Doaba Times

ਸੀਐਚਸੀ ਕਾਲਾ ਬੱਕਰਾ ਵਿੱਚ ਦਿਵਿਆਂਗਜਨਾਂ ਦੇ ਸਰਟੀਫਿਕੇਟ ਬਣਾਏ

ਕਿਸ਼ਨਗੜ(ਗੁਰਪ੍ਰੀਤ ਬੱਲ/ਮੁਕੇਸ਼ ਕੁਮਾਰ) ਸੀਐਚਸੀ ਕਾਲਾ ਬੱਕਰਾ ਵਿੱਚ ਦਿਵਿਆਂਗਜਨਾਂ ਦੇ ਸਰਟੀਫਿਕੇਟ ਬਣਾਏ ਗਏ ਕਰੀਬ 77 ਲੋਕ ਦਿਵਿਆਂਗਤਾ ਸਰਟੀਫਿਕੇਟ ਬਣਾਉਣ ਲਈ ਸੀ.ਐਚ.ਸੀ ‘ਚ ਆਏ ਸਨ, 36 ਲੋਕਾਂ ਦੇ ਮੌਕੇ ‘ਤੇ ਹੀ ਸਰਟੀਫਿਕੇਟ ਬਣਾਏ
ਦਿਵਿਆਂਗ ਵਿਅਕਤੀਆਂ ਨੂੰ ਸਰਕਾਰ ਵੱਲੋਂ ਹਰ ਤਰ੍ਹਾਂ ਦੀਆਂ ਸਹੂਲਤਾਂ ਪ੍ਰਾਪਤ ਕਰਨ ਲਈ ਉਨ੍ਹਾਂ ਕੋਲ ਸਰਟੀਫਿਕੇਟ ਹੋਣਾ ਜ਼ਰੂਰੀ ਹੈ। ਇਹ ਸਰਟੀਫਿਕੇਟ ਬਣਾਉਣ ਲਈ ਸ਼ੁੱਕਰਵਾਰ ਨੂੰ ਸੀ.ਐਚ.ਸੀ ਕਾਲਾ ਬੱਕਰਾ ਵਿਖੇ ਵਿਸ਼ੇਸ਼ ਸੈਸ਼ਨ ਦਾ ਆਯੋਜਨ ਕੀਤਾ ਗਿਆ। ਸੀਨੀਅਰ ਮੈਡੀਕਲ ਅਫ਼ਸਰ ਡਾ. ਰਿਚਰਡ ਓਹਰੀ ਦੀ ਦੇਖ-ਰੇਖ ਹੇਠ ਕਰਵਾਏ ਇਸ ਸਮਾਗਮ ਵਿੱਚ 36 ਵਿਅਕਤੀਆਂ ਨੂੰ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ।
ਐਸ.ਐਮ.ਓ ਡਾ.ਰਿਚਰਡ ਓਹਰੀ ਨੇ ਦੱਸਿਆ ਕਿ ਕਿਸੇ ਵੀ ਅਪੰਗ ਵਿਅਕਤੀ ਦੀ ਜਾਂਚ ਕਰਨ ਅਤੇ ਸਰਟੀਫਿਕੇਟ ਬਣਾਉਣ ਲਈ ਤਿੰਨ ਡਾਕਟਰਾਂ ਵੱਲੋਂ ਪੁਸ਼ਟੀ ਕਰਨੀ ਜ਼ਰੂਰੀ ਹੈ। ਇਸ ਵਿੱਚ ਮੁੱਖ ਡਾਕਟਰ ਉਹ ਹੁੰਦੇ ਹਨ ਜੋ ਅਪਾਹਜਤਾ ਦੀ ਸਥਿਤੀ ਦਾ ਮੁਲਾਂਕਣ ਕਰਦੇ ਹਨ। ਸ਼ੁੱਕਰਵਾਰ ਨੂੰ ਸੀਐਚਸੀ ਵਿੱਚ ਆਰਥੋਪੀਡਿਕ, ਅੱਖਾਂ ਦੇ ਰੋਗ, ਮਨੋਰੋਗ, ਕੰਨ-ਨੱਕ ਅਤੇ ਗਲੇ ਦੇ ਡਾਕਟਰ ਅਤੇ ਮੈਡੀਸਨ ਦੇ ਡਾਕਟਰ ਮੌਜੂਦ ਸਨ। ਇਨ੍ਹਾਂ ਡਾਕਟਰਾਂ ਦੀ ਪੁਸ਼ਟੀ ਤੋਂ ਬਾਅਦ 36 ਵਿਅਕਤੀਆਂ ਨੂੰ ਮੌਕੇ ‘ਤੇ ਹੀ ਸਰਟੀਫਿਕੇਟ ਦਿੱਤੇ ਗਏ।
ਡਾ ਕੁਲਦੀਪ ਸਿੰਘ ਨੇ ਦੱਸਿਆ ਕਿ ਸੈਸ਼ਨ ਵਿੱਚ 77 ਵਿਅਕਤੀਆਂ ਨੇ ਰਜਿਸਟ੍ਰੇਸ਼ਨ ਕਰਵਾਈ।ਓਹਨਾਂ ਫੀਲਡ ਸਟਾਫ ਤੇ ਖਾਸ ਕਰਕੇ ਆਸ਼ਾ ਵਰਕਰਾਂ ਦਾ ਧੰਨਵਾਦ ਕੀਤਾ।

