Doaba Times

ਵਾਰਡ ਨੰ:79 ਦੇ ਵਿਕਾਸ ਕਾਰਜਾ ਸੰਬੰਧੀ ਵਿਵੇਕਾ ਨੰਦ ਪਾਰਕ ਨਿਰਮਾਣ ਤੋਂ ਬਾਅਦ ਜਾਇਜਾ ਲੈਣ ਪਹੁਚੇ ਵਿਧਾਇਕ ਬਾਵਾ ਹੈਨਰੀ

ਜਲੰਧਰ (ਸ.ਅਵਤਾਰ ਸਿੰਘ ਰਿਟਾ. ਕਾਨੂੰਗੋ) ਜਲੰਧਰ ਦੇ ਵਾਰਡ ਨੰਬਰ ਦੇ ਵਿਕਾਸ ਕਾਰਜਾਂ ਸਬੰਧੀ ਭਗਵੇਂਕਰਨ ਪਾਰਕ ਨਿਰਮਾਣ ਤੋਂ ਬਾਅਦ ਵਿਧਾਇਕ ਵਿਧਾਇਕ ਬਾਵਾ ਹੈਨਰੀ ਮੌਕੇ ਨਿਰੀਖਣ ਕਰਨ ਪਹੁੰਚੇ , ਇਸ ਮੌਕੇ ਤੇ ਉਨ੍ਹਾਂ ਵੱਲੋਂ ਇਲਾਕੇ ਦੇ ਵਿਕਾਸ ਸਬੰਧੀ ਜਾਇਜ਼ਾ ਲਿਆ ਗਿਆ ਅਤੇ ਵਿਕਾਸ ਦੀ ਗਤੀ ਨੂੰ ਤੇਜ਼ੀ ਲਿਆਉਣੀ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਦਿੱਤੇ ਅਤੇ ਜਲਦ ਹੀ ਨਿਊ ਸੁਭਾਸ਼ ਨਗਰ ਮਕਸੂਦਾਂ ਵਿਖੇ ਜੋ ਟਿਊਬਵੈੱਲ ਦੇ ਬੋਰਿੰਗ ਦਾ ਕੰਮ ਚੱਲ ਰਿਹਾ ਹੈ ਉਸ ਨੂੰ ਜਲਦੀ ਮੁਕੰਮਲ ਕਰਨ ਤੋਂ ਬਾਅਦ ਜਲਦ ਹੀ ਉਦਘਾਟਨ ਕੀਤਾ ਜਾਵੇਗਾ ਤੇ ਸਥਾਨਕ ਲੋਕਾਂ ਦੀਆਂ ਪਾਣੀ ਸਬੰਧੀ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ ।

ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਮੇਰੇ ਪਿਤਾ ਜੀ ਸਾਬਕਾ ਮੰਤਰੀ ਅਵਤਾਰ ਹੈਨਰੀ ਦੁਆਰਾ ਆਪਣੇ ਇਲਾਕੇ ਦੇ ਵਿਕਾਸ ਕਾਰਜਾਂ ਸਬੰਧੀ ਜਾਣੇ ਜਾਂਦੇ ਸਨ ਉਸੇ ਨਕਸ਼ੇ ਕਦਮ ਤੇ ਚੱਲਦਿਆਂ ਹੀ ਇਲਾਕੇ ਦਾ ਵਿਕਾਸ ਕੀਤਾ ਜਾਵੇਗਾ।

ਇਸ ਮੌਕੇ ਤੇ ਵਿਵੇਕਾਨੰਦ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਕਸ਼ਮੀਰ ਸਿੰਘ ਬੱਲ ਜੀ ਦੀ ਅਗਵਾਈ ਹੇਠ ਐਮਲੇ ਬਾਵਾ ਹੈਨਰੀ ਨੂੰ ਸਨਮਾਨਤ ਕੀਤਾ ਗਿਆ।

