Doaba Times

ਆਲਟੋ ਕਾਰ ਚਾਲਕਾ ਵੱਲੋਂ ਡੀਏਵੀ ਯੂਨੀਵਰਸਿਟੀ ਦੀ ਵਿਦਿਆਰਥਣ ਨੂੰ ਅਗਵਾ ਕਰਨ ਦੀ ਨਾਕਾਮ ਕੋਸ਼ਿਸ਼

ਇਲਾਕੇ ਵਿੱਚ ਬਿਸਤ ਦੋਆਬ ਨਹਿਰ ਦੇ ਸੂਏ ਤੇ ਪਹਿਲਾ ਵੀ ਲਾਸ਼ਾਂ ਮਿਲਣ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ।

ਜਲੰਧਰ/ਕਿਸ਼ਨਗੜ (ਗੁਰਪ੍ਰੀਤ ਬੱਲ/ ਗੁਰਮੁੱਖ ਸਿੰਘ )

  • ਡੀਏਵੀ ਯੂਨੀਵਰਸਟੀ ਸਰਮੱਸਤਪੁਰ ਦੀ ਵਿਦਿਆਰਥਣ ਬਲਵਿੰਦਰ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਕੱਲ੍ਹ ਸਵੇਰੇ 5 :30ਵਜੇ ਦੇ ਕਰੀਬ ਆਪਣੇ ਪੀਜੀ ਤੋਂ ਪੈਦਲ ਯੂਨੀਵਰਸਿਟੀ ਵਿਖੇ ਗਰਾਊਂਡ ਜਾ ਰਹੀ ਸੀ ਤਾ ਉਹ ਗੁਰਦੁਆਰਾ ਬਾਬੇ ਸ਼ਹੀਦਾਂ ਦੇ ਸਾਹਮਣੇ ਪੁਲ ਦੇ ਨਜ਼ਦੀਕ ਪਹੁੰਚੀ ਤਾਂ ਅੱਗੋਂ ਇਕ ਆਲਟੋ ਕਾਰ ਗ੍ਰੇਅ ਰੰਗ ਪਹਿਲਾਂ ਹੀ ਖੜ੍ਹੀ ਸੀ। ਜਿਸ ਵਿੱਚ ਤਿੰਨ ਚਾਰ ਨੌਜਵਾਨ ਸਵਾਰ ਸਨ ।ਜਦੋਂ ਉਨ੍ਹਾਂ ਦੇ ਨਜ਼ਦੀਕ ਤੋਂ ਲੰਘ ਰਹੀ ਸੀ ਤਾਂ ਉਨ੍ਹਾਂ ਨੇ ਉਸ ਨੂੰ ਕਾਰ ਵਿੱਚ ਖਿੱਚਣਾ ਸ਼ੁਰੂ ਕਰ ਦਿੱਤਾ ਤਾ ਉਹ ਕਾਫ਼ੀ ਡਰ ਗਈ, ਪ੍ਰੰਤੂ ਉਸ ਨੇ ਹਿੰਮਤ ਤੋਂ ਕੰਮ ਲੈਂਦੇ ਹੋਏ ਰੌਲਾ ਪਾ ਦਿੱਤਾ ਤਾਂ ਉਸ ਨੇ ਅਗਵਾਕਾਰਾਂ ਦੇ ਹੱਥਾਂ ਤੇ ਨੌਹ ਮਾਰੇ ਤੇ ਦੰਦੀਆਂ ਵੱਢੀਆਂ।ਰੌਲਾ ਸੁਣ ਕੇ ਸਾਹਮਣੇ ਤੋਂ ਖਡ਼੍ਹੇ ਟਰੱਕ ਚਾਲਕ ਤੇ ਲੋਕ ਵੀ ਉਨ੍ਹਾਂ ਵੱਲ ਦੌੜ ਪਏ।ਅਗਵਾ ਕਰ ਲੜਕੀ ਨੂੰ ਸੁੱਟ ਕੇ ਮੌਕੇ ਤੋਂ ਫ਼ਰਾਰ ਹੋ ਗਏ।ਪਹਿਲਾਂ ਤਾਂ ਉਹ ਕਾਫੀ ਡਰ ਸਹਿਮ ਗਈ ।
