Kishangarh

ਸ਼ੇਰ ਏ ਪੰਜਾਬ ਨੌਜਵਾਨ ਕਿਸਾਨ ਮਜ਼ਦੂਰ ਮੋਰਚਾ (ਪੰਜਾਬ) ਦੀ ਜਥੇਬੰਦਕ ਸੰਮੇਲਨ ਸਫਲਤਾ ਪੂਰਵਕ ਸੰਪੰਨ

ਕਿਸ਼ਨਗੜ੍ਹ :- ਸੰਜੀਵ ਕੁਮਾਰ

ਸ਼ੇਰੇ ਪੰਜਾਬ ਨੌਜਵਾਨ ਕਿਸਾਨ ਮਜ਼ਦੂਰ ਮੋਰਚਾ (ਪੰਜਾਬ) ਦੀ ਜਥੇਬੰਦਕ ਸੰਮੇਲਨ ਸਫਲਤਾ ਪੂਰਵਕ ਸੰਪੰਨ ਹੋਇਆ। ਇਸ ਮੌਕੇ ਜਥੇਬੰਦੀ ਵੱਲੋਂ ਪੁਰਾਣੀ ਚੁਣੀ ਹੋਈ ਕਮੇਟੀ ਨੂੰ ਭੰਗ ਕਰਕੇ ਨਵੇਂ ਜਥੇਬੰਦਕ ਢਾਂਚੇ ਦਾ ਗਠਨ ਕੀਤਾ । ਚੇਅਰਮੈਨ ਹਰਜੀਤ ਸਿੰਘ ਪੱਡਾ ਵੱਲੋਂ ਸਟੇਜ ਸੰਚਾਲਨ ਕੀਤਾ ਗਿਆ। ਸੰਮੇਲਨ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਬਾਈ ਨਛੱਤਰ ਸਿੰਘ ਅਤੇ ਚੇਅਰਮੈਨ ਹਰਜੀਤ ਸਿੰਘ ਪੱਡਾ ਵੱਲੋਂ ਕੀਤੀ ਗਈ। ਜਥੇਬੰਦਕ ਮਤਾ ਚੇਅਰਮੈਨ ਹਰਜੀਤ ਸਿੰਘ ਪੱਡਾ ਵੱਲੋਂ ਪੜਿਆ ਗਿਆ ਅਤੇ ਇਸ ਨੂੰ ਇਕੱਠ ਵੱਲੋਂ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ। ਸੂਬਾ ਪ੍ਰਧਾਨ ਬਾਈ ਨਛੱਤਰ ਸਿੰਘ ਵੱਲੋਂ ਜਥੇਬੰਦੀ ਦੀ ਪਲੇਠੀ ਮੈਗਜ਼ੀਨ ਜ਼ਾਰੀ ਕੀਤੀ ਗਈ। ਇਸ ਮੌਕੇ ਨਵ ਨਿਯੁਕਤ ਅਹੁਦੇਦਾਰਾਂ ਨੇ ਵਿਸ਼ਵਾਸ਼ ਦਵਾਇਆ ਕਿ ਉਹ ਜਥੇਬੰਦੀ ਪ੍ਰਤੀ ਵਫਾਦਾਰ ਰਹਿੰਦਿਆਂ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਲਈ ਸੰਘਰਸ਼ ਕਰਨਗੇ।

        ਇਸ ਮੌਕੇ ਸਟੇਜ ਤੋਂ ਬੋਲਦੇ ਹੋਏ ਸੂਬਾ ਪ੍ਰਧਾਨ ਬਾਈ ਨਛੱਤਰ ਸਿੰਘ ਨੇ ਸਮੂਹ ਮੈਂਬਰਾਂ ਨੂੰ ਮੈਂਬਰ ਬਣਨ ਦੀਆਂ ਸ਼ਰਤਾਂ, ਮੈਂਬਰਾਂ ਦੇ ਅਧਿਕਾਰ, ਮੈਂਬਰਾਂ ਦੀਆਂ ਜਿੰਮੇਵਾਰੀਆਂ ਅਤੇ ਮੈਂਬਰਸ਼ਿਪ ਦੇ ਨਿਯਮਾਂ ਬਾਰੇ ਜਾਣੂ ਕਰਵਾਇਆ। ਅਤੇ ਉਹਨਾਂ ਨੇ ਕਿਹਾ ਕਿ ਜਥੇਬੰਦੀ ਹਰ ਵਰਗ ਦੇ ਲੋਕਾਂ ਬਿਨਾਂ ਭੇਦ ਭਾਵ ਦੇ ਮੰਗਾਂ ਲਈ ਯਤਨਸ਼ੀਲ ਰਹੇਗੀ।

