Doaba Times

ਸਿਹਤ ਵਿਭਾਗ ਵੱਲੋਂ ਗਲੋਬਲ ਆਇਓਡੀਨ ਡੈਫੀਸ਼ੈਂਸੀ ਡਿਸਆਰਡਰ ਪ੍ਰਿਵੈਂਸ਼ਨ ਦਿਵਸ ਮਨਾਇਆ ਗਿਆ

ਕਾਲਾ ਬੱਕਰਾ(ਗੁਰਪ੍ਰੀਤ ਬੱਲ) ਗਲੋਬਲ ਆਇਓਡੀਨ ਡੈਫੀਸ਼ੈਂਸੀ ਡਿਸਆਰਡਰ ਪ੍ਰਿਵੈਂਸ਼ਨ ਦਿਵਸ ਮੌਕੇ ਸਿਹਤ ਕੇਂਦਰਾਂ ‘ਚ ਕਰਵਾਇਆ ਗਿਆ ਜਾਗਰੂਕ
ਮਨੁੱਖੀ ਸਰੀਰ ਵਿੱਚ ਆਇਓਡੀਨ ਦੇ ਮਹੱਤਵ ਨੂੰ ਦੱਸਣ ਅਤੇ ਇਸਦੀ ਘਾਟ ਤੋਂ ਹੋਣ ਵਾਲੇ ਨੁਕਸਾਨ ਬਾਰੇ ਜਾਣੂ ਕਰਵਾਉਣ ਦੇ ਮਕਸਦ ਨਾਲ ਸਿਹਤ ਵਿਭਾਗ ਵੱਲੋਂ ਗਲੋਬਲ ਆਇਓਡੀਨ ਡੈਫੀਸ਼ੈਂਸੀ ਡਿਸਆਰਡਰ ਪ੍ਰਿਵੈਂਸ਼ਨ ਦਿਵਸ ਮਨਾਇਆ ਗਿਆ। ਸਿਵਲ ਸਰਜਨ ਡਾ. ਰਮਨ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਰਿਤਰਡ ਓਹਰੀ ਦੀ ਦੇਖਰੇਖ ਵਿੱਚ ਹੈਲਥ ਐਂਡ ਵੈਲਨੈਸ ਸੈਂਟਰਾਂ ਵਿੱਚ ਆਮ ਲੋਕਾਂ ਨੂੰ ਆਇਓਡੀਨ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਇਹ ਵੀ ਦੱਸਿਆ ਗਿਆ ਕਿ ਆਇਓਡੀਨ ਸਾਨੂੰ ਕਿਸ ਤਰ੍ਹਾਂ ਪ੍ਰਾਪਤ ਹੋ ਸਕਦਾ ਹੈ।
ਸੀਨੀਅਰ ਮੈਡੀਕਲ ਅਫਸਰ ਡਾ. ਓਹਰੀ ਨੇ ਦੱਸਿਆ ਕਿ ਆਇਓਡੀਨ ਸਾਡੇ ਸਰੀਰਿਕ, ਮਾਨਸਿਕ ਅਤੇ ਬੌਧਿਕ ਵਿਕਾਸ ਲਈ ਬਹੁਤ ਜਰੂਰੀ ਹੈ। ਗਰਭਵਤੀ ਔਰਤਾਂ ਵਿੱਚ ਇਸਦੀ ਘਾਟ ਕਾਰਣ ਗਰਭਪਾਤ, ਬੱਚੇ ਵਿੱਚ ਜਮਾਂਦਰੂ ਨੁਕਸ ਹੋ ਸਕਦੇ ਹਨ ਜਾਂ ਬੱਚਾ ਮਰਿਆ ਹੋਇਆ ਵੀ ਪੈਦਾ ਹੋ ਸਕਦਾ ਹੈ। ਬੱਚਾ ਮੰਦਬੁੱਧੀ, ਗੂੰਗਾ, ਬੋਲਾ ਅਤੇ ਬੌਣਾ ਪੈਦਾ ਹੋ ਸਕਦਾ ਹੈ। ਬੱਚਿਆਂ ਅਤੇ ਵੱਡਿਆਂ ਵਿੱਚ ਗਿੱਲੜ ਰੋਗ, ਘੱਟ ਬੁੱਧੀ, ਸਰੀਰਿਕ ਅਤੇ ਮਾਨਸਿਕ ਕਮਜੋਰੀ ਹੋ ਸਕਦੀ ਹੈ।
ਬੀਈਈ ਨੀਤੀਰਾਜ ਬੀ ਸਿੰਘ ਨੇ ਦੱਸਿਆ ਕਿ ਆਮ ਇੰਸਾਨ ਨੂੰ ਬਹੁਤ ਘੱਟ ਮਾਤਰਾ ਲਗਭਗ 150 ਮਾਇਕ੍ਰੋਗ੍ਰਾਮ ਆਇਓਡੀਨ ਦੀ ਰੋਜ਼ਾਨਾ ਲੋੜ ਪੈਂਦੀ ਹੈ। ਇਸਦੇ ਲਈ ਲੂਣ ਦੇ ਪੈਕੇਟ ਵਿੱਚ ਆਇਓਡੀਨ ਪਾਇਆ ਜਾਂਦਾ ਹੈ। ਲੂਣ ਦੇ ਪੈਕੇਟ ‘ਤੇ ਚੜਦੇ ਸੂਰਜ ਦਾ ਨਿਸ਼ਾਨ ਆਇਓਡਾਈਜਡ ਨਮਕ ਹੋਣ ਦੀ ਨਿਸ਼ਾਨੀ ਹੈ। ਲੋਕਾਂ ਨੂੰ ਰੋਜ਼ਾਨਾ ਦੇ ਭੋਜਨ ਵਿੱਚ ਇਸਦੀ ਹੀ ਵਰਤੋਂ ਕਰਨੀ ਚਾਹੀਦੀ ਹੈ।

