Jalandhar

ਬੰਦ ਦਾ ਰਿਹਾ ਮਿਲਿਆ ਜੁਲਿਆ ਅਸਰ ਸ਼ਰਾਬ ਦੇ ਠੇਕੇ ਖੁੱਲੇ ਰਹੇ

ਕਿਸ਼ਨਗੜ( ਗੁਰਪ੍ਰੀਤ ਬੱਲ) ਪੰਜਾਬ ਬੰਦ ਦਾ ਮਿਲਿਆ ਜੁਲਿਆ ਅਸਰ ਦੇਖਣ ਨੂੰ ਮਿਲਿਆ ਜਿਸ ਦੌਰਾਨ ਰਾਸ਼ਟਰੀ ਰਾਜਮਾਰਗਾ ਤੇ ਵਾਹਨਾ ਦੀ ਆਵਾਜਾਈ ਘੱਟ ਰਹੀ ਤੇ ਇੱਕਾ ਦੁੱਕਾ ਵਾਹਨ ਹੀ ਨਜਰ ਆਏ। ਦੋਆਬਾ ਟਾਇਮਜ ਦੀ ਟੀਮ ਵਲੋ ਵੱਖ-ਵੱਖ ਇਲਾਕਿਆ ਦਾ ਦੌਰਾ ਕੀਤਾ ਗਿਆ ।  ਇਸ ਦੌਰਾਨ ਕੁੱਝ ਸ਼ਰਾਬ ਦੇ ਠੇਕੇ ਅਤੇ ਬੀੜੀ ਤੰਬਾਕੂ ਵਾਲੇ ਖੋਖੇ ਖੁੱਲੇ ਨਜਰ ਆਏ।

ਫੋਟੋ ਕੈਪਟਨ: ਬੰਦ ਦੀ ਕਾਲ ਤੇ ਕਿਸ਼ਨਗੜ ਮਾਰਕਿਟ ਦੀਆਂ ਬੰਦ ਦੁਕਾਨਾ
ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਪਿਆ ਸੁੰਨਸਾਨ
ਕਿਸ਼ਨਗੜ ਕਰਤਾਰਪੁਰ ਰੋਡ ਤੇ ਵਾਹਨਾ ਦੀਆਂ ਤਸਵੀਰਾਂ
ਅੱਡਾ ਕਿਸ਼ਨਗੜ ਵਿਖੇ ਸਿਗਨਲ ਤੇ ਰੁਕੇ ਵਾਹਨ ।

Crime

ਦਾਦਾ ਕਾਲੋਨੀ ‘ਚ ਰਾਤ ਸਮੇਂ ਐਕਟਿਵਾ ਚੋਰੀ, ਪੁਲਿਸ ਗਸ਼ਤ ‘ਤੇ ਉੱਠੇ ਸਵਾਲ

ਜਲੰਧਰ(ਸੰਜੀਵ ਕੁਮਾਰ) ਦਾਦਾ ਕਾਲੋਨੀ ਵਿੱਚ ਬੀਤੀ ਰਾਤ ਇੱਕ ਐਕਟਿਵਾ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ। ਪੀੜਤ ਅਰੁਣਾਂ ਵਿਜ ਵਾਸੀ ਦਾਦਾ ਕਾਲੋਨੀ ਵੱਲੋਂ ਇਸ ਸਬੰਧੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ ਗਈ ਹੈ ਅਤੇ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਪੀੜਤ ਨੇ ਲੋਕਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਚੋਰੀ ਹੋਈ ਐਕਟਿਵਾ (PB 08 FK 5915) ਜੇਕਰ ਅੱਜ ਤੋਂ ਬਾਅਦ ਕਿਸੇ ਵੀ ਗੈਰ-ਕਾਨੂੰਨੀ ਕੰਮ ਜਾਂ ਵਾਰਦਾਤ ਵਿੱਚ ਵਰਤੀ ਜਾਂਦੀ ਹੈ ਤਾਂ ਉਸ ਲਈ ਉਸਦੀ ਕੋਈ ਜ਼ਿੰਮੇਵਾਰੀ ਨਹੀਂ ਹੋਵੇਗੀ, ਕਿਉਂਕਿ ਵਾਹਨ ਪਹਿਲਾਂ ਹੀ ਚੋਰੀ ਹੋ ਚੁੱਕਾ ਹੈ ਅਤੇ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਜਾ ਚੁੱਕਾ ਹੈ।
ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਦਾਦਾ ਕਾਲੋਨੀ ਵਿੱਚ ਨਸ਼ੇੜੀਆਂ ਦੀ ਆਵਾਜਾਈ ਵੱਧ ਰਹੀ ਹੈ ਅਤੇ ਪੁਲਿਸ ਦੀ ਗਸ਼ਤ ਵੀ ਕਾਫ਼ੀ ਘੱਟ ਨਜ਼ਰ ਆਉਂਦੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਕਾਰਨ ਚੋਰੀ ਵਰਗੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ। ਸਥਾਨਕ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਲਾਕੇ ਵਿੱਚ ਨਿਯਮਿਤ ਗਸ਼ਤ ਵਧਾਈ ਜਾਵੇ ਅਤੇ ਸ਼ੱਕੀ ਵਿਅਕਤੀਆਂ ‘ਤੇ ਨਜ਼ਰ ਰੱਖੀ ਜਾਵੇ, ਤਾਂ ਜੋ ਅਜਿਹੀਆਂ ਵਾਰਦਾਤਾਂ ਨੂੰ ਰੋਕਿਆ ਜਾ ਸਕੇ ਅਤੇ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਬਣੀ ਰਹੇ।

Jalandhar

ਜਲੰਧਰ – ਨਗਰ ਨਿਗਮ ਕਮਿਸ਼ਨਰ ਦਾ ਤਬਾਦਲਾ

ਜਲੰਧਰ (ਗੁਰਪ੍ਰੀਤ ਬੱਲ) ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਆਈ.ਏ.ਐਸ. ਅਧਿਕਾਰੀਆਂ ਦੇ ਤਬਾਦਲਾ ਹੁਕਮਾਂ ਤਹਿਤ ਜਲੰਧਰ ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਰਿਸ਼ੀ (IAS) ਦਾ ਤਬਾਦਲਾ  ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (GMADA), ਐੱਸ.ਏ.ਐੱਸ. ਨਗਰ ਦਾ ਮੁੱਖ ਪ੍ਰਸ਼ਾਸਕ ਨਿਯੁਕਤ ਕੀਤਾ ਗਿਆ ਹੈ, ਜਦਕਿ ਨਿਕਾਸ ਕੁਮਾਰ (IAS) ਨੂੰ ਜਲੰਧਰ ਨਗਰ ਨਿਗਮ ਦਾ ਨਵਾਂ ਕਮਿਸ਼ਨਰ ਬਣਾਇਆ ਗਿਆ ਹੈ।

ਨਿਕਾਸ ਕੁਮਾਰ ਇਸ ਤੋਂ ਪਹਿਲਾਂ ਹੁਸ਼ਿਆਰਪੁਰ ਵਿੱਚ ਐਡੀਸ਼ਨਲ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ। ਪੰਜਾਬ ਸਰਕਾਰ ਦੇ ਪਰਸਨਲ ਵਿਭਾਗ ਵੱਲੋਂ ਜਾਰੀ ਹੁਕਮਾਂ ਅਨੁਸਾਰ ਸਾਰੇ ਤਬਾਦਲਾ ਕੀਤੇ ਗਏ ਅਧਿਕਾਰੀ ਤੁਰੰਤ ਪ੍ਰਭਾਵ ਨਾਲ ਆਪਣੀ ਨਵੀਂ ਤਾਇਨਾਤੀ ’ਤੇ ਜੁਆਇਨ ਕਰਨਗੇ।  