           ਇਸ ਮੌਕੇ ਸੂਬਾ ਟੀਮ ਵਿੱਚ ਚੇਅਰਮੈਨ ਹਰਜੀਤ ਸਿੰਘ ਪੱਡਾ, ਸੂਬਾ ਪ੍ਰਧਾਨ ਬਾਈ ਨਛੱਤਰ ਸਿੰਘ, ਸੂਬਾ ਜਨਰਲ ਸਕੱਤਰ ਲਖਵਿੰਦਰ ਸਿੰਘ, ਸੂਬਾ ਖਜਾਨਚੀ ਬਲਵਿੰਦਰ ਸਿੰਘ, ਸੂਬਾ ਸੀਨੀਅਰ ਮੀਤ ਪ੍ਰਧਾਨ ਹਰਵਿੰਦਰਪਾਲ ਸਿੰਘ, ਸੂਬਾ ਮੁੱਖ ਪ੍ਰਚਾਰਕ ਬਾਬਾ ਜੱਸਾ ਸਿੰਘ ਜੋਹਰੀ, ਸੂਬਾ ਪ੍ਰੈਸ ਸਕੱਤਰ ਸੰਦੀਪ ਵਿਰਦੀ ਜਿਲਾ ਕਪੂਰਥਲਾ ਵਿੱਚ ਜਿਲਾ ਪ੍ਰਧਾਨ ਮਨਪ੍ਰੀਤ ਸਿੰਘ ਚਾਹਲ, ਮੀਤ ਪ੍ਰਧਾਨ ਪਰਮਜੀਤ ਸਿੰਘ ਪੰਮਾ ਭੁੱਲਰ, ਸੀਨੀਅਰ ਮੀਤ ਪ੍ਰਧਾਨ ਇੰਦਰਜੀਤ ਸਿੰਘ, ਜਨਰਲ ਸਕੱਤਰ ਮਲਕੀਤ ਸਿੰਘ, ਖਜਾਨਚੀ ਲਵਪ੍ਰੀਤ ਸਿੰਘ, ਮੁੱਖ ਪ੍ਰਚਾਰਕ ਬਾਬਾ ਬੂਟਾ ਸਿੰਘ, ਮੁੱਖ ਪ੍ਰਚਾਰਕ ਬਾਬਾ ਹਰਪਿੰਦਰ ਸਿੰਘ ਢਿੱਲੋ ਜਿਲਾ ਜਲੰਧਰ ਵਿੱਚ ਗੁਰਬਹਾਰ ਸਿੰਘ ਜਿਲਾ ਪ੍ਰਧਾਨ ਜਲੰਧਰ ਦਿਹਾਤੀ, ਹਰਿੰਦਰਜੀਤ ਸਿੰਘ ਪ੍ਰਧਾਨ ਜਲੰਧਰ ਸ਼ਹਿਰੀ, ਜਸਵਿੰਦਰ ਸਿੰਘ ਮੀਤ ਪ੍ਰਧਾਨ ਜਲੰਧਰ ਸ਼ਹਿਰੀ, ਸੁਰਜੀਤ ਪਾਲ ਪ੍ਰੈਸ ਸਕੱਤਰ, ਜਸਪ੍ਰੀਤ ਸਿੰਘ ਮਾਹਲਾ ਮੀਤ ਪ੍ਰਧਾਨ ਜਲੰਧਰ ਦਿਹਾਤੀ, ਰਾਜਨ ਪੰਡਿਤ ਸੀਨੀਅਰ ਮੀਤ ਪ੍ਰਧਾਨ ਜਲੰਧਰ ਦਿਹਾਤੀ ਜਿਲਾ ਹੁਸ਼ਿਆਰਪੁਰ ਵਿੱਚ ਸਤਨਾਮ ਸਿੰਘ ਐਮੀ ਜਿਲ੍ਹਾ ਪ੍ਰਧਾਨ, ਪਰਮਜੀਤ ਸਿੰਘ ਅਭੀ ਮੀਤ ਪ੍ਰਧਾਨ, ਸਾਹਿਲ ਸ਼ਰਮਾ ਸੀਨੀਅਰ ਮੀਤ ਪ੍ਰਧਾਨ ਜਿਲਾ ਅੰਮ੍ਰਿਤਸਰ ਵਿੱਚ ਜਿਲਾ ਪ੍ਰਧਾਨ ਸਤਨਾਮ ਸਿੰਘ ਗੰਡੀਵਿੰਡ, ਮੀਤ ਪ੍ਰਧਾਨ ਗੁਰਵੇਲ ਸਿੰਘ ਜਿਲਾ ਤਰਨ ਤਾਰਨ ਵਿੱਚ ਜਿਲਾ ਪ੍ਰਧਾਨ ਗੁਰਬੀਰ ਸਿੰਘ, ਮੀਤ ਪ੍ਰਧਾਨ ਪ੍ਰਭਜੀਤ ਸਿੰਘ, ਜਨਰਲ ਸਕੱਤਰ ਸੁਖਵਿੰਦਰ ਸਿੰਘ ਜਿਲਾ ਰੂਪਨਗਰ ਵਿੱਚ ਜਿਲਾ ਪ੍ਰਧਾਨ ਰਾਹੁਲ ਖੁੱਲਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵਿੱਚ ਵਿਕੀ ਢਿੱਲੋ ਨੂੰ ਜਿਲਾ ਪ੍ਰਧਾਨ ਅਤੇ ਜਿਲਾ ਲੁਧਿਆਣਾ ਵਿੱਚ ਰਾਜਵਿੰਦਰ ਸਿੰਘ ਰਾਜੂ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਜਗੀਰ ਸਿੰਘ ਲੰਬੜਦਾਰ ਮਿਆਣੀ ਬਾਕਰਪੁਰ, ਮਹਿੰਦਰ ਸਿੰਘ ਚਾਹਲ, ਅੱਛਰ ਸਿੰਘ ਗੁਡਾਣਾ, ਫਤਿਹ ਸਿੰਘ ਗੁਰਦਾਸਪੁਰ, ਜਸਵਿੰਦਰ ਸਿੰਘ ਗੋਲਡੀ, ਜੱਸਾ ਸਿੰਘ ਝੱਲ ਠੀਕਰੀਵਾਲ, ਲੱਛਮਣ ਸਿੰਘ ਸਰਪੰਚ ਝੱਲ ਠੀਕਰੀਵਾਲ, ਜਸਵਿੰਦਰ ਸਿੰਘ ਸਰਪੰਚ ਨੂਰਪੁਰ ਜੱਟਾ, ਭੁਪਿੰਦਰ ਸਿੰਘ ਟੋਡਰਵਾਲ ਪ੍ਰਧਾਨ ਦੁਧਾਰੂ ਪਸ਼ੂ ਯੂਨੀਅਨ, ਬਾਬਾ ਵਰਿੰਦਰ ਸਿੰਘ ਮਿਆਣੀ ਬਾਕਰਪੁਰ, ਸਿਮਰਤ ਸਿੰਘ ਅੰਮ੍ਰਿਤ ਮੋਟਰ ਰਈਆ, ਸੁਰਿੰਦਰ ਸਿੰਘ ਸਾਬਕਾ ਸਰਪੰਚ ਨਿਜਾਮਪੁਰ, ਦਲਬੀਰ ਸਿੰਘ ਸਰਪੰਚ ਨੂਰਪੁਰ ਲੁਬਾਣਾ, ਬਿੱਲਾ ਛਾਪਿਆਂਵਾਲੀ ਕੁਲਦੀਪ ਸਿੰਘ ਬਲਾਕ ਢਿੱਲਵਾ, ਲਵਪ੍ਰੀਤ ਸਿੰਘ ਮਿਆਣੀ, ਸਿਮਰਜੀਤ ਸਿੰਘ ਸ਼ੇਰੂ ਪ੍ਰਧਾਨ ਢਿੱਲਵਾ ਟੋਲ, ਕਮਲਜੀਤ ਸਿੰਘ ਪ੍ਰਧਾਨ ਬਹਿਰਾਮ ਟੋਲ, ਬਲਵਿੰਦਰ ਸਿੰਘ ਫੌਜੀ ਨਿਜਰਪੁਰਾ ਟੋਲ ਅਤੇ ਹੋਰ ਵੀ ਬਹੁਤ ਸਾਰੇ ਆਗੂ ਹਾਜ਼ਰ ਸਨ। ਇਸ ਤੋਂ ਇਲਾਵਾ ਬੀਬੀਆਂ ਦਾ ਜੱਥਾ ਵੱਡੀ ਗਿਣਤੀ ਵਿੱਚ ਹਾਜ਼ਰ ਸੀ। ਬੀਬੀਆਂ ਦਾ ਜੱਥੇ ਵਿੱਚ ਸਰਪੰਚ ਬਿਜਲੀ ਨੰਗਲ ਬੀਬੀ ਹਰਜਿੰਦਰ ਕੌਰ, ਪਰਮਜੀਤ ਕੌਰ, ਪਲਵਿੰਦਰ ਕੌਰ, ਮਨਜੀਤ ਕੌਰ, ਸੰਦੀਪ ਕੌਰ, ਅਮਨਦੀਪ ਕੌਰ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਬੀਬੀਆਂ ਹਾਜ਼ਰ ਸਨ।

Doaba Times

ਸਾਬਕਾ ਗਵਰਨਰ ਸੱਤਿਆਪਾਲ ਮਲਿਕ ਜੀ ਨੂੰ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀਆਂ ਭੇ

ਕਿਸ਼ਨਗੜ (ਗੁਰਪ੍ਰੀਤ ਬੱਲ) ਮੇਘਾਲਿਆ ਦੇ ਸਾਬਕਾ ਗਵਰਨਰ ਸੁੱਤਿਆਪਾਲ ਮਲਿਕ ਜੀ ਨੇ 05-08-2025 ਨੂੰ ਦਿੱਲੀ ਦੇ ਆਰਐਮਐਲ ਹਸਪਤਾਲ ਵਿੱਚ ਆਖਰੀ ਸਾਹ ਲਿਆ ਸੀ ਤੇ ਉਹ ਸਦੀਵੀਂ ਵਿਛੋੜਾ ਦੇ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ। ਕਾਫਲੇ ਚੋਂ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਗੁਰਦੁਆਰਾ ਬਾਬੇ ਸ਼ਹੀਦਾਂ ਸਰਮਸਤਪੁਰ ਵਿਖੇ ਮਲਿਕ ਪਰਿਵਾਰ ਵੱਲੋਂ ਕਰਵਾਈ ਗਈ! ਪਾਠਾਂ ਦੇ ਭੋਗ ਪਾਓਣ ਉਪਰੰਤ ਸਾਬਕਾ ਹਜੂਰੀ ਰਾਗੀ ਦਰਬਾਰ ਸਾਹਿਬ ਭਾਈ ਬਲਦੇਵ ਸਿੰਘ ਵਡਾਲਾ ਵੱਲੋਂ ਗੁਰਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ।       2020 ਦਿੱਲੀ ਕਿਸਾਨ ਅੰਦੋਲਨ ਵਿੱਚ ‘ਮੋਦੀ ਸਰਕਾਰ ਖਿਲਾਫ ਉਤਰੇ ਸੀ ਸੱਤਿਆਪਾਲ ਮਲਿਕ, ਡੱਟ ਕੇ ਦਿੱਤਾ ਕਿਸਾਨਾਂ ਦਾ ਸਾਥ, ਅਹੁਦੇ ਦੀ ਪਰਵਾਹ ਕੀਤੇ ਬਿਨਾਂ ਸੱਚ ਨਾਲ ਖੜ੍ਹੇ। ਇਹ ਉਹੀ ਸੱਤਿਆਪਾਲ ਮਲਿਕ ਸਨ ਜਿਨ੍ਹਾਂ ਨੇ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀਬਾੜੀ ਕਾਨੂੰਨਾਂ (ਹੁਣ ਰੱਦ ਕੀਤੇ ਗਏ) ‘ਤੇ ਖੁੱਲ੍ਹ ਕੇ ਮੋਦੀ ਸਰਕਾਰ ਵਿਰੁੱਧ ਆਵਾਜ਼ ਉਠਾਈ ਸੀ। ਅੰਤ ਵਿੱਚ ਆਏ ਹੋਏ ਸਿਆਸੀ ਆਗੂਆਂ, ਕਿਸਾਨ ਜਥੇਬੰਦੀਆਂ ਦੇ ਆਗੂਆਂ, ਅਤੇ ਇਲਾਕੇ ਦੇ ਇਸ ਮੌਕੇ ਤੇ ਸੰਗਤਾਂ ਨੂੰ ਅਟੁੱਟ ਲੰਗਰ ਵਰਤਾਏ ਗਏ।

Doaba Times

ਐਨ ਆਰ ਆਈਆਂ ਵਲੋ ਸਰਕਾਰ ਨੂੰ ਲਾਇਆ ਜਾ ਰਿਹਾ ਹੈ ਚੂਨਾ

*ਆਪਣੇ ਆਪ ਨੂੰ ਕਰੋੜਾਂਪਤੀ ਕਹਾਉਣ ਵਾਲੇ ਵੀ ਨਿਕਲੇ ਨੰਗ

ਜਲੰਧਰ (ਗੁਰਪ੍ਰੀਤ ਬੱਲ) ਪਿੰਡਾ ਦੇ ਕਈ ਆਪਣੇ ਆਪ ਨੂੰ ਵੱਡੀ ਅਸਾਮੀ ਕਹਾਓਣ ਵਾਲੇ ਮੋਦੀ ਦੇ ਕਿਸਾਨ ਨਿਧੀ ਬਿਲਕੁਲ ਸਕੀਮ ਨੂੰ ਨਿਯਮਾਂ ਨੂੰ ਛਿੱਕੇ ਟੰਗ ਕੇ ਲੈ ਰਹੇ ਹਨ ਫਾਇਦਾ ਅਤੇ ਹੈਰਾਨੀ ਦੀ ਗੱਲ ਇਹ ਹੈ ਕਿ ਕੁਝ ਐਨਆਰਆਈ ਵੀ ਇਸ ਸਕੀਮ ਦਾ ਫਾਇਦਾ ਲੈ ਕੇ ਗਰੀਬ ਕਿਸਾਨ ਬਣੇ ਹੋਏ ਹਨ ਅਤੇ ਇਸ ਤਰ੍ਹਾਂ ਦੇ ਕਈ ਪਿੰਡਾਂ ਚ ਮਾਮਲੇ ਦੇਖਣ ਨੂੰ ਮਿਲਦੇ ਹਨ, ਜਿਸਦੇ ਕਾਰਨ ਸਰਕਾਰ ਨੂੰ ਕਰੋੜਾਂ ਦਾ ਚੂਨਾ ਲਾਇਆ ਜਾ ਰਿਹਾ ਹੈ॥

        ਜ਼ਿਕਰ ਯੋਗ ਹੈ ਕਿ ਪਿੰਡ ਦੇ ਕੁਝ ਢਾਈ ਏਕੜ ਤੋਂ ਘੱਟ ਜਮੀਨ ਵਾਲੇ ਕਿਸਾਨ ਇਸ ਯੋਜਨਾ ਤੋਂ ਜਾਣ ਬੁੱਝ ਕੇ ਵਾਂਝੇ ਰੱਖਿਆ ਗਿਆ ਹੈ ਜਿਸ ਦੇ ਕਾਰਨ ਕਿਸਾਨਾਂ ਦੇ ਮਨ ਵਿੱਚ ਰੋਸ਼ ਹੈ ਤੇ ਕਈ ਕਿਸਾਨਾਂ ਦਾ ਸੋਸਾਇਟੀਆਂ ਵਿੱਚ ਜਾਣ ਬੁਝ ਕੇ ਖਾਤਾ ਵੀ ਨਹੀਂ ਖੋਲਿਆ ਜਾਂਦਾ।  ਇਹ ਸਕੀਮ ਸਬੰਧੀ ਸਰਕਾਰ ਵੱਲੋਂ ਕੁਝ ਨਿਯਮ ਸ਼ਰਤਾਂ ਰੱਖੀਆਂ ਗਈਆਂ ਸਨ
। ਜਿਵੇਂ ਕਿ ਢਾਈ ਏਕੜ ਤੋਂ ਘੱਟ ਜਮੀਨ ਮਾਲਕੀ ਹੋਵੇ ਤੇ ਘਰ ਵਿੱਚ ਏਸੀ, ਕਾਰ ਨਾ ਹੋਵੇ ਉਹ ਇਸ ਸਕੀਮ ਦਾ ਲਾਭ ਲੈ ਸਕਦਾ ਹੈ। ਪਰੰਤੂ ਲਿਸਟ ਦੇ ਹਿਸਾਬ ਨਾਲ ਕਰੀਬ 70% ਦੇ ਕਰੀਬ ਲਾਭ ਲੈਣ ਕਿਸਾਨ ਨਿਯਮਾਂ ਨੂੰ ਛਿੱਕੇ ਟੰਗ ਸਾਲ ਦਾ 6000 ਰੁ: ਦਾ ਲਾਭ ਲੈ ਰਹੇ ਹਨ।

Doaba Times

ਸੂਬਾ ਸਰਕਾਰ ਵੱਲੋਂ ਕਿਸਾਨਾਂ ਉੱਤੇ ਕੀਤਾ ਗਿਆ ਅੰਨੇਵਾਹ ਲਾਠੀਚਾਰਜ ਅਤਿ ਨਿੰਦਣਯੋਗ:- ਪ੍ਰਸ਼ੋਤਮ ਅਹੀਰ ਸੂਬਾ ਪ੍ਰਧਾਨ ਲੇਬਰ ਵਿੰਗ ਐਸ ਐਸ ਐਮ

ਜਲੰਧਰ(ਸੰਜੀਵ ਕੁਮਾਰ) ਪ੍ਰਸ਼ੋਤਮ ਅਹੀਰ ਸੂਬਾ ਪ੍ਰਧਾਨ ਲੇਬਰ ਵਿੰਗ ਸੰਯੁਕਤ ਸਮਾਜ ਮੋਰਚਾ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਸੂਬਾ ਸਰਕਾਰ ਦੇ ਤਸ਼ੱਦਦ ਦਾ ਸ਼ਿਕਾਰ ਹੋਏ ਸ਼ਹੀਦ ਕਿਸਾਨ ਪ੍ਰੀਤਮ ਸਿੰਘ ਜੀ ਦੀ ਸ਼ਹੀਦੀ ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਆਪਣੇ ਹੱਕਾਂ ਦੀ ਰਾਖੀ ਲਈ ਆਪਣੇ ਹੱਕ ਹਕੂਕ ਬਹਾਲ ਕਰਵਾਉਣ ਲਈ ਹੜ੍ਹ ਪੀੜਤਾਂ ਨੂੰ ਮੁਆਵਜ਼ੇ ਦਵਾਉਣ ਲਈ ਗਰੀਬ ਗੁਰਬੇ ਤੇ ਹੋ ਰਹੇ ਅੱਤਿਆਚਾਰਾਂ ਵਿਰੁੱਧ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਖ਼ਿਲਾਫ਼ ਸ਼ਾਂਤਮਈ ਢੰਗ ਅਪਣਾਉਂਦੇ ਹੋਏ ਅਨੁਸ਼ਾਸਨੀ ਤਰੀਕੇ ਨਾਲ ਆਪਣੀ ਆਵਾਜ਼ ਬੁਲੰਦ ਕਰ ਰਹੇ ਮਿਹਨਤਕਸ਼ ਕਿਸਾਨ ਵੀਰਾਂ ਉਪਰ ਹੋਏ ਲੋਂਗੋਵਾਲ ਵਿਖੇ ਲਾਠੀਚਾਰਜ ਦੀ ਘਟਨਾ ਘੋਰ ਨਿੰਦਣਯੋਗ ਹੈ। ਇਸ ਘਟਨਾ ਨੇ ਸੂਬਾ ਸਰਕਾਰ ਦਾ ਚਿਹਰਾ ਨੰਗਾ ਕੀਤਾ ਹੈ ਕਿ ਇਹ ਕਿਸਾਨ ਤੇ ਜਮਹੂਰੀਅਤ ਵਿਰੋਧੀ ਹੈ ਤਾਨਾਸ਼ਾਹੀ ਹੈ ਬਲਕਿ ਅਣਮਨੁੱਖੀ ਵੀ ਹੈ, ਜਬਰ ਜ਼ੁਲਮ ਦੀ ਅੱਤ ਹੈ। ਇਸ ਘਟਨਾ ਲਈ ਉਨ੍ਹਾਂ ਸਰਕਾਰ ਪਾਸੋਂ ਲਾਠੀਚਾਰਜ ਕਰਨ ਵਾਲੇ ਜ਼ਿੰਮੇਵਾਰ ਅਫਸਰਾਂ ਉਪਰ ਜਲਦ ਤੋਂ ਜਲਦ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਤੇ ਗ੍ਰਿਫ਼ਤਾਰ ਕੀਤੇ ਗਏ ਕਿਸਾਨਾ ਨੂੰ ਜਲਦ ਤੋਂ ਜਲਦ ਰਿਹਾਅ ਕਰਨ ਦੀ ਮੰਗ ਕੀਤੀ ਹੈ।

Farmers Issue

ਬੇ-ਮੌਸਮੀ ਮੀਹ ਅਤੇ ਤੇਜ਼ ਹਨੇਰੀ ਕਾਰਨ ਕਿਸਾਨਾਂ ਦਾ ਲੱਖਾਂ ਦਾ ਨੁਕਸਾਨ

ਤਸਵੀਰ :ਜਲੰਧਰ ਦੇ ਪਿੰਡ ਬੱਲਾਂ ਵਿਖੇ ਖੇਤਾ ਚ’ ਨੁਕਸਾਨੀ ਕਣਕ ਦੀ ਫਸਲ

ਕਿਸ਼ਨਗੜ (ਗੁਰਪ੍ਰੀਤ ਬੱਲ) ਪੰਜਾਬ ਵਿੱਚ ਬੇਮੌਸਮੀ ਮੀਹ,ਹਨੇਰੀ ਕਾਰਨ ਕਿਸਾਨਾ ਦੀ ਖੇਤਾ ਵਿੱਚ ਖੜੀ ਕਣਕ ਦੀ ਫਸਲ ਡਿਗਣ ਕਾਰਨ ਲੱਖਾ ਦਾ ਨੁਕਸਾਨ ਹੋ ਗਿਆ। ਗੱਲਬਾਤ ਕਰਦਿਆਂ ਇਲਾਕੇ ਦੇ ਕਿਸਾਨਾਂ ਵਲੋਂ ਦੱਸਿਆ ਕਿ ਫਸਲ ਦੀ ਬਿਜਾਈ ਤੋਂ ਲੈ ਕੇ ਫਸਲ ਵੱਡਣ ਤੱਕ ਦਿਨ ਰਾਤ ਇੱਕ ਕਰਕੇ ਸਖਤ ਮਿਹਨਤ ਕੀਤੀ ਜਾਦੀ ਹੈ ਤੇ ਸਮੇਂ ਸਮੇਂ ਤੇ ਬਿਮਾਰੀਆਂ ਤੋਂ ਬਚਾਓ ਲਈ ਫਸਲਾਂ ਤੇ ਮਹਿੰਗੀਆਂ ਸਪ੍ਰੇਆ ਕੀਤੀਆਂ ਜਾਦੀਆਂ ਹਨ ਤੇ ਫਸਲ ਡਿੱਗਣ ਕਾਰਨ ਝਾੜ ਘੱਟ ਨਿੱਕਲਦਾ ਹੈ ਤੇ ਫਸਲਾਂ ਤੇ ਲਾਗਤ ਵੱਧਦੀ ਹੈ। ਇਸ ਨੁਕਸਾਨ ਸੰਬੰਧੀ ਸਰਕਾਰ ਵਲੋਂ ਗਿਰਦਾਵਰੀਆਂ ਵੀ ਹੁਣ ਤੱਕ ਨਹੀ ਕੀਤੀਆਂ ਗਈਆਂ , ਸਰਕਾਰ ਨੂੰ ਫਸਲਾਂ ਦੇ ਇਸ ਨੁਕਸਾਨ ਸੰਬੰਧੀ ਉਚਿਤ ਮੁਆਵਜ਼ਾ ਦੇਣਾ ਚਾਹੀਦਾ ਹੈ;

Doaba Times

ਸੰਯੁਕਤ ਕਿਸਾਨ ਮੋਰਚਾ ਦੇ ਆਗੂ ਰਾਕੇਸ਼ ਟਿਕੈਤ ਤੇ ਲੱਖੋਵਾਲ ਪਹੁੰਚੇ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਮੁੱਖ ਦਫ਼ਤਰ ਕਿਸ਼ਨਗੜ ਵਿਖੇ


ਕਿਸ਼ਨਗੜ੍ਹ (ਗੁਰਪ੍ਰੀਤ ਬੱਲ) ਜਲੰਧਰ ਰਾਸ਼ਟਰੀ ਰਾਜਮਾਰਗ ਸਥਿਤ ਅੱਡਾ ਕਿਸ਼ਨਗੜ੍ਹ ਵਿਖੇ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਮੁੱਖ ਦਫਤਰ ਵਿਖੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰਾਕੇਸ਼ ਟਿਕੈਤ ਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਆਪਣੇ ਸਾਥੀਆਂ ਸਮੇਤ ਪਹੁੰਚੇ। ਜਿਸ ਤੇ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਵੱਲੋਂ ਸਾਂਝੇ ਤੌਰ ਤੇ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ।
ਇਸ ਮੌਕੇ ਰਾਕੇਸ਼ ਟਿਕੈਤ ਵੱਲੋਂ ਪੱਤਰਕਾਰਾਂ ਗੱਲਬਾਤ ਕਰਦਿਆਂ ਕਿਹਾ ਕਿ ਪਟਾਕਿਆਂ ਤੇ ਫੈਕਟਰੀਆਂ ਵੱਲੋਂ ਪ੍ਰਦੂਸ਼ਣ ਜਾਰੀ ਹੈ ਪ੍ਰੰਤੂ ਜਦੋਂ ਕੋਈ ਕਿਸਾਨ ਪਰਾਲੀ ਨੂੰ ਅੱਗ ਲਾਉਂਦਾ ਹੈ ਤਾਂ ਪ੍ਰਸ਼ਾਸਨ ਤੇ ਸਾਰਾ ਮਹਿਕਮਾ ਹੀ ਕਿਸਾਨ ਦੇ ਦੁਆਲੇ ਹੋ ਜਾਂਦਾ ਹੈ ਕਿਸਾਨ ਨੂੰ ਟਾਰਗੇਟ ਕੀਤਾ ਮੈਂ ਕਦੀ ਲਾਲ ਐਂਟਰੀਆਂ ਕੀਤੀਆਂ ਜਾਂਦੀਆਂ ਹਨ ਤੇ ਅਲੱਗ ਅਲੱਗ ਤਰ੍ਹਾਂ ਨਾਲ ਕਿਸਾਨੀ ਨੂੰ ਖ਼ਤਮ ਕਰ ਲਈ ਵੱਖ ਵੱਖ ਪ੍ਰੋਪੋਗੰਡੇ ਕੀਤੇ ਜਾਂਦੇ ਹਨ। ਮਜਬੂਰਨ ਕਿਸਾਨਾਂ ਨੂੰ ਆਉਣ ਵਾਲੇ ਦਿਨਾਂ ਚ’ ਫਿਰ ਦੁਆਰਾ ਅੰਦੋਲਨ ਦੇ ਰਾਹ ਤੁਰਨਾ ਪਵੇਗਾ। ਇਸ ਮੌਕੇ ਤੇ ਦੋਆਬਾ ਕਿਸਾਨ ਸੰਘਰਸ਼ ਕਮੇਟੀ ਪ੍ਰਧਾਨ ਬਲਵਿੰਦਰ ਸਿੰਘ ਮੱਲ੍ਹੀ ਨੰਗਲ, ਮੀਤ ਪ੍ਰਧਾਨ ਮੁਕੇਸ਼ ਚੰਦਰ, ਚੇਅਰਮੈਨ ਓਂਕਾਰ ਸਿੰਘ ਦੌਲਤਪੁਰ, ਦਵਿੰਦਰ ਸਿੰਘ ਧਾਲੀਵਾਲ ਜਨਰਲ ਸਕੱਤਰ, ਰਾਜਵਿੰਦਰ ਸਿੰਘ ਧਾਲੀਵਾਲ ਪ੍ਰਧਾਨ ਯੂਥ ਵਿੰਗ, ਇੰਦਰਜੀਤ ਸਿੰਘ ਬਿੱਲੂ ਲੰਬੜਦਾਰ ਦਫਤਰ ਸੰਚਾਲਕ , ਅਮਰੀਕ ਸਿੰਘ ਚੀਮਾ, ਅਵਤਾਰ ਸਿੰਘ, ਇਕਬਾਲ ਸਿੰਘ , ਕੁਲਵੰਤ ਸਿੰਘ ਨੰਬੜਦਾਰ ਕਿਸ਼ਨਗੜ੍ਹ, ਜੀਤਾ ਹਰੀਪੁਰ, ਸੁਰਿੰਦਰ ਸਿੰਘ , ਚਰਨਜੀਤ ਸਿੰਘ ਫਰੀਦਪੁਰ, ਹਰਿਵਿੰਦਰਪਾਲ ਸਿੰਘ ਡੱਲੀ ਤੋਂ ਇਲਾਵਾ ਇਲਾਕੇ ਦੇ ਸਮੂਹ ਕਿਸਾਨ ਮੌਜੂਦ ਸਨ।

Doaba Times

ਪੰਜਾਬ ਸਰਕਾਰ ਵੱਲੋਂ ਗੰਨੇ ਦੇ ਭਾਅ ਵਿੱਚ ਵਾਧਾ ਕਰਨਾ ਸ਼ਲਾਘਾਯੋਗ ਕਦਮ-ਪ੍ਰਧਾਨ ਬਲਵਿੰਦਰ ਸਿੰਘ ਮੱਲੀਨੰਗਲ

ਜਲੰਧਰ (ਗੁਰਪ੍ਰੀਤ ਬੱਲ/ਮੁਕੇਸ਼ ਕੁਮਾਰ) ਪੰਜਾਬ ਸਰਕਾਰ ਵੱਲੋਂ ਗੰਨੇ ਦੇ ਭਾਅ ਵਿੱਚ ਵਾਧਾ ਕੀਤਾ ਗਿਆ ਹੈ। ਜਿਸ ਨਾਲ ਪੰਜਾਬ ਭਰ ਦੇ ਗੰਨਾ ਕਾਸ਼ਤਕਾਰਾਂ ਅਤੇ ਕਿਸਾਨ ਯੂਨੀਅਨਾਂ ਵਿਚ ਖੁਸ਼ੀ ਦੀ ਲਹਿਰ ਹੈ। ਗੰਨੇ ਦਾ ਭਾਅ ਜੋ ਕਿ ਪਹਿਲਾਂ 360 ਰੁਪਏ ਪ੍ਰਤੀ ਕੁਇੰਟਲ ਸੀ ਹੁਣ ਸਰਕਾਰ ਵੱਲੋਂ ਵਧਾ ਕਿ 380 ਰੁਪਏ ਕੁਇੰਟਲ ਕਰ ਦਿੱਤਾ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੀ ਵਾਰ ਗੰਨੇ ਦੇ ਭਾਅ ਵਿੱਚ ਵਾਧਾ ਜਲੰਧਰ ਦੇ ਧੰਨੋਵਾਲੀ ਜੀ ਟੀ ਰੋਡ ਉੱਪਰ ਪੰਜ ਦਿਨ ਲੰਮਾ ਧਰਨਾ ਦੇਣ ਉਪਰੰਤ ਹੋਇਆ ਸੀ। ਜ਼ਿਕਰਯੋਗ ਹੈ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਸ ਵਾਰ ਵੀ ਇਸੇ ਜਗ੍ਹਾ ਤੇ ਧਰਨਾ ਉਲੀਕਿਆ ਗਿਆ ਸੀ। ਸੰਯੁਕਤ ਕਿਸਾਨ ਮੋਰਚੇ ਦੀ ਕਾਲ ਅਨੁਸਾਰ ਕਿਸਾਨ ਜਥੇਬੰਦੀਆਂ ਵੱਲੋਂ ਇਸ ਧਰਨੇ ਦੀ ਕੀਤੀ ਜਾ ਰਹੀ ਤਿਆਰੀ ਨੂੰ ਵੇਖਦੇ ਹੋਏ। ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਜਲੰਧਰ ਵਿਖੇ ਕਿਸਾਨ ਆਗੂਆਂ ਨਾਲ ਮੀਟਿੰਗ ਕੀਤੀ ਸੀ ਅਤੇ ਵਾਅਦਾ ਕੀਤਾ ਸੀ ਕਿ 3 ਅਕਤੂਬਰ ਤੱਕ ਗੰਨੇ ਦਾ ਭਾਅ ਵਧਾ ਦਾ ਦਿੱਤਾ ਜਾਵੇਗਾ। ਜੋ ਕਿ ਸਰਕਾਰ ਵੱਲੋਂ ਕਹੇ ਅਨੁਸਾਰ ਕਰ ਦਿੱਤਾ ਗਿਆ ਹੈ।ਸਰਕਾਰ ਵੱਲੋਂ ਆਪਣਾ ਇਹ ਵਾਅਦਾ ਪੂਰਾ ਕਰਨ ਤੇ ਦੋਆਬਾ ਕਿਸਾਨ ਸੰਘਰਸ਼ ਕਮੇਟੀ ਰਜਿ (ਮੈਂਬਰ ਸੰਯੁਕਤ ਕਿਸਾਨ ਮੋਰਚਾ) ਵੱਲੋਂ ਸਰਦਾਰ ਬਲਕਾਰ ਸਿੰਘ ਵਿਧਾਇਕ ਹਲਕਾ ਕਰਤਾਰਪੁਰ ਦਾ ਕੀਤੇ ਉਪਰਾਲਿਆਂ ਲਈ ਖਾਸ ਤੌਰ ਤੇ ਧੰਨਵਾਦ ਕੀਤਾ। ਇਸ ਦੌਰਾਨ ਪ੍ਰਧਾਨ ਬਲਵਿੰਦਰ ਸਿੰਘ ਮੱਲੀਨੰਗਲ, ਚੇਅਰਮੈਨ ਉਂਕਾਰ ਸਿੰਘ, ਵਾਈਸ ਪ੍ਰਧਾਨ ਮੁਕੇਸ਼ ਚੰਦਰ, ਯੂਥ ਪ੍ਰਧਾਨ ਰਾਜਵਿੰਦਰ ਸਿੰਘ ਧਾਲੀਵਾਲ , ਸੋਨੂੰ ਸ਼ਾਹ ਨੂੱਸੀ, ਚਰਨਜੀਤ ਸਿੰਘ ਫਰੀਦਪੁਰ, ਸੁਖਦੇਵ ਸਿੰਘ ਤਲਵੰਡੀ, ਜਗਜੀਤ ਰਾਏ, ਹਰਵਿੰਦਰ ਪਾਲ ਸਿੰਘ ਡੱਲੀ, ਸੁੱਖਾ ਜੱਲੋਵਾਲ, ਇੰਦਰਜੀਤ ਸਿੰਘ ਸਰਪੰਚ ਬਿਧੀਪੁਰ, ਦਲਜੀਤ ਸਿੰਘ ਸਾਬਕਾ ਸਰਪੰਚ ਨਵਾਂ ਪਿੰਡ, ਸੁਖਵਿੰਦਰ ਸਿੰਘ ਮੰਡ, ਬਲਜੀਤ ਸਿੰਘ ਘੋੜਾ ਵਾਹੀ, ਇੰਦਰਜੀਤ ਸਿੰਘ ਲੰਬੜਦਾਰ, ਸੁਖਬਵਿੰਦਰ ਸਿੰਘ ਦਰਾਵਾਂ ਆਦਿ ਸਨ।

Doaba Times

ਦੋਆਬਾ ਕਿਸਾਨ ਸੰਘਰਸ਼ ਕਮੇਟੀ ਵੱਲੋਂ 29 ਨੂੰ ਜਲੰਧਰ-ਦਿੱਲੀ ਹਾਈਵੇ ਬੰਦ ਦਾ ਐਲਾਨ

ਭੋਗਪੁਰ/ਕਿਸ਼ਨਗੜ (ਗੁਰਪ੍ਰੀਤ ਬੱਲ/ਦਿਲਬਾਗ ਸਿੰਘ ) ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਮੱਲ੍ਹੀ ਨੰਗਲ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ । ਜਿਸ ਵਿਚ ਆਉਣ ਵਾਲੇ ਗੰਨੇ ਦੇ ਪਿੜਾਈ ਸੀਜ਼ਨ ਵਿਚ ਗੰਨੇ ਦਾ ਰੇਟ 450 ਰੁਪਏ ਪ੍ਰਤੀ ਕੁਇੰਟਲ ਅਤੇ ਪੰਜਾਬ ਵਿਚ ਬੰਦ ਪਈਆਂ ਸਹਿਕਾਰੀ ਤੇ ਪ੍ਰਾਇਵੇਟ ਖੰਡ ਮਿੱਲਾਂ ਨੂੰ ਸਰਕਾਰ ਵਲੋਂ ਚਲਾਉਣ ਅਤੇ ਭੋਗਪੁਰ ਸ਼ੂਗਰ ਮਿੱਲ ਵਿੱਚ ਆਈ ਹੋਈ ਤਕਨੀਕੀ ਖ਼ਰਾਬੀ ਨੂੰ ਸਮੇਂ ਸਿਰ ਠੀਕ ਕਰਵਾ ਕੇ ਚਲਾੳਣ ਦੀਆ ਮੰਗਾਂ ਤੇ ਵਿਚਾਰ ਕੀਤਾ ਗਿਆ ।
ਬਲਾਕ ਭੋਗਪੁਰ ਦੇ ਪ੍ਰਧਾਨ ਹਰਵਿੰਦਰ ਸਿੰਘ ਡੱਲੀ ਨੇ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਨਾ ਕਰਨ ਤੇ ਸਰਕਾਰ ਵੱਲੋ ਕਿਸਾਨਾਂ ਦੀਆਂ ਫਰਦਾਂ ‘ਤੇ ਲਾਲ ਸਿਆਹੀ ਨਾਲ ਲਿਖਣਾ ਤੇ ਜੁਰਮਾਨਾ ਲਗਾਉਣ ਦੀਆਂ ਬੇਲੋੜੀਆਂ ਸ਼ਰਤਾਂ ਨੂੰ ਹਟਾਇਆ ਜਾਵੇ ਤੇ ਝੋਨੇ ਸਮੇਂ ਆਉਣ ਵਾਲੀਆਂ ਮੁਸ਼ਕਿਲਾਂ ਬਾਰੇ ਦੱਸਿਆ ਗਿਆ। ਉਹਨਾਂ ਚਾਈਨਾ ਵਾਇਰਸ ਨਾਲ ਪ੍ਰਭਾਵਿਤ ਹੋਏ ਝੋਨੇ ਦੀ ਫ਼ਸਲ ਦੀ ਵਿਸ਼ੇਸ਼ ਗਿਰਦਾਵਰੀ ਕਰਕੇ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ । ਉਹਨਾਂ ਕਿਹਾ ਕਿ ਸਰਕਾਰ ਵੱਲੋ ਜੇਕਰ ਆਉਣ ਵਾਲੀ 28 ਸਤੰਬਰ ਤੱਕ ਇਹਨਾਂ ਮੰਗ ਉੱਪਰ ਫੈਸਲਾ ਨਾ ਕੀਤਾ ਗਿਆ ਤਾਂ ਜਥੇਬੰਦੀ ਵੱਲੋ ਆਪਣੀਆਂ ਮੰਗਾਂ ਮਨਵਾਉਣ ਲਈ ਜਲੰਧਰ-ਲੁਧਿਆਣਾ-ਅੰਮ੍ਰਿਤਸਰ ਹਾਈਵੇਅ ‘ਤੇ ਸਥਿਤ ਧੰਨੋਵਾਲੀ ਫਾਟਕ ਜਲੰਧਰ ਵਿਖੇ 29 ਸਤੰਬਰ ਦਿਨ ਵੀਰਵਾਰ ਨੂੰ ਪੱਕਾ ਧਰਨਾ ਲਗਾ ਕੇ ਮੰਗਾਂ ਮਨਵਾਈਆਂ ਜਾਣਗੀਆਂ, ਜਿਸ ਦੀ ਜਿੰਮੇਵਾਰ ਸਰਕਾਰ ਹੋਵੇਗੀ । ਇਸ ਮੌਕੇ ਜਨਰਲ ਸਕੱਤਰ ਦਵਿੰਦਰ ਸਿੰਘ ਕਾਲਾ ਬੱਕਰਾ, ਬਲਜੀਤ ਸਿੰਘ ਘੋੜਾਵਾਹੀ, ਸੁੱਖਾ ਦਰਾਵਾਂ, ਜਗੀਰ ਸਿੰਘ ਡੱਲੀ, ਰਵਿੰਦਰ ਸਿੰਘ ਨੰਗਲ ਅਰਾਈਆਂ, ਸੁਖਵਿੰਦਰ ਸਿੰਘ ਨੰਗਲ ਅਰਾਈਆਂ, ਸੁਖਵੀਰ ਸਿੰਘ, ਸੂਬੇਦਾਰ ਸੁਰਜੀਤ ਸਿੰਘ, ਮੁਲਇੰਦਰ ਸਿੰਘ, ਜਗਤਾਰ ਸਿੰਘ ਜੱਗਾ ਮਾਧੋਪੁਰ, ਨਰਿੰਦਰ ਸਿੰਘ ਘੋੜਾਵਾਹੀ, ਬਾਬਾ ਡੀਗਰੀਆਂ, ਗੋਬਿੰਦ ਡੀਗਰੀਆਂ ਮੌਜੂਦ ਸਨ।

Doaba Times

ਭੋਗਪੁਰ ਮਿੱਲ ਮੈਨੇਜਮੈਂਟ ਅਤੇ ਬੋਰਡ ਆਫ ਡਾਇਰੈਕਟਰ ਕਰ ਰਹੇ ਹਨ ਕਿਸਾਨਾਂ ਨੂੰ ਗੁਮਰਾਹ

ਕਿਸ਼ਨਗੜ(ਗੁਰਪ੍ਰੀਤ ਬੱਲ) ਮਿਤੀ 6/9/2022 ਨੂੰ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਸ ਬਲਵਿੰਦਰ ਸਿੰਘ ਮੱਲ੍ਹੀ ਨੰਗਲ ਦੀ ਪ੍ਰਧਾਨਗੀ ਹੇਠ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਜਿਸ ਵਿਚ ਭੋਗਪੁਰ ਸ਼ੂਗਰ ਮਿੱਲ ਵਿੱਚ ਆਈ ਹੋਈ ਤਕਨੀਕੀ ਖ਼ਰਾਬੀ ਦਾ ਸਮੇਂ ਸਿਰ ਨਾ ਠੀਕ ਹੋਣ ਦਾ ਖ਼ਦਸ਼ਾ ਜ਼ਾਹਰ ਕੀਤਾ ਗਿਆ। ਕਿਉਂਕਿ ਜੇ ਇਹ ਮਿੱਲ ਸਮੇਂ ਸਿਰ ਆਪਣਾ ਪਿੜਾਈ ਸੀਜ਼ਨ ਸ਼ੁਰੂ ਨਹੀਂ ਕਰਦੀ ਤਾਂ ਇਲਾਕੇ ਦੇ ਕਿਸਾਨਾਂ ਵਾਸਤੇ ਗੰਨੇ ਦੀ ਫਸਲ ਇਕ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਬਣ ਜਾਵੇਗੀ। ਪਿਛਲੇ ਸਾਲ ਵੀ ਇਸ ਮਿੱਲ ਵਿੱਚ ਕੈਲੰਡਰ ਦੀ ਬਹੁਤ ਤੋੜ ਮਰੋੜ ਕੀਤੀ ਗਈ।ਜਿਸ ਵਿੱਚ ਛੋਟੇ ਜ਼ਿਮੀਂਦਾਰਾਂ ਨੂੰ ਬਹੁਤ ਪਰੇਸ਼ਾਨੀ ਝੱਲਣੀ ਪਈ ਸੀਜ਼ਨ ਦੇ ਸ਼ੁਰੂ ਵਿੱਚ ਕੈਲੰਡਰ ਹਰ ਰੋਜ਼ ਸੌ ਪਰਚੀ ਜਾਂ ਸਵਾ ਸੌ ਪਰਚੀ ਇੰਨਾ ਹੀ ਚੱਲਦਾ ਸੀ। ਪਰ ਫਰਵਰੀ ਵਿੱਚ ਜਾ ਕੇ ਇਹ ਕੈਲੰਡਰ ਹਰ ਰੋਜ਼ ਚਾਰ ਸੌ ਪੰਜ ਸੌ ਨੰਬਰ ਅੱਗੇ ਜਾਣ ਲੱਗਾ।ਛੋਟੇ ਜ਼ਿਮੀਂਦਾਰਾਂ ਵਾਸਤੇ ਇਕੱਠੀ ਗੰਨੇ ਦੀ ਸਪਲਾਈ ਕਰਨੀ ਬਹੁਤ ਮੁਸ਼ਕਲ ਹੋ ਜਾਂਦੀ ਹੈ। ਮੌਜੂਦਾ ਸਮੇਂ ਦੇ ਬੋਰਡ ਆਫ ਡਾਇਰੈਕਟਰ ਵੱਲੋਂ ਤਕਰੀਬਨ ਚਾਰ ਸਾਲ ਤੋਂ ਕੋਈ ਵੀ ਨਵੀਂਆਂ ਵੋਟਾਂ ਨਹੀਂ ਬਣਵਾਈਆਂ ਗਈਆਂ। ਜੋ ਕਿ ਇਕ ਬਹੁਤ ਵੱਡੀ ਤਾਨਾਸ਼ਾਹੀ ਹੈ। ਪਿਛਲੇ ਸੀਜ਼ਨ ਦੌਰਾਨ ਮੈਨੇਜਮੈਂਟ ਵੱਲੋਂ ਆਪਣੀ ਮਨਮਰਜ਼ੀ ਨਾਲ ਨਵੇਂ ਜ਼ਿਮੀਂਦਾਰਾਂ ਦੇ ਸੌ ਸੌ ਪਰਚੀ ਦੇ ਵੱਡੇ ਬੌਂਡ ਕੀਤੇ ਗਏ ਜੋ ਕਿ ਇਸ ਵਾਰ ਯੂਨੀਅਨ ਦੇ ਕਹਿਣ ਤੇ ਨਵੇਂ ਕਿਸਾਨਾਂ ਦੇ ਦੋ ਦੋ ਪਰਚੀ ਦੇ ਛੋਟੇ ਬਾਂਡ ਵੀ ਨਹੀਂ ਕੀਤੇ ਜਾ ਰਹੇ। ਬਿੱਲ ਵਿੱਚ ਕਿਸਾਨਾਂ ਦੇ ਸ਼ੇਅਰ ਦੇ ਰੂਪ ਵਿੱਚ ਕੱਟੇ ਹੋਏ ਪੈਸੇ ਦਾ ਵੀ ਅੱਜ ਤੱਕ ਕੋਈ ਲੇਖਾ ਜੋਖਾ ਨਹੀਂ ਕੀਤਾ ਗਿਆ। ਕਿ ਨਵੀਂ ਫੈਕਟਰੀ ਨਾਲ ਉਨ੍ਹਾਂ ਸ਼ੇਅਰਾਂ ਨੂੰ ਜੁਆਇੰਟ ਕੀਤਾ ਗਿਆ ਜਾਂ ਨਹੀਂ ।ਮਿੱਲ ਵਿੱਚ ਚਲਦੇ ਸੀਜਨ ਦੌਰਾਨ ਜ਼ਿਮੀਂਦਾਰ ਦੀ ਕੱਟੀ ਗਈ ਰਾਸ਼ੀ ਦੇ ਰੂਪ ਵਿੱਚ ਜੋ ਅਮਾਨਤ ਪਈ ਹੁੰਦੀ ਹੈ। ਉਸ ਦਾ ਬੌਂਡ ਪੂਰਾ ਹੋ ਜਾਣ ਤੇ ਉਸ ਨੂੰ ਇਸ ਦੀ ਅਦਾਇਗੀ ਸਮੇਂ ਸਿਰ ਨਹੀਂ ਕੀਤੀ ਜਾਂਦੀ ਅਤੇ ਹੁਣ ਨਵੇਂ ਸ਼ੁਰੂ ਹੋਣ ਵਾਲੇ ਸੀਜ਼ਨ ਲਈ ਕੀਤੇ ਜਾ ਰਹੇ ਗੰਨਾ ਬਾਂਡ ਵਿਚ ਦੁਬਾਰਾ ਫੇਰ ਵੱਡੇ ਜ਼ਿਮੀਂਦਾਰਾਂ ਨੂੰ ਫਾਇਦਾ ਦੇਣ ਵਾਸਤੇ ਧੜੇ ਨੂੰ ਇਕ ਮੁੱਖ ਮੁੱਦਾ ਬਣਾ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ। ਜੋ ਕਿ ਕੋਈ ਬਹੁਤ ਵੱਡਾ ਇਸ਼ੂ ਨਹੀਂ ਹੈ। ਸਭ ਤੋਂ ਪਹਿਲਾਂ ਤਾਂ ਮਿੱਲ ਨੂੰ ਸਮੇਂ ਸਿਰ ਚਲਾਉਣ ਵਾਸਤੇ ਚਿੰਤਤ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਇਸ ਸਹਿਕਾਰੀ ਅਦਾਰੇ ਦਾ ਮੈਨੇਜਮੇਂਟ ਅਤੇ ਬੋਰਡ ਆਫ਼ ਡਾਇਰੈਕਟਰ ਵੱਲੋਂ ਫ਼ਾਇਦਾ ਲਿਆ ਜਾ ਰਿਹਾ ਹੈ। ਪਰ ਯੂਨੀਅਨ ਇਸ ਸੀਜ਼ਨ ਵਿਚ ਇਸ ਤਰ੍ਹਾਂ ਨਹੀਂ ਹੋਣ ਦੇਵੇਗੀ।