ਇਸ ਮੌਕੇ ਤੇ ਕਸ਼ਮੀਰ ਸਿੰਘ ਬੱਲ ਪ੍ਰਧਾਨ, ਮੋਹਨ ਲਾਲ ਸਿਮਕ, ਰਾਜਿੰਦਰ ਸ਼ਰਮਾ ਸੈਕਟਰੀ ,ਪਾਲ ਸਿੰਘ ਪੱਡਾ ਮੀਤ ਪ੍ਰਧਾਨ, ਅਮਰੀਕ ਸਿੰਘ ਟਾਹਲੀ, ਤੇਜਿੰਦਰ ਸਿੰਘ, ਪ੍ਰੋ.ਬਲਵਿੰਦਰ ਸਿੰਘ ਸੋਨੂੰ ਮਲਹੋਤਰਾ ਅਤੇ ਸੋਨੂ ਮੰਡੀ ਵਾਲਾ ਕਨਵੀਨਰ ਇੰਦਰਜੀਤ ਨਾਗਰਾ ਨਿਯੂ ਸਬਜ਼ੀ ਮੰਡੀ ਮਕਸੂਦਾ ਪ੍ਰਧਾਨ , ਸੁਰੇਸ਼ ਬੈਂਸ , ਹੋਰ ਕਲੋਨੀਆਂ ਦੇ ਪ੍ਰਧਾਨ ਕਾਮਰੇਡ ਗੁਰਬਖ਼ਸ਼ ਸਿੰਘ ਸੁਭਾਸ਼ ਨਗਰ ਮਕਸੂਦਾਂ ,ਸ. ਅਵਤਾਰ ਸਿੰਘ ਰਿਟਾਇਰ ਕਾਨੂੰਗੋ , ਸਤਵਿੰਦਰ ਸਿੰਘ ਪਟਵਾਰੀ ,ਪ੍ਰਿ. ਰਘਵੀਰ ਸਿੰਘ ਕਸ਼ਮੀਰ ਸਿੰਘ ਸੈਣੀ, ਗੁਰਮੁੱਖ ਸਿੰਘ ਐਮ ਏ ਪ੍ਰਧਾਨ ਗੁਰਦੁਆਰਾ ਸਾਹਿਬ ਗੋਲਡਨ ਐਵੀਨਿਊ ਮਕਸੂਦਾਂ ਕੁਲਦੀਪ ਸਿੰਘ ਬੋਪਾਰਾਏ, ਕੈਪਟਨ ਓਪੀ ਸ਼ਰਮਾ, ਚਰਨਜੀਤ ਸਿੰਘ ਚੰਨੀ ‘ਦੇਸ ਰਾਜ ,ਰਾਜ ਕੁਮਾਰ ਦੂਆ, ਮੱਖਣ ਡੱਬ , ਸੁਰਿੰਦਰ ਕੁਮਾਰ, ਮੌਜੂਦ ਸਨ ਤੇ ਇਸ ਤੋਂ ਇਲਾਵਾ ਭਾਰੀ ਇਕੱਠ ਦੇਖਿਆ ਗਿਆ । ਬਾਵਾ ਹੈਨਰੀ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਕਸੂਦਾਂ ਇਲਾਕੇ ਵਿੱਚ ਪੜ੍ਹੇ ਲਿਖੇ ਸੂਝਵਾਨ ਵਿਅਕਤੀ ਰਹਿੰਦੇ ਹਨ ਅਤੇ ਜੋ ਸੜਕਾਂ ਬਣ ਰਹੀਆਂ ਹਨ ਬਹੁਤ ਵਧੀਆ ਕੁਆਲਿਟੀ ਦੀਆਂ ਬਣ ਰਹੀਆਂ ਹਨ । ਕੁਝ ਲੋਕਾਂ ਵੱਲੋਂ ਇਲਾਕੇ ਵਿੱਚ ਏਟੀਐਮ ਮਸ਼ੀਨਾਂ ਖੋਲ੍ਹਣ ਦੀ ਮੰਗ ਕੀਤੀ ਗਈ ਤਾਂ ਜੋ ਆਪਣਾ ਲੈਣ ਦੇਣ ਆਪਣੇ ਇਲਾਕੇ ਵਿਚ ਸੁਵਿਧਾ ਅਨੁਸਾਰ ਕਰ ਸਕਣ। ਇਸ ਮੌਕੇ ਤੇ ਸਭਾ ਵਿਚ ਬਾਵਾ ਹੈਨਰੀ ਵੱਲੋਂ ਸੰਬੋਧਨ ਕਰਦਿਆਂ ਕਿਹਾ ਕਿ ਮਾਸਕ ਲਗਾ ਕੇ ਰੱਖਣਾ ਜ਼ਰੂਰੀ ਹੈ ਤਾਂ ਕਿ ਕਰੁਣਾ ਤੋਂ ਬਚਿਆ ਜਾਵੇ ਉਦੋਂ ਸਭ ਨੂੰ ਹੌਸਲਾ ਰੱਖਣ ਦੀ ਪ੍ਰੇਰਨਾ ਦਿੱਤੀ

Next

ਟਿੰਕੂ ਕਰਿਆਨਾ ਸਟੋਰ ਤੇ ਹੋਈ ਚੋਰੀ ਦੀ ਵਾਰਦਾਤ

ਨਹੀਂ ਰੁਕ ਰਹੀਆਂ ਚੋਰੀ ਦੀਆਂ ਵਾਰਦਾਤਾਂ.ਦਿਨ ਬ ਦਿਨ ਚੋਰਾਂ ਦੇ ਵਧ ਰਹੇ ਨੇ ਹੌਸਲੇ.

ਜਲੰਧਰ 10ਅਕਤੂਬਰ (ਹਰਪ੍ਰੀਤ ਸਿੰਘ ਹੈਪੀ)ਜਲੰਧਰ ਤੋਂ ਪਠਾਨਕੋਟ ਰਾਸ਼ਟਰੀ ਰਾਜਮਾਰਗ ਤੇ ਪੈਂਦੇ ਸਥਿਤ ਬਿਆਸ ਪਿੰਡ ਵਿਖੇ ਸ਼ਨੀਵਾਰ ਰਾਤ ਨੌੰ ਤੋਂ ਦੱਸ ਵਜੇ ਦੇ ਕਰੀਬ ਟਿੰਕੂ ਕਰਿਆਨਾ ਸਟੋਰ ਨੂੰ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ.ਟਿੰਕੂ ਕਰਿਆਨਾ ਸਟੋਰ ਦੇ ਮਾਲਕ ਕੈਲਾਸ਼ ਚੰਦਰ (ਟਿੰਕੂ) ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀਆਂ ਦੁਕਾਨਾਂ ਨੂੰ ਅੱਠ ਸਾਢੇ ਅੱਠ ਵਜੇ ਦੇ ਕਰੀਬ ਤਾਲਾ ਲਗਾ ਕੇ ਆਪਣੇ ਘਰ ਨੂੰ ਚਲਾ ਗਿਆ.ਤੇ ਜਦੋਂ ਵਾਪਿਸ ਆਪਣੀ ਦੁਕਾਨ ਦਾ ਤਾਲਾ ਰਾਤ ਦੇ 10 ਵਜੇ ਦੇ ਕਰੀਬ ਖੋਲ੍ਹਿਆ ਤਾਂ ਦੇਖਿਆ ਕਿ ਦੁਕਾਨ ਦਾ ਸਮਾਨ ਅੰਦਰ ਖਿੱਲਰਿਆ ਪਿਆ ਸੀ ਤੇ ਗੱਲੇ ਵਿਚੋਂ14000 ਨਗਦ ਰਾਸ਼ੀ ਤੇ ਦੁਕਾਨ ਵਿੱਚ ਲੱਗੇ ਹੋਏ ਤਿੰਨ ਕੈਮਰੇ ਗਾਇਬ ਸੀ.

