ਐਨ ਆਰ ਆਈਆਂ ਵਲੋ ਸਰਕਾਰ ਨੂੰ ਲਾਇਆ ਜਾ ਰਿਹਾ ਹੈ ਚੂਨਾ
*ਆਪਣੇ ਆਪ ਨੂੰ ਕਰੋੜਾਂਪਤੀ ਕਹਾਉਣ ਵਾਲੇ ਵੀ ਨਿਕਲੇ ਨੰਗ







ਜਲੰਧਰ (ਗੁਰਪ੍ਰੀਤ ਬੱਲ) ਪਿੰਡਾ ਦੇ ਕਈ ਆਪਣੇ ਆਪ ਨੂੰ ਵੱਡੀ ਅਸਾਮੀ ਕਹਾਓਣ ਵਾਲੇ ਮੋਦੀ ਦੇ ਕਿਸਾਨ ਨਿਧੀ ਬਿਲਕੁਲ ਸਕੀਮ ਨੂੰ ਨਿਯਮਾਂ ਨੂੰ ਛਿੱਕੇ ਟੰਗ ਕੇ ਲੈ ਰਹੇ ਹਨ ਫਾਇਦਾ ਅਤੇ ਹੈਰਾਨੀ ਦੀ ਗੱਲ ਇਹ ਹੈ ਕਿ ਕੁਝ ਐਨਆਰਆਈ ਵੀ ਇਸ ਸਕੀਮ ਦਾ ਫਾਇਦਾ ਲੈ ਕੇ ਗਰੀਬ ਕਿਸਾਨ ਬਣੇ ਹੋਏ ਹਨ ਅਤੇ ਇਸ ਤਰ੍ਹਾਂ ਦੇ ਕਈ ਪਿੰਡਾਂ ਚ ਮਾਮਲੇ ਦੇਖਣ ਨੂੰ ਮਿਲਦੇ ਹਨ, ਜਿਸਦੇ ਕਾਰਨ ਸਰਕਾਰ ਨੂੰ ਕਰੋੜਾਂ ਦਾ ਚੂਨਾ ਲਾਇਆ ਜਾ ਰਿਹਾ ਹੈ॥
ਜ਼ਿਕਰ ਯੋਗ ਹੈ ਕਿ ਪਿੰਡ ਦੇ ਕੁਝ ਢਾਈ ਏਕੜ ਤੋਂ ਘੱਟ ਜਮੀਨ ਵਾਲੇ ਕਿਸਾਨ ਇਸ ਯੋਜਨਾ ਤੋਂ ਜਾਣ ਬੁੱਝ ਕੇ ਵਾਂਝੇ ਰੱਖਿਆ ਗਿਆ ਹੈ ਜਿਸ ਦੇ ਕਾਰਨ ਕਿਸਾਨਾਂ ਦੇ ਮਨ ਵਿੱਚ ਰੋਸ਼ ਹੈ ਤੇ ਕਈ ਕਿਸਾਨਾਂ ਦਾ ਸੋਸਾਇਟੀਆਂ ਵਿੱਚ ਜਾਣ ਬੁਝ ਕੇ ਖਾਤਾ ਵੀ ਨਹੀਂ ਖੋਲਿਆ ਜਾਂਦਾ। ਇਹ ਸਕੀਮ ਸਬੰਧੀ ਸਰਕਾਰ ਵੱਲੋਂ ਕੁਝ ਨਿਯਮ ਸ਼ਰਤਾਂ ਰੱਖੀਆਂ ਗਈਆਂ ਸਨ
। ਜਿਵੇਂ ਕਿ ਢਾਈ ਏਕੜ ਤੋਂ ਘੱਟ ਜਮੀਨ ਮਾਲਕੀ ਹੋਵੇ ਤੇ ਘਰ ਵਿੱਚ ਏਸੀ, ਕਾਰ ਨਾ ਹੋਵੇ ਉਹ ਇਸ ਸਕੀਮ ਦਾ ਲਾਭ ਲੈ ਸਕਦਾ ਹੈ। ਪਰੰਤੂ ਲਿਸਟ ਦੇ ਹਿਸਾਬ ਨਾਲ ਕਰੀਬ 70% ਦੇ ਕਰੀਬ ਲਾਭ ਲੈਣ ਕਿਸਾਨ ਨਿਯਮਾਂ ਨੂੰ ਛਿੱਕੇ ਟੰਗ ਸਾਲ ਦਾ 6000 ਰੁ: ਦਾ ਲਾਭ ਲੈ ਰਹੇ ਹਨ।