  • ਇਸ ਉਪਰੰਤ ਉਸ ਨੇ ਯੂਨੀਵਰਸਿਟੀ ਦੇ ਪ੍ਰਬੰਧਕਾਂ ਨੂੰ ਇਸ ਘਟਨਾ ਸੰਬੰਧੀ ਦੱਸਿਆ ਉਨ੍ਹਾਂ ਕਿਹਾ ਕਿ ਤੁਸੀਂ ਬਾਹਰ ਪੀਜੀ ਵਿੱਚ ਨਾ ਰਹੋ।ਸਾਡੀ ਕੋਈ ਬਾਹਰ ਦੀ ਜ਼ਿੰਮੇਵਾਰੀ ਨਹੀਂ ਹੈ।ਤੁਸੀਂ ਸਾਡੇ ਹੋਸਟਲ ਵਿੱਚ ਰਹੋ ਤਾਂ ਹੀ ਅਸੀਂ ਜ਼ਿੰਮੇਵਾਰ ਹੋਵਾਂਗੇ।ਬਾਅਦ ਦੁਪਹਿਰ ਉਸ ਨੇ ਆਪਣੇ ਸਾਥੀ ਵਿਦਿਆਰਥੀਆਂ ਨੂੰ ਦੱਸਿਆ ਤੂੰ ਉਨ੍ਹਾਂ ਇਸ ਸੰਬੰਧੀ ਥਾਣਾ ਮਕਸੂਦਾਂ ਵਿਖੇ ਸ਼ਿਕਾਇਤ ਦਿੱਤੀ ਗਈ ।ਮੌਕੇ ਤੇ ਜਾਂਚ ਕਰਨ ਲਈ ਏ ਐੱਸ ਆਈ ਦਿਲਬਾਗ ਸਿੰਘ ਪਹੁੰਚੇ ਤੇ ਉਨ੍ਹਾਂ ਮੌਕੇ ਤੇ ਲੋਕਾਂ ਤੋਂ ਪੁੱਛਗਿੱਛ ਵੀ ਕੀਤੀ ਮੌਕੇ ਤੇ ਇਕੱਤਰ ਲੋਕਾਂ ਨੇ ਦੱਸਿਆ ਕਿ ਸਵੇਰੇ ਕੁਝ ਲੋਕ ਲੜਕੀ ਨੂੰ ਕਾਰ ਵਿੱਚ ਖਿੱਚ ਧੂਹ ਕਰ ਰਹੇ ਸਨ। ਜਦੋਂ ਲੜਕੀ ਨੇ ਰੌਲਾ ਪਾ ਤੋਂ ਉਸ ਨੂੰ ਸੁੱਟ ਕੇ ਫ਼ਰਾਰ ਹੋ ਗਏ।ਇਸ ਸੰਬੰਧੀ ਉਨ੍ਹਾਂ ਆਸ ਪਾਸ ਫੈਕਟਰੀਆਂ ਅਤੇ ਗੁਰਦੁਆਰਾ ਸਾਹਿਬ ਦੇ ਕੈਮਰਿਆਂ ਨੂੰ ਖੰਗਾਲਿਆ ।ਗੁਰਦੁਆਰਾ ਸਾਹਿਬ ਦੇ ਸੀਸੀਟੀਵੀ ਕੈਮਰੇ ਦੀ ਫੋਟੋਜ਼ ਵਿੱਚ ਆਲਟੋ ਕਾਰ ਨੰਬਰ ਦੀ ਸ਼ਨਾਖਤ ਹੋ ਗਈ।ਇਸ ਸੰਬੰਧੀ ਡੀ ਐੱਸ ਪੀ ਕਰਤਾਰਪੁਰ ਸੁਖਪਾਲ ਸਿੰਘ ਰੰਧਾਵਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਆਲਟੋ ਕਾਰ ਦੇ ਨੰਬਰ PB08-BC-1639 ਤੋਂ ਜਲਦ ਹੀ ਦੋਸ਼ੀਆਂ ਤਕ ਪੁਲਸ ਪਹੁੰਚ ਜਾਵੇਗੀ। ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਲੜਕੀ ਨੇ ਦੱਸਿਆ ਕਿ ਉਹ ਡੀ ਏ ਵੀ ਯੂਨੀਵਰਸਿਟੀ ਵਿਚ ਐਮਏ ਫਿਜ਼ੀਕਲ ਐਜੂਕੇਸ਼ਨ ਫਾਈਨਲ ਸਾਲ ਦੀ ਵਿਦਿਆਰਥਣ ਹੈ ਅਤੇ ਯੂਨੀਵਰਸਿਟੀ ਦੇ ਨਜ਼ਦੀਕ ਹੀ ਪੀਜੀ ਵਿੱਚ ਰਹਿੰਦੀ ਹੈ।
  • ਜ਼ਿਕਰਯੋਗ ਹੈ ਕਿ ਇਲਾਕੇ ਵਿੱਚ ਪਹਿਲਾਂ ਵੀ ਬਿਸਤ ਦੋਆਬ ਨਹਿਰ ਦੇ ਸੂਏ ਕਿਨਾਰੇ ਲਾਸ਼ਾਂ ਮਿਲੀਆਂ ਸਨ ਜਿਸ ਕਾਰਨ ਇਲਾਕੇ ਵਿਚ ਭਾਰੀ ਦਹਿਸ਼ਤ ਦਾ ਮਾਹੌਲ ਹੈ। ਸਥਾਨਕ ਪੁਲੀਸ ਵੱਲੋਂ ਦੋਸ਼ੀ ਕਾਤਲਾਂ ਨੂੰ ਨਹੀ ਲੱਭ ਸਕੀ।

Leave a comment