Doaba Times

CHC ਕਾਲਾ ਬੱਕਰਾ ਵਿਖੇ ਵਿਸ਼ਵ ਅਬਾਦੀ ਦਿਵਸ ਮਨਾਇਆ

ਕਾਲਾ ਬੱਕਰਾ (ਗੁਰਪ੍ਰੀਤ ਬੱਲ)ਵਧਦੀ ਅਬਾਦੀ ਦੇਸ਼ ਦੇ ਵਿਕਾਸ ਵਿੱਚ ਹੈ ਰੁਕਾਵਟ: ਡਾ. ਓਹਰੀ
ਅਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਦੇ ਅਧੀਨ ਡਾ ਰਮਨ ਸ਼ਰਮਾ ਸਿਵਲ ਸਰਜਨ ਜਲੰਧਰ ਦੇ ਆਦੇਸ਼ਾਂ ਅਤੇ ਡਾ ਰਮਨ ਗੁਪਤਾ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਜਲੰਧਰ ਦੇ ਨਿਰਦੇਸ਼ਾਂ ਅਨੁਸਾਰ ਲੋਕਾਂ ਨੂੰ ਪਰਿਵਾਰ ਨਿਯੋਜਨ ਦਾ ਮਹੱਤਵ ਸਮਝਾਉਣ ਅਤੇ ਪਰਿਵਾਰ ਨਿਯੋਜਨ ਸੇਵਾਵਾਂ ਦੇ ਬਾਰੇ ‘ਚ ਜਾਗਰੂਕ ਕਰਨ ਦੇ ਲਈ ਸਿਹਤ ਵਿਭਾਗ ਨੇ ਮਨਾਇਆ ਵਿਸ਼ਵ ਅਬਾਦੀ ਦਿਹਾੜਾ
ਸਿਹਤ ਬਲਾਕ ਕਾਲਾ ਬੱਕਰਾ ਵਿੱਚ ਸੋਮਵਾਰ ਨੂੰ ਵਿਸ਼ਵ ਅਬਾਦੀ ਦਿਵਸ ਮਨਾਇਆ ਗਿਆ। ਸੀਨੀਅਰ ਮੈਡੀਕਲ ਅਫਸਰ ਡਾ.ਰਿਚਰਡ ਓਹਰੀ ਦੀ ਅਗਵਾਈ ਕਾਲਾ ਬੱਕਰਾ ਵਿਖੇ ਲੋਕਾਂ ਨੂੰ ਪਰਿਵਾਰ ਨਿਯੋਜਨ ਦਾ ਮਹੱਤਵ ਸਮਝਾਇਆ ਅਤੇ ਘਰ-ਘਰ ਜਾ ਕੇ ਲੋੜ ਅਨੁਸਾਰ ਓਰਲ ਪਿਲਸ ਅਤੇ ਕੰਡੋਮ ਅਤੇ ਪਰਿਵਾਰ ਭਲਾਈ ਦੇ ਪੱਕੇ ਸਾਧਨਾ ਬਾਰੇ ਜਾਣਕਾਰੀ ਦਿੱਤੀ ਗਈ ਵਿਭਾਗ ਦਾ ਇਹ ਅਭਿਆਨ 24 ਜੁਲਾਈ ਤੱਕ ਜਾਰੀ ਰਹੇਗਾ।
ਸੀਨੀਅਰ ਮੈਡੀਕਲ ਅਫਸਰ ਡਾ. ਓਹਰੀ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਵਿਸ਼ਵ ਅਬਾਦੀ ਦਿਵਸ ਮਨਾਉਣ ਦਾ ਮਕਸਦ ਲੋਕਾਂ ਨੂੰ ਇਹ ਸਮਝਾਉਣਾ ਹੈ ਕਿ ਵਧਦੀ ਅਬਾਦੀ ਸਾਡੇ ਸਮਾਜ ਦੇ ਵਿਕਾਸ ਵਿੱਚ ਕਿਸ ਤਰ੍ਹਾਂ ਔਕੜਾਂ ਪੈਦਾ ਕਰ ਰਹੀ ਹੈ ਅਤੇ ਸੀਮਿਤ ਪਰਿਵਾਰ ਰੱਖਣ ਦੇ ਕੀ ਫਾਇਦੇ ਹੋ ਸਕਦੇ ਹਨ।ਜੇਕਰ ਕਿਸੇ ਵਿਅਕਤੀ ਦੇ ਇੱਕ ਜਾਂ ਦੋ ਹੀ ਬੱਚੇ ਹੋਣ, ਤਾਂ ਉਹ ਉਹਨਾਂ ਦੀ ਪੜ੍ਹਾਈ ਤੇ ਪਰਵਰਿਸ਼ ਵਧੀਆ ਤਰੀਕੇ ਨਾਲ ਕਰ ਸਕਦਾ ਹੈ, ਲੇਕਿਨ ਜੇਕਰ ਬੱਚੇ ਵੱਧ ਹੋਣਗੇ, ਤਾਂ ਉਸ ਵਿਅਕਤੀ ਦਾ ਸਾਰਾ ਧਿਆਨ ਉਹਨਾਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਤੇ ਲੱਗਿਆ ਰਹੇਗਾ ਅਤੇ ਬਾਕੀ ਗੱਲਾਂ ਪਿੱਛੇ ਰਹਿ ਜਾਣਗੀਆਂ।ਇਸੇ ਤਰ੍ਹਾਂ ਸਰਕਾਰ ਦਾ ਵੀ ਸਾਰਾ ਜੋਰ ਬੁਨਿਆਦੀ ਸੁਵਿਧਾਵਾਂ ਦੇਣ ਵਿੱਚ ਹੀ ਰਹਿ ਜਾਵੇਗਾ ਅਤੇ ਵਿਕਾਸ ਦੇ ਹੋਰ ਮਸਲੇ ਪਿੱਛੇ ਰਹਿ ਜਾਣਗੇ। ਅਸੀਂ ਵਿਦੇਸ਼ਾਂ ‘ਚ ਚੰਗੇ ਜੀਵਨ ਪੱਧਰ ਦੀ ਸ਼ਲਾਘਾ ਕਰਦੇ ਹਾਂ, ਪਰੰਤੂ ਇਹ ਘੱਟ ਅਬਾਦੀ ਕਾਰਣ ਹੀ ਮੁਮਕਿਨ ਹੋ ਸਕਿਆ ਹੈ।ਸੋ ਸਾਨੂੰ ਸਾਰਿਆਂ ਨੂੰ ਮਿਲ ਕੇ ਅਬਾਦੀ ਨੂੰ ਕਾਬੂ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਇਸ ਸਾਲ ਦਾ ਨਾਅਰਾ ਦਿੱਤਾ ਗਿਆ ਹੈ- “ਪਰਿਵਾਰ ਨਿਯੋਜਨ ਦਾ ਅਪਣਾਓ ਉਪਾਏ,ਲਿਖੋ ਤਰੱਕੀ ਦਾ ਨਵਾਂ ਅਧਿਆਇ”।
