Doaba Times

ਡੇਰਾ ਸੱਚਖੰਡ ਬੱਲਾਂ ਵਿਖੇ ਹਾੜ ਦੇ ਮਹੀੇਨੇ ਦੀ ਸੰਗਰਾਂਦ ਦਾ ਦਿਹਾੜਾ ਸ਼ਰਧਾ ਸਹਿਤ ਮਨਾਇਆ

ਜਲੰਧਰ (ਗੁਰਪ੍ਰੀਤ ਬੱਲ) ਡੇਰਾ ਸੱਚਖੰਡ ਬੱਲਾਂ ਵਿਖੇ ਦੇ ਮੌਜੂਦਾ ਗੱਦੀ ਨਸ਼ੀਨ ਸੰਤ ਨਿਰੰਜਨ ਦਾਸ ਜੀ ਮਹਾਰਾਜ(  ਚੈਅਰਮੈਨ ਸ਼੍ਰੀ ਗੁਰੂ ਰਵਿਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ ਵਾਰਾਨਸੀ ਯੂ ਪੀ) ਵਾਲਿਆ ਦੀ ਸ੍ਰਪਰਸਤੀ ਹੇਠ ਸੰਗਰਾਂਦ ਦਿਹਾੜੇ ਦੇ ਸੰਬੰਧ ਵਿੱਚ ਧਾਰਮਿਕ ਸਮਾਗਮ ਕਰਵਾਇਆ ਗਿਆ।  ਇਸ ਮੌਕੇ ਤੇ ਅੰਮ੍ਰਿਤਬਾਣੀ ਸ਼੍ਰੀ ਗੁਰੂ ਰਵਿਦਾਸ ਜੀ ਦੇ ਪਾਵਨ ਜਾਪ ਕਰਵਾਏ ਗਏ ।  ਉਪਰੰਤ ਸੰਤ ਨਿਰੰਜਨ ਦਾਸ ਮਹਾਰਾਜ ਜੀ ਨੇ ਹਾੜ ਦਾ ਮਹੀਨਾ ਸੰਗਤਾਂ ਨੂੰ ਸਰਵਣ ਕਰਵਾਇਆ ਗਿਆ । ਉਪਰੰਤ ਸੰਤ ਲੇਖ ਰਾਜ ਨੂਰਪੁਰ ਵਾਲਿਆਂ ਵੱਲੋਂ ਸ਼੍ਰੀ ਗੁਰੂ ਰਵਿਦਾਸ ਜੀ ਦੀ ਪਾਵਨ ਅੰਮ੍ਰਿਤ ਬਾਣੀ ਦੇ ਪ੍ਰਵਚਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ । ਇਸ ਮੌਕੇ ਤੇ ਕੀਰਤਨੀ ਜਥਿਆਂ ਵੱਲੋਂ ਸ਼੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ।
ਇਸ ਮੌਕੇ ਆਈਆਂ ਹੋਈਆਂ ਸੰਗਤਾਂ ਨੂੰ ਅਤੁੱਟ ਲੰਗਰ ਵਰਤਾਏ ਗਏ। ਇਸ ਮੌਕੇ ਤੇ  ਸੈਕਟਰੀ ਟਰਸਟ ਜੋਗਿੰਦਰ ਪਾਲ ਸੇਵਾਮੁਕਤ ਆਈਆਰਐਸ, ਜੁ: ਸੈਕਟਰੀ ਧਰਮਪਾਲ ਸਿਮਕ, ਸੇਵਾਦਾਰ ਨਿਰੰਜਨ ਦਾਸ ਚੀਮਾ, ਮੈਨਜਰ ਨਿਰਮਲ ਸਿੰਘ, ਸੇਵਾਦਾਰ ਮਨਦੀਪ ਦਾਸ, ਸੇਵਾਦਰ ਹਰਦੇਵ ਦਾਸ, ਸੇਵਾਦਰ ਸ਼ਾਮ ਲਾਲ, ਸਾਬਕਾ ਸਰਪੰਚ ਸੁਖਦੇਵ ਸੁਖੀ,ਏਐਸਆਈ ਰਾਮਪ੍ਰਕਾਸ਼, ਮਨਜੀਤ ਰਾਏ, ਸੁਖਦੇਵ ਰਾਜ, ਗਿ:ਇੰਦਰਜੀਤ ਵਿਰਦੀ , ਅਮਰਜੀਤ ਵਿਰਦੀ  ਸਮੇਤ ਸਮੂਹ ਸੰਗਤਾਂ ਹਾਜ਼ਰ ਸਨ।

Doaba Times

ਡੇਰਾ ਸੱਚਖੰਡ ਬੱਲਾਂ ਵਿਖੇ ਬ੍ਰਹਮਲੀਨ , ਮਹਾਨ ਤਪੱਸਵੀ ਅਤੇ ਡੇਰਾ ਬੱਲਾਂ ਦੇ ਸੰਸਥਾਪਕ ਸੰਤ ਸਰਵਣ ਦਾਸ ਜੀ ਦਾ ਬਰਸੀ ਸਮਾਗਮ ਮਜੂੱਦਾ ਗੱਦੀਨਸ਼ੀਨ ਸੰਤ ਨਰੰਜਣ ਦਾਸ ਜੀ ਚੇਅਰਮੈਨ ਸ਼੍ਰੀ ਗੁਰੂ ਰਵਿਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟਰਸਟ ਵਾਰਾਨਸੀ ਜੀ ਦੀ ਸਰਪ੍ਰਸਤੀ ਹੇਠ ਮਨਾਇਆ ਗਿਆ ਇਸ ਮੌਕੇ ਤੇ ਅੰਮ੍ਰਿਤ ਬਾਣੀ ਸ੍ਰੀ ਗੁਰੂ ਰਵਿਦਾਸ ਜੀ ਦੇ ਪਾਵਨ ਜਾਪ ਕੀਤੇ ਗਏ। ਇਸ ਪੰਥ ਪ੍ਰਸਿੱਧ ਕੀਰਤਨੀ ਜਥਿਆਂ ,ਸੰਤ ਸਰਵਣ ਦਾਸ ਪਬਲਿਕ ਸਕੂਲ ਹਦੀਅਾਬਾਦ ਫਗਵਾੜਾ ਦੀਆਂ ਵਿਦਿਆਰਥਣਾਂ ਅਤੇ ਮਿਸ਼ਨਰੀ ਗਾਇਕਾਂ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਦੀ ਮਹਿਮਾ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਇਸ ਉਪਰੰਤ ਉੱਚ ਕੋਟੀ ਦੇ ਸੰਤ-ਮਹਾਂਪੁਰਖ ਸੰਤ ਗੁਰਬਚਨ ਦਾਸ ਚੱਕ ਲਾਦੀਆਂ ,ਸੰਤ ਪ੍ਰਦੀਪ ਦਾਸ ਕਠਾਰ ,ਸੰਤ ਲੇਖ ਰਾਜ ਨੂਰਪਰ, ਸੰਤ ਬੀਬੀ ਰੋਸ਼ਨੀ ਦੇਵੀ, ਸੰਤ ਪਤਰਮ ਦਾਸ ਆਦਿ ਵੱਲੋਂ ਸੰਤ ਸਰਵਣ ਦਾਸ ਜੀ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ

Doaba Times

ਅਮਰ ਸ਼ਹੀਦ ਸੰਤ ਰਾਮਾਨੰਦ ਜੀ ਦਾ ਬਰਸੀ ਸਮਾਗਮ ਡੇਰਾ ਸੱਚਖੰਡ ਬੱਲਾਂ ਵਿਖੇ ਸ਼ਰਧਾ ਸਹਿਤ ਮਨਾਇਆ

ਜਲੰਧਰ/ਕਿਸ਼ਨਗੜ (ਗੁਰਪ੍ਰੀਤ ਬੱਲ) ਰਵਿਦਾਸੀਆ ਕੌਮ ਦੇ ਅਮਰ ਸ਼ਹੀਦ ਸੰਤ ਰਾਮਾਨੰਦ ਮਹਾਰਾਜ ਜੀ ਦਾ ਬਰਸੀ ਸਮਾਗਮ ਡੇਰਾ ਸੱਚਖੰਡ ਬੱਲਾਂ ਵਿਖੇ ਮੌਜੂਦਾ ਗੱਦੀ ਨਸ਼ੀਨ 108 ਸੰਤ ਨਿਰੰਜਣ ਦਾਸ ਮਹਾਰਾਜ ਜੀ ਚੇਅਰਮੈਨ ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ ਵਾਰਾਣਸੀ (ਯੂ.ਪੀ) ਜੀ ਦੀ ਸਰਪ੍ਰਸਤੀ ਹੇਠ ਸ਼ਰਧਾਪੂਰਵਕ ਅਤੇ ਸਤਿਕਾਰ ਸਹਿਤ ਮਨਾਇਆ ਗਿਆ ।
ਇਸ ਮੌਕੇ ਪਾਵਨ ਅੰਮ੍ਰਿਤ ਬਾਣੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਭੋਗ ਪਾਏ ਗਏ। ਇਸ ਮੌਕੇ ਸੰਤ ਨਿਰੰਜਣ ਦਾਸ ਜੀ ਅਤੇ ਵੱਖ-ਵੱਖ ਡੇਰਿਆਂ ਤੋਂ ਆਏ ਸੰਤ ਮਹਾਂਪੁਰਸ਼ਾਂ ਵੱਲੋਂ ਅਮਰ ਸ਼ਹੀਦ ਸੰਤ ਰਾਮਾਨੰਦ ਮਹਾਰਾਜ ਜੀ ਨੂੰ ਸ਼ਰਧਾਂਜਲੀਆਂ ਭੇਂਟ ਕਰਦੇ ਹੋਏ ਰਵਿਦਾਸੀਆ ਕੌਮ ਲਈ ਕੀਤੇ ਗਏ ਕੰਮਾਂ ਅਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਸਮੁੱਚੇ ਵਿਸ਼ਵ ਵਿਚ ਪਹੁੰਚਾਉਣ ਬਾਰੇ ਵੀ ਵਿਸਥਾਰ ਪੂਰਵਕ ਚਾਨਣਾ ਪਾਇਆ ਗਿਆ। ਇਸ ਉਪਰੰਤ ਸੰਤ ਕ੍ਰਿਸ਼ਨ ਨਾਥ ਜੀ ਚਹੇੜੂ, ਸੰਤ ਲੇਖ ਰਾਜ ਨੂਰਪੁਰ ਅਤੇ ਸੰਤ ਸਰਵਣ ਦਾਸ ਪਬਲਿਕ ਸਕੂਲ ਫਗਵਾੜਾ ਦੀ ਵਿਦਿਆਰਥਣਾਂ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦੇ ਪ੍ਰਵਚਨਾਂ ਅਤੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਅਮਰ ਸ਼ਹੀਦ ਸੰਤ ਰਾਮਾਨੰਦ ਮਹਾਰਾਜ ਜੀ ਦੀ ਯਾਦ ਨੂੰ ਸਮਰਪਿਤ ਬੇਗਮਪੁਰਾ ਅਖਬਾਰ ਦਾ ਵਿਸ਼ੇਸ਼ ਅੰਕ ਸੰਤ ਨਿਰੰਜਣ ਦਾਸ ਜੀ ਵਲੋਂ ਰਿਲੀਜ਼ ਕੀਤਾ ਗਿਆ। ਇਸ ਮੌਕੇ ਆਈਆਂ ਹੋਈਆਂ ਸੰਗਤਾਂ ਨੂੰ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ। ਧਾਰਮਿਕ ਸ਼ਖਸ਼ੀਅਤਾ ਵਿੱਚ ਸੰਤ ਪ੍ਰੀਤਮ ਦਾਸ ਜੀ ਸੰਗਤ ਪੁਰ , ਸੰਤ ਵੀਰ ਸਿੰਘ ਹਿਤਕਾਰੀ , ਸੰਤ ਧੰਨਪਤ ਦਾਸ ਜੀ , ਸੰਤ ਬੀਬੀ ਰੌਸ਼ਨੀ ਦੇਵੀ , ਸੰਤ ਸਤਪਾਲ ਦਾਸ ਚਾਹੜਵਾੜ , ਸੰਤ ਪ੍ਰਦੁਮਨ ਦਾਸ ਜੀ ਸਹਾਰਨਪੁਰ , ਸੰਤ ਹਾਕਮ ਸਿੰਘ ਜੀ ਸੁਨਾਮ , ਸੰਤ ਪਤਰਸ ਦਾਸ ਕਠਾਰ , ਸੰਤ ਸਤਨਾਮ ਸਿੰਘ ਜੀ ਬਬੇਲੀ , ਸੰਤ ਲੇਖਰਾਜ ਜੀ ਨੂਰਪੁਰ , ਸੰਤ ਕ੍ਰਿਸ਼ਨ ਨਾਥ ਜੀ ਚਹੇੜੂ , ਸੰਤ ਗੋਪਾਲ ਨੰਦ ਪੱਸੀਵਾਲ , ਸੰਤ ਗੁਰਦੀਪ ਗਿਰੀ (ਪਠਾਨਕੋਟ), ਸੰਤ ਹਰਵਿੰਦਰ ਦਾਸ , ਸੰਤ ਸੁਖਵਿੰਦਰ ਦਾਸ ਤੋ ਇਲਾਵਾ ਸ਼ਮਸ਼ੇਰ ਸਿੰਘ ਦੁੱਲੋ ਤੇ ਰਾਜਨੀਤਕ ਸ਼ਖਸ਼ੀਅਤਾ ਵਿੱਚ ਅਡਵੋਕੇਟ ਬਲਵਿੰਦਰ ਕੁਮਾਰ , ਸ਼ਾਦੀ ਲਾਲ ਜੀ ਪ੍ਰਧਾਨ ਬਸਪਾ , ਅੇੇੇਮ ਪੀ ਸ਼ੁਸ਼ੀਲ ਕੁਮਾਰ ਰਿੰਕੂ,

ਇਸ ਮੌਕੇ ਤੇ ਡੇਰਾ ਬਁਲਾਂ ਟਰੱਸਟ ਦੇ ਸੈਕਟਰੀ ਦਵਿੰਦਰ ਪਾਲ , ਧਰਮਪਾਲ ਟਰੱਸਟੀ, ਨਿਰੰਜਣ ਚੀਮਾ, ਸੇਵਾਦਾਰ ਹਰਦੇਵ ਦਾਸ, ਸੇਵਾਦਾਰ ਵਰਿੰਦਰ ਦਾਸ ਬੱਬੂ, ਸਾਬਕਾ ਸਰਪੰਚ ਸੁਖਦੇਵ ਸੁਁਖੀ, ਸਾਬਕਾ ਸਰਪੰਚ ਰਾਜੇਸ਼ ਕੁਮਾਰ ਸਰਮਸਤਪੁਰ ਮੌਜੂਦ ਸਨ। ਇਸ ਮੌਕੇ ਸੰਗਤਾਂ ਵਿੱਚ ਅਤੁੱਟ ਲੰਗਰ ਵਰਤਾਏ ਗਏ।

Doaba Times

ਡੇਰਾ ਸੱਚਖੰਡ ਬੱਲਾ ਵਿਖੇ ਸੰਗਰਾਂਦ ਦਾ ਦਿਹਾੜਾ ਸ਼ਰਧਾਸਹਿਤ ਮਨਾਇਆ

108 ਸੰਤ ਨਿਰੰਜਣ ਦਾਸ ਮਹਾਰਾਜ ਜੀ ਦੁਆਰਾ ਸੰਗਤਾਂ ਨੂੰ ਜੇਠ ਦਾ ਮਹੀਨਾ ਸਰਵਣ ਕਰਵਾਇਆ ਗਿਆ ।

ਕਿਸ਼ਨਗੜ( ਗੁਰਪ੍ਰੀਤ ਬੱਲ) ਡੇਰਾ ਸੱਚਖੰਡ ਬੱਲਾਂ ਵਿਖੇ ਸੰਗਰਾਂਦ ਦਾ ਦਿਹਾੜਾ ਡੇਰੇ ਦੇ ਮੌਜੂਦਾ ਗੱਦੀਨਸ਼ੀਨ 108 ਸੰਤ ਨਿਰੰਜਨ ਦਾਸ ਜੀ ਮਹਾਰਾਜ ਚੇਅਰਮੈਨ ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ ਵਾਰਾਣਸੀ (ਯੂਪੀ) ਜੀ ਸਰਪ੍ਰਸਤੀ ਹੇਠ ਮਨਾਇਆ ਗਿਆ।

ਇਸ ਮੌਕੇ ਸੰਗਤਾਂ ਵਿੱਚ ਅੰਮ੍ਰਿਤ ਬਾਣੀ ਦੇ ਜਾਪ ਕਰਵਾਏ ਗਏ । ਇਸ ਮੌਕੇ ਇਸ ਮੌਕੇ ਤੇ ਸੰਤ ਲੇਖਰਾਜ ਨੂਰਪੁਰ, ਗਿਆਨੀ ਕੁਲਵੰਤ ਸਿੰਘ ਕਜਲਾ,ਸ੍ਰੀ ਗੁਰੂ ਰਵਿਦਾਸ ਆਸਰਮ ਕਡਿਆਣਾ ਲੜਕੀਆਂ ਦੇ ਜਥੇ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੀ ਪਾਵਨ ਅੰਮ੍ਰਿਤ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ ।

ਇਸ ਮੌਕੇ ਜੁਗਿੰਦਰਪਾਲ ਸੈਕਟਰੀ ਡੇਰਾ ਟਰੱਸਟ ,ਸੇਵਾਦਾਰ ਹਰਦੇਵ ਦਾਸ,ਸੇਵਾਦਾਰ ਵਰਿੰਦਰ ਦਾਸ ਬੱਬੂ , ਸੇਵਾਦਾਰ ਰਮੇਸ਼ ਕੁਮਾਰ ,ਧਰਮਵੀਰ, ਸ਼ਾਮ ਲਾਲ ਸਮੇਤ ਸਮੂਹ ਸੰਗਤਾਂ ਮੌਜੂਦ ਸਨ ।

Doaba Times

ਡੇਰਾ ਸੱਚਖੰਡ ਬੱਲਾ ਵਿਖੇ ਸੰਗਰਾਂਦ(ਚੇਤ) ਦਾ ਦਿਹਾੜਾ ਸ਼ਰਧਾਸਹਿਤ ਮਨਾਇਆ

ਕਿਸ਼ਨਗੜ(ਗੁਰਪ੍ਰੀਤ ਬੱਲ)

ਡੇਰਾ ਸੱਚਖੰਡ ਬੱਲਾਂ ਵਿਖੇ ਸੰਗਰਾਂਦ ਦਾ ਦਿਹਾੜਾ ਸ਼ਰਧਾਸਹਿਤ ਡੇਰੇ ਦੇ ਮੌਜੂਦਾ ਗੱਦੀਨਸ਼ੀਨ ਸੰਤ ਨਿਰੰਜਨ ਦਾਸ ਜੀ ਮਹਾਰਾਜ ਚੇਅਰਮੈਨ ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ ਵਾਰਾਣਸੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਨਾਇਆ ਗਿਆ।

ਇਸ ਮੌਕੇ ਤੇ ਅੰਮ੍ਰਿਤ ਬਾਣੀ ਦੇ ਜਾਪ ਕਰਵਾਏ ਗਏ ਤੇ ਸੰਤ ਲੇਖ ਦਾਸ ਨੂਰਪੁਰ ਨੇ ਚੇਤ ਦਾ ਮਹੀਨਾ ਸੰਗਤਾਂ ਨੂੰ ਸਰਵਣ ਕਰਵਾਇਆ।ਇਸ ਮੌਕੇ ਇਸ ਮੌਕੇ ਤੇ ਪ੍ਰਸਿੱਧ ਕੀਰਤਨੀ ਜਥਿਆਂ ਵਲੋਂ ਸ੍ਰੀ ਗੁਰੂ ਰਵਿਦਾਸ ਜੀ ਦੀ ਪਾਵਨ ਅੰਮ੍ਰਿਤ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ ।

ਇਸ ਮੌਕੇ ਤੇ ਸੰਤ ਲੇਖ ਰਾਜ ਨੂਰਪੁਰ ਵਾਲੇ, ਸੇਵਾਦਾਰ ਹਰਦੇਵ ਦਾਸ,ਸੇਵਾਦਾਰ ਵਰਿੰਦਰ ਦਾਸ ਬੱਬੂ , ਮੇਨੈਜਰ ਪ੍ਰੀਤਮ ਦਾਸ, ਧਰਮਵੀਰ, ਸ਼ਾਮ ਲਾਲ ਸਮੇਤ ਇਲਾਕੇ ਦੀਆਂ ਸਮੂਹ ਸੰਗਤਾਂ ਮੌਜੂਦ ਸਨ। ਇਸ ਦੌਰਾਨ ਸੰਗਤਾਂ ਵਿੱਚ ਅਟੁੱਟ ਲੰਗਰ ਦੇ ਭੰਡਾਰੇ ਵਾਰਤਾਏ ਗਏ।

Doaba Times

ਡੇਰਾ ਸੱਚਖੰਡ ਬੱਲਾਂ ਵਿਖੇ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਦਾ ਗੁਰਪੁਰਬ ਅਤੇ ਸ੍ਰੀ 108 ਸੰਤ ਸਰਵਣ ਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾਸਹਿਤ ਮਨਾਇਆ ਗਿਆ

ਜਲੰਧਰ/ਕਿਸ਼ਨਗੜ ( ਸੁਰਜੀਤ ਪਾਲ/ ਗੁਰਪ੍ਰੀਤ ਬੱਲ)ਡੇਰਾ ਸੰਤ ਸਰਵਣ ਦਾਸ ਜੀ ਸੱਚਖੰਡ ਬੱਲਾਂ ਵਿਖੇ ਜਗਤਗੁਰੂ ਰਵਿਦਾਸ ਮਹਾਰਾਜ ਜੀ ਦਾ 646ਵਾਂ ਅਤੇ ਬ੍ਰਹਮਲੀਨ ਸੰਤ ਸਰਵਣ ਦਾਸ ਜੀ ਮਹਾਰਾਜ ਦਾ 129ਵਾਂ ਪ੍ਰਕਾਸ਼ ਦਿਹਾੜਾ ਡੇਰੇ ਦੇ ਮੌਜੂਦਾ ਗੱਦੀਨਸ਼ੀਨ ਸੰਤ ਨਿਰੰਜਨ ਦਾਸ ਜੀ ਮਹਾਰਾਜ ਗੱਦੀ ਨਸ਼ੀਨ ਡੇਰਾ ਸੱਚਖੰਡ ਬੱਲਾਂ (ਚੇਅਰਮੈਨ ਸ਼੍ਰੀ ਗੁਰੂ ਰਵਿਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ ਵਾਰਾਣਸੀ ਯੂ.ਪੀ.) ਜੀ ਦੀ ਰਹਿਨੁਮਾਈ ਹੇਠ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਗਿਆ। ਇਸ ਮੌਕੇ ਅੰਮ੍ਰਿਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਾਪ ਕਰਾਏ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਅਤੇ ਸਤਿਗੁਰੂ ਸੁਆਮੀ ਸਰਵਣ ਦਾਸ ਮਹਾਰਾਜ ਜੀ ਦੇ ਜੀਵਨ ਅਤੇ ਫਲਸਫੇ ਬਾਰੇ ਸੰਗਤਾਂ ਨੂੰ ਅੰਮ੍ਰਿਤਮਈ ਪ੍ਰਵਚਨਾਂ ਰਾਹੀ ਚਾਨਣਾ ਪਾਇਆ ਤੇ ਪ੍ਰਸਿੱਧ ਕੀਰਤਨੀ ਜੱਥਿਆ ਦੁਆਰਾ ਸੰਗਤਾਂ ਵਿਚ ‘ਅੰਮ੍ਰਿਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ”ਦੁਆਰਾ ਨਿਹਾਲ ਕੀਤਾ। ਇਸ ਮੌਕੇ ਤੇ ਧਾਰਮਿਕ ਸ਼ਖਸ਼ੀਅਤਾ ਤੋਂ ਇਲਾਵਾ ਰਾਜਨੀਤਿਕ ਸ਼ਖਸ਼ੀਅਤਾ ਵਲੋਂ ਵੀ ਸ਼ਿਰਕਤ ਕੀਤੀ ਗਈ। ਇਸ ਮੌਕੇ ਤੇ ਸੰਤ ਪ੍ਰਦੀਪ ਦਾਸ ਜੀ(ਕਠਾਰ), ਸੰਤ ਹਰਚਰਨ ਦਾਸ ਜੀ(ਸ਼ਾਮਚੁਰਾਸੀ), ਸੰਤ ਪ੍ਰੀਤਮ ਦਾਸ ਜੀ(ਸੰਗਤਪੁਰ), ਸੰਤ ਪੱਪਲ ਸ਼ਾਹ ਜੀ, ਸੰਤ ਰਾਜਾ ਰਾਮ ਜੀ, ਸੰਤ ਲੇਖਰਾਜ ਜੀ ਮੌਜੂਦ ਸਨ। ਰਾਜਨੀਤਕ ਸ਼ਖਸ਼ੀਅਤਾ ਵਿਚ ਕੇਂਦਰੀ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ, ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ, ਐਡਵੋਕੇਟ ਬਲਵਿੰਦਰ ਕੁਮਾਰ, ਸਾਬਕਾ ਮੰਤਰੀ ਕੇ.ਡੀ. ਭੰਡਾਰੀ, ਨਾਇਬ ਤਹਿਸੀਲਦਾਰ ਵਿਜੈ ਕੁਮਾਰ, ਐਡਵੋਕੇਟ ਸੱਤਪਾਲ ਵਿਰਦੀ, ਸੇਵਾਦਾਰ ਹਰਦੇਵ ਦਾਸ, ਸੇਵਾਦਾਰ ਦਵਿੰਦਰ ਦਾਸ, ਸੇਵਾਦਾਰ ਵਰਿੰਦਰ ਦਾਸ ਬੱਬੂ, ਜੋਗਿੰਦਰ ਪਾਲ ਸੇਵਾਮੁਕਤ ਆਈ.ਆਰ.ਐਸ., ਨਿਰੰਜਣ ਦਾਸ ਚੀਮਾ (ਟਰੱਸਟ ਮੈਂਬਰ) ਤੋਂ ਇਲਾਵਾ ਇਲਾਕੇ ਦੀਆਂ ਸੰਗਤਾਂ ਮੌਜੂਦ ਸਨ।

