Health

ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਅਭਿਆਨ ਤਹਿਤ ਸੀਐਚਸੀ ਕਾਲਾ ਬੱਕਰਾ ਵਿਖੇ ਗਰਭਵਤੀ ਔਰਤਾਂ ਦੀ ਜਾਂਚ ਲਈ ਕੈਂਪ ਲਗਾਇਆ

ਕਾਲਾ ਬੱਕਰਾ(ਗੁਰਪ੍ਰੀਤ ਬੱਲ) ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਅਭਿਆਨ ਤਹਿਤ ਸੀਐਚਸੀ ਕਾਲਾ ਬੱਕਰਾ ਵਿਖੇ ਗਰਭਵਤੀ ਔਰਤਾਂ ਦੀ ਜਾਂਚ ਲਈ ਕੈਂਪ ਲਗਾਇਆ ਗਿਆ। ਸਿਵਲ ਸਰਜਨ ਜਲੰਧਰ ਡਾ ਜਗਦੀਪ ਚਾਵਲਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਐਸਐਮਓ ਡਾ. ਰਿਚਰਡ ਓਹਰੀ ਦੀ ਦੇਖਰੇਖ ਹੇਠਾ ਲਗਾਏ ਗਏ ਕੈਂਪ ਦੌਰਾਨ ਗਰਭਵਤੀਆਂ ਦਾ ਚੈੱਕਅੱਪ ਕੀਤਾ ਗਿਆ।ਇਸ ਸਮੇ ਮੈਡੀਕਲ ਅਫਸਰ ਡਾ. ਰਿਚਰਡ ਓਹਰੀ ਨੇ ਕਿਹਾ ਕਿ ਹਰੇਕ ਮਹੀਨੇ ਦੀ ਨੌ ਤਰੀਕ ਨੂੰ ਪੀ ਐਮ ਐਸ ਐਮ ਏ ਕੈਂਪ ਲਗਾਉਣ ਦਾ ਮਕਸਦ ਹੁੰਦਾ ਹੈ ਕਿ ਮਹਿਲਾ ਨੂੰ ਜਾਂਚ ਦੇ ਲਈ ਜਾਣ ਦੀ ਤਰੀਕ ਯਾਦ ਰਹੇ ਅਤੇ ਡਾਕਟਰਾਂ ਵਲੋਂ ਗਰਭ ‘ਚ ਪਲ ਰਹੇ ਬੱਚੇ ਦੀ ਨਿਗਰਾਨੀ ਰਖੀ ਜਾ ਸਕੇ। ਗਰਭ ਅਵਸਥਾ ਦਰਮਿਆਨ ਵੀ ਆਮ ਤੌਰ ‘ਤੇ ਔਰਤਾਂ ‘ਚ ਖੂਨ ਘਟਦਾ ਹੈ। ਇਸ ਕਮੀ ਨੂੰ ਵਧੀਆ ਖੁਰਾਕ ਦੇ ਨਾਲ ਪੂਰਾ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਗਰਭਵਤੀਆਂ ‘ਚ ਬੀਪੀ ਅਤੇ ਸ਼ੂਗਰ ਵਧਣ ਸਮੇਤ ਹੋਰ ਸਮਸਿਆਵਾਂ ਆਉਂਦੀਆਂ ਹਨ। ਕੈਂਪ ਦਰਮਿਆਨ ਇਨ੍ਹਾਂ ਦੀ ਜਾਂਚ ਉਪਰੰਤ ਇਲਾਜ ਕੀਤਾ ਜਾਂਦਾ ਹੈ, ਤਾਂ ਜੋ ਜੱਚਾ-ਬੱਚਾ ਸਿਹਤਮੰਦ ਰਹੇ। ਕੈਂਪ ਦੌਰਾਨ ਡਾ. ਤਰਨਪ੍ਰੀਤ ਕੌਰ ਵੱਲੋਂ ਗਰਭਵਤੀਆਂ ਦੀ ਜਾਂਚ ਕੀਤੀ ਗਈ ਅਤੇ ਰਿਫ੍ਰੈਸ਼ਮੈਂਟ ਵੰਡੀ ਗਈ ਇਸ ਸਮੇਂ ਗਗਨ ਕੁਮਾਰ ਏ ਓ ਐਨ ਐਚ ਐਮ ਵੀ ਹਾਜਿਰ ਸਨ।

Health

ਆਇਰਨ ਫੌਲਿਕ ਐਸਿਡ ਸਪਲੀਮੈਂਟਰੀ ਪ੍ਰੋਗਰਾਮ” ਅਧੀਨ ਕਾਲਾ ਬੱਕਰਾ ਸਿਹਤ ਬਲਾਕ ਅਧੀਨ ਪੈਂਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲਾਂ ਦੇ ਨੋਡਲ ਅਫਸਰਾ ਅਤੇ ਆਂਗਨਵਾੜੀ ਵਰਕਰਾਂ ਨੂੰ ਟ੍ਰੇਨਿੰਗ ਦਿੱਤੀ ਗਈ

ਕਾਲਾ ਬੱਕਰਾ(ਗੁਰਪ੍ਰੀਤ ਬੱਲ) ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਡਾ ਰਿਚਰਡ ਓਹਰੀ ਐਸ ਐਮ ਓ,ਸੀ ਐਚ ਸੀ ਕਾਲਾ ਬੱਕਰਾ ਦੀ ਅਗਵਾਈ ਵਿੱਚ “ਆਇਰਨ ਫੌਲਿਕ ਐਸਿਡ ਸਪਲੀਮੈਂਟਰੀ ਪ੍ਰੋਗਰਾਮ” ਅਧੀਨ ਡਾ ਸੁਮਿਤ ਕਪਾਹੀ ਅਤੇ ਡਾ ਰੰਜਨਾਂ ਵੱਲੋ ਕਾਲਾ ਬੱਕਰਾ ਸਿਹਤ ਬਲਾਕ ਅਧੀਨ ਪੈਂਦੇ ਸਰਕਾਰੀ ਪ੍ਰਾਈਮਰੀ,ਹਾਈ,ਸੀਨੀਅਰ ਸਕੈਂਡਰੀ ਸਕੂਲਾਂ ਦੇ ਨੋਡਲ ਅਫਸਰ ਅਤੇ ਆਂਗਨਵਾੜੀ ਵਰਕਰਾਂ ਨੂੰ ਟ੍ਰੇਨਿੰਗ ਦਿੱਤੀ ਗਈ।
ਏ ਐਮ ਓ ਡਾ ਕਪਾਹੀ ਨੇ ਦੱਸਿਆ ਕਿ ਬੱਚਿਆਂ ਵਿੱਚ ਖਾਣ ਪੀਣ ਦੀਆਂ ਮਾੜੀਆਂ ਆਦਤਾਂ ਕਰਕੇ ਜਾਂ ਪੇਟ ਦੇ ਕੀੜਿਆਂ ਕਰਕੇ ਬੱਚਿਆਂ ਦਾ ਸਰੀਰਕ ਤੇ ਮਾਨਸਿਕ ਵਾਧਾ ਪ੍ਰਭਾਵਿਤ ਹੁੰਦਾ ਹੈ ਜਿਸ ਲਈ ਵਿਭਾਗ ਦੀਆਂ ਆਰ ਬੀ ਐਸ ਕੇ ਟੀਮਾਂ ਸਮੇਂ ਸਮੇ ਉਪਰ ਸਕੂਲਾਂ ਅਤੇ ਆਂਗਨਵਾੜੀਆਂ ਵਿੱਚ ਜਾ ਕੇ ਬੱਚਿਆਂ ਦਾ ਨਰੀਖਣ ਕਰਦੀਆਂ ਹਨ।ਟ੍ਰੇਨਿੰਗ ਲਈ ਆਏ ਹੋਏ ਅਧਿਆਪਕਾਂ ਤੇ ਵਰਕਰਾਂ ਨੂੰ ਪੌਸ਼ਟਿਕ ਤੇ ਸੰਤੁਲਿਤ ਭੋਜਨ ਖਾਣ ਦੇ ਲਾਭ ਤੇ ਪ੍ਰਭਾਵਾਂ ਬਾਰੇ ਦੱਸਿਆ ਗਿਆ ਤੇ ਨਾਲ ਹੀ ਆਇਰਨ ਫੌਲਿਕ ਐਸਿਡ ਅਤੇ ਪੇੜ ਦੇ ਕੀੜਿਆਂ ਨੂੰ ਖਤਮ ਕਰਨ ਲਈ ਦਿੱਤੀਆਂ ਜਾਣ ਵਾਲੀਆਂ ਅਲਬੰਡਾਜ਼ੋਲ ਦੀ ਗੋਲੀਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ।ਇਸ ਸਮੇ ਐਨ ਐਚ ਐਮ ਦੇ ਏ ਓ ਗਗਨ ਕੁਮਾਰ ਵੀ ਹਾਜ਼ਿਰ ਰਹੇ।

Health

ਸਿਹਤ ਵਿਭਾਗ ਵੱਲੋਂ “ਮਾਂ ਦੇ ਦੁੱਧ ਦੀ ਮਹੱਤਤਾ” ਸਬੰਧੀ ਕੀਤਾ ਜਾ ਰਿਹਾ ਜਾਗਰੂਕ

ਕਾਲਾ ਬੱਕਰਾ (ਗੁਰਪ੍ਰੀਤ ਬੱਲ) ਮਾਂ ਦੇ ਦੁੱਧ ਦੀ ਮਹੱਤਤਾ” ਸੰਬੰਧੀ ਹਫ਼ਤਾ ਹਰ ਸਾਲ 1 ਅਗਸਤ ਤੋਂ 7 ਅਗਸਤ ਤੱਕ ਮਨਾਇਆ ਜਾਂਦਾ ਹੈ। ਇਹ ਜਾਣਕਾਰੀ ਡਾ ਰਿਚਰਡ ਓਹਰੀ ਐਸ ਐਮ ਓ,ਸੀ ਐਚ ਸੀ ਕਾਲਾ ਬੱਕਰਾ ਨੇ ਦਿੱਤੀ।ਉਹਨਾ ਬੋਲਦਿਆਂ ਕਿਹਾ ਇਸਦਾ ਮੁੱਖ ਮਕਸਦ ਨਵਜਨਮੇ ਬੱਚੇ ਦੇ ਪਿਤਾ, ਪਰਿਵਾਰ, ਸਿਹਤ ਸਟਾਫ ਅਤੇ ਸਮਾਜ ਵੱਲੋਂ ਬੱਚੇ ਨੂੰ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਸਮਰਥਨ ਦੇਣ ‘ਤੇ ਜੋਰ ਦੇਣਾ ਹੈ ਅਤੇ ਇਸਦੇ ਨਾਲ-ਨਾਲ ਬੱਚਿਆਂ ਲਈ ਮਾਂ ਦੇ ਦੁੱਧ ਦੀ ਮਹੱਤਤਾ ਖ਼ਾਸ ਕਰਕੇ ਪਹਿਲੇ ਛੇ ਮਹੀਨੇ ਤੱਕ ਬੱਚੇ ਨੂੰ ਮਾਂ ਦਾ ਦੁੱਧ ਪਿਲਾਉਣ ਤੇ ਇਸ ਨਾਲ ਮਾਂ ਤੇ ਬੱਚੇ ਨੂੰ ਹੋਣ ਵਾਲੇ ਫ਼ਾਇਦਿਆਂ ਬਾਰੇ ਜਾਗਰੂਕਤਾ ਫੈਲਾਉਣਾ ਹੈ। ਉਨ੍ਹਾਂ ਦੱਸਿਆ ਕਿ ਨਵਜਨਮੇ ਬੱਚੇ ਲਈ ਮਾਂ ਦਾ ਦੁੱਧ ਅੰਮ੍ਰਿਤ ਦਾ ਕੰਮ ਕਰਦਾ ਹੈ। ਮਾਂ ਦਾ ਪਹਿਲਾ ਪੀਲਾ ਗਾੜਾ ਦੁੱਧ ਨਵਜਨਮੇ ਬੱਚਿਆਂ ਦੇ ਸਿਹਤਮੰਦ ਵਿਕਾਸ ਨੂੰ ਉਤਸ਼ਾਹਿਤ ਕਰਦਾ ਹੈ। ਨਵਜਨਮੇ ਬੱਚੇ ’ਚ ਰੋਗਾਂ ਨਾਲ ਲੜਨ ਵਾਲੀ ਸ਼ਕਤੀ ਨਹੀਂ ਹੁੰਦੀ, ਇਹ ਮਾਂ ਦੇ ਦੁੱਧ ਤੋਂ ਹੀ ਬੱਚੇ ਨੂੰ ਮਿਲਦੀ ਹੈ। ਇਹ ਨਵਜੰਮੇ ਬੱਚੇ ਨੂੰ ਕਈ ਮਾਰੂ ਬਿਮਾਰੀਆਂ ਤੋਂ ਬਚਾਉਂਦਾ ਹੈ। ਉਨ੍ਹਾਂ ਕਿਹਾ ਕਿ ਬੱਚੇ ਨੂੰ ਸਭ ਤੋਂ ਪਹਿਲਾਂ ਮਾਂ ਦਾ ਦੁੱਧ ਦੇਣਾ ਹੀ ਅਸਲੀ ਗੁੜ੍ਹਤੀ ਹੈ।

Doaba Times

ਡੇਂਗੂ ਬੁਖਾਰ ਤੋਂ ਬਚਣ ਦੇ ਲਈ ਆਲੇ-ਦੁਆਲੇ ਰੱਖੋ ਸਫਾਈ: ਐਸਐਮਓ

ਸਿਹਤ ਵਿਭਾਗ ਨੇ ਤੇਜ ਕੀਤਾ ਡੇਂਗੂ ਤੋਂ ਬਚਾਅ ਦਾ ਅਭਿਆਨ, ਡ੍ਰਾਈ-ਡੇ ਫ੍ਰਾਈ ਡੇ ਅਭਿਆਨ ਤਹਿਤ ਵੱਖ-ਵੱਖ ਥਾਵਾਂ ‘ਤੇ ਡੇਂਗੂ ਲਾਰਵਾ ਦੀ ਭਾਲ ਲਈ ਸਰਵੇ ਕੀਤਾ ਗਿਆ ।

ਕਾਲਾ ਬੱਕਰਾ( ਗੁਰਪ੍ਰੀਤ ਬੱਲ)

   ਡੇਂਗੂ ਰੋਕਥਾਮ ਮੁਹਿੰਮ ਤਹਿਤ ਸ਼ੁੱਕਰਵਾਰ ਨੂੰ ਸਿਵਲ ਸਰਜਨ ਡਾ. ਜਗਦੀਪ ਚਾਵਲਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਰਿਚਰਡ ਓਹਰੀ ਦੀ ਅਗਵਾਈ ਵਿੱਚ ਬਲਾਕ ‘ਚ ਡ੍ਰਾਈ-ਡੇ-ਫ੍ਰਾਈ-ਡੇ ਗਤੀਵਿਧੀ ਕੀਤੀ ਗਈ। ਇਸ ਦਰਮਿਆਨ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਲੋਕਾਂ ਨੂੰ ਡੇਂਗੂ ਮੱਛਰਾਂ ਦੀ ਰੋਕਥਾਮ ਬਾਰੇ ਜਾਗਰੂਕ ਕੀਤਾ ਅਤੇ ਵੱਖ-ਵੱਖ ਥਾਵਾਂ ‘ਤੇ ਪਾਣੀ ਭਰਨ ਵਾਲੀ ਚੀਜਾਂ ਅਤੇ ਸਥਾਨਾਂ ‘ਤੇ ਡੇਂਗੂ ਲਾਰਵਾ ਦੀ ਭਾਲ ਲਈ ਸਰਵੇ ਕੀਤਾ।

ਐਸਐਮਓ ਡਾ. ਓਹਰੀ ਨੇ ਦੱਸਿਆ ਕਿ ਬਰਸਾਤ ਦੇ ਮੌਸਮ ਦੌਰਾਨ ਥਾਂ-ਥਾਂ ‘ਤੇ ਪਾਣੀ ਜਮ੍ਹਾਂ ਹੋਣ ਅਤੇ ਗਰਮੀ ਵਿੱਚ ਕਮੀ ਆਉਣ ਕਾਰਨ ਇਹ ਮੌਸਮ ਮੱਛਰਾਂ ਦੇ ਪ੍ਰਜਨਨ ਲਈ ਕਾਫ਼ੀ ਅਨੁਕੂਲ ਹੈ। ਇਸ ਲਈ ਵਿਭਾਗ ਲੋਕਾਂ ਨੂੰ ਆਲੇ ਦੁਆਲੇ ਨੂੰ ਸਾਫ਼ ਰੱਖਣ ਅਤੇ ਮੱਛਰਾਂ ਤੋਂ ਬਚਣ ਦੇ ਉਪਾਅ ਕਰਨ ਲਈ ਪ੍ਰੇਰਿਤ ਕਰ ਰਿਹਾ ਹੈ। ਕਰਮਚਾਰੀ ਘਰ -ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਡੇਂਗੂ ਮੱਛਰ ਸਾਫ ਪਾਣੀ ਵਿੱਚ ਪੈਦਾ ਹੁੰਦਾ ਹੈ ਅਤੇ ਇਸਦੇ ਲਈ ਇੱਕ ਚੱਮਚ ਪਾਣੀ ਵੀ ਕਾਫੀ ਹੁੰਦਾ ਹੈ। ਲੋਕਾਂ ਨੂੰ ਇਹ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਪਾਣੀ ਉਨ੍ਹਾਂ ਦੇ ਘਰਾਂ, ਛੱਤਾਂ, ਆਲੇ ਦੁਆਲੇ, ਦਫਤਰਾਂ ਆਦਿ ਵਿੱਚ ਇੱਕ ਹਫ਼ਤੇ ਤੋਂ ਵੱਧ ਸਮੇਂ ਲਈ ਕਿਤੇ ਵੀ ਖੜ੍ਹਾ ਨਾ ਹੋਵੇ। ਮੱਛਰ ਭਜਾਉਣ ਵਾਲੇ ਸਪ੍ਰੇ ਦੀ ਵਰਤੋਂ ਕੀਤੀ ਜਾਵੇ ਅਤੇ ਘਰ ਦੇ ਅੰਦਰ ਕੌਇਲ ਆਦਿ ਜਲਾਈ।
ਬੀਈਈ ਨੀਤੀਰਾਜ ਬੀ ਸਿੰਘ ਨੇ ਦੱਸਿਆ ਕਿ ਕਿਹਾ ਕਿ ਆਉਣ ਵਾਲੇ ਦੋ ਤੋਂ ਤਿੰਨ ਮਹੀਨਿਆਂ ਲਈ ਮੱਛਰਾਂ ਦਾ ਖਤਰਾ ਜ਼ਿਆਦਾ ਹੈ। ਇਸ ਲਈ ਬੱਚਿਆਂ ਨੂੰ ਅਜਿਹੇ ਕੱਪੜੇ ਪਾਉਣੇ ਚਾਹੀਦੇ ਹਨ, ਤਾਂ ਜੋ ਉਨ੍ਹਾਂ ਦੇ ਹੱਥ ਅਤੇ ਪੈਰ ਪੂਰੀ ਤਰ੍ਹਾਂ ਢਕੇ ਰਹਿਣ। ਬਾਹਰ ਜਾਣ ਵੇਲੇ ਚੱਪਲਾਂ ਦੀ ਬਜਾਏ ਬੂਟ ਪਹਿਨਾਏ ਜਾਣ। ਡੇਂਗੂ ਮੱਛਰ ਸਵੇਰੇ ਅਤੇ ਸ਼ਾਮ ਨੂੰ ਕੱਟਦਾ ਹੈ। ਇਸ ਲਈ ਜੇ ਸੰਭਵ ਹੋਵੇ ਤਾਂ ਬੱਚਿਆਂ ਨੂੰ ਇਸ ਸਮੇਂ ਘਰ ਤੋਂ ਬਾਹਰ ਨਾ ਜਾਣ ਦਿੱਤਾ ਜਾਵੇ। ਬੁਖਾਰ ਹੋਣ ਦੀ ਸਥਿਤੀ ਵਿੱਚ, ਤੁਰੰਤ ਡਾਕਟਰ ਨੂੰ ਮਿਲ ਕੇ ਖੂਨ ਦੀ ਜਾਂਚ ਕਰਵਾਈ ਜਾਵੇ।

Doaba Times

ਸਿਹਤ ਵਿਭਾਗ ਨੇ ਮਨਾਇਆ ‘ਕੌਮਾਂਤਰੀ ਯੋਗਾ ਦਿਵਸ’

* ਅਜੋਕੇ ਸਮੇਂ ‘ਚ ਯੋਗ ਨੂੰ ਅਪਣਾਉਣ ਦੀ ਹੋਰ ਵਧੇਰੇ ਲੋੜ- ਡਾ ਓਹਰੀ

ਕਾਲਾ ਬੱਕਰਾ (ਗੁਰਪ੍ਰੀਤ ਬੱਲ) ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਅੱਜ ਸਿਵਲ ਸਰਜਨ ਜਲੰਧਰ ਡਾ. ਜਗਦੀਪ ਚਾਵਲਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਰਿਚਰਡ ਓਹਰੀ ਦੀ ਯੋਗ ਅਗਵਾਈ ਹੇਠ ਸੀ.ਐਚ. ਸੀ. ਕਾਲਾ ਬੱਕਰਾ ਅਤੇ ਅਧੀਨ ਸਿਹਤ ਸੰਸਥਾਵਾਂ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ।