ਬੀਈਈ ਨੀਤੀਰਾਜ ਬੀ ਸਿੰਘ ਨੇ ਪਰਿਵਾਰ ਨਿਯੋਜਨ ਦੇ ਵੱਖ-ਵੱਖ ਸਾਧਨਾਂ ਦੇ ਬਾਰੇ ਜਾਣਕਾਰੀ ਦਿੱਤੀ।ਉਹਨਾਂ ਕਿਹਾ ਕਿ ਪਹਿਲਾਂ ਸਿਰਫ ਕਾਪਰ-ਟੀ ਅਤੇ ਆਪਰੇਸ਼ਨ ਵਰਗੇ ਵਿਕਲਪ ਹੀ ਉਪਲਬਧ ਹੁੰਦੇ ਸਨ।ਪਰੰਤੂ ਹੁਣ ਬਹੁਤ ਸਾਰੇ ਸਾਧਨ ਹੋ ਗਏ ਹਨ, ਜਿਹਨਾਂ ਸਦਕਾ ਪਰਿਵਾਰ ਨਿਯੋਜਨ ਕੀਤਾ ਜਾ ਸਕਦਾ ਹੈ।ਉਹਨਾਂ ਕਿਹਾ ਕਿ ਜੋ ਔਰਤਾਂ ਗਰਭਵਤੀਆਂ ਹਨ, ਉਹ ਪਰਿਵਾਰ ਨਿਯੋਜਨ ਬਾਰੇ ਹੁਣੇ ਤੋਂ ਮਨ ਬਣਾਉਣ ਅਤੇ ਡਿਲੀਵਰੀ ਦੇ ਨਾਲ ਹੀ ਪੀਪੀਆਈਯੂਸੀਡੀ (ਡਿਲੀਵਰੀ ਦੇ ਸਮੇਂ ਹੀ ਕਾਪਰ-ਟੀ ਰੱਖਣਾ) ਵਿਕਲਪ ਚੁਣਨ।ਇਸ ਨਾਲ ਉਹਨਾਂ ਨੂੰ ਮਨਚਾਹੇ ਸਮੇਂ ਲਈ ਗਰਭ ਧਾਰਨ ਤੋਂ ਮੁਕਤੀ ਮਿਲ ਜਾਵੇਗੀ।ਇਸਦਾ ਕੋਈ ਮਾੜਾ ਪ੍ਰਭਾਵ ਵੀ ਨਹੀਂ ਪੈਂਦਾ।ਇਸੇ ਤਰ੍ਹਾਂ ਤਿੰਨ ਮਹੀਨੇ ਤੱਕ ਗਰਭ ਧਾਰਨ ਰੋਕਣ ਲਈ ਅੰਤਰਾ ਟੀਕਾ ਵੀ ਲਗਾਇਆ ਜਾਂਦਾ ਹੈ।ਅੰਤ ਵਿੱਚ ਉਹਨਾਂ ਕਿਹਾ ਕਿ ਲੋਕ ਆਪ ਵ੍ਹੀ ਪਰਿਵਾਰ ਨਿਯੋਜਨ ਬਾਰੇ ਸਚੇਤ ਹੋਣ ਅਤੇ ਆਪਣੇ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਵੀ ਜਾਗਰੂਕ ਕਰਨ।ਇਸ ਸਮੇਂ ਅਜੀਤ ਸਿੰਘ,ਗੁਰਮੇਜ ਸਿੰਘ ਤੇ ਰਛਪਾਲ ਸਿੰਘ MPHS ਹਾਜ਼ਿਰ ਸਨ।

Doaba Times

ਸੀ ਐਚ ਸੀ ਕਾਲਾ ਬੱਕਰਾ ਵਿਖੇ ਡਾਕਟਰ ਦਿਵਸ ਮਨਾਇਆ

ਜਲੰਧਰ (ਗੁਰਪ੍ਰੀਤ ਬੱਲ) ਸੀ ਐਚ ਸੀ ਕਾਲਾ ਬੱਕਰਾ ਵਿਖੇ ਡਾਕਟਰ ਦਿਵਸ ਮਨਾਇਆ ਗਿਆ ਇਸ ਮੌਕੇ ਨੀਤੀਰਾਜ ਬੀ ਸਿੰਘ ਬੀ ਈ ਈ ਕਿਹਾ ਕਿ ਡਾਕਟਰ ਸਾਡੇ ਸਮਾਜ ਦੇ ਸੱਚੇ ਸਾਥੀ ਹਨ ਅਤੇ ਸਮੂਹ ਸਿਹਤ ਸੰਸਥਾਵਾਂ ਵਿੱਚ ਇਹ ਅੰਤਰਰਾਸ਼ਟਰੀ ਦਿਵਸ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਡਾਕਟਰ ਹਰ ਸਮੇਂ ਸਮਾਜ ਦੀ ਸੇਵਾ ਕਰਦੇ ਹਨ, ਪ੍ਰੰਤੂ ਕੋਵਿਡ 19 ਮਹਾਮਾਰੀ ਦੌਰਾਨ ਵਿਸ਼ਵ ਭਰ ਦੇ ਡਾਕਟਰ ਇਸ ਬੀਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਰੁੱਝੇ ਹੋਏ ਹਨ ਉਹ ਮਿਸਾਲੀ ਸੇਵਾ ਹੈ। ਉਨ੍ਹਾਂ ਡਾਕਟਰ ਵਰਗ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਅਜਿਹੇ ਸਮੇਂ ਵਿੱਚ ਕੀਤੀ ਜਾਂਦੀ ਸੇਵਾ ਹੋਰ ਵੀ ਮਹੱਤਵਪੂਰਨ ਹੁੰਦੀ ਹੈ ਕਿਉਂਕਿ ਇਸ ਸਮੇਂ ਪੂਰੇ ਸਮਾਜ ਨੂੰ ਇਸ ਜਾਨਲੇਵਾ ਬਿਮਾਰੀ ਤੋਂ ਬਚਾਉਣ ਲਈ ਡਾਕਟਰ ਆਪਣਾ ਪੂਰਾ ਸਮਾਂ ਸੇਵਾ ਲਈ ਸਮਰਪਿਤ ਰਹੇ ਹਨ ਇਹ ਸੇਵਾ ਹਰ ਸਮੇਂ ਜਾਰੀ ਰੱਖਣੀ ਚਾਹੀਦੀ ਹੈ। ਉਨ੍ਹਾਂ “Selfie with Docter” ਦੇ ਅਧੀਨ ਡਾ ਰਿਚਰਡ ਓਹਰੀ ਐਸ ਐਮ ਓ,ਡਾ ਸੁਰਿੰਦਰ ਜਗਤ MS,ਰਣਜੀਤ ਸਿੰਘ ਐਮ ਐਲ ਟੀ ਨਾਲ ਸੈਲਫੀ ਸੋਸ਼ਲ ਮੀਡੀਆ ਉੱਪਰ ਅੱਪਡੇਟ ਕੀਤੀ।
ਬਲਾਕ ਦੇ ਸਕੂਲਾਂ ਵਿੱਚ ਬੱਚਿਆਂ ਨੂੰ ਡਾਕਟਰਾਂ ਦੀ ਕਾਰਜ ਖੇਤਰ ਅਤੇ ਕਾਰਜਸ਼ੈਲੀ ਬਾਰੇ ਜਾਣਕਾਰੀ ਦਿੱਤੀ ਗਈ।

Doaba Times

ਸਿਹਤ ਵਿਭਾਗ ਦੀਆਂ 20 ਟੀਮਾਂ ਵਲੋਂ ਪਹਿਲੇ ਦਿਨ 765 ਬੱਚਿਆਂ ਨੂੰ ਪਿਲਾਏ ਪੋਲੀੳ ਡ੍ਰਾਪਸ

ਫੋਟੋ ਕੈਪਸ਼ਨ- ਬੱਚਿਆਂ ਨੂੰ ਚੈੱਕ ਕਰਦੇ ਡਾ. ਰਿਚਰਡ ਓਹਰੀ ਤੇ ਸਿਹਤ ਵਿਭਾਗ ਟੀਮ।

*19 ਤੋਂ 21 ਜੂਨ ਤੱਕ 5 ਸਾਲ ਤੱਕ ਦੇ ਸਾਰਿਆਂ ਬੱਚਿਆਂ ਨੂੰ ਪੋਲੀਓ ਦੀਆਂ ਖੁਰਾਕਾਂ ਦਿੱਤੀਆਂ ਜਾਣਗੀਆਂ।
ਜਲੰਧਰ (ਗੁਰਪ੍ਰੀਤ ਬੱਲ ) ਸਲਮ ਇਲਾਕਿਆਂ, ਝੁੱਗੀ-ਝੌਂਪੜੀ ‘ਚ ਰਹਿਣ ਵਾਲਿਆਂ, ਪ੍ਰਵਾਸੀਆਂ ਅਤੇ ਖਾਨਾਬਦੋਸ਼ ਲੋਕਾਂ ਦੇ ਬੱਚਿਆਂ ਨੂੰ ਪੋਲੀਓ ਮੁਕਤ ਰੱਖਣ ਲਈ ਤਿੰਨ ਦਿਨਾਂ ਪਲਸ ਪੋਲੀਓ ਰਾਉਂਡ ਐਤਵਾਰ 19/6/2022 ਤੋਂ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਸੀਐਚਸੀ ਕਾਲਾ ਬੱਕਰਾ ਅਧੀਨ ਆਉਂਦੇ ਖੇਤਰ ਵਿੱਚ ਪੋਲੀਓ ਦੀ ਰੋਕਥਾਮ ਲਈ ਵਿਭਾਗ ਦੀਆਂ ਵੀਹ ਟੀਮਾਂ ਨੇ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਦਵਾਈ ਪਿਲਾਈ। ਸੀਨੀਅਰ ਮੈਡੀਕਲ ਅਫਸਰ ਡਾ. ਰਿਚਰਡ ਓਹਰੀ ਨੇ ਦੱਸਿਆ ਕਿ ਇਸ ਐਤਵਾਰ ਨੂੰ 765 ਬੱਚਿਆਂ ਨੂੰ ਦਵਾਈ ਪਿਲਾਈ ਗਈ। ਇਸ ਦੌਰਾਨ 895 ਘਰਾਂ ਨੂੰ ਕਵਰ ਕੀਤਾ ਗਿਆ ਜਿਸ ਦੌਰਾਨ 9 ਨਵ ਜੰਮਿਆਂ ਨੂੰ ਵੀ ਪੋਲੀਓ ਬੂੰਦਾ ਦਿੱਤੀਆਂ ਗਈਆਂ।
ਨੀਤੀਰਾਜ ਬੀ ਸਿੰਘ ਬੀਈਈ ਨੇ ਦੱਸਿਆ ਕਿ 20 ਟੀਮਾਂ ਜਿਹਨਾਂ ਦੀ ਨਿਗਰਾਨੀ ਤਿੰਨ ਸੁਪਰਵਾਈਜ਼ਰ ਕਰ ਰਹੇ ਹਨ ਜੋ 19 ਤੋਂ 21 ਜੂਨ ਤੱਕ 5 ਸਾਲ ਤੱਕ ਦੇ ਸਾਰਿਆਂ ਬੱਚਿਆਂ ਨੂੰ ਪੋਲੀਓ ਦੀਆਂ ਖੁਰਾਕਾਂ ਦਿੱਤੀਆਂ ਜਾਣਗੀਆਂ।