Doaba Times

ਡੇਰਾ ਸੱਚਖੰਡ ਬੱਲਾਂ ਵਿਖੇ ਸੰਗਰਾਂਦ ਅਤੇ ਸੰਤ ਕਬੀਰ ਦਾਸ ਦਾ ਜਨਮ ਦਿਵਸ ਸ਼ਰਧਾਪੂਰਵਕ ਮਨਾਇਆ

ਪੰਜਾਬ/ਜਲੰਧਰ (ਗੁਰਪ੍ਰੀਤ ਬੱਲ/ਮੁਕੇਸ਼ ਕੁਮਾਰ) ਡੇਰਾ ਸੱਚਖੰਡ ਬੱਲਾਂ ਵਿਖੇ ਸੰਗਰਾਦ ਦਾ ਦਿਹਾੜਾ ਅਤੇ ਸੰਤ ਕਬੀਰ ਦਾਸ ਜੀ ਦਾ ਜਨਮ ਦਿਹਾੜਾ ਮੌਜੂਦਾ ਗੱਦੀਨਸ਼ੀਨ ਸੰਤ ਨਿਰੰਜਨ ਦਾਸ ਜੀ ਚੇਅਰਮੈਨ ਸ਼੍ਰੀ ਗੁਰੂ ਰਵਿਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ ਵਾਰਾਣਸੀ ਦੀ ਸਰਪ੍ਰਸਤੀ ਹੇਠ ਮਨਾਇਆ ਗਿਆ ।ਇਸ ਮੌਕੇ ਤੇ ਅੰਮ੍ਰਿਤ ਬਾਣੀ ਸ੍ਰੀ ਗੁਰੂ ਰਵਿਦਾਸ ਜੀ ਦੇ ਪਾਵਨ ਜਾਪ ਕੀਤੇ ਗਏ, ਕੀਰਤਨੀ ਜਥਿਆਂ ਵੱਲੋਂ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਉਪਰੰਤ ਸੰਤ ਨਿਰੰਜਨ ਦਾਸ ਜੀ ਵਲੋਂ ਸੰਗਤਾਂ ਨੂੰ ਹਾੜ੍ਹ ਦਾ ਮਹੀਨਾ ਸਰਵਣ ਕਰਵਾਇਆ ਗਿਆ। ਇਸ ਮੌਕੇ ਤੇ ਸੰਤ ਨਿਰੰਜਨ ਦਾਸ ਜੀ ਵੱਲੋਂ ਭਗਤ ਕਬੀਰ ਦਾਸ ਜੀ ਦੇ ਜਨਮ ਦਿਹਾੜੇ ਤੇ ਸੰਗਤਾਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਦੀ ਜੀਵਨ ਤੇ ਚਾਨਣਾ ਪਾਉਂਦੇ ਹੋਏ ਸੰਗਤਾਂ ਨੂੰ ਆਪਸੀ ਪ੍ਰੇਮ ,ਭਾਈਚਾਰਕ ਸਾਂਝ , ਸਭ ਧਰਮਾਂ ਦਾ ਸਤਿਕਾਰ ਕਰਨ , ਨਸ਼ਿਆਂ ਤੋਂ ਦੂਰ ਰਹਿ ਕੇ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪਡ਼੍ਹਾਉਣ ਦਾ ਸੰਦੇਸ਼ ਵੀ ਦਿੱਤਾ । ਇਸ ਉਪਰੰਤ ਸੰਤ ਲੇਖ ਰਾਜ ਨੂਰਪੁਰ ਵਾਲਿਆਂ ਵੱਲੋਂ ਵੀ ਪ੍ਰਵਚਨਾਂ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਸੇਵਾਦਾਰ ਵਰਿੰਦਰ ਦਾਸ ਬੱਬੂ,ਸੇਵਾਦਾਰ ਹਰਦੇਵ ਦਾਸ ,ਸਵਰਨ ਦਾਸ ਬੰਗਡ਼ ਯੂ ਕੇ, ਸੇਵਾਦਾਰ ਸਤੀਸ਼ ਕੁਮਾਰ ,ਨੰਬਰਦਾਰ ਸੰਦੀਪ ਵਿਰਦੀ , ਰਵਿੰਦਰ ਵਿਰਦੀ ਪ੍ਰਧਾਨ ਆਮ ਆਦਮੀ ਪਾਰਟੀ ਬੱਲਾ, ਨਿਰਮਲ ਸਿੰਘ ਤੇ ਪ੍ਰੀਤਮ ਦਾਸ ਦੋਵੇਂ ਮੈਨੇਜਰ , ਸੇਵਾਦਾਰ ਦਲਜੀਤ ਰਾਏਪੁਰ ਆਦਿ ਵੀ ਹਾਜ਼ਰ ਸਨ ।ਇਸ ਮੌਕੇ ਅਤੁੱਟ ਲੰਗਰ ਤੇ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਵੀ ਸੰਗਤਾਂ ਵਿੱਚ ਅਤੁੱਟ ਵਰਤਾਈਆਂ ਗਈਆਂ।