ਕੁਮਾਰ ਮਿਕਸਿੰਗ ਆਡਿਟਿੰਗ ਪੁਆਇੰਟ ਟਿੰਕੂ ਕਰਿਆਨਾ ਸਟੋਰ ਦੇ ਮਾਲਕ ਕੈਲਾਸ਼ ਚੰਦਰ ਦੇ ਬੇਟੇ ਬਲਵਿੰਦਰ ਕੁਮਾਰ ਦੀ ਦੁਕਾਨ ਬਿਲਕੁਲ ਨਾਲ ਹੀ ਲੱਗਦੀ ਹੈ.ਜਿਸ ਵਿਚੋਂ ਚੋਰਾਂ ਵੱਲੋਂ ਦੋ ਕੰਪਿਊਟਰ ਹਾਰਡ ਡਿਸਕ ਚੋਰੀ ਕਰ ਲਈਆਂ ਗਈਆਂ.ਜਿਨ੍ਹਾਂ ਦੇ ਵਿੱਚ ਉਨ੍ਹਾਂ ਵੱਲੋਂ ਵਿਆਹ ਸ਼ਾਦੀ ਦੇ 20 ਤੋਂ 22 ਲਗਭਗ ਸਮਾਰੋਹ ਦੇ ਰਿਕਾਰਡ ਮੌਜੂਦ ਸਨ.ਉਹ ਸਾਰਾ ਹੀ ਰਿਕਾਰਡ ਚੋਰਾਂ ਵੱਲੋਂ ਚੋਰੀ ਕੀਤਾ ਗਿਆ ਜਿਸ ਦੇ ਮੁੱਲ ਦਾ ਕੋਈ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ.ਜਿਸ ਦਾ ਉਨ੍ਹਾਂ ਨੂੰ ਬਹੁਤ ਵੱਡਾ ਘਾਟਾ ਹੋਇਆ.ਇਸ ਚੋਰੀ ਵਿੱਚ ਹੋਈਆਂ ਹਾਰਡ ਡਿਸਕਾਂ ਦਾ ਰਿਕਾਰਡ ਲੋਕਾਂ ਦੇ ਵਿਆਹ ਸ਼ਾਦੀਆਂ ਦਾ ਰਿਕਾਰਡ ਹੀ ਨਹੀਂ ਬਲਕਿ ਲੋਕਾਂ ਦੀਆ ਖ਼ੁਸ਼ੀਆਂ ਦੀ ਭਾਵਨਾ ਵੀ ਨਾਲ ਜੁੜਿਆ ਹੁੰਦੀਆਂ ਹੈ.ਇਹ ਸਾਰੀ ਘਟਨਾ ਦੁਕਾਨ ਵਿੱਚ ਲੱਗੇ ਕੈਮਰੇ ਵਿਚ ਕੈਦ ਹੋ ਗਈ.ਇਸ ਘਟਨਾ ਦੀ ਇਤਲਾਹ ਅਲਾਵਲਪੁਰ ਚੌਕੀ ਨੂੰ ਦਿੱਤੀ ਗਈ ਜਿਸ ਦੀ ਤਫਤੀਸ਼ ਪੁਲੀਸ ਵੱਲੋਂ ਜਾਰੀ ਹੈ.ਤੇ ਪੁਲੀਸ ਚੌਕੀ ਅਲਾਵਲਪੁਰ ਵੱਲੋਂ ਇਹ ਭਰੋਸਾ ਦਿਵਾਇਆ ਗਿਆ ਚੋਰਾਂ ਨੂੰ ਜਲਦ ਤੋਂ ਜਲਦ ਪਕੜ ਲਿਆ ਜਾਵੇਗਾ.

Leave a comment