27 ਜਨਵਰੀ ਤੋਂ ਪਿੰਡ ਬੱਲਾ ਵਿਖੇ ਬੰਦ ਹੋ ਰਹੀ ਸਰਕਾਰੀ ਡਿਸਪੈੰਸਰੀ ਦਾ ਪਿੰਡ ਦੇ ਪੰਚਾਇਤ ਮੈਂਬਰਾਂ ਤੇ ਇਲਾਕਾ ਨਿਵਾਸੀਆਂ ਵਲੋਂ ਵਿਰੋਧ

- 27 ਜਨਵਰੀ ਨੂੰ ਪੰਜਾਬ ਵਿਚ 500 ਨਵੇਂ ਮੁਹੱਲਾ ਕਲੀਨਿਕਾਂ ਦੀ ਕੀਤੀ ਜਾਵੇਗੀ ਸ਼ੁਰੂਆਤ -ਸਰਕਾਰੀ ਡਿਸਪੈੰਸਰੀਆਂ ਕੀਤੀਆਂ ਜਾ ਰਹੀਆਂ ਹਨ ਬੰਦ
ਕਿਸ਼ਨਗੜ(ਗੁਰਪ੍ਰੀਤ ਬੱਲ) ਜਲੰਧਰ ਦੇ ਪਿੰਡ ਬੱਲਾ ਵਿਖੇ 27 ਜਨਵਰੀ ਤੋਂ ਬੰਦ ਹੋ ਰਹੀ ਸਰਕਾਰੀ ਡਿਸਪੈੰਸਰੀ ਦਾ ਪਿੰਡ ਨਿਵਾਸੀਆਂ ਵਲੋਂ ਭਾਰੀ ਵਿਰੋਧ ਕੀਤਾ ਗਿਆ। ਇਸ ਮੋਕੇ ਤੇ ਪਿੰਡ ਦੇ ਪੰਚਾਇਤ ਮੈਂਬਰਾਂ ਵਲੋਂ ਕਿਹਾ ਕਿ ਇੱਕ ਪਾਸੇ ਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਮ ਲੋਕਾ ਵਿਚ ਇਹ ਦਾਅਵਾ ਕਰ ਰਹੇ ਹਨ ਕਿ ਪੰਜਾਬ ਵਿੱਚ ਮੁਹੱਲਾ ਕਲੀਨਿਕ ਖੋਲੇ ਜਾ ਰਹੇ ਹਨ ਅਤੇ ਪਿੰਡ ਬੱਲਾ ਵਿਖੇ 20 ਸਾਲ ਤੋਂ ਵੀ ਜਿਆਦਾ ਸਮੇਂ ਤੋਂ ਚਲ ਰਹੀ ਸਰਕਾਰੀ ਡਿਸਪੈੰਰੀ ਨੂੰ ਬੰਦ ਕੀਤਾ ਜਾ ਰਿਹਾ ਹੈ , ਜਿਸ ਤੋ ਕਿ ਕਰੀਬ ਛੇ ਤੋ ਸੱਤ ਪਿੰਡਾਂ ਦੇ ਮਰੀਜ਼ ਫ੍ਰੀ ਵਿੱਚ ਸਿਹਤ ਸੇਵਾਵਾ ਪ੍ਰਾਪਤ ਕਰਦੇ ਹਨ। ਸਰਕਾਰੀ ਸਿਹਤ ਕੇਂਦਰ ਬੰਦ ਹੋਣ ਤੇ ਬਜੁਰਗਾ,ਬਿਮਾਰਾ ਨੂੰ ਇਲਾਜ ਲਈ ਪ੍ਰਾਇਵੇਟ ਹਸਪਤਾਲਾ ਵਿਚ ਜਾਣਾ ਪਵੇਗਾ ਜਿੱਥੇ ਇਲਾਜ ਮਹਿੰਗਾ ਹੋਣ ਕਾਰਨ ਗਰੀਬ ਲੋਕਾਂ ਨਾਲ ਸ਼ਰੇਆਮ ਲੁੱਟ ਹੁੰਦੀ ਹੈ।
ਇਸ ਮੌਕੇ ਤੇ ਹਲਕਾ ਕਰਤਾਰਪੁਰ ਪ੍ਰਧਾਨ ਬਸਪਾ ਪ੍ਰਧਾਨ ਸ਼ਾਦੀ ਲਾਲ ਜੀ ਨੇ ਪਿੰਡ ਦੀ ਸਰਕਾਰੀ ਡਿਸਪੈੰਸਰੀ ਬੰਦ ਹੋਣ ਦਾ ਸਖ਼ਤ ਵਿਰੋਧ ਕਰਦਿਆਂ ਕਿਹਾ ਕਿ ਕਿਸੇ ਵੀ ਹਾਲਤ ਵਿਚ 27 ਤਰੀਕ ਨੂੰ ਸਰਕਾਰੀ ਡਿਸਪੈੰਸਰੀ ਬੰਦ ਨਹੀਂ ਹੋਣ ਦਿੱਤੀ ਜਾਵੇਗੀ, ਜੇਕਰ ਲੋੜ ਪਈ ਤਾ ਪੰਜਾਬ ਸਰਕਾਰ ਅਤੇ ਇਲਾਕਾ ਵਿਧਾਇਕ ਵਿਰੁੱਧ ਤਿੱਖਾ ਸੰਘਰਸ਼ ਕੀਤਾ ਜਾਵੇਗਾ ਅਤੇ ਜਲੰਧਰ -ਰਾਸਟਰੀ ਰਾਜਮਾਰਗ ਵੀ ਬੰਦ ਕਰ ਮੰਗਾਂ ਸਰਕਾਰ ਕੋਲ ਮੰਨਵਾਈਆ ਜਾਣਗੀਆ।
ਇਸ ਮੌਕੇ ਤੇ ਹਲਕਾ ਕਰਤਾਰਪੁਰ ਪ੍ਰਧਾਨ ਬਸਪਾ ਪ੍ਰਧਾਨ ਸ਼ਾਦੀ ਲਾਲ ਜੀ ,ਪੰਚਾਇਤ ਮੈਂਬਰ ਰਣਜੀਤ ਸਿੰਘ ,ਅਜੀਤ ਸਿੰਘ , ਹਰਜਿੰਦਰ ਸਿੰਘ ਪੰਚਾਇਤ ਮੈਂਬਰ (ਚੜਦਾ ਪਾਸਾ), ਸੰਦੀਪ ਸਿੰਘ ,ਅੱਛਰੂ ਰਾਮ, ਖੁਸ਼ੀ ਰਾਮ ਤੋਂ ਇਲਾਵਾ ਪਿੰਡ ਬੱਲਾਂ ਦੇ ਨਿਵਾਸੀ ਵੱਡੀ ਗਿਣਤੀ ਵਿਚ ਮੌਜੂਦ ਸਨ।