Jalandhar

Gurdaspur
ਵੇਰਕਾ ਕੈਟਲ ਫੀਡ ਪਲਾਂਟ ਦਾ 50 ਮਿਟਰਕ ਟੰਨ ਦੀ ਸਮਰਥਾ ਵਾਲੇ ਬਾਈਪਾਸ ਪ੍ਰੋਟੀਨ ਪਲਾਂਟ ਦਾ ਮੁਖ ਮੰਤਰੀ ਪੰਜਾਬ ਵਲੋਂ ਔਨਲਾਈਨ ਉਦਘਾਟਨ ਕੀਤਾ ਗਿਆ


ਗੁਰਦਾਸਪੁਰ(ਅਜੈ ਮਹਾਜਨ)
ਪੰਜਾਬ ਦੇ ਡੇਅਰੀ ਫਾਰਮਿੰਗ ਨਾਲ ਜੁੜੇ ਕਿਸਾਨਾਂ ਦੀ ਆਰਥਿਕ ਸਥਿਤੀ ਤੋਂ ਮਜਬੂਤ ਕਰਨ ਦੇ ਮੰਤਵ ਨਾਲ ਮਿਲਕਫੈਡ ਪੰਜਾਬ ਵਲੋਂ ਪੰਜਾਬ ਚ ਕਈ ਡੇਅਰੀ ਪਰੋਡੋਕਟ ਮਨਜ਼ੂਰ ਕੀਤੇ ਗਏ ਹਨ ਉਕਤ ਫੈਸਲੇ ਤਹਿਤ ਗੁਰਦਾਸਪੁਰ ਦੇ ਪਿੰਡ ਘਣੀਏ ਕੇ ਬਾਂਗਰ ਵੇਰਕਾ ਪਲਾਂਟ ਚ ਬਾਈਪਾਸ ਪ੍ਰੋਟੀਨ ਪਲਾਂਟ ਪ੍ਰੋਜੈਕਟ ਲਈ ਪੰਜਾਬ ਸਰਕਾਰ ਅਤੇ ਨਾਬਾਰਡ ਵਲੋਂ ਪੇਡੂ ਵਿਕਾਸ ਫੰਡ ਜੋਕਿ ਕਰੀਬ 10 ਕਰੋੜ ਤੋਂ ਉਪਰ ਖਰਚ ਕੀਤਾ ਗਿਆ ਹੈ ਅਤੇ ਅੱਜ ਇਸ ਦੀ ਰਸਮੀ ਤੌਰ ਤੇ ਸ਼ੁਰੂਆਤ ਕੀਤੀ ਗਈ ਅਤੇ ਅਤੇ ਇਸ ਪ੍ਰੋਜੈਕਟ ਨਵੀ ਟੈਕਨੋਲੀਜੀ ਨਾਲ ਲੈਸ ਹੈ ਅਤੇ ਇਸ ਨਾਲ ਡੇਅਰੀ ਫਾਰਮਰਜ਼ ਨੂੰ ਵੱਡਾ ਲਾਭ ਹੋਣ ਵਾਲਾ ਹੈ | ਉਥੇ ਹੀ ਜਿਥੇ ਪੰਜਾਬ ਦੇ ਮੁਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਔਨਲਾਈਨ ਇਸ ਦੀ ਸ਼ੁਰੂਆਤ ਕੀਤੀ ਉਥੇ ਹੀ ਮਿਲਕਫੈਡ ਦੇ ਅਧਕਾਰੀਆਂ ਵਲੋਂ ਇਸ ਦੀ ਸ਼ੁਰੂਅਤ ਕੀਤੀ ਗਈ ਅਤੇ ਉਹਨਾਂ ਦੱਸਿਆ. ਕਿ ਇਸ ਪ੍ਰੋਜੈਕਟ ਨਾਲ ਸਿੱਧੇ ਤੌਰ ਤੇ ਡੇਅਰੀ ਫਾਰਮਿੰਗ ਨਾਲ ਜੁੜੇ ਕਿਸਾਨਾਂ ਦੀ ਆਰਥਿਕ ਸਥਿਤੀ ਮਜਬੂਤ ਹੋਵੇਗੀ |