨੌਜਵਾਨ ਨੂੰ ਸ਼ੱਕ ਦੇ ਆਧਾਰ ਤੇ ਕਾਬੂ ਕੀਤਾ ਤੇ ਉਸ ਦੇ ਹੱਥ ਵਿੱਚ ਫੜੇ ਬੈਗ ਦੀ ਤਲਾਸ਼ੀ ਕਰਨ ਉਪਰੰਤ ਉਸ ਵਿਚੋਂ 21 ਨਸ਼ੀਲੇ ਟੀਕੇ, 6 ਸਰਿੰਜਾ ਤੇ 6 ਸੂਈਆਂ ਸਮੇਤ ਕਵਰ ਬਰਾਮਦ ਹੋ‍ਇਆ।
ਫੜੇ ਗਏ ਵਿਅਕਤੀ ਦੀ ਪਛਾਣ ਅਮਨਦੀਪ ਸਿੰਘ ਉਰਫ ਅਮਨ ਨਿਵਾਸੀ ਠੱਠੀ ਮੁਹੱਲਾ ਅਲਾਵਲਪੁਰ ਵਜੋਂ ਹੋਈ।
ਪੁਲੀਸ ਵੱਲੋਂ ਗ੍ਰਿਫ਼ਤਾਰ ਵਿਅਕਤੀ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਨ ਉਪਰੰਤ ਇੱਕ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ।
[10/

ਐਕਟਿਵਾ ਅਤੇ ਮੋਟਰਸਾਇਕਲ ਚੋਰੀ ਕਰਨ ਵਾਲਾ ਚੋਰ ਕਾਬੂ-ਐਕਟਿਵਾ ਬਰਾਮਦ


ਜਲੰਧਰ/ਅਲਾਵਲਪੁਰ(ਗੁਰਪ੍ਰੀਤ ਬੱਲ) ਬੀਤੇ ਦਿਨੀਂ ਬਿਆਸ ਪਿੰਡ ਨਜ਼ਦੀਕ ਢਾਬੇ ਤੇ ਢਾਬਾ ਮਾਲਕ ਰਾਗਵਿੰਦਰ ਚੋਟੀਆਂ ਪੁੱਤਰ ਭਗਵੰਤੀ ਪ੍ਰਸ਼ਾਦ ਚੋਟੀਆਂ ਦੀ ਐਕਟਿਵਾ ਢਾਬੇ ਤੋਂ ਚੋਰੀ ਹੋਈ ਸੀ । ਜਿਸ ਸੰਬੰਧੀ ਅਲਾਵਲਪੁਰ ਪੁਲੀਸ ਚੌਕੀ ਵੱਲੋਂ ਮੁਕੱਦਮਾ ਦਰਜ ਕਰਨ ਉਪਰੰਤ ਕਾਰਵਾਈ ਕਰਦੇ ਹੋਏ ਤਫ਼ਤੀਸ਼ ਕੀਤੀ ਗਈ ਜਿਸ ਦੌਰਾਨ ਮਾਮਲੇ ਨੂੰ ਟਰੇਸ ਕਰਨ ਉਪਰੰਤ ਇਕ ਨੌਜਵਾਨ ਵਿਅਕਤੀ ਨੂੰ ਕਾਬੂ ਕੀਤਾ ਗਿਆ। ਦੋਸ਼ੀ ਦੀ ਪਹਿਚਾਣ ਸੰਦੀਪ ਸਿੰਘ ਉਰਫ ਕਾਕਾ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਧੀਰਾ ਜਿਲ੍ਹਾ ਪਠਾਨਕੋਟ ਦੇ ਵਜੋਂ ਹੋਈ।
ਫ਼ੜੇ ਗਏ ਦੋਸ਼ੀ ਤੋ ਐਕਟਿਵਾ ਨੰ: PB 08 EG 7907 ਰੰਗ ਗ੍ਰੇਅ ਮਾਡਲ 2019 ਬਰਾਮਦ ਕੀਤੀ ਗਈ
ਪੁਲੀਸ ਵਲੋ ਪੁਛਗਿੱਛ ਦੌਰਾਨ ਦੋਸ਼ੀ ਵਲੋ ਮੰਨਿਆ ਕਿ ਉਸ ਵੱਲੋਂ ਪਿਛਲੇ ਦਿਨੀ ਸਪਲੈਂਡਰ ਮਾਰਕਾ ਮੋਟਰਸਾਈਕਲ ਨੰ: PB08DZ3455 ਵੀ ਅਲਾਵਲਪੁਰ ਤੋ ਵਿਕਾਸ ਚੋਢਾ ਦੀ ਹਵੇਲੀ ਦੇ ਬਾਹਰੋ ਚੋਰੀ ਕੀਤਾ ਸੀ , ਤੇ ਫੇਰੀ ਵਾਲੇ ਕਬਾੜੀਏ ਨੂੰ ਉਸ ਨੂੰ ਖੋਲ੍ਹ ਕੇ ਬੇਚ ਦਿੱਤਾ।
ਪੁਲੀਸ ਵੱਲੋਂ ਕਾਰਵਾਈ ਕਰਦੇ ਹੋਏ ਮਾਣਯੋਗ ਅਦਾਲਤ ਵਿਚ ਪੇਸ਼ ਕਰਨ ਉਪਰੰਤ ਦੋਸ਼ੀ ਨੂੰ ਦਾ ਇਕ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ।

