BiasPind

ਬਿਆਸ ਪਿੰਡ ਦੀ ਫਿਰਨੀ ਦਾ ਨਿਰਮਾਣ ਸ਼ੁਰੂ – ਵਿਕਾਸ ਦੀ ਨਵੀਂ ਲਕੀਰ ਖਿੱਚੀ ਗਈ

ਫੋਟੋ ਕੈਪਸ਼ਨ-ਬਿਆਸ ਪਿੰਡ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਲਈ ਕੀਤੇ ਜਾ ਰਹੇ ਉਪਰਾਲੇ ਸਰਾਹਣਯੋਗ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵਿਕਾਸ ਕਾਰਜਾਂ ਨੂੰ ਵੀ ਪ੍ਰਾਥਮਿਕਤਾ ਦਿੱਤੀ ਜਾਵੇਗੀ।

ਬਿਆਸ ਪਿੰਡ (ਹਰਪ੍ਰੀਤ ਸਿੰਘ ਹੈਪੀ) 23 ਫਰਵਰੀ: ਬਿਆਸ ਪਿੰਡ ਦੀ ਫਿਰਨੀ ਵਾਲੀ ਸੜਕ ਪਿਛਲੇ ਕਈ ਸਾਲਾਂ ਤੋਂ ਬਹੁਤ ਹੀ ਖਸਤਾਹਾਲ ਅਤੇ ਜਰਜਰ ਹਾਲਤ ਵਿੱਚ ਸੀ। ਜਿਸ ਕਾਰਨ ਪਿੰਡ ਵਾਸੀਆਂ ਨੂੰ ਰੋਜ਼ਾਨਾ ਆਵਾਜਾਈ ਦੌਰਾਨ ਗੰਭੀਰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਬਰਸਾਤ ਦੇ ਮੌਸਮ ਵਿੱਚ ਹਾਲਾਤ ਬੇਹੱਦ ਨਾਜ਼ੁਕ ਹੋ ਜਾਂਦੇ ਸਨ ਅਤੇ ਦੋਪਹੀਆ ਚਾਲਕ ਸਲਿਪ ਹੋ ਕੇ ਡਿਗਦੇ ਸਨ ਤੇ ਜਖਮੀ ਹੋ ਹਾਦੇ ਸਨ ਤੇ ਆਵਾਜਾਈ ਲਗਭਗ ਠੱਪ ਹੋ ਜਾਂਦੀ ਸੀ।
ਹੁਣ ਭਗਵੰਤ ਮਾਨ ਮੁੱਖ ਮੰਤਰੀ (ਪੰਜਾਬ) ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਬਿਆਸ ਪਿੰਡ ਦੀ ਫਿਰਨੀ ਦਾ ਨਿਰਮਾਣ ਕਾਰਜ ਸ਼ੁਰੂ ਕਰ ਦਿੱਤਾ ਗਿਆ । ਇਹ ਕਦਮ ਪਿੰਡ ਦੇ ਵਿਕਾਸ ਅਤੇ ਤਰੱਕੀ ਵੱਲ ਇਕ ਮਜ਼ਬੂਤ ਪੜਾਅ ਸਾਬਤ ਹੋਵੇਗਾ।
ਨਿਰਮਾਣ ਕੰਮ ਤੇਜ਼ੀ ਨਾਲ ਜਾਰੀ ਹੈ ਅਤੇ ਪਿੰਡ ਵਾਸੀਆਂ ਦੇ ਮਨ ਚ’  ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ । ਪਿੰਡ ਨਿਵਾਸੀਆ ਨੇ ਕਿਹਾ ਕਿ ਲੰਮੇ ਸਮੇਂ ਤੋਂ ਚੱਲ ਰਹੀ ਇਸ ਸਮੱਸਿਆ ਦਾ ਹੱਲ ਹੋਣ ਨਾਲ ਆਵਾਜਾਈ ਸੁਗਮ ਹੋਵੇਗੀ ਅਤੇ ਪਿੰਡ ਦੀ ਤਸਵੀਰ ਬਦਲੇਗੀ।
                      ਇਸ ਮੌਕੇ ‘ਤੇ ਅਮਰੀਕ ਲਾਲ (ਬਲੋਕ ਪ੍ਰਧਾਨ),
ਸੁਖਬੀਰ ਸਿੰਘ (ਬਲੋਕ ਕੋਆਰਡੀਨੇਟਰ, ਨਸ਼ਾ ਮੁਕਤੀ ਮੋਰਚਾ ਅਤੇ ਸੈਕਟਰੀ, ਬਿਆਸ ਪਿੰਡ), ਚਰਨਜੀਤ ਸਿੰਘ, ਚਰਨਵੀਰ ਸਿੰਘ, ਰਜਿੰਦਰ ਕੁਮਾਰ ਹੈਪੀ, ਸਰਬਜੀਤ ਸਿੰਘ, ਜਸਵਿੰਦਰ ਸਿੰਘ, ਸਨੀ, ਸੁਨੀਲ ਮਡਾਰ, ਦਲਵਿੰਦਰ ਸਿੰਘ ਮੰਗਾ, ਰਾਕੇਸ਼ ਕੁਮਾਰ, ਸਰਦਾਰਾ ਸਿੰਘ, ਪਰਮਾ ਨੰਦ, ਪਲਵਿੰਦਰ ਸਿੰਘ, ਹਰਮਨ ਸਿੰਘ ਆਦਿ ਮੌਜੂਦ ਸਨ।

