Doaba Times

बायो सी.एन.जी. फैक्टरी ख़िलाफ़ कंधाला गुरू निवासियों के विरोध का कैबिनेट मंत्री बलकार सिंह द्वारा हिमायत

जालंधर (गुरप्रीत सिंह बल्ल) कंधाला गुरू निवासियों द्वारा अपने गाँव में प्रस्तावित सी.एन.जी. फैक्टरी विरुद्ध किए जा रहे विरोध का पंजाब के स्थानीय निकाय मंत्री स. बलकार सिंह द्वारा हिमायत की। कैबिनेट मंत्री ने कंधाला गुरू निवासियों को आश्वासन दिया कि वह लोगों द्वारा किए जा रहे संघर्ष का समर्थन करेंगे।

इस दौरान कंधाला गुरू और नजदीक के गाँवों के लोगों के साथ बातचीत दौरान मंत्री ने फैक्ट्री के कारण स्वास्थ्य एंव वातावरण संबंधी जोखिम को ध्यान से सुना
गाँव वासियों ने मंत्री को बताया कि बायो सी.एन.जी. फैक्टरी उनके खेतों की मिट्टी, पानी और हवा की गुणवत्ता के लिए बहुत बड़ा ख़तरा है। उन्होंने फैक्ट्री के संचालन को रोकने के लिए तुरंत कार्यवाही करने की अपील की। शिकायतें सुनने के बाद कैबिनेट मंत्री ने ज़ोर देते हुए कहा कि लोकतंत्र में जनता की आवाज़ सबसे बडी होती है। उन्होंने गाँव वासियों को साथ देने का भरोसा दिया साथ ही कहा कि फैक्ट्री के काम को शुरू करने से रोकने के लिए ज़रुरी कदम उठाए जाएंगे

मंत्री द्वारा दिए समर्थन और आश्वासन के लिए गाँववासियों ने उनका धन्यवाद किया। मंत्री ने कंधाला गुरू के निवासियों के स्वास्थ्य और वातावरण की रक्षा के लिए अपनी वचनबद्धता दोहराते हुए कहा कि यदि लोग इसका विरोध करेंगे तो फैक्ट्री की कार्यवाही आगे नहीं बढ़ेगी।