Doaba Times

ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲੇ ਜੀ ਦਾ ਜਨਮ ਦਿਨ 139 ਵਾਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ:) ਗੋਲਡਨ ਐਵਨਿਊ ਮਕਸੂਦਾਂ ਜਲੰਧਰ ਸਰਧਾ ਨਾਲ ਮਨਾਇਆ-ਪ੍ਰਧਾਨ ਕਸ਼ਮੀਰ ਸਿੰਘ ਮੁਲਤਾਨੀ ਵੈਲਫੇਅਰ ਸੁਸਾਇਟੀ ਮਕਸੂਦਾ ਜਲੰਧਰ


ਜਲੰਧਰ/ਮਕਸੂਦਾ 17ਅਕਤੂਬਰ 21(ਅਵਤਾਰ ਸਿੰਘ ਕਾਨੂੰਗੋ) ਅੱਜ ਅੰਮਿ੍ਤ ਵੇਲੇ ਗੁਰਦੁਆਰਾ ਸਾਹਿਬ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲੇ ਜੀ ਦਾ ਜਨਮ ਦਿਨ 139 ਮਨਾਇਆ ਗਿਆਂ ਸ੍ਰੀ ਸੁੱਖਮਨੀ ਸਾਹਿਬ ਜੀ ਦੇ ਭੋਗ ਪਾਏ ਹੈਡ ਗ੍ਰੰਥੀ ਬਾਬਾ ਪਗਟ ਸਿੰੰਘ ਜੀ ਨੇ ਕੀਰਤਨ ਕੱਥਾ ਨਾਲ ਨਿਹਾਲ ਕੀਤਾ ਗਿਆ ਅਟੁੱਟ ਲੰਗਰ ਵਰਤਾਇਆ ਗਿਆ।
ਇਸ ਮੌਕੇ ਮੇਜਰ ਪ੍ਰੀਤਮ ਸਿੰਘ,ਕਸ਼ਮੀਰ ਸਿੰਘ ਮੁਲਤਾਨੀ ਪ੍ਰਧਾਨ,ਤੇਜਿੰਦਰ ਸਿੰਘ,ਅਮਰੀਕ ਸਿੰਘ,ਚਰਨ ਸਿੰਘ ਮੁਲਤਾਨੀ,ਮੰਗਲ ਸਿੰਘ,ਸੁਰਿੰਦਰ ਸਿੰਘ,ਪ੍ਰਕਾਸ ਸਿੰਘ,ਮਦਨ ਸਿੰਘ,ਬਲਕਾਰ ਸਿੰਘ ਰੂੜ ਸਿੰਘ, ਅਵਤਾਰ ਸਿੰਘ ਕਾਨੂੰਗੋ,ਪਰੈਸ ਸਕੱਤਰ ਗੁਰਦੁਆਰਾ ਸਾਹਿਬ,ਗੁਰਮੁੱਖ ਸਿੰਘ ਐਮ ,ਏ ਪ੍ਰਧਾਨ,ਰਣਜੀਤ ਸਿੰਘ ਗੋਲਡੀ ਮੀਤ ਪ੍ਰਧਾਨ,ਭੁਪਿੰਦਰ ਸਿੰਘ,ਕੈਸੀਅਰ,ਸਹਾਇਕ ਕੈਸੀਅਰ ਹਰਜੀਤ ਸਿੰਘ,ਗੁਰਜੀਤ ਸਿੰਘ ਜਰਨਲ ਸਕੱਤਰ, ਸੂਬੇਦਾਰ ਕੁਲਵੰਤ ਸਿੰਘ ਜਾਇੰਟ ਸਕੱਤਰ ਜੋਗਿੰਦਰ ਸਿੰਘ ਸੋਢੀ,ਜਸਮੀਰ ਸਿੰਘ ਡਾਕਟਰ ਗੁਰਬਚਨ ਸਿੰਘ, ਡਾਕਟਰ ਬਲਵੰਤ ਸਿੰਘ ਹੰਸ, ਕਸ਼ਮੀਰ ਸਿੰਘ ਸੈਣੀ, ਚੰਚਲਦੀਪ ਸਿੰਘ, ਜਸਵੀਰ ਸਿੰਘ ਸੇਵਾਦਾਰ ,ਸੁਰਜੀਤ ਸਿੰਘ ਸੇਵਾਦਾਰ ਰਘਵੀਰ ਸਿੰਘ, ਪ੍ਰਿਸੀਪਲ,ਸੱਖਦੇਵ ਸਿੰਘ ਪ੍ਰੋ੍ਫੈਸਰ ਪਿਆਰਾ ਸਿੰਘ, ਇੰਨਪੈਕਟਰ ਅਮਰਜੀਤ ਸਿੰਘ ਤੇ ਇਲਾਕੇ ਦੀ ਸਮੂਹ ਸੰਗਤ ਮੌਜੂਦ ਸੀ।

Doaba Times

ਜਲੰਧਰ- ਪਠਾਨਕੋਟ ਰਾਸ਼ਟਰੀ ਰਾਜ ਮਾਰਗ ਸਥਿਤ ਬਿਆਸ ਪਿੰਡ ਵਿਖੇ 22ਵਾ ਵਿਸ਼ਾਲ ਸਲਾਨਾ ਮਾਤਾ ਚਿੰਤਪੁਰਨੀ ਵੈੱਲਫੇਅਰ ਸੁਸਾਇਟੀ ਭਗਵਤੀ ਜਾਗਰਣ ਕਰਵਾਇਆ ਗਿਆ

ਕਾਲਾ ਬੱਕਰਾ(ਹਰਪ੍ਰੀਤ ਸਿੰਘ (ਹੈਪੀ)]ਦਿਨ ਸ਼ੁੱਕਰਵਾਰ ਨੂੰ ਬਿਆਸ ਪਿੰਡ ਵਿਖੇ 22ਵਾ ਵਿਸ਼ਾਲ ਸਾਲਾਨਾ ਭਗਵਤੀ ਜਾਗਰਣ ਪੱਟੀ ਉੱਪਲ ਵਿਖੇ ਬੜੀ ਸ਼ਰਧਾ ਪੂਰਵਕ ਮਨਾਇਆ ਗਿਆ.ਇਸ ਮੌਕੇ ਤੇ ਝੰਡੇ ਦੀ ਰਸਮ ਅਦਾ ਕਰਨ ਉਪਰੰਤ ‍ਰਣਜੀਤ ਮਾਨ ਸਾਬੀ ਮਡਾਰ ਵੱਲੋਂ ਮਾਤਾ ਦੇ ਭਜਨ ਗੁਣਗਾਨ ਕਰਕੇ ਸਟੇਜ ਨੂੰ ਸੰਬੋਧਨ ਕੀਤਾ। ਇਸ ਮੌਕੇ ਤੇ ਪੰਜਾਬ ਦੇ ਮਸ਼ਹੂਰ ਪ੍ਰਸਿੱਧ ਕਲਾਕਾਰ ਫ਼ਿਰੋਜ਼ ਖ਼ਾਨ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ.ਉਨ੍ਹਾਂ ਨੇ ਮਾਤਾ ਦੇ ਭਜਨ ਗੁਣਗਾਨ ਕਰ ਕੇ ਆਈਆਂ ਹੋਈਆਂ ਸੰਗਤਾਂ ਨੂੰ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਤੇ ਮਹੰਤ ਅਸ਼ੋਕ ਕੁਮਾਰ ਵੱਲੋਂ ਮਾਤਾ ਤਾਰਾ ਰਾਣੀ ਰਾਣੀ ਦੇ ਜੀਵਨੀ ਨੂੰ ਸੰਗਤਾਂ ਦੇ ਵਿੱਚ ਵਿਸਥਾਰਪੂਰਵਕ ਤਾਰਾ ਰਾਣੀ ਸੁਣਾ ਕੇ ਆਪਣੇ ਸੰਗਤਾਂ ਨੂੰ ਨਿਹਾਲ ਕੀਤਾ.ਇਸ ਮੌਕੇ ਤੇ ਅਟੁੱਟ ਲੰਗਰ ਵਰਤਾਇਆ.ਤੇ ਐਲਿਸ ਲਾਈਟ ਨਕੋਦਰ ਵੱਲੋਂ ਸੇਵਾ ਨਿਭਾਈ ਗਈ.ਤੇ ਨਾਲ ਹੀ ਧੀਰ ਟੈਂਟ ਹਾਊਸ ਤੇ ਆਜ਼ਾਦ ਸਾਊਂਡ ਨਕੋਦਰ ਵੱਲੋਂ ਸੇਵਾ ਨਿਭਾਈ ਗਈ।