ਜਲੰਧਰ ਵਿੱਚ ਨਵੇਂ ਕਮਿਸ਼ਨਰ ਦੀ ਨਿਯੁਕਤੀ ਨਾਲ ਨਗਰ ਨਿਗਮ ਦੇ ਵਿਕਾਸ ਕਾਰਜਾਂ, ਸਫ਼ਾਈ ਵਿਵਸਥਾ, ਨਿਕਾਸੀ ਸੀਵਰੇਜ, ਪੀਣ ਵਾਲੇ ਪਾਣੀ ਦੀ ਸਪਲਾਈ ਅਤੇ ਹੋਰ ਸ਼ਹਿਰੀ ਪ੍ਰੋਜੈਕਟਾਂ ਵਿੱਚ ਤੇਜ਼ੀ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

Jalandhar

ਦੀ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ (ਰਜਿ.) ਪੰਜਾਬ ਇੰਡੀਆ ਦੀ ਜਲੰਧਰ ਦੇ ਸਰਕਟ ਹਾਊਸ ਵਿੱਚ ਵਿਸ਼ੇਸ਼ ਮੀਟਿੰਗ

ਪੱਤਰਕਾਰਾਂ ਦੇ ਹੱਕਾਂ ਅਤੇ ਸੰਗਠਨ ਦੇ ਵਿਸਥਾਰ ‘ਤੇ ਹੋਈ ਵਿਚਾਰ-ਚਰਚਾ

ਜਲੰਧਰ 3 ਜੁਲਾਈ (ਸੰਜੀਵ ਕੁਮਾਰ /ਲੱਕੀ ਬੈਸ)- ਦੀ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ (ਰਜਿ.) ਪੰਜਾਬ ਇੰਡੀਆ ਵੱਲੋਂ ਸਰਕਟ ਹਾਊਸ, ਜਲੰਧਰ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕਰਵਾਈ ਗਈ। ਹਾਲ ਹੀ ਵਿੱਚ ਜਲੰਧਰ ਦੇ ਨਵੇਂ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨਾਲ ਹੋਈ ਸ਼ਿਸ਼ਟਾਚਾਰ ਮੁਲਾਕਾਤ ਤੋਂ ਬਾਅਦ ਸਰਕਟ ਹਾਊਸ ਵਿੱਚ ਮੀਟਿੰਗ ਕਰਨ ਦਾ ਮੌਕਾ ਮਿਲਣ ‘ਤੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਖੁਸ਼ੀ ਪ੍ਰਗਟਾਈ।

ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਪੰਜਾਬ ਦੇ ਚੇਅਰਮੈਨ ਜਸਵਿੰਦਰ ਸਿੰਘ ਆਜ਼ਾਦ ਨੇ ਪੱਤਰਕਾਰ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ, ਉਨ੍ਹਾਂ ਦੇ ਹੱਲ ਅਤੇ ਐਸੋਸੀਏਸ਼ਨ ਨੂੰ ਹੋਰ ਮਜ਼ਬੂਤ ਬਣਾਉਣ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਸੰਗਠਨ ਦਾ ਘੇਰਾ ਵਧਾਉਣ ਲਈ ਇਮਾਨਦਾਰ ਅਤੇ ਸਰਗਰਮ ਪੱਤਰਕਾਰਾਂ ਨੂੰ ਐਸੋਸੀਏਸ਼ਨ ਨਾਲ ਜੋੜਨ ‘ਤੇ ਵੀ ਜ਼ੋਰ ਦਿੱਤਾ ਗਿਆ। ਉਨ੍ਹਾਂ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਆਉਣ ਵਾਲੇ ਸਮੇਂ ਵਿੱਚ ਪੱਤਰਕਾਰਾਂ ਦੀ ਭਲਾਈ ਲਈ ਇਕ ਵਿਸ਼ੇਸ਼ ਸੈਮੀਨਾਰ ਵੀ ਕਰਵਾਇਆ ਜਾਵੇਗਾ। ਜਸਵਿੰਦਰ ਸਿੰਘ ਆਜ਼ਾਦ ਜੀ ਨੇ ਅੱਗੇ ਹੋਰ ਕਿਹਾ ਕਿ ਕਿਸੇ ਵੀ ਪੱਤਰਕਾਰ ਨੂੰ ਕਦੀ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹ ਪੱਤਰਕਾਰ ਉਨ੍ਹਾਂ ਨਾਲ ਜਦੋਂ ਮਰਜ਼ੀ ਰਾਬਤਾ ਕਾਇਮ ਕਰ ਸਕਦਾ ਹੈ। ਹਰ ਪੱਤਰਕਾਰ ਦੀ ਮੁਸ਼ਕਲ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।

ਇਸ ਮੌਕੇ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਕਿ ਹਰ ਮੈਂਬਰ ਆਪਣੇ ਨਾਲ ਹੋਰ ਵੀ ਮੈਂਬਰ ਜੋੜੇਗਾ ਪਰ ਹਰ ਨਵੇਂ ਜੁੜਨ ਮੈਂਬਰ ਬਾਰੇ ਫੈਸਲਾ ਐਸੋਸੀਏਸ਼ਨ ਦੀ ਸਕਰੀਨਿੰਗ ਕਮੇਟੀ ਕਰੇਗੀ। ਉਸ ਤੋਂ ਬਾਅਦ ਹੀ ਨਵੇਂ ਮੈਂਬਰ ਨੂੰ ਐਸੋਸੀਏਸ਼ਨ ਦੀ ਮੈਂਬਰਸ਼ਿਪ ਮਿਲੇਗੀ। ਇਸ ਮੌਕੇ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਦਾ ਨਵਾਂ ਸਟੀਕਰ ਜਾਰੀ ਕੀਤਾ ਗਿਆ, ਜਦਕਿ ਹਾਜ਼ਰ ਮੈਂਬਰਾਂ ਨੂੰ ਐਸੋਸੀਏਸ਼ਨ ਦੇ ਪਛਾਣ ਪੱਤਰ (ਆਈਡੀ ਕਾਰਡ) ਵੀ ਵੰਡੇ ਗਏ।

ਮੀਟਿੰਗ ਪੰਜਾਬ ਚੇਅਰਮੈਨ ਸਰਦਾਰ ਜਸਵਿੰਦਰ ਸਿੰਘ ਆਜ਼ਾਦ, ਪੰਜਾਬ ਜਨਰਲ ਸੈਕਟਰੀ ਅਮਰਜੀਤ ਸਿੰਘ ਜੰਡੂ ਸਿੰਘਾ ਅਤੇ ਪ੍ਰਧਾਨ ਸ੍ਰੀ ਦਲਵੀਰ ਸਿੰਘ ਕਲੋਈਆ ਦੀ ਅਗਵਾਈ ਹੇਠ ਹੋਈ। ਇਸ ਦੌਰਾਨ ਮੈਂਬਰਾਂ ਨੇ ਪੱਤਰਕਾਰਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਸਬੰਧੀ ਆਪਣੇ ਸੁਝਾਅ ਦਿੱਤੇ ਅਤੇ ਸੰਗਠਨ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਵਿਚਾਰ ਸਾਂਝੇ ਕੀਤੇ।