Doaba Times

Featured

ਐਮ.ਐਲ.ਏ ਸ. ਬਲਕਾਰ ਸਿੰਘ ਜੀ ਨੇ ਪਰਾਲੀ ਨੂੰ ਲੱਗੀ ਅੱਗ ਬੁਝਾਈ

ਜਲੰਧਰ (ਮੁਕੇਸ਼ ਕੁਮਾਰ /ਸੌਰਬ ਗੁਪਤਾ) ਵਾਤਾਵਰਨ ਪ੍ਰੇਮੀ ਹਲਕਾ ਕਰਤਾਰਪੁਰ ਵਿਧਾਇਕ ਬਲਕਾਰ ਸਿੰਘ ਵੱਲੋਂ ਪਰਾਲੀ ਨੂੰ ਲੱਗੀ ਅੱਗ ਨੂੰ ਬੁਝਾਇਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਹਲਕਾ ਬਲਕਾਰ ਸਿੰਘ ਵੱਲੋਂ ਦੱਸਿਆ ਗਿਆ ਕਿ ਕਈ ਵਾਰੀ ਫ਼ਸਲ ਦੀ ਬਚੀ ਨਾੜ ਨੂੰ ਅਚਾਨਕ ਅੱਗ ਲੱਗ ਜਾਂਦੀ ਹੈ ਤੇ ਕਈ ਵਾਰ ਕੁਝ ਕਿਸਾਨਾਂ ਵੱਲੋਂ ਫਸਲ ਦੀ ਜਲਦੀ ਬਿਜਾਈ ਦੇ ਚੱਕਰ ਵਿੱਚ ਪਰਾਲੀ ਦੀ ਉਚਿਤ ਸਾਂਭ ਸੰਭਾਲ ਨਾ ਹੋਣ ਕਾਰਨ ਇਸ ਦਾ ਨਿਪਟਾਰਾ ਕਰਨ ਲਈ ਅੱਗ ਲਾ ਕੇ ਫ਼ਸਲ ਦੀ ਨਾੜ ਨੂੰ ਸਾੜਿਆ ਜਾਂਦਾ ਜਿਸ ਕਾਰਨ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ ਅਤੇ ਇਲਾਕੇ ਦੇ ਲੋਕਾਂ ਨੂੰ ਸਾਹ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ।ਐਮ.ਐਲ.ਏ ਸ ਬਲਕਾਰ ਸਿੰਘ ਜੀ ਦਾ ਕਾਫ਼ਲਾ ਪਿੰਡ ਘੋੜਾਵਾਹੀ ਦੇ ਕੋਲੋਂ ਲੰਘ ਰਿਹਾ ਸੀ ਅਚਾਨਕ ਪਰਾਲੀ ਨੂੰ ਅੱਗ ਲੱਗੀ ਦੇਖ ਕੇ ਐਮ.ਐਲ.ਏ ਸਾਬ ਨੇ ਆਪਣਾ ਕਾਫ਼ਲਾ ਰੋਕ ਕੇ ਖੁਦ ਖੇਤ ਵਿੱਚ ਅੱਗ ਬੁਝਾਈ। ਜਿਸ ਤੋਂ ਕਿ ਵਾਤਾਵਰਨ ਸਬੰਧੀ ਪ੍ਰੇਮ ਦੀ ਵੱਡੀ ਮਿਸਾਲ ਦੇਖਣ ਨੂੰ ਮਿਲਦੀ ਹੈ।

NEXT

ਸੀ ਐਚ ਸੀ ਕਾਲਾ ਬੱਕਰਾ ਵਿਖੇ ਮੌਸਮ ਵਿੱਚ ਵੱਧ ਰਹੇ ਡੇਂਗੂ ਦੇ ਕੇਸਾਂ ਦੀ ਪਛਾਣ ਅਤੇ ਜਾਗਰੁਕਤਾ ਸੰਬੰਧੀ ਵਿਸ਼ੇਸ਼ ਟ੍ਰੇਨਿੰਗ ਦਿੱਤੀ ਗਈ


ਕਿਸ਼ਨਗੜ(ਗੁਰਪ੍ਰੀਤ ਬੱਲ) ਡਾ. ਰਮਨ ਸ਼ਰਮਾ ਸਿਵਲ ਸਰਜਨ ਜਲੰਧਰ ਦੇ ਹੁਕਮਾਂ,ਡਾ ਰਿਚਰਡ ਓਹਰੀ ਦੀ ਅਗਵਾਈ ਵਿੱਚ ਡਾ ਕੁਲਦੀਪ ਸਿੰਘ ਦੀ ਨਿਗਰਾਨੀ ਹੇਠ ਚੱਲ ਰਹੇ ਮੌਸਮ ਵਿੱਚ ਵੱਧ ਰਹੇ ਡੇਂਗੂ ਦੇ ਕੇਸਾਂ ਦੀ ਪਛਾਣ ਅਤੇ ਜਾਗਰੁਕ ਕਰਨ ਲਈ ਵਿਸ਼ੇਸ਼ ਟ੍ਰੇਨਿੰਗ ਦਿੱਤੀ ਗਈ।ਡਾ ਕੁਲਦੀਪ ਸਿੰਘ ਹੋਰਾਂ ਨੇ ਬੋਲਦਿਆਂ ਦੱਸਿਆ ਕਿ ਡੇਂਗੂ ਦੇ ਮੱਛਰ ਬਦਲਦੇ ਮੌਸਮ ਵਿੱਚ ਖਾਸ ਕਰਕੇ ਜਦੋਂ ਨਾ ਬਹੁਤੀ ਗਰਮੀ ਹੋਵੇ ਤੇ ਜ਼ਿਆਦਾ ਠੰਡ ਹੋਵੇ ਵਿੱਚ ਜ਼ਿਆਦਾ ਪੈਦਾ ਹੁੰਦੇ ਹਨ ਜਿਸ ਤੋਂ ਬਚਾਓ ਲਈ ਜਿਥੇ ਸਾਫ ਸਫਾਈ ਸਭ ਤੋਂ ਜਿਆਦਾ ਜ਼ਰੂਰੀ ਹੈ ਓਥੇ ਡੇਂਗੂ ਦੀ ਪੁਸ਼ਟੀ ਲਈ ਐਨ ਐਸ ਵਨ ਐਨਟੀਜਨ,ਮੈਕ ਅਲਾਈਜ਼ਾ ਟੈਸਟ ਜ਼ਿਲ੍ਹਾ ਸਿਵਲ ਹਸਪਤਾਲ ਵਿੱਚ ਕੀਤੇ ਜਾਂਦੇ ਹਨ ਜਿਥੇ ਡੇਂਗੂ ਪੋਜ਼ਟਿਵ ਆਉਣ ਤੇ ਮੁਫਤ ਇਲਾਜ ਵੀ ਕੀਤਾ ਜਾਂਦਾ ਹੈ।
ਨੀਤੀਰਾਜ ਬੀ ਸਿੰਘ ਬੀਈਈ ਨੇ ਬੋਲਦਿਆਂ ਦੱਸਿਆ ਕਿ ਘਰਾਂ ਦੇ ਨਾਲ ਹੀ ਕੰਮ ਕਾਜੀ ਸਥਾਨਾਂ ਉਪਰ ਵੀ ਆਲੇ ਦੁਆਲੇ ਦੀ ਸਫਾਈ ਰੱਖਣ ਦੇ ਨਾਲ ਨਾਲ ਸਰੀਰ ਨੂੰ ਵੀ ਢੱਕ ਕੇ ਰੱਖਣਾਂ ਚਾਹੀਦਾ ਹੈ।ਬੁਖਾਰ ਹੋਣ ਦੀ ਸੂਰਤ ਵਿੱਚ ਨਜ਼ਦੀਕੀ ਸਿਹਤ ਕੇਂਦਰ ਵਿੱਚ ਨਰੀਖਣ ਕਰਵਾ ਕੇ ਹੀ ਦਵਾਈ ਦਾ ਸੇਵਨ ਕਰੋ।
ਅਜੀਤ ਸਿੰਘ ਮਪਹਸ ਨੇ ਟ੍ਰੇਨਿੰਗ ਦਿੰਦਿਆਂ ਮਪਹਵ ਨੂੰ ਡੇਂਗੂ ਮਰੀਜ਼ ਦੇ ਇਲਾਕੇ ਚ ਸਰਵੇ ਕਰਨ ਅਤੇ ਪਿੰਡਾਂ ਵਿੱਚ ਅਨਾਂਊਸਮੈਂਟ ਕਰਵਾਉਣ ਲਈ ਸਖਤ ਹਦਾਇਤਾਂ ਦਿੱਤੀਆਂ।ਇਸ ਸਮੇ ਰਣਜੀਤ ਸਿੰਘ ਐਸ ਐਮ ਐਲ ਟੀ ਤੋੰ ਇਲਾਵਾ ਬਹੁਮੰਤਵੀ ਸਿਹਤ ਕਰਮੀ ਹਾਜ਼ਿਰ ਸਨ।

