Doaba Times

ਜਲੰਧਰ ਦੇ ਪਿੰਡ ਬੱਲਾਂ ਨਿਵਾਸੀ ਸ਼ਹੀਦ ਸਰਵਣ ਸਿੰਘ ਜੀ ਨੂੰ ਯਾਦ ਕਰਦਿਆਂ ਸ਼ਰਧਾਂਜਲੀਆਂ ਭੇਟ

ਅਲਾਵਲਪੁਰ ਦੇ ਸਕੂਲ ਵਿਖੇ ਬੀਐਸਐਫ ਦੇ ਜਵਾਨਾਂ ਵੱਲੋਂ ਸ਼ਹੀਦ ਐੱਸ ਆਈ ਸਰਵਣ ਸਿੰਘ ਨੂੰ ਦਿੱਤੀ ਗਈ ਸ਼ਰਧਾਂਜਲੀ

ਇਸ ਉਪਰੰਤ ਮੌਜ਼ੂਦ ਪਰਿਵਾਰਕ ਮੈਂਬਰਾਂ ਵੱਲੋਂ ਸ਼ਹੀਦ ਸਰਵਣ ਸਿੰਘ ਜੀ ਦੀ ਯਾਦਗਾਰ ਤੇ ਫੁੱਲ ਮਾਲਾਵਾਂ ਭੇਟ ਕੀਤੀਆਂ ਗਈਆਂ। ਇਸ ਮੌਕੇ ਧਰਮ ਪਤਨੀ ਸਰਬਜੀਤ ਕੌਰ ਜੀ ਨੂੰ ਸਨਮਾਨਤ ਕੀਤਾ ਗਿਆ ਇਸ ਮੌਕੇ ਪੁੱਤਰ ਹਰਜਿੰਦਰ ਸਿੰਘ ਬੱਲ, ਬੀਐਸਐਫ ਦੇ ਐਸਆਈ ਸੁਰੇਸ਼ ਕੁਮਾਰ, ਇੰਸਪੈਕਟਰ ਜੋਗਿੰਦਰ ਸਿੰਘ, ਇੰਸ. ਜੇ ਪੀ ਸਿੰਘ , ਸਕੂਲ ਪ੍ਰਿੰਸੀਪਲ ਹਰਵਿੰਦਰ ਕੌਰ ਅਤੇ ਅਲਾਵਲਪੁਰ ਪੁਲੀਸ ਚੌਕੀ ਤੋਂ ਏਐਸਆਈ ਬਹਾਦਰ ਲਾਲ, ਸਰਬਜੀਤ ਕੌਰ ਹੈੱਡ ਕਾਂਸਟੇਬਲ ਮੌਜੂਦ ਸਨ।

ਜਲੰਧਰ(ਗੁਰਪ੍ਰੀਤ ਬੱਲ ) ਅਲਾਵਲਪੁਰ ਦੇ ਸਕੂਲ ਵਿਖੇ ਬੀਐਸਐਫ ਦੇ ਜਵਾਨਾਂ ਵੱਲੋਂ ਸ਼ਹੀਦ ਐੱਸ ਆਈ ਸਰਵਣ ਸਿੰਘ ਨੂੰ ਦਿੱਤੀ ਗਈ ਸ਼ਰਧਾਂਜਲੀ । ਇਸ ਮੌਕੇ ਤੇ ਬੀ ਐਸ ਐਫ ਐਸ ਆਈ ਸ਼ਹੀਦ ਸਰਵਣ ਸਿੰਘ ਦੇ ਜੀਵਨ ਤੇ ਚਾਨਣਾ ਪਾਇਆ ਗਿਆ ਤੇ ਦੱਸਿਆ ਕਿ ਉਹ ਪਿੰਡ ਬੱਲਾ ਦੇ ਨਿਵਾਸੀ ਸਨ ਤੇ ਮੁੱਢਲੀ ਸਿੱਖਿਆ ਅਲਾਵਲਪੁਰ ਦੇ ਸਕੂਲ ਵਿੱਚੋਂ ਪ੍ਰਾਪਤ ਕੀਤੀ ਸੀ ਅਤੇ ਇਸ ਉਪਰੰਤ ਦੇਸ਼ ਦੀ ਸੇਵਾ ਲਈ ਬੀਐੱਸਐੱਫ ਵਿੱਚ ਸੇਵਾਵਾਂ ਦੇਣ ਲੱਗੇ ਤਾਂ 15 ਦਸੰਬਰ 1991 ਨੂੰ ਸ. ਸਵਰਨ ਸਿੰਘ ਤੇ ਚਾਰ ਸਾਥੀ ਗਸ਼ਤ ਸਮਾਪਤ ਕਰਕੇ ਬੀਐਸਐਫ ਦੀ ਗੱਡੀ ਤੇ ਵਾਪਸ ਆਉਂਦੇ ਸਮੇਂ ਲਗਪਗ ਦੱਸ ਕਿਲੋਮੀਟਰ ਦੂਰ ਅਤੰਕਵਾਦੀਆਂ ਵੱਲੋਂ ਬੀ ਐਸ ਐਫ਼ ਦੇ ਵਾਹਨ ਤੇ ਆਈਈਡੀ ਬਲਾਸਟ ਕੀਤਾ ਗਿਆ ਇਸ ਮੌਕੇ ਤੇ ਸਰਵਣ ਸਿੰਘ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਮੌਕੇ ਤੇ ਹੀ ਸ਼ਹੀਦੀ ਪ੍ਰਾਪਤ ਕਰ ਗਏ, ਇਸ ਤਰ੍ਹਾਂ ਉਨ੍ਹਾਂ ਦੀ ਦੇਸ਼ ਪ੍ਰਤੀ ਕੁਰਬਾਨੀ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ । ਜ਼ਿਕਰਯੋਗ ਹੈ ਕਿ ਸ਼ਹੀਦ ਸਰਵਣ ਸਿੰਘ ਦੇ ਧਰਮ ਪਤਨੀ ਸਰਬਜੀਤ ਕੌਰ ਨੂੰ ਅਟਾਰੀ ਸਰਹੱਦ ਵਾਹਗਾ ਬਾਰਡਰ ਤੇ ਵੀ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ ।