ਮੁੱਖ ਮੰਤਰੀ ਚਰਨਜੀਤ ਚੰਨੀ ਵਲੋਂ ਸ੍ਰੀ ਗੁਰੂ ਰਵਿਦਾਸ ਅਧਿਆਇ ਸੈਂਟਰ ਵਾਸਤੇ ਸੰਤ ਨਿਰੰਜਣ ਦਾਸ ਜੀ ਨੂੰ 25 ਕਰੋੜ ਰੁਪਏ ਦਾ ਚੈੱਕ ਦਿੱਤਾ

ਜਲੰਧਰ (Gurprert Bal) : ਮੁੱਖ ਮੰਤਰੀ ਚਰਨਜੀਤ ਚੰਨੀ ਵਲੋਂ ਅੱਜ ਡੇਰਾ ਸੱਚਖੰਡ ਬੱਲਾਂ ਵਿਖੇ ਮੱਥਾ ਟੇਕਿਆ। ਸੰਤ ਨਿਰੰਜਣ ਦਾਸ ਜੀ ਗੱਦੀਨਸ਼ੀਨ ਡੇਰਾ ਸੱਚਖੰਡ ਬੱਲਾਂ ਚੇਅਰਮੈਨ ਸ਼੍ਰੀ ਗੁਰੂ ਰਵਿਦਾਸ ਪਬਲਿਕ ਜਨਮ ਸਥਾਨ ਚੈਰੀਟੇਬਲ ਟਰੱਸਟ ਵਾਰਾਣਸੀ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ।
ਇਸ ਮੋੌਕੇ ਤੇ ਚਰਨਜੀਤ ਸਿੰਘ ਚੰਨੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਡੇਰਾ ਬੱਲਾਂ ਵਿਖੇ ਸ੍ਰੀ ਗੁਰੂ ਰਵਿਦਾਸ ਅਧਿਆਏ ਸੈਂਟਰ ਸਥਾਪਤ ਕਰਨ ਵਾਸਤੇ 100 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਸੀ। ਵਿਰੋਧੀ ਉਨ੍ਹਾਂ ਤੇ ਤੰਜ ਕੱਸਦੇ ਹਨ ਕਿ ਚੰਨੀ ਸਿਰਫ਼ ਅੈਲਾਨ ਕਰਨ ਵਾਲਾ ਹੀ ਮੁੱਖ ਮੰਤਰੀ ਹੈ ਇਸ ਲਈ ਉਹ ਅੱਜ 25 ਕਰੋੜ ਰੁ: ਦਾ ਚੈਕ ਨਾਲ ਲੈ ਕੇ ਆਏ ਹਨ।ਤੇ ਉਨ੍ਹਾਂ ਸੰਤ ਨਿਰੰਜਣ ਦਾਸ ਜੀ ਨੂੰ ਪੱਚੀ ਕਰੋੜ ਰੁਪਏ ਦਾ ਚੈੱਕ ਵੀ ਦਿੱਤਾ। ਤੇ ਉਨ੍ਹਾਂ ਕਿਹਾ ਕਿ ਪੱਚੀ ਕਰੋੜ ਰੁਪਏ ਵੀ ਜਲਦ ਹੀ ਦਿੱਤੇ ਜਾਣਗੇ।
ਇਸ ਮੌਕੇ ਤੇ ਉਨ੍ਹਾਂ ਦੇ ਨਾਲ ਵਿਧਾਇਕ ਚੌਧਰੀ ਸੁਰਿੰਦਰ ,ਕੈਬਨਿਟ ਮੰਤਰੀ ਮਹਿੰਦਰ ਸਿੰਘ ਕੇਪੀ ਸਾਂਸਦ ਚੌਧਰੀ ਸੰਤੋਖ ਸਿੰਘ ਸਿੰਘ, ਕੈਬਨਿਟ ਮੰਤਰੀ ਪਰਗਟ ਸਿੰਘ, ਡੀਸੀ ਘਨਸ਼ਾਮ ਥੋਰੀ, ਬਲਬੀਰ ਰਾਜ ਤਹਿਸੀਲਦਾਰ ਮਨਦੀਪ ਸਿੰਘ ਕਰਤਾਰਪੁਰ ਆਦਿ ਤੋਂ ਇਲਾਵਾ ਆਈਜੀ ਰੇਂਜ ਜਲੰਧਰ ਡੀਆਈਜੀ ਜਲੰਧਰ ਐੱਸਐੱਸਪੀ ਸਤਿੰਦਰ ਸਿੰਘ ਡੀ ਐਸ ਪੀ ਸੁਖਪਾਲ ਸਿੰਘ ਰੰਧਾਵਾ , ਜੱਸੀ ਤੱਲ੍ਹਣ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ,ਬਾਬਾ ਸੁਖਦੇਵ ਸੁੱਖੀ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਯੂਥ ਫੈਡਰੇਸ਼ਨ ਵੱਲੋਂ ਸਾਬਕਾ ਸਰਪੰਚ ਕਾਨੂੰਗੋ ਬਲਦੇਵ ਰਾਜ ਪਟਵਾਰੀ ਤਰਿੰਦਰ ਸਿੰਘ ਡੇਰਾ ਬੱਲਾਂ ਟਰੱਸਟ ਸੈਕਟਰੀ ਸਤਪਾਲ ਵਿਰਦੀ ਸੇਠ ਦੇਸ ਰਾਜ ਫਗਵਾੜਾ ਸੇਵਾਦਾਰ ਹਰਦੇਵ ਦਾਸ ਸੇਵਾਦਾਰ ਬੀ ਕੇ ਮਹਿਮੀ,ਬਰਿੰਦਰ ਦਾਸ ਬੱਬੂ ਸੇਵਾਦਾਰ ਸ਼ਾਮ ਲਾਲ ,ਸੇਵਾਦਾਰ ਧਰਮਪਾਲ ਆਦਿ ਹਾਜ਼ਰ ਸਨ ਇਸ ਮੌਕੇ ਤੇ ਸਟੇਜ ਸੈਕਟਰੀ ਜ਼ਿੰਮੇਵਾਰੀ ਦਵਿੰਦਰ ਰੂਬੀ ਨੇ ਨਿਭਾਈ ਇਸ ਮੌਕੇ ਅਤੁੱਟ ਲੰਗਰ ਵਰਤਾਏ ਗਏ।