66ਵੇੰ ਜ਼ਿਲ੍ਹਾ ਸਕੂਲ ਖੇਡਾਂ ਮੁਕਾਬਲੇ ਅਕਾਲ ਅਕੈਡਮੀ ਘੁੱਗ ਨੇ ਜਿੱਤੇ ਤਗਮੇ


ਕਰਤਾਰਪੁਰ (ਗੁਰਪ੍ਰੀਤ ਸਿੰਘ ਗੋਰਾ) ਬੜੂ ਸਾਹਿਬ ਅਧੀਨ ਚੱਲ ਰਹੀ ਅਕਾਲ ਅਕੈਡਮੀ ਘੁੱਗ ਕਰਤਾਰਪੁਰ ਦੇ ਬੱਚਿਆਂ ਨੇ ਸਕੂਲੀ ਖੇਡਾਂ ਵਿਚ ਜੋਨ ਨੰਬਰ-5 ਰਾਹੀਂ ਭਾਗ ਲਿਆ। ਇਹ ਮੁਕਾਬਲੇ ਲੱਗਭੱਗ 12 ਸਕੂਲਾਂ ਦੇ ਵਿਦਿਆਰਥੀਆਂ ਵਿਚਕਾਰ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਦੌੜ 100,200,400,600,800 ਅਤੇ 1500 ਮੀਟਰ, ਲੰਬੀ ਛਾਲ, ਉੱਚੀ ਛਾਲ, ਨੇਜਾ ਸੁੱਟਣਾ, ਗੋਲਾ ਸੁੱਟਣਾ ਅਤੇ ਡਿਸਕਸ ਥਰੋਅ ਆਦਿ ਸ਼ਾਮਲ ਸਨ। ਅਕਾਲ ਅਕੈਡਮੀ ਘੁੱਗ ਦੇ ਲੜਕਿਆਂ ਨੇ 9 ਸੋਨੇ ਦੇ ,4 ਚਾਂਦੀ ਦੇ ਅਤੇ 6 ਕਾਂਸ਼ੀ ਦੇ ਤਗ਼ਮੇ ਜਿੱਤੇ
ਜਿਸ ਦੇ ਨਾਲ ਹੀ ਲੜਕੀਆਂ ਨੇ 2 ਸੋਨੇ,3 ਚਾਂਦੀ ਅਤੇ 2 ਕਾਂਸ਼ੀ ਦੇ ਤਗਮੇ ਹਾਸਲ ਕੀਤੇ। ਇਸ ਦੌਰਾਨ ਪ੍ਰਿੰਸੀਪਲ ਕੁਲਦੀਪ ਵਿਰਕ, ਡੀ ਪੀ ਤਜਿੰਦਰ ਸਿੰਘ ਅਤੇ ਸਮੂਹ ਸਟਾਫ ਨੇ ਬੱਚਿਆਂ ਨੂੰ ਸਕੂਲ ਵਿਚ ਸਨਮਾਨਤ ਕੀਤਾ ਅਤੇ ਉਨ੍ਹਾਂ ਨੂੰ ਖੇਡਾਂ ਵਿਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ।