Doaba Times

ਸੰਤ ਬਾਬਾ ਨਿਰਮਲ ਦਾਸ ਜੀ ਦਾ ਜਨਮ ਦਿਨ ਸੰਗਤਾਂ ਵਲੋਂ ਸ਼ਰਧਾਸਹਿਤ ਮਨਾਇਆ ਗਿਆ

ਕਿਸ਼ਨਗੜ (ਗੁਰਪ੍ਰੀਤ ਬੱਲ) ਗੁਰੂ ਰਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਰਜਿ: ਪੰਜਾਬ ਦੇ ਪ੍ਰਧਾਨ ਸੰਤ ਬਾਬਾ ਨਿਰਮਲ ਦਾਸ ਜੀ ਬਾਬੇ ਜੋੜੇ ਮੌਜੂਦਾ ਗੱਦੀ ਨਸ਼ੀਨ ਡੇਰਾ ਸੰਤ ਬਾਬਾ ਪ੍ਰੀਤਮ ਦਾਸ ਜੀ ਰਾਏਪੁਰ ਰਸੂਲਪੁਰ ਜੀ ਦਾ ਜਨਮ ਦਿਨ ਡੇਰੇ ਵਿਖੇ ਸੰਗਤਾਂ ਵੱਲੋਂ ਸ਼ਰਧਾਸਹਿਤ ਮਨਾਇਆ ਗਿਆ। ਇਸ ਮੌਕੇ ਸੰਤ ਬਾਬਾ ਜਗੀਰ ਸਿੰਘ ਵਲੋਂ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਉਪਰੰਤ ਭੈਣ ਸੰਤੋਸ਼ ਕੁਮਾਰੀ ਅਤੇ ਸਮੂਹ ਸੰਗਤਾਂ ਵਲੋਂ ਕੇਕ ਕੱਟਿਆ ਗਿਆ। ਸੰਤ ਬਾਬਾ ਨਿਰਮਲ ਦਾਸ ਜੀ ਵਿਦੇਸ਼ ਯਾਤਰਾ ਤੇ ਗਏ ਹੋਣ ਕਾਰਨ ਭੈਣ ਸੰਤੋਸ਼ ਕੁਮਾਰੀ ਅਤੇ ਆਈਆਂ ਹੋਈਆਂ ਸੰਗਤਾਂ ਨੇ ਸੰਤ ਬਾਬਾ ਨਿਰਮਲ ਦਾਸ ਜੀ ਨੂੰ ਵੀਡਿਓ ਕਾਲ ਰਾਹੀਂ ਵਧਾਈ ਦਿੱਤੀ। ਸਮੂਹ ਸੰਗਤਾਂ ਅਤੇ ਵਾਤਾਵਰਣ ਪ੍ਰੇਮੀਆਂ ਵਲੋ ਸੰਤ ਬਾਬਾ ਪ੍ਰੀਤਮ ਦਾਸ ਜੀ ਮੈਮੋਰੀਅਲ ਗੇਟ ਨਜਦੀਕ ਬਿਸਤ ਦੁਆਬ ਨਹਿਰ ਕਿਨਾਰੇ ਬਾਬਾ ਨਿਰਮਲ ਦਾਸ ਜੀ ਦੇ ਜਨਮ ਦਿਨ ਦੀ ਖੁਸ਼ੀ ਵਿਚ ਬੂਟੇ ਲਗਾਏ ਵੀ ਗਏ। 