Kala Bakra

ਐਸ ਐਮ ਓ ਸੀ ਐਚ ਸੀ ਕਾਲਾ ਬੱਕਰਾ ਦੀ ਅਗਵਾਈ ਵਿੱਚ ਸਰਕਾਰੀ ਹਾਈ ਸਕੂਲ ਰੋਹਜੜੀ ਵਿਖੇ ਏ ਐਮ ਆਰ (ਐਂਟੀ ਮਾਈਕਰੋਬਅਲ ਪਰਤੀਰੋਧ) ਰੋਕਧਾਮ ਅਤੇ ਨਿਯੰਤਰਨ ਸੰਬੰਧੀ ਜਾਗਰੂਕਤਾ ਕੈੰਪ ਲਗਾਇਆ

ਕਾਲਾ ਬੱਕਰਾ (ਗੁਰਪ੍ਰੀਤ ਬੱਲ/ਮੁਕੇਸ਼ ਕੁਮਾਰ)ਡਾ ਰਮਨ ਸ਼ਰਮਾ ਸਿਵਲ ਸਰਜਨ ਜਲੰਧਰ ਦੇ ਹੁਕਮਾਂ ਅਚੇ ਡਾ ਰਿਚਰਡ ਓਹਰੀ,ਐਸ ਐਮ ਓ ਸੀ ਐਚ ਸੀ ਕਾਲਾ ਬੱਕਰਾ ਦੀ ਅਗਵਾਈ ਵਿੱਚ ਸਰਕਾਰੀ ਹਾਈ ਸਕੂਲ ਰੋਹਜੜੀ ਵਿਖੇ ਏ ਐਮ ਆਰ (ਐਂਟੀ ਮਾਈਕਰੋਬਅਲ ਪਰਤੀਰੋਧ) ਰੋਕਧਾਮ ਅਤੇ ਨਿਯੰਤਰਨ ਸੰਬੰਧੀ ਜਾਣਕਾਰੀ ਦਿੱਤੀ ਗਈ।ਡਾ ਓਹਰੀ ਨੇ ਬੋਲਦਿਆਂ ਦੱਸਿਆ ਕਿ ਰੋਗਾਣੂਨਾਸ਼ਕ – ਐਂਟੀਬਾਇਓਟਿਕਸ, ਐਂਟੀਵਾਇਰਲ, ਐਂਟੀਫੰਗਲ ਅਤੇ ਐਂਟੀਪੈਰਾਸੀਟਿਕਸ ਸਮੇਤ – ਉਹ ਦਵਾਈਆਂ ਹਨ ਜੋ ਮਨੁੱਖਾਂ, ਜਾਨਵਰਾਂ ਅਤੇ ਪੌਦਿਆਂ ਵਿੱਚ ਲਾਗਾਂ ਨੂੰ ਰੋਕਣ ਅਤੇ ਇਲਾਜ ਕਰਨ ਲਈ ਵਰਤੀਆਂ ਜਾਂਦੀਆਂ ਹਨ। ਰੋਗਾਣੂਨਾਸ਼ਕ ਪ੍ਰਤੀਰੋਧ (AMR) ਇੱਕ ਵਿਸ਼ਵਵਿਆਪੀ ਸਿਹਤ ਅਤੇ ਵਿਕਾਸ ਖਤਰਾ ਹੈ। ਸਸਟੇਨੇਬਲ ਡਿਵੈਲਪਮੈਂਟ ਟੀਚਿਆਂ (SDGs) ਨੂੰ ਪ੍ਰਾਪਤ ਕਰਨ ਲਈ ਇਸ ਨੂੰ ਤੁਰੰਤ ਬਹੁ-ਖੇਤਰੀ ਕਾਰਵਾਈ ਦੀ ਲੋੜ ਹੈ।