Fir

ਰਾਜਾ ਵੜਿੰਗ ਨੇ ਕੋਟਲੀ ਅਤੇ ਵਿਰੋਧ ਕਰ ਰਹੇ ਲੋਕਾਂ ‘ਤੇ ਕੀਤੀ ਐਫਆਈਆਰ ਦੀ ਨਿੰਦਾ ਕੀਤੀ

ਅਧਿਕਾਰੀਆਂ ਨੂੰ ਲਾਹਪਰਵਾਹੀ ਵਰਤਣ ਪ੍ਰਤੀ ਚੇਤਾਵਨੀ ਦਿੱਤੀ

ਚੰਡੀਗੜ੍ਹ/ਜਲੰਧਰ (ਸੰਜੀਵ ਕੁਮਾਰ)ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਜਲੰਧਰ ਪੁਲਿਸ ਵੱਲੋਂ ਆਦਮਪੁਰ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਵਿਰੁੱਧ ਐਫਆਈਆਰ ਦਰਜ ਕਰਨ ਦੀ ਨਿੰਦਾ ਕੀਤੀ ਹੈ।

ਵੜਿੰਗ ਨੇ ਇੱਕ ਬਿਆਨ ਵਿੱਚ ਕਿਹਾ ਕਿ ਆਦਮਪੁਰ ਤੋਂ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਵਿਰੁੱਧ ਦਰਜ ਕੀਤੀ ਗਈ ਐਫਆਈਆਰ ਬਦਲਾਖੋਰੀ ਦੀ ਭਾਵਨਾ ਹੈ।

ਉਨ੍ਹਾਂ ਕਿਹਾ, ਜੇਕਰ ਆਮ ਆਦਮੀ ਪਾਰਟੀ ਸੋਚਦੀ ਹੈ ਕਿ ਉਹ ਕਾਂਗਰਸੀਆਂ ਨੂੰ ਇਸ ਤਰ੍ਹਾਂ ਡਰਾ ਸਕਦੀ ਹੈ, ਤਾਂ ਇਹ ਉਹਨਾਂ ਦਾ ਵਹਿਮ ਹੈ।

“ਇਹ ਸਾਰੇ ਅਧਿਕਾਰੀਆਂ ਨੂੰ ਸਪੱਸ਼ਟ ਕਰ ਦੇਣਾ ਚਾਹੀਦਾ ਹੈ, ਭਾਵੇਂ ਉਹ ਪੁਲਿਸ ਤੋਂ ਹੋਣ ਜਾਂ ਪ੍ਰਸ਼ਾਸਨ ਤੋਂ, ਕਿਰਪਾ ਕਰਕੇ ਕਾਨੂੰਨ ਦੀ ਉਲੰਘਣਾ ਨਾ ਕਰੋ। ਕਾਂਗਰਸੀਆਂ ਅਤੇ ਆਮ ਲੋਕਾਂ ਉੱਤੇ ਜ਼ੁਲਮ ਕਰਨ ਵਿੱਚ ‘ਆਪ’ ਦੇ ਸਹਿਯੋਗੀ ਵਜੋਂ ਕੰਮ ਨਾ ਕਰੋ”, ਉਨ੍ਹਾਂ ਨੂੰ ਲਾਹਪਰਵਾਹੀ ਵਰਤਣ ਪ੍ਰਤੀ ਚੇਤਾਵਨੀ ਦਿੱਤੀ ਤੇ ਕਿਹਾ ਕਿ ਉਹ ਉਹਨਾਂ ਨੂੰ ਜਵਾਹਦੇਹ ਠਹਿਰਾਉਣ ਲਈ ਵਚਨਬੱਧ ਹਨ।

ਕੋਟਲੀ ਦੇ ਸਬੰਧ ਵਿੱਚ, ਉਨ੍ਹਾਂ ਅੱਗੇ ਕਿਹਾ, ਪੂਰੀ ਕਾਂਗਰਸ ਪਾਰਟੀ ਉਨ੍ਹਾਂ ਦੇ ਨਾਲ ਹੈ। “ਸਾਡੇ ਬਹਾਦਰ ਕਾਂਗਰਸੀ ਸਿਪਾਹੀ ਦੇ ਹੌਂਸਲੇ ਬੁਲੰਦ ਹਨ, ਜਿਵੇਂ ਕਿ ਰਾਹੁਲ ਗਾਂਧੀ ਪਾਰਟੀ ਦੇ ਅਜਿਹੇ ਨੇਤਾਵਾਂ ਦਾ ਵਰਣਨ ਕਰਦੇ ਰਹਿੰਦੇ ਹਨ”, ਉਨ੍ਹਾਂ ਨੇ ਅੱਗੇ ਕਿਹਾ।