       ਇਸ ਮੌਕੇ ਮਾ.ਹੰਸ ਰਾਜ,ਰਾਜ ਕੁਮਾਰ ਡੋਗਰ,ਹਰਪ੍ਰੀਤ ਸਿੰਘ, ਬਲਕਾਰ ਸਿੰਘ ਕਮਿਸ਼ਨਰ ਇਨਕਮ ਟੈਕਸ ਵਿਭਾਗ, ਸਤਿਆ,ਸਰਪੰਚ ਹਰਭਜਨ ਕੌਰ ਨੰਗਲ,ਪਰਮਜੀਤ ਕਲੇਰ, ਵਿਜੇ ਨੰਗਲ, ਮਦਨ ਲਾਲ ਬਿੱਟੂ, ਜਸਵਿੰਦਰ ਬੱਲ, ਬੀਰ ਚੰਦ ਸੁਰੀਲਾ, ਅਮਰ ਨਾਥ ਮਹੇ, ਰਿੰਕੂ ਬਸਰਾ, ਦਵਿੰਦਰ ਕਲੇਰ,ਰਵੀ ਕਲੇਰ,ਹਰਸ਼ ਕੁਮਾਰ, ਵਿੱਕੀ,ਅਮਰਜੀਤ ਦੋਲਤਪੁਰ,ਬਲਦੇਵ ਸਿੰਘ,ਹਰਬੰਸ ਸਿੰਘ ਹੋਠੀ, ਡਾ.ਕਮਲਜੀਤ ਸਿੰਘ, ਪ੍ਰਤਾਪ ਸਿੰਘ,ਚਰਨਜੀਤ ਚੰਨਾ, ਹਰਭਜਨ ਸਿੰਘ ਅਤੇ ਇਲਾਕੇ ਦੀਆਂ ਸੰਗਤਾਂ ਮੌਜੂਦ ਸਨ।

Doaba Times

ਸੰਤ ਬਾਬਾ ਪ੍ਰੀਤਮ ਦਾਸ ਜੀ ਬਾਬੇ ਜੋੜੇ ਪਿੰਡ ਰਾਏਪੁਰ ਰਸੂਲਪੁਰ ਵਿਖੇ ਸਲਾਨਾ ਜੋੜ ਮੇਲਾ ਸ਼ਰਧਾ ਸਹਿਤ ਮਨਾਇਆ ਗਿਆ

ਜਲੰਧਰ (ਗੁਰਪ੍ਰੀਤ ਬੱਲ) ਸੰਤ ਬਾਬਾ ਪ੍ਰੀਤਮ ਦਾਸ ਜੀ ਬਾਬੇ ਜੋੜੇ ਪਿੰਡ ਰਾਏਪੁਰ ਰਸੂਲਪੁਰ ਵਿਖੇ ਬਾਬੇ ਜੋੜੇ ਵਾਲਿਆਂ ਜੀ ਦਾ ਸਲਾਨਾ ਜੋੜ ਮੇਲਾ   ਮੌਜੂਦਾ ਗੱਦੀ ਨਸ਼ੀਨ ਸੰਤ ਬਾਬਾ ਨਿਰਮਲ ਦਾਸ ਜੀ (ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ: ਪੰਜਾਬ) ਦੀ ਰਹਿਨੁਮਾਈ  ਹੇਠ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਗਿਆ।

        ਇਸ ਮੌਕੇ ਤੇ ਆਰੰਭ ਕੀਤੇ ਹੋਏ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ਉਪਰੰਤ ਡੇਰੇ ਦੇ ਸਤਿਸੰਗ ਭਵਨ ‘ਚ ਕੀਰਤਨ ਦਰਬਾਰ ਸਜਾਏ ਗਏ। ਜਿਸ ਵਿੱਚ ਸੰਤ ਬਾਬਾ ਨਿਰਮਲ ਦਾਸ ਜੀ ਡੇਰਾ ਬਾਬੇ ਜੋੜੇ ਵਾਲੇ ਅਤੇ ਭਾਈ ਬਲਵਿੰਦਰ ਸਿੰਘ ਜੀ ਜਲੰਧਰ ਵਾਲੇ , ਸੰਤ ਬਾਬਾ ਜਗੀਰ ਸਿੰਘ ਜੀ ਸਰਬੱਤ ਦਾ ਭਲਾ ਆਸ਼ਰਮ ਮਕਸੂਦਾਂ ਵਾਲੇ ਤੇ ਕੀਰਤਨੀ ਜਥਿਆਂ ਤੇ ਸੰਤਾਂ ਮਹਾਂਪੁਰਸ਼ਾਂ ਵੱਲੋਂ ਬਾਬੇ ਜੋੜੇ ਜੀ ਦੇ ਇਤਿਹਾਸ ਸਰਵਣ ਕਰਵਾਉਂਦਿਆਂ ਹੋਇਆਂ ਗੁਰਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਤੇ ਜਿੱਥੇ ਡੇਰੇ ਦੇ ਮੌਜੂਦਾ ਗੱਦੀ ਨਸ਼ੀਨ ਸੰਤ ਬਾਬਾ ਨਿਰਮਲ ਦਾਸ ਜੀ ਵੱਲੋਂ ਬਾਬੇ ਜੌੜਿਆਂ ਦੇ ਇਤਿਹਾਸ ਤੋਂ ਸੰਗਤਾਂ ਨੂੰ ਵਿਸਥਾਰ ਸਹਿਤ ਜਾਣੂ ਕਰਵਾਇਆ ਉੱਥੇ ਹੀ ਭੈਣ ਸੰਤੋਸ਼ ਕੁਮਾਰੀ ਪ੍ਰਧਾਨ ਨਾਰੀ ਸ਼ਕਤੀ ਫਾਊਂਡੇਸ਼ਨ ਭਾਰਤ ਵਲੋ ਵੀ ਸੰਗਤਾਂ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਗੁਰਬਾਣੀ ਦੇ ਲੜ ਲੱਗ ਕੇ ਆਪਣਾ ਜੀਵਨ ਸਫਲ ਬਣਾਉਣ ਦੀ ਪ੍ਰੇਰਨਾ ਦਿੱਤੀ।

           ਸ਼ਾਮ ਦੇ ਸਮੇਂ ਪੁਰਾਤਨ ਪੇਂਡੂ ਖੇਡ ਬਲਦਾਂ ਦੀਆਂ ਹਲਟ ਦੌੜਾਂ ਵੀ ਕਰਵਾਈਆਂ ਗਈਆਂ। ਜਿਸ ਵਿੱਚ ਪੰਜਾਬ ਭਰ ਤੋਂ ਦੂਰ ਦੁਰਾਡੇ ਤੋਂ ਕਈ ਟੀਮਾਂ ਨੇ ਹਿੱਸਾ ਲਿਆ ਅਤੇ ਜੇਤੂ ਰਹਿਣ ਵਾਲੀਆਂ ਟੀਮਾਂ ਨੂੰ ਮੌਜੂਦਾ ਗੱਦੀ ਨਸ਼ੀਨ ਸੰਤ ਬਾਬਾ ਨਿਰਮਲ ਦਾਸ ਜੀ ਬਾਬੇ ਜੋੜੇ ਅਤੇ ਪਿੰਡ ਦੇ ਮੋਹਤਬਾਰ ਪਤਵੰਤਿਆਂ ਵੱਲੋਂ ਸਾਂਝੇ ਤੌਰ ਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸੰਤਾਂ ਮਹਾਂਪੁਰਸ਼ਾਂ ਤੋਂ ਇਲਾਵਾ ਸਿਆਸੀ ਆਗੂਆਂ ਚ ਕਰਤਾਰਪੁਰ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਸੇਵਾ ਮੁਕਤ ਐਸਐਸਪੀ ਰਜਿੰਦਰ ਸਿੰਘ, ਸੰਤ ਬਾਬਾ ਰਾਜ ਕੁਮਾਰ ਜੀ ਸਹਾਰਨਪੁਰ ਰੁੜਕੀ ਵਾਲੇ, ਸੰਤ ਬਾਬਾ ਬਲਵੀਰ ਦਾਸ ਜੀ ਪਿੱਪਲਾਂ ਵਾਲੇ, ਸੰਤ ਬਾਬਾ ਜਗੀਰ ਸਿੰਘ ਜੀ ਸਰਬੱਤ ਦਾ ਭਲਾ ਆਸ਼ਰਮ ਮਕਸੂਦਾਂ ਵਾਲੇ, ਸੰਤ ਮਹਿੰਦਰ ਕੁਮਾਰ, ਬਾਬਾ ਮੋਹਣ ਦਾਸ, ਬਾਬਾ ਫਤਿਹ ਦਾਸ, ਬਾਬਾ ਸੰਸਾਰ ਚੰਦ, ਸੰਤ ਸਰੂਪ ਸਿੰਘ, ਸੰਤ ਪ੍ਰੇਮ ਦਾਸ, ਸੰਤ ਮਨੋਹਰ ਲਾਲ, ਬਾਬਾ ਹਰੀ ਸਿੰਘ ਖਡੂਰ ਸਾਹਿਬ ਵਾਲੇ,ਬਾਬਾ ਸੁੰਦਰ ਸਿੰਘ, ਸੰਤ ਸਤਨਾਮ ਸਿੰਘ, ਬਾਬਾ ਅਵਤਾਰ ਸਿੰਘ, ਬਾਬਾ ਸੁਖਦੇਵ ਸੁਖੀ ਬੱਲਾਂ , ਬਾਬਾ ਸੰਜੀਵ ਕੁਮਾਰ, ਆਦਿ ਸੰਤਾਂ ਮਹਾਂਪੁਰਸ਼ਾਂ ਤੋਂ ਇਲਾਵਾ ਇਸ ਮੌਕੇ ਤੇ ਸੇਵਾਦਾਰ ਰਾਜਕੁਮਾਰ ਡੋਗਰ, ਸੇਵਾਦਾਰ ਹਰਪ੍ਰੀਤ ਸਿੰਘ, ਮਾਸਟਰ ਹੰਸਰਾਜ, ਏਐਸਆਈ ਬਲਵੰਤ ਸਿੰਘ ਬੰਗੜ , ਸਤਪਾਲ ਮਹੇ, ਮਹਿੰਦਰ ਪਾਲ ਸੰਤੋਖਪੁਰਾ, ਵਰਿੰਦਰ ਬੰਗੜ, ਸੂਬੇਦਾਰ ਰੇਸ਼ਮ ਸਿੰਘ, ਰਮੇਸ਼ ਲਾਲ ਭੱਟੀ ਸਾਬਕਾ ਬੈਂਕ ਮੈਨੇਜਰ, ਅਮਰਜੀਤ ਦੌਲਤਪੁਰ, ਹਰਬੰਸ ਸਿੰਘ ਹੋਠੀ, ਸਾਬਕਾ ਟਰੈਫਿਕ ਇੰਸਪੈਕਟਰ ਬਲਵੀਰ ਸਿੰਘ ਰੰਧਾਵਾ , ਜਸਵਿੰਦਰ ਸਿੰਘ ਖਾਲਸਾ, ਬਲਵੀਰ ਸਿੰਘ ਹੋਠੀ ਆਸਟਰੇਲੀਆ, ਲਲਿਤ ਅੰਬੇਡਕਰੀ, ਕਰਨੈਲ ਸਿੰਘ ਬਿੱਲਾ ਅਤੇ ਪਰਮਜੀਤ ਜੱਸਲ ਆਦਿ ਸਮੇਤ ਇਲਾਕੇ ਦੀਆਂ ਸਮੂਹ ਸੰਗਤਾਂ ਹਾਜ਼ਰ ਸਨ। ਇਸ ਮੌਕੇ ਆਈਆਂ ਹੋਈਆਂ ਸੰਗਤਾਂ ਲਈ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਗੁਰੂ ਕੇ ਅਤਁਟ ਲੰਗਰ ਵਰਤਾਏ ਗਏ।

