ਜੂਸ ਦੇ ਨਾਮ ਤੇ ਵੰਡ ਰਹੇ ਬਿਮਾਰੀ,ਜਾਂਚ ਲਈ ਸਿਵਲ ਸਰਜਨ ਨੂੰ ਕੀਤੀ ਸ਼ਿਕਾਇਤ


ਜਲੰਧਰ(ਸੰਜੀਵ ਕੁਮਾਰ) ਛੋਟਾ ਸਈਪੁਰ ਰੋਡ ਸਬਜ਼ੀ ਮੰਡੀ ਦੇ ਨੇੜੇ ਜੂਸ ਦੀਆਂ ਰੇਹੜੀਆ ਤੇ ਜੂਸ ਦੇ ਨਾਮ ਨਾਲ ਪਿਲਾਈ ਜਾ ਰਹੀ ਬਿਮਾਰੀ ਜੋ ਰੁੱਕਣ ਨਾ ਨਾਮ ਨਹੀਂ ਲੈ ਰਹੀ ਹੈ. ਜੂਸ ਦੀਆ ਰੇਹੜੀਆਂ ਵਾਲੇ ਜੂਸ ਵਿਚ ਅਨਾਰ ਦਾਣੇ ਦੇ ਨਾਮ ਤੇ ਸੰਦੂਰ ਅਤੇ ਲਾਲ ਰੰਗ ਦੀ ਵਰਤੋਂ ਕਰਕੇ ਜੂਸ ਨੂੰ ਲਾਲ ਕਰਕੇ ਮੋਟੀ ਕਮਾਈ ਕਰਨ ਦੇ ਚੱਕਰ ਵਿਚ ਲੋਕਾਂ ਦੀ ਸਿਹਤ ਨਾਲ ਦਿਨ ਰਾਤ ਖਿਲਵਾੜ ਕਰ ਰਹੇ ਹਨ ਜਿਸਦਾ ਮੁਹੱਲਾ ਵੱਡਾ ਸਈਪੁਰ ਨਿਵਾਸੀ ਸੰਜੀਵ ਕੁਮਾਰ ਨੇ ਵਿਰੋਧ ਕੀਤਾ ਹੈ ਤੇ ਇਹਨਾਂ ਖਿਲਾਫ ਇੱਕ ਲਿਖਤੀ ਸ਼ਿਕਾਇਤ ਜਲੰਧਰ ਦੇ ਸਿਵਲ ਸਰਜਨ ਡਾ ਰਮਨ ਸ਼ਰਮਾ ਨੂੰ ਦਿਤੀ. ਇਸ ਸੰਬੰਧੀ ਸੁਪਰਡੈਂਟ ਮੈਡਮ ਨੂੰ ਵੀ ਸਾਰੀ ਜਾਣਕਾਰੀ ਦਿਤੀ ਜਿਸ ਨੇ ਸ਼ਿਕਾਇਤ ਨੂੰ ਰਜਿਸਟਰ ਕਰਕੇ ਜਲਦ ਕਾਰਵਾਈ ਕਰਨ ਦਾ ਭਰੋਸਾ ਦਿੱਤਾ।