ਡਾ.ਓਹਰੀ ਨੇ ਕਿਹਾ ਕਿ ਅੱਜਕਲ੍ਹ ਦੀ ਭਜ ਦੌੜ ਵਾਲੀ ਜ਼ਿੰਦਗੀ ਕਾਰਨ ਸਿਹਤ ਦੇ ਖੇਤਰ ਵਿਚ ਕਈ ਨਵੀਆਂ ਚੁਣੌਤੀਆਂ ਸਾਡੇ ਸਾਹਮਣੇ ਹਨ। ਗੈਰ ਸੰਚਾਰੀ ਰੋਗ ਜਿਵੇਂ ਹਾਈ ਬਲਡ ਪ੍ਰਰੈਸ਼ਰ, ਸ਼ੂਗਰ, ਦਿਲ ਦਾ ਦੌਰਾ, ਲਕਵਾ, ਕੈਂਸਰ, ਦਮਾ, ਸਾਹ ਦੀਆਂ ਬਿਮਾਰੀਆਂ, ਪੇਟ ਦੀਆਂ ਬਿਮਾਰੀਆਂ ਤੇ ਮਾਨਸਿਕ ਰੋਗਾਂ ਨਾਲ ਵੱਡੀ ਗਿਣਤੀ ਵਿਚ ਲੋਕ ਪ੍ਰਭਾਵਿਤ ਹੋ ਰਹੇ ਹਨ। ਡਾ ਸੁਮਿਤ ਕਪਾਹੀ ਤੇ ਡਾ ਰੰਜਨਾ(ਏ ਐਮ ਓ)ਨੇ ਕਿਹਾ ਕਿ ਆਧੁਨਿਕ ਸਮਾਜ ਵਿਚ ਸਰੀਰਿਕ ਘੱਟ ਤੇ ਦਿਮਾਗੀ ਗਤੀਵਿਧੀਆਂ ਵਧ ਗਈਆਂ ਹਨ, ਜੋ ਕਿ ਤਣਾਅ ਦਾ ਇਕ ਵੱਡਾ ਕਾਰਨ ਹਨ। ਇਸ ਤੋਂ ਮੁਕਤੀ ਲਈ ਸਭ ਤੋਂ ਵੱਧ ਜ਼ਰੂਰੀ ਹੈ, ਸਰੀਰਿਕ ਗਤੀਵਿਧੀਆਂ ਵਿੱਚ ਵਾਧਾ ਕਰਨਾ। ਇਨ੍ਹਾਂ ‘ਚ ਯੋਗਾ ਕਰਨਾ ਸਭ ਤੋਂ ਵੱਧ ਲਾਹੇਵੰਦ ਹੈ।
ਨੀਤੀ ਰਾਜ ਬੀ ਸਿੰਘ ਬਲਾਕ ਐਜੂਕੇਟਰ ਕਮ ਨੋਡਲ ਅਫਸਰ ਆਈ ਈ ਸੀ ਨੇ ਦੱਸਿਆ ਕਿ ਯੋਗ ਕਸਰਤ ਕਰਨ ਦਾ ਪ੍ਰਾਚੀਨ ਅਤੇ ਲੋਕਪ੍ਰਿਅ ਤਰੀਕਾ ਹੈ ਜੋ ਕਿ ਆਸਨਾਂ, ਸਾਹ ਲੈਣ ਦੀ ਪ੍ਰਕਿਰਿਆ ਅਤੇ ਆਤਮਿਕ ਧਿਆਨ ਲਾਉਣ ਵਰਗੀਆਂ ਪ੍ਰਕਿਰਿਆਵਾਂ ਉਪਰ ਆਧਾਰਤ ਹੈ ਜੋ ਕਿ ਸ਼ੂਗਰ, ਹਾਈ ਬੀਪੀ, ਦਿਲ ਦੇ ਰੋਗ ਆਦਿ ਬਿਮਾਰੀਆਂ ਨੂੰ ਕਾਬੂ ਵਿਚ ਰੱਖਣ ਲਈ ਸਹਾਈ ਹੁੰਦਾ ਹੈ। ਇਹ ਨਿਰਾਸ਼ਾ, ਥਕਾਵਟ, ਮਾਨਸਿਕ ਪਰੇਸ਼ਾਨੀ ਅਤੇ ਤਣਾਅ ਵਰਗੀਆਂ ਹਾਲਤਾਂ ਵਿੱਚ ਵੀ ਸਹਾਈ ਹੁੰਦਾ ਹੈ।ਇਸ ਸਮੇਂ ਸੀ ਐਚ ਸੀ ਦੇ ਮੁਲਾਜ਼ਮਾਂ ਨੂੰ ਯੋਗ ਆਸਨ ਕਰਵਾਏ ਗਏ।

Doaba Times

ਸੀਐਚਸੀ ਕਾਲਾ ਬੱਕਰਾ ਵਿਖੇ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ

ਕਾਲਾ ਬੱਕਰਾ (ਗੁਰਪ੍ਰੀਤ ਬੱਲ/ਦਿਲਬਾਗ ਸਿੱਧੂ) ਡਾ ਰਮਨ ਸ਼ਰਮਾ ਸਿਵਲ ਸਰਜਨ ਜਲੰਧਰ ਦੇ ਹੁਕਮਾਂ ਅਤੇ ਡਾ ਰਿਚਰਡ ਓਹਰੀ ਐਸ ਐਮ ਓ ਦੇ ਅਧੀਨ ਸੀਐਚਸੀ ਕਾਲਾ ਬੱਕਰਾ ਵਿਖੇ ਵਿਸ਼ਵ ਏਡਜ਼ ਦਿਵਸ ਸੰਬੰਧੀ ਜਾਗਰੁਕ ਕੀਤੀ ਗਿਆ।ਡਾ ਵਿਪਨ ਕੁਮਾਰ ਅਤੇ ਡਾ ਅਮਨ ਨੇ ਬੋਲਦਿਆਂ ਦੱਸਿਆ ਕਿ ਵਿਸ਼ਵ ਏਡਜ਼ ਦਿਵਸ, 1988 ਤੋਂ ਹਰ ਸਾਲ 1 ਦਸੰਬਰ ਨੂੰ ਮਨਾਇਆ ਜਾਂਦਾ ਹੈ, ਇੱਕ ਅੰਤਰਰਾਸ਼ਟਰੀ ਦਿਨ ਹੈ ਜੋ ਐੱਚਆਈਵੀ ਦੀ ਲਾਗ ਦੇ ਫੈਲਣ ਕਾਰਨ ਏਡਜ਼ ਮਹਾਂਮਾਰੀ ਬਾਰੇ ਜਾਗਰੂਕਤਾ ਪੈਦਾ ਕਰਨ ਨੂੰ ਸਮਰਪਿਤ ਹੈ। ਐਕਵਾਇਰਡ ਇਮਯੂਨੋਡਫੀਸ਼ੈਂਸੀ ਸਿੰਡਰੋਮ (ਏਡਜ਼) ਮਨੁੱਖੀ ਇਮਯੂਨੋਡਫੀਸ਼ੈਂਸੀ ਵਾਇਰਸ (ਐੱਚਆਈਵੀ) ਦੇ ਕਾਰਨ ਇੱਕ ਜਾਨਲੇਵਾ ਸਥਿਤੀ ਹੈ। HIV ਵਾਇਰਸ ਰੋਗੀ ਦੀ ਇਮਿਊਨ ਸਿਸਟਮ ‘ਤੇ ਹਮਲਾ ਕਰਦਾ ਹੈ ਅਤੇ ਹੋਰ ‘ਬਿਮਾਰੀਆਂ’ ਪ੍ਰਤੀ ਇਸਦੀ ਪ੍ਰਤੀਰੋਧਕ ਸਮਰੱਥਾ ਨੂੰ ਘਟਾ ਦਿੰਦਾ ਹੈ।
ਨੀਤੀਰਾਜ ਬੀ ਸਿੰਘ ਬੀਈਈ ਨੇ ਦੱਸਿਆ ਕਿ ਵਿਸ਼ਵ ਏਡਜ਼ ਦਿਵਸ ਲਈ ਇਸ ਸਾਲ ਦਾ ਥੀਮ ਹੈ “ਭਾਈਚਾਰਿਆਂ ਨੂੰ ਅਗਵਾਈ ਕਰਨ ਦਿਓ।” ਇਹ ਲੋਕਾਂ ਨੂੰ ਅਸਮਾਨਤਾਵਾਂ ਅਤੇ ਅਸਮਾਨਤਾਵਾਂ ਨੂੰ ਖਤਮ ਕਰਨ ਲਈ ਵਿਸ਼ਵ ਪੱਧਰ ‘ਤੇ ਇਕਜੁੱਟ ਹੋਣ ਲਈ ਉਤਸ਼ਾਹਿਤ ਕਰਦਾ ਹੈ ਜੋ HIV ਦੀ ਜਾਂਚ, ਰੋਕਥਾਮ, ਅਤੇ HIV ਦੇਖਭਾਲ ਤੱਕ ਪਹੁੰਚ ਵਿੱਚ ਰੁਕਾਵਟਾਂ ਪੈਦਾ ਕਰਦੇ ਹਨ।
ਇਸ ਸਮੇਂ ਅਜੀਤ ਸਿੰਘ,ਰਜਿੰਦਰਜੀਤ ਕੌਰ ਮਪਹਸ,ਹਰਮੀਤ ਕੌਰ MLT ਮੌਜੂਦ ਸਨ।