WHO ਨੇ ਘੋਸ਼ਣਾ ਕੀਤੀ ਹੈ ਕਿ AMR ਮਨੁੱਖਤਾ ਨੂੰ ਦਰਪੇਸ਼ ਚੋਟੀ ਦੇ 10 ਗਲੋਬਲ ਜਨਤਕ ਸਿਹਤ ਖਤਰਿਆਂ ਵਿੱਚੋਂ ਇੱਕ ਹੈ।ਐਂਟੀਮਾਈਕਰੋਬਾਇਲਸ ਦੀ ਦੁਰਵਰਤੋਂ ਅਤੇ ਜ਼ਿਆਦਾ ਵਰਤੋਂ ਡਰੱਗ-ਰੋਧਕ ਜਰਾਸੀਮ ਦੇ ਵਿਕਾਸ ਵਿੱਚ ਮੁੱਖ ਚਾਲਕ ਹਨ।
ਨੀਤੀਰਾਜ ਬੀ ਸਿੰਘ ਬੀਈਈ ਨੇ ਦੱਸਿਆ ਕਿ ਸਾਫ਼ ਸਫਾਈ ਦਾ ਧਿਆਨ ਨਾ ਰੱਖਣਾ,ਅਪਣੀ ਮਰਜ਼ੀ ਨਾਲ ਐਟੀਬਾਇਓਟਿਕ ਦਵਾਈਆਂ ਖਾਣੀਆਂ,ਕੋਰਸ ਪੂਰਾ ਕਿਤੇ ਬਗੈਰ ਛੱਡ ਦੇਣੀਆਂ,ਬਿਮਾਰੀ ਮੁਤਾਬਿਕ ਲੋੜੀਂਦੀ ਦਵਾਈ ਨਾ ਲੈਣਾ ਜਾਂ ਅਪਣੀ ਬਚੀ ਦਵਾਈ ਕਿਸੇ ਨਾਲ ਸਾਂਝੀ ਕਰਨੀ ਇਹ ਸਭ ਰੋਗਾਣੂਨਾਸ਼ਕ ਦੀ ਪ੍ਰਤੀਰੋਧਕ ਸ਼ਕਤੀ ਨੂੰ ਪ੍ਰਭਾਵਤ ਕਰਦੀਆਂ ਹਨ ਜੋ ਕਿ ਦੁਨੀਆ ਲਈ ਖਤਰਾ ਬਣ ਕੇ ਉੱਭਰ ਰਿਹਾ ਹੈ।
ਇਸ ਸਮੇਂ ਬਲਜੀਤ ਕੌਰ ਮਪਹਵ(ਫ) ਤੇ ਸਕੂਲ ਸਟਾਫ ਵੀ ਹਾਜ਼ਿਰ ਸੀ।

Doaba Times

ਡਾ. ਰਿਚਰਡ ਓਹਰੀ ਐਸ ਐਮ ਓ ਸੀ ਐਚ ਸੀ ਕਾਲਾ ਬੱਕਰਾ ਦੀ ਨਿਗਰਾਨੀ ਹੇਠ PMSMA ਅਭਿਆਨ ਤਹਿਤ ਗਰਭਵਤੀ ਲਾਭਪਾਤਰੀਆਂ ਦਾ ਚੈੱਕ ਅੱਪ