Doaba Time

ਲਖੀਮਪੁਰ ਖੀਰੀ ਯੂ ਪੀ ਵਿਚ ਸ਼ਹੀਦਾਂ ਦੀ ਕਲਸ਼ ਯਾਤਰਾ ਪਹੁੰਚੀ ਕਿਸ਼ਨਗਡ਼੍ਹ ਵਿਖੇ

*ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਸਮੂਹ ਮੈਂਬਰਾਂ ਇਲਾਕਾ ਨਿਵਾਸੀਆਂ ਦੁਆਰਾ ਨਮ ਅੱਖਾਂ ਨਾਲ ਸ਼ਹੀਦਾਂ ਦੀ ਕਲਸ਼ ਯਾਤਰਾ ਦੌਰਾਨ ਫੁੱਲਾਂ ਨਾਲ ਸ਼ਰਧਾਜਲੀ ਭੇਟ ਕੀਤੀ ਗਈ


ਕਿਸ਼ਨਗੜ(ਗੁਰਪ੍ਰੀਤ ਬੱਲ) ਲਖੀਮਪੁਰ ਖੀਰੀ ਯੂ ਪੀ ਵਿਚ ਸ਼ਹੀਦਾਂ ਦੀ ਕਲਸ਼ ਯਾਤਰਾ ਸ਼ਾਮ 4ਵਜੇ ਕਿਸ਼ਨਗਡ਼੍ਹ ਵਿਖੇ ਪਹੁੰਚੀ ਜਿਸ ਦੌਰਾਨ ਸਮੂਹ ਇਲਾਕਾ ਨਿਵਾਸੀਆਂ ਅਤੇ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਸਮੂਹ ਮੈਂਬਰਾਂ ਵਲੋਂ ਨਮ ਅੱਖਾਂ ਨਾਲ ਸ਼ਰਧਾਜਲੀ ਦਿੰਦੇ ਹੋਏ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।
ਇਸ ਦੌਰਾਨ ਗ੍ਰੰਥੀ ਸਿੰਘ ਵਲੋਂ ਸ਼ਹੀਦ ਕਿਸਾਨਾਂ ਦੀ ਅੰਤਿਮ ਅਰਦਾਸ ਕਰਨ ਉਪਰੰਤ ਕਲਸ਼ ਯਾਤਰਾ ਨੂੰ ਅਗਲੇ ਪੜਾਅ ਵਲ ਰਵਾਨਾ ਕੀਤਾ ।
ਇਸ ਮੌਕੇ ਤੇ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਮੱਲ੍ਹੀ ਨੰਗਲ , ਸੰਯੁਕਤ ਕਿਸਾਨ ਮੋਰਚਾ ਦਿੱਲੀ ਦੇ ਮੈਂਬਰ ਮੁਕੇਸ਼ ਚੰਦਰ ਰਾਣੀਭੱਟੀ , ਦਵਿੰਦਰ ਸਿੰਘ ਮਿੰਟਾ ਜਨਰਲ ਸਕੱਤਰ, ਉਂਕਾਰ ਸਿੰਘ ਦੌਲਤਪੁਰ ਚੇਅਰਮੈਨ , ਚਰਨਜੀਤ ਸਿੰਘ ਫਰੀਦਪੁਰ ਕੈਸ਼ੀਅਰ , ਰਾਜਵਿੰਦਰ ਸਿੰਘ ਧਾਲੀਵਾਲ , ਇੰਦਰਜੀਤ ਸਿੰਘ ਬਿੱਲੂ ਦਫਤਰ ਸੰਚਾਲਕ ,ਰਜੇਸ਼ ਕੁਮਾਰ ਸਰਮਸਤਪੁਰ, ਇਕਬਾਲ ਸਿੰਘ ਖ਼ਾਲਸਾ, ਅਮਰਜੀਤ ਸਿੰਘ ਨਵਾਂਪਿੰਡ, ਗੁਰਮੇਲ ਸਿੰਘ , ਸੋਨੂ ਸ਼ਾਹ, ਸੁਖਵੀਰ ਸਰਾਏ, ਸੁਖਰਾਜ ਸਿੰਘ ਬਾਸੀ, ਗਿਆਨ ਸਿੰਘ , ਗੋਬਿੰਦ ਡੀਂਗਰੀਆਂ, ਵੀਰ ਕੁਮਾਰ ਕਰਤਾਰਪੁਰ, ਨੰਬਰਦਾਰ ਸੋਹਣ ਸਿੰਘ, ਮਨਜਿੰਦਰ ਸਿੰਘ ਅਤੇ ਬਲਜੀਤ ਸਿੰਘ ਅਤੇ ਇਲਾਕੇ ਦੇ ਸਮੂਹ ਇਲਾਕਾਨਿਵਾਸੀ ਮੌਜੂਦ ਸਨ।

Doaba Times

ਲਖੀਮਪੁਰ ਖੀਰੀ (UP) ਦੇ ਸ਼ਹੀਦਾਂ ਦੀਆਂ ਅਸਤੀਆਂ ਦੀ ਕਲਸ਼ ਯਾਤਰਾ ਦਾ ਦੋਆਬਾ ਖੇਤਰ ਵਿੱਚ ਰੂਟ ਪਲਾਨ ਕੀਤਾ ਗਿਆ