Doaba Times

ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਅਭਿਆਨ ਤਹਿਤ ਸੀ.ਐਚ.ਸੀ ਕਾਲਾ ਬੱਕਰਾ ਵਿਖੇ ਗਰਭਵਤੀ ਔਰਤਾਂ ਦੀ ਜਾਂਚ ਲਈ ਕੈਂਪ ਲਗਾਇਆ

ਕਾਲਾ ਬੱਕਰਾ (ਗੁਰਪ੍ਰੀਤ ਬੱਲ/ਦਿਲਬਾਗ ਸਿੱਧੂ) ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਅਭਿਆਨ ਤਹਿਤ ਸੀਐਚਸੀ ਕਾਲਾ ਬੱਕਰਾ ਵਿਖੇ ਗਰਭਵਤੀ ਔਰਤਾਂ ਦੀ ਜਾਂਚ ਲਈ ਕੈਂਪ ਲਗਾਇਆ ਗਿਆ। ਸਿਵਲ ਸਰਨ ਡਾ. ਰਮਨ ਦੇ ਦਿਸ਼ਾ ਨਿਰਦੇਸ਼ਾਂ ਅਤੇ ਐਸਐਮਓ ਡਾ. ਰਿਚਰਡ ਓਹਰੀ ਦੀ ਦੇਖਰੇਖ ਹੇਠਾ ਲਗਾਏ ਗਏ ਕੈਂਪ ਦੌਰਾਨ ਗਰਭਵਤੀਆਂ ਦਾ ਚੈੱਕਅੱਪ ਕੀਤਾ ਗਿਆ।ਇਸ ਸਮੇ ਮੈਡੀਕਲ ਅਫਸਰ ਡਾ. ਰਿਚਰਡ ਓਹਰੀ ਨੇ ਕਿਹਾ ਕਿ ਹਰੇਕ ਮਹੀਨੇ ਦੀ ਨੌ ਤਰੀਕ ਨੂੰ ਪੀ ਐਮ ਐਸ ਐਮ ਏ ਕੈਂਪ ਲਗਾਉਣ ਦਾ ਮਕਸਦ ਹੁੰਦਾ ਹੈ ਕਿ ਮਹਿਲਾ ਨੂੰ ਜਾਂਚ ਦੇ ਲਈ ਜਾਣ ਦੀ ਤਰੀਕ ਯਾਦ ਰਹੇ ਅਤੇ ਡਾਕਟਰਾਂ ਵਲੋਂ ਗਰਭ ‘ਚ ਪਲ ਰਹੇ ਬੱਚੇ ਦੀ ਨਿਗਰਾਨੀ ਰਖੀ ਜਾ ਸਕੇ। ਗਰਭ ਅਵਸਥਾ ਦਰਮਿਆਨ ਵੀ ਆਮ ਤੌਰ ‘ਤੇ ਔਰਤਾਂ ‘ਚ ਖੂਨ ਘਟਦਾ ਹੈ। ਇਸ ਕਮੀ ਨੂੰ ਵਧੀਆ ਖੁਰਾਕ ਦੇ ਨਾਲ ਪੂਰਾ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਗਰਭਵਤੀਆਂ ‘ਚ ਬੀਪੀ ਅਤੇ ਸ਼ੂਗਰ ਵਧਣ ਸਮੇਤ ਹੋਰ ਸਮੱਸਿਆਵਾਂ ਆਉਂਦੀਆਂ ਹਨ। ਕੈਂਪ ਦਰਮਿਆਨ ਇਨ੍ਹਾਂ ਦੀ ਜਾਂਚ ਉਪਰੰਤ ਇਲਾਜ ਕੀਤਾ ਜਾਂਦਾ ਹੈ, ਤਾਂ ਜੋ ਜੱਚਾ-ਬੱਚਾ ਸਿਹਤਮੰਦ ਰਹੇ। ਕੈਂਪ ਦੌਰਾਨ ਡਾ. ਤਰਨਪ੍ਰੀਤ ਕੌਰ ਵੱਲੋਂ ਗਰਭਵਤੀਆਂ ਦੀ ਜਾਂਚ ਕੀਤੀ ਗਈ ਅਤੇ ਐਲਐਚਵੀ ਰਜਿੰਦਰਜੀਤ ਕੌਰ ਮੌਜੂਦ ਸਨ।