Doaba Times

ਡੇਰਾ ਸੰਤ ਬਾਬਾ ਪ੍ਰੀਤਮ ਦਾਸ ਜੀ ਬਾਬੇ ਜੌੜੇ ਪਿੰਡ ਰਾਏਪੁਰ ਰਸੂਲਪੁਰ ਜਲੰਧਰ ਵਿਖੇ ਬਾਬੇ ਜੋੜਿਆ ਜੀ ਦਾ ਸਾਲਾਨਾ ਜੋੜ ਮੇਲਾ ਡੇਰੇ ਦੇ ਮੌਜੂਦਾ ਗੱਦੀਨਸ਼ੀਨ ਸੰਤ ਬਾਬਾ ਨਿਰਮਲ ਦਾਸ ਜੀ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਏ ਸੁਸਾਇਟੀ ਰਜਿ. ਪੰਜਾਬ ਜੀ ਦੀ ਸਰਪ੍ਰਸਤੀ ਹੇਠ ਬਹੁਤ ਹੀ ਸ਼ਰਧਾ ਪੂਰਵਕ ਧੂਮਧਾਮ ਨਾਲ ਮਨਾਇਆ ਗਿਆ ।
ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਕੀਰਤਨੀ ਜਥਿਆਂ ਵੱਲੋਂ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ।