Bike in Fields

ਪਿੰਡ ਰਾਏਪੁਰ ਰਸੂਲਪੁਰ ਵਿਖੇ ਗੰਨੇ ਦੇ ਖੇਤ ਵਿੱਚੋਂ ਮਿਲਿਆ ਲਵਾਰਿਸ ਮੋਟਰਸਾਈਕਲ – ਇਲਾਕੇ ਵਿੱਚ ਲਗਾਤਾਰ ਵੱਧ ਰਹੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕਾਰਨ ਇਲਾਕਾ ਨਿਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ

ਕੈਪਸ਼ਨ :- ਗੰਨੇ ਦੇ ਖੇਤਾਂ ਵਿੱਚੋਂ ਮਿਲਿਆ ਲਵਾਰਿਸ ਹਾਲਤ ਵਿੱਚ ਮੋਟਰਸਾਈਕਲ ਦਾ ਦ੍ਰਿਸ਼। ਇਲਾਕਾ ਨਿਵਾਸੀਆਂ ਵਲੋਂ ਨਜ਼ਦੀਕੀ ਕਵਾੜੀਏ ਦੇ ਚੋਰਾਂ ਨਾਲ ਮਿਲੀ ਭੁਗਤ ਹੋਣ ਦਾ ਸ਼ੱਕ।

ਜਲੰਧਰ (ਗੁਰਪ੍ਰੀਤ ਬੱਲ) ਜਲੰਧਰ ਪਠਾਨਕੋਟ ਰਾਸ਼ਟਰੀ ਮਾਰਗ ਤੇ ਸਥਿਤ ਪਿੰਡ ਰਾਏਪੁਰ ਰਸੂਲਪੁਰ ਵਿਖੇ ਗੰਨੇ ਦੇ ਖੇਤ ਵਿੱਚੋਂ ਇੱਕ ਲਵਾਰਸ ਮੋਟਰਸਾਈਕਲ ਬਰਾਮਦ ਹੋਇਆ।
ਮੌਕੇ ਤੇ ਪਿੰਡ ਦੇ ਲੋਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪ੍ਰਵਾਸੀ ਮਜ਼ਦੂਰਾ ਨੇ ਜਦ ਗੰਨੇ ਦੇ ਖੇਤ ਵਿੱਚ ਅਚਾਨਕ ਮੋਟਰਸਾਈਕਲ ਦੇਖਿਆ ਤਾਂ ਕਿਸਾਨ ਨੂੰ ਆ ਕੇ ਦੱਸਿਆ। ਮੌਕੇ ਤੇ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਉਕਤ ਖੇਤ ਸਾਬਕਾ ਸਰਪੰਚ ਅਵਤਾਰ ਸਿੰਘ ਹੋਠੀ ਦਾ ਹੈ।

  ਮੋਟਰਸਾਈਕਲ ਚੋਰੀ ਕਰਕੇ ਉਸ ਨੂੰ ਗੰਨੇ ਦੇ ਖੇਤ ਦੇ ਵਿੱਚ ਲਿਆ ਕੇ ਉਸ ਦੇ ਦੋਵੇਂ ਟਾਇਰ , ਹੈਡ ਲਾਈਟ ਤੋਂ ਇਲਾਵਾ ਹੋਰ ਅਸੈਸਰੀ ਦਾ ਸਮਾਨ ਗਾਇਬ ਹੈ। ਕਾਲੇ ਰੰਗ ਦਾ ਸਪਲੈਂਡਰ ਮੋਟਰਸਾਈਕਲ ਜਿਸ ਦਾ ਨੰਬਰ ਪੀਬੀ08ਬੀਯੂ 2480 ਹੈ। 

  ਚੋਰਾ ਵੱਲੋਂ ਮੋਟਰਸਾਈਕਲ ਦਾ ਇੰਜਨ ਵੀ ਖੋਹਲਣ ਦੀ ਕੋਸ਼ਿਸ਼ ਕੀਤੀ ਗਈ ਹੈ ਪ੍ਰੰਤੂ ਉਹਨਾਂ ਤੋਂ ਇੰਜਨ ਨਹੀਂ ਖੁੱਲਿਆ। ਜ਼ਿਕਰਯੋਗ ਹੈ ਕਿ ਇਸ ਇਲਾਕੇ ਵਿੱਚ ਆਏ ਦਿਨ ਲੁੱਟ- ਖੋਹ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ, ਜਿਸ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਸ ਸਬੰਧੀ ਸਥਾਨਕ ਮਕਸੂਦਾਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਇਲਾਕੇ ਦੇ ਨਾਮੀ ਅਖਬਾਰ ਦੇ ਪੱਤਰਕਾਰ ਤੇ ਲੁਟੇਰਿਆਂ ਵੱਲੋਂ ਹਮਲਾ ਕਰਕੇ ਉਸ ਦਾ ਵੀ ਮੋਟਰਸਾਈਕਲ ਖੋ ਲਿਆ ਗਿਆ ਸੀ ਜਿਸ ਦੀ ਜਾਂਚ ਫਿਲਹਾਲ ਚੱਲ ਰਹੀ ਹੈ।

Leave a comment