ਜਲੰਧਰ ਰਾਸ਼ਟਰੀ ਰਾਜਮਾਰਗ ਸਥਿਤ ਕਿਸ਼ਨਗੜ ਨਜ਼ਦੀਕ ਤੇਜ਼ਧਾਰ ਹਥਿਆਰਾਂ ਨਾਲ ਜ਼ਖ਼ਮੀ ਕਰ ਹੋਈ ਲੁੱਟ

ਕਿਸ਼ਨਗੜ(ਗੁਰਪ੍ਰੀਤ ਬੱਲ)ਜਲੰਧਰ ਰਾਸ਼ਟਰੀ ਰਾਜਮਾਰਗ ਸਥਿਤ ਕਿਸ਼ਨਗੜ ਅੱਡਾ ਨਜ਼ਦੀਕ ਇਕ ਯੂਨੀਵਰਸਿਟੀ ਦੇ ਨਜਦੀਕ ਮੰਗਲਵਾਰ ਕਰੀਬ ਰਾਤ ਦੇ 10:30 ਵਜੇ ਦੇ ਕਰੀਬ ਤੇਜਧਾਰ ਹਥਿਆਰਾਂ ਨਾਲ ਇੱਕ ਵਿਅੱਕਤੀ ਨੂੰ ਜਖ਼ਮੀ ਕਰ ਕੇ ਲੁਟੇਰਿਆਂ ਵਲੋ ਲੁੱਟਮਾਰ ਕੀਤੀ ਗਈ। ਲੁੱਟ ਦੇ ਸ਼ਿਕਾਰ ਵਿਅਕਤੀ ਦੀ ਪਹਿਚਾਣ ਜਰਨੈਲ ਸਿੰਘ ਵਾਸੀ ਪਿੰਡ ਦੌਲਤਪੁਰ ਵਜੋਂ ਹੋਈ ਹੈ। ਕਰੀਬ 8000ਰੁ. ਨਗਦ ਤੇ ਮੋਬਾਇਲ ਫੋਨ ਲੁਟੇਰਿਆ ਵਲੋ ਲੁੱਟਮਾਰ ਕੀਤੀ ਗਈ।