Doaba Times

ਬਿਆਸ ਪਿੰਡ ਵਿਖੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 554ਵੇ ਪ੍ਕਾਸ਼ ਪੁਰਬ ਦੇ ਸਬੰਧੀ ਵਿਸ਼ਾਲ ਨਗਰ ਕੀਰਤਨ ਧੂਮਧਾਮ ਨਾਲ ਸ਼ਰਧਾ ਸਹਿਤ ਕੱਢਿਆ

ਬਿਆਸ ਪਿੰਡ ( ਹਰਪ੍ਰੀਤ ਸਿੰਘ) ਜਲੰਧਰ ਤੋ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਸਥਿੱਤ ਬਿਆਸ ਪਿੰਡ ਵਿਖੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 554ਵੇ ਪ੍ਕਾਸ਼ ਪੁਰਬ ਦੇ ਸਬੰਧ ਵਿੱਚ ਪੂਰੇ ਨਗਰ ਵਲੋ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ।

ਨਗਰ ਕੀਰਤਨ ਦਾ ਆਰੰਭ ਸ਼ਹੀਦ ਬਾਬਾ ਭਾਨਾ ਜੀ ਗੁਰੂਦੁਆਰਾ ਸਾਹਿਬ ਤੋ ਆਰੰਭ ਹੋ ਕੇ ਪੂਰੇ ਨਗਰ ਵਿੱਚ ਕੱਢਿਆ ਗਿਆ। ਨਗਰ ਕੀਰਤਨ ਵਿੱਚ ਆਈ ਹੋਈ ਸੰਗਤ ਲਈ ਸਮੂਹ ਇਲਾਕਾ ਨਿਵਾਸੀਆ ਵਲੋ ਅਨੇਕਾ ਪ੍ਰਕਾਰ ਦੇ ਲੰਗਰ ਲਗਾਏ ਗਏ।
ਪੰਜ ਪਿਆਰੀਆ ਦੀ ਸੇਵਾ ਵੀ ਬੜੀ ਸ਼ਰਧਾ ਪੂਰਵਕ ਨਿਭਾਈ ਗਈ ਅਤੇ ਆਈ ਹੋਈ ਸੰਗਤ ਨੂੰ ਕੀਰਤਨ ਸੁਣਾ ਕੇ ਨਿਹਾਲ ਕੀਤਾ ਗਿਆ। ਨਗਰ ਕੀਰਤਨ ਦੀ ਸਮਾਪਤੀ ਸ਼ਹੀਦ ਬਾਬਾ ਭਾਨਾ ਜੀ ਗੁਰੂਦੁਆਰਾ ਸਾਹਿਬ ਵਿਖੇ ਹੋਈ।

Doaba Times

ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪੁਰਬ ਸਬੰਧੀ ਪਿੰਡ ਬੱਲਾ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ

ਕਿਸ਼ਨਗੜ (ਗੁਰਪ੍ਰੀਤ ਬੱਲ ) ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਸਬੰਧੀ ਪਿੰਡ ਬੱਲਾਂ ਵਿਖੇ ਗੁ: ਛਪਡ਼ੀ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੂਰੇ ਪਿੰਡ ਵਿੱਚ ਕੱਢਿਆ ਗਿਆ । ਜਿਸ ਦੌਰਾਨ ਅਲੱਗ ਅਲੱਗ ਪੜਾਵਾਂ ਤੇ ਸੰਗਤਾਂ ਲਈ ਚਾਹ ਪਕੌੜੇ, ਪੂਡ਼ੀ -ਛੋਲੇ ਤੇ ਕੜਾਹ ਦੇ ਅਤੁੱਟ ਲੰਗਰ ਵਰਤਾਏ ਗਏ। ਜਿਸ ਜਿਸ ਦੌਰਾਨ ਕੀਰਤਨੀ ਜਥੇਆ ਦੁਆਰਾ ਇਲਾਹੀ ਬਾਣੀ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਤੇ ਛੋਟੇ ਛੋਟੇ ਬੱਚਿਆਂ ਦੁਆਰਾ ਵੀ ਗੁਰਬਾਣੀ ਸ਼ਬਦ ਪੜ੍ਹੇ ਗਏ। ਨਗਰ ਕੀਰਤਨ ਵੱਖ ਵੱਖ ਪੜਾਵਾਂ ਤੋਂ ਹੁੰਦਾ ਹੋਇਆ ਤਕਰੀਬਨ ਸ਼ਾਮ ਪੰਜ ਵਜੇ ਗੁਰਦੁਆਰਾ ਛਪਡ਼ੀ ਸਾਹਿਬ ਵਿੱਚ ਵਾਪਸੀ ਹੋਈ। ਪਿੰਡ ਦੀਆਂ ਸੰਗਤਾਂ ਨਗਰ ਕੀਰਤਨ ਵਿਚ ਉਤਸ਼ਾਹ ਨਾਲ ਪਹੁੰਚੀਆ।ਇਸ ਮੌਕੇ ਤੇ ਪ੍ਰਧਾਨ ਕੁਲਦੀਪ ਸਿੰਘ ਹੋਠੀ , ਚੇਅਰਮੈਨ ਸਰਦਾਰ ਭੁਪਿੰਦਰ ਸਿੰਘ, ਅਰਜੁਨ ਸਿੰਘ ਬਿੱਟੂ, ਜੋਗਿੰਦਰ ਸਿੰਘ, ਕਸ਼ਮੀਰ ਸਿੰਘ, ਗੁਰਦੀਪ ਸਿੰਘ ਸਾਬਕਾ ਸਰਪੰਚ ਸ਼ਿਵਾ ਸਿੰਘ ਮੀਤ ਪ੍ਰਧਾਨ ਮਨਜੀਤ ਸਿੰਘ ਮੰਨਾਂ ਤੇ ਸਮੂਹ ਨਗਰ ਦੀਆਂ ਸੰਗਤਾਂ ਮੌਜੂਦ ਸਨ। ਇਸ ਮੌਕੇ ਤੇ ਕਿਸ਼ਨਗੜ੍ਹ ਦੋਆਬਾ ਪ੍ਰੈਸ ਕਲੱਬ ਪ੍ਰਧਾਨ ਤੇ ਮੁੱਖ ਸੰਪਾਦਕ ਦੋਆਬਾ ਟਾਇਮਜ਼ ਗੁਰਪ੍ਰੀਤ ਸਿੰਘ ਬੱਲ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।