NEXT NEWS

ਅਗਲੀ ਖਬਰ

ਕਰਤਾਰਪੁਰ,5 ਸਤੰਬਰ (ਅਵਤਾਰ ਸਿੰਘ ਕਾਨੂਗੋ ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਹੀਮਪੁਰ ਜਲੰਧਰ ਨੂੰ ਐਸ, ਐਮ,ਸੀ ਦੇ ਤਹਿਤ ਰਿਪੇਅਰ ਅਤੇ ਮੈਨਟੀਨੈਂਸ ਲਈ ਸਰਕਾਰ ਦੁਆਰਾ ਮੇਜਰ ਗਰਾਂਟ ਪ੍ਰਾਪਤ ਹੋਈ ਸੀ ਪ੍ਰਿੰਸੀਪਲ ਸਤਨਾਮ ਸਿੰਘ ਅਤੇ,ਪੰਚਾਇਤ ਮੈਂਬਰਾਂ ਦੇ ਸਹਿਯੋਗ ਨਾਲ ਸਕੂਲ ਦੀ ਇਸ ਇਮਾਰਤ ਨੂੰ ਪੂਰਾ ਕੀਤਾ ਗਿਆ । ਸਾਬਕਾ ਸਰਪੰਚ ਹਰਕ੍ਰਿਸ਼ਨ ਲਾਲ ਜੀ ਨੇ ਇਸ ਲਈ ‌ਬਹੁਤ ਯੋਗਦਾਨ ਪਾਇਆ ਹੈ ਕਿੳਂਕਿ ਇਹ ਗਰਾਂਟ ਕਾਫੀ ਨਹੀ ਸੀ। ਸਾਬਕਾ ਚੇਅਰਮੈਨ ਸਰਦਾਰ ਰਤਨ ਸਿੰਘ ਟਿਵਾਣਾ ,ਸ੍ਰੀ ਮਤੀ ਅਨੀਤਾ ਰਾਣੀ ਸਰਪੰਚ ‌ਰਹੀਮ ਪੁਰ, ਕਲਵਿੰਦਰ ਸਿੰਘ ਲੈਕਚਰਾਰ ਚੇਅਰਮੈਨ ਐਸ, ਐਮ , ਸੀ ਅਤੇ, ਰਾਜੇਸ਼ ਕੁਮਾਰ ਲੈਕਚਰਾਰ ਸੰਦੀਪ ਕੁਮਾਰ ਕੰਮਪਿਊਟਰ ਫੈਕਸਟੀ ਸਮੂਹ ਪੰਚਾਇਤ ਮੈਂਬਰ ਐਸ ਐਮ ਸੀ ਮੈਂਬਰ ਅਤੇ ਸਮੂਹ ਸਟਾਫ ਮੈਂਬਰ ਇਸ ਮੌਕੇ ਤੇ
ਹਾਜ਼ਰ ਸਨ
‌ਪ੍ਰਿਸੀਪਲ ਸਤਨਾਮ ਸਿੰਘ ਸ,ਸ,ਸ,ਸ, ਰਹੀਮਪੁਰ ਜਲੰਧਰ

Doaba Times

ਦੋਆਬਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਐਮ ਐਲ ਏ ਨੂੰ ਦਿੱਤੇ ਗਏ ਮੰਗ ਪੱਤਰ

*ਦੋਆਬਾ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਮੱਲ੍ਹੀ ਦੀ ਅਗਵਾਈ ਵਿੱਚ ਦਿੱਤੇ ਗਏ ਮੰਗ ਪੱਤਰ