ਚੇਅਰਮੈਨ ਸਰਦਾਰ ਜਸਵਿੰਦਰ ਸਿੰਘ ਆਜ਼ਾਦ ਅਤੇ ਪ੍ਰਧਾਨ ਸ੍ਰੀ ਦਲਬੀਰ ਕਨੌਜੀਆ ਨੇ ਭਰੋਸਾ ਦਿਵਾਇਆ ਕਿ ਐਸੋਸੀਏਸ਼ਨ ਪੱਤਰਕਾਰ ਭਾਈਚਾਰੇ ਦੇ ਹੱਕਾਂ ਦੀ ਰੱਖਿਆ ਲਈ ਹਮੇਸ਼ਾ ਵਚਨਬੱਧ ਰਹੇਗੀ। ਉਨ੍ਹਾਂ ਕਿਹਾ ਕਿ ਸੰਗਠਨ ਦੇ ਸਮੂਹ ਮੈਂਬਰ ਇੱਕਜੁੱਟ ਹੋ ਕੇ ਪੱਤਰਕਾਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਯਤਨਸ਼ੀਲ ਰਹਿਣਗੇ ਅਤੇ ਹਰ ਮੈਂਬਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਰਹਿਣਗੇ। ਆਉਣ ਵਾਲੇ ਦਿਨਾਂ ਵਿੱਚ ਵੈਬੀਨਾਰ ਵੀ ਕੀਤੇ ਜਾਣਗੇ, ਜਿਸ ਨਾਲ ਪੱਤਰਕਾਰ ਆਪਣੇ ਘਰ ਬੈਠ ਕੇ ਵੀ ਇਸ ਵੈਬੀਨਾਰ ਦਾ ਹਿੱਸਾ ਬਣ ਸਕਦੇ ਹਨ।

ਮੀਟਿੰਗ ਵਿੱਚ ਸਮਾਜ ਸੇਵਕ ਸੁਰਿੰਦਰ ਸਿੰਘ ਕੈਰੋਂ, ਡਾ. ਕੁਲਵੰਤ ਰਾਏ, ਅਨੁਪਮ ਸ਼ਰਮਾ ਅਤੇ ਨੀਰਜ ਕਸ਼ਵ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਐਸੋਸੀਏਸ਼ਨ ਦੀਆਂ ਗਤੀਵਿਧੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪੱਤਰਕਾਰ ਸਮਾਜ ਦਾ ਮਹੱਤਵਪੂਰਨ ਅੰਗ ਹਨ ਅਤੇ ਪੱਤਰਕਾਰ ਭਾਈਚਾਰੇ ਦੇ ਹਿੱਤਾਂ ਦੀ ਰੱਖਿਆ ਲਈ ਉਹ ਹਰ ਸਮੇਂ ਐਸੋਸੀਏਸ਼ਨ ਦੇ ਨਾਲ ਖੜ੍ਹੇ ਰਹਿਣਗੇ।

ਇਸ ਮੌਕੇ ਪੰਜਾਬ ਚੇਅਰਮੈਨ ਜਸਵਿੰਦਰ ਸਿੰਘ ਆਜ਼ਾਦ, ਸਟੇਟ ਜਨਰਲ ਸਕੱਤਰ ਅਮਰਜੀਤ ਸਿੰਘ ਜੰਡੂ ਸਿੰਘਾ, ਦਲਵੀਰ ਸਿੰਘ ਕਲੋਈਆ ਪ੍ਰਧਾਨ ਜਲੰਧਰ, ਕਰਮਵੀਰ ਸਿੰਘ ਸਰਪ੍ਰਸਤ, ਜਸਵੀਰ ਸਿੰਘ ਸੋਢੀ, ਜਨਰਲ ਸਕੱਤਰ ਸੰਜੀਵ ਕੁਮਾਰ, ਪੀ.ਆਰ.ਓ. ਸਰਬਜੀਤ ਸਿੰਘ, ਕੈਸ਼ੀਅਰ ਬਲਵੀਰ ਕਰਮ, ਰਣਜੀਤ ਸਿੰਘ ਬੈਂਸ, ਦਲਜੀਤ ਸਿੰਘ ਕਲਸੀ, ਦਵਿੰਦਰ, ਅਮਨਦੀਪ, ਚੇਤਨ, ਸੁਰਿੰਦਰ ਰਾਵਤ, ਜਤਿੰਦਰ ਰਾਵਤ, ਲੱਕੀ ਬੈਂਸ, ਨਿਰਮਲ ਕੌਲ, ਸੰਦੀਪ ਸਰੋਆ, ਪਰਮਜੀਤ ਸਲਾਲਾ, ਸੁਖਵਿੰਦਰ ਲੱਕੀ, ਕਰਮਜੀਤ ਲੱਕੀ, ਪੂਰਵੀ, ਵਿਜੇ ਰਮਨ, ਲਵਪ੍ਰੀਤ, ਮਨਪ੍ਰੀਤ, ਅਰੁਣ ਚੌਪੜਾ, ਸ਼ੰਮੀ ਸਿੰਘ, ਜਤਿੰਦਰ ਸਿੰਘ, ਪਰਮਜੀਤ ਮੱਲ, ਕੁਲਦੀਪ ਲੇਸੜੀਵਾਲ, ਵਿਨੋਦ ਕੁਮਾਰ, ਰਵੀ ਜੱਸਲ, ਧਰਿਮੰਦਰ, ਚਿਰਾਗ ਆਦਿ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਪੱਤਰਕਾਰ ਮੌਜੂਦ ਸਨ।

ਅੰਤ ਵਿੱਚ ਪ੍ਰਧਾਨ ਦਲਵੀਰ ਸਿੰਘ ਕਲੋਈਆ ਨੇ ਆਏ ਹੋਏ ਸਾਰੇ ਹੀ ਪੱਤਰਕਾਰਾਂ ਦਾ ਧੰਨਵਾਦ ਕੀਤਾ ਅਤੇ ਆਸ ਪ੍ਰਗਟ ਕੀਤੀ ਕਿ ਆਉਣ ਵਾਲੇ ਸਮੇਂ ਵਿੱਚ ਇਸੇ ਤਰ੍ਹਾਂ ਪੱਤਰਕਾਰਾਂ ਵਲੋਂ ਸਹਿਯੋਗ ਮਿਲਦਾ ਰਹੇਗਾ।

Jalandhar

ਸ਼੍ਰੌਮਣੀ ਸ਼ਹੀਦ ਬਾਬਾ ਸੰਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦਾਨੀ ਸੱਜਣਾਂ ਨੂੰ ਸਨਮਾਨਿਤ ਕੀਤਾ ਗਿਆ – ਪੰਜਾਬ ਪ੍ਰਧਾਨ ਜਸਵਿੰਦਰ ਸਿੰਘ ਕਾਲਰਾ

ਜਲੰਧਰ/ਮਕਸੂਦਾ(ਅਵਤਾਰ ਸਿੰਘ ਮਾਧੋਪੁਰੀ) ਅੱਜ ਰਾਮਦਾਸੀਆਂ ਸਿੱਖ ਬਰਾਦਰੀ ਸ਼ਹੀਦ ਬਾਬਾ ਸੰਗਤ ਸਿੰਘ ਸਭਾ ਰਜਿ. ਪੰਜਾਬ ਦੀ ਮੀਟਿੰਗ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਫਿਰਨੀ ਵਾਲਾ ਜੋਹਲਾਂ ਜਲੰਧਰ ਵਿਖੇ ਹੋਈ। 

            ਮੀਟਿੰਗ ਵਿੱਚ ਪੰਜਾਬ ਕਮੇਟੀ ਦੇ ਮੈਂਬਰ ਸ਼ਾਮਲ ਹੋਏ । ਇਸ ਮੌਕੇ ਜਾਣਕਾਰੀ ਦੇਂਦੇ ਪ੍ਰਧਾਨ ਪੰਜਾਬ ਜਸਵਿੰਦਰ ਸਿੰਘ ਕਾਲਰਾ ਜੀ ਇੱਕ ਜੁੱਟ ਹੋਣ ਲਈ ਸਮੂਹ ਕਮੇਟੀ ਨੂੰ ਬੇਨਤੀ ਕੀਤੀ ਗਈ ਮਹਾਂ ਤਪੱਸਵੀ ਸੰਤ ਹਰਕਿਸ਼ਨ ਸਿੰਘ ਸੋਢੀ ਜੀ ਨੇ ਉਨ੍ਹਾਂ ਦੇ ਸੰਸਾਰਕ ਯਾਤਰਾ ਪੂਰੀ ਕਰਕੇ ਜਾਣ ਤੇ ਜਿੱਥੇ ਪਰਵਾਰ ਨੂੰ ਘਾਟਾ ਪਿਆ ਹੈ ਉਥੇ ਕੌਮ ਰਾਮਦਾਸੀਆਂ ਨੂੰ ਘਾਟਾ ਪਿਆ ਹੈ।

             ਮੀਟਿੰਗ ਦੌਰਾਨ ਸ਼ਰਧਾਂਜਲੀ ਦਿੱਤੀ ਗਈ ਅਤੇ ਮੁੱਖ ਪ੍ਰਬੰਧਕ ਸੰਤ ਬਾਬਾ ਜੀਤ ਸਿੰਘ ਜੀ ਨਿਰਮਲ ਕੁਟੀਆ ਜੋਹਲਾਂ ਵਾਲਿਆਂ ਦਾ ਧੰਨਵਾਦ ਕੀਤਾ ਗਿਆ।  ਪੰਜਾਬ ਕਮੇਟੀ ਵੱਲੋਂ ਦਾਨੀ ਸੱਜਣਾਂ ਨੂੰ ਸਿਰੋਪਾਓ ਦੇ ਸਨਮਾਨਿਤ ਕੀਤਾ ਗਿਆ ਤੇ ਕਮੇਟੀ ਮੈਬਰਾ ਦਾ ਧੰਨਵਾਦ ਪੰਜਾਬ ਮੈਂਬਰ ਦਿਆਲ ਸਿੰਘ ਜੌਹਲ ਨੇ ਕੀਤਾ। 

         ਇਸ ਮੌਕੇ ਅੰਮ੍ਰਿਤ ਪਾਲ ਸਿੰਘ, ਅਵਤਾਰ ਸਿੰਘ ਜਨਰਲ ਸਕੱਤਰ(ਪੰਜਾਬ) , ਗੁਰਦੀਪ ਸਿੰਘ ਜੋਹਲ,ਜਿਲਾ ਜਲੰਧਰ ਜਰਨਲ ਸਕੱਤਰ ਜਸਵਿੰਦਰ ਸਿੰਘ, ਕੁਲਦੀਪ ਸਿੰਘ ਜਲੋਟਾ, ਸੁਰਿੰਦਰ ਪਾਲ ਸਿੰਘ, ਜਸਵਿੰਦਰ ਸਿੰਘ ਥੇਦਾ, ਦਲਜੀਤ ਸਿੰਘ ਕਲਸੀ, ਬੀਬੀ ਗੁਰਮੀਤ ਕੌਰ, ਬੀਬੀ ਸਤਵਿੰਦਰ ਕੌਰ ਮੈਂਬਰਾਂ ਨੇ ਸ਼ਮੂਲੀਅਤ ਕੀਤੀ।

Jalandhar

ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਪੀਏਪੀ ਚੌਂਕ ਬੰਦ ਦੀ ਕਾਲ ਨੂੰ ਪੁਲਿਸ ਪ੍ਰਸ਼ਾਸਨ ਦੀ ਸਹਿਮਤੀ ਹੋਣ ਤੇ ਕੀਤਾ ਮੁਲਤਵੀ

ਐਸਪੀ ਹੈਡ ਕੁਾਰਟਰ ਜਲੰਧਰ ਮਨਜੀਤ ਕੌਰ ਨੂੰ ਐਸਐਸਪੀ ਜਲੰਧਰ ਦਿਹਾਤੀ ਦੇ ਨਾਮ ਉੱਚ ਪੱਧਰੀ ਜਾਂਚ ਕਰਨ ਲਈ ਮੰਗ ਪੱਤਰ ਦਿੱਤਾ ਗਿਆ।।

ਪੁਲਿਸ ਪ੍ਰਸ਼ਾਸਨ ਵੱਲੋਂ ਸ਼ੇਰੇ ਪੰਜਾਬ ਨੌਜਵਾਨ ਕਿਸਾਨ ਮਜ਼ਦੂਰ ਮੋਰਚਾ ਪੰਜਾਬ ਦੇ ਚੇਅਰਮੈਨ ਬਾਈ ਨਛੱਤਰ ਸਿੰਘ ਤੇ 90 ਦਿਨ ਦੇ ਅੰਦਰ ਅੰਦਰ ਪੜਤਾਲ ਕਰ ਪਰਚਾ ਰੱਦ ਕਰ ਗ੍ਰਿਫਤਾਰੀ ਜਾਂ ਛਾਪੇਮਾਰੀ ਨਾ ਕਰਨ ਦਾ ਭਰੋਸਾ ਦਿੱਤਾ।

