ਚੋਰਾਂ ਵੱਲੋਂ ਐਨਆਰਆਈ ਦੀ ਕੋਠੀ ਨੂੰ ਬਣਾਇਆ ਨਿਸ਼ਾਨਾ

*ਲਗਾਤਾਰ ਚੋਰੀ ਦੀਆਂ ਵਾਰਦਾਤਾ ਕਾਰਨ ਇਲਾਕੇ ਦੇ ਲੋਕਾਂ ਦੇ ਮਨ ਵਿੱਚ ਦਹਿਸ਼ਤ ਦਾ ਮਾਹੌਲ
ਜਲੰਧਰ (ਗੁਰਪ੍ਰੀਤ ਬੱਲ) ਜਲੰਧਰ-ਦੋਆਬਾ ਰਾਸ਼ਟਰੀ ਰਾਜਮਾਰਗ ਸਥਿਤ ਪਿੰਡ ਬੱਲਾਂ ਵਿਖੇ ਦੇਰ ਰਾਤ ਚੋਰਾਂ ਵੱਲੋਂ ਐਨਆਰਆਈ ਸੋਹਨ ਲਾਲ ਦੀ ਕੋਠੀ ਵਿੱਚੋਂ ਇਨਵਰਟਰ ਬੈਟਰੀ, ਗੀਜ਼ਰ , ਟੂਟੀਆਂ ,ਪਾਣੀ ਵਾਲਾ ਫਿਲਟਰ ,ਪੱਖਾ, ਸਿਲੰਡਰ ,ਘਰੇਲੂ ਸਾਮਾਨ ਚੋਰੀ ਕਰ ਲਿਆ ਗਿਆ।ਇਸ ਸਬੰਧੀ ਜਦ ਸਵੇਰੇ ਛੇ ਵਜੇ ਦੇ ਕਰੀਬ ਕੋਠੀ ਦੇ ਸਾਫ ਸਫਾਈ ਕਰਨ ਵਾਲੇ ਨੂੰ ਲੋਕਾਂ ਨੇ ਦੱਸਿਆ ਕਿ ਕੋਠੀ ਦਾ ਗੇਟ ਖੁੱਲ੍ਹਾ ਹੈ ਤਾਂ ਦੇਖਿਆ ਕਿ ਚੋਰਾਂ ਵੱਲੋਂ ਤਾਲੇ ਹੇਠਾਂ ਕੁੰਡੇ ਤੋੜ ਕੇ ਅੰਦਰ ਦਾਖਲ ਹੋਏ ਤੇ ਕੋਠੀ ਅੰਦਰ ਵੀ ਤਾਲੇ ਹੇਠਾਂ ਕੁੰਡੀਆਂ ਤੋਡ਼ ਕੇ ਚੋਰਾਂ ਵੱਲੋਂ ਚੋਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਚੋਰ ਜਾਂਦੇ ਸਮੇਂ ਆਪਣਾ ਸਮਾਨ ਪਲਾਸ , ਪੇਚਕਸ ਵੀ ਮੌਕੇ ਤੇ ਹੀ ਛੱਡ ਗਏ।
ਇਸ ਮੌਕੇ ਤੇ ਪੁਲੀਸ ਚੌਕੀ ਕਿਸ਼ਨਗੜ੍ਹ ਵਿਖੇ ਸਾਰੀ ਚੋਰੀ ਦੀ ਘਟਨਾ ਬਾਰੇ ਜਾਣਕਾਰੀ ਦਿੱਤੀ ਗਈ ਤਾਂ ਪੁਲਿਸ ਮੁਲਾਜ਼ਮ ਮੌਕੇ ਤੇ ਪਹੁੰਚੇ ਅਤੇ ਕੋਠੀ ਦੇ ਆਲੇ ਦੁਆਲੇ ਸੀਸੀਟੀਵੀ ਕੈਮਰੇ ਖੰਗਾਲਣੇ ਸ਼ੁਰੂ ਕੀਤੇ ਤੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ।
NEXT NEWS
ਪਿੰਡ ਬੱਲਾਂ ਵਿਖੇ ਦਲੀਆ ਵੰਡਿਆ ਗਿਆ
ਕਿਸ਼ਨਗੜ(ਕੁਲਦੀਪ ਕੁਮਾਰ ) ਜਲੰਧਰ ਦੋਆਬਾ ਰਾਸ਼ਟਰੀ ਰਾਜਮਾਰਗ ਸਥਿਤ ਪਿੰਡ ਬੱਲਾਂ ਵਿਖੇ ਨੌਜਵਾਨਾਂ ਵੱਲੋਂ ਦਲੀਆ ਵੰਡਿਆ ਗਿਆ ਤਾਂ ਕਿ ਚੰਗੀ ਬਰਸਾਤ ਪੈ ਸਕੇ।
ਇਸ ਮੌਕੇ ਤੇ ਜਸਬੀਰ ਸਿੰਘ , ਜਗਜੀਤ ਸਿੰਘ, ਤਜਿੰਦਰ ਸਿੰਘ , ਬੂਟਾ ਸਿੰਘ , ਅਵਤਾਰ ਸਿੰਘ , ਸਿਮਰਨਜੀਤ ਸਿੰਘ , ਕੈਪਟਨ ਸਿੰਘ , ਸਿਮਰਨਜੀਤ ਸਿੰਘ , ਜਸਵਿੰਦਰ ਸਿੰਘ , ਹੈਪੀ, ਦਲਵਿੰਦਰ ਸਿੰਘ , ਚਨਪ੍ਰੀਤ , ਕਸ਼ਮੀਰ ਸਿੰਘ , ਕਰਨੀ ,ਗੇਲਾ , ਗੁਰਦੀਪ , ਮਨਵੀਰ ਹਰਇੰਦਰ ,ਲੱਡੂ ਮੌਜੂਦ ਸਨ।