ਕਿਸ਼ਨਗੜ੍ਹ (ਗੁਰਪ੍ਰੀਤ ਬੱਲ)ਕਿਸ਼ਨਗੜ੍ਹ ਵਿਖੇ ਸਥਿਤ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਮੁੱਖ ਦਫਤਰ ਵਿਖੇ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ।ਜਿਸ ਵਿੱਚ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਮੱਲ੍ਹੀ ਨੰਗਲ ਵੱਲੋਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਦੋਆਬਾ ਕਿਸਾਨ ਸੰਘਰਸ਼ ਕਮੇਟੀ,ਬੀ.ਕੇ.ਯੂ ਦੋਆਬਾ,ਬੀ.ਕੇ.ਯੂ ਲੱਖੋਵਾਲ, ਮਹਿਲਾ ਕਿਸਾਨ ਯੂਨੀਅਨ ਅਤੇ ਕੁੱਲ ਹਿੰਦ ਕਿਸਾਨ ਸਭਾ,ਜਥੇਬੰਦੀਆਂ ਵੱਲੋਂ ਜ਼ਿਲ੍ਹਾ ਜਲੰਧਰ ਦੇ ਐਮ.ਐਲ.ਏ ਅਮਨ ਅਰੋੜਾ ਅਤੇ ਐਮ.ਐਲ.ਏ ਬਲਕਾਰ ਸਿੰਘ ਨੂੰ ਮੰਗ ਪੱਤਰ ਦਿੱਤੇ ਗਏ । ਜਿਸ ਦੇ ਵਿਸ਼ੇ ਇਸ ਪ੍ਰਕਾਰ ਹਨ।ਲੰਪੀ ਸਕਿਨ ਵਾਇਰਸ ਨਾਮ ਦੇ ਰੋਗ ਨਾਲ ਦੁਧਾਰੂ ਪਸ਼ੂਆਂ ਦੀਆਂ ਵੱਡੀ ਗਿਣਤੀ ਦੇ ਵਿਚ ਮੌਤਾਂ ਹੋ ਰਹੀਆਂ ਹਨ।ਜਿਸ ਦੁੱਧ ਦੀਆਂ ਡੇਅਰੀਆਂ ਨਾਲ ਜੁੜੇ ਕਿਸਾਨਾ ਕਾਫ਼ੀ ਨੁਕਸਾਨ ਹੋ ਰਿਹਾ ਜਿਸ ਨਾਲ ਉਨ੍ਹਾਂ ਦੀ ਆਰਥਿਕ ਸਥਿਤੀ ਵੀ ਕੱਖੋਂ ਹੌਲੀ ਹੋ ਰਹੀ ਹੈ।ਸਰਕਾਰ ਨੂੰ ਲਿਪੀ ਸਕਿੱਲ ਰੋਗ ਸੰਬੰਧੀ ਗੰਭੀਰ ਹਾਲਾਤਾਂ ਨੂੰ ਐਮਰਜੈਂਸੀ ਹਾਲਾਤ ਐਲਾਨ ਕਰੇ ਇਸ ਰੋਗ ਨਾਲ ਮਰੇ ਹੋਏ ਪਸ਼ੂਆਂ ਦਾ ਇੱਕ ਲੱਖ ਰੁਪਏ ਪ੍ਰਤੀ ਪਸ਼ੂ ਬਿਮਾਰ ਹੋਏ ਦਾ ਪੰਜਾਹ ਹਜ਼ਾਰ ਰੁਪਏ ਪ੍ਰਤੀ ਪਸ਼ੂ ਮੁਆਵਜ਼ਾ ਦਿੱਤਾ ਜਾਵੇ।ਇਸ ਮਹਾਂਮਾਰੀ ਦੀ ਰੋਕਥਾਮ ਨਾਲ ਮੁਫਤ ਇਲਾਜ ਦਾ ਪਿੰਡ ਪੱਧਰ ਤੱਕ ਪ੍ਰਬੰਧ ਕਰੇ ਪਸ਼ੂ ਹਸਪਤਾਲਾਂ ਵਿੱਚ ਡਾਕਟਰਾਂ ਤੇ ਫਾਰਮਸਿਸਟਾਂ ਦੀਆਂ ਖਾਲੀ ਅਸਾਮੀਆਂ ਨੂੰ ਜਲਦੀ ਭਰਿਆ ਜਾਵੇ।ਮੁਰਦਾ ਪਸ਼ੂਆਂ ਨੂੰ ਦੱਬਣ ਲਈ ਪੰਚਾਇਤ ਅਤੇ ਪਸ਼ੂ ਪਾਲਣ ਵਿਭਾਗ ਰਾਹੀਂ ਪਿੰਡ ਪੱਧਰ ਤੱਕ ਢੁੱਕਵੀਂ ਅਤੇ ਮੁਫ਼ਤ ਵਿਵਸਥਾ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ।ਉਨ੍ਹਾਂ ਦੱਸਿਆ ਕਿ ਬੀਤੇ ਤਿੰਨ ਸਾਲਾਂ ਤੋਂ ਪ੍ਰਾਈਵੇਟ ਮਿੱਲਾਂ ਵੱਲੋਂ ਗੰਨੇ ਦਾ ਬਕਾਇਆ ਅਜੇ ਬਾਕੀ ਹੈ।ਗੰਨੇ ਦਾ ਭਾਅ ਦੋ ਹਜਾਰ ਬਾਈ ਦੋ ਹਜਾਰ ਤੇਈ ਦੇ ਸੀਜ਼ਨ ਲਈ ਸਾਢੇ ਚਾਰ ਸੌ ਪ੍ਰਤੀ ਕੁਇੰਟਲ ਦਿੱਤਾ ਜਾਵੇ ਅੱਗੇ ਤੋਂ ਵੀ ਗੰਨੇ ਦਾ ਭਾਅ 2+50%ਫਾਰਮੂਲੇ ਤਹਿਤ ਦੇਣ ਦੀ ਕਾਨੂੰਨੀ ਵਿਵਸਥਾ ਕੀਤੀ ਜਾਵੇ ਪੰਜਾਬ ਦੀਆਂ ਪ੍ਰਾਈਵੇਟ ਗੰਨਾ ਮਿੱਲਾਂ ਵੱਲ ਕੰਨਾਂ ਕਿਸ਼ਤ ਕਾਰਾਂ ਦੀ ਖਡ਼੍ਹੀ ਬਕਾਇਆ ਰਕਮ ਦਿਵਾਉਂਣ ਲਈ ਸਰਕਾਰ ਮਿੱਲ ਉੱਪਰ ਦਬਾਅ ਪਾਵੇ ਭੁਗਤਾਨ ਨਾ ਕਰਨ ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਬਕਾਇਆ ਰਾਸ਼ੀ ਉੱਪਰ ਗੰਨਾ ਕੰਟਰੋਲ ਆਡਰ 1966 ਮੁਤਾਬਕ ਕਿਸਾਨਾਂ ਦੇ ਬੱਣਦੇ 15% ਵਿਆਜ਼ ਦੀ ਰਕਮ ਸਮੇਤ ਕਿਸਾਨਾਂ ਦੀ ਬਕਾਇਆ ਰਾਸ਼ੀ ਤੁਰੰਤ ਅਦਾ ਕੀਤੀ ਜਾਵੇ।ਸੰਧਰ ਮਿੱਲ ਫਗਵਾੜਾ ਦੇ ਮਾਲਕਾਂ ਦੀ ਨਿੱਜੀ ਪ੍ਰਾਪਰਟੀ ਦਾ ਕੰਟਰੋਲ ਸਰਕਾਰ ਦੇ ਆਪਣੇ ਹੱਥਾਂ ਵਿਚ ਲੈਕੇ ਗੰਨਾ ਕਾਸ਼ਤਕਾਰਾਂ ਦੀ ਬੀਤੇ ਤਿੰਨ ਸਾਲਾਂ ਦੀ ਬਕਾਇਆ ਰਕਮ ਕਿਸਾਨਾਂ ਨੂੰ ਦਵਾਈ ਜਾਵੇ। ਮਿੱਲ ਦਾ ਇਸ ਸੀਜ਼ਨ ਵਿਚ ਚੱਲਣਾ ਯਕੀਨੀ ਕੀਤਾ ਜਾਵੇ।ਪੰਜਾਬ ਸਰਕਾਰ ਦੁੱਧ ਦਾ ਰੇਟ 10 ਰੁਪਏ ਪ੍ਰਤੀ ਫੈਟ ਯੂਨਿਟ ਕਰਕੇ ਨੋਟੀਫਿਕੇਸ਼ਨ ਜਾਰੀ ਕਰੇ।ਨਕਲੀ ਦੁੱਧ ਦੇ ਨਜਾਇਜ਼ ਧੰਦੇ ਨੂੰ ਸਖਤੀ ਨਾਲ ਠੱਲ ਪਾਈ ਜਾਵੇ।ਇਸ ਸਬੰਧੀ ਜਾਂਚ ਪੜਤਾਲ ਦੇ ਕੰਮ ਨੂੰ ਸੁਚਾਰੂ ਬਣਾਉਣ ਲਈ ਸੂਬੇ ਭਰ ਵਿਚ ਨਵੀਆਂ ਲੈਬੋਰਟਰੀਆਂ ਖੋਲੀਆਂ ਜਾਣ। ਨਕਲੀ ਦੁੱਧ ਦੇ ਧੰਦੇ ਨਾਲ ਜੁੜੇ ਲੋਕਾਂ ਨੂੰ ਸਜ਼ਾ ਦੀ ਵਿਵਸਥਾ ਲਈ ਸੋਧ ਕਰਕੇ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ।ਦਰਿਆਵਾਂ ਵਿੱਚ ਪ੍ਰਦੂਸ਼ਿਤ ਪਾਣੀ ਪਾਉਣ ਵਾਲੀਆਂ ਸਨਅਤੀ ਇਕਾਈਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।