ਲੁਧਿਆਣਾ ਦੀ ਆਜ਼ਾਦ ਸਮਾਜ ਪਾਰਟੀ ਭੀਮ ਆਰਮੀ ਟੀਮ ਵੱਲੋਂ ਰਾਸ਼ਟਰੀ ਪ੍ਰਧਾਨ ਵਿਨੇ ਰਤਨ ਸਿੰਘ ਨਾਲ ਮੁਲਾਕਾਤ

ਆਦਮਪੁਰ( ਲੱਕੀ ਬੈਸ) ਪੰਜਾਬ ਵਿੱਚ ਭੀਮ ਆਰਮੀ ਆਜ਼ਾਦ ਸਮਾਜ ਪਾਰਟੀ(ਕਾਂਸ਼ੀ ਰਾਮ) ਵੱਲੋਂ ਆਪਣੀਆਂ ਸਰਗਰਮੀਆਂ ਨੂੰ ਹੋਰ ਤੇਜ਼ ਕਰਨ ਲਈ ਇੱਕ ਮੀਟਿੰਗ ਦਾ ਆਯੋਜਨ ਜਲੰਧਰ ਦੇ ਅਲਾਵਲਪੁਰ ਵਿੱਚ ਰੱਖਿਆ ਗਿਆ, ਜਿਸ ਵਿੱਚ ਭੀਮ ਆਰਮੀ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਵਿਨੇ ਰਤਨ ਸਿੰਘ ਜੀ ਮੁੱਖ ਮਹਿਮਾਨ ਵਜੋਂ ਪੁੱਜੇ ਤੇ ਇਸ ਮੌਕੇ ਜਿਲ੍ਹਾ ਲੁਧਿਆਣਾ ਤੋਂ ਵੱਖ ਵੱਖ ਅਹੁਦੇਦਾਰਾਂ ਦਾ ਇੱਕ ਜੱਥਾ ਜਿਲ੍ਹਾ ਲੁਧਿਆਣਾ ਦੇ ਇੰਚਾਰਜ ਅੰਮ੍ਰਿਤ ਸਿੰਘ ਭਾਰਤੀ ਦੀ ਅਗਵਾਈ ਵਿੱਚ ਸ਼ਾਮਿਲ ਹੋਇਆ।
ਇਸ ਮੌਕੇ ਰਾਸ਼ਟਰੀ ਪ੍ਰਧਾਨ ਸ਼੍ਰੀ ਵਿਨੇ ਰਤਨ ਸਿੰਘ ਨੇ ਭਰੋਸਾ ਦਿੱਤਾ ਕਿ ਜਲਦ ਹੀ ਆਜ਼ਾਦ ਸਮਾਜ ਪਾਰਟੀ(ਕਾਂਸ਼ੀ ਰਾਮ) ਦੇ ਰਾਸ਼ਟਰੀ ਪ੍ਰਧਾਨ ਅਤੇ ਸੰਸਦ ਮੈਂਬਰ ਸ੍ਰੀ ਚੰਦਰਸ਼ੇਖਰ ਆਜ਼ਾਦ ਜੀ ਤੇ ਉਹ ਖੁਦ ਲੁਧਿਆਣੇ ਵਿਖੇ ਵੱਡਾ ਪ੍ਰੋਗਰਾਮ ਉਲੀਕਣਗੇ।
ਇਸ ਮੌਕੇ ਸ਼੍ਰੀ ਵਿਨੇ ਰਤਨ ਸਿੰਘ ਜੀ ਦੇ ਨਾਲ ਪੰਜਾਬ ਬਾਡੀ ਦੇ ਇੰਚਾਰਜ ਆਜ਼ਾਦ ਸਮਾਜ ਪਾਰਟੀ ਸ਼੍ਰੀ ਐਮ. ਐਲ. ਤੋਮਰ ਜੀ,ਭੀਮ ਆਰਮੀ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਅਜਾਦ ਸਮਾਜ ਪਾਰਟੀ ਦੇ ਪੰਜਾਬ ਇੰਚਾਰਜ ਹਤੇਸ਼ ਮਾਹੀ ਜੀ,ਆਜ਼ਾਦ ਸਮਾਜ ਪਾਰਟੀ ਪੰਜਾਬ ਦੇ ਸਹਿ ਇੰਚਾਰਜ ਨਰੇਸ਼ ਜੱਸਲ ਜੀ, ਭੀਮ ਆਰਮੀ ਪੰਜਾਬ ਦੇ ਪ੍ਰਧਾਨ ਸ੍ਰੀ ਸਨੀ ਜੱਸਲ ਜੀ ਤੇ ਹੋਰ ਦਰਜਾ ਪਰ ਦਰਜਾ ਲੀਡਰਸ਼ਿਪ ਮੌਜੂਦ ਸੀ। ਜਿਲ੍ਹਾ ਲੁਧਿਆਣਾ ਤੋਂ ਸ਼ਾਮਿਲ ਹੋਣ ਵਾਲਿਆਂ ਵਿੱਚ ਮੁੱਖ ਸਲਾਹਕਾਰ ਬਲਵੀਰ ਸਿੰਘ ਪੋਹੀੜ, ਸੂਬਾ ਕਮੇਟੀ ਇੰਚਾਰਜ ਗੋਗੀ ਪ੍ਰਧਾਨ ਦੋਰਾਹਾ, ਰਾਮ ਸਿੰਘ ਜੀ ਜਿਲ੍ਹਾ ਲੁਧਿਆਣਾ ਦੇ ਪ੍ਰਧਾਨ, ਲੁਧਿਆਣਾ ਸ਼ਹਿਰੀ ਦੇ ਇੰਚਾਰਜ ਸ੍ਰੀ ਵਿਵੇਕ ਕੁਮਾਰ ਪਾਸਵਾਨ, ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਅੰਗਦ ਕੁਮਾਰ, ਅਸ਼ੋਕ ਕੁਮਾਰ,ਸੋਮਨਾਥ ਮਾਂਗਟ, ਰਜਿੰਦਰ, ਇੰਦਰਜੀਤ ਸਿੰਘ ਖਾਲਸਾ, ਰਾਜੂ ਗੌਤਮ,ਹੀਰਾ ਗੌਤਮ, ਸਿਧਾਰਥ ਗੌਤਮ,ਪ੍ਰਵੇਸ਼ ਪਾਸਵਾਨ, ਤਾਂ ਜਸਬੀ ਸਰਫਰਾਸ਼ ਆਲਮ ਧਰਿੰਦਰਾ, ਸ਼ਾਹਨਵਾਜ, ਬਾਬੂ ਰਾਓ ਅੰਬੇਡਕਰ ਸ਼ਿਵ ਕੁਮਾਰ ਸਰਵਣ ਕੁਮਾਰ ਗੌਤਮ, ਸੰਤੋਸ਼, ਸ਼ਿਵ ਕੁਮਾਰ, ਅੰਕੁਸ਼ ਆਦੀ ਸ਼ਾਮਿਲ ਸਨ।