Doaba Times

1 ਨਵੰਬਰ ਨੂੰ ਵਿਸ਼ੇਸ਼ ਤੌਰ ‘ਤੇ ‘ਪੰਜਾਬ ਰਾਜ ਨੋ ਤੰਬਾਕੂ ਦਿਵਸ’ ਮਨਾਇਆ ਗਿਆ

ਕਾਲਾ ਬੱਕਰਾ (ਗੁਰਪ੍ਰੀਤ ਬੱਲ) ਪੰਜਾਬ ਸਰਕਾਰ ਨੇ ਪੰਜਾਬ ਰਾਜ ਤੰਬਾਕੂ ਰਹਿਤ ਦਿਵਸ ਮੌਕੇ ਬੱਚਿਆਂ ਅਤੇ ਨੌਜਵਾਨਾਂ ਨੂੰ ਤੰਬਾਕੂ ਮੁਕਤ ਕਾਰਜ ਸਥਾਨਾਂ ਨੂੰ ਬਚਾਉਣ ਲਈ ਤੰਬਾਕੂ ਦੀ ਵਰਤੋਂ ਨੂੰ ਖਤਮ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ ਰਿਚਰਡ ਓਹਰੀ ਐਸ ਐਮ ਓ ਸੀ ਐਚ ਸੀ ਕਾਲਾ ਬੱਕਰਾ ਨੇ ਦੱਸਿਆ ਕਿ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੈ ਜਿਸ ਨੇ 1 ਨਵੰਬਰ ਨੂੰ ਵਿਸ਼ੇਸ਼ ਤੌਰ ‘ਤੇ ‘ਪੰਜਾਬ ਰਾਜ ਨੋ ਤੰਬਾਕੂ ਦਿਵਸ’ ਮਨਾਇਆ। ਇਸ ਮੁਹਿੰਮ ਦਾ ਥੀਮ “ਤੰਬਾਕੂ ਮੁਕਤ ਕਾਰਜ ਸਥਾਨ” ਹੈ। ਪੰਜਾਬ ਈ-ਸਿਗਰਟਾਂ, ਹੁੱਕਾ ਬਾਰਾਂ ‘ਤੇ ਸਮੇਂ ਸਿਰ ਪਾਬੰਦੀ ਲਗਾ ਕੇ ਅਤੇ ਕਾਲਜਾਂ/ਯੂਨੀਵਰਸਿਟੀਆਂ ਦੇ ਹੋਸਟਲਾਂ ਨੂੰ ਤੰਬਾਕੂ ਮੁਕਤ ਘੋਸ਼ਿਤ ਕਰਕੇ ਨੌਜਵਾਨਾਂ ‘ਤੇ ਧਿਆਨ ਕੇਂਦਰਿਤ ਕਰਨ ਵਾਲਾ ਮੋਹਰੀ ਸੂਬਾ ਹੈ। ਰਾਜ ਤੰਬਾਕੂ ਦੇ ਇਸ ਖਤਰੇ ਨੂੰ ਰੋਕਣ ਲਈ ਯਤਨ ਜਾਰੀ ਰੱਖੇਗਾ ਕਿਉਂਕਿ ਇਹ ਛੋਟੇ ਬੱਚਿਆਂ ਅਤੇ ਨੌਜਵਾਨਾਂ ਨੂੰ ਸ਼ੁਰੂਆਤ ਕਰਨ ਤੋਂ ਰੋਕਣ ਅਤੇ ਮੌਜੂਦਾ ਉਪਭੋਗਤਾਵਾਂ ਨੂੰ ਤੰਬਾਕੂ ਛੱਡਣ ਲਈ ਪ੍ਰੇਰਿਤ ਕਰਨ ਵਿੱਚ ਇੱਕ ਲੰਮਾ ਸਫ਼ਰ ਤੈਅ ਕਰੇਗਾ।
ਇਸ ਮੁਹਿੰਮ ਦੇ ਉਦੇਸ਼ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਸਾਰੇ ਦਫ਼ਤਰਾਂ ਨੂੰ ਤੰਬਾਕੂ ਮੁਕਤ ਬਣਾਉਣਾ ਅਤੇ ਕੰਮ ਕਰਨ ਵਾਲੀਆਂ ਥਾਵਾਂ ‘ਤੇ ਗੈਰ-ਇੱਛਤ ਤੌਰ ‘ਤੇ ਤੰਬਾਕੂ ਦੇ ਧੂੰਏਂ ਦੇ ਸੰਪਰਕ ਵਿੱਚ ਆਉਣ ਤੋਂ ਬਚਾਉਣਾ ਹੈ।ਇਸ ਸਮੇਂ ਬਲਾਕ ਦੇ ਸਾਰੇ ਆਮ ਆਦਮੀ ਕਲੀਨਿਕ ਅਤੇ ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਉਪਰ ਜਾਗਰੁਕਤਾ ਗਤੀਵਿਧੀਆਂ ਕੀਤੀਆਂ ਗਈਆਂ।ਜਿਸ ਚ ਲੋਕਾਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵ ਬਾਰੇ ਤੇ ਐਕਟਿਵ ਪੈਸਿਵ ਤੁੰਬਾਕੂਨੋ਼ਸ਼ੀ ਬਾਰੇ ਜਾਣਕਾਰੀ ਦਿੱਤੀ ਤਾਂ ਜੋ ਇਸ ਤੋਂ ਬਚਾਓ ਕਰ ਸਕਣ।

Doaba Times

ਸਿਹਤ ਬਲਾਕ ਕਾਲਾ ਬੱਕਰਾ ਅਧੀਨ ਆਂਉਦੇ ਭੋਗਪੁਰ ਦੇ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਤੇ ਡੇਂਗੂ ਦੇ ਲਾਰਵੇ ਨੂੰ ਚੈੱਕ ਕੀਤਾ ਗਿਆ