ਕਿਸ਼ਨਗੜ੍(Gurpreet Bal) ਸੰਯੁਕਤ ਕਿਸਾਨ ਮੋਰਚਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਦੁਆਬਾ ਖੇਤਰ ਦੇ ਮੈਂਬਰ ਮਨਜੀਤ ਸਿੰਘ ਰਾਏ, ਜੰਗਵੀਰ ਸਿੰਘ ਚੌਹਾਨ, ਮੁਕੇਸ਼ ਚੰਦਰ ਸ਼ਰਮਾ , ਸੁਖਪਾਲ ਸਿੰਘ ਅਤੇ ਕੁਲਦੀਪ ਸਿੰਘ ਵਜੀਦਪੁਰ ਦੀ ਅਗਵਾਈ ਹੇਠ ਲਖੀਮਪੁਰ ਖੀਰੀ ਵਿੱਚ ਸ਼ਹੀਦ ਹੋਏ ਕਿਸਾਨਾਂ ਦੀਆਂ ਅਸਥੀਆਂ ਦੀ ਕਲਸ਼ ਯਾਤਰਾ ਸਬੰਧੀ ਪੂਰੇ ਭਾਰਤ ਵਿੱਚ ਉਲੀਕੇ ਗਏ ਪ੍ਰੋਗਰਾਮ ਦੇ ਮੱਦੇਨਜ਼ਰ ਦੋਆਬਾ ਇਲਾਕੇ ਦੇ ਵੱਖ ਵੱਖ ਖੇਤਰਾਂ ਨੰਗਲ ਸ਼ਹੀਦਾ ਟੋਲ ਪਲਾਜਾ ਮਾਹਿਲਪੁਰ ਤੋਂ ਸਵੇਰੇ 10 ਵਜੇ ਸ਼ੁਰੂ ਹੋਵੇਗੀ ਅਤੇ ਵੱਖ-ਵੱਖ ਪੜਾਵਾ ਤੋਂ ਹੁੰਦੀ ਹੋਈ ਸ਼ਾਮ 4 ਵਜੇ ਅੱਡਾ ਕਿਸ਼ਨਗੜ ਵਿਖੇ ਦੋਆਬਾ ਕਿਸਾਨ ਸੰਘਰਸ਼ ਕਮੇਟੀ ਵਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਣਗੇ ਅਤੇ ਯਾਤਰਾ ਰਾਤ ਦੇ ਸਮੇਂ ਫ਼ਗਵਾੜਾ ਵਿਖੇ ਰੁਕੇਗੀ। ਅਗਲੇ ਦਿਨ ਯਾਤਰਾ ਫਿਲੋਰ ਟੋਲ ਪਲਾਜ਼ਾ ਤੋਂ ਹੁੰਦੀ ਹੋਈ ਖਟਕੜ ਕਲਾਂ, ਨਵਾਂਸ਼ਹਿਰ, ਗੜ੍ਹਸ਼ੰਕਰ ਤੋਂ ਹੁੰਦੇ ਹੋਏ ਅਖੀਰ ਕੀਰਤਪੁਰ ਸਾਹਿਬ ਵਿਖੇ ਅਸਥੀਆਂ ਜਲ ਪ੍ਰਵਾਹ ਕੀਤੀਆਂ ਜਾਣਗੀਆਂ।
ਇਸ ਮੌਕੇ ਦੇ ਸੰਯੁਕਤ ਕਿਸਾਨ ਮੋਰਚਾ ਦਿੱਲੀ ਦੇ ਦੁਆਬੇ ਖੇਤਰ ਦੇ ਮੈਂਬਰਾਂ ਵੱਲੋਂ ਅਪੀਲ ਕੀਤੀ ਗਈ ਕਿ ਇਸ ਅਸਥੀ ਕਲਸ਼ ਯਾਤਰਾ ਵਿਚ ਬਹੁਤ ਤੋਂ ਵੱਧ ਪਹੁੰਚ ਕੇ ਸ਼ਰਧਾ ਦੇ ਫੁੱਲ ਭੇਟ ਕਰੋ।

Doaba Times

ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਕਾਸ ਪੁਰਬ ਸ਼ਰਧਾ ਨਾਲ ਮਨਾਇਆਂ

ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਕਾਸ ਪੁਰਬ ਸ਼ਰਧਾ ਨਾਲ ਮਨਾਇਆਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ:) ਗੋਲਡਨ ਐਵਨਿਊ ਮਕਸੂਦਾਂ ਜਲੰਧਰ ਸਰਧਾ ਨਾਲ ਮਨਾਇਆ =ਪ੍ਰਧਾਨ ਗੁਰਮੁੱਖ ਸਿੰਘ ਐਮ ਏ