Doaba Times

ਪਿੰਡ ਮਾੜੀ ਹਰਨੀਆਂ ਵਿੱਚ ਸੀਵਰੇਜ ਪਾਉਣ ਦੇ ਕੰਮ ਦਾ ਵਿਧਾਇਕ ਬਲਕਾਰ ਸਿੰਘ ਨੇ ਕੀਤਾ ਉਦਘਾਟਨ

ਕੈਪਸ਼ਨ- ਪਿੰਡ ਮਾੜੀ ਹਰਨੀਆਂ ਦੇ ਸੀਵਰੇਜ ਪਾਉਣ ਦੇ ਕੰਮ ਦਾ ਰਿਬਨ ਕੱਟ ਕੇ ਉਦਘਾਟਨ ਕਰਦੇ ਹੋਏ
ਵਿਧਾਇਕ ਸ.ਬਲਕਾਰ ਸਿੰਘ। ਨਾਲ ਬੀਰ ਚੰਦ ਸੁਰੀਲਾ, ਸਰਪੰਚ ਤਾਰਾ ਚੰਦ, ਪੰਚ ਤੇ ਪਾਰਟੀ ਆਗੂ।

ਕਰਤਾਰਪੁਰ (ਗੁਰਪ੍ਰੀਤ ਬੱਲ )– ਪਿੰਡ ਮਾੜੀ ਹਰਨੀਆਂ ਵਿੱਚ ਹਲਕਾ ਵਿਧਾਇਕ ਸ.ਬਲਕਾਰ ਸਿੰਘ ਨੇ ਸੀਵਰੇਜ ਪਾਉਣ ਦੇ ਕੰਮ ਦਾ ਉਦਘਾਟਨ ਕਰਦਿਆਂ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਿਵਾਇਤੀ ਪਾਰਟੀਆਂ ਦੇ ਨੇਤਾਵਾਂ ਨੇ ਪਿੰਡਾਂ ਦੇ ਵਿਕਾਸ ਵੱਲ ਧਿਆਨ ਦੇਣ ਦੀ ਬਜਾਏ ਆਪਣੇ ਹੀ ਘਰਾਂ ਦੇ ਖਜ਼ਾਨੇ ਭਰੇ। ਪੰਜਾਬ ਵਿੱਚ ਸ.ਭਗਵੰਤ ਸਿੰਘ ਦੀ ਸਰਕਾਰ ਪਿੰਡਾਂ ਤੇ ਸ਼ਹਿਰਾਂ ਦੇ ਵਿਕਾਸ ਵੱਲ ਵਿਸ਼ੇਸ਼ ਤੌਰ ‘ਤੇ ਧਿਆਨ ਦੇ ਰਹੀ ਹੈ। ਉਹਨਾਂ ਕਿਹਾ ਮਾਨ ਸਰਕਾਰ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਕੰਮ ਕਰ ਰਹੀ ਹੈ। ਉਹਨਾਂ ਸਰਪੰਚ ਤਾਰਾ ਚੰਦ ਤੇ ਸਮੂਹ ਪੰਚਾਇਤ ਨੂੰ ਕਿਹਾ ਸਾਡੀ ਸਰਕਾਰ ਫੰਡਾਂ ਦੀ ਕੋਈ ਘਾਟ ਨਹੀਂ ਰਹਿਣ ਦੇਵੇਗੀ। ਪਿੰਡ ਵਿੱਚ ਸੀਵਰੇਜ ਤੋਂ ਇਲਾਵਾ ਗਲੀਆਂ ਨਾਲੀਆਂ ਦਾ ਕੰਮ ਵੀ ਪਹਿਲ ਦੇ ਤੌਰ ‘ਤੇ ਕੀਤਾ ਜਾਵੇਗਾ। ਉਹਨਾਂ ਕਿਹਾ ਪਿੰਡ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇਗਾ। ਪਿੰਡ ਵਿੱਚ ਚੰਗੀ ਸਿੱਖਿਆ ਤੇ ਸਿਹਤ ਸਹੂਲਤਾਂ ਵਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਸਮਾਗਮ ਨੂੰ ਹਲਕਾ ਕੋਆਰਡੀਨੇਟਰ ਨੰਬਰਦਾਰ ਬੀਰ ਚੰਦ ਸੁਰੀਲਾ, ਸੁਰੇਸ਼ ਕਲੇਰ ਬੁਲੰਦਪੁਰ, ਹਰਵਿੰਦਰ ਸਿੰਘ ਅੰਬਗੜ (ਦੋਵੇਂ ਬਲਾਕ ਪ੍ਰਧਾਨ), ਸੀਨੀਅਰ ਯੂਥ ਵਿੰਗ ਦੇ ਆਗੂ ਗੁਰਪਾਲ ਸਿੰਘ ਮਾਂਗੇਕੀ, ਸਤਨਾਮ ਸਿੰਘ ਸੱਤਾ ਸਰਾਏ ਖਾਸ ਤੇ ਪ੍ਰਧਾਨ ਇੰਦਰਪਾਲ ਸਿੰਘ ਪਾਲਾ ਨੇ ਵੀ ਸੰਬੋਧਨ ਕੀਤਾ। ਸਮਾਗਮ ਵਿੱਚ ਸਰਪੰਚ ਸ੍ਰੀ ਤਾਰਾ ਚੰਦ, ਸੁਰਿੰਦਰ ਪਾਲ ਪੰਚ, ਅਮਰਜੀਤ ਸਿੰਘ, ਡਾਂ. ਸੁਰਿੰਦਰ ਪਾਲ, ਮਦਨ ਲਾਲ, ਰਾਜਿੰਦਰ ਮਡਾਰ, ਚੇਤਰਾਮ ਪੰਚ, ਰਮਨ ਕੌਰ ਪੰਚ, ਰਵਿੰਦਰ ਕੁਮਾਰ, ਦਲਜੀਤ ਸਿੰਘ, ਸੁੱਖਾ, ਦਾਰਾ ਸਿੰਘ, ਸਤਿੰਦਰ ਸਿੰਘ, ਸ਼ੈਟੀ,ਨਵਦੀਪ, ਸਤਵੰਤ ਸਿੰਘ ਤੇ ਰਾਣੇ ਤੋਂ ਇਲਾਵਾ ਪਿੰਡ ਦੇ ਮੋਹਤਬਰ ਤੇ ਪਤਵੰਤੇ ਵੀ ਹਾਜ਼ਰ ਸਨ।

