Doaba Times

ਪਿੰਡ ਬੁੱਟਰਾਂ ਵਿੱਚ ਹੋਇਆ ਆਮ ਆਦਮੀ ਕਲੀਨਿਕ ਦਾ ਉਦਘਾਟਨ

*ਲੋਕਾਂ ਲਈ ਫਾਇਦੇਮੰਦ ਸਾਬਿਤ ਹੋਣਗੇ ਆਮ ਆਦਮੀ ਕਲੀਨਿਕ-ਡਾ ਓਹਰੀ

ਕਾਲਾ ਬੱਕਰਾ(ਗੁਰਪ੍ਰੀਤ ਬੱਲ/ ਦਿਲਬਾਗ ਸਿੱਧੂ ) ਜਿਲਾ ਜਲੰਧਰ ਦੇ ਬਲਾਕ ਕਾਲਾ ਬੱਕਰਾ ਦੇ ਪਿੰਡ ਬੁੱਟਰਾਂ ਵਿਚ ਲੋਕਾਂ ਲਈ ਤਿਆਰ ਆਮ ਆਦਮੀ ਕਲੀਨਿਕਾਂ ਦਾ ਉਦਘਾਟਨ ਹਾਸ਼ਮਵੀਰ ਸਿੰਘ (ਪੁੱਤਰ ਸ.ਬਲਕਾਰ ਸਿੰਘ ਐਮ ਐਲ ਏ ਹਲਕਾ ਕਰਤਾਰਪੁਰ) ਵੱਲੋਂ ਕੀਤਾ ਗਿਆ।ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਰਿਚਰਡ ਓਹਰੀ ਨੇ ਦੱਸਿਆ ਕਿ ਨਵੇਂ ਬਣੇ ਆਮ ਆਦਮੀ ਕਲੀਨਿਕ ਲੋਕਾਂ ਲਈ ਫਾਇਦੇਮੰਦ ਸਾਬਿਤ ਹੋਣਗੇ ਕਿਉਂਕਿ ਸਰਕਾਰ ਵਲੋ ਇਕੋ ਛੱਤ ਦੇ ਥੱਲੇ ਸਿਹਤ ਸਹੂਲਤਾਂ ਦਿੱਤੀਆਂ ਜਾਣਗੀਆਂ। ਉਹਨਾ ਕਿਹਾ ਕਿ ਆਮ ਆਦਮੀ ਕਲੀਨਿਕ ਦਾ ਸੁਪਨਾ ਮੁੱਖ ਮੰਤਰੀ ਪੰਜਾਬ ਦਾ ਹੈ ਜਿਸ ਨੂੰ ਪੂਰਾ ਕਰਨ ਲਈ ਪੂਰਾ ਵਿਭਾਗ ਲਗਿਆ ਹੋਇਆ ਹੈ। ਇਹਨਾਂ ਕਲੀਨਕਾ ਵਿੱਚ ਲੋਕਾਂ ਨੂੰ ਉਹਨਾ ਦੇ ਘਰ ਦੇ ਨਜਦੀਕ ਹੀ ਸਿਹਤ ਸਹੂਲਤ ਦਿੱਤੀ ਜਾਵੇਗੀ। ਇਸ ਦੌਰਾਨ ਡਾ ਤਰਨਪ੍ਰੀਤ ਕੌਰ,ਬਲਾਕ ਐਕਸਟੈਂਸ਼ਨ ਐਜੂਕੇਟਰ ਨੀਤੀਰਾਜ ਬੀ ਸਿੰਘ, ਫਾਰਮਾਸਿਸਟ ਰੰਜੂ,ਧੀਰਜ,ਮਪਹਸ ਗੁਰਮੇਜ ਸਿੰਘ,ਸੁਖਜਿੰਦਰ ਸਿੰਘ ਆਦਿ ਹਾਜ਼ਿਰ ਸਨ