ਮਕਸੂਦਾ 22ਅਕਤੂਬਰ 21=(ਅਵਤਾਰ ਸਿੰਘ ਕਾਨੂੰਗੋ)ਅੱਜ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ ਪੁਰਬ ਸਮੂਹ ਸੰਗਤ ਦੇ ਸੰਯੋਗ ਪ੍ਰਬੰਧਕ ਕਮੇਟੀ ਨੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਹੈਡ ਗ੍ਰੰਥੀ ਪ੍ਰਗਟ ਸਿੰਘ ਕੀਰਤਨ ਨਾਲ ਅਤੇ ਸਾਬਕਾ ਹੈਡ ਗ੍ਰੰਥੀ ਬਾਬਾ ਮੁਖਤਿਆਰ ਸਿੰਘ ਜੀ ਨੇ ਕੱਥਾ ਨਾਲ ਨਿਹਾਲ ਕੀਤਾ ਗਿਆਂ ਇਸ ਮੋਕੇ ਬਾਬਾ ਮੁੱਖਤਿਆਰ ਸਿੰਘ ਹੈਡ ਗ੍ਰੰਥੀ ਨੂੰ ਜਿਨਾ ਨੇ ਗੁਰਦੁਆਰਾ ਸਾਹਿਬ ਵਿੱਖੇ ਤਨ ਮਨ ਨਾਲ ਹੈਡ ਗ੍ਰੰਥੀ ਦੀ ਸੇਵਾ 12 ਬਾਰਾ ਸਾਲ ਨਿਭਾਈ ਹੈ ਸਮੂਹ ਸੰਗਤ ਦੀ ਹਾਜਰੀ ਚ ਸਾਰੀ ਗੁਰਦੁਆਰਾ ਸਾਹਿਬ ਕਮੇਟੀ ਨੇ ਭਾਈ ਮੁੱਖਤਿਆਰ ਸਿੰਘ ਨੂੰ ਸਨਮਾਨਨਿੱਤ ਕੀਤਾ ਗਿਆਂ ਨਵੇ ਆਏ ਹੈਡ ਗ੍ਰੰਥੀ ਬਾਬਾ ਪ੍ਹਗਟ ਸਿੰਘ ਜੀ ਨੂੰ ਜੀ ਆਇਆਂ ਕਿਹਾਪ੍ਰਧਾਨ ਗੁਰਮੁੱਖ ਸਿੰਘ ਐਮ ਏ ਨੇ ਸਮੂਹ ਸੰਗਤਾ ਨੂੰ ਵਧਾਈਆਂ ਦਿੱਤੀਆਂ।