ਜਲੰਧਰ (ਸੰਜੀਵ ਕੁਮਾਰ )ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਪੀਏਪੀ ਚੌਂਕ ਜਲੰਧਰ ਬੰਦ ਕਰਨ ਦੀ ਕਾਲ ਨੂੰ ਜਲੰਧਰ ਪੁਲਿਸ ਪ੍ਰਸ਼ਾਸਨ ਨਾਲ ਮੀਟਿੰਗ ਉਪਰੰਤ ਮੁਲਤਵੀ ਕੀਤਾ ਗਿਆ। ਇਸ ਮੌਕੇ ਕਿਸਾਨ ਆਗੂਆਂ ਵੱਲੋਂ ਐਸਪੀ ਹੈਡ ਕੁਆਰਟਰ ਜਲੰਧਰ ਮਨਜੀਤ ਕੌਰ ਨੂੰ ਐਸਐਸਪੀ ਦਿਹਾਤੀ ਜਲੰਧਰ ਦੇ ਨਾਮ ਤੱਥਾਂ ਤੇ ਪੜਤਾਲ ਕਰਨ ਸੰਬੰਧੀ ਦਿੱਤੀ ਗਈ। ਪੁਲਿਸ ਪ੍ਰਸ਼ਾਸਨ ਵੱਲੋਂ ਸ਼ੇਰੇ ਪੰਜਾਬ ਨੌਜਵਾਨ ਕਿਸਾਨ ਮਜ਼ਦੂਰ ਮੋਰਚਾ ਪੰਜਾਬ ਦੇ ਚੇਅਰਮੈਨ ਬਾਈ ਨਛੱਤਰ ਸਿੰਘ ਤੇ 90 ਦਿਨ ਦੇ ਅੰਦਰ ਅੰਦਰ ਪੜਤਾਲ ਕਰਕੇ ਪਰਚਾ ਰੱਦ ਕਰਨ ਅਤੇ ਛਾਪੇਮਾਰੀ ਨਾ ਮਾਰਨ ਦਾ ਭਰੋਸਾ ਦਿੱਤਾ। ਇਸ ਮੌਕੇ ਬੋਲਦੇ ਹੋਏ ਆਗੂਆਂ ਨੇ ਕਿਹਾ ਕਿ ਪੜਤਾਲ ਕਰਕੇ ਨੌਜਵਾਨ ਕਿਸਾਨ ਆਗੂ ਉੱਪਰ ਦਰਜ ਕੀਤੇ ਝੂਠੇ ਪਰਚੇ ਰੱਦ ਕੀਤੇ ਜਾਣ। ਉਹਨਾਂ ਕਿਹਾ ਨਹੀਂ ਤਾਂ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਪੱਧਰੀ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਬੀਕੇਯੂ ਸਿੱਧੂਪੁਰ, ਪੰਜਾਬ ਕਿਸਾਨ ਯੂਨੀਅਨ (ਬਾਗੀ), ਭਾਰਤੀ ਕਿਸਾਨ ਯੂਨੀਅਨ (ਡਕੌਂਦਾ), ਸ਼ੇਰੇ ਪੰਜਾਬ ਨੌਜਵਾਨ ਕਿਸਾਨ ਮਜ਼ਦੂਰ ਮੋਰਚਾ (ਪੰਜਾਬ), ਪੰਜਾਬ ਸਟੇਟ ਪ੍ਰਾਈਵੇਟ ਟਰਾਂਸਪੋਰਟ ਵਰਕਰ ਯੂਨੀਅਨ (ਰਜਿ) ਅਤੇ ਫੈਕਟਰੀ ਮਜ਼ਦੂਰ ਯੂਨੀਅਨ ਕਪੂਰਥਲਾ ਤੋਂ ਇਲਾਵਾ ਹੋਰ ਵੀ ਜਥੇਬੰਦੀਆਂ ਮੌਜੂਦ ਸਨ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਤੋਂ ਕੁਲਵਿੰਦਰ ਸਿੰਘ ਜਿਲਾ ਪ੍ਰਧਾਨ ਜਲੰਧਰ, ਬਲਾਕ ਪ੍ਰਧਾਨ ਗੁਰਿੰਦਰ ਸਿੰਘ, ਰਣਜੀਤ ਸਿੰਘ, ਭਰਪੂਰ ਸਿੰਘ ਥਰੀਕੇ, ਪਰਮਵੀਰ ਸਿੰਘ ਧੂਰਕੋਟ, ਦਵਿੰਦਰ ਸਿੰਘ ਜੁੜ੍ਹਾਹਾ, ਪੰਜਾਬ ਕਿਸਾਨ ਯੂਨੀਅਨ ਬਾਗੀ ਤੋਂ ਸੂਬਾ ਜਨਰਲ ਸਕੱਤਰ ਗੁਰਦੀਪ ਸਿੰਘ ਭੰਡਾਲ, ਜਿਲਾ ਜਲੰਧਰ ਸ਼ਹਿਰੀ ਪ੍ਰਧਾਨ ਅਵਤਾਰ ਸਿੰਘ ਰੇਰੂ, ਬੀਕੇਯੂ ਡਕੌਂਦਾ ਤੋ ਜਿਲਾ ਪ੍ਰਧਾਨ ਕਪੂਰਥਲਾ ਧਰਮਿੰਦਰ ਸਿੰਘ ਖਿਜਰਪੁਰ, ਮੀਤ ਪ੍ਰਧਾਨ ਹਰਨਾਮ ਸਿੰਘ ਬੋਹੜਵਾਲਾ, ਪਰਮਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਸੰਤਪਾਲ ਸਿੰਘ ਕਪੂਰਥਲਾ, ਜਰਨੈਲ ਸਿੰਘ ਜੋਨ ਪ੍ਰਧਾਨ ਸੁਲਤਾਨਪੁਰ ਲੋਧੀ, ਨਛੱਤਰ ਸਿੰਘ ਦੋਦਾ ਵਜ਼ੀਰ, ਸ਼ੇਰੇ ਪੰਜਾਬ ਨੌਜਵਾਨ ਕਿਸਾਨ ਮਜ਼ਦੂਰ ਮੋਰਚਾ ਪੰਜਾਬ ਤੋਂ ਸੂਬਾ ਮੀਤ ਪ੍ਰਧਾਨ ਮਨਪ੍ਰੀਤ ਸਿੰਘ, ਸੂਬਾ ਜਨਰਲ ਸਕੱਤਰ ਲਖਵਿੰਦਰ ਸਿੰਘ ਮੰਡੇਰ ਬੇਟ, ਸੀਨੀਅਰ ਮੀਤ ਪ੍ਰਧਾਨ ਹਰਵਿੰਦਰਪਾਲ ਸਿੰਘ ਸੋਨੂ, ਮਲਕੀਤ ਸਿੰਘ, ਸੁਰਿੰਦਰ ਸਿੰਘ, ਲਖਵਿੰਦਰ ਸਿੰਘ, ਹਰਨੇਕ ਸਿੰਘ, ਜਗਸੀਰ ਸਿੰਘ, ਗੁਰਪ੍ਰੀਤ ਸਿੰਘ, ਹਨੀ, ਕਰਮਜੀਤ ਸਿੰਘ, ਗੁਰਪ੍ਰੀਤ ਗੋਪੀ, ਗੁਰਦੀਪ ਸਿੰਘ, ਸੁਖਚੈਨ ਸਿੰਘ, ਮਨੀ, ਮਲਕੀਤ ਸਿੰਘ, ਹਰਜਿੰਦਰ ਸਿੰਘ, ਮੇਜਰ ਸਿੰਘ, ਸੁਰਿੰਦਰ ਸਿੰਘ, ਇੰਦਰਜੀਤ ਸਿੰਘ ਇਕਾਈ ਪ੍ਰਧਾਨ ਭੀਲਾ, ਜਿਲਾ ਸਲਾਹਕਾਰ ਪਰਮਜੀਤ ਸਿੰਘ ਭੁੱਲਰ, ਪ੍ਰਚਾਰਕ ਬਾਬਾ ਬੂਟਾ ਸਿੰਘ, ਪ੍ਰਚਾਰਕ ਹਰਪਿੰਦਰ ਸਿੰਘ, ਅੱਛਰ ਸਿੰਘ ਗੁਡਾਣਾ, ਫੈਕਟਰੀ ਮਜ਼ਦੂਰ ਯੂਨੀਅਨ ਕਪੂਰਥਲਾ ਤੋਂ ਹਰਪ੍ਰੀਤ ਸਿੰਘ, ਲਵਪ੍ਰੀਤ ਸਿੰਘ ਮਿਆਣੀ, ਫਤਿਹ ਸਿੰਘ ਗੁਰਦਾਸਪੁਰ ਪ੍ਰਭਜੀਤ ਸਿੰਘ ਆਦਿ ਹਾਜ਼ਰ ਸਨ।

Jalandhar

ਚੌਂਕੀ ਫੋਕਲ ਪੁਆਇੰਟ ਅਤੇ ਡਿਵੀ: ਨੰਬਰ 8 ਦੀ ਮਿਲੀਭੁਗਤ ਨਾਲ ਔਰਤਾਂ ਨੂੰ ਗੰਦੇ ਇਸ਼ਾਰੇ ਕਰਨ ਵਾਲੇ ਠਰਕੀ ਨੂੰ ਪੁਲਸ ਨੇ ਦਿੱਤੀ ਖੁੱਲ੍ਹੀ ਛੁੱਟੀ

ਪੁਲਸ ਕਮਿਸ਼ਨਰ ਧੰਨਪ੍ਰੀਤ ਕੌਰ ਅਤੇ ਹੋਰ ਉੱਚ ਅਧਿਕਾਰੀਆਂ ਦੇ ਆਦੇਸ਼ ਐੱਸ ਐੱਚ ਓ ਲਈ ਇੱਕ ਡਰਾਮਾ

ਦੋਸ਼ੀ ਦੀ ਪੁਲਸ ਨਾਲ ਪੱਕੀ ਸੈਟਿੰਗ ਸੀ ਤਾਂ ਹੀ ਗਿਰਫਤਾਰੀ ਦੇ ਆਦੇਸ਼ ਨੂੰ ਐੱਸ ਐੱਚ ਓ ਨੇ ਟੰਗਿਆ ਛਿੱਕੇ

ਭ੍ਰਸ਼ਟ ਮੁਲਾਜਮਾਂ ਨੇ ਛਾਪਾ ਮਾਰ ਕੇ ਗਿਰਫ਼ਤਾਰ ਕਰਨ ਦੀ ਬਜਾਏ, ਫੋਨ ਕਰਕੇ ਦੋਸ਼ੀ ਨੂੰ ਪਹਿਲਾ ਹੀ ਕਰ ਦਿੱਤਾ ਸੀ ਇਧਰ ਉਧਰ

ਡੀਸੀਪੀ ਨਰੇਸ਼ ਡੋਗਰਾ ਦੇ ਦਫਤਰ ਨੂੰ ਲਗਾ ਤਾਲਾ,ਸਵੇਰ ਤੋਂ ਇੰਤਜ਼ਾਰ ਕਰਦੇ ਕਰਦੇ ਸ਼ਾਮ ਨੂੰ ਮਿਲਿਆ ਲਾਰਾ

ਜਲੰਧਰ (ਸੰਜੀਵ ਕੁਮਾਰ)ਮੁਹੱਲਾ ਸਈਪੁਰ ਕਲਾਂ ਦੀਆਂ ਔਰਤਾਂ ਨੂੰ ਗੰਦੇ ਇਸ਼ਾਰੇ ਕਰਨ ਅਤੇ ਅਸ਼ਲੀਲ ਗੰਦ ਬੋਲਣ ਨੂੰ ਲੈ ਕੇ ਮੁਹੱਲਾ ਸਈਪੁਰ ਕਲਾਂ ਦੀਆਂ ਪੀੜਿਤ ਔਰਤਾਂ ਨੇ ਪਹਿਲਾ ਚੌਂਕੀ ਫੋਕਲ ਪੁਆਇਟ ਦੇ ਇੰਚਾਰਜ ਅਵਤਾਰ ਸਿੰਘ ਨੂੰ ਸ਼ਿਕਾਇਤ ਦਿੱਤੀ ਸੀ ਜਿਸਦੀ ਸੁਣਵਾਈ ਨਾ ਹੋਣ ਕਰਕੇ ਬਾਅਦ ਵਿਚ ਪੁਲਸ ਕਮਿਸ਼ਨਰ ਜਲੰਧਰ ਧੰਨਪ੍ਰੀਤ ਕੌਰ ਨੂੰ ਇਕ ਲਿਖਿਤ ਸ਼ਿਕਾਇਤ ਦਿੱਤੀ ਸੀ ਜਿਸ ਤੇ ਔਰਤਾਂ ਵਲੋਂ ਬਾਰ ਬਾਰ ਇਨਸਾਫ਼ ਲੈਣ ਲਈ ਪੁਲਸ ਕਮਿਸ਼ਨਰ ਜਲੰਧਰ ਦਫਤਰ ਗੇੜੇ ਲਗਾਏ ਜਿਸ ਤੇ ਡੇਢ ਮਹੀਨੇ ਚ ਸ਼ਿਕਾਇਤ ਚ ਸਾਰੇ ਬਿਆਨ ਬਗੈਰਾ ਹੋਣ ਦੇ ਬਾਵਜੂਦ ਜਦ ਗੱਲ ਕਾਰਵਾਈ ਕਰਨ ਦੀ ਹੁੰਦੀ ਤੇ ਪੁਲਸ ਹੇਠਲੇ ਲੈਵਲ ਦੇ ਅਧਿਕਾਰੀਆਂ ਵਲੋਂ ਹਰ ਵਾਰ ਪੜਤਾਲ ਹੋ ਰਹੀ ਹੈ ਦਾ ਭਰੋਸਾ ਦੇ ਕੇ ਉਨਾਂ ਨੂੰ ਘਰ ਭੇਜ ਦਿੱਤਾ ਜਾਂਦਾ । ਦੋਸ਼ੀ ਖਿਲਾਫ ਸ਼ਿਕਾਇਤ ਦੇਣ ਤੋਂ ਪਹਿਲਾਂ ਮੁਹੱਲੇ ਦੀਆਂ ਔਰਤਾਂ ਨੇ ਵਾਰਡ ਨੰ 79 ਤੋ ਕੌਸਲਰ ਮਨਿੰਦਰ ਕੌਰ ਨੂੰ ਸਾਰੀ ਗੱਲ ਦਸੀ ਸੀ ਕਿ ਮੁਹੱਲੇ ਚ ਇੱਕ ਠਰਕੀ ਵਿਅਕਤੀ ਹਰ ਰੋਜ ਦੀ ਤਰਾਂ ਬੱਚਿਆਂ ਅਤੇ ਔਰਤਾਂ ਨੂੰ ਗਲਤ ਇਸ਼ਾਰੇ ਕਰਦਾ ਹੈ ਇਸ ਦੀ ਪਾਰਸ਼ਦ ਪਤੀ ਦਿਨੇਸ਼ ਹੀਰ ਅਤੇ ਉਸਦੀ ਪਤਨੀ ਨੇ ਖੁਦ ਜਾਂਚ ਕੀਤੀ ਜੌ ਖੁਦ ਦੋਸ਼ੀ ਦੀ ਗੰਦੀ ਭਾਸ਼ਾ ਦੇ ਸ਼ਿਕਾਰ ਹੋਏ ਤੇ ਕੌਂਸਲਰ ਨੂੰ ਖੁਦ ਇਨਸਾਫ਼ ਲੈਣ ਲਈ ਪੁਲੀਸ ਕਮਿਸ਼ਨਰ ਜਲੰਧਰ ਨੂੰ ਸ਼ਿਕਾਇਤਾਂ ਦੇਣੀਆਂ ਪਈਆਂ ਜਿਸਦਾ ਨਤੀਜਾ ਜ਼ੀਰੋ ਰਿਹਾ ਤੇ ਹਰ ਸ਼ਿਕਾਇਤ ਨੂੰ ਠੰਡੇ ਬਸਤੇ ਚ ਪਾ ਕੇ ਹਰ ਵਾਰ ਲਾਰੇਬਾਜੀ ਕੀਤੀ ਗਈ । ਜਲੰਧਰ ਪੁਲਸ ਇਸ ਠਰਕੀ ਵਿਅਕਤੀ ਤੋਂ ਡਰਦੇ ਹੋਏ ਕੋਈ ਵੀ ਐਕਸ਼ਨ ਨਹੀਂ ਲੈ ਰਹੀ ਕਿਉਕਿ ਔਰਤਾਂ ਨੂੰ ਛੇੜਨ ਵਾਲੇ ਵਿਅਕਤੀ ਦੀ ਆਮ ਆਦਮੀ ਪਾਰਟੀ ਦੇ ਵਿਅਕਤੀ ਅਤੇ ਨੇਤਾਵਾਂ ਨਾਲ ਬੈਠਣੀ ਊਠਣੀ ਹੈ ਜੌ ਭ੍ਰਸ਼ਟ ਨੇਤਾਵਾਂ ਨਾਲ ਹਮਸਲਾਹ੍ਹ ਹੋ ਕੇ ਵਾਰ ਵਾਰ ਔਰਤਾਂ ਨੂੰ ਗੰਦ ਬੋਲਦਾ ਤੇ ਅਸ਼ਲੀਲ ਇਸ਼ਾਰੇ ਕਰਦਾ ਆ ਰਿਹਾ ਪਰ ਚੌਂਕੀ ਫੋਕਲ ਪੁਆਇੰਟ ਅਤੇ ਡਿਵੀਜ਼ਨ ਨੰਬਰ ਅੱਠ ਦੀ ਪੁਲਸ ਇਸ ਮਸਲੇ ਨੂੰ ਦਬਾਉਣ ਚ ਲਗੀ ਹੈ ਇਸ ਸਬੰਧੀ ਪੁਲਸ ਕਮਿਸ਼ਨਰ ਨੇ ਡੀਸੀਪੀ ਨਰੇਸ਼ ਡੋਗਰਾ ਨੂੰ ਪੜਤਾਲ ਕਰਕੇ ਕਰਵਾਈ ਕਰਨ ਦੇ ਆਦੇਸ਼ ਦਿੱਤੇ ਸਨ ਜਿਨ੍ਹਾਂ ਨੇ ਇਹ ਆਦੇਸ਼ ਏਸੀਪੀ ਨੌਰਥ ਅਸ਼ੋਕ ਮੀਨਾ ਨੂੰ ਭੇਜ ਦਿੱਤਾ ਜਿਨਾ ਨਾਲ ਪਾਰਸ਼ਦ ਪਤੀ ਆਪਣੇ ਸਾਥੀਆਂ ਸਮੇਤ ਮਿਲੇ ਜਿਨਾ ਨੇ ਤੁਰੰਤ ਡਿਵਜ਼ਨ ਨੰਬਰ ਅੱਠ ਦੇ ਐਸ ਐਚ ਓ ਯਾਦਵਿੰਦਰ ਸਿੰਘ ਨੂੰ ਕਿਹਾ ਕਿ ਦੋਸ਼ੀ ਨੂੰ ਫੜ ਕੇ ਕੋਰਟ ਚ ਪੇਸ਼ ਕੀਤਾ ਜਾਵੇ ਤੇ ਉਸਦੇ ਖਿਲਾਫ ਇੱਕ ਸ਼ਾਂਤੀ ਭੰਗ ਕਰਨ ਸਬੰਧੀ 107/150 ਦਾ ਕਲੰਦਰਾ ਕੱਟਿਆ ਸੀ ਜਿਸ ਚ ਇਹ ਦੋਸ਼ੀ ਹੈ ਪਰ ਐੱਸ ਐੱਚ ਓ ਨੇ ਏਸੀਪੀ ਨੌਰਥ ਅਸ਼ੋਕ ਮੀਨਾ ਅਤੇ ਕਮਿਸ਼ਨਰ ਪੁਲਸ ਮੈਡਮ ਧੰਨਪ੍ਰੀਤ ਕੌਰ ਦੇ ਆਦੇਸ਼ ਨੂੰ ਛਿੱਟੇ ਟੰਗ ਕੇ ਆਪਣੀ ਮਰਜੀ ਕਰਦੇ ਹੋਏ ਬਿਨਾਂ ਕਿਸੇ ਦੋਸ਼ੀ ਨੂੰ ਫੜੇ ਕਲੰਦਰਾ ਕੋਰਟ ਚ ਪੇਸ਼ ਕਰਨ ਦੀ ਕੋਸ਼ਿਸ ਕੀਤੀ ਜਿਸਦਾ ਪਤਾ ਲਗਦੇ ਸਾਰ ਹੀ ਜਦ ਕੌਂਸਲਰ ਪਤੀ ਨੇ ਏਸੀਪੀ ਨੌਰਥ ਅਸ਼ੋਕ ਮੀਨਾ ਅਤੇ ਡੀਸੀਪੀ ਨਰੇਸ਼ ਡੋਗਰਾ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੇ ਆਪਣੀ ਦਿੱਤੀ ਹੋਈ ਜੁਬਾਨ ਨੂੰ ਬਚਾਉਂਦੇ ਹੋਏ ਕਿਹਾ ਕਿ ਮੇਰੀ ਐੱਸ ਐੱਚ ਓ ਨਾਲ ਗੱਲ ਹੋ ਗਈ ਹੈ ਉਹ ਦੋਸ਼ੀ ਦੇ ਘਰ ਚ ਬੈਠੇ ਹਨ ਤੇ ਦੋਸ਼ੀ ਘਰੋ ਫਰਾਰ ਹੈ ਹੁਣ ਇਥੇ ਸ਼ੀਸ਼ਾ ਸਾਫ ਦਿਖਾਈ ਦਿੰਦਾ ਹੈ ਕਿ ਜਦ ਐੱਸ ਐੱਚ ਓ ਨੂੰ ਪਹਿਲਾ ਹੀ ਉੱਚ ਅਧਿਕਾਰੀਆਂ ਨੇ ਦੋਸ਼ੀ ਸਮੇਤ ਪੇਸ਼ ਹੋਣ ਨੂੰ ਕਿਹਾ ਸੀ ਤੇ ਚੌਂਕੀ ਫੋਕਲ ਪੁਆਇੰਟ ਦਾ ਮੁਨਸ਼ੀ ਕਰਨਵੀਰ ਸਿੰਘ ਜੋ ਭ੍ਰਸ਼ਟਾਚਾਰੀ ਦੀ ਲਾਈਨ ਚ ਸ਼ਾਮਿਲ ਹੈ ਉਹ ਉਸ ਸਮੇਂ ਕਿਸ ਦੇ ਨਾਲ ਅਤੇ ਕਿਸਦੇ ਇਸ਼ਾਰੇ ਤੇ ਕਲੰਦਰਾ ਕੋਰਟ ਚ ਦੇਣ ਚਲਾ ਗਿਆ ਤੇ ਕੀ ਉੱਚ ਅਧਿਕਾਰੀਆਂ ਦੇ ਆਦੇਸ਼ ਨੂੰ ਇਹ ਹਵਾ ਹਵਾਈ ਸਮਝਦੇ ਜਾਂ ਲੋਕਾਂ ਨੂੰ ਬੇਵਕੂਫ਼ ਬਣਾ ਰਹੇ ਕਿ ਹਰ ਇੱਕ ਨੂੰ ਲਾਰੇ ਲਗਾ ਕੇ ਬੇਵਕੂਫ਼ ਬਣਾ ਕੇ ਆਪਣੇ ਅੱਗੇ ਪਿੱਛੇ ਘੁੰਮਾ ਕੇ ਰਾਜਨੀਤੀ ਲੋਕਾਂ ਨੂੰ ਖੁਸ਼ ਕਰੀਏ ?ਜੇਕਰ ਗੱਲ ਕਰੀਏ ਚੌਂਕੀ ਫੋਕਲ ਪੁਆਇੰਟ ਦੀ ਤੇ ਇਹਨਾਂ ਦੀ ਪਹਿਲਾ ਹੀ ਦੋਸ਼ੀ ਵਿਅਕਤੀ ਨਾਲ ਮੋਟੀ ਸੈਟਿੰਗ ਹੈ ਜੌ ਔਰਤਾਂ ਨੂੰ ਗੰਦ ਬੋਲਦਾ ਆ ਰਿਹਾ ਹੈ ਜਿਸ ਸਬੰਧੀ ਔਰਤਾਂ ਵਲੋਂ ਚੌਂਕੀ ਫੋਕਲ ਪੁਆਇੰਟ ਚ ਸ਼ਿਕਾਇਤਾਂ ਦਿੱਤੀਆਂ ਸਨ ਪਰ ਭ੍ਰਸ਼ਟ ਮੁਲਾਜਮਾਂ ਨੇ ਕਿਸੇ ਹੋਰ ਦਾ ਰਾਜੀਨਾਮਾ ਲਗਾ ਕੇ ਦਿੱਤੀ ਸ਼ਿਕਾਇਤ ਨੂੰ ਬੰਦ ਕਰ ਦਿੱਤਾ ਸੀ ਫਿਰ ਇਕ ਸ਼ਿਕਾਇਤ ਤੇ ਵਾਰ ਵਾਰ ਗੇੜੇ ਮਰਵਾ ਕੇ ਲੋਕਾਂ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਕੇ ਰਾਜੀਨਾਮਾ ਕਰਵਾ ਕੇ ਆਪਣੇ ਆਪ ਨੂੰ ਬਚਾਉਂਦਾ ਆਇਆ ਹੈ ਜਿਸਨੂੰ ਲੈ ਕੇ ਔਰਤਾਂ ਵਿਚ ਭਾਰੀ ਰੋਸ ਚਲਦਾ ਆ ਰਿਹਾ ਪਰ ਅਖੀਰ ਚ ਹਨ ਵੀ ਔਰਤਾਂ ਨੂੰ ਨਿਰਾਸ਼ਾ ਹੀ ਮਿਲੀ। ਇਸ ਮਸਲੇ ਨੂੰ ਲੈ ਕੇ ਕਾਰਵਾਈ ਕਰਨ ਦੀ ਡਿਊਟੀ ਡੀਸੀਪੀ ਨਰੇਸ਼ ਡੋਗਰਾ ਜੀ ਦੀ ਲਗਾਈ ਗਈ ਸੀ ਉਨਾਂ ਦੇ ਇੰਤਜ਼ਾਰ ਚ ਕੌਂਸਲਰ ਪਤੀ ਦਿਨੇਸ਼ ਹੀਰ ਨੇ ਸਾਥੀਆਂ ਸਮੇਤ ਸ਼ਾਮ ਤੱਕ ਇੰਤਜ਼ਾਰ ਕੀਤਾ ਤੇ ਨਰੇਸ਼ ਡੋਗਰਾ ਦੇ ਦਫਤਰ ਨੂੰ ਤਾਲਾ ਲਗਿਆ ਮਿਲਿਆ ਤੇ ਸ਼ਾਮ ਨੂੰ ਲਾਰਾ ਮਿਲਿਆ ਕਿ ਕਿਸੇ ਪਿੰਡ ਚ ਘਟਨਾ ਨੂੰ ਲੈ ਕੇ ਡਿਊਟੀ ਲਗੀ ਹੈ ਪਰ ਆਮ ਲੋਕਾਂ ਦੀ ਸੁਰੱਖਿਆ ਕਿੱਥੇ ਹੈ ? ਇਸ ਸਬੰਧੀ ਜਦ ਡੀਸੀਪੀ ਨਰੇਸ਼ ਡੋਗਰਾ ਨਾਲ ਗੱਲ ਕਰਨੀ ਚਾਹੀ ਤੇ ਉਨ੍ਹਾਂ ਵਲੋਂ ਫੋਨ ਨਹੀਂ ਚੁੱਕਿਆ ਗਿਆ।

Doaba Times

ਬੋਧ ਗਯਾ ਮੁਕਤੀ ਅੰਦੋਲਨ ਦੇ ਤਹਿਤ ‘ਮਸ਼ਾਲ ਮਾਰਚ’  ਜਲੰਧਰ ਵਿਖੇ ਭਰਵਾਂ ਸਵਾਗਤ ਕੀਤਾ ਗਿਆ

ਜਲੰਧਰ( ਸੰਜੀਵ ਕੁਮਾਰ) ਬੋਧ ਗਯਾ ਮੁਕਤੀ ਅੰਦੋਲਨ ਦੇ ਤਹਿਤ ‘ਮਸ਼ਾਲ ਮਾਰਚ’ 17 ਅਗਸਤ, 2025 ਨੂੰ ਇਤਿਹਾਸਕ ਸਥਾਨ ਅੰਬੇਡਕਰ ਭਵਨ, ਡਾ. ਅੰਬੇਡਕਰ ਮਾਰਗ, ਜਲੰਧਰ ਤੋਂ ਮਾਨਯੋਗ ਭਿਕਸ਼ੂ ਸੰਘ, ਐਡਵੋਕੇਟ ਹਰਭਜਨ ਸਾਂਪਲਾ ਅਤੇ ਧੰਮਾਂਚਾਰੀ ਬਲਦੇਵ ਰਾਜ ਜੱਸਲ ਦੀ ਅਗਵਾਈ ਵਿੱਚ ਆਰੰਭ ਹੋਇਆ। ਇਸ ਮਸ਼ਾਲ ਮਾਰਚ ਦਾ ਮਕਸਦ ਬੋਧ ਗਯਾ ਵਿਖੇ ਬੀ.ਟੀ. ਐਕਟ 1949 ਨੂੰ ਰੱਦ ਕਰਾਉਣ ਅਤੇ ਮਹਾਬੋਧੀ ਮਹਾਵਿਹਾਰ ਦਾ ਮੁਕੰਮਲ ਕੰਟਰੋਲ ਭਿਕਸ਼ੂ ਸੰਘ ਨੂੰ ਸੌਂਪਣ ਦੇ ਸਬੰਧ ਵਿੱਚ ਹੈ। ਮਸ਼ਾਲ ਮਾਰਚ ਅੰਬੇਡਕਰ ਭਵਨ, ਡਾ. ਅੰਬੇਡਕਰ ਮਾਰਗ, ਜਲੰਧਰ ਤੋਂ ਚਲਣ ਉਪਰੰਤ ਇਸ ਦਾ ਸਵਾਗਤ ਸਿਧਾਰਥ ਨਗਰ ਬੁੱਧ ਵਿਹਾਰ ਬੂਟਾ ਮੰਡੀ, ਅੰਬੇਡਕਰ ਪਾਰਕ ਬੂਟਾ ਮੰਡੀ, ਬੋਧੀ ਸਤਵ ਅੰਬੇਡਕਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਫੂਲਪੁਰ ਧਨਾਲ, ਜੇਤਵਨ ਬੁੱਧ ਵਿਹਾਰ, ਅੰਬੇਡਕਰ ਨਗਰ ਨਕੋਦਰ, ਅਸ਼ੋਕਾ ਬੁੱਧ ਵਿਹਾਰ ਰਵਿਦਾਸ ਨਗਰ ਨਕੋਦਰ ਅਤੇ ਬੁੱਧ ਵਿਹਾਰ ਬਾਠ ਕਲਾਂ ਵਿਖੇ ਭਰਵਾਂ ਸਵਾਗਤ ਕੀਤਾ ਗਿਆ।
ਇਸ ਤੋਂ ਬਾਅਦ ਇਹ ਮਸ਼ਾਲ ਮਾਰਚ ਫਗਵਾੜਾ ਵਿਖੇ ਪਹੁੰਚਿਆ ਅਤੇ ਡਾ. ਅੰਬੇਡਕਰ ਪਾਰਕ ਹਦੀਆਬਾਦ ਤੋਂ ਹੁੰਦਾ ਹੋਇਆ ਬੁੱਧ ਵਿਹਾਰ ਸਤਨਾਮਪੁਰਾ, ਡਾ. ਅੰਬੇਡਕਰ ਪਾਰਕ ਹਰਗੋਬਿੰਦ ਨਗਰ ਅਤੇ ਅੰਤਿਮ ਪੜਾ ਵਿੱਚ ਅੰਬੇਡਕਰ ਭਵਨ ਅਰਬਨ ਐਸਟੇਟ ਫਗਵਾੜਾ ਵਿਖੇ ਪਹੁੰਚਿਆ ਜਿੱਥੇ ਸਮੂਹ ਸ੍ਰੀ ਗੁਰੂ ਰਵਿਦਾਸ ਸਭਾ, ਅੰਬੇਡਕਰ ਸੈਨਾ ਮੂਲ ਨਿਵਾਸੀ, ਸੰਘ ਮਿਤਾ ਬੁੱਧ ਵਿਹਾਰ, ਡਾ. ਅੰਬੇਡਕਰ ਪਾਰਕ ਹਦੀਆਬਾਦ ਦੀ ਪ੍ਰਬੰਧਕ ਕਮੇਟੀ ਵੱਲੋਂ ਮਸ਼ਾਲ ਮਾਰਚ ਦਾ ਜੋਸ਼ੋ ਖਰੋਸ਼ ਨਾਲ ਸਵਾਗਤ ਕੀਤਾ ਗਿਆ।
ਡਾ. ਅੰਬੇਡਕਰ ਭਵਨ ਅਰਬਨ ਐਸਟੇਟ ਫਗਵਾੜਾ ਵਿਖੇ ਭਰਵੇਂ ਇਕੱਠ ਨੂੰ ਐਡਵੋਕੇਟ ਹਰਭਜਨ ਸਾਂਪਲਾ, ਧੰਮਾਚਾਰੀਆ ਅਚਲ ਕਿਰਤੀ, ਭਿਕਸ਼ੁਣੀ ਧਮਾ ਆਨੰਦ, ਸ੍ਰੀ ਗੁਰੂ ਰਵਿਦਾਸ ਸਭਾ ਦੇ ਜਨਰਲ ਸਕੱਤਰ ਸ਼੍ਰੀ ਘਣਸ਼ਾਮ ਅਤੇ ਹੋਰ ਬਹੁਤ ਸਾਰੇ ਵਿਦਵਾਨ ਬੁਲਾਰਿਆਂ ਨੇ ਸੰਬੋਧਨ ਕੀਤਾ।