ਭਗਵਾਨ ਵਾਲਮੀਕੀ ਜੀ ਦੇ ਪ੍ਰਗਟ ਦਿਵਸ ਦੇ ਸਬੰਧ ‘ਚ ਕਸਬਾ ਅਲਾਵਲਪੁਰ ਵਿਖੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ


ਕਿਸ਼ਨਗੜ /ਅਲਾਵਲਪੁਰ (ਗੁਰਪ੍ਰੀਤ ਬੱਲ) ਮਹਾਰਿਸ਼ੀ, ਮਹਾਂਕਵੀ, ਤ੍ਰਿਕਾਲਦਰਸ਼ੀ, ਸ੍ਰਿਸ਼ਟੀ ਕਰਤਾ ਰਮਾਇਣ ਦੇ ਰਚੇਤਾ ਭਗਵਾਨ ਵਾਲਮੀਕੀ ਜੀ ਦੇ ਪ੍ਰਗਟ ਦਿਵਸ ਦੇ ਸਬੰਧ ‘ਚ ਕਸਬਾ ਅਲਾਵਲਪੁਰ ਵਿਖੇ ਨੌਜਵਾਨ ਵਾਲਮੀਕ ਸਭਾ ਅਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਭਗਵਾਨ ਵਾਲਮੀਕੀ ਜੀ ਦੇ ਪ੍ਰਗਟ ਦਿਵਸ ਸਬੰਧੀ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਸਭ ਤੋਂ ਪਹਿਲਾਂ ਯਾਤਰਾ ਵਿੱਚ ਸ਼ਾਮਿਲ ਹੋਣ ਵਾਲੇ ਮੁੱਖ ਪਤਵੰਤਿਆ ਨੂੰ ਸਨਮਾਨਿਤ ਕੀਤਾ ਗਿਆ ਉਸ ਤੋਂ ਬਾਅਦ ਭਗਵਾਨ ਵਾਲਮੀਕੀ ਜੀ ਦੇ ਆਸ਼ੀਰਵਾਦ ਦੇ ਨਾਲ ਮੁਹੱਲਾ ਵਾਲਮੀਕੀ ਤੋਂ ਯਾਤਰਾ ਦੀ ਸ਼ੁਰੂ ਹੁੰਦੇ ਹੋਇਆ ਵੱਖ ਵੱਖ ਮੁਹੱਲਿਆਂ ਤੋਂ ਹੋ ਕੇ ਭਗਵਾਨ ਸ੍ਰੀ ਵਾਲਮੀਕੀ ਮੰਦਰ ਮਹੱਲਾ ਵਾਲਮੀਕੀ ਪਹੁੰਚ ਕੇ ਸਮਾਪਤ ਹੋਈ। ਇਸ ਸ਼ੋਭਾ ਯਾਤਰਾ ਦੌਰਾਨ ਪਵਨ ਰਮਾਇਣ ਜੀ ਦੇ ਕੀਰਤਨ ਕੀਤੇ ਗਏ। ਰਸਤੇ ਵਿੱਚ ਅਨੇਕਾਂ ਸ਼ਰਧਾਲੂਆਂ ਵੱਲੋਂ ਥਾਂ ਥਾਂ ਭਗਵਾਨ ਸ੍ਰੀ ਵਾਲਮੀਕੀ ਜੀ ਦੇ ਜਨਮ ਉਤਸਵ ਦੀ ਖੁਸ਼ੀ ਦੇ ਵਿੱਚ ਲੰਗਰ ਲਗਾਏ ਗਏ।ਇਸ ਮੌਕੇ ਦੀਪਿਕਾ ਮਹੰਤ ਜੀ,ਪੰਜਾਬ ਸਫਾਈ ਮਜ਼ਦੂਰ ਯੂਨੀਅਨ ਯੂਨਿਟ ਅਲਾਵਲਪੁਰ ਦੇ ਪ੍ਰਧਾਨ ਵਿਨੋਦ ਕੁਮਾਰ ਮੰਗੀ ਜੀ, ਨਗਰ ਕੌਂਸਲਰ ਪ੍ਰਧਾਨ ਨੀਲਮ ਰਾਣੀ ਵਾਈਸ ਪ੍ਰਧਾਨ ਮੁਕੱਦਰ ਲਾਲ, ਡੈਮੋਕਰੇਟਿਕ ਭਾਰਤੀ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਡਾ ਰਜਿੰਦਰ ਗਿੱਲ, ਡਾਕਟਰ ਪ੍ਰੇਮ ਗਿੱਲ ਡਾਕਟਰ ਰਮੇਸ਼ ਗਿੱਲ ਸਾਬਕਾ ਐਮਸੀ,ਐਮ ਸੀ ਨਰੇਸ਼ ਕੁਮਾਰ ਕ੍ਰਿਸ਼ਨਾ ਦੇਵੀ ਰਾਜ ਰਾਣੀ, ਸਾਬਕਾ ਐਮਸੀ ਦੀਪਕ ਗੁਪਤਾ ਰਮੇਸ਼ ਵਿਰਦੀ ਰਾਮ ਰਤਨ, ਦਵਿੰਦਰ ਚੋਡਾ ਦੁਸਹਿਰਾ ਕਮੇਟੀ ਅਲਾਵਰਪੁਰ ਦੇ ਪ੍ਰਧਾਨ, ਜੰਗਪ੍ਰੀਤ ਵਰਮਾ (ਜੱਗਾ) ਜੋ ਕਈ ਸਾਲਾਂ ਤੋਂ ਰਾਵਲ ਦਾ ਰੋਲ ਅਦਾ ਕਰ ਰਹੇ ਨੇ,ਸੰਜੀਵ ਖੋਸਲਾ, ਪਵਨ ਖੋਸਲਾ, ਦੀਪਕ ਖੋਸਲਾ, ਵਿੱਕੀ ਖੋਸਲਾ , ਬੰਟੀ ਖੋਸਲਾ ,ਰਕੇਸ਼ ਖੋਸਲਾ ,ਦੀਪਕ ਗਿੱਲ,ਮਾਨਵ ਥਾਪਰ ਸਮੀਰ ਗਿੱਲ ,ਆਰੀਅਨ ਗਿੱਲ ,ਸੰਦੀਪ ਗਿੱਲ ,ਮੰਨੂ ਗਿੱਲ, ਸ਼ੰਬੂ ਹਰਸ਼ ,ਯਤਨ ਖੋਸਲਾ ,ਗੋਰੀ ਖੋਸਲਾ, ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।