ਕਾਲਾ ਬੱਕਰਾ (ਹਰਪ੍ਰੀਤ ਸਿੰਘ) ਡਾ ਰਮਨ ਸ਼ਰਮਾ ਸਿਵਲ ਸਰਜਨ ਜਲੰਧਰ ਦੇ ਆਦੇਸ਼ਾਂ ਅਧੀਨ ਡਾ ਰਿਚਰਡ ਓਹਰੀ ਐਸ ਐਮ ਓ ਸੀ ਐਚ ਸੀ ਕਾਲਾ ਬੱਕਰਾ ਦੀ ਨਿਗਰਾਨੀ ਹੇਠ ਪ੍ਰਧਾਨ ਮੰਤਰੀ ਸੁਰਕਸ਼ਿਤ ਮਾਤ੍ਰਿਤਵਾ ਅਭਿਆਨ ਤਹਿਤ ਡਾ ਗਗਨਦੀਪ ਸਰੋਆ ਵੱਲੋ ਗਰਭਵਤੀ ਲਾਭਪਾਤਰੀਆਂ ਦਾ ਚੈੱਕ ਅੱਪ ਕੀਤਾ ਗਿਆ।ਡਾ ਓਹਰੀ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਉਦੇਸ਼ ਹਰ ਮਹੀਨੇ ਦੀ 9 ਤਰੀਕ ਨੂੰ ਸਾਰੀਆਂ ਗਰਭਵਤੀ ਔਰਤਾਂ ਨੂੰ ਮੁਫਤ, ਯਕੀਨੀ,ਸੁਰਿਖਿਅਤ ਜਣੇਪੇ ਤੋਂ ਪਹਿਲਾਂ ਦੀ ਦੇਖਭਾਲ ਪ੍ਰਦਾਨ ਕਰਨਾ ਹੈ।PMSMA ਅਧੀਨ ਸਰਕਾਰੀ ਸੰਸਥਾਵਾਂ ਵਿੱਚ ਗਰਭ ਅਵਸਥਾ ਦੇ ਦੂਜੇ/ਤੀਜੇ ਤਿਮਾਹੀ ਵਿੱਚ ਔਰਤਾਂ ਨੂੰ ਜਣੇਪੇ ਤੋਂ ਪਹਿਲਾਂ ਦੇਖਭਾਲ ਸੇਵਾਵਾਂ ਦੇਣ ਲਈ ਸ਼ੁਰੂ ਕੀਤਾ ਗਿਆ ਹੈ।
ਨੀਤੀਰਾਜ ਬੀ ਸਿੰਘ ਬੀਈਈ ਨੇ ਦੱਸਿਆ ਕਿ ANM ਤੇ ASHA ਗਰਭਵਤੀ ਔਰਤਾਂ ਨੂੰ ਨਜ਼ਦੀਕੀ ਸਰਕਾਰੀ ਸਿਹਤ ਸਹੂਲਤ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ ਜਿੱਥੇ PMSMA ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ।ਜਿਥੇ ਰਜਿਸਟ੍ਰੇਸ਼ਨ ਮਗਰੋ ਸਟਾਫ ਨਰਸ/ਏਐਨਐਮ ਗਰਭਵਤੀ ਔਰਤ ਦਾ ਕੱਦ ਅਤੇ ਭਾਰ ਜਾਂਚ ਕੇ ਉਸਦੀ ਨਬਜ਼ ਅਤੇ ਬੀਪੀ ਦੀ ਜਾਂਚ ਕਰਦੀ ਹੈ ਤਾਂ ਜੋ ਪਤਾ ਲੱਗ ਸਕੇ ਕੇ ਮਾਂ ਨੂੰ ਕੋਈ ਅਜਿਹੀ ਮੁਸ਼ਕਿਲ ਤੇ ਨਹੀ।

ਇਸ ਤੋਂ ਇਲਾਵਾ ਹੀਮੋਗਲੋਬਿਨ, ਯੂਰੀਨ ਐਲਬਿਊਮਿਨ ਅਤੇ ਸ਼ੂਗਰ, ਮਲੇਰੀਆ, ਵੀਡੀਆਰਐਲ, ਐੱਚਆਈਵੀ, ਬਲੱਡ ਗਰੁੱਪਿੰਗ, ਟੈਸਟ ਵੀ ਕਰਵਾਏ ਜਾਂਦੇ ਹਨ।ਇਸ ਮੌਕੇ ਗਰਭਵਤੀਆਂ ਨੂੰ ਫੱਲ ਵੀ ਵੰਡੇ ਗਏ।

Doaba Times

ਡਾ ਰਿਚਰਡ ਓਹਰੀ ਦੀ ਅਗਵਾਈ ਵਿੱਚ ਸੀ ਐਚ ਸੀ ਕਾਲਾ ਬੱਕਰਾ ਅਧੀਨ ਆਉਂਦੇ ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਵਿੱਚ ਵਿਸ਼ਵ ਜ਼ੂਨੋਸਿਸ ਦਿਵਸ ਸੰਬੰਧੀ ਜਾਗਰੁਕ

