Doaba Times

ਬ੍ਰਹਮਲੀਨ ਸੰਤ ਪ੍ਰੀਤਮ ਦਾਸ ਮੈਮੋਰੀਅਲ ਚੈਰੀਟੇਬਲ ਹਸਪਤਾਲ, ਰਾਏਪੁਰ ਰਸੂਲਪੁਰ ,ਜਲੰਧਰ ਵਿਖੇ ਆਯੁਰਵੈਦਿਕ ਦਵਾਈਆਂ ਦਾ ਫ੍ਰੀ ਮੈਡੀਕਲ ਕੈਂਪ ਲਗਾਇਆ


ਜਲੰਧਰ (ਗੁਰਪ੍ਰੀਤ ਬੱਲ) ਬ੍ਰਹਮਲੀਨ ਸੰਤ ਪ੍ਰੀਤਮ ਦਾਸ ਮੈਮੋਰੀਅਲ ਚੈਰੀਟੇਬਲ ਹਸਪਤਾਲ, ਪਿੰਡ ਰਾਏਪੁਰ ਰਸੂਲਪੁਰ ਜਲੰਧਰ ਵਿਖੇ ਆਯੁਰਵੈਦਿਕ ਫ਼੍ਰੀ ਦਵਾਈਆਂ ਦਾ ਮੈਡੀਕਲ ਕੈਂਪ ਮੌਜੂਦਾ ਗੱਦੀਨਸ਼ੀਨ ਸੰਤ ਨਿਰਮਲ ਦਾਸ ਜੀ ਬਾਬੇ ਜੋੜੇ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ( ਰਜਿ.) ਪੰਜਾਬ ਜੀ ਦੀ ਸਰਪ੍ਰਸਤੀ ਹੇਠ ਲਗਾਇਆ ਗਿਆ । ਲੋੜਵੰਦ ਮਰੀਜ਼ਾ ਨੇ ਇਸ ਮੈਡੀਕਲ ਕੈਂਪ ਦਾ ਵੱਧ ਤੋਂ ਵੱਧ ਲਾਭ ਲਿਆ।
ਸੰਤ ਨਿਰਮਲ ਦਾਸ ਜੀ ਮੌਜੂਦਾ ਗੱਦੀਨਸ਼ੀਨ ਬਾਬੇ ਜੋੜੇ

ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ( ਰਜਿ.) ਪੰਜਾਬ ਨੇ ਸਰਬੱਤ ਦੇ ਭਲੇ ਲਈ ਅਰਦਾਸ ਕਰਨ ਉਪਰੰਤ ਇਸ ਆਯੁਰਵੈਦਿਕ ਦਵਾਈਆਂ ਦੇ ਫ੍ਰੀ ਮੈਡੀਕਲ ਕੈਂਪ ਦੀ ਸ਼ੁਰੁੂਆਤ ਕੀਤੀ,ਇਸ ਮੌਕੇ ਤੇ ਹਲਕਾ ਕਰਤਾਰਪੁਰ ਵਿਧਾਇਕ ਸ. ਬਲਕਾਰ ਸਿੰਘ ਦੀ ਪਤਨੀ ਬੀਬੀ ਹਰਪ੍ਰੀਤ ਕੋਰ ਵਿਸ਼ੇਸ਼ ਤੌਰ ਤੇ ਪਹੁੰਚੇ । ਇਸ ਮੌਕੇ ਤੇ ਵੈਦ ਸੁਮਨ ਸੂਦ ਪ੍ਰਧਾਨ ਧਨਵੰਤਰੀ ਵੈਦ ਮੰਡਲ ਹੁਸ਼ਿਆਰਪੁਰ,ਵੈਦ ਬਲਜਿੰਦਰ ਰਾਮ ਨੀਊਟ੍ਰੇਸ਼ਨ ਕਾਉਂਸਲਰ ਮੌਜੂਦਾ ਗੱਦੀਨਸ਼ੀਨ ਸੰਤ ਰਮੇਸ਼ ਦਾਸ ਜੀ ਡੇਰਾ ਸੰਤ ਬਾਬਾ ਨਾਰਾਇਣ ਦਾਸ ਜੀ ਮਾਹਾਰਾਜ ਸ਼ੇਰਪੁਰ ਢੱਕੋ, ਭੇੇੈਣ ਸੰਤੋਸ਼ ਕੁਮਾਰੀ ਪ੍ਰਧਾਨ ਨਾਰੀ ਸ਼ਕਤੀ ਫਾਊੰਡੇਸ਼ਨ ਭਾਰਤ, ਐਚ.ਏੈਸ ਸਿੱਧੂ ਸਾਬਕਾ ਜੱਜ, ਹਲਕਾ ਵਿਧਾਇਕ ਕਰਤਾਰਪੁਰ ਸ.ਬਲਕਾਰ ਸਿੰਘ ਦੇ ਧਰਮ ਪਤਨੀ ਬੀਬੀ ਹਰਪ੍ਰੀਤ ਕੋਰ ,ਬੀਬੀ ਮਹਿੰਦਰ ਕੋਰ ਬਸਪਾ ਆਗੂ , ਹੁਸ਼ਿਆਰਪੁਰ, ਬੀਬੀ ਰਸ਼ਮੀ ਸ਼ਰਮਾ ਲੱਲੀਆ ਕਲਾ, ਰਮੇਸ਼ ਸਿੰਘ ਭੱਟੀ, ਬਲਵੀਰ ਚੰਦ ਸੁਰੀਲਾ ਹਲਕਾ ਕੋਆਰਡੀਨੇਟਰ, ਰੇਸ਼ਮ ਸਿੰਘ ਜੀਓਜੀ, ਇੰਦਰਜੀਤ ਮਹੇ, ਰਾਜਕੁਮਾਰ ਡੋਗਰ, ਵੈਦ ਬਲਜਿੰਦਰ ਕੁਮਾਰ,ਮਹਿੰਦਰ ਰਾਮ ਤੇ ਹਸਪਤਾਲ ਦਾ ਸਮੂਹ ਸਟਾਫ ਮੌਜੂਦ ਸੀ।

Medical Camp

ਦਿਵਿਆਂਗ ਵਿਅਕਤੀਆਂ ਦੀ ਸਹੂਲਤ ਲਈ 29 ਨੂੰ ਲੱਗੇਗਾ ਮੁਫਤ ਕੈਂਪ

ਕਰਤਾਰਪੁਰ(ਦਲਬਾਗ ਸਿੰਘ ਸਿੱਧੂ)– ਜ਼ਿਲਾ ਪ੍ਰਸ਼ਾਸਨ ਅਤੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਸਾਂਝੇ ਉਪਰਾਲੇ ਅਧੀਨ ਅਲਿਮਕੋ ( ਆਰਟੀਫਿਸ਼ਲ ਲਿੰਬਜ਼ ਮੈਨੂਫੈਕਚਰਿੰਗ ਕਾਰਪੋਰੇਸ਼ਨ) ਦੇ ਸਹਿਯੋਗ ਨਾਲ ਸਰੀਰਕ ਤੌਰ ‘ਤੇ ਦਿਵਿਆਂਗ ਵਿਅਕਤੀਆਂ ਨੂੰ ਮੁਫਤ ਬਨਾਵਟੀ ਅੰਗ ਅਤੇ ਹੋਰ ਸਹਾਇਕ ਸਮੱਗਰੀ ਮੁਹੱਈਆ ਕਰਵਾਉਣ ਲਈ 29 ਤਰੀਕ, ਦਿਨ ਸੋਮਵਾਰ ਨੂੰ ਸ੍ਰੀਮਤੀ ਰਾਜਵਿੰਦਰ ਕੌਰ ਸੀ.ਡੀ.ਪੀ.ਓ ( ਵੈਸਟ ) ਦੀ ਅਗਵਾਈ ਵਿੱਚ ਤੇ ਹਲਕਾ ਵਿਧਾਇਕ ਸ: ਬਲਕਾਰ ਸਿੰਘ ਦੇ ਦਿਸ਼ਾ-ਨਿਰਦੇਸ਼ ‘ਤੇ ਮੁਫਤ ਕੈਂਪ ਸ੍ਰੀ ਗੁਰੂ ਰਵਿਦਾਸ ਮੰਦਰ, ਆਰੀਆ ਨਗਰ, ਕਰਤਾਰਪੁਰ ਵਿਖੇ ਸਵੇਰੇ 9 ਵਜੇ ਸ੍ਰੀਮਤੀ ਹਰਪ੍ਰੀਤ ਕੌਰ ਸੁਪਤਨੀ ਸ: ਬਲਕਾਰ ਸਿੰਘ ਹਲਕਾ ਵਿਧਾਇਕ ਤੇ ਪਾਰਟੀ ਵਰਕਰਾਂ ਤੇ ਅਹੁਦੇਦਾਰਾਂ ਦੀ ਹਾਜ਼ਰੀ ਵਿੱਚ ਆਰੰਭ ਹੋਵੇਗਾ।
ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਹਲਕਾ ਕੋਆਰਡੀਨੇਟਰ ਨੰਬਰਦਾਰ ਬੀਰ ਚੰਦ ਸੁਰੀਲਾ, ਹਰਵਿੰਦਰ ਸਿੰਘ, ਸੁਰੇਸ਼ ਕਲੇਰ, ਲੱਭਾ ਰਾਮ, ਜੁਝਾਰ ਸਿੰਘ ( ਚਾਰੇ ਬਲਾਕ ਪ੍ਰਧਾਨ ) ਤੇ ਆਪ ਦੇ ਸੀਨੀਅਰ ਆਗੂ ਸ: ਗੁਰਪਾਲ ਸਿੰਘ ਤੇ ਹੋਰਨਾਂ ਨੇ ਦੱਸਿਆ ਕਿ ਅਸੈਸਮੈਂਟ ਕੈਂਪ ਵਿਚ ਮਾਹਿਰ ਡਾਕਟਰਾਂ ਵਲੋਂ ਦਿਵਿਆਂਗਜਨਾਂ ਨੂੰ ਮੁਫਤ ਬਨਾਵਟੀ ਅੰਗ, ਵੀਲ ਚੇਅਰ ਟ੍ਰਾਈਸਾਈਕਲ, ਮੋਟਰਾਈਜ਼ਡ ਟ੍ਰਾਈਸਾਈਕਲ, ਕੰਨਾਂ ਦੀ ਮਸ਼ੀਨ ਤੇ ਬਰੇਲ ਫੋਨ ਆਦਿ ਦਿੱਤੇ ਜਾਣਗੇ। ਲੋੜਵੰਦ ਵਿਅਕਤੀ ਵਧੇਰੇ ਜਾਣਕਾਰੀ ਲਈ ਆਪਣੇ-ਆਪਣੇ ਪਿੰਡਾਂ ਤੇ ਸ਼ਹਿਰ ਕਰਤਾਰਪੁਰ ਦੀਆਂ ਆਂਗਨਵਾੜੀ ਵਰਕਰਾਂ ਤੇ ਪੰਚਾਇਤਾਂ ਨਾਲ ਰਾਬਤਾ ਕਾਇਮ ਕਰਨ।

Doaba Times

ਕਿਸ਼ਨਗੜ੍ਹ ਵਿਖੇ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ

ਕਿਸ਼ਨਗੜ (ਗੁਰਪ੍ਰੀਤ ਬੱਲ) ਕਿਸ਼ਨਗਡ਼੍ਹ ਵਿਖੇ ਸ੍ਰੀ ਗੁਰੂ ਰਵਿਦਾਸ ਭਵਨ ਵਿਚ ਪਨੇਸੀਆ ਹਸਪਤਾਲ ਅਤੇ ਗ੍ਰਾਮ ਪੰਚਾਇਤ ਕਿਸ਼ਨਗੜ੍ਹ ਦੇ ਸਹਿਯੋਗ ਨਾਲ ਫ੍ਰੀ ਮੈਡੀਕਲ ਚੈੱਕ ਅਪ ਕੈਂਪ ਲਗਾਇਆ ਗਿਆ। ਇਹ ਕੈਂਪ ਸਵੇਰ 10 ਤੋਂ 2 ਦੁਪਹਿਰ ਤਕ ਜਾਰੀ ਰਿਹਾ। ਪਿੰਡ ਕਿਸ਼ਨਗੜ੍ਹ ਦੀ ਪੰਚਾਇਤ ਵੱਲੋਂ ਪਨੇਸੀਆ ਹਸਪਤਾਲ ਦੇ ਸਮੂਹ ਸਟਾਫ ਦਾ ਨਿੱਘਾ ਸਵਾਗਤ ਕੀਤਾ । ਇਸ ਕੈਂਪ ਵਿਚ ਦਿਲ ਦੇ ਰੋਗਾਂ ਦੇ ਮਾਹਿਰ ਡਾ: ਅਮਿਤ ਜੈਨ M.D–D.M ਕਾਰਡੀਓਲੋਜਿਸਟ (ਹਾਰਟ ਸਪੈਸ਼ਲਿਸਟ) ਵੱਲੋਂ ਦਿਲ ਦੇ ਮਰੀਜ਼ਾਂ ਦੇ ਚੈੱਕਅਪ ਕਰਨ ਉਪਰੰਤ ਮਰੀਜ਼ਾ ਨੂੰ ਫ੍ਰੀ ਦਵਾਈਆਂ ਵੀ ਦਿੱਤੀਆਂ ਗਈਆਂ।

ਇਸ ਮੌਕੇ ਸਰਪੰਚ ਕਰਮਜੀਤ ਕੌਰ, ਮੈਂਬਰ ਪੰਚਾਇਤ ਡਾ. ਗੁਰਬਖਸ਼ ਸਿੰਘ ,ਪੰਚ ਬਿੰਦਰ, ਚੌਕੀਦਾਰ ਦੇਵ ਰਾਮ ਤੋਂ ਇਲਾਵਾ, ਰਾਮਦਾਸ, ਫਕੀਰ ਚੰਦ, ਕੁਲਦੀਪ ਸਿੰਘ, ਸਤਿੰਦਰ ਕੁਮਾਰ, ਕੇਵਲ ਕ੍ਰਿਸ਼ਨ, ਹੀਰਾ ਲਾਲ , ਕੁਮਾਰ ਰੌਕੀ ਸੋਢੀ ਰਾਮ,ਅਤੇ ਜੋਗੀ ਰਾਮ ਮੌਜੂਦ ਸਨ।