Doaba Times

ਪਿੰਡ ਬੱਲ ਵਿਖੇ ਤਿੰਨ ਰੋਜ਼ਾ ਕਬੱਡੀ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸੰਪੰਨ

ਕਿਸ਼ਨਗੜ (ਗੁਰਪ੍ਰੀਤ ਬੱਲ) ਬਾਬਾ ਭਾਗੋ ਜੀ ਸਪੋਰਟਸ ਕਲੱਬ ਅਤੇ ਸਮੂਹਨਗਰ ਨਿਵਾਸੀਆਂ ਤੇ ਐਨ. ਆਰ ਆਈ ਵੀਰਾਂ ਦੇ ਸਹਿਯੋਗ ਨਾਲ ਕਬੱਡੀ ਟੂਰਨਾਮੈਂਟ ਦੇ ਅਖੀਰਲੇ ਦਿਨ ਜੇਤੂ ਟੀਮਾ ਨੂੰ ਸਰਪੰਚ ਪ੍ਰਦੀਪ ਕੁਮਾਰ ਦੀਪਾ ਤੇ ਸਮੂਹ ਗ੍ਰਾਮ ਪੰਚਾਇਤ ਤੇ ਦਲਵੀਰ ਸਿੰਘ ਹੋਠੀ ਯੂ ਐਸ ਏ ਵਲੋ ਸਨਮਾਨਿਤ ਕੀਤਾ ਗਿਆ।
ਟੂਰਨਾਮੈਂਟ ਦੌਰਾਨ ਹਲਕਾ ਕਰਤਾਰਪੁਰ ਐਮ ਐਲ ਏ ਬਲਕਾਰ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕੀਤਾ । ਸਰਪੰਚ ਪ੍ਰਦੀਪ ਕੁਮਾਰ ਦੀਪਾ ਤੇ ਸਮੂਹ ਗ੍ਰਾਮ ਪੰਚਾਇਤ ਤੇ ਦਲਵੀਰ ਸਿੰਘ ਹੋਠੀ ਯੂ ਐਸ ਏ, ਹਰਵਿੰਦਰ ਸਿੰਘ ਹੋਠੀ , ਸਾਗਰ ਭਾਰਗਵ , ਗੁਰਪਿਆਰ ਸਿੰਘ , ਅਵਤਾਰ ਸਿੰਘ ਤਾਰ ਇਟਲੀ, ਮਨਪ੍ਰੀਤ ਸਿੰਘ ਮੰਨਾ , ਅਮਰਵੀਰ ਇਟਲੀ,ਹਰਿੰਦਰ ਸਿੰਘ , ਗੁਰਵਿੰਦਰ ਘੋਦੀ, ਬਲਜੀਤ ,ਸੀਨੀਅਰ ਪੱਤਰਕਾਰ ਕੁਲਦੀਪ ਸਿੰਘ ਹੋਠੀ, ਕਿਸ਼ਨਗੜ ਪ੍ਰੈੱਸ ਕਲੱਬ ਪ੍ਰਧਾਨ ਗੁਰਪ੍ਰੀਤ ਬੱਲ ਤੇ ਸਮੂਹ ਅਹੁਦੇਦਾਰਾ ਤੋਂ ਇਲਾਵਾ , ਸੰਦੀਪ ਸਿੰਘ ਦੀਪਾ, ਅਰਜਨ ਸਿੰਘ ਬਿੱਟੂ , ਸਿਮਰਜੀਤ ਸਿੰਘ ਤੇ ਸਮੂਹ ਦਰਸ਼ਕ ਮੌਜੂਦ ਸਨ। ਖਬਰ ਲਿਖੇ ਜਾਣ ਤੱਕ ਫਾਇਨਲ ਮੈਚ ਜਾਰੀ ਸੀ।

Leave a comment