ਇਸ ਮੌਕੇ ਮੇਜਰ ਪ੍ਰੀਤਮ ਸਿੰਘ,ਕਸ਼ਮੀਰ ਸਿੰਘ ਮੁਲਤਾਨੀ ਪ੍ਰਧਾਨ,ਤੇਜਿੰਦਰ ਸਿੰਘ,ਅਮਰੀਕ ਸਿੰਘ,ਚਰਨ ਸਿੰਘ ਮੁਲਤਾਨੀ,ਮੰਗਲ ਸਿੰਘ,ਸੁਰਿੰਦਰ ਸਿੰਘ,ਪ੍ਰਕਾਸ ਸਿੰਘ,ਮਦਨ ਸਿੰਘ,ਬਲਕਾਰ ਸਿੰਘ ਰੂੜ ਸਿੰਘ, ਅਵਤਾਰ ਸਿੰਘ ਕਾਨੂੰਗੋ,ਪਰੈਸ ਸਕੱਤਰ ਗੁਰਦੁਆਰਾ ਸਾਹਿਬ,ਗੁਰਮੁੱਖ ਸਿੰਘ ਐਮ ,ਏ ਪ੍ਰਧਾਨ,ਰਣਜੀਤ ਸਿੰਘ ਗੋਲਡੀ ਮੀਤ ਪ੍ਰਧਾਨ,ਭੁਪਿੰਦਰ ਸਿੰਘ,ਕੈਸੀਅਰ,ਸਹਾਇਕ ਕੈਸੀਅਰ ਹਰਜੀਤ ਸਿੰਘ,ਗੁਰਜੀਤ ਸਿੰਘ ਜਰਨਲ ਸਕੱਤਰ, ਸੂਬੇਦਾਰ ਕੁਲਵੰਤ ਸਿੰਘ ਜਾਇੰਟ ਸਕੱਤਰ ਜੋਗਿੰਦਰ ਸਿੰਘ ਸੋਢੀ,ਜਸਮੀਰ ਸਿੰਘ ਡਾਕਟਰ ਗੁਰਬਚਨ ਸਿੰਘ, ਡਾਕਟਰ ਬਲਵੰਤ ਸਿੰਘ ਹੰਸ, ਕਸ਼ਮੀਰ ਸਿੰਘ ਸੈਣੀ, ਚੰਚਲਦੀਪ ਸਿੰਘ, ਜਸਵੀਰ ਸਿੰਘ ਸੇਵਾਦਾਰ ,ਸੁਰਜੀਤ ਸਿੰਘ ਸੇਵਾਦਾਰ ਰਘਵੀਰ ਸਿੰਘ, ਪ੍ਰਿਸੀਪਲ,ਸੱਖਦੇਵ ਸਿੰਘ ਪ੍ਰੋ੍ਫੈਸਰ ਪਿਆਰਾ ਸਿੰਘ, ਅਮਰਜੀਤ ਸਿੰਘ