2 ਅਪ੍ਰੈਲ ਗੜ੍ਹਸ਼ੰਕਰ ਵਿਖੇ ਮੂਲਨਿਵਾਸੀ ਯੋਧੇ ਸ਼ਿੰਗਾਰਾ ਰਾਮ ਸਹੁੰਗੜਾ ਦੀ ਯਾਦ ਵਿਚ ਹੋਵੇਗਾ ਵਿਸ਼ਾਲ ਸੰਮੇਲਨ

ਜਲੰਧਰ 27 ਮਾਰਚ(ਸੰਜੀਵ ਕੁਮਾਰ) ਗੜਸ਼ੰਕਰ ਵਿੱਚ 2 ਅਪ੍ਰੈਲ 2024 ਦਿਨ ਮੰਗਲਵਾਰ ਨੂੰ ਮੁਹੱਲਾ 9 ਗਰੁੱਪ ਦੇ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰੂਘਰ (ਗੜਸ਼ੰਕਰ) ਵਿਖੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਅਤੇ ਫੂੱਲੇ ਸ਼ਾਹੂ ਅੰਬੇਡਕਰੀ ਅੰਦੋਲਨ ਦੀ ਵਿਚਾਰਧਾਰਾ ਦਾ ਪ੍ਰਚਾਰ ਪ੍ਰਸਾਰ ਕਰਨ ਵਾਲੇ ਸਾਬਕਾ ਐਮ ਐਲ ਏ ਸ਼ਿੰਗਾਰਾ ਰਾਮ ਸਹੂੰਗੜਾ ਜੀ ਨੂੰ ਸਮਰਪਿਤ ਦੂਜਾ ਵਿਸ਼ਾਲ ਸੰਮੇਲਨ ਕਰਵਾਇਆ ਜਾ ਰਿਹਾ ਹੈ ਇਹ ਸੰਮੇਲਨ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਕਰਵਾਇਆ ਜਾਵੇਗਾ ਜਿਸ ਵਿਚ ਬਾਬਾ ਸਾਹਿਬ ਅੰਬੇਡਕਰ ਜੀ ਅਤੇ ਸਾਹਿਬ ਕਾਂਸ਼ੀ ਰਾਮ ਜੀ ਦੇ ਨਾਲ ਨਾਲ ਮਾਨਯੋਗ ਬਾਬੂ ਮੰਗੂ ਰਾਮ ਜੀ ਮਾਨਯੋਗ ਪ੍ਰੋਫੈਸਰ ਗੁਰਨਾਮ ਸਿੰਘ ਮੁਕਤਸਰ ਜੀ ਮਾਣਯੋਗ ਸਾਬਕਾ ਐਮ ਪੀ ਹਰਭਜਨ ਸਿੰਘ ਲਾਖਾ ਜੀ ਦੇ ਸੰਘਰਸ਼ੀ ਜੀਵਨ ਤੇ ਵੀ ਚਾਨਣਾ ਪਾਇਆ ਜਾਵੇਗਾ ਜਿਨ੍ਹਾਂ ਨੇ ਮੂਲਨਿਵਾਸੀ ਇਤਿਹਾਸ ਵਿਚ ਆਪਣੀ ਵੱਖਰੀ ਹੀ ਪਹਿਚਾਣ ਬਣਾਈ ਹੈ ਜੇਕਰ ਗੱਲ ਕਰੀਏ ਇਸ ਸੰਮੇਲਨ ਨੂੰ ਕਰਵਾਉਂਣ ਦੇ ਮੱਕਸਦ ਦੀ ਤੇ ਸਾਹਿਬ ਕਾਂਸ਼ੀ ਰਾਮ ਜੀ ਦੇ ਸ਼ੇਰ ਸ਼ਿੰਗਾਰਾ ਰਾਮ ਸਹੂੰਗੜਾ ਦੀ ਆਵਾਜ਼ ਦਾ ਡੰਕਾ ਅੱਜ ਵੀ ਪੰਜਾਬ ਦੇ ਹਰ ਕੋਨੇਂ ਕੋਨੇਂ ਅਤੇ ਭਾਰਤ ਦੇ ਘਟਨਾਤਮਕ ਜਗਾਹ ਵਿਚ ਵੱਜਦਾ ਦਿਖਾਈ ਦਿੰਦਾ ਹੈ ਜੋ ਵਿਰੋਧੀ ਪਾਰਟੀਆਂ ਜਾਂ ਊਨਾ ਤੋਂ ਜੈਲਸੀ ਕਰਦੇ ਅਖੌਤੀ ਲੀਡਰਾਂ ਦੀ ਨੀਂਦ ਹਰਾਮ ਕਰਨ ਲਈ ਉਨਾਂ ਦੇ ਭਾਸ਼ਣ ਹੀ ਕਾਫੀ ਹਨ ਪੰਜਾਬ ਦੀ ਵਿਧਾਨ ਸਭਾ ਗੜਸ਼ੰਕਰ ਦੇ ਅੰਦਰ ਦੋ ਵਾਰ ਬਹੁਜਨ ਲੋਕਾਂ ਦੀ ਅਗਵਾਈ ਕਰ ਚੁੱਕੇ ਗੜਸ਼ੰਕਰ ਤੋਂ ਐਮ ਐਲ ਏ ਸ਼ਿੰਗਾਰਾ ਰਾਮ ਸਹੂੰਗੜਾ ਜੀ ਜਿਹੜੇ 1992 ਅਤੇ 1997 ਵਿੱਚ ਦੋ ਵਾਰ ਵਿਧਾਨ ਸਭਾ ਵਿੱਚ ਬਹੁਜਨ ਸਮਾਜ ਪਾਰਟੀ ਦੇ ਮਾਧਿਅਮ ਤੋਂ ਚੁਣ ਕੇ ਗਏ ਅਤੇ 1997 ਵਿਚ ਇੱਕੋ ਇੱਕ ਐਮ ਐਲ ਏ ਜਿਹੜਾ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਪਹੁੰਚਿਆ ਉਹ ਗੜਸ਼ੰਕਰ ਤੋਂ ਸਰਦਾਰ ਸ਼ਿੰਗਾਰਾ ਰਾਮ ਸਹੂੰਗੜਾ ਜੀ ਸਨ ਸ਼ਿੰਗਾਰਾ ਰਾਮ ਸਹੂੰਗੜਾ ਜੀ ਨੇ ਐਮ ਐਲ ਏ ਬਣਨ ਤੋਂ ਲੈ ਕੇ ਮਰਨ ਤੱਕ ਅਤੇ ਐਮ ਐਲ ਏ ਬਣਨ ਤੋਂ ਪਹਿਲਾਂ ਆਪਣਾ ਪੂਰਾ ਜੀਵਨ ਅਤੇ ਜਵਾਨੀ ਪੂਰੀ ਤਰ੍ਹਾਂ ਉਹਨਾਂ ਨੇ ਮੂਲਨਿਵਾਸੀ ਬਹੁਜਨ ਮੂਵਮੈਂਟ ਨੂੰ ਸਮਰਪਿਤ ਕੀਤਾ ਅਤੇ ਐਮ ਐਲ ਏ ਦੀ ਕੁਰਸੀ ਤੇ ਵਿਰਾਜਮਾਨ ਸਮੇਂ ਦੌਰਾਨ ਪੂਰੇ ਪੰਜਾਬ ਦੇ ਅੰਦਰ ਬਹੁਜਨ ਲੋਕਾਂ ਦੇ ਬਹੁਜਨ ਅੰਦੋਲਨ ਨੂੰ ਖੜਾ ਕਰਨ ਲਈ ਉਹਨਾਂ ਨੇ ਆਪਣਾ ਪੂਰਾ ਸਮਾਂ ਦਿੱਤਾ ਅਤੇ ਸ਼ਿੰਗਾਰਾ ਰਾਮ ਸਹੂੰਗੜਾ ਜੀ ਇੱਕ ਅਜਿਹੀ ਸ਼ਖਸ਼ੀਅਤ ਸਨ ਜਿਨਾਂ ਨੇ ਪੰਜਾਬ ਦੇ ਅੰਦਰ ਹੀ ਨਹੀਂ ਆਲੇ-ਦੁਆਲੇ ਦੇ ਸੂਬਿਆਂ ਦੇ ਅੰਦਰ ਵੀ ਜਿੱਥੇ ਜਿੱਥੇ ਵੀ ਮੂਲਨਿਵਾਸੀ ਬਹੁਜਨ ਲੋਕਾਂ ਤੇ ਭੀੜ ਪਈ ਜਾਂ ਮਹਾਂਪੁਰਸ਼ਾਂ ਦੇ ਸਥਾਨਾਂ ਨੂੰ ਕੋਈ ਖਤਰਾ ਮਹਿਸੂਸ ਹੋਇਆ ਤਾਂ ਉਹਨਾਂ ਨੇ ਉਥੇ ਮੂੰਹਰੇ ਆਣ ਕੇ ਉਸ ਮੱਸਲੇ ਦੀ ਅਗਵਾਈ ਕੀਤੀ ਹਿਮਾਚਲ ਪ੍ਰਦੇਸ਼ ਦੇ ਉੰਨਾਂ ਸ਼ਹਿਰ ਦੇ ਅੰਦਰ ਸੰਤੋਖਗੜ੍ਹ ਦੇ ਵਿੱਚ ਸਥਿਤ ਸ੍ਰੀ ਗੁਰੂ ਰਵਿਦਾਸ ਗੁਰਦੁਆਰੇ ਦੀ ਘਟਨਾ ਤੋਂ ਸਮਾਜ ਜਾਣੂ ਹੋਵੋਗਾ ਕਿ ਕਿਸ ਤਰ੍ਹਾਂ ਉਥੇ ਪ੍ਰਸ਼ਾਸਨ ਵੱਲੋਂ ਜਦੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਅਸਥਾਨਾਂ ਨੂੰ ਢਾਹਢੇਰੀ ਕੀਤਾ ਗਿਆ ਤਾਂ ਸ਼ਿੰਗਾਰਾ ਰਾਮ ਸਹੂੰਗੜਾ ਜੀ ਨੇ ਕਿਸ ਤਰ੍ਹਾਂ ਉੱਥੇ ਲੋਕਾਂ ਦੇ ਨਾਲ ਜਾ ਕੇ ਉਥੇ ਉਸ ਮੋਰਚੇ ਨੂੰ ਸੰਭਾਲਿਆ ਅਤੇ ਆਪਣੇ ਤੰਨ ਤੇ ਸੰਤਾਪ ਹੰਡਾਇਆ ਇਸੇ ਤਰ੍ਹਾਂ ਹੀ ਜਦੋਂ ਤੁਗਲਕਾਬਾਦ ਦੇ ਅੰਦਰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦਾ ਅਸਥਾਨ ਢਾਇਆ ਗਿਆ ਤੇ ਨਵਾਂ ਸ਼ਹਿਰ ਦੇ ਅੰਦਰ ਬੰਗਿਆ ਸ਼ਹਿਰ ਦੇ ਵਿੱਚ ਜੋ ਧਰਨਾ ਲਗਾਇਆ ਗਿਆ ਸੀ ਜਿਸਦੀ ਅਗਵਾਈ ਕਰਦੇ ਹੋਏ ਸ਼ਿੰਗਾਰਾ ਰਾਮ ਸਹੂੰਗੜਾ ਜੀ ਨੇ ਜੋ ਹਿੱਕ ਠੋਕਵੇ ਸ਼ਬਦ ਬੋਲੇ ਉਨਾਂ ਸ਼ਬਦਾ ਦੇ ਕਰਕੇ ਉਹਨਾਂ ਨੂੰ ਜੇਲ ਵੀ ਜਾਣਾ ਪਿਆ ਪਰ ਆਪਣੀ ਜੁਬਾਨ ਦੇ ਵਿੱਚੋਂ ਨਿਕਲੇ ਹੋਏ ਸ਼ਬਦ ਜਿਸ ਤਰ੍ਹਾਂ ਅੱਜ ਦੇ ਅਖੌਤੀ ਲੀਡਰ ਸ਼ਬਦਾ ਨੂੰ ਬੋਲ ਕੇ ਆਪਣੀ ਗਲਤੀ ਮੰਨ ਲੈਂਦੇ ਹਨ ਪਰ ਸ਼ਿੰਗਾਰਾ ਰਾਮ ਸਹੂੰਗੜਾ ਜੀ ਕਹਿੰਦੇ ਹੁੰਦੇ ਸਨ ਕਿ ਉਹ ਬੰਦਾ ਲੀਡਰ ਨਹੀਂ ਹੋ ਸਕਦਾ ਜਿਸਦੇ ਮੂੰਹ ਦੇ ਵਿੱਚੋਂ ਨਿਕਲੇ ਹੋਏ ਸ਼ਬਦ ਉਹ ਖੁਦ ਗ਼ਲਤੀ ਮੰਨ ਕੇ ਵਾਪਸ ਲਵੇ ਕਿਉਂਕਿ ਲੀਡਰ ਜਦੋਂ ਸ਼ਬਦ ਵਾਪਸ ਲੈਂਦਾ ਇਹਦਾ ਮਤਲਬ ਕਿ ਲੀਡਰ ਨੂੰ ਖੁਦ ਪਤਾ ਨਹੀਂ ਹੈ ਕਿ ਉਹ ਬੋਲ ਕੀ ਰਿਹਾ ਹੈ ਤੇ ਸ਼ਿੰਗਾਰਾ ਰਾਮ ਸਹੂੰਗੜਾ ਜੀ ਨੇ ਨਵਾਂਸ਼ਹਿਰ ਧਰਨੇ ਦੌਰਾਨ ਬੋਲੇ ਸ਼ਬਦ ਉਪਰ ਕੋਈ ਕਿਸੇ ਤਰਾਂ ਦਾ ਸਮਝੌਤਾ ਨਹੀਂ ਕੀਤਾ ਤੇ ਜੇਲ ਕੱਟ ਲਈ ਅਤੇ ਆਪਣੇ ਮੂੰਹ ਦੇ ਵਿੱਚੋਂ ਨਿਕਲੇ ਹੋਏ ਸ਼ਬਦ ਵਾਪਿਸ ਨਹੀਂ ਲਏ ਉਹ ਸ਼ਬਦ ਉਸ ਸਮੇਂ ਦੇ ਹਿਸਾਬ ਨਾਲ ਸਹੀ ਸਨ ਕਿਉਂਕਿ ਜੋ ਉਹਨਾਂ ਦੇ ਮੂੰਹ ਦੇ ਵਿੱਚੋਂ ਸ਼ਬਦ ਨਿਕਲੇ ਉਹ ਉਹਨਾਂ ਦੇ ਖੁਦ ਦੇ ਸ਼ਬਦ ਨਹੀਂ ਸੀ ਉਹ ਬਹੁਜਨ ਅੰਦੋਲਨ ਨੂੰ ਸਮੇਂ ਸਮੇਂ ਤੇ ਤੋੜਭੰਨ ਕਰਨ ਦੇ ਲਈ ਜੋ ਵਿਰੋਧੀ ਲੋਕਾਂ ਵਲੋਂ ਤੰਤਰ ਖੜਾ ਕੀਤਾ ਜਾਂਦਾ ਜਾਂ ਅਖੌਤੀ ਭਗਵਾਨ ਬਣਾ ਕੇ ਸਾਡੇ ਸਾਹਮਣੇ ਖੜੇ ਕੀਤੇ ਜਾਂਦੇ ਉਹ ਸ਼ਬਦ ਊਨਾ ਖਿਲਾਫ ਇੱਕ ਅੰਦੋਲਨ ਸੀ ਅਤੇ ਜੇਕਰ ਸ਼ਿੰਗਾਰਾ ਰਾਮ ਸਹੂੰਗੜਾ ਜੀ ਆਪਣੇ ਮੂੰਹ ਚੋਂ ਨਿਕਲੇ ਹੋਏ ਸ਼ਬਦਾਂ ਦੀ ਗਲਤੀ ਮੰਨ ਲੈਂਦੇ ਤਾਂ ਬਹੁਜਨ ਲਹਿਰ ਦੇ ਨਾਲ ਉਹ ਬਹੁਤ ਵੱਡਾ ਧੋਖਾ ਹੋ ਸਕਦਾ ਸੀ ਪਰ ਸ਼ਿੰਗਾਰਾ ਰਾਮ ਸਹੂੰਗੜਾ ਜੀ ਨੇ ਧੋਖਾ ਨਹੀਂ ਕੀਤਾ ਤੇ ਜੇਲ ਜਾਣਾ ਕਬੂਲ ਕੀਤਾ ਅਤੇ ਮਰਦੇ ਦਮ ਤੱਕ ਸੰਘਰਸ਼ ਕਰਦੇ ਹੋਏ ਬਹੁਜਨ ਲਹਿਰ ਨੂੰ ਸਮਰਪਿਤ ਰਹੇ ਸ਼ਿੰਗਾਰਾ ਰਾਮ ਸਹੂੰਗੜਾ ਜੀ ਆਪਣੀ ਰਾਜਨੀਤੀਕ ਹੋਂਦ ਨੂੰ ਬਰਕਰਾਰ ਰੱਖਣ ਲਈ ਇੱਕ ਪਾਰਟੀ ਵਿੱਚ ਵੀ ਗਏ ਕਿਉਂਕਿ ਬਹੁਜਨ ਸਮਾਜ ਪਾਰਟੀ ਵਿਚ ਸ਼ਿੰਗਾਰਾ ਰਾਮ ਸਹੂੰਗੜਾ ਜੀ ਦਾ ਜੋ ਕੱਦ ਸੀ ਉਸ ਕੱਦ ਅੱਗੇ ਬਹੁਜਨ ਸਮਾਜ ਪਾਰਟੀ ਦੇ ਕੁਝ ਲੀਡਰ ਉਹ ਸ਼ਿੰਗਾਰਾ ਰਾਮ ਸਹੂੰਗੜਾ ਜੀ ਦੇ ਕੱਦ ਦੇ ਅੱਗੇ ਬੋਨੇ ਸਾਬਤ ਹੁੰਦੇ ਦਿਖਾਈ ਦਿੰਦੇ ਸਨ ਅਤੇ ਇਸੇ ਕਰਕੇ ਬਹੁਜਨ ਸਮਾਜ ਪਾਰਟੀ ਅਤੇ ਊਨਾ ਲੀਡਰਾਂ ਨੇ ਵੀ ਉਹਨਾਂ ਨੂੰ ਜਲੀਲ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਤੇ ਸ਼ਿੰਗਾਰਾ ਰਾਮ ਸਹੂੰਗੜਾ ਜੀ ਨੇ ਆਪਣੀ ਰਾਜਨੀਤਿਕ ਹੋਂਦ ਨੂੰ ਬਚਾਉਣ ਦੇ ਲਈ ਅਲੱਗ ਅਲੱਗ ਪਲੇਟਫਾਰਮ ਤੋਂ ਜਿਸ ਤਰਾਂ ਚੰਗੀ ਲਗੀ ਰਾਜਨੀਤੀ ਕੀਤੀ ਪਰ ਉਨਾਂ ਨੇ ਪਾਰਟੀ ਮੂਵਮੈਂਟ ਨੂੰ ਜਾਂ ਆਪਣੇ ਮਹਾਂਪੁਰਸ਼ਾਂ ਦੀ ਵਿਚਾਰਧਾਰਾ ਦੇ ਅਤੇ ਪ੍ਰਚਾਰ ਪ੍ਰਸਾਰ ਦੇ ਨਾਲ ਕਦੇ ਵੀ ਸਮਝੌਤਾ ਨਹੀਂ ਕੀਤਾ ਉਹ ਵਿਰੋਧੀਆਂ ਦੀ ਪਾਰਟੀ ਦੇ ਢਾਂਚੇ ਦੇ ਵਿੱਚ ਆਪਣੇ ਆਪ ਨੂੰ ਢਾਲ ਨਹੀਂ ਸਕੇ ਕਿਉਂਕਿ ਉਹਨਾਂ ਵਲੋਂ ਬਹੁਜਨ ਅੰਦੋਲਨ ਨੂੰ ਸਮਰਪਿਤ ਬੇ ਟਿੱਪਣੀਆਂ ਹੁੰਦੀਆਂ ਸੀ ਪਰ ਮਰਦੇ ਦਮ ਤੱਕ ਉਹਨਾਂ ਨੇ ਮਰਨ ਤੱਕ ਕੋਈ ਵੀ ਦਗਾ ਕਮਾਉਣਾ ਕਬੂਲ ਨਹੀਂ ਕੀਤਾ ਤਾਂ ਆਖਰੀ ਸਮੇਂ ਜੋ ਉਸ ਇਨਸਾਨ ਨੂੰ ਉਹ ਰੁਤਬਾ ਮਿਲਿਆ ਜੋ ਕਿਸੇ ਨੂੰ ਪੰਜਾਬ ਵਿਚ ਨਹੀਂ ਮਿਲਿਆ ਕਿਉਂਕਿ ਠਾਠਾਂ ਮਾਰਦਾ ਇਕੱਠ ਉਹਨਾਂ ਦੀ ਅੰਤਿਮ ਯਾਤਰਾ ਜਿਹੜੀ ਘਰ ਤੋਂ ਲੈ ਕੇ ਸ਼ਮਸ਼ਾਨ ਘਾਟ ਤੱਕ ਹੁੰਦੀ ਹੈ ਉਸ ਵਿਚ ਇੱਕ ਬਹੁਤ ਵੱਡਾ ਇਕੱਠ ਅਤੇ ਪ੍ਰਸ਼ਾਸਨ ਵੱਲੋਂ ਜਿਹੜੀ ਉੱਥੇ ਉਹਨਾਂ ਨੂੰ ਸ਼ਰਧਾ ਸੁਮਨ ਫੁੱਲ ਭੇਂਟ ਕਰਨ ਦੇ ਨਾਲ ਨਾਲ ਪੁਲਿਸ ਫੋਰਸ ਵਲੋਂ ਜਿਹੜੀ ਅੰਤਿਮ ਵਿਦਾਈ ਸਮੇਂ ਸਲਾਮੀ ਦਿੱਤੀ ਉਹ ਕਿਸੇ ਤੋਂ ਵੀ ਭੁੱਲ ਨਹੀਂ ਹੋਣੀ ਕਿਉਂਕਿ ਸ਼ਿੰਗਾਰਾ ਰਾਮ ਸਹੂੰਗੜਾ ਜੀ ਨੂੰ ਫੂਲੇ ਸ਼ਾਹੂ ਅੰਬੇਡਕਰੀ ਅੰਦੋਲਨ ਵਿੱਚੋ ਨੀਲਾ ਨਿਸ਼ਾਨ ਜਿਹੜਾ ਵਿਰਾਸਤ ਦੇ ਵਿੱਚ ਯੋਧਿਆਂ ਨੂੰ ਮਿਲਦਾ ਹੈ ਉਹ ਨੀਲਾ ਝੰਡਾ ਮਿਲਿਆ ਸੀ ਅਤੇ ਇਹ ਉਹਨਾਂ ਲਈ ਬਹੁਤ ਵੱਡੀ ਜਿੱਤ ਸੀ ਜਿਹੜੀ ਸ਼ਿੰਗਾਰਾ ਰਾਮ ਸਹੂੰਗੜਾ ਜੀ ਨੇ ਮਹਾਪੁਰਸ਼ਾ ਦੀ ਵਿਚਾਰਧਾਰਾ ਦੇ ਦਮ ਤੇ ਪ੍ਰਾਪਤੀ ਕੀਤੀ ਕਿਉਂਕਿ ਜੰਮਣ ਤੋਂ ਲੈ ਕੇ ਮਰਨ ਤੱਕ ਜਿਹੜੀ ਉਹਨਾਂ ਦੀ ਸਮਾਜ ਪ੍ਰਤੀ ਸਮਰਪਿਤ ਭਾਵਨਾ ਸੀ ਉਹਨਾਂ ਨੂੰ ਯਾਦ ਰੱਖਿਆ ਜਾਵੇਗਾ ਇਸ ਲਈ ਜੋ ਦੋ ਅਪ੍ਰੈਲ ਨੂੰ ਜਿਹੜਾ ਮਹਾਪੁਰਸ਼ਾਂ ਦੀ ਵਿਚਾਰਧਾਰਾ ਅਤੇ ਉਹਨਾਂ ਦੀ ਯਾਦ ਵਿਚ ਦੂਜਾ ਮਹਾਂ ਵਿਸ਼ਾਲ ਸੰਮੇਲਨ ਕਰਾਇਆ ਜਾ ਰਿਹਾ ਉਹਨਾਂ ਦੇ ਸਪੁੱਤਰ ਕੁੰਵਰ ਜੱਗਵੀਰ ਸਹੂੰਗੜਾ ਸਿੰਘ ਵਲੋਂ ਵੀ ਬਹੁਜਨ ਸਮਾਜ ਨੂੰ ਇਸ ਸੰਮੇਲਨ ਵਿਚ ਪਹੁੰਚਣ ਦੀ ਅਪੀਲ ਕੀਤੀ ਗਈ ਤੇ ਬਹੁਜਨ ਸਮਾਜ ਦਾ ਇਸ ਸੰਮੇਲਨ ਵਿਚ ਜਾਣਾ ਵੀ ਬਣਦਾ ਹੈ ਕਿਉਂਕਿ ਬਾਬਾ ਸਾਹਿਬ ਅੰਬੇਡਕਰ ਜੀ ਕਹਿੰਦੇ ਸੀ ਕਿ ਇਨਸਾਨ ਉਦੋਂ ਮਰਦਾ ਹੈ ਜਦ ਉਸਦੇ ਵਿਚਾਰ ਮਰ ਜਾਂਦੇ ਆ ਤਾਂ ਮਹਾਂਪੁਰਸ਼ਾਂ ਦੇ ਨਾਲ ਨਾਲ ਸਿੰਗਾਰਾ ਰਾਮ ਸਹੂੰਗੜਾ ਜੀ ਨੂੰ ਵੀ ਜਿੰਦਾ ਰੱਖਣ ਲਈ ਸਮਾਜ ਨੂੰ ਊਨਾ ਦੇ ਵਿਚਾਰ ਗ੍ਰਹਿਣ ਕਰਨ ਲਈ ਇਸ ਪ੍ਰੋਗਰਾਮ ਵਿਚ ਵੱਧ ਚੜ ਕੇ ਹਿਸਾ ਲੈਣਾ ਚਾਹੀਦਾ ਤਾਂ ਜੋ ਉਹਨਾਂ ਦੇ ਵਿਚਾਰ ਸੀ ਜਾਂ ਜਿਹੜਾ ਉਹਨਾਂ ਦਾ ਸੰਘਰਸ਼ ਸੀ ਆਉਣ ਵਾਲੀਆਂ ਨਸਲਾਂ ਨੂੰ ਜਾਣਕਾਰੀ ਮਿਲ ਸਕੇ ਤੇ ਉਹਨਾਂ ਦੇ ਜੀਵਨ ਸੰਘਰਸ਼ ਤੋਂ ਸਮਾਜ ਨੂੰ ਪ੍ਰੇਰਨਾ ਮਿਲ ਸਕੇ।