ਕਾਲਾ ਬੱਕਰਾ(ਗੁਰਪ੍ਰੀਤ ਬੱਲ) ਡਾ ਰਮਨ ਸ਼ਰਮਾ ਸਿਵਲ ਸਰਜਨ ਜਲੰਧਰ ਦੇ ਹੁਕਮਾਂ ਡਾ ਰਿਚਰਡ ਓਹਰੀ ਐਸ ਐਮ ਓ ਸੀ ਐਚ ਸੀ ਕਾਲਾ ਬੱਕਰਾ ਦੀ ਅਗਵਾਈ ਹਰ ਸ਼ੁੱਕਰਵਾਰ ਡੈਂਗੂ ਤੇ ਵਾਰ ਗਤੀਵਿਧੀ ਅਧੀਨ ਸਿਹਤ ਬਲਾਕ ਕਾਲਾ ਬੱਕਰਾ ਅਧੀਨ ਆਂਉਦੇ ਭੋਗਪੁਰ ਦੇ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਉਪਰ ਡੇਂਗੂ ਖਿਲਾਫ ਜਾਗਰੁਕ ਕਰਨ ਅਤੇ ਡੇਂਗੂ ਦੇ ਲਾਰਵੇ ਨੂੰ ਚੈੱਕ ਕੀਤਾ ਗਿਆ।
ਡਾ ਓਹਰੀ ਨੇ ਦੱਸਿਆ ਕੇ ਅੱਜ ਕੱਲ੍ਹ ਦੇ ਮੌਸਮ ਚ ਸਿਹਤ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ । ਜਿਸ ਲਈ ਸਾਡਾ ਆਲਾ ਦੁਆਲਾ ਸਾਫ ਰੱਖਣਾ ਲਾਜ਼ਮੀ ਹੋ ਜਾਂਦਾ ਹੈ।ਡੇਂਗੂ ਦੇ ਲਾਰਵੇ ਨੂੰ ਪੈਦਾ ਨਾ ਹੋਣ ਦੇ ਕੇ ਅਸੀਂ ਖੁੱਦ ਨੂੰ ਅਤੇ ਬਾਕੀਆਂ ਨੂੰ ਬਚਾ ਸਕਦੇ ਹਾਂ।ਸਾਡੇ ਕੰਮ ਕਾਜੀ ਅਤੇ ਜਨਤਕ ਸਥਾਨਾਂ ਉਪਰ ਵੀ ਸਫਾਈ ਦਾ ਖਿਆਲ ਰੱਖਣਾ ਚਾਹੀਦਾ ਹੈ।ਇਸ ਮੌਕੇ ਨੀਤੀਰਾਜ ਬੀ ਸਿੰਘ ਬੀਈਈ,ਅਜੀਤ ਸਿੰਘ ਮਪਹਸ,ਅੰਮ੍ਰਿਤਪਾਲ ਸਿੰਘ ਮਪਹਸ ਤੇ ਮਪਹਵ ਸ਼ਾਮਿਲ ਸਨ।

Doaba Times

ਡਾ ਰਮਨ ਸ਼ਰਮਾ ਸਿਵਲ ਸਰਜਨ ਜਲੰਧਰ ਦੇ ਹੁਕਮਾਂ ਤੇ ਡਾ ਕੁਲਦੀਪ ਸਿੰਘ ਐਮ ਓ ਦੀ ਅਗਵਾਈ ‘ਚ ਵਿਸ਼ਵ ਦ੍ਰਿਸ਼ਟੀ ਦਿਵਸ ਸੰਬੰਧੀ ਜਾਗਰੂਕਕਤਾ ਕੈਂਪ ਲਗਾਇਆ ਗਿਆ

ਕਾਲਾ ਬੱਕਰਾ(ਹਰਪ੍ਰੀਤ ਸਿੰਘ) ਡਾ ਰਮਨ ਸ਼ਰਮਾ ਸਿਵਲ ਸਰਜਨ ਜਲੰਧਰ ਦੇ ਹੁਕਮਾਂ ਤੇ ਡਾ ਕੁਲਦੀਪ ਸਿੰਘ ਐਮ ਓ ਦੀ ਅਗਵਾਈ ‘ਚ ਵਿਸ਼ਵ ਦ੍ਰਿਸ਼ਟੀ ਦਿਵਸ ਸੰਬੰਧੀ ਗਤੀਵਿਧੀਆਂ ਕੀਤੀ ਗਈ। ਡਾ ਕੁਲਦੀਪ ਨੇ ਦੱਸਦਿਆਂ ਕਿਹਾ ਕਿ ਵਿਸ਼ਵ ਦ੍ਰਿਸ਼ਟੀ ਦਿਵਸ 2023 ਦਾ ਥੀਮ ਹੈ ” ਕੰਮ ਵਾਲੀ ਥਾਂ ‘ਤੇ ਦ੍ਰਿਸ਼ਟੀ ਦੀ ਸੰਭਾਲ ‘ਤੇ ਧਿਆਨ ਕੇਂਦਰਿਤ ਕਰਨਾ” ਹੈ।ਇਹ ਇੱਕ ਵਿਸ਼ਵਵਿਆਪੀ ਮੁੱਦੇ ਵਜੋਂ ਅੱਖਾਂ ਦੀ ਸਿਹਤ ‘ਤੇ ਦੁਨੀਆ ਦਾ ਧਿਆਨ ਕੇਂਦਰਿਤ ਕਰਨ ਦਾ ਇੱਕ ਮੌਕਾ ਹੈ।
ਨੀਤੀਰਾਜ ਬੀ ਸਿੰਘ ਬੀਈਈ ਨੇ ਕਿਹਾ ਕਿ ਇਸ ਦਿਨ ਵਿਸ਼ੇਸ਼ ਤੌਰ ਤੇ ਵਿਅਕਤੀਆਂ, ਪਰਿਵਾਰਾਂ ਅਤੇ ਭਾਈਚਾਰਿਆਂ ਵਿੱਚ ਅੱਖਾਂ ਦੀ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸਾਡਾ ਮੁੱਖ ਮਕਸਦ ਹੈ।ਅੱਖਾਂ ਦੀ ਲੋਅ ਨੂੰ ਬਰਕਰਾਰ ਰੱਖਣ,ਅੱਖਾਂ ਦੀ ਸਿਹਤ ਲਈ ਪਹਿਲਕਦਮੀਆਂ ਨੂੰ ਤੇਜ ਕਰਨ ਲਈ ਬੱਚਿਆਂ ਨੂੰ ਜਾਣਕਾਰੀ ਦਿੱਤੀ ਗਈ।ਹਰੀਆਂ ਪੱਤੇਦਾਰ ਸਬਜ਼ੀਆਂ,ਅੱਖਾਂ ਦੀ ਵਰਜਿਸ਼ ਤੇ ਸਮੇ ਸਮੇ ਤੇ ਅੱਖਾਂ ਦੀ ਜਾਂਚ ਲਈ ਦੱਸਿਆ ਗਿਆ।