Doaba Times

ਲੋੜਵੰਦਾ ਨੂੰ ਪਿੰਡ ਪਿੰਡ ਜਾ ਕੇ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ – ਹਰਪ੍ਰੀਤ ਕੌਰ

ਕੈਪਸ਼ਨ: ਪਿੰਡ ਕਾਲਾ ਬਾਹੀਆ ਵਿੱਚ ਪੈਨਸ਼ਨ ਕੈਂਪ ਸਮੇਂ ਭੈਣ ਹਰਪ੍ਰੀਤ ਕੌਰ ਨੂੰ ਸਨਮਾਨਿਤ ਕਰਨ ਸਮੇਂ ਸਰਪੰਚ ਸੁਰਿੰਦਰ ਕੌਰ, ਸੰਦੀਪ ਸਿੰਘ, ਬੀਰ ਚੰਦ ਸੁਰੀਲਾ, ਸੁਰੇਸ਼ ਕਲੇਰ ਤੇ ਹੋਰ।

ਮਾਨ ਸਰਕਾਰ ਦੇ ਕੰਮਾਂ ਤੋਂ ਆਮ ਲੋਕ ਖੁਸ਼ – ਬੀਰ ਚੰਦ ਸੁਰੀਲਾ ਤੇ ਸੁਰੇਸ਼ ਕਲੇਰ

ਕਿਸ਼ਨਗੜ 07 ਸਤੰਬਰ (ਗੁਰਪ੍ਰੀਤ ਬੱਲ/ਮੁਕੇਸ਼ ਕੁਮਾਰ ) ” ਲੋੜਵੰਦਾਂ ਨੂੰ ਘਰ-ਘਰ ਸਹੂਲਤਾਂ ਦੇਣ ਲਈ ਮਾਨ ਸਰਕਾਰ ਹਰ ਉਪਰਾਲਾ ਕਰ ਰਹੀ ਹੈ। ਇਹ ਵਿਚਾਰ ਪਿੰਡ ਕਾਲਾ ਬਾਹੀਆ ਵਿਚ ਬੁਢਾਪਾ, ਵਿਧਵਾ, ਆਸ਼ਰਿਤ ਤੇ ਨਿਆਸਰਿਤ ਵਿਅਕਤੀਆਂ ਦੇ ਪੈਨਸ਼ਨ ਦੇ ਫਾਰਮ ਭਰਨ ਮੌਕੇ ਹਰਪ੍ਰੀਤ ਕੌਰ ਪਤਨੀ ਹਲਕਾ ਵਿਧਾਇਕ ਸ.ਬਲਕਾਰ ਸਿੰਘ ਨੇ ਪ੍ਰਗਟ ਕੀਤੇ । ਹਲਕੇ ਦੇ ਕੋਆਰਡੀਨੇਟਰ ਨੰਬਰਦਾਰ ਬੀਰ ਚੰਦ ਸੁਰੀਲਾ ਤੇ ਸੁਰੇਸ਼ ਕਲੇਰ ਬਲਾਕ ਪ੍ਰਧਾਨ ਨੇ ਵੀ ਸੰਬੋਧਨ ਕਰਦਿਆਂ ਕਿਹਾ ਭਗਵੰਤ ਸਿੰਘ ਮਾਨ ਸਰਕਾਰ ਦੇ ਕੰਮਾਂ ਤੋਂ ਹਰੇਕ ਵਰਗ ਦੇ ਲੋਕ ਖੁਸ਼ ਹਨ। ਕੈਂਪ ‘ਚ ਪਹੁੰਚੀਆਂ ਹੋਈਆਂ ਸ਼ਖ਼ਸੀਅਤਾਂ ਦਾ ਸਿਰੋਪਾਉ ਪਾ ਕੇ ਸਨਮਾਨ ਕੀਤਾ ਗਿਆ। ਕੈਂਪ ਸਮਾਗਮ ‘ਚ ਸਰਪੰਚ ਸੁਰਿੰਦਰ ਕੌਰ, ਰਵਿੰਦਰ ਪਾਲ ਪੰਚ , ਚਰਨਾਂ ਰਾਮ, ਨੰਬਰਦਾਰ ਸੁਰਿੰਦਰ ਸਿੰਘ , ਸੰਤੋਖ ਰਾਮ ਪੰਚ, ਜਸਵੀਰ ਕੌਰ ਪੰਚ, ਆਪ ਆਗੂ ਸੰਦੀਪ ਸਿੰਘ ਬੁੱਟਰ, ਮਹਿੰਦਰ ਸਿੰਘ, ਜਸਵਿੰਦਰ ਸਿੰਘ, ਅਮਰਜੀਤ ਪਾਲ, ਸਵਰਨਜੀਤ ਕੌਰ, ਮਹਿੰਦਰ ਕੌਰ, ਬਲਵਿੰਦਰ ਕੌਰ, ਮੰਜੂ , ਸੰਤੋਖ, ਆਸ਼ਾ (ਤਿੰਨੋਂ ਸੁਪਰਵਾਈਜ਼ਰ) ਕਮਲੇਸ਼ ਰਾਣੀ, ਜਸਵੀਰ ਕੌਰ, ਆਸ਼ਾ ਰਾਣੀ, ਬਲਵਿੰਦਰ ਕੌਰ ਤੇ ਨੀਤਿਕਾ ਸ਼ੈਲੀ , ਸੁਰਿੰਦਰ ਪਾਲ ਨੁੱਸੀ, ਮਦਨ ਸਿੰਘ ਆਦਿ ਹਾਜ਼ਰ ਸਨ।