ਪਿੰਡ ਬੱਲਾ ਵਿਖੇ ਨਜਾਇਜ਼ ਤਰੀਕੇ ਨਾਲ ਲੱਗ ਰਹੇ ਮੋਬਾਇਲ ਟਾਵਰ ਦਾ ਪਿੰਡ ਨਿਵਾਸੀਆਂ ਵਲੋਂ ਭਾਰੀ ਵਿਰੋਧ

ਕਿਸ਼ਨਗੜ (ਗੁਰਪ੍ਰੀਤ ਬੱਲ) ਪਿੰਡ ਬੱਲਾ ਵਿਖੇ ਅਬਾਦੀ ਦੇ ਬਿਲਕੁਲ ਨਜਦੀਕ ਨਜਾਇਜ਼ ਤਰੀਕੇ ਨਾਲ ਲੱਗ ਰਹੇ ਮੋਬਾਇਲ ਟਾਵਰ ਦਾ ਪਿੰਡ ਨਿਵਾਸੀਆਂ ਵਲੋਂ ਭਾਰੀ ਵਿਰੋਧ ਕੀਤਾ ਗਿਆ ।
ਇਸ ਮੌਕੇ ਤੇ ਗੱਲਬਾਤ ਕਰਦੇ ਪਿੰਡ ਨਿਵਾਸੀਆ ਵੱਲੋਂ ਦੱਸਿਆ ਕਿ ਮੋਬਾਇਲ ਟਾਵਰ ਲੱਗਣ ਜਿੱਥੇ ਕਿ ਉਹਨਾਂ ਨੂੰ ਬਿਜਲੀ ਦੀ ਘੱਟ ਵੋਲਟੇਜ ਸਮੱਸਿਆ ਦਾ ਭਾਰੀ ਸਾਹਮਣਾ ਕਰਨਾ ਪਵੇਗਾ ਅਤੇ ਮੋਬਾਇਲ ਟਾਵਰ ਤੋਂ ਨਿਕਲਣ ਵਾਲੀਆਂ ਖਤਰਨਾਕ ਕਿਰਨਾਂ ਦਾ ਵੀ ਭਾਰੀ ਖਮਿਆਜਾ ਭੁਗਤਣਾ ਪਵੇਗਾ ਜ਼ਿਕਰ ਯੋਗ ਹੈ ਕੀ ਇਸ ਸਬੰਧੀ ਪਿੰਡ ਦੇ ਪੰਚਾਇਤ ਮੈਂਬਰਾਂ ਨਾਲ ਗੱਲਬਾਤ ਕੀਤਾ ਉਹਨਾਂ ਨੇ ਦੱਸਿਆ ਕਿ ਇਸ ਸਬੰਧੀ ਕੋਈ ਵੀ ਮਨਜ਼ੂਰੀ ਨਹੀਂ ਲਈ ਗਈ ਅਤੇ ਟਾਵਰ ਗਲਤ ਤਰੀਕੇ ਨਾਲ ਲਗਾਇਆ ਜਾ ਰਿਹਾ ਹੈ।
ਇਸ ਮੌਕੇ ਤੇ ਸਰਪੰਚ ਪਤੀ ਸ਼ਾਦੀ ਲਾਲ ਪਿੰਡ ਬੱਲਾ, ਕੁਲਦੀਪ ਸਿੰਘ ਪ੍ਰਧਾਨ ਗੁ. ਛੱਪੜੀ ਸਾਹਿਬ, ਸੰਦੀਪ ਸਿੰਘ ਕਿਸਾਨ ਵਿੰਗ ਪ੍ਰਧਾਨ ਕਰਤਾਰਪੁਰ, ਵਿਵੇਕ ਭਾਰਗਵ ਚੇਅਰਮੈਨ ਕਰਤਾਰਪੁਰ, ਬਲਵੀਰ ਕੁਮਾਰ ਲੱਕੀ, ਤਰੁਨ ਸਿੰਘ, ਜੋਤੀ, ਸ਼ਿਵਾਨੀ, ਹਰਬੰਸ ਲਾਲ, ਮਹਿੰਦਰ ਸਿੰਘ ਸਮੇਤ ਪਿੰਡ ਨਿਵਾਸੀ ਮੌਜੂਦ ਸਨ। ਪਿੰਡ ਨਿਵਾਸੀਆ ਨੇ ਵਿਰੋਧ ਕਰਦੇ ਹੋਏ ਕਿਹਾ ਕਿ ਪਿੰਡ ਵਿੱਚ ਕਿਸੇ ਵੀ ਤਰੀਕੇ ਨਾਲ ਨਜਾਇਜ਼ ਟਾਵਰ ਨਹੀਂ ਲੱਗਣ ਦਿੱਤਾ ਜਾਵੇਗਾ।





