ਡੇਰਾ ਸੱਚਖੰਡ ਬੱਲਾਂ ਜਾਂਦੇ ਰਸਤੇ ਚ’ ਟਰੱਕ ਚਾਲਕ ਦੀ ਲਾਪਰਵਾਹੀ ਕਾਰਨ ਰਸਤਾ ਜਾਮ
*ਆਮ ਲੋਕ ਖੇਤਾਂ ਵਿੱਚੋਂ ਦੀ ਲੰਘਣ ਲਈ ਮਜਬੂਰ



ਕਿਸ਼ਨਗੜ(ਗੁਰਪ੍ਰੀਤ ਬੱਲ) ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਸਥਿਤ ਪਿੰਡ ਬੱਲਾ ਨੂੰ ਜਾਂਦਿਆਂ ਰਸਤੇ ਚ’ ਇਕ ਫੈਕਟਰੀ ਦੇ ਅੱਗੇ ਟਰੱਕ ਚਾਲਕ ਦੀ ਲਾਪ੍ਰਵਾਹੀ ਕਾਰਨ ਪੂਰਾ ਰਸਤਾ ਬਲਾਕ ਹੋ ਗਿਆ ਜਿਸ ਕਾਰਨ ਆਮ ਰਾਹਗੀਰ ਪ੍ਰੇਸ਼ਾਨ ਹੋ ਗਏ, ਫਿਲਹਾਲ ਟਰੱਕ ਨੂੰ ਇਸ ਤਰ੍ਹਾਂ ਖੜਾ ਕਰਨ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ,ਪ੍ਰੰਤੂ ਟਰੱਕ ਵਿੱਚ ਕੋਲਡ ਡਰਿੰਕਸ ਦੀਆਂ ਪੇਟੀਆਂ ਦੂਸਰੇ ਟਰੱਕ ਵਿਚ ਸਾਈਡ ਦੀ ਬਾਰੀ ਖੋਲ ਕੇ ਲੱਦੀਆਂ ਜਾ ਰਹੀਆਂ ਸਨ, ਤੇ ਨਾਲ ਹੀ ਇੱਕ ਟਰੱਕ ਕੋਲਡ ਡਰਿੰਕਸ ਨਾਲ ਲੱਦਿਆ ਚਾਰਦੀਵਾਰੀ ਅੰਦਰ ਖਡ਼੍ਹਾ ਪਇਆ ਗਿਆ। ਜ਼ਿਕਰਯੋਗ ਹੈ ਕਿ ਨੈਸ਼ਨਲ ਹਾਈਵੇ ਤੋਂ ਰਸਤਾ ਡੇਰਾ ਸੱਚਖੰਡ ਬੱਲਾਂ ਨੂੰ ਜਾਂਦਾ ਹੈ ਜਿਸ ਤੇ ਕਿ ਰੋਜ਼ਾਨਾ ਭਾਰੀ ਆਵਾਜਾਈ ਚਲਦੀ ਰਹਿੰਦੀ ਹੈ ਕਈ ਵੀ ਆਈ ਪੀ ਵੀ ਤੇ ਸ਼ਰਧਾਲੂ ਇਸ ਰਸਤੇ ਰਾਹੀਂ ਡੇਰਾ ਸੱਚਖੰਡ ਬੱਲਾਂ ਪਹੁੰਚਦੇ ਹਨ, ਕਿ ਪ੍ਰਸ਼ਾਸਨ ਜਾਂ ਪ੍ਰਸ਼ਾਸਨਿਕ ਅਧਿਕਾਰੀ ਇਸ ਵੱਲ ਧਿਆਨ ਦੇਣਗੇ ਕਿ ਇਸ ਤਰ੍ਹਾਂ ਗੁਦਾਮ ਮਾਲਕ ਟਰੱਕ ਸੜਕ ਦੇ ਵਿਚਕਾਰ ਖੜਾ ਕਰਕੇ ਸੜਕ ਬਲਾਕ ਕਰਕੇ ਆਮ ਰਾਹਗੀਰਾਂ ਨੂੰ ਪ੍ਰੇਸ਼ਾਨ ਨਾ ਕਰ ਸਕਣ।ਆਮ ਤੌਰ ਤੇ ਦੇਖਣ ਵਿੱਚ ਆਉਂਦਾ ਹੈ ਕਿ ਪੇਂਡੂ ਇਲਾਕਿਆਂ ਵਿਚ ਫੈਕਟਰੀਆਂ , ਗੋਦਾਮ ਬਣਾਏ ਜਾਂਦੇ ਹਨ ਜਿਸ ਦੇ ਕੋਈ ਵੀ ਕਾਗਜ਼ੀ ਕਾਰਵਾਈ ਪੂਰੀ ਨਹੀਂ ਹੁੰਦੀ ਧੜੱਲੇ ਨਾਲ ਕਾਨੂੰਨ ਨੂੰ ਛਿੱਕੇ ਟੰਗ ਕੇ ਚੱਲਦੀਆਂ ਹਨ ।