Jalandhar (Mukesh Kumar)ਅਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਅਧੀਨ ਡਾ ਰਮਨ ਸ਼ਰਮਾ ਸਿਵਲ ਸਰਜਨ ਦੇ ਆਦੇਸ਼ ਅਨੁਸਾਰ ਡਾ ਰਿਚਰਡ ਓਹਰੀ ਦੀ ਅਗਵਾਈ ਵਿੱਚ ਸੀ ਐਚ ਸੀ ਕਾਲਾ ਬੱਕਰਾ ਅਧੀਨ ਆਉਂਦੇ ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਵਿੱਚ ਵਿਸ਼ਵ ਜ਼ੂਨੋਸਿਸ ਦਿਵਸ ਸੰਬੰਧੀ ਜਾਗਰੁਕ ਕੀਤਾ ਗਿਆ।ਲੋਕਾਂ ਨੂੰ ਦੱਸਿਆ ਗਿਆ ਕੇ ਜ਼ੂਨੋਸਿਸ ਇੱਕ ਛੂਤ ਦੀ ਬਿਮਾਰੀ ਹੈ ਜੋ ਕਿ ਜਾਨਵਰ ਤੋਂ ਮਨੁੱਖਾਂ ਵਿੱਚ ਆਉੰਦੀ ਹੈ। ਜ਼ੂਨੋਟਿਕ ਜਰਾਸੀਮ ਬੈਕਟੀਰੀਆ, ਵਾਇਰਲ ਹੋ ਸਕਦੇ ਹਨ, ਜੋ ਕਿ ਪਸ਼ੂਆਂ ਭਾਵੇਂ ਜੰਗਲੀ ਜਾ ਘਰੇਲੂ ਦੇ ਸੰਪਰਕ ਦੁਆਰਾ ਉਹਨਾ ਨੂੰ ਭੋਜਨ ਵਿੱਚ ਸ਼ਾਮਿਲ ਕਰਨ ਨਾਲ ਮਨੁੱਖਾਂ ਵਿੱਚ ਫੈਲ ਸਕਦੇ ਹਨ।
ਐਚ ਆਈ ਵੀ ਤੇ ਇਬੋਲਾ ਜਿਹਾ ਵਾਇਰਸ ਵੀ ਮਨੁੱਖਾਂ ਵਿੱਚ ਜਾਨਵਰਾਂ ਤੋਂ ਹੀ ਆਇਆ ਸੀ।ਇਸ ਲਈ ਖੇਤੀਬਾੜੀ ਤੇ ਖੇਤੀਬਾੜੀ ਦੇ ਸਹਾਇਕ ਧੰਦਿਆਂ ਨਾਲ ਜੁੜੇ ਵਿਅਕਤੀਆਂ ਨੂੰ ਇਸ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ ਕਿਉਂਕਿ ਉਹ ਜਾਨਵਰਾਂ ਦੇ ਜਿਆਦਾ ਨਜ਼ਦੀਕ ਰਹਿੰਦੇ ਹਨ।
ਇਸ ਲਈ ਖੇਤੀਬਾੜੀ ਸੈਕਟਰ ਵਿੱਚ ਜਾਨਵਰਾਂ ਦੀ ਦੇਖਭਾਲ ਲਈ ਸੁਰੱਖਿਅਤ ਅਤੇ ਉਚਿਤ ਦਿਸ਼ਾ-ਨਿਰਦੇਸ਼ ਦੀ ਪਾਲਣਾ ਕਰਨੀ ਤੇ ਬਿਮਾਰ ਪਸ਼ੂ ਦਾ ਤੁਰੰਤ ਇਲਾਜ ਕਰਵਾਉਣਾ।ਬਿਮਾਰ ਪਸ਼ੂਆੰ ਤੋ ਪ੍ਰਾਪਤ ਮਾਸ ਜਾਂ ਡੇਅਰੀ ਉਤਪਾਦਨਾਂ ਦਾ ਸੇਵਨ ਨਾ ਕਰਨਾ ਅਤੇ ਜਾਨਵਰਾਂ ਦੇ ਸੰਪਰਕ ਤੋਂ ਬਾਅਦ ਹੱਥ ਧੋਣ ਨੂੰ ਉਤਸ਼ਾਹਿਤ ਕਰਨਾ ਇਸ ਦਾ ਖਤਰਾ ਘਟਾ ਸਕਦਾ ਹੈ।